ੴ

ਸਿੱਖਬਾਣੀ · SikhBani

Ang 1210

Sri Guru Granth Sahib · Raag Saarang · 6 shabads, 36 lines
Translations
Shabad Guru Arjan Dev Ji Raag Saarang continued from Ang 1209

ਗੁਣ ਨਿਧਾਨ ਮਨਮੋਹਨ ਲਾਲਨ; ਸੁਖਦਾਈ ਸਰਬਾਂਗੈ ॥

gun nidhaan manamohan laalan; sukhadaaee sarabaangai |

Sant Singh KhalsaThe Treasure of Virtue, the Enticer of the mind, my Beloved is the Giver of peace to all.
Manmohan SinghHe the Treasure of virtues and the Enticer of mind, my Beloved is the Giver of peace to all.
Manmohan Singh (Punjabi)ਉਹ ਨੇਕੀਆਂ ਦਾ ਖਜਾਨਾ ਅਤੇ ਮਨ ਨੂੰ ਚੁਰਾਉਣ ਵਾਲਾ ਮੇਰਾ ਪ੍ਰੀਤਮ ਸਾਰਿਆਂ ਨੂੰ ਆਰਾਮ ਬਖਸ਼ਣਹਾਰ ਹੈ।
Fareedkot Teekaਹੇ ਗੁਣ ਨਿਧਾਨ ਮਨ ਕੇ ਮੋਹਨੇ ਵਾਲੇ! ਹੇ ਪ੍ਯਾਰੇ! ਸਰਬਾਂਗੋ ਕੇ ਸੁਖ ਦੇਨੇਹਾਰੇ॥
Prof. Sahib Singhਹੇ ਗੁਣਾਂ ਦੇ ਖ਼ਜ਼ਾਨੇ! ਹੇ ਮਨ ਨੂੰ ਮੋਹਣ ਵਾਲੇ! ਹੇ ਸੋਹਣੇ ਲਾਲ! ਹੇ ਸਾਰੇ ਸੁਖ ਦੇਣ ਵਾਲੇ! ਹੇ ਸਭ ਜੀਵਾਂ ਵਿਚ ਵਿਆਪਕ!

ਪਦ ਅਰਥ ਗੁਣ ਨਿਧਾਨ = ਹੇ ਗੁਣਾਂ ਦੇ ਖ਼ਜ਼ਾਨੇ! ਲਾਲਨ = ਹੇ ਸੋਹਣੇ ਲਾਲ! ਸਰਬਾਂਗੈ = ਹੇ ਸਭ ਜੀਵਾਂ ਵਿਚ ਵਿਆਪਕ!

SikhNet (Spanish)Él es el Tesoro de Virtud, el que cautiva la mente, mi Amor Dador de Éxtasis, Quien está siempre en todo.

ਗੁਰਿ ਨਾਨਕ. ਪ੍ਰਭ ਪਾਹਿ ਪਠਾਇਓ; ਮਿਲਹੁ ਸਖਾ ਗਲਿ ਲਾਗੈ ॥੨॥੫॥੨੮॥

gur naanak. prabh paeh patthaaeo; milahu sakhaa gal laagai |2|5|28|

Sant Singh KhalsaGuru Nanak has led me to You, O God. Join with me, O my Best Friend, and hold me close in Your Embrace. ||2||5||28||
Manmohan SinghGuru Nanak has led me to my Lord. O God, my Friend, meet thou me and hug me to Thy bosom,
Manmohan Singh (Punjabi)ਗੁਰੂ ਨਾਨਕ ਨੇ ਮੈਨੂੰ ਮੇਰੇ ਸੁਆਮੀ ਕੋਲ ਘਲਿਆ ਹੈ, ਹੇ ਵਾਹਿਗੁਰੂ! ਮੇਰੇ ਮਿਤਰ ਤੂੰ ਮੈਨੂੰ ਮਿਲ ਅਤੇ ਮੈਨੂੰ ਆਪਣੀ ਛਾਤੀ ਨਾਲ ਲਾ ਲੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਪ੍ਰਭੂ ਸਖਾ! ਗੁਰੋਂ ਨੇ ਸਬਦ ਰੂਪੀ ਚਿਠੀ ਦੇ ਕੇ ਆਪ ਕੇ ਪਾਸ ਭੇਜੇ ਹੈਂ। ਅਬ ਗਲ ਲਗ ਕੇ ਮਿਲੋ, ਭਾਵ ਅਭੇਦ ਹੋਵੋ॥੨॥੫॥੨੮॥
Prof. Sahib Singhਹੇ ਪ੍ਰਭੂ! ਹੇ ਮਿੱਤਰ ਪ੍ਰਭੂ! ਮੈਨੂੰ ਨਾਨਕ (ਨੂੰ) ਗੁਰੂ ਨੇ (ਤੇਰੇ) ਪਾਸ ਭੇਜਿਆ ਹੈ, ਮੈਨੂੰ ਗਲ ਲੱਗ ਕੇ ਮਿਲ ॥੨॥੫॥੨੮॥

ਪਦ ਅਰਥ ਗੁਰਿ = ਗੁਰੂ ਨੇ। ਪਾਹਿ = ਪਾਸ, ਕੋਲ। ਪਠਾਇਓ = ਭੇਜਿਆ ਹੈ। ਸਖਾ = ਹੇ ਮਿੱਤਰ! ਗਲਿ ਲਾਗੈ = ਗਲ ਨਾਲ ਲੱਗ ਕੇ ॥੨॥੫॥੨੮॥

SikhNet (Spanish)Mi Guru me ha guiado hasta mi Dios, oh Señor, mi amado Amigo, abrázame en Tu Ser lleno de Bienestar. (2-5-28)

Open this shabad (7 lines, Angs 1209-1210) →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਅਬ ਮੋਰੋ; ਠਾਕੁਰ ਸਿਉ ਮਨੁ ਮਾਨਾਂ ॥

ab moro; tthaakur siau man maanaan |

Sant Singh KhalsaNow my mind is pleased and appeased by my Lord and Master.
Manmohan SinghMy mind is now pleased with my Lord.
Manmohan Singh (Punjabi)ਹੁਣ ਮੇਰਾ ਚਿੱਤ ਆਪਣੇ ਪ੍ਰਭੂ ਨਾਲ ਪ੍ਰਸੰਨ ਹੋ ਗਿਆ ਹੈ।
Fareedkot Teekaਹੇ ਠਾਕਰ ਜੀ! ਆਪ ਕੇ ਸਾਥ ਅਬ ਮੇਰਾ ਮਨ ਮਾਨਾ ਹੈ॥
Prof. Sahib Singhਹੁਣ ਮੇਰਾ ਮਨ ਮਾਲਕ-ਪ੍ਰਭੂ ਨਾਲ (ਸਦਾ) ਗਿੱਝਿਆ ਰਹਿੰਦਾ ਹੈ।

ਪਦ ਅਰਥ ਮੋਰੋ ਮਨੁ = ਮੇਰਾ ਮਨ। ਸਿਉ = ਨਾਲ। ਮਾਨਾਂ = ਗਿੱਝ ਗਿਆ ਹੈ।

SikhNet (Spanish)Mi mente ahora está complacida con mi Maestro, mi Guru me muestra Su Compasión,

ਸਾਧ ਕ੍ਰਿਪਾਲ ਦਇਆਲ ਭਏ ਹੈ; ਇਹੁ ਛੇਦਿਓ ਦੁਸਟੁ ਬਿਗਾਨਾ ॥੧॥ ਰਹਾਉ ॥

saadh kripaal deaal bhe hai; ihu chhedio dusatt bigaanaa |1| rahaau |

Sant Singh KhalsaThe Holy Saint has become kind and compassionate to me, and has destroyed this demon of duality. ||1||Pause||
Manmohan SinghThe saint has become kind and compassionate to me and has destroyed this evil duality of mine. Pause.
Manmohan Singh (Punjabi)ਸੰਤ ਮੇਰੇ ਉਤੇ ਮਇਆਵਾਨ ਅਤੇ ਮਿਹਰਬਾਨ ਹੋ ਗਹੇ ਹਨ ਅਤੇ ਉਨ੍ਹਾਂ ਨੇ ਮੇਰਾ ਇਹ ਮੰਦਾ ਦਵੈਤ-ਭਾਵ ਨਾਸ ਕਰ ਦਿਤਾ ਹੈ। ਠਹਿਰਾਉ।
Fareedkot Teekaਕ੍ਰਿਪਾਲ ਸਾਧੂ ਹਮਾਰੇ ਊਪਰ ਦਿਆਲ ਹੂਏ ਹੈਂ। ਇਹ ਜੋ ਦੁਸ਼ਟ ਸੁਭਾਵ ਤੇਰੇ ਸੇ ਬਿਗਾਨਾ ਕਰਨੇ ਵਾਲਾ ਥਾ, ਸੋ ਕਾਟ ਦੀਆ ਹੈ॥੧॥ ਰਹਾਉ ॥
Prof. Sahib Singhਜਦੋਂ ਸੰਤ ਜਨ ਮੇਰੇ ਉੱਤੇ ਤ੍ਰੁੱਠ ਪਏ ਦਇਆਵਾਨ ਹੋਏ, (ਤਾਂ ਮੈਂ ਆਪਣੇ ਅੰਦਰੋਂ ਪਰਮਾਤਮਾ ਨਾਲੋਂ) ਇਹ ਭੈੜਾ ਓਪਰਾ-ਪਨ ਕੱਟ ਦਿੱਤਾ ॥੧॥ ਰਹਾਉ ॥

ਪਦ ਅਰਥ ਛੇਦਿਓ = ਕੱਟ ਦਿੱਤਾ ਹੈ। ਦੁਸਟੁ = ਭੈੜਾ। ਬਿਗਾਨਾ = ਬਿਗਾਨਾ-ਪਨ, ਓਪਰਾ-ਪਨ ॥੧॥ ਰਹਾਉ ॥

SikhNet (Spanish)ahora estoy libre de la maldad de la dualidad. (1-Pausa)

