ੴ

ਸਿੱਖਬਾਣੀ · SikhBani

ਤਾਪੁ ਗਵਾਇਆ ਗੁਰਿ ਪੂਰੇ ॥

taap gavaaeaa gur poore
Guru Arjan Dev Ji ਗੁਰੂ ਅਰਜਨ ਦੇਵ ਜੀ · Raag Sorath · Ang 626 · 11 lines
Translations

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਤਾਪੁ ਗਵਾਇਆ; ਗੁਰਿ ਪੂਰੇ ॥

taap gavaaeaa; gur poore |

Sant Singh KhalsaThe Perfect Guru has dispelled the fever.
Manmohan SinghThe Perfect Guru has dispelled the fever.
Manmohan Singh (Punjabi)ਪੂਰਨ ਗੁਰਾਂ ਨੇ ਤਾਪ ਲਾ ਦਿੱਤਾ ਹੈ।
Fareedkot Teekaਗੁਰ ਪੂਰੇ ਨੇ ਤਾਪ ਕੋ ਗਵਾਇਆ ਹੈ॥
Prof. Sahib Singhਪੂਰੇ ਗੁਰੂ ਨੇ (ਹਰਿ-ਨਾਮ ਦੀ ਦਵਾਈ ਦੇ ਕੇ ਜਿਸ ਮਨੁੱਖ ਦੇ ਅੰਦਰੋਂ) ਤਾਪ ਦੂਰ ਕਰ ਦਿੱਤਾ,

ਪਦ ਅਰਥ ਗੁਰਿ = ਗੁਰੂ ਨੇ। ਤਾਪੁ = ਦੁੱਖ-ਕਲੇਸ਼। ਵਾਜੇ = ਵੱਜ ਪਏ।

SikhNet (Spanish)El Guru Perfecto ha liberado a mi hijo de su aflicción

ਵਾਜੇ ਅਨਹਦ ਤੂਰੇ ॥

vaaje anahad toore |

Sant Singh KhalsaThe unstruck melody of the sound current resounds.
Manmohan SinghThe trumpets of spiritual bliss play.
Manmohan Singh (Punjabi)ਆਤਮਕ ਅਨੰਦ ਦੇ ਵਾਜੇ ਵੱਜਦੇ ਹਨ।
Fareedkot Teekaਏਕ ਰਸ ਵਾਜੇ ਵਜੇ ਹੈਂ, ਭਾਵ ਸੇ ਖੁਸ਼ੀ ਹੂਈ ਹੈ॥
Prof. Sahib Singh(ਉਸ ਦੇ ਅੰਦਰ ਆਤਮਕ ਆਨੰਦ ਦੇ, ਮਾਨੋ) ਇਕ-ਰਸ ਵਾਜੇ ਵੱਜਣ ਲੱਗ ਪਏ।

ਪਦ ਅਰਥ ਅਨਹਦ = ਇਕ-ਰਸ, ਬਿਨਾ ਵਜਾਏ। ਤੂਰੇ = ਵਾਜੇ।

SikhNet (Spanish)y la Melodía Divina del Alma se escucha en mi mente.

ਸਰਬ ਕਲਿਆਣ ਪ੍ਰਭਿ ਕੀਨੇ ॥

sarab kaliaan prabh keene |

Sant Singh KhalsaGod has bestowed all comforts.
Manmohan SinghAll the comforts, the Lord has blessed me with.
Manmohan Singh (Punjabi)ਸਾਰੇ ਆਰਾਮ ਸੁਆਮੀ ਨੇ ਮੈਨੂੰ ਬਖਸ਼ਿਸ਼ ਕਰ ਦਿੱਤੇ ਹਨ।
Fareedkot Teekaਸਰਬ ਪ੍ਰਕਾਰ ਪ੍ਰਭੂ ਨੇ ਸੁਖ ਪ੍ਰਾਪਤਿ ਕੀਏ ਹੈਂ॥
Prof. Sahib Singhਪ੍ਰਭੂ ਨੇ ਸਾਰੇ ਸੁਖ ਆਨੰਦ ਆਨੰਦ ਬਖ਼ਸ਼ ਦਿੱਤੇ।

ਪਦ ਅਰਥ ਕਲਿਆਣ = ਸੁਖ। ਪ੍ਰਭਿ = ਪ੍ਰਭੂ ਨੇ।

SikhNet (Spanish)Por la Gracia de Dios, toda Dicha es nuestra,

ਕਰਿ ਕਿਰਪਾ ਆਪਿ ਦੀਨੇ ॥੧॥

kar kirapaa aap deene |1|

Sant Singh KhalsaIn His Mercy, He Himself has given them. ||1||
Manmohan SinghExtending His mercy, the Lord Himself has given them to me.
Manmohan Singh (Punjabi)ਆਪਣੀ ਮਿਹਰ ਧਾਰ ਕੇ ਪ੍ਰਭੂ ਨੇ ਖੁਦ ਉਹ ਮੈਨੂੰ ਦਿੱਤੇ ਹਨ।
Fareedkot Teekaਪਰੰਤੂ ਕਿਰਪਾ ਕਰ ਕੇ ਆਪ ਹੀ ਦੀਏ ਹੈਂ ॥੧॥
Prof. Sahib Singhਉਸ ਨੇ ਕਿਰਪਾ ਕਰ ਕੇ ਆਪ ਹੀ ਇਹ ਸੁਖ ਬਖ਼ਸ਼ ਦਿੱਤੇ ॥੧॥

