ਆਦਿ ਕਉ ਬਿਸਮਾਦੁ ਬੀਚਾਰੁ ਕਥੀਅਲੇ; ਸੁੰਨ ਨਿਰੰਤਰਿ ਵਾਸੁ ਲੀਆ ॥
aad kau bisamaad beechaar katheeale; sun nirantar vaas leea |
Sant Singh KhalsaWe can only express a sense of wonder about the beginning. The absolute abided endlessly deep within Himself then.
Manmohan SinghA. 32: As for the beginning, one can only think and talk in terms of wonder. A. 33: The Profound Lord, then did dwell with His ownself.
Manmohan Singh (Punjabi)ਉ. 32: ਆਰੰਭ ਦੇ ਬਾਰੇ ਬੰਦਾ ਕੇਵਲ ਅਸਚਰਜਤਾ ਵਿੱਚ ਹੀ ਖ਼ਿਆਲ ਤੇ ਕਥਨ ਕਰ ਸਕਦਾ ਹੈ। ਉ. 33: ਅਫੁਰ ਸੁਆਮੀ ਓਦੋ ਆਪਣੇ ਆਪ ਵਿੱਚ ਹੀ ਵਸਦਾ ਸੀ।
Fareedkot Teekaਆਦਿ ਰੂਪ ਪਰਮੇਸ੍ਵਰ ਕੇ ਸਰੂਪ ਕਾ ਬੀਚਾਰ (ਬਿਸਮਾਦੁ) ਅਸਚਰਜ ਹੈ ੧, ਅਰੁ (ਸੁੰਨ) ਅਫੁਰ ਪਰਮੇਸੁਰ ਨੇ ਨਿਰੰਤਰ ਸਰਬ ਠੌਰ ਮੇਂ ਬਾਸੁ ਲੀਆ ਹੈ ੨॥
Prof. Sahib Singh(ਪਉੜੀ ਨੰ: ੨੧ ਤੇ ੨੨ ਦਾ ਉੱਤਰ:) ਸ੍ਰਿਸ਼ਟੀ ਦੇ ਮੁੱਢ ਦਾ ਵੀਚਾਰ ਤਾਂ "ਅਸਚਰਜ, ਅਸਚਰਜ" ਹੀ ਕਿਹਾ ਜਾ ਸਕਦਾ ਹੈ, (ਤਦੋਂ) ਇੱਕ-ਰਸ ਅਫੁਰ ਪਰਮਾਤਮਾ ਦਾ ਹੀ ਵਜੂਦ ਸੀ।ਪਦ ਅਰਥ ਬਿਸਮਾਦੁ = ਅਸਚਰਜ। ਨਿਰੰਤਰਿ = ਇੱਕ-ਰਸ।
SikhNet (Spanish)Uno sólo puede hablar en términos de asombro acerca del Principio. En ese entonces el Señor Absoluto vivía absorto en Sí Mismo.
ਅਕਲਪਤ ਮੁਦ੍ਰਾ. ਗੁਰ ਗਿਆਨੁ ਬੀਚਾਰੀਅਲੇ; ਘਟਿ ਘਟਿ ਸਾਚਾ, ਸਰਬ ਜੀਆ ॥
akalapat mudraa. gur giaan beechaareeale; ghatt ghatt saachaa, sarab jeea |
Sant Singh KhalsaConsider freedom from desire to be the ear-rings of the Guru's spiritual wisdom. The True Lord, the Soul of all, dwells within each and every heart.
Manmohan SinghA. 34: The True Lord, the Life of all, abides within all the hearts. A. 35: The True Lord, the Life of all, abides within all hearts.
