ੴ

ਸਿੱਖਬਾਣੀ · SikhBani

Ang 1218

Sri Guru Granth Sahib · Raag Saarang · 5 shabads, 35 lines
Translations
Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino

ਮੇਰੈ ਗੁਰਿ; ਮੋਰੋ ਸਹਸਾ ਉਤਾਰਿਆ ॥

merai gur; moro sahasaa utaariaa |

Sant Singh KhalsaMy Guru has rid me of my cynicism.
Manmohan SinghMy Guru has rid me of my doubt.
Manmohan Singh (Punjabi)ਮੇਰੇ ਗੁਰਾਂ ਨੇ ਮੇਰਾ ਸੰਦੇਹ ਦੂਰ ਕਰ ਦਿੱਤਾ ਹੈ।
Fareedkot Teekaਮੇਰੇ ਗੁਰੋਂ ਨੇ ਮੇਰਾ ਸਹਿਸਾ ਉਤਾਰ ਦੀਆ ਹੈ॥
Prof. Sahib Singhਮੇਰੇ ਗੁਰੂ ਨੇ (ਮੇਰੇ ਅੰਦਰੋਂ ਹਰ ਵੇਲੇ ਦਾ) ਸਹਿਮ ਦੂਰ ਕਰ ਦਿੱਤਾ ਹੈ।

ਪਦ ਅਰਥ ਮੇਰੈ ਗੁਰਿ = ਮੇਰੇ ਗੁਰੂ ਨੇ। ਮੋਰੋ = ਮੇਰਾ। ਸਹਸਾ = ਸਹਿਮ, ਦੁ-ਚਿੱਤਾ-ਪਨ।

SikhNet (Spanish)Mi Guru me liberó de mi duda

ਤਿਸੁ ਗੁਰ ਕੈ ਜਾਈਐ ਬਲਿਹਾਰੀ; ਸਦਾ ਸਦਾ ਹਉ ਵਾਰਿਆ ॥੧॥ ਰਹਾਉ ॥

tis gur kai jaaeeai balihaaree; sadaa sadaa hau vaariaa |1| rahaau |

Sant Singh KhalsaI am a sacrifice to that Guru; I am devoted to Him, forever and ever. ||1||Pause||
Manmohan SinghUnto that Guru, I am a sacrifice. Ever, ever devoted unto him, am I. Pause.
Manmohan Singh (Punjabi)ਉਹਨਾਂ ਗੁਰਾਂ ਉਤੋਂ, ਮੈਂ ਕੁਰਬਾਨ ਜਾਂਦਾ ਹਾਂ। ਹਮੇਸ਼ਾ, ਹਮੇਸ਼ਾਂ ਹੀ ਹਾਂ ਮੈਂ ਸਦਕੇ, ਉਸ ਗੁਰਦੇਵ ਉਤੋਂ, ਠਹਿਰਾਉ।
Fareedkot Teekaਤਿਸ ਗੁਰੂ ਕੇ ਤਨ ਕਰ ਕੇ ਬਲਿਹਾਰਨੇ ਜਾਤਾ ਹੂੰ ਔਰ ਮਨ ਕਰ ਕੇ ਭੀ (ਸਦਾ ਸਦਾ) ਨਿਤੰਪ੍ਰਤੀ ਵਾਰਨੇ ਜਾਤਾ ਹੂੰ॥੧॥ ਰਹਾਉ ॥
Prof. Sahib Singhਉਸ ਗੁਰੂ ਤੋਂ ਸਦਕੇ ਜਾਣਾ ਚਾਹੀਦਾ ਹੈ। ਮੈਂ (ਉਸ ਗੁਰੂ ਤੋਂ) ਸਦਾ ਹੀ ਸਦਾ ਹੀ ਕੁਰਬਾਨ ਜਾਂਦਾ ਹਾਂ ॥੧॥ ਰਹਾਉ ॥

ਪਦ ਅਰਥ ਕੈ = ਤੋਂ। ਵਾਰਿਆ = ਸਦਕੇ, ਕੁਰਬਾਨ ॥੧॥ ਰਹਾਉ ॥

SikhNet (Spanish)y ofrezco así mi ser en sacrificio a Él. (1-Pausa)

ਗੁਰ ਕਾ ਨਾਮੁ ਜਪਿਓ ਦਿਨੁ ਰਾਤੀ; ਗੁਰ ਕੇ ਚਰਨ ਮਨਿ ਧਾਰਿਆ ॥

gur kaa naam japio din raatee; gur ke charan man dhaariaa |

Sant Singh KhalsaI chant the Guru's Name day and night; I enshrine the Guru's Feet within my mind.
Manmohan SinghThe Guru's Name, remember I day and night and the Guru's feet enshrine I in my mind,
Manmohan Singh (Punjabi)ਗੁਰਾਂ ਦੇ ਨਾਮ ਨੂੰ ਮੈਂ ਦਿਨ ਤੇ ਰੈਣ ਚੇਤੇ ਕਰਦਾ ਹਾਂ ਅਤੇ ਗੁਰਾਂ ਦੇ ਪੈਰਾਂ ਨੂੰ ਮੈਂ ਆਪਣੇ ਚਿੱਤ ਵਿੱਚ ਟਿਕਾਉਂਦਾ ਹਾਂ।
Fareedkot Teekaਰਾਤ੍ਰਿ ਦਿਨੇ ਗੁਰੋਂ ਕੇ ਨਾਮ ਕੋ ਜਪਨਾ ਕੀਆ ਹੈ ਅਰ ਗੁਰੋਂ ਕੇ ਚਰਨਾਂ ਕੋ ਮਨ ਮੇਂ ਧਾਰਨ ਕੀਆ ਹੈ॥
Prof. Sahib Singhਮੈਂ ਦਿਨ ਰਾਤ (ਆਪਣੇ) ਗੁਰੂ ਦਾ ਨਾਮ ਚੇਤੇ ਰੱਖਦਾ ਹਾਂ, ਮੈਂ ਆਪਣੇ ਮਨ ਵਿਚ ਗੁਰੂ ਦੇ ਚਰਨ ਟਿਕਾਈ ਰੱਖਦਾ ਹਾਂ (ਭਾਵ, ਅਦਬ-ਸਤਕਾਰ ਨਾਲ ਗੁਰੂ ਦੀ ਯਾਦ ਹਿਰਦੇ ਵਿਚ ਵਸਾਈ ਰੱਖਦਾ ਹਾਂ)।

ਪਦ ਅਰਥ ਮਨਿ = ਮਨ ਵਿਚ।

SikhNet (Spanish)Contemplo siempre Su Palabra y enaltezco Sus Pies en mi corazón.

ਗੁਰ ਕੀ ਧੂਰਿ. ਕਰਉ ਨਿਤ ਮਜਨੁ; ਕਿਲਵਿਖ ਮੈਲੁ ਉਤਾਰਿਆ ॥੧॥

gur kee dhoor. krau nit majan; kilavikh mail utaariaa |1|

Sant Singh KhalsaI bathe continually in the dust of the Guru's Feet, washing off my dirty sins. ||1||
Manmohan SinghI ever bathe in the dust of the Guru's feet and this wise the filth of my sins is washed off.
Manmohan Singh (Punjabi)ਮੈਂ ਸਦਾ ਗੁਰਾਂ ਦੇ ਚਰਨਾ ਦੀ ਧੂੜ ਅੰਦਰ ਨ੍ਹਾਉਂਦਾ ਹਾਂ ਅਤੇ ਇਸ ਤਰ੍ਹਾਂ ਮੇਰੇ ਪਾਪਾਂ ਦੀ ਗੰਦਗੀ ਧੋਤੀ ਜਾਂਦੀ ਹੈ।
Fareedkot Teekaਗੁਰੋਂ ਕੀ ਚਰਨ ਧੂਰੀ ਮੇਂ ਨਿਤ ਇਸਨਾਨ ਕਰਤਾ ਹੂੰ, ਜਿਨ ਗੁਰੋਂ ਨੇ ਪਾਪ ਰੂਪ ਮੈਲ ਕੋ ਅੰਤਹਕਰਨ ਸੇ ਉਤਾਰ ਦੀਆ ਹੈ॥੧॥
Prof. Sahib Singhਮੈਂ ਸਦਾ ਗੁਰੂ ਦੇ ਚਰਨਾਂ ਦੀ ਧੂੜ ਵਿਚ ਇਸ਼ਨਾਨ ਕਰਦਾ ਰਹਿੰਦਾ ਹਾਂ, (ਇਸ ਇਸ਼ਨਾਨ ਨੇ ਮੇਰੇ ਮਨ ਤੋਂ) ਪਾਪਾਂ ਦੀ ਮੈਲ ਲਾਹ ਦਿੱਤੀ ਹੈ ॥੧॥