ਪਦ ਅਰਥ ਕਰਿ = ਕਰ ਕੇ ॥੧॥

SikhNet (Spanish)pues el Señor ha bendecido a Sus Sirvientes. (1)

ਬੇਦਨ; ਸਤਿਗੁਰਿ ਆਪਿ ਗਵਾਈ ॥

bedan; satigur aap gavaaee |

Sant Singh KhalsaThe True Guru Himself has eradicated the disease.
Manmohan SinghThe true Guru has himself dispelled my distress.
Manmohan Singh (Punjabi)ਸੱਚੇ ਗੁਰਾਂ ਨੇ ਆਪੇ ਹੀ ਮੇਰੀ ਆਪਦਾ ਨਵਿਰਤ ਕੀਤੀ ਹੈ।
Fareedkot Teekaਸਤਿਗੁਰੋਂ ਨੇ ਸਭ ਪੀੜਾ ਆਪ ਗਵਾਈ ਹੈ॥
Prof. Sahib Singhਹੇ ਭਾਈ! (ਜਿਸ ਨੇ ਭੀ ਪਰਮਾਤਮਾ ਦਾ ਨਾਮ ਸਿਮਰਿਆ) ਗੁਰੂ ਨੇ ਆਪ (ਉਸ ਦੀ ਹਰੇਕ) ਪੀੜਾ ਦੂਰ ਕਰ ਦਿੱਤੀ।

ਪਦ ਅਰਥ ਬੇਦਨ = ਪੀੜ। ਸਤਿਗੁਰਿ = ਸਤਿਗੁਰੂ ਨੇ।

SikhNet (Spanish)Los Devotos del Señor y los Santos han florecido

ਸਿਖ ਸੰਤ ਸਭਿ ਸਰਸੇ ਹੋਏ; ਹਰਿ ਹਰਿ ਨਾਮੁ ਧਿਆਈ ॥ ਰਹਾਉ ॥

sikh sant sabh sarase hoe; har har naam dhiaaee | rahaau |

Sant Singh KhalsaAll the Sikhs and Saints are filled with joy, meditating on the Name of the Lord, Har, Har. ||Pause||
Manmohan SinghAll the disciples and saints have blossomed by remembering the Lord Master's Name. Pause.
Manmohan Singh (Punjabi)ਪ੍ਰਭੂ ਪ੍ਰਮੇਸ਼ਰ ਦੇ ਨਾਮ ਦਾ ਆਰਾਧਨ ਕਰਦੇ ਹੋਏ ਸਾਰੇ ਮੁਰੀਦ ਤੇ ਸਾਧੂ ਪ੍ਰਫੁਲਤ ਹੋ ਗਏ ਹਨ। ਠਹਿਰਾਉ।
Fareedkot Teekaਜੋ ਹਰਿ ਹਰਿ ਨਾਮ ਕੇ ਧਿਆਵਨੇ ਵਾਲੇ ਸੇ, ਸੋ ਸਭ ਸਿਖ ਸੰਤ (ਸਰਸੇ) ਖੁਸ਼ੀ ਹੂਏ ਹੈਂ॥ ਰਹਾਉ ॥
Prof. Sahib Singhਸਾਰੇ ਸਿੱਖ ਸੰਤ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਨੰਦ-ਭਰਪੂਰ ਹੋਏ ਰਹਿੰਦੇ ਹਨ ਰਹਾਉ॥

ਪਦ ਅਰਥ ਸਭਿ = ਸਾਰੇ। ਸਰਸੇ = ਸ-ਰਸ, ਰਸ ਸਹਿਤ, ਆਨੰਦ-ਭਰਪੂਰ। ਧਿਆਈ = ਧਿਆਇ, ਸਿਮਰ ਕੇ ॥ਰਹਾਉ॥

SikhNet (Spanish)contemplando Su Nombre. (Pausa)

ਜੋ ਮੰਗਹਿ; ਸੋ ਲੇਵਹਿ ॥

jo mangeh; so leveh |

Sant Singh KhalsaThey obtain that which they ask for.
Manmohan SinghThey obtain all that, what they ask for.
Manmohan Singh (Punjabi)ਜਿਹੜਾ ਕੁਝ ਉਹ ਮੰਗਦੇ ਹਨ, ਉਸ ਸਾਰੇ ਨੂੰ ਉਹ ਪਾ ਲੈਂਦੇ ਹਨ।
Fareedkot Teekaਜੋ ਦਾਸ ਵਾਹਿਗੁਰੂ ਸੇ ਮਾਂਗਤੇ ਹੈਂ, ਸੋ ਲੇਤੇ ਹੈਂ॥
Prof. Sahib Singhਹੇ ਪ੍ਰਭੂ! (ਤੇਰੇ ਦਰ ਤੋਂ ਤੇਰੇ ਸੰਤ ਜਨ) ਜੋ ਕੁਝ ਮੰਗਦੇ ਹਨ, ਉਹ ਹਾਸਲ ਕਰ ਲੈਂਦੇ ਹਨ।