Manmohan Singh (Punjabi)ਉ. 34: ਨਿਰਇੱਛਤਾਂ ਗੁਰਾਂ ਦੀ ਗਿਆਤ ਦੀਆਂ ਕੰਨਾਂ ਦੀਆਂ ਵਾਲੀਆਂ ਜਾਣੀ ਜਾਂਦੀ ਹੈ। ਉ. 35: ਸਾਰਿਆਂ ਦੀ ਜਿੰਦਜਾਨ ਸੱਚਾ ਸੁਆਮੀ ਸਾਰਿਆਂ ਦਿਲਾਂ ਅੰਦਰ ਵਸਦਾ ਹੈ।
Fareedkot Teekaਕਲਪਣਾਂ ਤੇ ਰਹਿਤ ਹੋਣਾ ਏਹੁ ਗੁਰੋਂ ਕੇ ਗਿਆਨ ਕੀ (ਮੁਦ੍ਰਾ) ਨੀਸਾਨੀ ਵਿਚਾਰੀਤੀ ਹੈ ੩, ਔਰ ਸਰਬ ਜੀਆਂ ਕੇ ਘਟਿ ਘਟਿ ਮੇਂ ਸਾਚਾ ਪਰਮੇਸੁਰ ਹੀ ਨਿਵਾਸ ਕਰ ਰਹਾ ਹੈ ੪॥
Prof. Sahib Singhਗਿਆਨ ਦਾ ਅਸਲੀ ਸਾਧਨ ਇਹ ਸਮਝੋ ਕਿ ਸਤਿਗੁਰੂ ਤੋਂ ਮਿਲਿਆ ਗਿਆਨ ਹੋਵੇ (ਭਾਵ, ਗਿਆਨ ਪ੍ਰਾਪਤ ਕਰਨ ਦਾ ਅਸਲੀ ਸਾਧਨ ਸਤਿਗੁਰੂ ਦੀ ਸਰਣ ਹੀ ਹੈ)। ਹਰੇਕ ਘਟ ਵਿਚ, ਸਾਰੇ ਜੀਵਾਂ ਵਿਚ, ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੀ ਵੱਸਦਾ ਹੈ।ਪਦ ਅਰਥ ਕਲਪਤ = ਬਣਾਈ ਹੋਈ, ਨਕਲੀ, ਫ਼ਰਜ਼ੀ। ਅਕਲਪਤ = ਅਸਲੀ। ਮੁਦ੍ਰਾ = ਸਾਧਨ।
SikhNet (Spanish)El estar sin deseos es el arete, si uno medita en la Sabiduría del Guru; el Señor, el Dios, sólo Él habita en los corazones de todos.
ਗੁਰ ਬਚਨੀ ਅਵਿਗਤਿ ਸਮਾਈਐ; ਤਤੁ ਨਿਰੰਜਨੁ ਸਹਜਿ ਲਹੈ ॥
gur bachanee avigat samaaeeai; tat niranjan sehaj lahai |
Sant Singh KhalsaThrough the Guru's Word, one merges in the absolute, and intuitively receives the immaculate essence.
Manmohan SinghA. 42: By means of Gurbani, man easily obtains and merges in the pure Formless Reality.
Manmohan Singh (Punjabi)ਉ. 42: ਗੁਰਾਂ ਦੀ ਬਾਣੀ ਦੁਆਰਾ, ਬੰਦਾ ਸੁਖੈਨ ਹੀ ਪਵਿੱਤ੍ਰ ਤੇ ਸਰੂਪ-ਰਹਿਤ ਅਸਲੀਅਤ (ਹਰੀ) ਨੂੰ ਪਾ ਲੈਂਦਾ ਤੇ ਉਸ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਗੁਰੋਂ ਕੇ ਬਚਨੋਂ ਕਰ ਅਵਗਤ ਮੇਂ ਸਮਾਈਤਾ ਹੈ, ਇਉਂ ਕਾਲ ਕਾ ਠੀਗਾ ਜਲਾਈਤਾ ਹੈ ੫, ਤਤ ਨਰਿੰਜਨ ਕੋ (ਸਹਜਿ ਲਹੈ) ਗ੍ਯਾਨ ਕਰ ਪਾਈਤਾ ਹੈ, ਇਉ ਨਿਰਭਉ ਕੈ ਘਰ ਜਾਈਤਾ ਹੈ ੬॥
Prof. Sahib Singhਅਦ੍ਰਿਸ਼ਟ ਪ੍ਰਭੂ ਵਿਚ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਲੀਨ ਹੋਈਦਾ ਹੈ, (ਗੁਰ-ਸ਼ਬਦ ਦੀ ਰਾਹੀਂ) ਅਡੋਲ ਅਵਸਥਾ ਵਿਚ ਟਿਕਿਆਂ ਜਗਤ ਦਾ ਮੂਲ ਨਿਰੰਜਨ (ਮਾਇਆ ਤੋਂ ਰਹਿਤ ਪ੍ਰਭੂ) ਲੱਭ ਪੈਂਦਾ ਹੈ।ਪਦ ਅਰਥ ਅਵਿਗਤਿ = ਅਵਿਗਤ ਵਿਚ, ਅੱਵਿਅਕਤ ਹਰੀ ਵਿਚ, ਅਦ੍ਰਿਸ਼ਟ ਪ੍ਰਭੂ ਵਿਚ। ਸਹਜਿ = ਅਡੋਲਤਾ ਵਿਚ।
SikhNet (Spanish)A través de la Palabra del Guru uno logra la armonía y a través de esta armonía obtiene la Esencia del Absoluto.
