ਸੋਰਠਿ ਮਹਲਾ ੫ ॥
soratth mahalaa 5 |
Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਸ਼ਾਹੀ।
SikhNet (Spanish)Sorath, Mejl Guru Aryan, Quinto Canal Divino.
ਗੁਰ ਕਾ ਸਬਦੁ ਰਖਵਾਰੇ ॥
gur kaa sabad rakhavaare |
Sant Singh KhalsaThe Word of the Guru's Shabad is my Saving Grace.
Manmohan SinghThe Guru's word is my saviour.
Manmohan Singh (Punjabi)ਗੁਰਾਂ ਦਾ ਬਚਨ ਮੇਰਾ ਰਖਵਾਲਾ ਹੈ।
Fareedkot Teekaਗੁਰੋਂ ਕਾ ਉਪਦੇਸੁ ਜੋ ਰਖ੍ਯਾ ਕਰਨਹਾਰੇ ਕੀ ਨ੍ਯਾਈਂ ਹੈ॥
Prof. Sahib Singh(ਹੇ ਭਾਈ! ਵਿਕਾਰਾਂ ਦੇ ਟਾਕਰੇ ਤੇ) ਗੁਰੂ ਦਾ ਸ਼ਬਦ ਹੀ ਅਸਾਂ ਜੀਵਾਂ ਦਾ ਰਾਖਾ ਹੈ,ਪਦ ਅਰਥ ਰਖਵਾਰੇ = ਰਾਖਾ।
SikhNet (Spanish)La Palabra del Shabd del Guru es mi Refugio;
ਚਉਕੀ; ਚਉਗਿਰਦ ਹਮਾਰੇ ॥
chaukee; chaugirad hamaare |
Sant Singh KhalsaIt is a guardian posted on all four sides around me.
Manmohan SinghIt is a guard posted on all sides of mine.
Manmohan Singh (Punjabi)ਇਹ ਮੇਰੇ ਸਾਰੀ ਪਾਸੀਂ ਇਕ ਪਹਿਰਾ ਹੈ।
Fareedkot Teekaਤਿਸ ਕੀ ਚੌਂਕੀ ਹਮਾਰੇ ਚਾਰੋਂ ਓਰ ਹੈ॥
Prof. Sahib Singhਸ਼ਬਦ ਹੀ (ਸਾਨੂੰ ਵਿਕਾਰਾਂ ਤੋਂ ਬਚਾਣ ਲਈ) ਸਾਡੇ ਚੁਫੇਰੇ ਪਹਿਰਾ ਹੈ।ਪਦ ਅਰਥ ਚਉਕੀ = ਪਹਿਰਾ। ਚਉਗਿਰਦ = ਚੌਹੀਂ ਪਾਸੀਂ, ਚੁਫੇਰੇ।
SikhNet (Spanish)me protege por todos lados.
ਰਾਮ ਨਾਮਿ ਮਨੁ ਲਾਗਾ ॥
raam naam man laagaa |
Sant Singh KhalsaMy mind is attached to the Lord's Name.
Manmohan SinghMy soul is attached to the Lord's Name,
Manmohan Singh (Punjabi)ਮੇਰੀ ਜਿੰਦੜੀ ਪ੍ਰਭੂ ਦੇ ਨਾਮ ਨਾਲ ਜੁੜੀ ਹੋਈ ਹੈ,
Fareedkot Teekaਹਮਾਰਾ ਮਨ ਰਾਮ ਕੇ ਨਾਮ ਮੇਂ ਆਪ ਕੀ ਕ੍ਰਿਪਾ ਸੇ ਲਾਗਾ ਹੈ॥
Prof. Sahib Singh(ਗੁਰ-ਸ਼ਬਦ ਦੀ ਬਰਕਤਿ ਨਾਲ ਜਿਸ ਮਨੁੱਖ ਦਾ) ਮਨ ਪਰਮਾਤਮਾ ਦੇ ਨਾਮ ਵਿਚ ਜੁੜਦਾ ਹੈ,ਪਦ ਅਰਥ ਨਾਮਿ = ਨਾਮ ਵਿਚ।
SikhNet (Spanish)Mi mente se entona en el Nombre del Señor,
ਜਮੁ ਲਜਾਇ ਕਰਿ; ਭਾਗਾ ॥੧॥
jam lajaae kar; bhaagaa |1|
Sant Singh KhalsaThe Messenger of Death has run away in shame. ||1||
Manmohan Singhand so, through shame, the Death's courier has fled away.