ਤੁਮ ਹੀ ਸੁੰਦਰ. ਤੁਮਹਿ ਸਿਆਨੇ; ਤੁਮ ਹੀ ਸੁਘਰ ਸੁਜਾਨਾ ॥

tum hee sundar. tumeh siaane; tum hee sughar sujaanaa |

Sant Singh KhalsaYou are so beautiful, and You are so wise; You are elegant and all-knowing.
Manmohan SinghMy Master, Thou are beauteous, Thou are wise and Thou are accomplished and Omniscient.
Manmohan Singh (Punjabi)ਮੇਰੇ ਮਾਲਕ ਤੂੰ ਸੋਹਣਾ ਹੈ, ਤੂੰ ਅਕਲਮੰਦ ਹੈ ਅਤੇ ਤੂੰ ਹੀ ਕਾਲਮ ਅਤੇ ਸਰਬਗ ਹੈ।
Fareedkot Teekaਤੁਮ ਹੀ ਗੁਣਾਂ ਕਰ ਕੇ ਸੁੰਦਰ ਹੋ, ਤੁਮ ਹੀ ਸਰਬ ਬਿਵਹਾਰੋਂ ਕਰ ਸਿਆਣੇ ਹੋ ਅਰ ਤੁਮ ਹੀ (ਸੁਘੜ) ਸ੍ਰੇਸ਼ਟ ਘਾੜਤ ਵਾਲੇ ਪੁਨਾ (ਸੁਜਾਨਾ) ਰਿਦੇ ਕੀ ਜਾਨਣੇ ਕੋ ਚਤਰ ਹੋ॥
Prof. Sahib Singhਹੁਣ, ਹੇ ਪ੍ਰਭੂ! ਤੂੰ ਹੀ ਮੈਨੂੰ ਸੋਹਣਾ ਲੱਗਦਾ ਹੈਂ, ਤੂੰ ਹੀ ਸਿਆਣਾ ਜਾਪਦਾ ਹੈਂ, ਤੂੰ ਹੀ ਸੋਹਣੀ ਆਤਮਕ ਘਾੜਤ ਵਾਲਾ ਤੇ ਸੁਜਾਨ ਦਿੱਸਦਾ ਹੈਂ।

ਪਦ ਅਰਥ ਸੁਘਰ = ਸੋਹਣੀ ਆਤਮਕ ਘਾੜਤ ਵਾਲਾ। ਸੁਜਾਨਾ = ਸਿਆਣਾ।

SikhNet (Spanish)Oh Dios, sólo Tú eres Bello, Todo Sabio y Todo Bueno, eres el Objeto de toda Yoga,

ਸਗਲ ਜੋਗ ਅਰੁ ਗਿਆਨ ਧਿਆਨ; ਇਕ ਨਿਮਖ. ਨ ਕੀਮਤਿ ਜਾਨਾਂ ॥੧॥

sagal jog ar giaan dhiaan; ik nimakh. na keemat jaanaan |1|

Sant Singh KhalsaAll the Yogis, spiritual teachers and meditators do not know even a bit of Your value. ||1||
Manmohan SinghAll the yogis, the divines and the contemplators know not even a bit of Thy worth, O Lord.
Manmohan Singh (Punjabi)ਸਾਰੇ ਯੋਗੀ, ਬ੍ਰਹਮ-ਬੇਤੇ ਅਤੇ ਵੀਚਾਰਵਾਨ, ਭੋਰਾ ਭਰ ਭੀ ਤੇਰੇ ਮੁੱਲ ਨੂੰ ਨਹੀਂ ਜਾਣਦੇ, ਹੇ ਪ੍ਰਭੂ!
Fareedkot Teeka(ਜੋਗ) ਪ੍ਰਾਣਾਯਾਮ ਵਾਲੇ ਅਰ ਗਿਆਨ ਕਰਨੇ ਵਾਲੇ ਅਰ ਧਿਆਨ ਵਾਲੇ ਅਰਥਾਤ ਜੋ ਬਾਹਰੋਂ ਇੰਦ੍ਰ੍ਯੋਂ ਕੋ ਸੰਕੋਚਨੇ ਵਾਲੇ ਹੈਂ। ਇਨ ਸਭ ਨੇ ਇਕ ਨਿਮਖ ਮਾਤ੍ਰ ਭੀ ਕਿਆ ਥੋੜੇ ਮਾਤ੍ਰ ਭੀ ਤੇਰੀ ਕੀਮਤ ਕੋ ਨਹੀਂ ਜਾਨਾ ਹੈ॥੧॥
Prof. Sahib Singhਜੋਗ-ਸਾਧਨ, ਗਿਆਨ-ਚਰਚਾ ਕਰਨ ਵਾਲੇ ਅਤੇ ਸਮਾਧੀਆਂ ਲਾਣ ਵਾਲੇ-ਇਹਨਾਂ ਸਭਨਾਂ ਨੇ, ਹੇ ਪ੍ਰਭੂ! ਅੱਖ ਝਮਕਣ ਜਿਤਨੇ ਸਮੇ ਲਈ ਭੀ ਤੇਰੀ ਕਦਰ ਨਹੀਂ ਸਮਝੀ ॥੧॥

ਪਦ ਅਰਥ ਸਗਲ = ਸਾਰੇ। ਅਰੁ = ਅਤੇ। ਨਿਮਖ = ਅੱਖ ਝਮਕਣ ਜਿਤਨਾ ਸਮਾ। ਕੀਮਤਿ = ਮੁੱਲ, ਸਾਰ, ਕਦਰ ॥੧॥

SikhNet (Spanish)Sabiduría y Contemplación, sólo un instante Contigo está más allá de todo valor. (1)

ਤੁਮ ਹੀ ਨਾਇਕ. ਤੁਮੑਹਿ ਛਤ੍ਰਪਤਿ; ਤੁਮ ਪੂਰਿ ਰਹੇ ਭਗਵਾਨਾ ॥

tum hee naaeik. tumeh chhatrapat; tum poor rahe bhagavaanaa |

Sant Singh KhalsaYou are the Master, You are the Lord under the royal canopy; You are the perfectly pervading Lord God.
Manmohan SinghThou are the Master, Thou the Lord of the umbrella and Thou the All-filling Auspicious God.
Manmohan Singh (Punjabi)ਤੂੰ ਮਾਲਕ ਹੈ, ਤੂੰ ਹੀ ਰਾਜ ਛਤ੍ਰ ਦਾ ਸੁਅਮਾੀ ਅਤੇ ਤੂੰ ਹੀ ਸਰਬ-ਪੂਰਨ ਸੁਲੱਖਣਾ ਵਾਹਿਗੁਰੂ।
Fareedkot Teekaਤੁਮ ਹੀ (ਨਾਇਕ) ਸ੍ਰਦਾਰ ਔਰ ਤੁਮ ਹੀ ਛਤ੍ਰਪਤੀ ਹੋ। ਹੇ ਭਗਵਨ! ਤੁਮ ਹੀ ਸਰਬ ਮੇਂ ਪੂਰਨ ਹੋ ਰਹੇ ਹੋ॥
Prof. Sahib Singhਹੇ ਭਗਵਾਨ! ਤੂੰ ਹੀ (ਸਭ ਜੀਵਾਂ ਦਾ) ਮਾਲਕ ਹੈਂ, ਤੂੰ ਹੀ (ਸਭ ਰਾਜਿਆਂ ਦਾ) ਰਾਜਾ ਹੈਂ, ਤੂੰ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈਂ।

ਪਦ ਅਰਥ ਨਾਇਕ = ਮਾਲਕ। ਛਤ੍ਰਪਤਿ = ਰਾਜਾ। ਪੂਰਿ ਰਹੇ = ਸਭ ਥਾਈਂ ਮੌਜੂਦ ਹੈ।

SikhNet (Spanish)Eres mi Único Rey Verdadero en el Universo entero, el Dios que lo llena todo.

ਪਾਵਉ ਦਾਨੁ. ਸੰਤ ਸੇਵਾ ਹਰਿ; ਨਾਨਕ. ਸਦ ਕੁਰਬਾਨਾਂ ॥੨॥੬॥੨੯॥

paavau daan. sant sevaa har; naanak. sad kurabaanaan |2|6|29|

Sant Singh KhalsaPlease bless me with the gift of service to the Saints; O Nanak, I am a sacrifice to the Lord. ||2||6||29||
Manmohan SinghBless Thou me, O God, with the gift of the saints ' service. I am ever a sacrifice unto Thee.
Manmohan Singh (Punjabi)ਤੂੰ ਮੈਨੂੰ ਸਾਧੂਆਂ ਦੀ ਘਾਲ ਦੀ ਦਾਤ ਪਰਦਾਨ ਕਰ, ਹੇ ਵਾਹਿਗੁਰੂ! ਮੈਂ ਤੇਰੇ ਉਤੋਂ ਸਦੀਵ ਹੀ ਬਲਿਹਾਰ ਜਾਂਦਾ ਹਾਂ।
Fareedkot Teekaਹੇ ਹਰੀ! ਸੰਤੋਂ ਕੀ ਸੇਵਾ ਆਪ ਸੇ ਦਾਨ ਪਾਵਨਾ ਚਾਹਤਾ ਹੂੰ, ਸੋ ਮੇਰੇ ਕੋ ਦੀਜੀਏ। ਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਸਦੀਵ ਆਪ ਕੇ ਬਲਿਹਾਰਨੇ ਜਾਤਾ ਹੂੰ॥੨॥੬॥੨੯॥
Prof. Sahib Singhਹੇ ਹਰੀ! (ਮਿਹਰ ਕਰ, ਤੇਰੇ ਦਰ ਤੋਂ) ਮੈਂ ਸੰਤ ਜਨਾਂ ਦੀ ਸੇਵਾ ਦਾ ਖੈਰ ਹਾਸਲ ਕਰਾਂ, ਮੈਂ ਨਾਨਕ ਸੰਤ ਜਨਾਂ ਤੋਂ ਸਦਾ ਸਦਕੇ ਜਾਵਾਂ ॥੨॥੬॥੨੯॥

ਪਦ ਅਰਥ ਪਾਵਉ = ਪਾਵਉਂ, ਮੈਂ ਹਾਸਲ ਕਰਾਂ। ਦਾਨੁ = ਖੈਰ। ਸਦ = ਸਦਾ ॥੨॥੬॥੨੯॥

SikhNet (Spanish)Uno Te obtiene sirviendo a los Santos, oh Dios ofrezco mi vida en sacrificio a Ti. (2-6-29)