ਨਾਨਕ. ਦੂਜੀ ਕਾਰ, ਨ ਕਰਣੀ ਸੇਵੈ; ਸਿਖੁ ਸੁ ਖੋਜਿ ਲਹੈ ॥
naanak. doojee kaar, na karanee sevai; sikh su khoj lahai |
Sant Singh KhalsaO Nanak, that Sikh who seeks and finds the Way does not serve any other.
Manmohan SinghA. 38: The Sikh who works for the Guru and serves not another; He finds way to slay his adversaries, O Nanak.
Manmohan Singh (Punjabi)ਉ. 38: ਜੋ ਸਿੱਖ ਗੁਰਾਂ ਦੀ ਘਾਲ ਕਮਾਉਂਦਾ ਹੈ ਅਤੇ ਹੋਰ ਕਿਸੇ ਨੂੰ ਨਹੀਂ ਸੇਵਦਾ, ਉਹ ਆਪਣੇ ਦੁਸ਼ਮਨਾਂ (ਭਰਮ ਆਦਿ) ਨੂੰ ਮਾਰ ਲੈਣ ਦਾ ਰਾਹ ਲੱਭ ਲੈਂਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਭਗਤੀ ਤੇ ਬਿਨਾ ਦੂਜੀ ਕਾਰ ਨਹੀਂ ਕਰਣੀ ਚਾਹਤੀ, ਜੇਕਰ ਇਉਂ ਸਹਿਜ ਸੰਤੋਖ ਕੀ ਰਿਦੇ ਮੇਂ ਇਸਥਤੀ ਜਾਣਤਾ ਹੈ ੭। ਜੋ ਸਿਖ ਹੋ ਕਰ ਗੁਰੋਂ ਕੋ ਸੇਵਤਾ ਹੈ, ਸੋ ਕਾਮਾਦੀ ਵੈਰੀਓਂ ਕੇ ਕਾਟਣੇ ਕਾ ਖੋਜੁ ਲੇਤਾ, ਭਾਵ ਕਾਟਤਾ ਹੈ ੮॥
Prof. Sahib Singh(ਨਿਰੰਜਨ ਨੂੰ ਲੱਭਣ ਲਈ ਗੁਰੂ ਦੇ ਬਚਨਾਂ ਉੱਤੇ ਤੁਰਨ ਤੋਂ ਛੁਟ) ਹੋਰ ਕੋਈ ਕਾਰ ਕਰਨ ਦੀ ਲੋੜ ਨਹੀਂ, ਜੋ ਸਿੱਖ (ਗੁਰ-ਆਸ਼ੇ ਅਨੁਸਾਰ) ਸੇਵਾ ਕਰਦਾ ਹੈ ਉਹ ਭਾਲ ਕੇ 'ਨਿਰੰਜਨ' ਨੂੰ ਲੱਭ ਲੈਂਦਾ ਹੈ।
SikhNet (Spanish)Así, deja de divagar por otros caminos; porque aquél que busca, encuentra.
ਹੁਕਮੁ ਬਿਸਮਾਦੁ ਹੁਕਮਿ ਪਛਾਣੈ; ਜੀਅ ਜੁਗਤਿ ਸਚੁ ਜਾਣੈ ਸੋਈ ॥
hukam bisamaad hukam pachhaanai; jeea jugat sach jaanai soee |
Sant Singh KhalsaWonderful and amazing is His Command; He alone realizes His Command and knows the true way of life of His creatures.
Manmohan SinghA. 44: Wonder is the will of Him, who Himself is the Hearer and Creator. He alone knows His command and truly understands the way of life of the beings.