Manmohan Singh (Punjabi)ਤੇ ਇਸ ਲਈ ਮੌਤ ਦਾ ਦੂਤ ਸ਼ਰਮ ਦਾ ਮਾਰਿਆ ਦੌੜ ਗਿਆ ਹੈ।
Fareedkot Teekaਇਸੀ ਤੇ ਜਮ ਲੱਜਤ ਹੋਇਕੈ ਭਾਗ ਗਿਆ ਹੈ॥੧॥
Prof. Sahib Singhਉਸ ਪਾਸੋਂ (ਵਿਕਾਰ ਤਾਂ ਕਿਤੇ ਰਹੇ) ਜਮ (ਭੀ) ਸ਼ਰਮਿੰਦਾ ਹੋ ਕੇ ਭੱਜ ਜਾਂਦਾ ਹੈ ॥੧॥ਪਦ ਅਰਥ ਲਜਾਇ ਕਰਿ = ਸ਼ਰਮਿੰਦਾ ਹੋ ਕੇ ॥੧॥
SikhNet (Spanish)y la muerte se avergüenza de sí misma y se va. (1)
ਪ੍ਰਭ ਜੀ; ਤੂ ਮੇਰੋ ਸੁਖਦਾਤਾ ॥
prabh jee; too mero sukhadaataa |
Sant Singh KhalsaO Dear Lord, You are my Giver of peace.
Manmohan SinghO reverend Master, Thou art my Peace Bestower.
Manmohan Singh (Punjabi)ਹੇ ਮਹਾਰਾਜ ਮਾਲਕ! ਤੂੰ ਤੇਰਾ ਸੁਖ-ਆਰਾਮ-ਬਖਸ਼ਣਹਾਰ ਹੈ।
Fareedkot Teekaਹੇ ਪ੍ਰਭੂ ਜੀ! ਤੂੰਹੀ ਮੇਰਾ ਸੁਖਦਾਤਾ ਹੈਂ॥
Prof. Sahib Singhਹੇ ਪ੍ਰਭੂ ਜੀ! ਮੇਰੇ ਵਾਸਤੇ ਤਾਂ ਤੂੰ ਹੀ ਸੁਖਾਂ ਦਾ ਦਾਤਾ ਹੈਂ।ਪਦ ਅਰਥ ਪ੍ਰਭ = ਹੇ ਪ੍ਰਭੂ!
SikhNet (Spanish)Oh Señor, eres mi Dios, Dador de Éxtasis, eres el Señor Perfecto, el Dador de mi Destino,
ਬੰਧਨ ਕਾਟਿ. ਕਰੇ ਮਨੁ ਨਿਰਮਲੁ; ਪੂਰਨ ਪੁਰਖੁ ਬਿਧਾਤਾ ॥ ਰਹਾਉ ॥
bandhan kaatt. kare man niramal; pooran purakh bidhaataa | rahaau |
Sant Singh KhalsaThe Perfect Lord, the Architect of Destiny, has shattered my bonds, and made my mind immaculately pure. ||Pause||
Manmohan SinghThe Perfect Creator-Lord snaps my bonds and renders my mind immaculate. Pause.
