ਸਾਰਗ ਮਹਲਾ ੫ ॥
saarag mahalaa 5 |
Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.
ਹਰਿ ਜੀਉ ਕੇ; ਦਰਸਨ ਕਉ ਕੁਰਬਾਨੀ ॥
har jeeo ke; darasan kau kurabaanee |
Sant Singh KhalsaI am a sacrifice to the Blessed Vision, the Darshan of my Dear Lord.
Manmohan SinghI am a sacrifice unto the vision of my Revered Lord.
Manmohan Singh (Punjabi)ਮੈਂ ਆਪਣੇ ਪੂਜਨੀਯ ਪ੍ਰਭੂ ਦੇ ਦੀਦਾਰ ਉਤੋਂ ਬਲਿਹਾਰ ਜਾਂਦੀ ਹਾਂ।
Fareedkot Teekaਹਰਿ ਜੀਉ ਕੇ ਦਰਸਨ ਕੋ ਕੁਰਬਾਨ ਜਾਤਾ ਹੂੰ॥
Prof. Sahib Singhਮੈਂ ਪ੍ਰਭੂ ਜੀ ਦੇ ਦਰਸਨ ਤੋਂ ਸਦਕੇ ਹਾਂ।ਪਦ ਅਰਥ ਕਉ = ਤੋਂ। ਕੁਰਬਾਨੀ = ਸਦਕੇ।
SikhNet (Spanish)Ofrezco mi ser por tener la Visión de mi Dios,
ਬਚਨ ਨਾਦ. ਮੇਰੇ ਸ੍ਰਵਨਹੁ ਪੂਰੇ; ਦੇਹਾ ਪ੍ਰਿਅ ਅੰਕਿ ਸਮਾਨੀ ॥੧॥ ਰਹਾਉ ॥
bachan naad. mere sravanahu poore; dehaa pria ank samaanee |1| rahaau |
Sant Singh KhalsaThe Naad, the Sound-current of His Word fills my ears; my body has settled gently into the Lap of my Beloved. ||1||Pause||
Manmohan SinghThe music of His words fills mine ears and my body has sunk into my Spouse lap. Pause.
Manmohan Singh (Punjabi)ਉਸ ਦੇ ਬਚਨ-ਬਿਲਾਸ ਦਾ ਰਾਗ ਮੇਰੇ ਕੰਨਾਂ ਨੂੰ ਭਰ ਰਿਹਾ ਹੈ ਅਤੇ ਮੇਰਾ ਸਰੀਰ ਆਪਣੇ ਕੰਤ ਦੀ ਗੋਦੀ ਅੰਦਰ ਸਮਾ ਗਿਆ ਹੈ। ਠਹਿਰਾਉ।
Fareedkot Teekaਗੁਰੋਂ ਕੋ ਬਚਨ ਕਰ ਜੋ (ਨਾਦ) ਉਪਦੇਸ ਹੂਆ ਹੈ ਤਿਸ ਕਰ ਮੇਰੇ ਸ੍ਰਵਣ ਪੂਰਨ ਹੋ ਰਹੇ ਹੈਂ। (ਦੇਹ) ਸੂਖਮ ਸਰੀਰ, ਭਾਵ ਅੰਤਹਕਰਨ ਪਤੀ ਕੇ ਸ੍ਵਰੂਪ ਮੇਂ ਸਮਾਇ ਰਹੇ ਹੈਂ; ਵਾ ਪਤੀ ਕੇ ਦੇਹ ਮੇਰੇ (ਅੰਕਿ) ਰਿਦੇ ਮੇਂ ਸਮਾਈ ਹੈ ਅਰਥਾਤ ਸਰਗੁਣ ਵਾ ਨਿਰਗੁਣ ਕਾ ਧ੍ਯਾਨ ਕਰ ਰਹੇ ਹੈਂ॥੧॥ ਰਹਾਉ ॥
Prof. Sahib Singhਉਸ ਦੀ ਸਿਫ਼ਤ-ਸਾਲਾਹ ਦੇ ਗੀਤ ਮੇਰੇ ਕੰਨਾਂ ਵਿਚ ਭਰੇ ਰਹਿੰਦੇ ਹਨ, ਮੇਰਾ ਸਰੀਰ ਉਸ ਦੀ ਗੋਦ ਵਿਚ ਲੀਨ ਰਹਿੰਦਾ ਹੈ (ਇਹ ਸਾਰੀ ਗੁਰੂ ਦੀ ਹੀ ਕਿਰਪਾ ਹੈ) ॥੧॥ ਰਹਾਉ ॥ਪਦ ਅਰਥ ਬਚਨ ਨਾਦ = ਸਿਫ਼ਤ-ਸਾਲਾਹ ਦੀ ਬਾਣੀ ਦੀਆਂ ਆਵਾਜ਼ਾਂ। ਸ੍ਰਵਨਹੁ = ਕੰਨਾਂ ਵਿਚ। ਪੂਰੇ = ਭਰੇ ਰਹਿੰਦੇ ਹਨ। ਦੇਹਾ = (ਮੇਰਾ) ਸਰੀਰ। ਪ੍ਰਿਅ ਅੰਕਿ = ਪਿਆਰੇ ਦੀ ਗੋਦ ਵਿਚ ॥੧॥ ਰਹਾਉ ॥