Open this shabad →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਮੇਰੈ ਮਨਿ. ਚੀਤਿ ਆਏ; ਪ੍ਰਿਅ ਰੰਗਾ ॥

merai man. cheet aae; pria rangaa |

Sant Singh KhalsaThe Love of my Beloved comes into my conscious mind.
Manmohan SinghWithin my mind, remember I my Blissful Beloved.
Manmohan Singh (Punjabi)ਆਪਣੇ ਰਿਦੇ ਅੰਦਰ, ਮੈਂ ਆਪਣੇ ਰੰਗੀਲੇ ਪ੍ਰੀਤਮ ਨੂੰ ਯਾਦ ਕਰਦੀ ਹਾਂ।
Fareedkot Teekaਅਨੰਦ ਰੂਪ (ਪ੍ਰਿਅ) ਪਤੀ ਪਰਮੇਸ੍ਵਰ ਜੀ ਮੇਰੇ ਮਨ ਮੇਂ ਚਿਤ ਯਾਦ ਆਏ ਹੈਂ॥
Prof. Sahib Singh(ਜਦੋਂ ਤੋਂ ਸਾਧ ਸੰਗਤ ਦੀ ਬਰਕਤਿ ਨਾਲ) ਪਿਆਰੇ ਪ੍ਰਭੂ ਦੇ ਕੌਤਕ ਮੇਰੇ ਮਨ ਵਿਚ ਮੇਰੇ ਚਿੱਤ ਵਿਚ ਆ ਵੱਸੇ ਹਨ,

ਪਦ ਅਰਥ ਮੇਰੈ ਮਨਿ = ਮੇਰੇ ਮਨ ਵਿਚ। ਮੇਰੈ ਚੀਤਿ = ਮੇਰੇ ਚਿੱਤ ਵਿਚ। ਪ੍ਰਿਅ ਰੰਗਾ = ਪਿਆਰੇ ਦੇ ਕੌਤਕ।

SikhNet (Spanish)A mi mente le fascina el Juego Amoroso de mi Señor y mi relación con Maya ha terminado, l

ਬਿਸਰਿਓ. ਧੰਧੁ ਬੰਧੁ ਮਾਇਆ ਕੋ; ਰਜਨਿ ਸਬਾਈ ਜੰਗਾ ॥੧॥ ਰਹਾਉ ॥

bisario. dhandh bandh maaeaa ko; rajan sabaaee jangaa |1| rahaau |

Sant Singh KhalsaI have forgotten the entangling affairs of Maya, and I spend my life-night fighting with evil. ||1||Pause||
Manmohan SinghI have forgotten the entangling affairs of the world and the entire night of life, I war with evil. Pause
Manmohan Singh (Punjabi)ਮੈਂ ਸੰਸਾਰ ਦੇ ਬੰਨ੍ਹ ਲੈਣ ਵਾਲੇ ਧੰਧਿਆ ਨੂੰ ਭੁਲਾ ਦਿਤਾ ਹੈ ਅਤੇ ਜੀਵਨ ਦੀ ਸਮੂਹ ਰਾਤਰੀ, ਮੈਂ ਬਦੀ ਨਾਲ ਜੂਝਦਾ ਹਾਂ। ਠਹਿਰਾਉ।
Fareedkot Teekaਬੰਧਨ ਪਾਵਨੇ ਵਾਲੀ ਮਾਯਾ ਕਾ ਧੰਧਾ ਬਿਸਰਿਓ, ਭਾਵ ਨਿਬ੍ਰਿਤ ਹੋ ਗਿਆ ਹੈ ਔਰ ਅਵਸਥਾ ਰੂਪ ਸਭ (ਰਜਨਿ) ਰਾਤ੍ਰੀ ਮੇਂ ਜਾਗਤੇ ਰਹੇ; ਵਾ ਕਾਮਾਦਕੋਂ ਸੇ (ਜੰਗਾ) ਜੰਗ ਕੀਆ ਹੈ॥੧॥ ਰਹਾਉ ॥
Prof. Sahib Singhਮੈਨੂੰ ਮਾਇਆ ਵਾਲੀ ਭਟਕਣ ਭੁੱਲ ਗਈ ਹੈ, ਮਾਇਆ ਦੇ ਮੋਹ ਦੀ ਫਾਹੀ ਮੁੱਕ ਗਈ ਹੈ, ਮੇਰੀ ਸਾਰੀ ਉਮਰ-ਰਾਤ (ਵਿਕਾਰਾਂ ਨਾਲ) ਜੰਗ ਕਰਦਿਆਂ ਬੀਤ ਰਹੀ ਹੈ ॥੧॥ ਰਹਾਉ ॥

ਪਦ ਅਰਥ ਮਾਇਆ ਕੋ ਧੰਧੁ = ਮਾਇਆ ਦਾ ਧੰਧਾ। ਮਾਇਆ ਕੋ ਬੰਧੁ = ਮਾਇਆ (ਦੇ ਮੋਹ) ਦਾ ਬੰਧਨ। ਰਜਨਿ = (ਉਮਰ ਦੀ) ਰਾਤ। ਸਬਾਈ = ਸਾਰੀ। ਜੰਗਾ = (ਕਾਮਾਦਿਕਾਂ ਨਾਲ) ਜੁੱਧ (ਕਰਦਿਆਂ) ॥੧॥ ਰਹਾਉ ॥

SikhNet (Spanish)a noche de mi vida la pasé en lucha contra mis pasiones. (1-Pausa)

ਹਰਿ ਸੇਵਉ. ਹਰਿ ਰਿਦੈ ਬਸਾਵਉ; ਹਰਿ ਪਾਇਆ ਸਤਸੰਗਾ ॥

har sevau. har ridai basaavau; har paaeaa satasangaa |

Sant Singh KhalsaI serve the Lord; the Lord abides within my heart. I have found my Lord in the Sat Sangat, the True Congregation.
Manmohan SinghGod I serve, God I enshrine in my mind and God I attain to in the saints ' society.
Manmohan Singh (Punjabi)ਹਰੀ ਦੀ ਮੈਂ ਘਾਲ ਕਮਾਉਂਦਾ ਹਾਂ, ਹਰੀ ਨੂੰ ਮੈਂ ਆਪਣੇ ਮਨ ਵਿੱਚ ਟਿਕਾਉਂਦਾ ਹਾਂ ਅਤੇ ਸਤਿਸੰਗਤ ਅੰਦਰ ਮੈਂ ਹਰੀ ਨੂੰ ਪਰਾਪਤ ਹੁੰਦਾ ਹਾਂ।
Fareedkot Teekaਹਰੀ ਕੋ ਮਨ ਕਰ ਕੇ ਸੇਵਤਾ ਹੂੰ ਔਰ ਹਰੀ ਕੋ ਰਿਦੇ ਮੇਂ ਬਸਾਇਆ ਹੈ, ਮੈਨੇ ਤਿਸ ਹਰੀ ਕੋ ਸਤਸੰਗ ਦ੍ਵਾਰਾ ਪਾਯਾ ਹੈ॥
Prof. Sahib Singhਜਦੋਂ ਤੋਂ ਮੈਂ ਪ੍ਰਭੂ ਦੀ ਸਾਧ ਸੰਗਤ ਪ੍ਰਾਪਤ ਕੀਤੀ ਹੈ, ਮੈਂ ਪਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ ਹਾਂ, ਮੈਂ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹਾਂ।

ਪਦ ਅਰਥ ਸੇਵਉ = ਸੇਵਉਂ, ਮੈਂ ਸਿਮਰਦਾ ਹਾਂ। ਰਿਦੈ = ਹਿਰਦੇ ਵਿਚ। ਬਸਾਵਉ = ਬਸਾਵਉਂ, ਮੈਂ ਵਸਾਂਦਾ ਹਾਂ।

SikhNet (Spanish)Ahora sirvo a mi Dios y Lo alabo en mi corazón. Asociándome con los Santos Lo obtengo,

ਐਸੋ ਮਿਲਿਓ ਮਨੋਹਰੁ ਪ੍ਰੀਤਮੁ. ਸੁਖ ਪਾਏ ਮੁਖ ਮੰਗਾ ॥੧॥

aiso milio manohar preetam. sukh paae mukh mangaa |1|

Sant Singh KhalsaSo I have met with my enticingly beautiful Beloved; I have obtained the peace which I asked for. ||1||
Manmohan SinghSuch a Beauteous Beloved have I met with, that I have obtained the asked comforts.
Manmohan Singh (Punjabi)ਐਹੋ ਜੇਹੇ ਸੁੰਦਰ ਪਿਆਰੇ ਨਾਲ ਮੈਂ ਮਿਲ ਪਈ ਹਾਂ, ਕਿ ਮੈਨੂੰ ਮੂੰਹ-ਮੰਗੇ ਆਰਾਮ ਪਰਾਪਤ ਹੋ ਗਏ ਹਨ।
Fareedkot Teekaਐਸੋ ਪ੍ਰੀਤਮ ਮਨੋਹਰ ਮੇਰੇ ਕੋ ਮਿਲਾ ਹੈ। ਜਿਸ ਕੇ ਮਿਲਨੇ ਸੇ ਜੋ ਜੋ ਸੁਖ ਮੁਖੋਂ ਮੰਗੇ ਹੈਂ, ਸੋ ਸੋ ਸੁਖ ਪਾਏ ਹੈਂ॥੧॥
Prof. Sahib Singhਮਨ ਨੂੰ ਮੋਹਣ ਵਾਲਾ ਪ੍ਰੀਤਮ ਪ੍ਰਭੂ ਇਸ ਤਰ੍ਹਾਂ ਮੈਨੂੰ ਮਿਲ ਗਿਆ ਹੈ ਕਿ ਮੈਂ ਮੂੰਹ-ਮੰਗੇ ਸੁਖ ਹਾਸਲ ਕਰ ਲਏ ਹਨ ॥੧॥

ਪਦ ਅਰਥ ਮਨੋਹਰੁ = ਮਨ ਨੂੰ ਮੋਹਣ ਵਾਲਾ। ਸੁਖ ਮੁਖ ਮੰਗਾ = ਮੂੰਹ-ਮੰਗੇ ਸੁਖ ॥੧॥

SikhNet (Spanish)sí, a tal Maravilla de Señor me he encontrado y lo que sea que busco, encuentro. (1)