Manmohan Singh (Punjabi)ਪੂਰਾ ਸਿਰਜਣਹਾਰ ਸੁਆਮੀ, ਮੇਰੀਆਂ ਬੇੜੀਆਂ ਕੱਟਦਾ ਅਤੇ ਮੇਰੀ ਆਤਮਾ ਨੂੰ ਪਵਿੱਤ੍ਰ ਕਰਦਾ ਹੈ। ਠਹਿਰਾਓ।
Fareedkot Teekaਹੇ ਪੂਰਨ ਪੁਰਖ ਕਰਮ ਫਲ ਪ੍ਰਦਾਤਾ! ਤੈਨੇ ਬੰਧਨੋਂ ਕੋ ਕਾਟ ਕੇ ਹਮਾਰੇ ਅੰਤਸ਼ਕਰਨ ਨਿਰਮਲ ਕੀਏ ਹੈ॥ ਰਹਾਉ ॥
Prof. Sahib Singh(ਹੇ ਭਾਈ! ਜੇਹੜਾ ਮਨੁੱਖ ਪ੍ਰਭੂ ਦੇ ਨਾਮ ਵਿਚ ਮਨ ਜੋੜਦਾ ਹੈ) ਸਰਬ-ਵਿਆਪਕ ਸਿਰਜਣਹਾਰ ਪ੍ਰਭੂ (ਉਸ ਦੇ ਮਾਇਆ ਦੇ ਮੋਹ ਆਦਿਕ ਦੇ ਸਾਰੇ) ਬੰਧਨ ਕੱਟ ਕੇ ਉਸ ਦੇ ਮਨ ਨੂੰ ਪਵਿਤ੍ਰ ਕਰ ਦੇਂਦਾ ਹੈ ਰਹਾਉ॥ਪਦ ਅਰਥ ਬੰਧਨ = (ਮਾਇਆ ਦੇ ਮੋਹ ਆਦਿਕ ਦੇ) ਜ਼ੰਜੀਰ। ਕਾਟਿ = ਕੱਟ ਕੇ। ਨਿਰਮਲੁ = ਪਵਿਤ੍ਰ। ਪੁਰਖੁ = ਸਰਬ-ਵਿਆਪਕ। ਬਿਧਾਤਾ = ਸਿਰਜਣਹਾਰ ਪ੍ਰਭੂ ॥ਰਹਾਉ॥
SikhNet (Spanish)rompe mis amarras y purifica mi mente. (Pausa)
ਨਾਨਕ ਪ੍ਰਭੁ ਅਬਿਨਾਸੀ ॥
naanak prabh abinaasee |
Sant Singh KhalsaO Nanak, God is eternal and imperishable.
Manmohan SinghNanak, my Lord is imperishable,
Manmohan Singh (Punjabi)ਨਾਨਕ, ਮੇਰਾ ਸੁਆਮੀ ਅਮਰ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ ਜੋ ਤੂੰ (ਅਬਿਨਾਸੀ) ਨਿਤ ਹੈਂ॥
Prof. Sahib Singhਅਬਿਨਾਸ਼ੀ ਪ੍ਰਭੂ (ਐਸਾ ਉਦਾਰ-ਚਿੱਤ ਹੈ ਕਿ)
SikhNet (Spanish)Dice Nanak, el Señor es Eterno;
ਤਾ ਕੀ ਸੇਵ; ਨ ਬਿਰਥੀ ਜਾਸੀ ॥
taa kee sev; na birathee jaasee |
Sant Singh KhalsaService to Him shall never go unrewarded.
Manmohan Singhand His service goes not in vain.
