ਸਾਰਗ ਮਹਲਾ ੫ ॥
saarag mahalaa 5 |
Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.
ਠਾਕੁਰ; ਤੁਮੑ ਸਰਣਾਈ ਆਇਆ ॥
tthaakur; tuma saranaaee aaeaa |
Sant Singh KhalsaO my Lord and Master, I have come to Your Sanctuary.
Manmohan SinghO Lord, I have sought Thy refuge.
Manmohan Singh (Punjabi)ਹੇ ਸੁਆਮੀ! ਮੈਂ ਤੇਰੀ ਸ਼ਰਣਾਗਤ ਸੰਭਾਲੀ ਹੈ।
Fareedkot Teekaਹੇ ਠਾਕੁਰ ਜੀ! ਮੈਂ ਤੁਮਾਰੀ ਸਰਨ ਆਯਾ ਹੂੰ॥
Prof. Sahib Singhਹੇ (ਮੇਰੇ) ਮਾਲਕ-ਪ੍ਰਭੂ! (ਮੈਂ) ਤੇਰੀ ਸਰਨ ਆਇਆ ਹਾਂ।ਪਦ ਅਰਥ ਠਾਕੁਰ = ਹੇ ਮਾਲਕ-ਪ੍ਰਭੂ!
SikhNet (Spanish)Oh Dios, he buscado sólo Tu Refugio
ਉਤਰਿ ਗਇਓ ਮੇਰੇ ਮਨ ਕਾ ਸੰਸਾ; ਜਬ ਤੇ ਦਰਸਨੁ ਪਾਇਆ ॥੧॥ ਰਹਾਉ ॥
autar geo mere man kaa sansaa; jab te darasan paaeaa |1| rahaau |
Sant Singh KhalsaThe anxiety of my mind departed, when I gazed upon the Blessed Vision of Your Darshan. ||1||Pause||
Manmohan SinghThe anxiety of my mind has departed, since I obtained Thine vision. Pause.
Manmohan Singh (Punjabi)ਜਦ ਦਾ ਮੈਨੂੰ ਤੇਰਾ ਦੀਦਾਰ ਪ੍ਰਾਪਤ ਹੋਇਆ ਹੈ, ਮੇਰੇ ਚਿੱਤ ਦਾ ਫਿਕਰ ਦੂਰ ਹੋ ਗਿਆ ਹੈ। ਠਹਿਰਾਉ।
Fareedkot Teekaਜਬ ਤੇ ਮੈਨੇ ਆਪ ਕਾ ਦਰਸਨੁ ਪਾਯਾ ਹੈ ਤਬ ਤੇ ਮੇਰੇ ਮਨ ਕਾ ਸਭ ਸੰਸਾ ਨਿਬ੍ਰਿਤ ਹੋ ਗਿਆ ਹੈ॥੧॥ ਰਹਾਉ ॥
Prof. Sahib Singhਜਦੋਂ ਤੋਂ ਮੈਂ ਤੇਰਾ ਦਰਸਨ ਕੀਤਾ ਹੈ (ਤਦੋਂ ਤੋਂ ਹੀ) ਮੇਰੇ ਮਨ ਤੋਂ (ਹਰੇਕ) ਸਹਿਮ ਲਹਿ ਗਿਆ ਹੈ ॥੧॥ ਰਹਾਉ ॥ਪਦ ਅਰਥ ਸੰਸਾ = ਸਹਿਮ। ਜਬ ਤੇ = ਜਦੋਂ ਤੋਂ ॥੧॥ ਰਹਾਉ ॥
SikhNet (Spanish)y mi mente se ha liberado de sus dudas en cuanto tuvo Tu Visión. (1-Pausa)
ਅਨਬੋਲਤ ਮੇਰੀ ਬਿਰਥਾ ਜਾਨੀ; ਅਪਨਾ ਨਾਮੁ ਜਪਾਇਆ ॥
anabolat meree birathaa jaanee; apanaa naam japaaeaa |
Sant Singh KhalsaYou know my condition, without my speaking. You inspire me to chant Your Name.
Manmohan SinghWithout my speaking, Thou know my state and make me utter Thy Name.