SikhNet (Spanish)la Melodía de Sus Palabra llena mi ser y mi ser descansa en Su Regazo. (1-Pausa)
ਛੂਟਰਿ ਤੇ. ਗੁਰਿ ਕੀਈ ਸੋੁਹਾਗਨਿ; ਹਰਿ ਪਾਇਓ ਸੁਘੜ ਸੁਜਾਨੀ ॥
chhoottar te. gur keeee suohaagan; har paaeo sugharr sujaanee |
Sant Singh KhalsaI was a discarded bride, and the Guru has made me a happy soul-bride. I have found the Elegant and All-knowing Lord.
Manmohan SinghMe, the discarded one, the Guru has made a happy bride and I have obtained my accomplished and Omniscient Lord.
Manmohan Singh (Punjabi)ਮੈਂ ਛੁਟੜ ਨੂੰ ਗੁਰਾਂ ਨੇ ਖੁਸ਼ਬਾਸ਼ ਪਤਨੀ ਬਣਾ ਦਿੱਤਾ ਹੈ ਅਤੇ ਮੈਂ ਆਪਣੇ ਕਾਮਲ ਅਤੇ ਸਰਬਗ ਸੁਆਮੀ ਨੂੰ ਪਰਾਪਤ ਕਰ ਲਿਆ ਹੈ।
Fareedkot Teekaਛੁਟੜ ਸੇ ਪ੍ਰਭੂ ਨੇ ਸੁਹਾਗਣੀ ਕਰ ਦੀਆ ਹੈ, ਹਰੀ ਸੁਘੜ ਸੁਜਾਂਨ ਕੋ ਪਾਇ ਲੀਆ ਹੈ॥
Prof. Sahib Singhਗੁਰੂ ਨੇ ਮੈਨੂੰ ਛੁੱਟੜ ਤੋਂ ਸੁਹਾਗਣ ਬਣਾ ਦਿੱਤਾ ਹੈ, ਮੈਂ ਸੋਹਣੀ ਆਤਮਕ ਘਾੜਤ ਵਾਲੇ ਸੁਜਾਨ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਹੈ।ਪਦ ਅਰਥ ਛੂਟਰਿ = ਛੁੱਟੜ। ਤੇ = ਤੋਂ। ਗੁਰਿ = ਗੁਰੂ ਨੇ। ਸਹਾਗਨਿ = {ਅੱਖਰ 'ਸ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਸੋਹਾਗਨਿ' ਹੈ, ਇਥੇ 'ਸੁਹਾਗਨਿ' ਪੜ੍ਹਨਾ ਹੈ}। ਸੁਹਾਗ ਵਾਲੀ, ਖਸਮ ਵਾਲੀ। ਸੁਘੜ = ਸੋਹਣੀ ਆਤਾਮਕ ਘਾੜਤ ਵਾਲਾ।
SikhNet (Spanish)Abandonado estaba y ahora Le pertenezco por la Gracia del Guru,
ਜਿਹ ਘਰ ਮਹਿ ਬੈਸਨੁ. ਨਹੀ ਪਾਵਤ; ਸੋ ਥਾਨੁ ਮਿਲਿਓ ਬਾਸਾਨੀ ॥੧॥
jih ghar meh baisan. nahee paavat; so thaan milio baasaanee |1|
Sant Singh KhalsaThat home, in which I was not even allowed to sit - I have found that place in which I can dwell. ||1||
Manmohan SinghThe home, in which I was not allowed even to sit; that place I have obtained to dwell in.
