ਸੋਰਠਿ ਮਹਲਾ ੫ ॥
soratth mahalaa 5 |
Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.
ਗੁਰ ਅਪੁਨੇ ਬਲਿਹਾਰੀ ॥
gur apune balihaaree |
Sant Singh KhalsaI am a sacrifice to my Guru.
Manmohan SinghI am a sacrifice unto my Guru,
Manmohan Singh (Punjabi)ਮੈਂ ਆਪਣੇ ਗੁਰਾਂ ਉਤੋਂ ਵਾਰਨੇ ਜਾਂਦਾ ਹਾਂ,
Fareedkot Teekaਹਮ ਅਪਨੇ ਗੁਰੋਂ ਪਰ ਬਲਿਹਾਰ ਜਾਤੇ ਹੈਂ॥
Prof. Sahib Singhਹੇ ਸੰਤ ਜਨੋ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ,ਪਦ ਅਰਥ ਗੁਰ ਬਲਿਹਾਰੀ = ਗੁਰੂ ਤੋਂ ਸਦਕੇ।
SikhNet (Spanish)Ofrezco mi ser en sacrificio a mi Guru,
ਜਿਨਿ. ਪੂਰਨ ਪੈਜ ਸਵਾਰੀ ॥
jin. pooran paij savaaree |
Sant Singh KhalsaHe has totally preserved my honor.
Manmohan Singhwho ho has wholly saved my honour.
Manmohan Singh (Punjabi)ਜਿਨ੍ਹਾਂ ਨੇ ਮੇਰੀ ਇੱਜ਼ਤ ਪੂਰੀ ਤਰ੍ਹਾਂ ਰੱਖ ਲਈ ਹੈ।
Fareedkot Teekaਜਿਨੋਂ ਨੇ ਹਮਾਰੀ ਪੂਰਨ ਪ੍ਰਤਗਿਆ ਸਵਾਰ ਦਈ ਹੈ॥
Prof. Sahib Singhਜਿਸ ਨੇ (ਪ੍ਰਭੂ ਦੇ ਨਾਮ ਦੀ ਦਾਤਿ ਦੇ ਕੇ) ਪੂਰੀ ਤਰ੍ਹਾਂ (ਮੇਰੀ) ਇੱਜ਼ਤ ਰੱਖ ਲਈ ਹੈ।ਪਦ ਅਰਥ ਜਿਨਿ = ਜਿਸ (ਗੁਰੂ) ਨੇ। ਪੂਰਨ = ਪੂਰੀ ਤਰ੍ਹਾਂ। ਪੈਜ = ਲਾਜ, ਇੱਜ਼ਤ।
SikhNet (Spanish)Quien ha salvado mi honor.
ਮਨ ਚਿੰਦਿਆ ਫਲੁ ਪਾਇਆ ॥
man chindiaa fal paaeaa |
Sant Singh KhalsaI have obtained the fruits of my mind's desires.
Manmohan SinghI have obtained the fruit that my heart desired,
Manmohan Singh (Punjabi)ਮੈਨੂੰ ਆਪਣਾ ਚਿੱਤ-ਚਾਹੁੰਦਾ ਫਲ (ਨਾਮ) ਪ੍ਰਾਪਤ ਹੋ ਗਿਆ ਹੈ,
Fareedkot Teekaਹਮਨੇ ਮਨਇਛਤ ਫਲ ਕੋ ਪਾਇਆ ਹੈ॥
Prof. Sahib Singhਹੇ ਭਾਈ! ਉਹ ਮਨੁੱਖ ਮਨ-ਮੰਗੀਆਂ ਮੁਰਾਦਾਂ ਪ੍ਰਾਪਤ ਕਰ ਲੈਂਦਾ ਹੈ,ਪਦ ਅਰਥ ਚਿੰਦਿਆ = ਚਿਤਵਿਆ।
SikhNet (Spanish)He recibido el Fruto de la añoranza de mi corazón,
ਪ੍ਰਭੁ ਅਪੁਨਾ ਸਦਾ ਧਿਆਇਆ ॥੧॥
prabh apunaa sadaa dhiaaeaa |1|
Sant Singh KhalsaI meditate forever on my God. ||1||
Manmohan Singhand I ever meditate on my Lord.