Manmohan Singh (Punjabi)ਉ. 44: ਅਦੱਭੁਤ ਹੈ ਓਸ ਦੀ ਰਜ਼ਾ, ਜੋ ਖੁਦ ਹੀ ਸ੍ਰੋਤਾ ਅਤੇ ਸਿਰਜਣਹਾਰ ਹੈ। ਕੇਵਲ ਉਹਹੀ ਆਪਣੇ ਫੁਰਮਾਨ ਨੂੰ ਜਾਣਦਾ ਹੈ ਅਤੇ ਜੀਵਾਂ ਦੀ ਜੀਵਨ ਰਹੁ-ਰੀਤੀ ਨੂੰ ਐਨ ਸੱਚੀ ਤਰ੍ਹਾਂ ਸਮਝਦਾ ਹੈ।
Fareedkot Teeka(ਸਚੁ) ਨਿਸਚੈ ਕਰ ਜੋ ਜੀਉ ਕੀ ਜੁਗਤੀ ਕੋ ਜਾਨਤਾ ਹੈ, ਸੋਈ ਉਸੀ (ਹੁਕਮਿ) ਅਕਾਲ ਪੁਰਖ ਅਸਚਰਜ ਕੇ ਹੁਕਮ ਕੋ ਪਹਿਚਾਨਤਾ ਹੈ॥
Prof. Sahib Singhਹੇ ਨਾਨਕ! 'ਹੁਕਮ' ਮੰਨਣਾ ਅਸਚਰਜ (ਖ਼ਿਆਲ) ਹੈ ਭਾਵ, ਇਹ (ਖ਼ਿਆਲ ਕਿ ਗੁਰੂ ਦੇ ਹੁਕਮ ਵਿਚ ਤੁਰਿਆਂ "ਅਵਿਗਤ" ਵਿਚ ਸਮਾਈਦਾ ਹੈ ਹੈਰਾਨਗੀ ਪੈਦਾ ਕਰਨ ਵਾਲਾ ਹੈ; ਪਰ) ਜੋ ਮਨੁੱਖ 'ਹੁਕਮ' ਵਿਚ (ਤੁਰ ਕੇ 'ਹੁਕਮ' ਨੂੰ) ਪਛਾਣਦਾ ਹੈ ਉਹ ਜੀਵਨ ਦੀ (ਸਹੀ) ਜੁਗਤਿ ਤੇ 'ਸਚ' ਨੂੰ ਜਾਣ ਲੈਂਦਾ ਹੈ।
SikhNet (Spanish)Maravillosa es la Voluntad de Dios que solamente es conocida cuando uno la sigue, entonces puede uno ir a través del camino de la vida de la Verdad.
ਆਪੁ ਮੇਟਿ ਨਿਰਾਲਮੁ ਹੋਵੈ; ਅੰਤਰਿ ਸਾਚੁ. ਜੋਗੀ ਕਹੀਐ ਸੋਈ ॥੨੩॥
aap mett niraalam hovai; antar saach. jogee kaheeai soee |23|
Sant Singh KhalsaOne who eradicates his self-conceit becomes free of desire; he alone is a Yogi, who enshrines the True Lord deep within. ||23||
Manmohan SinghHe, who effaces his self-conceit, becomes detached and enshrines the True in his mind, is said to be a Yogi.