ਪਦ ਅਰਥ ਕਰਉ = ਕਰਉਂ, ਮੈਂ ਕਰਦਾ ਹਾਂ। ਮਜਨੁ = ਇਸ਼ਨਾਨ। ਕਿਲਵਿਖ = ਪਾਪ ॥੧॥

SikhNet (Spanish)Sí, baño mi ser con el Polvo de los Pies del Guru y mi ser se purifica de la mugre de mis errores. (1)

ਗੁਰ ਪੂਰੇ ਕੀ. ਕਰਉ ਨਿਤ ਸੇਵਾ; ਗੁਰੁ ਅਪਨਾ ਨਮਸਕਾਰਿਆ ॥

gur poore kee. krau nit sevaa; gur apanaa namasakaariaa |

Sant Singh KhalsaI continually serve the Perfect Guru; I humbly bow to my Guru.
Manmohan SinghI serve ever my Perfect Guru and unto my Guru, make I obeisance.
Manmohan Singh (Punjabi)ਮੈਂ ਸਦਾ ਹੀ ਪੂਰਨ ਗੁਰਾਂ ਦੀ ਘਾਲ ਕਮਾਉਂਦਾ ਹਾਂ ਅਤੇ ਆਪਣੇ ਗੁਰਾਂ ਨੂੰ ਮੈਂ ਬੰਦਨ ਕਰਦਾ ਹਾਂ।
Fareedkot Teekaਪੂਰੇ ਗੁਰੋਂ ਕੀ ਮਨ ਕਰ ਕੇ ਨਿਤਪ੍ਰਤਿ ਸੇਵਾ ਕਰਤਾ ਹੂੰ ਔਰ ਅਪਨੇ ਗੁਰੋਂ ਕੋ ਨਿਮਸਕਾਰ ਕੀਆ ਹੈ॥
Prof. Sahib Singhਮੈਂ ਸਦਾ ਪੂਰੇ ਗੁਰੂ ਦੀ (ਦੱਸੀ) ਸੇਵਾ ਕਰਦਾ ਹਾਂ, ਗੁਰੂ ਅੱਗੇ ਸਿਰ ਨਿਵਾਈ ਰੱਖਦਾ ਹਾਂ।
SikhNet (Spanish)Sirvo para siempre a mi Guru Perfecto y Lo obedezco por siempre y para siempre.

ਸਰਬ ਫਲਾ ਦੀਨੑੇ ਗੁਰਿ ਪੂਰੈ; ਨਾਨਕ. ਗੁਰਿ ਨਿਸਤਾਰਿਆ ॥੨॥੪੭॥੭੦॥

sarab falaa deenae gur poorai; naanak. gur nisataariaa |2|47|70|

Sant Singh KhalsaThe Perfect Guru has blessed me with all fruitful rewards; O Nanak, the Guru has emancipated me. ||2||47||70||
Manmohan SinghThe Perfect Guru has blessed me with all the fruits and the Guru has emancipated me, O Nanak.
Manmohan Singh (Punjabi)ਪੂਰਨ ਗੁਰਾਂ ਨੇ ਮੈਨੂੰ ਸਾਰੇ ਮੇਵੇ ਬਖਸ਼ ਦਿਤੇ ਹਨ ਅਤੇ ਗੁਰਦੇਵ ਜੀ ਨੇ ਮੈਨੂੰ ਮੁਕਤ ਕਰ ਦਿੱਤਾ ਹੈ, ਹੇ ਨਾਨਕ!
Fareedkot Teekaਧਰਮਾਦਿਕ ਸਰਬ ਫਲ ਪੂਰੇ ਗੁਰੋਂ ਨੇ ਦੀਏ ਹੈਂ। ਸ੍ਰੀ ਗੁਰੂ ਜੀ ਕਹਿਤੇ ਹੈਂ: ਗੁਰੋਂ ਨੇ ਹੀ ਹਮਾਰਾ ਨਿਸਤਾਰਾ ਕੀਆ ਹੈ॥੨॥੪੭॥੭੦॥
Prof. Sahib Singhਹੇ ਨਾਨਕ! ਪੂਰੇ ਗੁਰੂ ਨੇ ਮੈਨੂੰ (ਦੁਨੀਆ ਦੇ) ਸਾਰੇ (ਮੂੰਹ-ਮੰਗੇ) ਫਲ ਦਿੱਤੇ ਹਨ, ਗੁਰੂ ਨੇ (ਮੈਨੂੰ ਜਗਤ ਦੇ ਵਿਕਾਰਾਂ ਤੋਂ) ਪਾਰ ਲੰਘਾ ਲਿਆ ਹੈ ॥੨॥੪੭॥੭੦॥

ਪਦ ਅਰਥ ਸਰਬ = ਸਾਰੇ। ਗੁਰਿ = ਗੁਰੂ ਨੇ। ਨਿਸਤਾਰਿਓ = ਪਾਰ ਲੰਘਾ ਦਿੱਤਾ ਹੈ ॥੨॥੪੭॥੭੦॥

SikhNet (Spanish)Mira el Guru Perfecto ha satisfecho mi ser y me ha liberado. (2-47-70)

Open this shabad →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਸਿਮਰਤ ਨਾਮੁ; ਪ੍ਰਾਨ ਗਤਿ ਪਾਵੈ ॥

simarat naam; praan gat paavai |

Sant Singh KhalsaMeditating in remembrance on the Naam, the Name of the Lord, the mortal attains salvation.
Manmohan SinghContemplating the Name, mortal obtains salvation.
Manmohan Singh (Punjabi)ਨਾਮ ਦਾ ਆਰਾਧਨ ਕਰਨ ਦੁਆਰਾ, ਪ੍ਰਾਣੀ ਮੁਕਤੀ ਨੂੰ ਪਰਾਪਤ ਹੋ ਜਾਂਦਾ ਹੈ।
Fareedkot Teekaਨਾਮ ਕੇ ਸਿਮਰਨੇ ਕਰ (ਪ੍ਰਾਨ) ਪ੍ਰਾਨਧਾਰੀ ਜੀਉ (ਗਤਿ) ਮੋਖ ਕੋ ਧਾਵਤਾ ਹੈ॥
Prof. Sahib Singhਪਰਮਾਤਮਾ ਦਾ ਨਾਮ ਸਿਮਰਦਿਆਂ ਮਨੁੱਖ ਜੀਵਨ ਦੀ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ।

ਪਦ ਅਰਥ ਸਿਮਰਤ = ਸਿਮਰਦਿਆਂ। ਗਤਿ = ਉੱਚੀ ਆਤਮਕ ਅਵਸਥਾ।

SikhNet (Spanish)Meditando en el Nombre del Señor el ser humano es emancipado,

ਮਿਟਹਿ ਕਲੇਸ. ਤ੍ਰਾਸ ਸਭ ਨਾਸੈ; ਸਾਧਸੰਗਿ ਹਿਤੁ ਲਾਵੈ ॥੧॥ ਰਹਾਉ ॥

mitteh kales. traas sabh naasai; saadhasang hit laavai |1| rahaau |

Sant Singh KhalsaHis sorrows are dispelled, and his fears are all erased; he is in love with the Saadh Sangat, the Company of the Holy. ||1||Pause||
Manmohan SinghLoving the society of the saints, man is rid of his woe and his fear is all effaced. Pause.
Manmohan Singh (Punjabi)ਸਤਿਸੰਗਤ ਨੂੰ ਪਿਆਰ ਕਰਨ ਦੁਆਰਾ, ਜੀਵ ਦਾ ਦੁਖ ਦੂਰ ਹੋ ਜਾਂਦਾ ਹੈ ਅਤੇ ਉਸ ਦਾ ਸਾਰਾ ਡਰ ਮਿਟ ਜਾਂਦਾ ਹੈ। ਠਹਿਰਾਉ।
Fareedkot Teekaਜੋ ਸਾਧਸੰਗਤ ਮੇਂ ਪ੍ਰੇਮ ਲਾਵਤਾ ਹੈ ਤਿਸ ਕੇ ਪੰਚ ਕਲੇਸ ਔਰ ਜਮਾਦਿਕੋਂ ਕਾ ਤ੍ਰਾਸੁ ਨਿਬ੍ਰਤਿ ਹੋ ਜਾਤਾ ਹੈ॥੧॥ ਰਹਾਉ ॥
Prof. Sahib Singhਜਿਹੜਾ ਮਨੁੱਖ ਸਾਧ ਸੰਗਤ ਵਿਚ ਪਿਆਰ ਪਾਂਦਾ ਹੈ, ਉਸ ਦੇ ਸਾਰੇ ਕਲੇਸ਼ ਮਿਟ ਜਾਂਦੇ ਹਨ, ਉਸ ਦਾ ਹਰੇਕ ਡਰ ਦੂਰ ਹੋ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਮਿਟਹਿ = ਮਿਟ ਜਾਂਦੇ ਹਨ {ਬਹੁ-ਵਚਨ}। ਤ੍ਰਾਸ = ਡਰ। ਸਭ = ਸਾਰਾ। ਹਿਤੁ = ਪਿਆਰ ॥੧॥ ਰਹਾਉ ॥