ਪ੍ਰਿਉ ਅਪਨਾ. ਗੁਰਿ, ਬਸਿ ਕਰਿ ਦੀਨਾ; ਭੋਗਉ ਭੋਗ ਨਿਸੰਗਾ ॥

priau apanaa. gur, bas kar deenaa; bhogau bhog nisangaa |

Sant Singh KhalsaThe Guru has brought my Beloved under my control, and I enjoy Him with unrestrained pleasure.
Manmohan SinghMy Guru has brought my spouse under my sway and I enjoy His union with abandon,
Manmohan Singh (Punjabi)ਮੇਰੇ ਗੁਰਾਂ ਨੇ ਮੇਰਾ ਪਤੀ ਇਖਤਿਆਰ ਵਿੱਚ ਕਰ ਦਿਤਾ ਹੈ ਤੇ ਮੈਂ ਨਿਧੜਕ ਹੋ, ਉਸ ਦੇ ਮਿਲਾਪ ਨੂੰ ਮਾਣਦੀ ਹਾਂ।
Fareedkot Teekaਮੇਰਾ ਅਪਨਾ (ਪ੍ਰਿਉ) ਪਤੀ ਗੁਰੋਂ ਨੇ ਬਸ ਕਰ ਦੀਆ ਹੈ। ਅਬ ਨਿਸੰਕ ਹੋ ਕੇ ਤਿਨ ਕੇ ਸਾਥ ਭੋਗੋਂ ਕੋ ਭੋਗਤੀ ਹੂੰ, ਭਾਵ ਅਭੇਦ ਹੂਈ ਹੂੰ॥
Prof. Sahib Singhਗੁਰੂ ਨੇ ਪਿਆਰਾ ਪ੍ਰਭੂ ਮੇਰੇ (ਪਿਆਰ ਦੇ) ਵੱਸ ਵਿਚ ਕਰ ਦਿੱਤਾ ਹੈ, ਹੁਣ (ਕਾਮਾਦਿਕਾਂ ਦੀ) ਰੁਕਾਵਟ ਤੋਂ ਬਿਨਾ ਮੈਂ ਉਸ ਦੇ ਮਿਲਾਪ ਦਾ ਆਤਮਕ ਆਨੰਦ ਮਾਣਦਾ ਰਹਿੰਦਾ ਹਾਂ।

ਪਦ ਅਰਥ ਗੁਰਿ = ਗੁਰੂ ਨੇ। ਬਸਿ = ਵੱਸ ਵਿਚ। ਭੋਗਉ = ਭੋਗਉਂ, ਮੈਂ ਭੋਗਦਾ ਹਾਂ, ਮੈਂ ਮਾਣਦਾ ਹਾਂ। ਭੋਗ = ਪ੍ਰਭੂ-ਮਿਲਾਪ ਦੇ ਆਨੰਦ। ਨਿਸੰਗਾ = (ਕਾਮਾਦਿਕਾਂ ਦੀ) ਰੁਕਾਵਟ ਤੋਂ ਬਿਨਾ।

SikhNet (Spanish)El Guru ha traído Su Amor a mí y ahora me suelto en Su Unión, pues ya no tengo miedo,

ਨਿਰਭਉ ਭਏ. ਨਾਨਕ ਭਉ ਮਿਟਿਆ; ਹਰਿ ਪਾਇਓ ਪਾਠੰਗਾ ॥੨॥੭॥੩੦॥

nirbhau bhe. naanak bhau mittiaa; har paaeo paatthangaa |2|7|30|

Sant Singh KhalsaI have become fearless; O Nanak, my fears have been eradicated. Chanting the Word, I have found the Lord. ||2||7||30||
Manmohan SinghI have become fearless and past is my fear. By the word's recitation, I have attuned to my God, O Nanak.
Manmohan Singh (Punjabi)ਮੈਂ ਨਿੱਡਰ ਹੋ ਗਿਆ ਹਾਂ ਅਤੇ ਮੇਰਾ ਡਰ ਦੂਰ ਹੋ ਗਿਆ ਹੈ। ਗੁਰਾਂ ਦੀ ਬਾਣੀ ਦੇ ਉਚਾਰਨ ਕਰਨ ਦੁਆਰਾ ਮੈਂ ਆਪਣੇ ਵਾਹਿਗੁਰੂ ਨੂੰ ਪਾ ਲਿਆ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮ ਨਿਰਭਉ ਹੂਏ ਹੈਂ ਔਰ ਸਗਲਾ ਭੈ ਦੂਰ ਹੋ ਗਿਆ ਹੈ। (ਪਾਠੰਗਾ) ਪਾਠ ਕੇ ਅੰਗ ਕਰ ਕੇ ਵਾ ਸੰਤੋਂ ਕੇ ਪਾਠੰਗੇ ਅਰਥਾਤ ਆਸਰੇ ਲਗ ਕੇ ਹਰੀ ਕੋ ਪਾਇਆ ਹੈ॥੨॥੭॥੩੦॥
Prof. Sahib Singhਹੇ ਨਾਨਕ! ਮੈਂ (ਜੀਵਨ ਦਾ) ਆਸਰਾ ਪ੍ਰਭੂ ਲੱਭ ਲਿਆ ਹੈ, ਮੇਰਾ ਹਰੇਕ ਡਰ ਮਿਟ ਗਿਆ ਹੈ, ਮੈਂ (ਕਾਮਾਦਿਕਾਂ ਦੇ ਹੱਲਿਆਂ ਦੇ ਖ਼ਤਰੇ ਤੋਂ) ਨਿਡਰ ਹੋ ਗਿਆ ਹਾਂ ॥੨॥੭॥੩੦॥

ਪਦ ਅਰਥ ਪਾਠੰਗਾ = ਆਸਰਾ ॥੨॥੭॥੩੦॥

SikhNet (Spanish)habiendo logrado el objeto de mi Devoción. (2-7-30)

Open this shabad →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਹਰਿ ਜੀਉ ਕੇ; ਦਰਸਨ ਕਉ ਕੁਰਬਾਨੀ ॥

har jeeo ke; darasan kau kurabaanee |

Sant Singh KhalsaI am a sacrifice to the Blessed Vision, the Darshan of my Dear Lord.
Manmohan SinghI am a sacrifice unto the vision of my Revered Lord.
Manmohan Singh (Punjabi)ਮੈਂ ਆਪਣੇ ਪੂਜਨੀਯ ਪ੍ਰਭੂ ਦੇ ਦੀਦਾਰ ਉਤੋਂ ਬਲਿਹਾਰ ਜਾਂਦੀ ਹਾਂ।
Fareedkot Teekaਹਰਿ ਜੀਉ ਕੇ ਦਰਸਨ ਕੋ ਕੁਰਬਾਨ ਜਾਤਾ ਹੂੰ॥
Prof. Sahib Singhਮੈਂ ਪ੍ਰਭੂ ਜੀ ਦੇ ਦਰਸਨ ਤੋਂ ਸਦਕੇ ਹਾਂ।

ਪਦ ਅਰਥ ਕਉ = ਤੋਂ। ਕੁਰਬਾਨੀ = ਸਦਕੇ।

SikhNet (Spanish)Ofrezco mi ser por tener la Visión de mi Dios,

ਬਚਨ ਨਾਦ. ਮੇਰੇ ਸ੍ਰਵਨਹੁ ਪੂਰੇ; ਦੇਹਾ ਪ੍ਰਿਅ ਅੰਕਿ ਸਮਾਨੀ ॥੧॥ ਰਹਾਉ ॥

bachan naad. mere sravanahu poore; dehaa pria ank samaanee |1| rahaau |

Sant Singh KhalsaThe Naad, the Sound-current of His Word fills my ears; my body has settled gently into the Lap of my Beloved. ||1||Pause||
Manmohan SinghThe music of His words fills mine ears and my body has sunk into my Spouse lap. Pause.
Manmohan Singh (Punjabi)ਉਸ ਦੇ ਬਚਨ-ਬਿਲਾਸ ਦਾ ਰਾਗ ਮੇਰੇ ਕੰਨਾਂ ਨੂੰ ਭਰ ਰਿਹਾ ਹੈ ਅਤੇ ਮੇਰਾ ਸਰੀਰ ਆਪਣੇ ਕੰਤ ਦੀ ਗੋਦੀ ਅੰਦਰ ਸਮਾ ਗਿਆ ਹੈ। ਠਹਿਰਾਉ।
Fareedkot Teekaਗੁਰੋਂ ਕੋ ਬਚਨ ਕਰ ਜੋ (ਨਾਦ) ਉਪਦੇਸ ਹੂਆ ਹੈ ਤਿਸ ਕਰ ਮੇਰੇ ਸ੍ਰਵਣ ਪੂਰਨ ਹੋ ਰਹੇ ਹੈਂ। (ਦੇਹ) ਸੂਖਮ ਸਰੀਰ, ਭਾਵ ਅੰਤਹਕਰਨ ਪਤੀ ਕੇ ਸ੍ਵਰੂਪ ਮੇਂ ਸਮਾਇ ਰਹੇ ਹੈਂ; ਵਾ ਪਤੀ ਕੇ ਦੇਹ ਮੇਰੇ (ਅੰਕਿ) ਰਿਦੇ ਮੇਂ ਸਮਾਈ ਹੈ ਅਰਥਾਤ ਸਰਗੁਣ ਵਾ ਨਿਰਗੁਣ ਕਾ ਧ੍ਯਾਨ ਕਰ ਰਹੇ ਹੈਂ॥੧॥ ਰਹਾਉ ॥
Prof. Sahib Singhਉਸ ਦੀ ਸਿਫ਼ਤ-ਸਾਲਾਹ ਦੇ ਗੀਤ ਮੇਰੇ ਕੰਨਾਂ ਵਿਚ ਭਰੇ ਰਹਿੰਦੇ ਹਨ, ਮੇਰਾ ਸਰੀਰ ਉਸ ਦੀ ਗੋਦ ਵਿਚ ਲੀਨ ਰਹਿੰਦਾ ਹੈ (ਇਹ ਸਾਰੀ ਗੁਰੂ ਦੀ ਹੀ ਕਿਰਪਾ ਹੈ) ॥੧॥ ਰਹਾਉ ॥

ਪਦ ਅਰਥ ਬਚਨ ਨਾਦ = ਸਿਫ਼ਤ-ਸਾਲਾਹ ਦੀ ਬਾਣੀ ਦੀਆਂ ਆਵਾਜ਼ਾਂ। ਸ੍ਰਵਨਹੁ = ਕੰਨਾਂ ਵਿਚ। ਪੂਰੇ = ਭਰੇ ਰਹਿੰਦੇ ਹਨ। ਦੇਹਾ = (ਮੇਰਾ) ਸਰੀਰ। ਪ੍ਰਿਅ ਅੰਕਿ = ਪਿਆਰੇ ਦੀ ਗੋਦ ਵਿਚ ॥੧॥ ਰਹਾਉ ॥