Manmohan Singh (Punjabi)ਅਤੇ ਉਸ ਦੀ ਟਹਿਲ ਨਿਸਫਲ ਨਹੀਂ ਜਾਂਦੀ।
Fareedkot Teeka(ਤਾ) ਤਿਸ ਤੇਰੀ ਸੇਵਾ (ਕੀ) ਕਰੀ ਹੂਈ ਬਿਅਰਥ ਨਹੀਂ ਜਾਤੀ ਹੈ॥
Prof. Sahib Singhਉਸ ਦੀ ਕੀਤੀ ਹੋਈ ਸੇਵਾ-ਭਗਤੀ ਖ਼ਾਲੀ ਨਹੀਂ ਜਾਂਦੀ।ਪਦ ਅਰਥ ਤਾ ਕੀ = ਉਸ (ਪ੍ਰਭੂ) ਦੀ। ਸੇਵ = ਸੇਵਾ-ਭਗਤੀ। ਬਿਰਥੀ = ਵਿਅਰਥ, ਖ਼ਾਲੀ। ਜਾਸੀ = ਜਾਏਗੀ।
SikhNet (Spanish)Su Servicio nunca se desperdicia.
ਅਨਦ ਕਰਹਿ; ਤੇਰੇ ਦਾਸਾ ॥
anad kareh; tere daasaa |
Sant Singh KhalsaYour slaves are in bliss;
Manmohan SinghThy slaves, O Lord, ever make merry,,
Manmohan Singh (Punjabi)ਤੇਰੇ ਗੋਲੇ ਹਮੇਸ਼ਾਂ ਅਨੰਦ ਮਾਣਦੇ ਹਨ,
Fareedkot Teekaਇਸੀ ਸੇ ਤੇਰੇ ਜੋ ਦਾਸ ਹੈਂ ਨਿਤ ਅਨੰਦ ਭੋਗਨਾ ਕਰਤੇ ਹੈਂ॥
Prof. Sahib Singhਹੇ ਪ੍ਰਭੂ! ਤੇਰੇ ਸੇਵਕ (ਸਦਾ) ਆਤਮਕ ਆਨੰਦ ਮਾਣਦੇ ਹਨ,ਪਦ ਅਰਥ ਕਰਹਿ = ਕਰਦੇ ਹਨ।
SikhNet (Spanish)Tus Esclavos, oh Señor, están siempre en Éxtasis, y sólo,
ਜਪਿ; ਪੂਰਨ ਹੋਈ ਆਸਾ ॥੨॥੪॥੬੮॥
jap; pooran hoee aasaa |2|4|68|
Sant Singh Khalsachanting and meditating, their desires are fulfilled. ||2||4||68||
Manmohan Singhas, by meditating on Thee, their desires are fulfilled.
Manmohan Singh (Punjabi)ਕਿਉਂਕਿ ਤੇਰਾ ਸਿਮਰਨ ਕਰ ਕੇ ਉਨ੍ਹਾਂ ਦੀਆਂ ਕਾਮਨਾ ਪੂਰਨ ਹੋ ਜਾਂਦੀਆਂ ਹਨ।
Fareedkot Teekaਕਿਉਂਕਿ ਤੇਰੇ ਨਾਮ ਕੋ ਜਪ ਕੇ ਤਿਨ ਕੀ ਸਭ ਆਸ ਪੂਰਨ ਹੂਈ ਹੈ॥੨॥੪॥੬੮॥☬ਸ੍ਰੀ ਗੁਰੂ ਹਰਿ ਗੋਬਿੰਦ ਜੀ ਕੇ ਤਾਪ ਉਤਰੇ ਸੇ ਪ੍ਰਸੰਨ ਹੋਇਕੈ ਦੋ ਸਬਦ ਉਚਾਰਨ ਕੀਏ।
Prof. Sahib Singhਹੇ ਨਾਨਕ! (ਆਖ-) ਤੇਰਾ ਨਾਮ ਜਪ ਕੇ ਉਹਨਾਂ ਦੀ ਹਰੇਕ ਮਨੋ-ਕਾਮਨਾ ਪੂਰੀ ਹੋ ਜਾਂਦੀ ਹੈ ॥੨॥੪॥੬੮॥ਪਦ ਅਰਥ ਜਪਿ = ਜਪ ਕੇ। ਆਸਾ = ਮਨੋ-ਕਾਮਨਾ ॥੨॥੪॥੬੮॥
SikhNet (Spanish)Contemplándote, viven en la Emancipación. (2‑4‑68)