SikhNet (Spanish)liberándose de sus miedos y aflicciones, y así él ama la Saad Sangat, la Sociedad de los Santos. (1-Pausa)

ਹਰਿ ਹਰਿ ਹਰਿ ਹਰਿ. ਮਨਿ ਆਰਾਧੇ; ਰਸਨਾ ਹਰਿ ਜਸੁ ਗਾਵੈ ॥

har har har har. man aaraadhe; rasanaa har jas gaavai |

Sant Singh KhalsaHis mind worships and adores the Lord, Har, Har, Har, Har; his tongue sings the Praises of the Lord.
Manmohan SinghGod, God, God, God, his mind meditates upon and his tongue sings the Lord's praise.
Manmohan Singh (Punjabi)ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਦਾ ਉਸ ਦਾ ਚਿੱਤ ਸਿਮਰਨ ਕਰਦਾ ਹੈ ਤੇ ਉਸ ਦੀ ਜੀਭ੍ਹਾ ਹਰੀ ਦੀ ਮਹਿਮਾ ਗਾਉਂਦੀ ਹੈ।
Fareedkot Teekaਹਰੇ ਕਰਨੇਹਾਰਾ ਹਰੀ ਕਾ ਹਰਿ ਨਾਮ ਹਰ ਪ੍ਰਕਾਰ ਸੇ ਮਨ ਕਰ ਅਰਾਧਤਾ ਹੈ ਔਰ ਰਸਨਾ ਕਰ ਕੇ ਭੀ ਹਰੀ ਕੇ ਜਸ ਕੋ ਗਾਵਤਾ ਹੈ॥
Prof. Sahib Singh(ਜਿਹੜਾ ਮਨੁੱਖ) ਸਦਾ (ਆਪਣੇ) ਮਨ ਵਿਚ ਪਰਮਾਤਮਾ ਦਾ ਆਰਾਧਨ ਕਰਦਾ ਰਹਿੰਦਾ ਹੈ, ਜਿਹੜਾ ਆਪਣੀ ਜੀਭ ਨਾਲ ਪ੍ਰਭੂ ਦੀ ਸਿਫ਼ਤ-ਸਾਲਾਹ ਗਾਂਦਾ ਰਹਿੰਦਾ ਹੈ,

ਪਦ ਅਰਥ ਮਨਿ = ਮਨ ਵਿਚ। ਆਰਾਧੇ = ਆਰਾਧਦਾ ਹੈ, ਸਿਮਰਦਾ ਹੈ। ਰਸਨਾ = ਜੀਭ ਨਾਲ।

SikhNet (Spanish)Si uno medita en Dios y con sus labios recita Su Alabanza,

ਤਜਿ ਅਭਿਮਾਨੁ ਕਾਮ ਕ੍ਰੋਧੁ ਨਿੰਦਾ; ਬਾਸੁਦੇਵ ਰੰਗੁ ਲਾਵੈ ॥੧॥

taj abhimaan kaam krodh nindaa; baasudev rang laavai |1|

Sant Singh KhalsaAbandoning egotistical pride, sexual desire, anger and slander, he embraces love for the Lord. ||1||
Manmohan SinghAbandoning pride, lust, wrath and slander, he embraces affection for the Luminous Lord.
Manmohan Singh (Punjabi)ਹੰਕਾਰ, ਸਹਿਵਤ, ਗੁੱਸੇ ਅਤੇ ਬਦਖੋਈ ਨੂੰ ਛੱਡ ਕੇ ਉਹ ਪ੍ਰਕਾਸ਼ਵਾਨ ਪ੍ਰਭੂ ਨਾਲ ਪਿਰਹੜੀ ਪਾ ਲੈਂਦਾ ਹੈ।
Fareedkot Teekaਵਹੁ ਪੁਰਸ ਅਭਮਾਨ ਕੋ ਔ ਕਾਮ, ਕ੍ਰੋਧ ਅਰੁ ਨਿੰਦਾ ਕੋ ਤ੍ਯਾਗ ਕਰ ਕੇ ਬਾਸਦੇਵ ਮੇਂ ਪ੍ਰੇਮ ਲਗਾਵਤਾ ਹੈ॥੧॥
Prof. Sahib Singhਉਹ ਮਨੁੱਖ (ਆਪਣੇ ਅੰਦਰੋਂ) ਕਾਮ ਕ੍ਰੋਧ ਅਹੰਕਾਰ ਨਿੰਦਾ (ਆਦਿਕ ਵਿਕਾਰ) ਦੂਰ ਕਰ ਕੇ (ਆਪਣੇ ਅੰਦਰ) ਪਰਮਾਤਮਾ ਦਾ ਪ੍ਰੇਮ ਪੈਦਾ ਕਰ ਲੈਂਦਾ ਹੈ ॥੧॥

ਪਦ ਅਰਥ ਤਜਿ = ਤਿਆਗ ਕੇ। ਵਾਸੁਦੇਵ ਰੰਗੁ = ਪਰਮਾਤਮਾ ਦਾ ਪਿਆਰ ॥੧॥

SikhNet (Spanish)se quita del ego negativo, del enojo, de la lujuria y la calumnia y uno en Verdad siente el Amor por Dios. (1)

ਦਾਮੋਦਰ ਦਇਆਲ ਆਰਾਧਹੁ; ਗੋਬਿੰਦ ਕਰਤ ਸੋੁਹਾਵੈ ॥

daamodar deaal aaraadhahu; gobind karat suohaavai |

Sant Singh KhalsaWorship and adore the Merciful Lord God; chanting the Name of the Lord of the Universe, you shall be embellished and exalted.
Manmohan SinghMeditate thou on the Merciful Master and uttering the Name of the Lord of the universe, thou shall be embellished.
Manmohan Singh (Punjabi)ਤੂੰ ਮਿਹਰਬਾਨ ਮਾਲਕ ਦਾ ਸਿਮਰਨ ਕਰ ਅਤੇ ਆਲਕ ਦੇ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਤੂੰ ਸ਼ਸ਼ੋਭਤ ਹੋ ਜਾਏਗਾ।
Fareedkot Teekaਦ੍ਯਾਲ ਦਮੋਦਰ ਗੋਬਿੰਦ ਕੀ ਅਰਾਧਨਾ ਕਰਤਾ ਹੂਆ ਹੀ ਜੀਵ ਸੋਭਾ ਪਾਵਤਾ ਹੈ॥
Prof. Sahib Singhਦਇਆ ਦੇ ਸੋਮੇ ਪਰਮਾਤਮਾ ਦਾ ਨਾਮ ਸਿਮਰਦੇ ਰਿਹਾ ਕਰੋ। ਗੋਬਿੰਦ (ਦਾ ਨਾਮ) ਸਿਮਰਦਿਆਂ ਹੀ ਜੀਵਨ ਸੋਹਣਾ ਬਣਦਾ ਹੈ।

ਪਦ ਅਰਥ ਦਾਮੋਦਰ = {दाम = उदर} ਪਰਮਾਤਮਾ। ਆਰਾਧਹੁ = ਸਿਮਰਿਆ ਕਰੋ। ਸਹਵੈ = {ਅੱਖਰ 'ਸ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ ਹੈ 'ਸੋਹਾਵੈ' ਇਥੇ 'ਸੁਹਾਵੈ' ਪੜ੍ਹਨਾ ਹੈ} ਸੋਹਣਾ ਲੱਗਦਾ ਹੈ।

SikhNet (Spanish)Oh hermano, medita en Tu Dios Compasivo, pues uno es bendecido contemplando Su Nombre,