SikhNet (Spanish)la Melodía de Sus Palabra llena mi ser y mi ser descansa en Su Regazo. (1-Pausa)

ਛੂਟਰਿ ਤੇ. ਗੁਰਿ ਕੀਈ ਸੋੁਹਾਗਨਿ; ਹਰਿ ਪਾਇਓ ਸੁਘੜ ਸੁਜਾਨੀ ॥

chhoottar te. gur keeee suohaagan; har paaeo sugharr sujaanee |

Sant Singh KhalsaI was a discarded bride, and the Guru has made me a happy soul-bride. I have found the Elegant and All-knowing Lord.
Manmohan SinghMe, the discarded one, the Guru has made a happy bride and I have obtained my accomplished and Omniscient Lord.
Manmohan Singh (Punjabi)ਮੈਂ ਛੁਟੜ ਨੂੰ ਗੁਰਾਂ ਨੇ ਖੁਸ਼ਬਾਸ਼ ਪਤਨੀ ਬਣਾ ਦਿੱਤਾ ਹੈ ਅਤੇ ਮੈਂ ਆਪਣੇ ਕਾਮਲ ਅਤੇ ਸਰਬਗ ਸੁਆਮੀ ਨੂੰ ਪਰਾਪਤ ਕਰ ਲਿਆ ਹੈ।
Fareedkot Teekaਛੁਟੜ ਸੇ ਪ੍ਰਭੂ ਨੇ ਸੁਹਾਗਣੀ ਕਰ ਦੀਆ ਹੈ, ਹਰੀ ਸੁਘੜ ਸੁਜਾਂਨ ਕੋ ਪਾਇ ਲੀਆ ਹੈ॥
Prof. Sahib Singhਗੁਰੂ ਨੇ ਮੈਨੂੰ ਛੁੱਟੜ ਤੋਂ ਸੁਹਾਗਣ ਬਣਾ ਦਿੱਤਾ ਹੈ, ਮੈਂ ਸੋਹਣੀ ਆਤਮਕ ਘਾੜਤ ਵਾਲੇ ਸੁਜਾਨ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਹੈ।

ਪਦ ਅਰਥ ਛੂਟਰਿ = ਛੁੱਟੜ। ਤੇ = ਤੋਂ। ਗੁਰਿ = ਗੁਰੂ ਨੇ। ਸਹਾਗਨਿ = {ਅੱਖਰ 'ਸ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਸੋਹਾਗਨਿ' ਹੈ, ਇਥੇ 'ਸੁਹਾਗਨਿ' ਪੜ੍ਹਨਾ ਹੈ}। ਸੁਹਾਗ ਵਾਲੀ, ਖਸਮ ਵਾਲੀ। ਸੁਘੜ = ਸੋਹਣੀ ਆਤਾਮਕ ਘਾੜਤ ਵਾਲਾ।

SikhNet (Spanish)Abandonado estaba y ahora Le pertenezco por la Gracia del Guru,

ਜਿਹ ਘਰ ਮਹਿ ਬੈਸਨੁ. ਨਹੀ ਪਾਵਤ; ਸੋ ਥਾਨੁ ਮਿਲਿਓ ਬਾਸਾਨੀ ॥੧॥

jih ghar meh baisan. nahee paavat; so thaan milio baasaanee |1|

Sant Singh KhalsaThat home, in which I was not even allowed to sit - I have found that place in which I can dwell. ||1||
Manmohan SinghThe home, in which I was not allowed even to sit; that place I have obtained to dwell in.
Manmohan Singh (Punjabi)ਜਿਸ ਗ੍ਰਹਿ ਮੈਨੂੰ ਬਹਿਣਾ ਨਹੀਂ ਸੀ ਮਿਲਦਾ, ਉਹ ਥਾਂ ਮੈਨੂੰ ਰਿਹਣ ਨਹੀਂ ਪਰਾਪਤ ਹੋ ਗਈ ਹੈ।
Fareedkot Teekaਜਿਸ ਸ੍ਵਰੂਪ ਘਰ ਵਿਖੇ ਬੈਠਣਾ ਨਹੀਂ ਮਿਲਤਾ ਥਾ, ਭਾਵ ਮਨ ਕੀ ਇਸਥਤੀ ਨਹੀਂ ਹੋਤੀ ਥੀ, ਸੋ ਅਸਥਾਨ ਮੇਰੇ ਕੌ ਬਸਣੇ ਵਾਸਤੇ ਮਿਲਾ ਹੈ॥੧॥
Prof. Sahib Singh(ਮੇਰੇ ਮਨ ਨੂੰ) ਉਹ (ਹਰਿ-ਚਰਨ-) ਥਾਂ ਵੱਸਣ ਲਈ ਮਿਲ ਗਿਆ ਹੈ, ਜਿਸ ਥਾਂ ਤੇ (ਅੱਗੇ ਇਹ ਕਦੇ) ਟਿਕਦਾ ਹੀ ਨਹੀਂ ਸੀ ॥੧॥

ਪਦ ਅਰਥ ਜਿਹ ਘਰਿ ਮਹਿ = ਜਿਸ ਘਰ ਵਿਚ, ਜਿਨ੍ਹਾਂ ਪ੍ਰਭੂ-ਚਰਨਾਂ ਵਿਚ। ਬੈਸਨੁ = ਬੈਠਣਾ। ਬਾਸਾਨੀ ਵੱਸਣ ਲਈ ॥੧॥

SikhNet (Spanish)ahora tengo a mi Dios Todo Sabio, habito ahora en el Hogar de mi Ser, del que había sido expulsado. (1)

ਉਨੑ ਕੈ. ਬਸਿ ਆਇਓ ਭਗਤਿ ਬਛਲੁ; ਜਿਨਿ ਰਾਖੀ ਆਨ ਸੰਤਾਨੀ ॥

auna kai. bas aaeo bhagat bachhal; jin raakhee aan santaanee |

Sant Singh KhalsaGod, the Love of His devotees, has come under the control of those who protect the honor of His Saints.
Manmohan SinghGod, the Lover of His saints comes under the sway of those, who protect the honour of His saints.
Manmohan Singh (Punjabi)ਆਪਣੇ ਸੰਤਾਂ ਦਾ ਪਿਆਰ ਵਾਹਿਗੁਰੂ ਉਨ੍ਹਾਂ ਦੇ ਇਖਤਿਆਰ ਵਿੱਚ ਆ ਜਾਂਦਾ ਹੈ ਜੋ ਉਸ ਸਾਧੂਆਂ ਦੀ ਇੱਜ਼ਤ ਰਖਦੇ ਹਨ।
Fareedkot Teekaਜਿਨ ਪੁਰਸੋਂ ਨੇ ਸੰਤੋਂ ਕੀ (ਆਨ) ਬਡਾਈ ਰਾਖੀ, ਭਾਵ ਅਦਬ ਕੀਆ ਹੈ, ਹਰੀ ਭਗਤੋਂ ਕਾ ਪ੍ਯਾਰਾ ਤਿਨ ਕੇ ਵਸ ਆਯਾ ਹੈ॥
Prof. Sahib Singhਭਗਤੀ ਨਾਲ ਪਿਆਰ ਕਰਨ ਵਾਲਾ ਪਰਮਾਤਮਾ ਜਿਸ ਨੇ (ਸਦਾ ਆਪਣੇ) ਸੰਤਾਂ ਦੀ ਲਾਜ ਰੱਖੀ ਹੈ ਉਹਨਾਂ ਸੰਤ ਜਨਾਂ ਦੇ ਪਿਆਰ ਦੇ ਵੱਸ ਵਿਚ ਆਇਆ ਰਹਿੰਦਾ ਹੈ।

ਪਦ ਅਰਥ ਉਨ੍ਹ੍ਹ ਕੈ ਬਸਿ = ਉਹਨਾਂ (ਸੰਤ ਜਨਾਂ) ਦੇ ਵੱਸ ਵਿਚ। ਭਗਤਿ ਬਛਲੁ = ਭਗਤੀ ਨਾਲ ਪਿਆਰ ਕਰਨ ਵਾਲਾ ਪ੍ਰਭੂ। ਜਿਨਿ = ਜਿਸ (ਪ੍ਰਭੂ) ਨੇ। ਆਨ = ਇੱਜ਼ਤ, ਲਾਜ। ਸੰਤਾਨੀ = ਸੰਤਾਂ ਦੀ।

SikhNet (Spanish)Dios en verdad es el Amante de Sus Devotos y así salva el Honor de Sus Santos,

ਕਹੁ ਨਾਨਕ. ਹਰਿ ਸੰਗਿ ਮਨੁ ਮਾਨਿਆ; ਸਭ ਚੂਕੀ ਕਾਣਿ ਲੋੁਕਾਨੀ ॥੨॥੮॥੩੧॥

kahu naanak. har sang man maaniaa; sabh chookee kaan luokaanee |2|8|31|

Sant Singh KhalsaSays Nanak, my mid is pleased and appeased with the Lord, and my subservience to other people has come to an end. ||2||8||31||
Manmohan SinghSays Nanak, my soul is pleased with my God and my subservience of people is now all ended.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਮੇਰੀ ਜਿੰਦੜੀ ਆਪਣੇ ਵਾਹਿਗੁਰੂ ਨਾਲ ਪ੍ਰਸੰਨ ਹੋ ਗਈ ਹੈ ਅਤੇ ਹੁਣ ਮੇਰੀ ਲੋਕਾਂ ਦੀ ਮੁਥਾਜੀ ਸਮੂਹ ਮੁਕ ਗਈ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਰੀ ਕੇ ਸੰਗ ਤਿਨ ਕਾ ਮਨੁ ਮਾਨਿਆ ਹੈ ਔਰ ਲੋਕੋਂ ਕੀ ਕਣੌਡ ਤਿਨ ਕੀ ਚੁਕ ਗਈ ਹੈਂ॥੨॥੮॥੩੧॥
Prof. Sahib Singhਨਾਨਕ ਆਖਦਾ ਹੈ- (ਸੰਤ ਜਨਾਂ ਦੀ ਕਿਰਪਾ ਨਾਲ) ਮੇਰਾ ਮਨ ਪਰਮਾਤਮਾ ਨਾਲ ਗਿੱਝ ਗਿਆ ਹੈ, (ਮੇਰੇ ਅੰਦਰੋਂ) ਲੋਕਾਂ ਦੀ ਮੁਥਾਜੀ ਮੁੱਕ ਗਈ ਹੈ ॥੨॥੮॥੩੧॥