Manmohan Singh (Punjabi)ਮੇਰੇ ਬੋਲਣ ਦੇ ਬਿਨਾਂ ਤੂੰ ਮੇਰੀ ਅਵਸਥਾਂ ਨੂੰ ਜਾਣਦਾ ਤੇ ਮੇਰੇ ਕੋਲ ਆਪਣੇ ਨਾਮ ਦਾ ਜਾਪ ਕਰਵਾਉਂਦਾ ਹੈ।
Fareedkot Teekaਬੋਲਨੇ ਸੇ ਬਿਨਾ ਮੇਰੀ ਹਕੀਕਤ ਵਾ ਪੀੜਾ ਜਾਨੀ ਹੈ ਅਰ ਆਪਣੇ ਨਾਮ ਕਾ ਜਪਾਵਨਾ ਕੀਆ ਹੈ॥
Prof. Sahib Singhਹੇ (ਮੇਰੇ) ਮਾਲਕ-ਪ੍ਰਭੂ! ਤੂੰ (ਸਦਾ ਹੀ ਮੇਰੇ) ਬਿਨਾ ਬੋਲਣ ਦੇ ਮੇਰਾ ਦੁੱਖ ਸਮਝ ਲਿਆ ਹੈ, ਤੂੰ ਆਪ ਹੀ ਮੈਥੋਂ ਆਪਣਾ ਨਾਮ ਜਪਾਇਆ ਹੈ।ਪਦ ਅਰਥ ਅਨ ਬੋਲਤ = ਬਿਨਾ ਬੋਲਣ ਦੇ। ਬਿਰਥਾ = {व्यथा} ਪੀੜ, ਦੁੱਖ। ਜਾਨੀ = ਤੂੰ ਜਾਣ ਲਈ ਹੈ।
SikhNet (Spanish)Sólo Tú conoces mi estado más íntimo e intocable, y me haces meditar en Tu Nombre.
ਦੁਖ ਨਾਠੇ. ਸੁਖ ਸਹਜਿ ਸਮਾਏ; ਅਨਦ ਅਨਦ ਗੁਣ ਗਾਇਆ ॥੧॥
dukh naatthe. sukh sehaj samaae; anad anad gun gaaeaa |1|
Sant Singh KhalsaMy pains are gone, and I am absorbed in peace, poise and bliss, singing Your Glorious Praises. ||1||
Manmohan SinghSinging Thy praise my sorrow has fled, I am merged in peace and poise and am in utter bliss.
Manmohan Singh (Punjabi)ਤੇਰੀ ਮਹਿਮਾ ਗਾਇਨ ਕਰ, ਮੇਰਾ ਦੁੱਖੜਾ ਦੌੜ ਗਿਆ ਹੈ, ਮੈਂ ਆਰਾਮ ਤੇ ਅਡੋਲਤਾ ਵਿੱਚ ਲੀਨ ਹੋ ਗਿਆ ਹਾਂ ਅਤੇ ਪਰਮ ਖੁਸ਼ੀ ਅੰਦਰ ਹਾਂ।
Fareedkot Teekaਹੇ ਅਨੰਦ ਰੂਪ! ਜਬ ਸੇ ਅਨੰਦ ਕੇ ਸਹਿਤ ਤੇਰੇ ਗੁਣੋਂ ਕੋ ਗਾਯਾ ਹੈ ਤਬ ਸੇ ਦੁਖ ਭਾਜ ਗਏ ਹੈਂ ਔਰ (ਸਹਜਿ) ਆਤਮਸੁਖ ਮੇਂ ਅੰਤਹਕਰਣ ਸਮਾਏ ਹੈਂ॥੧॥
Prof. Sahib Singhਜਦੋਂ ਤੋਂ ਬੜੇ ਆਨੰਦ ਨਾਲ ਮੈਂ ਤੇਰੇ ਗੁਣ ਗਾਂਦਾ ਹਾਂ, ਮੇਰੇ (ਸਾਰੇ) ਦੁੱਖ ਦੂਰ ਹੋ ਗਏ ਹਨ, ਸੁਖਾਂ ਵਿਚ ਆਤਮਕ ਅਡੋਲਤਾ ਵਿਚ ਮੈਂ ਮਗਨ ਰਹਿੰਦਾ ਹਾਂ ॥੧॥ਪਦ ਅਰਥ ਨਾਠੇ = ਨੱਸ ਗਏ ਹਨ। ਸਹਜਿ = ਆਤਮਕ ਅਡਲੋਤਾ ਵਿਚ। ਅਨਦ = ਆਨੰਦ ॥੧॥
SikhNet (Spanish)Me libero así de todas mis aflicciones y cantando Tus Alabanzas, vivo en total Éxtasis. (1)
ਬਾਹ ਪਕਰਿ ਕਢਿ ਲੀਨੇ ਅਪੁਨੇ; ਗ੍ਰਿਹ ਅੰਧ ਕੂਪ ਤੇ ਮਾਇਆ ॥
baah pakar kadt leene apune; grih andh koop te maaeaa |
Sant Singh KhalsaTaking me by the arm, You lifted me up, out of the deep dark pit of household and Maya.
Manmohan SinghTaking my arm, Thou has pulled me out of the blind well of worldly attachments and mammon.