ਕਹੁ ਨਾਨਕ. ਸਭ ਕੀ ਹੋਇ ਰੇਨਾ; ਹਰਿ ਹਰਿ ਦਰਸਿ ਸਮਾਵੈ ॥੨॥੪੮॥੭੧॥

kahu naanak. sabh kee hoe renaa; har har daras samaavai |2|48|71|

Sant Singh KhalsaSays Nanak, whoever becomes the dust of all, merges in the Blesed Vision of the Lord, Har, Har. ||2||48||71||
Manmohan SinghWhosoever becomes the dust of the feet of all; says Nanak, he merges in the Lord Master's vision.
Manmohan Singh (Punjabi)ਜੋ ਕੋਈ ਭੀ ਸਾਰਿਆਂ ਦੇ ਪੈਰਾਂ ਦੀ ਧੂੜ ਹੋ ਜਾਂਦਾ ਹੈ, ਗੁਰੂ ਜੀ ਆਖਦੇ ਹਨ, ਉਹ ਸੁਆਮੀ ਮਾਲਕ ਦੇ ਦੀਦਾਰ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਪੁਰਸ ਸਭ ਕੀ ਚਰਨ ਰੇਨ ਹੋਤਾ ਹੈ, ਭਾਵ ਨਿੰਮਰ ਹੋਤਾ ਹੈ, ਸੋ ਹਰੀ ਹਰਿ ਕੇ ਦਰਸ ਮੇਂ ਸਮਾਵਤਾ ਹੈ॥੨॥੪੮॥੭੧॥
Prof. Sahib Singhਨਾਨਕ ਆਖਦਾ ਹੈ- ਸਭਨਾਂ ਦੀ ਚਰਨ-ਧੂੜ ਹੋ ਕੇ ਮਨੁੱਖ ਪਰਮਾਤਮਾ ਦੇ ਦਰਸਨ ਵਿਚ ਲੀਨ ਹੋਇਆ ਰਹਿੰਦਾ ਹੈ ॥੨॥੪੮॥੭੧॥

ਪਦ ਅਰਥ ਰੇਨਾ = ਚਰਨਾਂ ਦੀ ਧੂੜ। ਦਰਸਿ = ਦਰਸਨ ਵਿਚ ॥੨॥੪੮॥੭੧॥

SikhNet (Spanish)y siéntete el Polvo sobre el cual los Santos pisan, así te fundirás en la Visión del Señor. (2-48-71)

Open this shabad →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿiਾਹੀ।
SikhNet (Spanish)Sarang, Mejl Guru Aryan Dev, Quinto Canal Divino.

ਅਪੁਨੇ ਗੁਰ ਪੂਰੇ ਬਲਿਹਾਰੈ ॥

apune gur poore balihaarai |

Sant Singh KhalsaI am a sacrifice to my Perfect Guru.
Manmohan SinghUnto my Perfect Guru, I am a sacrifice.
Manmohan Singh (Punjabi)ਆਪਣੇ ਪੂਰਨ ਗੁਰਾਂ ਉਤੋਂ ਮੈਂ ਕੁਰਬਾਨ ਜਾਂਦਾ ਹਾਂ।
Fareedkot Teekaਅਪਨੇ ਪੂਰੇ ਗੁਰ ਕੇ ਬਲਿਹਾਰਨੇ ਜਾਤਾ ਹੂੰ॥
Prof. Sahib Singhਮੈਂ ਆਪਣੇ ਪੂਰੇ ਗੁਰੂ ਤੋਂ ਕੁਰਬਾਨ ਜਾਂਦਾ ਹੈ।

ਪਦ ਅਰਥ ਬਲਿਹਾਰੈ = ਸਦਕੇ, ਕੁਰਬਾਨ।

SikhNet (Spanish)Ofrezco mi ser en sacrificio a mi Guru Perfecto,

ਪ੍ਰਗਟ ਪ੍ਰਤਾਪੁ ਕੀਓ ਨਾਮ ਕੋ; ਰਾਖੇ ਰਾਖਨਹਾਰੈ ॥੧॥ ਰਹਾਉ ॥

pragatt prataap keeo naam ko; raakhe raakhanahaarai |1| rahaau |

Sant Singh KhalsaMy Savior Lord has saved me; He has revealed the Glory of His Name. ||1||Pause||
Manmohan SinghGod, the Saviour, has saved me and has made manifest the glory of His Name. Pause.
Manmohan Singh (Punjabi)ਰੱਖਿਆ ਕਰਨ ਵਾਲੇ ਹਰੀ ਨੇ ਮੇਰੀ ਰੱਖਿਆ ਕੀਤੀ ਹੈ ਅਤੇ ਆਪਣੇ ਨਾਮ ਦੀ ਪ੍ਰਭਤਾ ਪਰਤੱਖ ਕਰ ਵਿਖਾਲੀ ਹੈ। ਠਹਿਰਾਉ।
Fareedkot Teekaਜਿਨੋਂ ਨੇ ਨਾਮ ਕੇ ਪ੍ਰਤਾਪ ਕੋ ਪ੍ਰਗਟ ਕੀਆ ਹੈ ਔਰ ਰਾਖਨਹਾਰ ਹੋ ਕਰ ਅਪਨੇ ਦਾਸ ਸੰਸਾਰ ਸੇ ਰਾਖੇ ਹੈਂ॥੧॥ ਰਹਾਉ ॥
Prof. Sahib Singh(ਗੁਰੂ ਪਰਮਾਤਮਾ ਦੇ) ਨਾਮ ਦਾ ਪਰਤਾਪ (ਜਗਤ ਵਿਚ) ਪ੍ਰਸਿੱਧ ਕਰਦਾ ਹੈ। ਰੱਖਿਆ ਕਰਨ ਦੀ ਸਮਰਥਾ ਵਾਲਾ ਪ੍ਰਭੂ (ਨਾਮ ਜਪਣ ਵਾਲਿਆਂ ਨੂੰ ਅਨੇਕਾਂ ਦੁੱਖਾਂ ਤੋਂ) ਬਚਾਂਦਾ ਹੈ ॥੧॥ ਰਹਾਉ ॥

ਪਦ ਅਰਥ ਕੋ = ਦਾ। ਰਾਖਨਹਾਰੈ = ਰੱਖਿਆ ਕਰ ਸਕਣ ਵਾਲੇ ਨੇ ॥੧॥ ਰਹਾਉ ॥

SikhNet (Spanish)pues Él me ha emancipado y ha hecho manifiesta en mí la Gloria del Nombre del Señor. (1-Pausa)

ਨਿਰਭਉ ਕੀਏ. ਸੇਵਕ ਦਾਸ ਅਪਨੇ; ਸਗਲੇ ਦੂਖ ਬਿਦਾਰੈ ॥

nirbhau kee. sevak daas apane; sagale dookh bidaarai |

Sant Singh KhalsaHe makes His servants and slaves fearless, and takes away all their pain.
Manmohan SinghHis servants and slaves the Lord makes fear-free and rids them of all their sorrows.
Manmohan Singh (Punjabi)ਆਪਣੇ ਨੌਕਰ ਅਤੇ ਗੋਲਿਆਂ ਨੂੰ ਪ੍ਰਭੂ ਭੈ-ਰਹਿਤ ਕਰ ਦਿੰਦਾ ਹੈ ਤੇ ਉਹਨਾਂ ਦੇ ਸਾਰੇ ਦੁਖੜੇ ਮੇਟ ਦਿੰਦਾ ਹੈ।
Fareedkot Teekaਰਖ੍ਯਾ ਕਰ ਕੇ ਅਪਨੇ ਸੇਵਕ ਨਿਰਭੈ ਕੀਏ ਹੈਂ ਔਰ ਤਿਨ ਦਾਸੋਂ ਕੇ ਸਗਲ ਦੂਖ ਬਿਦਾਰ ਦੀਏ ਹੈਂ॥
Prof. Sahib Singh(ਗੁਰੂ ਦੀ ਕਿਰਪਾ ਨਾਲ ਹੀ) ਪ੍ਰਭੂ ਆਪਣੇ ਸੇਵਕਾਂ ਦਾਸਾਂ ਨੂੰ (ਦੁੱਖਾਂ ਵਿਕਾਰਾਂ ਦੇ ਟਾਕਰੇ ਤੇ) ਦਲੇਰ ਕਰ ਦੇਂਦਾ ਹੈ, (ਸੇਵਕਾਂ ਦੇ) ਸਾਰੇ ਦੁੱਖ ਨਾਸ ਕਰਦਾ ਹੈ।

ਪਦ ਅਰਥ ਬਿਦਾਰੈ = ਨਾਸ ਕਰ ਦੇਂਦਾ ਹੈ।

SikhNet (Spanish)Él libera a Sus Sirvientes de sus miedos y de sus penas, abandona entonces todo esfuerzo,