ਪਦ ਅਰਥ ਸੰਗਿ = ਨਾਲ। ਮਾਨਿਆ = ਗਿੱਝ ਗਿਆ ਹੈ। ਚੂਕੀ = ਮੁੱਕ ਗਈ ਹੈ। ਕਾਣਿ = ਮੁਥਾਜੀ। ਲਕਾਨੀ = ਲੋਕਾਂ ਦੀ {ਅਸਲ ਲਫ਼ਜ਼ ਹੈ 'ਲੋਕਾਨੀ', ਇਥੇ 'ਲੁਕਾਨੀ' ਪੜ੍ਹਨਾ ਹੈ} ॥੨॥੮॥੩੧॥

SikhNet (Spanish)ahora no me apoyo en nadie más que en mi Señor, y mi mente vive complacida con mi Único Dios. (2-8-31)

Open this shabad →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਅਬ ਮੇਰੋ; ਪੰਚਾ ਤੇ ਸੰਗੁ ਤੂਟਾ ॥

ab mero; panchaa te sang toottaa |

Sant Singh KhalsaNow my association with the five thieves has come to an end.
Manmohan SinghNow my association with the five demons is snapped.
Manmohan Singh (Punjabi)ਹੁਣ ਮੇਰਾ ਪੰਜਾਂ ਭੂਤਨਿਆਂ ਨਾਲ ਮੇਲ-ਮਿਲਾਪ ਟੁਟ ਗਿਆ ਹੈ।
Fareedkot Teekaਅਬ ਮੇਰਾ (ਪੰਚਾ) ਕਾਮਾਦਿਕੋਂ ਸੇ ਸੰਗੁ ਟੂਟ ਗਿਆ ਹੈ॥
Prof. Sahib Singhਹੁਣ (ਕਾਮਾਦਿਕ) ਪੰਜਾਂ ਨਾਲੋਂ ਮੇਰਾ ਸਾਥ ਮੁੱਕ ਗਿਆ ਹੈ।

ਪਦ ਅਰਥ ਮੇਰੋ ਸੰਗੁ = ਮੇਰਾ ਸਾਥ। ਪੰਚਾ ਤੇ = ਕਾਮਾਦਿਕ ਪੰਜਾਂ ਨਾਲੋਂ।

SikhNet (Spanish)Mi mente ha roto sus amarras con las cinco pasiones,

ਦਰਸਨੁ ਦੇਖਿ ਭਏ ਮਨਿ ਆਨਦ; ਗੁਰ ਕਿਰਪਾ ਤੇ ਛੂਟਾ ॥੧॥ ਰਹਾਉ ॥

darasan dekh bhe man aanad; gur kirapaa te chhoottaa |1| rahaau |

Sant Singh KhalsaGazing upon the Blessed Vision of the Lord's Darshan, my mind is in ecstasy; by Guru's Grace, I am released. ||1||Pause||
Manmohan SinghSeeing the Lord's vision, my mind is in bliss and by the Guru's grace, I am now released. Pause.
Manmohan Singh (Punjabi)ਪ੍ਰਭੂ ਦਾ ਦੀਦਾਰ ਵੇਖ ਮੇਰਾ ਚਿੱਤ ਖੁਸ਼ੀ ਵਿੱਚ ਹੈ ਅਤੇ ਗੁਰਾਂ ਦੀ ਦਇਆ ਦੁਆ, ਹੁਣ ਮੈਂ ਬੰਦ ਖਲਾਸ ਹੋ ਗਿਆ ਹਾਂ। ਠਹਿਰਾਉ।
Fareedkot Teekaਦਰਸਨ ਕੋ ਦੇਖ ਕਰ ਮਨ ਮੇਂ ਸਮੂਹ ਅਨੰਦ ਭਏ ਹੈਂ ਔਰ ਗੁਰੋਂ ਕੀ ਕ੍ਰਿਪਾ ਸੇ ਮੇਰਾ ਮਨ ਸੰਸਾਰ ਬੰਦਨੋਂ ਸੇ ਛੂਟਾ ਹੈ॥੧॥ ਰਹਾਉ ॥☬ਪ੍ਰਿਥਮ ਮਨ ਰਾਜਾ ਆਕੀ ਥਾ, ਸੋ ਪ੍ਰਕਾਰ ਕਹਿਤੇ ਹੈਂ:
Prof. Sahib Singh(ਮੇਰੇ ਅੰਦਰ ਨਾਮ-ਖ਼ਜ਼ਾਨਾ ਲੁਕਿਆ ਪਿਆ ਸੀ, ਗੁਰੂ ਦੀ ਰਾਹੀਂ ਉਸ ਦਾ) ਦਰਸਨ ਕਰ ਕੇ ਮੇਰੇ ਮਨ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਬਣ ਗਈਆਂ ਹਨ। ਗੁਰੂ ਦੀ ਮਿਹਰ ਨਾਲ ਮੈਂ (ਕਾਮਾਦਿਕ ਦੀ ਮਾਰ ਤੋਂ) ਬਚ ਗਿਆ ਹਾਂ ॥੧॥ ਰਹਾਉ ॥

ਪਦ ਅਰਥ ਦੇਖਿ = ਵੇਖ ਕੇ। ਮਨਿ = ਮਨ ਵਿਚ। ਕਿਰਪਾ ਤੇ = ਕਿਰਪਾ ਨਾਲ। ਛੂਟਾ = ਸੁਤੰਤਰ ਹੋ ਗਿਆ ਹਾਂ ॥੧॥ ਰਹਾਉ ॥

SikhNet (Spanish)al tener la Visión de Dios, todo peso le es quitado y entra en Éxtasis. (1-Pausa)

ਬਿਖਮ ਥਾਨ. ਬਹੁਤ ਬਹੁ ਧਰੀਆ; ਅਨਿਕ ਰਾਖ ਸੂਰੂਟਾ ॥

bikham thaan. bahut bahu dhareea; anik raakh sooroottaa |

Sant Singh KhalsaThe impregnable place is guarded by countless ramparts and warriors.
Manmohan SinghThe body abode with many, many buttresses is guarded by many warriors and is difficult to assail.
Manmohan Singh (Punjabi)ਘਣੇਰੇ ਘਣੇਰੇ ਪੁਸ਼ਤਿਆਂ ਵਾਲੇ ਦੇਹਿ ਦੇ ਅਸਥਾਨ ਦੀ ਬਹੁਤ ਸਾਰੇ ਸੁਰਮੇ ਰਖਵਾਲੀ ਕਰ ਰਹੇ ਹਨ ਅਤੇ ਔਖਾ ਹੈ ਹਿਸ ਉਤੇ ਧਾਵਾ ਬੋਲਣਾ।
Fareedkot Teekaਮੋਹ ਰੂਪੀ ਰਾਜਾ ਅਗ੍ਯਾਨ ਰੂਪ ਜੋ ਕਿਲਾ ਹੈ ਅਰ ਤਿਸ ਮੇਂ ਤੀਨ ਗੁਣ ਰੂਪ ਅਤੀ ਕਠਨ ਅਸਥਾਨ ਹੈ ਅਰ ਕਾਮਾਦਿਕ ਅਨੇਕ ਹੀ ਸੂਰਮੇ ਹੈਂ॥
Prof. Sahib Singhਜਿਸ ਥਾਂ ਨਾਮ-ਖ਼ਜ਼ਾਨੇ ਧਰੇ ਪਏ ਸਨ, ਉਥੇ ਅੱਪੜਨਾ ਬਹੁਤ ਹੀ ਔਖਾ ਸੀ (ਕਿਉਂਕਿ ਕਾਮਾਦਿਕ) ਅਨੇਕਾਂ ਸੂਰਮੇ (ਰਾਹ ਵਿਚ) ਰਾਖੇ ਬਣੇ ਪਏ ਸਨ।

ਪਦ ਅਰਥ ਬਿਖਮ ਥਾਨ = ਉਹ ਥਾਂ ਜਿੱਥੇ ਪਹੁੰਚਣਾ ਬਹੁਤ ਔਖਾ ਹੈ। ਧਰੀਆ = (ਨਾਮ-ਖਜ਼ਾਨਾ) ਰੱਖਿਆ ਹੋਇਆ ਹੈ। ਰਾਖ = ਰਾਖੇ, ਕਾਮਾਦਿਕ ਰਾਖੇ। ਸੂਰੂਟਾ = ਸੂਰਮੇ।

SikhNet (Spanish)Difícil, muy difícil es alcanzar el seno del ser, custodiado todo el tiempo por las temibles pasiones,

ਬਿਖਮ ਗਾਰ੍ਹ, ਕਰੁ ਪਹੁਚੈ ਨਾਹੀ; ਸੰਤ ਸਾਨਥ ਭਏ. ਲੂਟਾ ॥੧॥

bikham gaarh, kar pahuchai naahee; sant saanath bhe. loottaa |1|

Sant Singh KhalsaThis impregnable fortress cannot be touched, but with the assistance of the Saints, I have entered and robbed it. ||1||
Manmohan SinghIt is an arduous fortress where to the hand reaches not, but obtaining the saint's companionship I have robbed (conquered) the body fortress.
Manmohan Singh (Punjabi)ਇਹ ਇਕ ਕਠਨ ਕਿਨ੍ਹਾ ਹੈ, ਜਿਸ ਤਾਂਈ ਹੱਥ ਨਹੀਂ ਅੱਪੜਦਾ, ਪ੍ਰਤੂ ਸੰਤਾਂ ਦੀ ਸੰਗਤ ਨੂੰ ਪਾ ਮੈਂ ਦੇਹਿ ਦੇ ਕਿਲੇ ਨੂੰ ਲੁੱਟ (ਜਿੱਤ) ਲਿਆ ਹੈ।
Fareedkot Teekaਵਾਸਨਾ ਰੂਪੀ ਕਠਠ (ਗਾਰ) ਜਲ੍ਹਣ ਅਰਥਾਤ ਖਾਈ ਹੈ। ਐਸੇ ਕਿਲੇ ਮੇਂ ਬੁਧੀ ਰੂਪੀ ਹਾਥ ਪਹੁਚ ਨਹੀਂ ਸਕਤਾ ਥਾ, ਭਾਵ ਜੀਤਾ ਨਹੀਂ ਜਾਤਾ ਥਾ। ਜਬ ਸੰਤ (ਸਾਨਥ) ਸਾਥੀ ਵਾ ਸਹਾਇਕ ਭਏ ਤਬ ਵਹੁ ਕਿਲਾ ਲੂਟਾ, ਭਾਵ ਜੀਤਾ ਹੈ॥੧॥
Prof. Sahib Singh(ਉਸ ਦੇ ਦੁਆਲੇ ਮਾਇਆ ਦੇ ਮੋਹ ਦੀ) ਬੜੀ ਔਖੀ ਖਾਈ ਬਣੀ ਹੋਈ ਸੀ, (ਉਸ ਖ਼ਜ਼ਾਨੇ ਤਕ) ਹੱਥ ਨਹੀਂ ਸੀ ਪਹੁੰਚਦਾ। ਜਦੋਂ ਸੰਤ ਜਨ ਮੇਰੇ ਸਾਥੀ ਬਣ ਗਏ, (ਉਹ ਟਿਕਾਣਾ) ਲੁੱਟ ਲਿਆ ॥੧॥