Manmohan Singh (Punjabi)ਅਤੇ ਮੈਂ ਸਦੀਵ ਹੀ ਆਪਣੇ ਸਾਹਿਬ ਦਾ ਸਿਮਰਨ ਕਰਦਾ ਹਾਂ।
Fareedkot Teekaਅਪਨਾ ਪ੍ਰਭੂ ਸਦਾ ਧਿਆਇਆ ਹੈ॥੧॥
Prof. Sahib Singhਜੇਹੜਾ ਸਦਾ ਆਪਣੇ ਪ੍ਰਭੂ ਦਾ ਧਿਆਨ ਧਰਦਾ ਹੈ ॥੧॥
SikhNet (Spanish)y así contemplo siempre a mi Señor. (1)
ਸੰਤਹੁ. ਤਿਸੁ ਬਿਨੁ; ਅਵਰੁ ਨ ਕੋਈ ॥
santahu. tis bin; avar na koee |
Sant Singh KhalsaO Saints, without Him, there is no other at all.
Manmohan SinghO saints, without Him, there is not any other.
Manmohan Singh (Punjabi)ਹੇ ਸਾਧੂਓ! ਉਸ ਦੇ ਬਗੈਰ ਹੋਰ ਕੋਈ ਨਹੀਂ।
Fareedkot Teekaਹੇ ਸੰਤੋ! ਹਮਾਰਾ ਤਿਸ ਵਾਹਿਗੁਰੂ ਸੇ ਬਿਨਾਂ ਔਰ ਰਖਿ੍ਯਕ ਕੋਈ ਨਹੀਂ ਹੈ॥
Prof. Sahib Singhਹੇ ਸੰਤ ਜਨੋ! ਉਸ ਪਰਮਾਤਮਾ ਤੋਂ ਬਿਨਾ (ਜੀਵਾਂ ਦਾ) ਕੋਈ ਹੋਰ (ਰਾਖਾ) ਨਹੀਂ।ਪਦ ਅਰਥ ਤਿਸੁ ਬਿਨੁ = ਉਸ ਪਰਮਾਤਮਾ ਤੋਂ ਬਿਨਾ।
SikhNet (Spanish)Oh Santos, sin Él no hay nadie más,
ਕਰਣ ਕਾਰਣ ਪ੍ਰਭੁ ਸੋਈ ॥ ਰਹਾਉ ॥
karan kaaran prabh soee | rahaau |
Sant Singh KhalsaHe is God, the Cause of causes. ||Pause||
Manmohan SinghHe, the Lord is the cause of causes. Pause.
Manmohan Singh (Punjabi)ਉਹ ਸਾਹਿਬ ਹੇਤੂਆਂ ਦਾ ਹੇਤੂ ਹੈ। ਠਹਿਰਾਉ।
Fareedkot Teekaਸਭ ਕਾਰਣੋਂ ਕੇ ਕਰਨੇਹਾਰਾ ਸੋਈ ਵਾਹਿਗੁਰੂ ਹੈ॥ ਰਹਾਉ ॥
Prof. Sahib Singhਉਹੀ ਪਰਮਾਤਮਾ ਜਗਤ ਦਾ ਮੂਲ ਹੈ ਰਹਾਉ॥ਪਦ ਅਰਥ ਕਰਣ = ਜਗਤ। ਕਾਰਣ = ਮੂਲ। ਸੋਈ = ਉਹੀ ॥ਰਹਾਉ॥
SikhNet (Spanish)el Señor Mismo es el Creador y la Causa. (Pausa)
ਪ੍ਰਭਿ ਅਪਨੈ ਵਰ ਦੀਨੇ ॥
prabh apanai var deene |
Sant Singh KhalsaMy God has given me His Blessing.