ਆਨ ਉਪਾਵ ਤਿਆਗਿ. ਜਨ ਸਗਲੇ; ਚਰਨ ਕਮਲ ਰਿਦ ਧਾਰੈ ॥੧॥

aan upaav tiaag. jan sagale; charan kamal rid dhaarai |1|

Sant Singh KhalsaSo renounce all other efforts, and enshrine the Lord's Lotus Feet within your mind. ||1||
Manmohan SinghO men, abandon thou all other efforts and enshrine the Lord's lotus feet with thy mind.
Manmohan Singh (Punjabi)ਹੇ ਬੰਦੇ! ਤੂੰ ਹੋਰ ਸਾਰੇ ਉਪਰਾਲੇ ਛੱਡ ਦੇ ਅਤੇ ਪ੍ਰਭੂ ਦੇ ਕੰਵਲ ਪੈਰਾਂ ਨੂੰ ਆਪਣੇ ਮਨ ਅੰਦਰ ਟਿਕਾ ਲੈ।
Fareedkot Teekaਔਰ ਉਪਾਵ ਸਗਲੇ ਜਨੋਂ ਨੇ ਤ੍ਯਾਗ ਕਰ ਕੇ ਏਕ ਪ੍ਰਭੂ ਕੇ ਚਰਨ ਕਮਲ ਰਿਦੇ ਮੇਂ ਧਾਰਨ ਕੀਏ ਹੈਂ॥੧॥
Prof. Sahib Singh(ਪ੍ਰਭੂ ਦਾ) ਸੇਵਕ (ਭੀ) ਹੋਰ ਸਾਰੇ ਹੀਲੇ ਛੱਡ ਕੇ ਪਰਮਾਤਮਾ ਦੇ ਸੋਹਣੇ ਚਰਨ (ਆਪਣੇ) ਹਿਰਦੇ ਵਿਚ ਵਸਾਈ ਰੱਖਦਾ ਹੈ ॥੧॥

ਪਦ ਅਰਥ ਆਨ = {अन्य} ਹੋਰ ਹੋਰ। ਉਪਾਵ = {ਲਫ਼ਜ਼ 'ਉਪਾਉ' ਤੋਂ ਬਹੁ-ਵਚਨ} ਹੀਲੇ, ਜਤਨ। ਤਿਆਗਿ = ਛੱਡ ਕੇ। ਧਾਰੈ = ਟਿਕਾਂਦਾ ਹੈ। ਰਿਦ = ਹਿਰਦੇ ਵਿਚ। ਸਗਲੇ ਉਪਾਵ = ਸਾਰੇ ਹੀਲੇ ॥੧॥

SikhNet (Spanish)oh criatura de Dios, y enaltece el Loto de Sus Pies en tu corazón. (1)

ਪ੍ਰਾਨ ਅਧਾਰ ਮੀਤ ਸਾਜਨ; ਪ੍ਰਭ ਏਕੈ ਏਕੰਕਾਰੈ ॥

praan adhaar meet saajan; prabh ekai ekankaarai |

Sant Singh KhalsaGod is the Support of the breath of life, my Best Friend and Companion, the One and Only Creator of the Universe.
Manmohan SinghThe One Unique Lord, my Friend and Intimate is the mainstay of my vital-breath.
Manmohan Singh (Punjabi)ਮੇਰਾ ਮਿੱਤਰ ਅਤੇ ਯਾਰ ਇਕ ਅਦੁੱਤੀ ਪ੍ਰਭੂ ਮੇਰੀ ਜਿੰਦ-ਜਾਨ ਦਾ ਆਸਰਾ ਹੈ।
Fareedkot Teekaਪ੍ਰਾਨੋਂ ਕਾ ਆਸਰਾ ਔਰ ਸੰਤੋਂ ਕਾ ਮਿਤ੍ਰ ਜੋ ਪ੍ਰਭੂ ਹੈ (ਏਕ) ਅਦੁਤੀ ਓਅੰਕਾਰ ਰੂਪ ਹੈ॥
Prof. Sahib Singh(ਜਿਹੜੇ ਮਨੁੱਖ ਗੁਰੂ ਦੀ ਮਿਹਰ ਨਾਲ ਨਾਮ ਜਪਦੇ ਹਨ, ਉਹਨਾਂ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਸਿਰਫ਼ ਪਰਮਾਤਮਾ ਹੀ ਸਿਰਫ਼ ਪ੍ਰਭੂ ਹੀ ਪ੍ਰਾਣਾਂ ਦਾ ਆਸਰਾ ਹੈ ਤੇ ਸੱਜਣ ਮਿੱਤਰ ਹੈ।

ਪਦ ਅਰਥ ਅਧਾਰ = ਆਸਰਾ। ਏਕੰਕਾਰੈ = ਪਰਮਾਤਮਾ (ਹੀ)।

SikhNet (Spanish)Tu Señor Todopoderoso, el Único Ser Supremo, es tu Único Amigo,

ਸਭ ਤੇ ਊਚ ਠਾਕੁਰੁ ਨਾਨਕ ਕਾ; ਬਾਰ ਬਾਰ ਨਮਸਕਾਰੈ ॥੨॥੪੯॥੭੨॥

sabh te aooch tthaakur naanak kaa; baar baar namasakaarai |2|49|72|

Sant Singh KhalsaNanak's Lord and Master is the Highest of all; again and again, I humbly bow to Him. ||2||49||72||
Manmohan SinghThe Highest of high is He, the Lord of Nanak, Again and again, I make obeisance unto Him.
Manmohan Singh (Punjabi)ਬੁਲੰਦਾਂ ਦਾ ਪਰਮ ਬੁਲੰਦ ਹੈ, ਉਹ ਨਾਨਕ ਦਾ ਸੁਆਮੀ। ਬਹੁਤ ਬਹੁਤ ਮੈਂ ਉਸ ਨੂੰ ਬੰਦਨਾ ਕਰਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮਾਰਾ ਠਾਕੁਰ ਸਭ ਤੇ ਊਚਾ ਹੈ ਔ ਬਾਰ ਬਾਰ ਮੈਂ ਤਿਸ ਕੋ ਨਿਮਸਕਾਰ ਕਰਤਾ ਹੂੰ॥੨॥੪੯॥੭੨॥
Prof. Sahib Singh(ਦਾਸ) ਨਾਨਕ ਦਾ (ਤਾਂ ਪਰਮਾਤਮਾ ਹੀ) ਸਭ ਤੋਂ ਉੱਚਾ ਮਾਲਕ ਹੈ। (ਨਾਨਕ) ਸਦਾ ਮੁੜ ਮੁੜ (ਪਰਮਾਤਮਾ ਨੂੰ ਹੀ) ਸਿਰ ਨਿਵਾਂਦਾ ਹੈ ॥੨॥੪੯॥੭੨॥

ਪਦ ਅਰਥ ਤੇ = ਤੋਂ। ਠਾਕੁਰੁ = ਮਾਲਕ-ਪ੍ਰਭੂ। ਬਾਰ ਬਾਰ = ਮੁੜ ਮੁੜ ॥੨॥੪੯॥੭੨॥

SikhNet (Spanish)lo más Alto de lo alto, postra siempre tu ser en obediencia a Él. (2-49-72)

Open this shabad →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਬਿਨੁ ਹਰਿ; ਹੈ ਕੋ ਕਹਾ. ਬਤਾਵਹੁ ॥

bin har; hai ko kahaa. bataavahu |

Sant Singh KhalsaTell me: other than the Lord, who exists?
Manmohan SinghTell me thou, where is that man, in whom the Lord is not?
Manmohan Singh (Punjabi)ਤੂੰ ਮੈਨੂੰ ਦੱਸ, ਉਹ ਜਣਾ ਕਿੱਥੇ ਹੈ, ਜਿਸ ਵਿੱਚ ਉਹ ਸੁਆਮੀ ਨਹੀਂ?
Fareedkot Teekaਹਰੀ ਸੇ ਬਿਨਾ ਕੋਈ ਔਰ ਹੈ? ਜੇ ਕੋਈ ਕਹੈ ਹੈ। ਤੋ ਹਮ ਪੂਛਤੇ ਹੈਂ, ਜੇ ਹੈ, ਤੋ ਕਹਾਂ ਹੈ? ਹਮ ਕੋ ਬਤਾਇ ਦੇਵੋ, ਭਾਵ ਵਾਸਤਵ ਦ੍ਰਿਸਟੀ ਕਰ ਕੋਈ ਸਤ ਨਹੀਂ ਹੈ ਏਕੁ ਹਰੀ ਹੀ ਹਰੀ ਹੈ॥
Prof. Sahib Singhਦੱਸੋ, ਪਰਮਾਤਮਾ ਤੋਂ ਬਿਨਾ ਹੋਰ ਕੌਣ (ਸਹਾਈ) ਹੈ ਤੇ ਕਿੱਥੇ ਹੈ?