ਪਦ ਅਰਥ ਗਾਰ੍ਹ = ਟੋਆ, ਗੜ੍ਹਾ, ਖਾਈ। ਕਰੁ = ਹੱਥ। ਸਾਨਥ = ਸਾਥੀ ॥੧॥

SikhNet (Spanish)sí, son el pozo profundo, hasta donde la mano de la mente no llega, pero la Contemplación con los Santos me ha permitido arrancarles la llave. (1)

ਬਹੁਤੁ ਖਜਾਨੇ ਮੇਰੈ ਪਾਲੈ ਪਰਿਆ; ਅਮੋਲ ਲਾਲ ਆਖੂਟਾ ॥

bahut khajaane merai paalai pariaa; amol laal aakhoottaa |

Sant Singh KhalsaI have found such a great treasure, a priceless, inexhaustible supply of jewels.
Manmohan SinghI have come upon many treasures of priceless and inexhaustible gems.
Manmohan Singh (Punjabi)ਮੈਨੂੰ ਅਣਮੁੱਲੇ ਅਤੇ ਅਮੁਕ ਜਵਾਹਿਰਾਤ ਦੇ ਬਹੁਤ ਸਾਰੇ ਤੋਸ਼ੇਖਾਨੇ ਪਰਾਪਤ ਹੋ ਗਏ ਹਨ।
Fareedkot Teekaਗੁਣੋ ਰੂਪੀ ਬਹੁਤ ਖਜਾਨੋਂ ਕਾ ਅਖੁਟ ਅਮੋਲਕ ਧਨੁ (ਲਾਲ) ਪ੍ਯਾਰਾ ਪਰਮੇਸ੍ਵਰ ਮੇਰੇ ਰਿਦੇ ਰੂਪੀ ਪਲੇ ਮੇਂ ਪੜਾ ਹੈ, ਭਾਵ ਪ੍ਰਾਪਤਿ ਹੂਆ ਹੈ॥
Prof. Sahib Singh(ਸੰਤ ਜਨਾਂ ਦੀ ਕਿਰਪਾ ਨਾਲ) ਹਰਿ-ਨਾਮ ਦੇ ਅਮੋਲਕ ਤੇ ਅਮੁੱਕ ਲਾਲਾਂ ਦੇ ਬਹੁਤ ਖ਼ਜ਼ਾਨੇ ਮੈਨੂੰ ਮਿਲ ਗਏ।

ਪਦ ਅਰਥ ਮੇਰੈ ਪਾਲੈ = ਮੇਰੇ ਪੱਲੇ, ਮੇਰੇ ਕਾਬੂ। ਅਖੂਟਾ = ਅਖੁੱਟ।

SikhNet (Spanish)Mira, he llegado hasta el Inacabable Tesoro de Dios, sí, la Preciosa Joya del Nombre.

ਜਨ ਨਾਨਕ. ਪ੍ਰਭਿ ਕਿਰਪਾ ਧਾਰੀ; ਤਉ ਮਨ ਮਹਿ ਹਰਿ ਰਸੁ ਘੂਟਾ ॥੨॥੯॥੩੨॥

jan naanak. prabh kirapaa dhaaree; tau man meh har ras ghoottaa |2|9|32|

Sant Singh KhalsaO servant Nanak, when God showered His Mercy on me, my mind drank in the sublime essence of the Lord. ||2||9||32||
Manmohan SinghO slave Nanak, when the Lord showed mercy unto me, then my mind sucked God's elixir.
Manmohan Singh (Punjabi)ਹੇ ਗੋਲੇ ਨਾਨਕ! ਜਦ ਮਾਲਕ ਨੇ ਮੇਰੇ ਉਤੇ ਮਿਹਰ ਕੀਤੀ ਤਾਂ ਮੇਰੇ ਮਨੂਏ ਨੇ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕੀਤਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਬ ਮੈਂ ਜਨ ਕੇ ਊਪਰ ਪ੍ਰਭੂ ਨੇ ਕ੍ਰਿਪਾ ਧਾਰੀ ਹੈ ਤਉ ਮਨ ਮੇਂ ਹਰੀ ਕਾ ਰਸ (ਘੂਟਾ) ਪੀਆ ਹੈ॥੨॥੯॥੩੨॥
Prof. Sahib Singhਹੇ ਦਾਸ ਨਾਨਕ! ਜਦੋਂ ਪ੍ਰਭੂ ਨੇ ਮੇਰੇ ਉਤੇ ਮਿਹਰ ਕੀਤੀ, ਤਦੋਂ ਮੈਂ ਆਪਣੇ ਮਨ ਵਿਚ ਹਰਿ-ਨਾਮ ਦਾ ਰਸ ਪੀਣ ਲੱਗ ਪਿਆ ॥੨॥੯॥੩੨॥

ਪਦ ਅਰਥ ਪ੍ਰਭਿ = ਪ੍ਰਭੂ ਨੇ। ਘੂਟਾ = ਘੁੱਟ ਘੁੱਟ ਕਰ ਕੇ ਪੀਤਾ ॥੨॥੯॥੩੨॥

SikhNet (Spanish)Dice Nanak, cuando Dios me muestra Su Compasión, entonces mi mente sorbe con Gozo la Delicia de la Esencia de Dios. (2-9-32)

Open this shabad →

Shabad Guru Arjan Dev Ji Raag Saarang continues on Ang 1211

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਅਬ ਮੇਰੋ; ਠਾਕੁਰ ਸਿਉ ਮਨੁ ਲੀਨਾ ॥

ab mero; tthaakur siau man leenaa |

Sant Singh KhalsaNow my mind is absorbed in my Lord and Master.
Manmohan SinghMy soul is now merged in the Lord.
Manmohan Singh (Punjabi)ਮੇਰੀ ਆਤਮਾ ਹੁਣ ਪ੍ਰਭੂ ਅੰਦਰ ਲੀਨ ਹੋ ਗਈ ਹੈ।
Fareedkot Teekaਅਬ ਮੇਰਾ ਮਨ ਠਾਕੁਰ ਜੀ ਕੇ ਸਾਥ ਲੀਨ ਹੂਆ ਹੈ॥
Prof. Sahib Singhਹੁਣ ਮੇਰਾ ਮਨ ਠਾਕੁਰ-ਪ੍ਰਭੂ ਨਾਲ ਇਕ-ਮਿਕ ਹੋਇਆ ਰਹਿੰਦਾ ਹੈ।

ਪਦ ਅਰਥ ਠਾਕੁਰ ਸਿਉ = ਮਾਲਕ-ਪ੍ਰਭੂ ਨਾਲ। ਲੀਨਾ = ਇਕ-ਮਿਕ ਹੋ ਗਿਆ ਹੈ।

SikhNet (Spanish)Ahora mi mente está imbuida en mi Dios, pues el Guru Perfecto me ha bendecido con un Alma

ਪ੍ਰਾਨ ਦਾਨੁ. ਗੁਰਿ ਪੂਰੈ ਦੀਆ; ਉਰਝਾਇਓ ਜਿਉ ਜਲ ਮੀਨਾ ॥੧॥ ਰਹਾਉ ॥

praan daan. gur poorai deea; urajhaaeo jiau jal meenaa |1| rahaau |

Sant Singh KhalsaThe Perfect Guru has blessed me with the gift of the breath of life. I am involved with the Lord, like the fish with the water. ||1||Pause||
Manmohan SinghThe perfect Guru has blessed me with the gift of spiritual life and I am now involved with the Lord. as the fish is with water. Pause.
Manmohan Singh (Punjabi)ਪੂਰਨ ਗੁਰਾਂ ਨੇ ਮੈਨੂੰ ਰੂਹਾਨੀ ਜੀਵਨ ਦੀ ਦਾਤ ਬਖਸ਼ੀ ਹੈ ਅਤੇ ਮੈਂ ਹੁਣ ਪ੍ਰਭੂ ਨਾਲ ਐਉ ਰਚ ਗਿਆ ਹਾਂ ਜਿਸ ਤਰ੍ਹਾਂ ਮੱਛੀ ਪਾਣੀ ਨਾਲ। ਠਹਿਰਾਉ।
Fareedkot Teekaਪੂਰੇ ਗੁਰੋਂ ਨੇ ਹਮ ਕੋ ਪ੍ਰਾਨੋਂ ਕਾ ਦਾਨ ਦੀਆ ਹੈ, ਭਾਵ ਵਾਰ ਵਾਰ ਮਰਤੇ ਕੋ ਮੁਕਤੀ ਦੇ ਕਰ ਜੀਵਾਯਾ ਹੈ। ਜੈਸੇ ਜਲ ਕੇ ਸਾਥ (ਮੀਨਾ) ਮਛ (ਉਰਝਾਇਓ) ਉਰਝ ਜਾਤਾ ਹੈ, ਭਾਵ ਮਿਲਾ ਰਹਿਤਾ ਹੈ, ਇਸੀ ਤਰਹਿ ਮੇਰਾ ਮਨ ਠਾਕੁਰ ਕੇ ਸਾਥ ਮਿਲ ਗਿਆ ਹੈ॥੧॥ ਰਹਾਉ ॥
Prof. Sahib Singhਪੂਰੇ ਗੁਰੂ ਨੇ ਮੈਨੂੰ ਆਤਮਕ ਜੀਵਨ ਦੀ ਦਾਤ ਬਖ਼ਸ਼ੀ ਹੈ, ਮੈਨੂੰ ਠਾਕੁਰ ਪ੍ਰਭੂ ਨਾਲ ਇਉਂ ਜੋੜ ਦਿੱਤਾ ਹੈ ਜਿਵੇਂ ਮੱਛੀ ਪਾਣੀ ਨਾਲ ॥੧॥ ਰਹਾਉ ॥