Manmohan SinghMy Lord has given me His blessings,
Manmohan Singh (Punjabi)ਮੇਰੇ ਸੁਆਮੀ ਨੇ ਮੈਨੂੰ ਆਪਣੀ ਅਸੀਸ ਦਿੱਤੀ ਹੈ,
Fareedkot Teekaਅਪਨੇ ਪ੍ਰਭੂ ਨੇ ਹਮ ਕੋ ਐਸੇ ਵਰ ਦੀਏ ਹੈਂ॥
Prof. Sahib Singhਹੇ ਸੰਤ ਜਨੋ! ਪਿਆਰੇ ਪ੍ਰਭੂ ਨੇ (ਜੀਵਾਂ ਨੂੰ) ਸਭ ਬਖ਼ਸ਼ਸ਼ਾਂ ਕੀਤੀਆਂ ਹੋਈਆਂ ਹਨ,ਪਦ ਅਰਥ ਪ੍ਰਭਿ = ਪ੍ਰਭੂ ਨੇ। ਵਰ = ਬਖ਼ਸ਼ਸ਼ਾਂ।
SikhNet (Spanish)El Señor me ha bendecido con este regalo:
ਸਗਲ ਜੀਅ ਵਸਿ ਕੀਨੇ ॥
sagal jeea vas keene |
Sant Singh KhalsaHe has made all creatures subject to me.
Manmohan Singhand has make all the creatures subject to me.
Manmohan Singh (Punjabi)ਅਤੇ ਸਾਰੇ ਜੀਵ ਇਖਤਿਆਰ ਵਿੱਚ ਕਰ ਦਿੱਤੇ ਹਨ।
Fareedkot Teekaਜੋ ਸਭ ਜੀਵ ਹਮਾਰੇ ਵਸ ਕਰ ਦੀਏ ਹੈਂ, ਵਾ ਸਰਬ ਇੰਦ੍ਰ੍ਯ ਹਮਾਰੇ ਜੀਵ ਕੇ ਵਸ ਕਰ ਦੀਏ ਹੈਂ॥
Prof. Sahib Singhਸਾਰੇ ਜੀਵਾਂ ਨੂੰ ਉਸ ਨੇ ਆਪਣੇ ਵੱਸ ਵਿਚ ਕਰ ਰੱਖਿਆ ਹੋਇਆ ਹੈ।ਪਦ ਅਰਥ ਜੀਅ = {ਲਫ਼ਜ਼ 'ਜੀਵ' ਤੋਂ ਬਹੁ-ਵਚਨ}। ਵਸਿ = ਆਪਣੇ ਵੱਸ।
SikhNet (Spanish)que la creación entera está ahora influenciada por mí.
ਜਨ ਨਾਨਕ. ਨਾਮੁ ਧਿਆਇਆ ॥
jan naanak. naam dhiaaeaa |
Sant Singh KhalsaServant Nanak meditates on the Naam, the Name of the Lord,
Manmohan SinghWhen slave Nanak, meditated on the Name,
Manmohan Singh (Punjabi)ਜਦ ਗੋਲੇ ਨਾਨਕ ਨੇ ਨਾਮ ਦਾ ਸਿਮਰਨ ਕੀਤਾ,
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਾਂ ਨਾਮ ਕੋ ਧਿਆਇਆ ਹੈ॥
Prof. Sahib Singhਹੇ ਦਾਸ ਨਾਨਕ! (ਆਖ-ਜਦੋਂ ਭੀ ਕਿਸੇ ਨੇ) ਪਰਮਾਤਮਾ ਦਾ ਨਾਮ ਸਿਮਰਿਆ,
SikhNet (Spanish)Dice Nanak, ahora que habito en el Nombre del Perfecto Señor,
ਤਾ. ਸਗਲੇ ਦੂਖ ਮਿਟਾਇਆ ॥੨॥੫॥੬੯॥
taa. sagale dookh mittaaeaa |2|5|69|
Sant Singh Khalsaand all his sorrows depart. ||2||5||69||
Manmohan Singhthen all his sorrows departed.
Manmohan Singh (Punjabi)ਤਦ ਉਸ ਦੇ ਸਾਰੇ ਦੁਖੜੇ ਦੂਰ ਹੋ ਗਏ।
Fareedkot Teekaਤਾਂ ਸਭ ਦੁਖੋਂ ਕੋ ਮਿਟਾਇਆ ਹੈ॥੨॥੫॥੬੯॥
Prof. Sahib Singhਤਦੋਂ ਉਸ ਨੇ ਆਪਣੇ ਸਾਰੇ ਦੁੱਖ ਦੂਰ ਕਰ ਲਏ ॥੨॥੫॥੬੯॥
SikhNet (Spanish)todas mis aflicciones se han disipado. (2‑5‑69)