ਪਦ ਅਰਥ ਕੋ = ਕੌਣ? ਕਹਾ = ਕਿੱਥੇ? ਕਹਾਂ? ਬਤਾਵਹੁ = ਦੱਸੋ।

SikhNet (Spanish)¿Quien hay que sea tu dueño sino tu Dios? Sí, sólo Él es el Tesoro de Éxtasis,

ਸੁਖ ਸਮੂਹ ਕਰੁਣਾ ਮੈ ਕਰਤਾ; ਤਿਸੁ ਪ੍ਰਭ ਸਦਾ ਧਿਆਵਹੁ ॥੧॥ ਰਹਾਉ ॥

sukh samooh karunaa mai karataa; tis prabh sadaa dhiaavahu |1| rahaau |

Sant Singh KhalsaThe Creator, the Embodiment of Mercy, bestows all comforts; meditate forever on that God. ||1||Pause||
Manmohan SinghThe Creator, who is the Embodiment of mercy, confers all comforts, Ever meditate thou on that Lord. Pause.
Manmohan Singh (Punjabi)ਸਿਰਜਣਹਾਰ, ਜੋ ਰਹਿਮਤ ਦਾ ਪੁੰਜ ਹੈ, ਸਾਰੇ ਆਰਾਮ ਬਖਸ਼ਦਾ ਹੈ। ਤੂੰ ਉਸ ਸੁਆਮੀ ਦਾ ਸਦੀਵ ਹੀ ਸਿਮਰਨ ਕਰ। ਠਹਿਰਾਉ।
Fareedkot Teekaਤਾਂ ਤੇ ਜੋ ਸੁਖੋਂ ਕਾ ਸਮੂਹ ਔਰ ਕ੍ਰਿਪਾ ਸ੍ਵਰੂਪ ਸਰਬ ਕਾ ਕਰਤਾ ਹੈ ਤਿਸ ਪ੍ਰਭੂ ਕੋ ਸਦਾ ਧ੍ਯਾਵੋ॥੧॥ ਰਹਾਉ ॥
Prof. Sahib Singhਉਹ ਸਿਰਜਣਹਾਰ ਸਾਰੇ ਸੁਖਾਂ ਦਾ ਸੋਮਾ ਹੈ, ਉਹ ਪ੍ਰਭੂ ਤਰਸ-ਸਰੂਪ ਹੈ। ਸਦਾ ਉਸ ਦਾ ਸਿਮਰਨ ਕਰਦੇ ਰਹੋ ॥੧॥ ਰਹਾਉ ॥

ਪਦ ਅਰਥ ਸੁਖ ਸਮੂਹ = ਸਾਰੇ ਸੁਖਾਂ ਦਾ ਮੂਲ। ਕਰੁਣਾ = ਤਰਸ। ਕਰੁਣਾ = ਮੈ = ਤਰਸ-ਰੂਪ। ਕਰਤਾ = ਕਰਤਾਰ ॥੧॥ ਰਹਾਉ ॥

SikhNet (Spanish)la Encarnación de la Compasión, el Creador, Contémplalo siempre. (1-Pausa)

ਜਾ ਕੈ ਸੂਤਿ ਪਰੋਏ ਜੰਤਾ; ਤਿਸੁ ਪ੍ਰਭ ਕਾ ਜਸੁ ਗਾਵਹੁ ॥

jaa kai soot paroe jantaa; tis prabh kaa jas gaavahu |

Sant Singh KhalsaAll creatures are strung on His Thread; sing the Praises of that God.
Manmohan SinghSing thou the praise of that Lord, in whose thread, the creatures are strung.
Manmohan Singh (Punjabi)ਤੂੰ ਉਸ ਪ੍ਰਭੂ ਦੀ ਕੀਰਤੀ ਗਾਇਨ ਕਰ, ਜਿਸ ਦੇ ਧਾਗੇ ਅੰਦਰ ਜੀਵ ਪ੍ਰੋਤੇ ਹੋਏ ਹਨ।
Fareedkot Teekaਜਿਸ ਕੇ ਸਤਾ ਰੂਪੀ ਸੂਤ ਮੇਂ ਸਭ ਜੰਤ ਪਰੋਏ ਹੂਏ ਹੈਂ ਤਿਸ ਪ੍ਰਭੂ ਕੇ ਜਸ ਕਾ ਗਾਵਣਾ ਭੀ ਕਰੋ॥
Prof. Sahib Singhਜਿਸ ਪਰਮਾਤਮਾ ਦੇ (ਹੁਕਮ-ਰੂਪ) ਧਾਗੇ ਵਿਚ ਸਾਰੇ ਜੀਵ ਪ੍ਰੋਤੇ ਹੋਏ ਹਨ, ਉਸ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਰਿਹਾ ਕਰੋ।

ਪਦ ਅਰਥ ਸੂਤਿ = ਸੂਤਰ ਵਿਚ। ਜਾ ਕੈ ਸੂਤਿ = ਜਿਸ ਦੇ ਹੁਕਮ ਰੂਪ ਧਾਗੇ ਵਿਚ। ਜਸੁ = ਸਿਫ਼ਤ-ਸਾਲਾਹ ਦਾ ਗੀਤ।

SikhNet (Spanish)Alaba siempre a ese Dios, en el hilo del Cuál están engarzados todas las criaturas del Universo,

ਸਿਮਰਿ ਠਾਕੁਰੁ. ਜਿਨਿ ਸਭੁ ਕਿਛੁ ਦੀਨਾ; ਆਨ. ਕਹਾ ਪਹਿ ਜਾਵਹੁ ॥੧॥

simar tthaakur. jin sabh kichh deenaa; aan. kahaa peh jaavahu |1|

Sant Singh KhalsaMeditate in remembrance on that Lord and Master who gives you everything. Why would you go to anyone else? ||1||
Manmohan SinghRemember thou the Lord, who gives thee everything, Why go thou to anyone else?
Manmohan Singh (Punjabi)ਤੂੰ ਉਸ ਸਾਈਂ ਨੂੰ ਯਾਦ ਕਰ, ਜੋ ਤੈਨੂੰ ਸਾਰਾ ਕੁਛ ਦਿੰਦਾ ਹੈ। ਹੋਰ ਕਿਸੇ ਕੋਲ ਤੂੰ ਕਿਵੁ ਜਾਂਦਾ ਹੈ?
Fareedkot Teekaਜਿਸ ਨੇ ਤੁਮ ਕੋ ਸਭ ਕਿਛੁ ਦੀਆ ਹੈ ਤਿਸ ਠਾਕੁਰ ਕਾ ਸਿਮਰਨ ਕਰੋ, ਔਰ ਕਿਸ ਕੇ ਪਾਸ ਜਾਤੇ ਹੋ? ॥੧॥
Prof. Sahib Singhਜਿਸ (ਮਾਲਕ-ਪ੍ਰਭੂ) ਨੇ ਹਰੇਕ ਚੀਜ਼ ਦਿੱਤੀ ਹੋਈ ਹੈ ਉਸ ਦਾ ਸਿਮਰਨ ਕਰਿਆ ਕਰੋ। (ਉਸ ਦਾ ਆਸਰਾ ਛੱਡ ਕੇ) ਹੋਰ ਕਿੱਥੇ ਕਿਸੇ ਪਾਸ ਜਾਂਦੇ ਹੋ? ॥੧॥

ਪਦ ਅਰਥ ਸਿਮਰਿ = ਸਿਮਰਿਆ ਕਰੋ। ਜਿਨਿ = ਜਿਸ (ਠਾਕੁਰ) ਨੇ। ਕਹਾ = ਕਿੱਥੇ? ਆਨ ਪਹਿ = ਕਿਸੇ ਹੋਰ ਪਾਸ ॥੧॥

SikhNet (Spanish)ellas no van a otro, Lo contemplan sólo a Él, Quien es su Único Dador. (1)

ਸਫਲ ਸੇਵਾ ਸੁਆਮੀ ਮੇਰੇ ਕੀ; ਮਨ ਬਾਂਛਤ ਫਲ ਪਾਵਹੁ ॥

safal sevaa suaamee mere kee; man baanchhat fal paavahu |

Sant Singh KhalsaService to my Lord and Master is fruitful and rewarding; from Him, you shall obtain the fruits of your mind's desires.
Manmohan SinghFruitful is the service of the Lord. Through it man obtains his heart-desired fruits.
Manmohan Singh (Punjabi)ਫਲਦਾਇਕ ਹੈ ਘਾਲ ਮੇਰੇ ਮਾਲਕ ਦੀ। ਇਸ ਦੇ ਰਾਹੀਂ ਬੰਦਾ ਆਪਣੇ ਚਿੱਤ-ਚਾਹੁੰਦੇ ਮੇਵੇ ਪਾ ਲੈਂਦਾ ਹੈ।
Fareedkot Teekaਮੇਰੇ ਸ੍ਵਾਮੀ ਕੀ ਸੇਵਾ ਸਫਲ ਹੈ, ਤਾਂ ਤੇ ਤਿਸ ਕੀ ਸੇਵਾ ਕਰ ਕੇ ਮਨ ਬਾਂਛਤ ਫਲ ਕੋ ਪਾਇ ਲੇਵੋ॥
Prof. Sahib Singhਮੇਰੇ ਮਾਲਕ-ਪ੍ਰਭੂ ਦੀ ਹੀ ਭਗਤੀ ਸਾਰੇ ਫਲ ਦੇਣ ਵਾਲੀ ਹੈ (ਉਸੇ ਦੇ ਦਰ ਤੋਂ ਹੀ) ਮਨ-ਮੰਗੇ ਫਲ ਪ੍ਰਾਪਤ ਕਰ ਸਕਦੇ ਹੋ।

ਪਦ ਅਰਥ ਸਫਲ = ਫਲ ਦੇਣ ਵਾਲੀ। ਸੇਵਾ = ਭਗਤੀ। ਮਨ ਬਾਂਛਤ = ਮਨ-ਮੰਗੇ।

SikhNet (Spanish)Él Servicio de mi Maestro colma con frutos los deseos de tu corazón.