Manmohan Singh (Punjabi)ਜੋ ਆਪਣੀ ਸਵੈ-ਹੰਗਤਾ ਨੂੰ ਮੇਟ ਦਿੰਦਾ ਹੈ, ਅਟੰਕ ਹੋ ਵੰਝਦਾ ਹੈ ਅਤੇ ਆਪਣੇ ਹਿਰਦੇ ਅੰਦਰ ਸੱਚੇ ਸੁਆਮੀ ਨੂੰ ਟਿਕਾਉਂਦਾ ਹੈ, ਉਹ ਹੀ ਯੋਗੀ ਆਖਿਆ ਜਾਂਦਾ ਹੈ।
Fareedkot Teekaਆਪਾ ਭਾਉ ਮੇਟ ਕੈ (ਨਿਰਾਲਮੁ) ਅਸੰਗ ਹੋ ਕਰ ਜੋ ਅੰਤਰ ਸਾਚ ਧਾਰਨ ਕਰਤਾ ਹੈ, ਸੋਈ ਜੋਗੀ ਕਹੀਤਾ ਹੈ॥੨੩॥☬ਉਨੀਸ ਪੌੜੀਓਂ ਮੇਂ ਸਿਧਾਂਤ ਕਹਤੇ ਹੈਂ:
Prof. Sahib Singhਉਹ 'ਆਪਾ ਭਾਵ' ਮਿਟਾ ਕੇ (ਦੁਨੀਆ ਵਿਚ ਰਹਿੰਦਾ ਹੋਇਆ ਭੀ ਦੁਨੀਆ ਤੋਂ) ਵੱਖਰਾ ਹੁੰਦਾ ਹੈ (ਕਿਉਂਕਿ ਉਸ ਦੇ) ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਪ੍ਰਭੂ (ਸਾਖਿਆਤ) ਹੈ, (ਬੱਸ!) ਐਸਾ ਮਨੁੱਖ ਹੀ ਜੋਗੀ ਅਖਵਾਣ ਦੇ ਯੋਗ ਹੈ ॥੨੩॥ਪਦ ਅਰਥ ਨਿਰਾਲਮੁ = ਨਿਰਾਲਾ, ਨਿਰਲੇਪ ॥੨੩॥
* ਨੋਟ: ਇਸ ਤੋਂ ਅਗਾਂਹ ਪਉੜੀ ਨੰ: ੪੨ ਤਕ ਪ੍ਰਸ਼ਨ ਉੱਤਰ ਨਹੀਂ ਹਨ, ਸਤਿਗੁਰੂ ਜੀ ਆਪ ਹੀ ਆਪਣੇ ਮਤ ਦੀ ਵਿਆਖਿਆ ਕਰਦੇ ਹਨ।
SikhNet (Spanish)Aquél que se deshace de todo sentido de individualidad y se apega a la Verdad, es un verdadero Yogui.(23)
ਅਵਿਗਤੋ ਨਿਰਮਾਇਲੁ ਉਪਜੇ; ਨਿਰਗੁਣ ਤੇ ਸਰਗੁਣੁ ਥੀਆ ॥
avigato niramaaeil upaje; niragun te saragun theea |
Sant Singh KhalsaFrom His state of absolute existence, He assumed the immaculate form; from formless, He assumed the supreme form.
Manmohan SinghFrom formless the Lord assumed the Immaculate Form and from the state of being without any attributes, He became one with attributes.
Manmohan Singh (Punjabi)ਸਰੂਪ-ਰਹਿਤ ਤੋਂ ਸੁਆਮੀ ਨੇ ਪਵਿੱਤ੍ਰ ਸਰੂਪ ਧਾਰਨ ਕਰ ਲਿਆ ਅਤੇ ਲੱਛਣ-ਰਹਿਤ ਤੋਂ ਉਹ ਲੱਛਣਾ-ਸੰਯੁਕਤ ਹੋ ਗਿਆ।
Fareedkot Teekaਅਵਗਤ ਜੋ ਨਿਰਮਲੁ ਨਿਰਗੁਨੁ ਹੈ, ਤਿਸ ਤੇ ਉਪਜ ਕਰ ਸਰਗੁਣ ਵੈਰਾਟ ਰੂਪ ਹੂਆ ਹੈ॥
Prof. Sahib Singh(ਜਦੋਂ) ਅਦ੍ਰਿਸ਼ਟ ਅਵਸਥਾ ਤੋਂ ਨਿਰਮਲ ਪ੍ਰਭੂ ਪਰਗਟ ਹੁੰਦਾ ਹੈ ਤੇ ਨਿਰਗੁਣ ਰੂਪ ਤੋਂ ਸਰਗੁਣ ਬਣਦਾ ਹੈ (ਭਾਵ, ਆਪਣੇ ਅਦ੍ਰਿਸ਼ਟ ਆਤਮਕ ਸਰੂਪ ਤੋਂ ਆਕਾਰ ਵਾਲਾ ਬਣ ਕੇ ਸੂਖਮ ਤੇ ਅਸਥੂਲ ਰੂਪ ਧਾਰ ਲੈਂਦਾ ਹੈ,ਪਦ ਅਰਥ ਅਵਿਗਤੋ = ਅੱਵਿਅਕਤ ਤੋਂ, ਅਵਿਗਤ ਤੋਂ, ਅਦ੍ਰਿਸ਼ਟ ਤੋਂ। ਉਪਜੇ = ਪਰਗਟ ਹੁੰਦਾ ਹੈ। ਨਿਰਗੁਣ = ਮਾਇਆ ਦੇ ਤਿੰਨ ਗੁਣਾਂ ਤੋਂ ਰਹਿਤ। ਸਰਗੁਣੁ = ਮਾਇਆ ਦੇ ਤਿੰਨ ਗੁਣਾਂ ਸਮੇਤ।
SikhNet (Spanish)Del Absoluto, Él, de Sí Mismo, se manifestó. De Su Esencia sin forma, Él tomó todas las formas.