ਪਦ ਅਰਥ ਮੰਗਹਿ = ਮੰਗਦੇ ਹਨ। ਲੇਵਹਿ = ਹਾਸਲ ਕਰਦੇ ਹਨ।

SikhNet (Spanish)Lo que uno busca lo obtiene del Señor,

ਪ੍ਰਭ; ਅਪਣਿਆ ਸੰਤਾ ਦੇਵਹਿ ॥

prabh; apaniaa santaa deveh |

Sant Singh KhalsaGod gives to His Saints.
Manmohan SinghTo His saints, the Lord gives everything.
Manmohan Singh (Punjabi)ਆਪਣੇ ਸਾਧੂਆਂ ਨੂੰ ਸਾਹਿਬ ਹਰ ਵਸਤੂ ਦਿੰਦਾ ਹੈ।
Fareedkot Teekaਵਾਹਿਗੁਰੂ ਸਦਾ ਅਪਨਿਆਂ ਸੰਤਾਂ ਕੋ ਦੇਤਾ ਹੈ ॥
Prof. Sahib Singhਤੂੰ ਆਪਣੇ ਸੰਤਾਂ ਨੂੰ (ਆਪ ਸਭ ਕੁਝ) ਦੇਂਦਾ ਹੈਂ।

ਪਦ ਅਰਥ ਪ੍ਰਭ = ਹੇ ਪ੍ਰਭੂ! ਦੇਵਹਿ = ਤੂੰ ਦੇਂਦਾ ਹੈਂ।

SikhNet (Spanish)y así los Santos del Señor son bendecidos.

ਹਰਿ ਗੋਵਿਦੁ ਪ੍ਰਭਿ ਰਾਖਿਆ ॥

har govid prabh raakhiaa |

Sant Singh KhalsaGod saved Hargobind.
Manmohan SinghThe Lord has saved Hargobind.
Manmohan Singh (Punjabi)ਸਾਹਿਬ ਨੇ ਹਰਿਗੋਬਿੰਦ ਦੀ ਰੱਖਿਆ ਕੀਤੀ ਹੈ।
Fareedkot Teekaਪ੍ਰਭੂ ਨੇ ਹਰਿਗੋਬਿੰਦ ਜੀ ਕੋ ਰਖਿਆ ਹੈ॥
Prof. Sahib Singh(ਹੇ ਭਾਈ! ਬਾਲਕ) ਹਰਿ ਗੋਬਿੰਦ ਨੂੰ (ਭੀ) ਪ੍ਰਭੂ ਨੇ (ਆਪ) ਬਚਾਇਆ ਹੈ (ਕਿਸੇ ਦੇਵੀ ਆਦਿਕ ਨੇ ਨਹੀਂ)

ਪਦ ਅਰਥ ਪ੍ਰਭਿ = ਪ੍ਰਭੂ ਨੇ।

SikhNet (Spanish)Mi hijo Jargobind ha sido salvado por el Señor. Su Verdad

ਜਨ ਨਾਨਕ; ਸਾਚੁ ਸੁਭਾਖਿਆ ॥੨॥੬॥੭੦॥

jan naanak; saach subhaakhiaa |2|6|70|

Sant Singh KhalsaServant Nanak speaks the Truth. ||2||6||70||
Manmohan SinghSerf Nanak, utters nothing but truth.
Manmohan Singh (Punjabi)ਦਾਸ ਨਾਨਕ ਨਿਰੋਲ ਸੱਚ ਆਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮਨੇ ਨਿਸਚੇ ਕਰ ਵਾਹਿਗੁਰੂ ਕੇ ਨਾਮ ਕੋ ਉਚਾਰਾ ਹੈ। ਭਾਵ ਸੇ ਪ੍ਰੀਤੀ ਕਰ ਨਾਮ ਜਪਨਾ ਸਭ ਦੁਖੋਂ ਕੋ ਦੂਰ ਕਰਤਾ ਹੈ॥੨॥੬॥੭੦॥☬ਸਨਮੁਖ ਬੇਨਤੀ:
Prof. Sahib Singhਹੇ ਦਾਸ ਨਾਨਕ! (ਆਖ-) ਮੈਂ ਤਾਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਉਚਾਰਦਾ ਹਾਂ ॥੨॥੬॥੭੦॥

ਪਦ ਅਰਥ ਸੁਭਾਖਿਆ = ਉਚਾਰਿਆ ਹੈ ॥੨॥੬॥੭੦॥

SikhNet (Spanish)dice Nanak, el Devoto del Señor, La proclama ahora. (2‑6‑70)
Answers quote the Granth verbatim with Ang citations. AI commentary is not Gurbani and not a religious ruling.