ਕਹੁ ਨਾਨਕ. ਲਾਭੁ ਲਾਹਾ ਲੈ ਚਾਲਹੁ; ਸੁਖ ਸੇਤੀ ਘਰਿ ਜਾਵਹੁ ॥੨॥੫੦॥੭੩॥

kahu naanak. laabh laahaa lai chaalahu; sukh setee ghar jaavahu |2|50|73|

Sant Singh KhalsaSays Nanak, take your profits and leave; you shall go to your true home in peace. ||2||50||73||
Manmohan SinghSays Nanak, depart thou after taking the gain and profit. This wise thou shall go home with ease.
Manmohan Singh (Punjabi)ਗੁਰੂ ਜੀ ਆਖਦੇ ਹਨ, ਤੂੰ ਨਫਾ ਤੇ ਖੱਟੀ ਖੱਟ ਕੇ ਕੂਚ ਕਰ। ਇਸ ਤਰ੍ਹਾਂ ਤੂੰ ਆਰਾਮ ਨਾਲ ਆਪਣੇ ਧਾਮ ਨੂੰ ਜਾਵੇਗਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮਨ, ਤਨ ਕਰ ਸੰਸਾਰ ਸੇ ਨਾਮ ਕਾ ਲਾਭੂ ਲੇ ਚਲੋ, ਜਿਸ ਕਰ ਕੇ ਸੁਖ ਪੂਰਬਕ ਸ੍ਵਰੂਪ ਘਰ ਮੇਂ ਜਾਵੋ॥੨॥੫੦॥੭੩॥
Prof. Sahib Singhਨਾਨਕ ਆਖਦਾ ਹੈ- (ਜਗਤ ਤੋਂ ਪਰਮਾਤਮਾ ਦੀ ਭਗਤੀ ਦਾ) ਲਾਭ ਖੱਟ ਕੇ ਤੁਰੋ, ਬੜੇ ਆਨੰਦ ਨਾਲ ਪ੍ਰਭੂ ਦੇ ਚਰਨਾਂ ਵਿਚ ਪਹੁੰਚੋਗੇ ॥੨॥੫੦॥੭੩॥

ਪਦ ਅਰਥ ਲਾਹਾ = ਲਾਭ। ਲੈ = ਲੈ ਕੇ। ਸੇਤੀ = ਨਾਲ। ਘਰਿ = ਘਰ ਵਿਚ, ਪ੍ਰਭੂ ਦੇ ਚਰਨਾਂ ਵਿਚ ॥੨॥੫੦॥੭੩॥

SikhNet (Spanish)Atesora entonces los Bienes del Negocio de la Vida y llega hasta tu Verdadero Hogar en Paz. (2-50-73)

Open this shabad →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਠਾਕੁਰ; ਤੁਮੑ ਸਰਣਾਈ ਆਇਆ ॥

tthaakur; tuma saranaaee aaeaa |

Sant Singh KhalsaO my Lord and Master, I have come to Your Sanctuary.
Manmohan SinghO Lord, I have sought Thy refuge.
Manmohan Singh (Punjabi)ਹੇ ਸੁਆਮੀ! ਮੈਂ ਤੇਰੀ ਸ਼ਰਣਾਗਤ ਸੰਭਾਲੀ ਹੈ।
Fareedkot Teekaਹੇ ਠਾਕੁਰ ਜੀ! ਮੈਂ ਤੁਮਾਰੀ ਸਰਨ ਆਯਾ ਹੂੰ॥
Prof. Sahib Singhਹੇ (ਮੇਰੇ) ਮਾਲਕ-ਪ੍ਰਭੂ! (ਮੈਂ) ਤੇਰੀ ਸਰਨ ਆਇਆ ਹਾਂ।

ਪਦ ਅਰਥ ਠਾਕੁਰ = ਹੇ ਮਾਲਕ-ਪ੍ਰਭੂ!

SikhNet (Spanish)Oh Dios, he buscado sólo Tu Refugio

ਉਤਰਿ ਗਇਓ ਮੇਰੇ ਮਨ ਕਾ ਸੰਸਾ; ਜਬ ਤੇ ਦਰਸਨੁ ਪਾਇਆ ॥੧॥ ਰਹਾਉ ॥

autar geo mere man kaa sansaa; jab te darasan paaeaa |1| rahaau |

Sant Singh KhalsaThe anxiety of my mind departed, when I gazed upon the Blessed Vision of Your Darshan. ||1||Pause||
Manmohan SinghThe anxiety of my mind has departed, since I obtained Thine vision. Pause.
Manmohan Singh (Punjabi)ਜਦ ਦਾ ਮੈਨੂੰ ਤੇਰਾ ਦੀਦਾਰ ਪ੍ਰਾਪਤ ਹੋਇਆ ਹੈ, ਮੇਰੇ ਚਿੱਤ ਦਾ ਫਿਕਰ ਦੂਰ ਹੋ ਗਿਆ ਹੈ। ਠਹਿਰਾਉ।
Fareedkot Teekaਜਬ ਤੇ ਮੈਨੇ ਆਪ ਕਾ ਦਰਸਨੁ ਪਾਯਾ ਹੈ ਤਬ ਤੇ ਮੇਰੇ ਮਨ ਕਾ ਸਭ ਸੰਸਾ ਨਿਬ੍ਰਿਤ ਹੋ ਗਿਆ ਹੈ॥੧॥ ਰਹਾਉ ॥
Prof. Sahib Singhਜਦੋਂ ਤੋਂ ਮੈਂ ਤੇਰਾ ਦਰਸਨ ਕੀਤਾ ਹੈ (ਤਦੋਂ ਤੋਂ ਹੀ) ਮੇਰੇ ਮਨ ਤੋਂ (ਹਰੇਕ) ਸਹਿਮ ਲਹਿ ਗਿਆ ਹੈ ॥੧॥ ਰਹਾਉ ॥

ਪਦ ਅਰਥ ਸੰਸਾ = ਸਹਿਮ। ਜਬ ਤੇ = ਜਦੋਂ ਤੋਂ ॥੧॥ ਰਹਾਉ ॥

SikhNet (Spanish)y mi mente se ha liberado de sus dudas en cuanto tuvo Tu Visión. (1-Pausa)

ਅਨਬੋਲਤ ਮੇਰੀ ਬਿਰਥਾ ਜਾਨੀ; ਅਪਨਾ ਨਾਮੁ ਜਪਾਇਆ ॥

anabolat meree birathaa jaanee; apanaa naam japaaeaa |

Sant Singh KhalsaYou know my condition, without my speaking. You inspire me to chant Your Name.
Manmohan SinghWithout my speaking, Thou know my state and make me utter Thy Name.
Manmohan Singh (Punjabi)ਮੇਰੇ ਬੋਲਣ ਦੇ ਬਿਨਾਂ ਤੂੰ ਮੇਰੀ ਅਵਸਥਾਂ ਨੂੰ ਜਾਣਦਾ ਤੇ ਮੇਰੇ ਕੋਲ ਆਪਣੇ ਨਾਮ ਦਾ ਜਾਪ ਕਰਵਾਉਂਦਾ ਹੈ।
Fareedkot Teekaਬੋਲਨੇ ਸੇ ਬਿਨਾ ਮੇਰੀ ਹਕੀਕਤ ਵਾ ਪੀੜਾ ਜਾਨੀ ਹੈ ਅਰ ਆਪਣੇ ਨਾਮ ਕਾ ਜਪਾਵਨਾ ਕੀਆ ਹੈ॥
Prof. Sahib Singhਹੇ (ਮੇਰੇ) ਮਾਲਕ-ਪ੍ਰਭੂ! ਤੂੰ (ਸਦਾ ਹੀ ਮੇਰੇ) ਬਿਨਾ ਬੋਲਣ ਦੇ ਮੇਰਾ ਦੁੱਖ ਸਮਝ ਲਿਆ ਹੈ, ਤੂੰ ਆਪ ਹੀ ਮੈਥੋਂ ਆਪਣਾ ਨਾਮ ਜਪਾਇਆ ਹੈ।

ਪਦ ਅਰਥ ਅਨ ਬੋਲਤ = ਬਿਨਾ ਬੋਲਣ ਦੇ। ਬਿਰਥਾ = {व्यथा} ਪੀੜ, ਦੁੱਖ। ਜਾਨੀ = ਤੂੰ ਜਾਣ ਲਈ ਹੈ।

SikhNet (Spanish)Sólo Tú conoces mi estado más íntimo e intocable, y me haces meditar en Tu Nombre.