ਸਤਿਗੁਰ ਪਰਚੈ ਪਰਮ ਪਦੁ ਪਾਈਐ; ਸਾਚੈ ਸਬਦਿ ਸਮਾਇ ਲੀਆ ॥
satigur parachai param pad paaeeai; saachai sabad samaae leea |
Sant Singh KhalsaBy pleasing the True Guru, the supreme status is obtained, and one is absorbed in the True Word of the Shabad.
Manmohan SinghBy pleasing the True Guru, the mortal attains the supreme status and merges in the True Name.
Manmohan Singh (Punjabi)ਸੱਚੇ ਗੁਰਾਂ ਨੂੰ ਪ੍ਰਸੰਨ ਕਰਨ ਦੁਆਰਾ, ਪ੍ਰਾਨੀ ਮਹਾਨ ਮਰਤਬੇ ਨੂੰ ਪਾ ਲੈਂਦਾ ਹੈ ਅਤੇ ਸੱਚੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਸਤਿਗੁਰੋਂ ਕੇ (ਪਰਚੈ) ਉਪਦੇਸ ਕਰ ਪ੍ਰਮ ਪਦ ਕੋ ਪਾਈਤਾ ਹੈ, ਸਾਚੇ ਉਪਦੇਸ ਕਰ ਗੁਰੋਂ ਨੇ ਸਿਖ ਕੋ ਬ੍ਰਹਮ ਮੇਂ ਸਮਾਇ ਲੀਆ ਹੈ॥
Prof. Sahib Singhਤਦੋਂ ਇਸ ਦ੍ਰਿਸ਼ਟਮਾਨ ਸੰਸਾਰ ਵਿਚੋਂ ਜਿਸ ਜੀਵ ਦਾ ਮਨ ਸਤਿਗੁਰੂ ਦੇ ਸ਼ਬਦ ਨਾਲ ਪਤੀਜਦਾ ਜਾਂਦਾ ਹੈ (ਉਸ ਜੀਵ ਨੂੰ) ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ (ਤਦੋਂ ਸਮਝੋ ਕਿ) ਗੁਰੂ ਦੇ ਸ਼ਬਦ ਦੀ ਰਾਹੀਂ ਸੱਚੇ ਪ੍ਰਭੂ ਨੇ (ਉਸ ਨੂੰ ਆਪਣੇ ਵਿਚ) ਲੀਨ ਕਰ ਲਿਆ ਹੈ।ਪਦ ਅਰਥ ਪਰਚੈ = ਪਤੀਜਣ ਨਾਲ। ਪਰਮ ਪਦੁ = ਉੱਚੀ ਆਤਮਕ ਅਵਸਥਾ।
SikhNet (Spanish)Complaciendo al Verdadero Guru uno obtiene el Estado de Éxtasis y se sumerge en la Palabra del Shabd.
ਏਕੇ ਕਉ ਸਚੁ ਏਕਾ ਜਾਣੈ; ਹਉਮੈ ਦੂਜਾ ਦੂਰਿ ਕੀਆ ॥
eke kau sach ekaa jaanai; haumai doojaa door keea |
Sant Singh KhalsaHe knows the True Lord as the One and only; he sends his egotism and duality far away.
Manmohan SinghThe One Lord, he knows as the only True One and obliterates his ego and duality.
