ੴ

ਸਿੱਖਬਾਣੀ · SikhBani

ਗੁਝੜਾ ਲਧਮੁ ਲਾਲੁ ਮਥੈ ਹੀ ਪਰਗਟੁ ਥਿਆ ॥

gujharraa ladham laal mathai hee paragatt thiaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Maaroo · Ang 1096 · 3 lines
Translations

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.

ਗੁਝੜਾ ਲਧਮੁ ਲਾਲੁ; ਮਥੈ ਹੀ ਪਰਗਟੁ ਥਿਆ ॥

gujharraa ladham laal; mathai hee paragatt thiaa |

Sant Singh KhalsaThe hidden jewel has been found; it has appeared on my forehead.
Manmohan SinghThe unmanifest Beloved, I have found. He has become manifest on my very brow.
Manmohan Singh (Punjabi)ਅਪ੍ਰਤੱਖ ਪ੍ਰੀਤਮ ਮੈਂ ਪਾ ਲਿਆ ਹੈ। ਉਹ ਮੇਰੇ ਮਸਤਕ ਤੇ ਹੀ ਜ਼ਾਹਰ ਹੋ ਗਿਆ ਹੈ।
Fareedkot Teekaਹੇ ਪ੍ਯਾਰੇ! ਤਉ ਗੁਪਤ ਰੂਪ ਕੌ ਮੈਨੇ ਖੋਜਿਆ ਹੈ, ਅਬ ਤੌ (ਮਥੈ) ਸਨਮੁਖ ਹੀ ਪਰਗਟ ਹੂਆ ਹੈਂ, ਭਾਵ ਸਾਖ੍ਯਾਤ ਅਬ ਹੂਆ ਹੈਂ॥
Prof. Sahib Singh(ਪ੍ਰਭੂ-ਪਤੀ ਦੀ ਮਿਹਰ ਹੋਈ, ਤਾਂ ਉਹ ਪ੍ਰਭੂ-) ਲਾਲ ਮੇਰੇ ਅੰਦਰ ਲੁਕਿਆ ਹੋਇਆ ਹੀ ਮੈਨੂੰ ਲੱਭ ਪਿਆ, (ਇਸ ਦੀ ਬਰਕਤਿ ਨਾਲ) ਮੇਰੇ ਮੱਥੇ ਉਤੇ ਪਰਕਾਸ਼ ਹੋ ਗਿਆ (ਭਾਵ, ਮੇਰਾ ਮਨ ਤਨ ਖਿੜ ਪਿਆ)।

ਪਦ ਅਰਥ ਗੁਝੜਾ = (ਅੰਦਰ) ਲੁਕਿਆ ਹੋਇਆ। ਲਧਮੁ = ਮੈਂ ਲੱਭਾ। ਮਥੈ = ਮੱਥੇ ਉਤੇ। ਥਿਆ = ਹੋ ਗਿਆ।

SikhNet (Spanish)Oh Dios, oh Joya Inadvertida. Te has vuelto Manifiesta para mí,

ਸੋਈ ਸੁਹਾਵਾ ਥਾਨੁ; ਜਿਥੈ ਪਿਰੀਏ ਨਾਨਕ ਜੀ. ਤੂ ਵੁਠਿਆ ॥੩॥

soee suhaavaa thaan; jithai piree naanak jee. too vutthiaa |3|

Sant Singh KhalsaBeautiful and exalted is that place, O Nanak, where You dwell, O my Dear Lord. ||3||
Manmohan SinghNanak, embellished is the place, where Thou, O my Reverend Love, abide.
Manmohan Singh (Punjabi)ਨਾਨਕ, ਸੁਭਾਇਮਾਨ ਹੈ ਉਹ ਅਸਥਾਨ, ਜਿਥੇ ਤੂੰ। ਹੇ ਮੇਰੇ ਪੂਜਯ! ਨਿਵਾਸ ਰਖਦਾ ਹੈਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪਤੀ ਜੀ! ਜਹਾਂ ਤੂੰ ਵਸਿਆ ਹੈਂ ਸੋਈ ਸੁੰਦ੍ਰ ਥਾਨ ਹੈ, ਭਾਵ ਰਿਦਾ ਵਾ ਸਰੀਰ ਸਥਾਨ ਸੁਹਾਵਾ ਹੈ॥੩॥
Prof. Sahib Singhਨਾਨਕ ਆਖਦਾ ਹੈ- ਹੇ ਪ੍ਰਭੂ-ਪਤੀ! ਜਿਸ ਹਿਰਦੇ ਵਿਚ ਤੂੰ ਆ ਵੱਸਦਾ ਹੈਂ, ਉਹ ਹਿਰਦਾ ਸੋਹਣਾ ਹੋ ਜਾਂਦਾ ਹੈ ॥੩॥

ਪਦ ਅਰਥ ਸੁਹਾਵਾ = ਸੋਹਣਾ। ਪਿਰੀਏ ਜੀ = ਹੇ ਪਿਰ ਜੀ! ਹੇ ਪਤੀ-ਪ੍ਰਭੂ ਜੀ। ਵੁਠਿਆ = ਆ ਵੱਸਿਆ ॥੩॥

SikhNet (Spanish)como una Presencia en mi frente. Sí, Bendito, Bendito es ese lugar donde habitas, oh Señor. (3)
Answers quote the Granth verbatim with Ang citations. AI commentary is not Gurbani and not a religious ruling.