Manmohan Singh (Punjabi)ਮੈਨੂੰ ਭੂਜਾ ਤੋਂ ਫੜ੍ਹ ਕੇ ਤੂੰ ਮੈਨੂੰ ਸਾਰੀ ਸੰਸਾਰੀ ਲਗਨਾਂ ਅਤੇ ਮੋਹਨੀ ਦੇ ਅੰਨ੍ਹੇ ਖੂਹ ਵਿੱਚੋ ਬਾਹਰ ਧੂ ਪਿਆ ਹੈ।
Fareedkot Teekaਬੁਧੀ ਰੂਪ ਭੁਜਾ ਸੇ ਪਕੜ ਕਰ ਕੇ ਅੰਧ ਕੂਪ ਰੂਪ ਗ੍ਰਹਿ ਔਰ ਮਾਯਾ ਰੂਪ ਨਦੀ ਤੇ ਆਪਣੇ ਦਾਸ ਨਿਕਾਲ ਲੀਏ ਹੈਂ॥
Prof. Sahib Singh(ਪਰਮਾਤਮਾ) ਆਪਣੇ (ਸੇਵਕਾਂ) ਦੀ ਬਾਂਹ ਫੜ ਕੇ ਉਹਨਾਂ ਨੂੰ ਮਾਇਆ ਦੇ (ਮੋਹ ਦੇ) ਅੰਨ੍ਹੇ ਖੂਹ ਵਿਚੋਂ ਅੰਨ੍ਹੇ ਘਰ ਵਿਚੋਂ ਕੱਢ ਲੈਂਦਾ ਹੈ।ਪਦ ਅਰਥ ਪਕਰਿ = ਫੜ ਕੇ। ਗ੍ਰਿਹ ਅੰਧ ਕੂਪ ਤੇ ਮਾਇਆ-ਮਾਇਆ (ਦੇ) ਅੰਧ ਕੂਪ ਗ੍ਰਿਹ ਤੇ, ਮਾਇਆ ਦੇ ਅੰਨ੍ਹੇ ਖੂਹ ਘਰ ਤੋਂ।
SikhNet (Spanish)Me has sacado con Tus Propias Manos del hondo y oscuro pozo de Maya.
ਕਹੁ ਨਾਨਕ. ਗੁਰਿ, ਬੰਧਨ ਕਾਟੇ; ਬਿਛੁਰਤ ਆਨਿ ਮਿਲਾਇਆ ॥੨॥੫੧॥੭੪॥
kahu naanak. gur, bandhan kaatte; bichhurat aan milaaeaa |2|51|74|
Sant Singh KhalsaSays Nanak, the Guru has broken my bonds, and ended my separation; He has united me with God. ||2||51||74||
Manmohan SinghSays Nanak, the Guru has broken my bonds and has united me with God, from whom I was separated.
Manmohan Singh (Punjabi)ਗੁਰੂ ਜੀ ਆਖਦੇ ਹਨ, ਗੁਰਾਂ ਨੇ ਮੇਰੀਆਂ ਬੇੜੀਆਂ ਕੱਟ ਛੱਡੀਆਂ ਹਨ ਅਤੇ ਮੈਨੂੰ ਹਰੀ ਨਾਲ ਮਿਲਾ ਦਿੱਤਾ ਹੈ, ਜਿਸ ਨਾਲੋ ਮੈਂ ਵਿਛੁੜਿਆ ਹੋਇਆ ਸਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਗੁਰੋਂ ਨੇ ਜਨਮਾਦੀ ਬੰਧਨ ਕਾਟ ਦੀਏ ਹੈਂ ਤੇਰੇ ਸੇ ਬਿਛਰਤੇ ਕੋ ਆਨ ਕਰ ਮਿਲਾਇ ਲੀਆ ਹੈ॥੨॥੫੧॥੭੪॥
Prof. Sahib Singhਨਾਨਕ ਆਖਦਾ ਹੈ- ਗੁਰੂ ਨੇ (ਜਿਸ ਮਨੁੱਖ ਦੀਆਂ ਮਾਇਆ ਦੇ ਮੋਹ ਦੀਆਂ) ਫਾਹੀਆਂ ਕੱਟ ਦਿੱਤੀਆਂ, (ਪ੍ਰਭੂ-ਚਰਨਾਂ ਤੋਂ) ਵਿਛੁੜਦੇ ਉਸ ਨੂੰ ਲਿਆ ਕੇ (ਪ੍ਰਭੂ ਦੇ ਚਰਨਾਂ ਵਿਚ) ਮੇਲ ਦਿੱਤਾ ॥੨॥੫੧॥੭੪॥ਪਦ ਅਰਥ ਗੁਰਿ = ਗੁਰੂ ਨੇ। ਆਨਿ = ਲਿਆ ਕੇ ॥੨॥੫੧॥੭੪॥
SikhNet (Spanish)Dice Nanak, mi Guru ha roto todas mis amarras y a mí, al que vivía en la separación, el Guru me ha unido con Dios. (2-51-74)