Manmohan Singh (Punjabi)ਇੱਕ ਸੁਆਮੀ ਨੂੰ ਹੀ ਕੇਵਲ ਸਤਿਪੁਰਖ ਹੀ ਜਾਣਦਾ ਹੈ ਅਤੇ ਆਪਣੀ ਹੰਗਤਾ ਤੇ ਦਵੈਤ-ਭਾਵ ਨੂੰ ਮੇਟ ਸੁੱਟਦਾ ਹੈ।
Fareedkot Teekaਏਕ ਬ੍ਰਹਮ ਕੋ ਨਿਸਚੇ ਕਰ ਕੇ ਸੋ ਏਕ ਹੀ ਜਾਣਤਾ ਹੈ ਜਿਸ ਨੇ ਹਉਮੈਂ ਔ ਦੂਜਾ ਭਾਉ ਦੂਰ ਕੀਆ ਹੈ॥
Prof. Sahib Singh(ਤਦੋਂ) ਉਹ ਕੇਵਲ ਇਕ ਪ੍ਰਭੂ ਨੂੰ ਹੀ (ਸਦਾ ਰਹਿਣ ਵਾਲੀ ਹਸਤੀ) ਜਾਣਦਾ ਹੈ, ਉਸ ਨੇ ਹਉਮੈ ਅਤੇ ਦੂਜਾ-ਭਾਵ (ਭਾਵ, ਪ੍ਰਭੂ ਤੋਂ ਬਿਨਾ ਕਿਸੇ ਹੋਰ ਅਜੇਹੀ ਹਸਤੀ ਦੀ ਸੰਭਾਵਨਾ ਦਾ ਖ਼ਿਆਲ) ਦੂਰ ਕਰ ਲਿਆ ਹੁੰਦਾ ਹੈ,
SikhNet (Spanish)Cuando uno reconoce al Único Señor como Verdadero y erradica su ego, así como la sensación de separación
ਸੋ ਜੋਗੀ ਗੁਰਸਬਦੁ ਪਛਾਣੈ; ਅੰਤਰਿ ਕਮਲੁ ਪ੍ਰਗਾਸੁ ਥੀਆ ॥
so jogee gurasabad pachhaanai; antar kamal pragaas theea |
Sant Singh KhalsaHe alone is a Yogi, who realizes the Word of the Guru's Shabad; the lotus of the heart blossoms forth within.
Manmohan SinghHe alone is a Yogi, who understands the Guru's instruction and whose heart-lotus has bloomed.
Manmohan Singh (Punjabi)ਕੇਵਲ ਉਹ ਹੀ ਯੋਗੀ ਹੈ ਜੋ ਗੁਰਾਂ ਦੇ ਉਪਦੇਸ਼ ਨੂੰ ਸਮਝਦਾ ਹੈ ਅਤੇ ਜਿਸ ਦਾ ਦਿਲ ਕੰਵਲ ਖਿੜਿਆ ਹੋਇਆ ਹੈ।
Fareedkot Teekaਔਰ ਜੋ ਗੁਰੋਂ ਕੇ ਸਬਦ ਕੋ ਪਛਾਨਤਾ ਹੈ ਪੁਨਾ ਜਿਸ ਕੇ (ਅੰਤਰਿ) ਅੰਤਸਕਰਨ ਕਮਲ ਮੇਂ ਗ੍ਯਾਨ ਪਰਕਾਸ ਭਯਾ ਹੈ, ਸੋਈ ਜੋਗੀ ਹੈ॥
Prof. Sahib Singh(ਬੱਸ!) ਉਹੀ (ਅਸਲ) ਜੋਗੀ ਹੈ, ਉਹ ਸਤਿਗੁਰੂ ਦੇ ਸ਼ਬਦ ਨੂੰ ਸਮਝਦਾ ਹੈ ਉਸ ਦੇ ਅੰਦਰ (ਰਿਹਦਾ-ਰੂਪ) ਕੌਲ ਫੁੱਲ ਖਿੜ ਪਿਆ ਹੁੰਦਾ ਹੈ।
SikhNet (Spanish)entonces se vuelve Yogui y entiende la Palabra del Shabd del Guru, y dentro de sí florece el Loto que lo ilumina.
ਜੀਵਤੁ ਮਰੈ. ਤਾ ਸਭੁ ਕਿਛੁ ਸੂਝੈ; ਅੰਤਰਿ ਜਾਣੈ ਸਰਬ ਦਇਆ ॥
jeevat marai. taa sabh kichh soojhai; antar jaanai sarab deaa |
Sant Singh KhalsaIf one remains dead while yet alive, then he understands everything; he knows the Lord deep within himself, who is kind and compassionate to all.
Manmohan SinghIf one remains dead in life, then understands he everything and within his mind realises the presence of the Lord, who is merciful to all.