Manmohan Singh (Punjabi)ਜਿਸ ਗ੍ਰਹਿ ਮੈਨੂੰ ਬਹਿਣਾ ਨਹੀਂ ਸੀ ਮਿਲਦਾ, ਉਹ ਥਾਂ ਮੈਨੂੰ ਰਿਹਣ ਨਹੀਂ ਪਰਾਪਤ ਹੋ ਗਈ ਹੈ।
Fareedkot Teekaਜਿਸ ਸ੍ਵਰੂਪ ਘਰ ਵਿਖੇ ਬੈਠਣਾ ਨਹੀਂ ਮਿਲਤਾ ਥਾ, ਭਾਵ ਮਨ ਕੀ ਇਸਥਤੀ ਨਹੀਂ ਹੋਤੀ ਥੀ, ਸੋ ਅਸਥਾਨ ਮੇਰੇ ਕੌ ਬਸਣੇ ਵਾਸਤੇ ਮਿਲਾ ਹੈ॥੧॥
Prof. Sahib Singh(ਮੇਰੇ ਮਨ ਨੂੰ) ਉਹ (ਹਰਿ-ਚਰਨ-) ਥਾਂ ਵੱਸਣ ਲਈ ਮਿਲ ਗਿਆ ਹੈ, ਜਿਸ ਥਾਂ ਤੇ (ਅੱਗੇ ਇਹ ਕਦੇ) ਟਿਕਦਾ ਹੀ ਨਹੀਂ ਸੀ ॥੧॥ਪਦ ਅਰਥ ਜਿਹ ਘਰਿ ਮਹਿ = ਜਿਸ ਘਰ ਵਿਚ, ਜਿਨ੍ਹਾਂ ਪ੍ਰਭੂ-ਚਰਨਾਂ ਵਿਚ। ਬੈਸਨੁ = ਬੈਠਣਾ। ਬਾਸਾਨੀ ਵੱਸਣ ਲਈ ॥੧॥
SikhNet (Spanish)ahora tengo a mi Dios Todo Sabio, habito ahora en el Hogar de mi Ser, del que había sido expulsado. (1)
ਉਨੑ ਕੈ. ਬਸਿ ਆਇਓ ਭਗਤਿ ਬਛਲੁ; ਜਿਨਿ ਰਾਖੀ ਆਨ ਸੰਤਾਨੀ ॥
auna kai. bas aaeo bhagat bachhal; jin raakhee aan santaanee |
Sant Singh KhalsaGod, the Love of His devotees, has come under the control of those who protect the honor of His Saints.
Manmohan SinghGod, the Lover of His saints comes under the sway of those, who protect the honour of His saints.