ਦੁਖ ਨਾਠੇ. ਸੁਖ ਸਹਜਿ ਸਮਾਏ; ਅਨਦ ਅਨਦ ਗੁਣ ਗਾਇਆ ॥੧॥

dukh naatthe. sukh sehaj samaae; anad anad gun gaaeaa |1|

Sant Singh KhalsaMy pains are gone, and I am absorbed in peace, poise and bliss, singing Your Glorious Praises. ||1||
Manmohan SinghSinging Thy praise my sorrow has fled, I am merged in peace and poise and am in utter bliss.
Manmohan Singh (Punjabi)ਤੇਰੀ ਮਹਿਮਾ ਗਾਇਨ ਕਰ, ਮੇਰਾ ਦੁੱਖੜਾ ਦੌੜ ਗਿਆ ਹੈ, ਮੈਂ ਆਰਾਮ ਤੇ ਅਡੋਲਤਾ ਵਿੱਚ ਲੀਨ ਹੋ ਗਿਆ ਹਾਂ ਅਤੇ ਪਰਮ ਖੁਸ਼ੀ ਅੰਦਰ ਹਾਂ।
Fareedkot Teekaਹੇ ਅਨੰਦ ਰੂਪ! ਜਬ ਸੇ ਅਨੰਦ ਕੇ ਸਹਿਤ ਤੇਰੇ ਗੁਣੋਂ ਕੋ ਗਾਯਾ ਹੈ ਤਬ ਸੇ ਦੁਖ ਭਾਜ ਗਏ ਹੈਂ ਔਰ (ਸਹਜਿ) ਆਤਮਸੁਖ ਮੇਂ ਅੰਤਹਕਰਣ ਸਮਾਏ ਹੈਂ॥੧॥
Prof. Sahib Singhਜਦੋਂ ਤੋਂ ਬੜੇ ਆਨੰਦ ਨਾਲ ਮੈਂ ਤੇਰੇ ਗੁਣ ਗਾਂਦਾ ਹਾਂ, ਮੇਰੇ (ਸਾਰੇ) ਦੁੱਖ ਦੂਰ ਹੋ ਗਏ ਹਨ, ਸੁਖਾਂ ਵਿਚ ਆਤਮਕ ਅਡੋਲਤਾ ਵਿਚ ਮੈਂ ਮਗਨ ਰਹਿੰਦਾ ਹਾਂ ॥੧॥

ਪਦ ਅਰਥ ਨਾਠੇ = ਨੱਸ ਗਏ ਹਨ। ਸਹਜਿ = ਆਤਮਕ ਅਡਲੋਤਾ ਵਿਚ। ਅਨਦ = ਆਨੰਦ ॥੧॥

SikhNet (Spanish)Me libero así de todas mis aflicciones y cantando Tus Alabanzas, vivo en total Éxtasis. (1)

ਬਾਹ ਪਕਰਿ ਕਢਿ ਲੀਨੇ ਅਪੁਨੇ; ਗ੍ਰਿਹ ਅੰਧ ਕੂਪ ਤੇ ਮਾਇਆ ॥

baah pakar kadt leene apune; grih andh koop te maaeaa |

Sant Singh KhalsaTaking me by the arm, You lifted me up, out of the deep dark pit of household and Maya.
Manmohan SinghTaking my arm, Thou has pulled me out of the blind well of worldly attachments and mammon.
Manmohan Singh (Punjabi)ਮੈਨੂੰ ਭੂਜਾ ਤੋਂ ਫੜ੍ਹ ਕੇ ਤੂੰ ਮੈਨੂੰ ਸਾਰੀ ਸੰਸਾਰੀ ਲਗਨਾਂ ਅਤੇ ਮੋਹਨੀ ਦੇ ਅੰਨ੍ਹੇ ਖੂਹ ਵਿੱਚੋ ਬਾਹਰ ਧੂ ਪਿਆ ਹੈ।
Fareedkot Teekaਬੁਧੀ ਰੂਪ ਭੁਜਾ ਸੇ ਪਕੜ ਕਰ ਕੇ ਅੰਧ ਕੂਪ ਰੂਪ ਗ੍ਰਹਿ ਔਰ ਮਾਯਾ ਰੂਪ ਨਦੀ ਤੇ ਆਪਣੇ ਦਾਸ ਨਿਕਾਲ ਲੀਏ ਹੈਂ॥
Prof. Sahib Singh(ਪਰਮਾਤਮਾ) ਆਪਣੇ (ਸੇਵਕਾਂ) ਦੀ ਬਾਂਹ ਫੜ ਕੇ ਉਹਨਾਂ ਨੂੰ ਮਾਇਆ ਦੇ (ਮੋਹ ਦੇ) ਅੰਨ੍ਹੇ ਖੂਹ ਵਿਚੋਂ ਅੰਨ੍ਹੇ ਘਰ ਵਿਚੋਂ ਕੱਢ ਲੈਂਦਾ ਹੈ।

ਪਦ ਅਰਥ ਪਕਰਿ = ਫੜ ਕੇ। ਗ੍ਰਿਹ ਅੰਧ ਕੂਪ ਤੇ ਮਾਇਆ-ਮਾਇਆ (ਦੇ) ਅੰਧ ਕੂਪ ਗ੍ਰਿਹ ਤੇ, ਮਾਇਆ ਦੇ ਅੰਨ੍ਹੇ ਖੂਹ ਘਰ ਤੋਂ।

SikhNet (Spanish)Me has sacado con Tus Propias Manos del hondo y oscuro pozo de Maya.

ਕਹੁ ਨਾਨਕ. ਗੁਰਿ, ਬੰਧਨ ਕਾਟੇ; ਬਿਛੁਰਤ ਆਨਿ ਮਿਲਾਇਆ ॥੨॥੫੧॥੭੪॥

kahu naanak. gur, bandhan kaatte; bichhurat aan milaaeaa |2|51|74|

Sant Singh KhalsaSays Nanak, the Guru has broken my bonds, and ended my separation; He has united me with God. ||2||51||74||
Manmohan SinghSays Nanak, the Guru has broken my bonds and has united me with God, from whom I was separated.
Manmohan Singh (Punjabi)ਗੁਰੂ ਜੀ ਆਖਦੇ ਹਨ, ਗੁਰਾਂ ਨੇ ਮੇਰੀਆਂ ਬੇੜੀਆਂ ਕੱਟ ਛੱਡੀਆਂ ਹਨ ਅਤੇ ਮੈਨੂੰ ਹਰੀ ਨਾਲ ਮਿਲਾ ਦਿੱਤਾ ਹੈ, ਜਿਸ ਨਾਲੋ ਮੈਂ ਵਿਛੁੜਿਆ ਹੋਇਆ ਸਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਗੁਰੋਂ ਨੇ ਜਨਮਾਦੀ ਬੰਧਨ ਕਾਟ ਦੀਏ ਹੈਂ ਤੇਰੇ ਸੇ ਬਿਛਰਤੇ ਕੋ ਆਨ ਕਰ ਮਿਲਾਇ ਲੀਆ ਹੈ॥੨॥੫੧॥੭੪॥
Prof. Sahib Singhਨਾਨਕ ਆਖਦਾ ਹੈ- ਗੁਰੂ ਨੇ (ਜਿਸ ਮਨੁੱਖ ਦੀਆਂ ਮਾਇਆ ਦੇ ਮੋਹ ਦੀਆਂ) ਫਾਹੀਆਂ ਕੱਟ ਦਿੱਤੀਆਂ, (ਪ੍ਰਭੂ-ਚਰਨਾਂ ਤੋਂ) ਵਿਛੁੜਦੇ ਉਸ ਨੂੰ ਲਿਆ ਕੇ (ਪ੍ਰਭੂ ਦੇ ਚਰਨਾਂ ਵਿਚ) ਮੇਲ ਦਿੱਤਾ ॥੨॥੫੧॥੭੪॥

ਪਦ ਅਰਥ ਗੁਰਿ = ਗੁਰੂ ਨੇ। ਆਨਿ = ਲਿਆ ਕੇ ॥੨॥੫੧॥੭੪॥

SikhNet (Spanish)Dice Nanak, mi Guru ha roto todas mis amarras y a mí, al que vivía en la separación, el Guru me ha unido con Dios. (2-51-74)

Open this shabad →

Ang 1218 of 1430