Manmohan Singh (Punjabi)ਜੇਕਰ ਬੰਦਾ ਜੀਉਂਦੇ ਜੀ ਮਰਿਆ ਰਹੇ ਤਦ ਉਹ ਸਾਰਾ ਕੁਝ ਸਮਝ ਲੈਂਦਾ ਹੈ ਅਤੇ ਆਪਣੇ ਹਿਰਦੇ ਅੰਦਰ ਉਸ ਸਾਈਂ ਦੀ ਹਜ਼ੂਰੀ ਨੂੰ ਅਨੁਭਵ ਕਰਦਾ ਹੈ ਜੋ ਸਾਰਿਆਂ ਉੱਤੇ ਮਿਹਰਬਾਨ ਹੈ।
Fareedkot Teekaਸਰਬ ਕੇ ਉਪਰ ਮਨ ਅੰਤਰ ਸੇ ਦਯਾ ਕਰ ਜਾਣੈ ਔਰ ਜੀਵ ਭਾਵ ਸੇ ਮਰੇ ਤੌ ਸਭ ਕੁਛ ਸੂਝਤਾ ਹੈ, ਭਾਵ ਸਤ ਅਸਤ ਕੋ ਜਾਨਤਾ ਹੈ॥
Prof. Sahib Singhਜੋ ਮਨੁੱਖ ਜੀਊਂਦਾ ਹੀ ਮਰਦਾ ਹੈ (ਭਾਵ, 'ਹਉਮੈ' ਦਾ ਤਿਆਗ ਕਰਦਾ ਹੈ, ਸੁਆਰਥ ਮਿਟਾਂਦਾ ਹੈ) ਉਸ ਨੂੰ (ਜ਼ਿੰਦਗੀ ਦੇ) ਹਰੇਕ (ਪਹਿਲੂ) ਦੀ ਸਮਝ ਆ ਜਾਂਦੀ ਹੈ, ਉਹ ਮਨੁੱਖ ਸਾਰੇ ਜੀਵਾਂ ਉਤੇ ਦਇਆ ਕਰਨ (ਦਾ ਅਸੂਲ) ਆਪਣੇ ਮਨ ਵਿਚ ਪੱਕਾ ਕਰ ਲੈਂਦਾ ਹੈ।
SikhNet (Spanish)Cuando uno muere hacia su individualidad, recibe todo conocimiento dentro de sí mismo y conoce al Dios Todo Misericordioso.
ਨਾਨਕ. ਤਾ ਕਉ ਮਿਲੈ ਵਡਾਈ; ਆਪੁ ਪਛਾਣੈ ਸਰਬ ਜੀਆ ॥੨੪॥
naanak. taa kau milai vaddaaee; aap pachhaanai sarab jeea |24|
Sant Singh KhalsaO Nanak, he is blessed with glorious greatness; he realizes himself in all beings. ||24||
Manmohan SinghNanak, he alone obtains honour, who realises himself amongst all the being.
Manmohan Singh (Punjabi)ਨਾਨਕ, ਕੇਵਲ ਉਹ ਹੀ ਇੱਜ਼ਤ ਆਬਰੂ ਪਾਉਂਦਾ ਹੈ ਜੋ ਆਪਣੇ ਆਪ ਨੂੰ ਸਾਰਿਆਂ ਜੀਵਾਂ ਅੰਦਰ ਅਨੁਭਵ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੋ ਬਡਿਆਈ ਮਿਲਤੀ ਹੈ, ਜੋ ਸਰਬ ਜੀਵੋਂ ਕੋ ਅਪਨਾ ਆਪ ਹੀ ਪਛਾਨਤਾ ਹੈ॥੨੪॥
Prof. Sahib Singhਹੇ ਨਾਨਕ! ਉਸੇ ਮਨੁੱਖ ਨੂੰ ਇੱਜ਼ਤ ਮਿਲਦੀ ਹੈ, ਉਹ ਸਾਰੇ ਜੀਵਾਂ ਵਿਚ ਆਪਣੇ ਆਪ ਨੂੰ ਵੇਖਦਾ ਹੈ (ਭਾਵ, ਉਹ ਉਸੇ ਜੋਤਿ ਨੂੰ ਸਭ ਵਿਚ ਵੇਖਦਾ ਹੈ ਜੋ ਉਸ ਦੇ ਆਪਣੇ ਅੰਦਰ ਹੈ) ॥੨੪॥
SikhNet (Spanish)Solamente recibe la Gloria, quien logra verse a sí mismo en todas las manifestaciones de vida.(24)