ਪਦ ਅਰਥ ਪ੍ਰਾਨ ਦਾਨੁ = ਆਤਮਕ ਜੀਵਨ ਦਾ ਖ਼ੈਰ। ਗੁਰਿ ਪੂਰੈ = ਪੂਰੇ ਗੁਰੂ ਨੇ। ਉਰਝਾਇਓ = (ਗੁਰੂ ਨੇ ਠਾਕੁਰ ਨਾਲ) ਚੰਗੀ ਤਰ੍ਹਾਂ ਜੋੜ ਦਿੱਤਾ ਹੈ। ਮੀਨਾ = ਮੱਛੀ ॥੧॥ ਰਹਾਉ ॥

SikhNet (Spanish)y estoy envuelto en Dios, así como el pez lo está en el agua. (1-Pausa)

ਕਾਮ ਕ੍ਰੋਧ ਲੋਭ ਮਦ ਮਤਸਰ; ਇਹ ਅਰਪਿ ਸਗਲ ਦਾਨੁ ਕੀਨਾ ॥

kaam krodh lobh mad matasar; ih arap sagal daan keenaa |

Sant Singh KhalsaI have cast out sexual desire, anger, greed, egotism and envy; I have offered all this as a gift.
Manmohan SinghWhen the Guru gave this gift, then I cast off all my lust, wrath, avarice, ego and envy.
Manmohan Singh (Punjabi)ਜਦ ਗੁਰਾਂ ਨੇ ਮੈਨੂੰ ਇਹ ਦਾਤ ਬਖਸ਼ੀ, ਤਦ ਮੈਂ ਸ਼ਹਿਵਤ, ਗੁੱਸੇ ਲਾਲਚ ਹੰਕਾਰ ਅਤੇ ਈਰਖਾ ਨੂੰ ਛੱਡ ਦਿੱਤਾ।
Fareedkot Teekaਜਬ ਗੁਰੋਂ ਨੇ ਨਾਮ ਦਾਨ ਕੀਆ ਤਬ ਕਾਮ, ਕ੍ਰੋਧ, ਲੋਭ, ਮੋਹ ਅਰ (ਮਤਸਰ) ਈਰਖਾ, ਏਹ ਸਭੀ ਅਰਪਨ ਕਰ ਦੀਏ, ਭਾਵ ਤਿਆਗ ਦੀਏ॥
Prof. Sahib Singhਮੈਂ (ਆਪਣੇ ਅੰਦਰੋਂ) ਕਾਮ ਕ੍ਰੋਧ ਲੋਭ ਹਉਮੈ ਈਰਖਾ (ਆਦਿਕ ਸਾਰੇ ਵਿਕਾਰ) ਸਦਾ ਲਈ ਕੱਢ ਦਿੱਤੇ ਹਨ।

ਪਦ ਅਰਥ ਮਦ = ਹਉਮੈ। ਮਤਸਰ = ਈਰਖਾ। ਅਰਪਿ = ਅਰਪ ਕੇ। ਅਰਪਿ ਦਾਨੁ ਕੀਨਾ = ਅਰਪ ਕੇ ਦਾਨ ਕਰ ਦਿੱਤੇ ਹਨ, ਸਦਾ ਲਈ ਛੱਡ ਦਿੱਤੇ ਹਨ।

SikhNet (Spanish)Hice a un lado la lujuria, el enojo, la avaricia, la envidia y el ego,

ਮੰਤ੍ਰ ਦ੍ਰਿੜਾਇ. ਹਰਿ ਅਉਖਧੁ ਗੁਰਿ ਦੀਓ; ਤਉ ਮਿਲਿਓ ਸਗਲ ਪ੍ਰਬੀਨਾ ॥੧॥

mantr drirraae. har aaukhadh gur deeo; tau milio sagal prabeenaa |1|

Sant Singh KhalsaThe Guru has implanted the medicine of the Lord's Mantra within me, and I have met with the All-knowing Lord God. ||1||
Manmohan SinghImplanting his instruction within me, when the Guru blessed me with the medicine of God's Name, then met I with the All-wise Lord.
Manmohan Singh (Punjabi)ਆਪਣਾ ਉਪਦੇਸ਼ ਮੇਰੇ ਅੰਦਰ ਪੱਕਾ ਕਰ, ਜਦ ਗੁਰਾਂ ਨੇ ਮੈਨੂੰ ਹਰੀ ਦੇ ਨਾਮ ਦੀ ਦਵਾਈ ਪਰਦਾਨ ਕੀਤੀ, ਤਦ ਮੈਂ ਸਰਬ-ਸਿਆਣੇ ਸੁਆਮੀ ਨਾਲ ਮਿਲ ਪਿਆ।
Fareedkot Teekaਗੁਰੋਂ ਨੇ ਜੋ ਹਰੀ ਨਾਮ ਮੰਤ੍ਰ ਦ੍ਰਿੜਾਯਾ ਹੈ, ਸੋ ਏਹ ਅਗ੍ਯਾਨ ਰੋਗ ਕੀ ਨਿਬ੍ਰਿਤੀ ਵਾਸਤੇ ਔਖਧ ਦੀਆ ਹੈ। ਤੋ ਸਰਬ ਮੇਂ ਜੋ (ਪ੍ਰਬੀਨਾ) ਚਤੁਰ ਪਰਮੇਸ੍ਵਰ ਹੈ, ਸੋ ਮਿਲਾ ਹੈ॥੧॥☬ਤਾਂ ਤੇ ਐਸੇ ਬੇਨਤੀ ਕਰਤੇ ਹੈਂ:
Prof. Sahib Singhਜਦੋਂ ਤੋਂ ਗੁਰੂ ਨੇ (ਆਪਣਾ) ਉਪਦੇਸ਼ ਮੇਰੇ ਹਿਰਦੇ ਵਿਚ ਪੱਕਾ ਕਰ ਕੇ ਮੈਨੂੰ ਹਰਿ-ਨਾਮ ਦੀ ਦਵਾਈ ਦਿੱਤੀ ਹੈ, ਤਦੋਂ ਤੋਂ ਮੈਨੂੰ ਸਾਰੇ ਗੁਣਾਂ ਵਿਚ ਸਿਆਣਾ ਪ੍ਰਭੂ ਮਿਲ ਪਿਆ ਹੈ ॥੧॥

ਪਦ ਅਰਥ ਮੰਤ੍ਰੁ = ਉਪਦੇਸ਼। ਦ੍ਰਿੜਾਇ = (ਹਿਰਦੇ ਵਿਚ) ਪੱਕਾ ਕਰ ਕੇ। ਅਉਖਧੁ = ਦਵਾਈ, ਦਾਰੂ। ਗੁਰਿ = ਗੁਰੂ ਨੇ। ਤਉ = ਤਦੋਂ। ਸਗਲ ਪ੍ਰਬੀਨਾ = ਸਾਰੇ ਗੁਣਾਂ ਵਿਚ ਸਿਆਣਾ ਪ੍ਰਭੂ ॥੧॥

SikhNet (Spanish)cuando el Guru, a través de Su Palabra, me bendijo con la panacea del Dios Omnisapiente. (1)

ਗ੍ਰਿਹੁ ਤੇਰਾ. ਤੂ ਠਾਕੁਰੁ ਮੇਰਾ; ਗੁਰਿ. ਹਉ ਖੋਈ ਪ੍ਰਭੁ ਦੀਨਾ ॥

grihu teraa. too tthaakur meraa; gur. hau khoee prabh deenaa |

Sant Singh KhalsaMy household belongs to You, O my Lord and Master; the Guru has blessed me with God, and rid me of egotism.
Manmohan SinghO Lord, my house belongs to Thee and Thou are mine. Blessed with Thy Name by the Guru I am rid of my self-conceit.
Manmohan Singh (Punjabi)ਹੇ ਸੁਆਮੀ! ਮੇਰਾ ਘਰ ਤੇਰੀ ਮਲਕੀਅਤ ਹੈ ਅਤੇ ਤੂੰ ਮੇਰਾ ਹੈ। ਗੁਰਾਂ ਪਾਸੋ ਤੇਰੇ ਨਾਮ ਦੀ ਦਾਤ ਪਰਾਪਤ ਕਰ, ਮੇਰੀ ਸਵੈ-ਹੰਗਤਾ ਮਿਟ ਗਈ ਹੈ।
Fareedkot Teekaਇਹ (ਗ੍ਰਿਹੁ) ਸਰੀਰ ਤੇਰਾ ਹੈ ਔਰ ਤੂੰ ਮੇਰਾ ਠਾਕੁਰ ਹੈਂ। ਗੁਰੋਂ ਨੇ ਹੰਤਾ ਖੋਈ ਹੈ ਔਰ ਹੇ ਪ੍ਰਭੂ! ਤੇਰਾ ਨਾਮ ਮੇਰੇ ਕੋ ਦੀਆ ਹੈ॥
Prof. Sahib Singhਹੇ ਪ੍ਰਭੂ! (ਹੁਣ ਮੇਰਾ ਹਿਰਦਾ) ਤੇਰਾ ਘਰ ਬਣ ਗਿਆ ਹੈ, ਤੂੰ (ਸਚ-ਮੁਚ) ਮੇਰੇ (ਇਸ ਘਰ ਦਾ) ਮਾਲਕ ਬਣ ਗਿਆ ਹੈਂ। ਗੁਰੂ ਨੇ ਮੇਰੀ ਹਉਮੈ ਦੂਰ ਕਰ ਦਿੱਤੀ ਹੈ, ਮੈਨੂੰ ਪ੍ਰਭੂ ਮਿਲਾ ਦਿੱਤਾ ਹੈ।

ਪਦ ਅਰਥ ਗ੍ਰਿਹੁ = ਹਿਰਦਾ-ਘਰ। ਠਾਕੁਰੁ = ਮਾਲਕ। ਗੁਰਿ = ਗੁਰੂ ਨੇ। ਹਉ = ਹਉਮੈ। ਖੋਈ = ਦੂਰ ਕਰ ਦਿੱਤੀ ਹੈ।

SikhNet (Spanish)Oh Dios mi Alma te pertenece y Tú eres mío y por la Gracia del Guru, me he quitado de mi ego negativo con Tu Bendición.

Open this shabad (7 lines, Angs 1210-1211) →

Ang 1210 of 1430