Manmohan Singh (Punjabi)ਆਪਣੇ ਸੰਤਾਂ ਦਾ ਪਿਆਰ ਵਾਹਿਗੁਰੂ ਉਨ੍ਹਾਂ ਦੇ ਇਖਤਿਆਰ ਵਿੱਚ ਆ ਜਾਂਦਾ ਹੈ ਜੋ ਉਸ ਸਾਧੂਆਂ ਦੀ ਇੱਜ਼ਤ ਰਖਦੇ ਹਨ।
Fareedkot Teekaਜਿਨ ਪੁਰਸੋਂ ਨੇ ਸੰਤੋਂ ਕੀ (ਆਨ) ਬਡਾਈ ਰਾਖੀ, ਭਾਵ ਅਦਬ ਕੀਆ ਹੈ, ਹਰੀ ਭਗਤੋਂ ਕਾ ਪ੍ਯਾਰਾ ਤਿਨ ਕੇ ਵਸ ਆਯਾ ਹੈ॥
Prof. Sahib Singhਭਗਤੀ ਨਾਲ ਪਿਆਰ ਕਰਨ ਵਾਲਾ ਪਰਮਾਤਮਾ ਜਿਸ ਨੇ (ਸਦਾ ਆਪਣੇ) ਸੰਤਾਂ ਦੀ ਲਾਜ ਰੱਖੀ ਹੈ ਉਹਨਾਂ ਸੰਤ ਜਨਾਂ ਦੇ ਪਿਆਰ ਦੇ ਵੱਸ ਵਿਚ ਆਇਆ ਰਹਿੰਦਾ ਹੈ।ਪਦ ਅਰਥ ਉਨ੍ਹ੍ਹ ਕੈ ਬਸਿ = ਉਹਨਾਂ (ਸੰਤ ਜਨਾਂ) ਦੇ ਵੱਸ ਵਿਚ। ਭਗਤਿ ਬਛਲੁ = ਭਗਤੀ ਨਾਲ ਪਿਆਰ ਕਰਨ ਵਾਲਾ ਪ੍ਰਭੂ। ਜਿਨਿ = ਜਿਸ (ਪ੍ਰਭੂ) ਨੇ। ਆਨ = ਇੱਜ਼ਤ, ਲਾਜ। ਸੰਤਾਨੀ = ਸੰਤਾਂ ਦੀ।
SikhNet (Spanish)Dios en verdad es el Amante de Sus Devotos y así salva el Honor de Sus Santos,
ਕਹੁ ਨਾਨਕ. ਹਰਿ ਸੰਗਿ ਮਨੁ ਮਾਨਿਆ; ਸਭ ਚੂਕੀ ਕਾਣਿ ਲੋੁਕਾਨੀ ॥੨॥੮॥੩੧॥
kahu naanak. har sang man maaniaa; sabh chookee kaan luokaanee |2|8|31|
Sant Singh KhalsaSays Nanak, my mid is pleased and appeased with the Lord, and my subservience to other people has come to an end. ||2||8||31||
Manmohan SinghSays Nanak, my soul is pleased with my God and my subservience of people is now all ended.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਮੇਰੀ ਜਿੰਦੜੀ ਆਪਣੇ ਵਾਹਿਗੁਰੂ ਨਾਲ ਪ੍ਰਸੰਨ ਹੋ ਗਈ ਹੈ ਅਤੇ ਹੁਣ ਮੇਰੀ ਲੋਕਾਂ ਦੀ ਮੁਥਾਜੀ ਸਮੂਹ ਮੁਕ ਗਈ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਰੀ ਕੇ ਸੰਗ ਤਿਨ ਕਾ ਮਨੁ ਮਾਨਿਆ ਹੈ ਔਰ ਲੋਕੋਂ ਕੀ ਕਣੌਡ ਤਿਨ ਕੀ ਚੁਕ ਗਈ ਹੈਂ॥੨॥੮॥੩੧॥
Prof. Sahib Singhਨਾਨਕ ਆਖਦਾ ਹੈ- (ਸੰਤ ਜਨਾਂ ਦੀ ਕਿਰਪਾ ਨਾਲ) ਮੇਰਾ ਮਨ ਪਰਮਾਤਮਾ ਨਾਲ ਗਿੱਝ ਗਿਆ ਹੈ, (ਮੇਰੇ ਅੰਦਰੋਂ) ਲੋਕਾਂ ਦੀ ਮੁਥਾਜੀ ਮੁੱਕ ਗਈ ਹੈ ॥੨॥੮॥੩੧॥ਪਦ ਅਰਥ ਸੰਗਿ = ਨਾਲ। ਮਾਨਿਆ = ਗਿੱਝ ਗਿਆ ਹੈ। ਚੂਕੀ = ਮੁੱਕ ਗਈ ਹੈ। ਕਾਣਿ = ਮੁਥਾਜੀ। ਲਕਾਨੀ = ਲੋਕਾਂ ਦੀ {ਅਸਲ ਲਫ਼ਜ਼ ਹੈ 'ਲੋਕਾਨੀ', ਇਥੇ 'ਲੁਕਾਨੀ' ਪੜ੍ਹਨਾ ਹੈ} ॥੨॥੮॥੩੧॥
SikhNet (Spanish)ahora no me apoyo en nadie más que en mi Señor, y mi mente vive complacida con mi Único Dios. (2-8-31)