ਮਃ ੫ ॥
mahalaa 5 |
Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.
ਸਜਣੁ ਮੈਡਾ ਚਾਈਆ; ਹਭ ਕਹੀ ਦਾ ਮਿਤੁ ॥
sajan maiddaa chaaeea; habh kahee daa mit |
Sant Singh KhalsaMy joyful friend is called the friend of all.
Manmohan SinghMy Joyous Friend is called the Friend of all.
Manmohan Singh (Punjabi)ਮੇਰਾ ਖ਼ੁਸ਼ ਬਾਸ਼ ਮਿੱਤ੍ਰ ਸਾਰਿਆਂ ਦਾ ਮਿੱਤ੍ਰ ਆਖਿਆ ਜਾਂਦਾ ਹੈ।
Fareedkot Teekaਪਰਮੇਸਰ ਮੇਰਾ ਸਜਣ ਚਾਉ ਵਾਲਾ ਹੈ ਪੁਨਃ ਸਭ ਕਿਸੇ ਦਾ ਮਿਤ੍ਰ ਹੈ॥
Prof. Sahib Singhਮੇਰਾ ਮਿਤ੍ਰ-ਪ੍ਰਭੂ ਪਿਆਰ-ਭਰੇ ਦਿਲ ਵਾਲਾ ਹੈ, ਹਰ ਕਿਸੇ ਦਾ ਮਿੱਤਰ ਹੈ (ਹਰੇਕ ਨਾਲ ਪਿਆਰ ਕਰਦਾ ਹੈ)।
ਪਦ ਅਰਥ ਸਜਣੁ = ਮਿਤ੍ਰ-ਪ੍ਰਭੂ। ਮੈਡਾ = ਮੇਰਾ। ਚਾਈਆ = ਚਾ ਵਾਲਾ, ਪਿਆਰ-ਭਰੇ ਦਿਲ ਵਾਲਾ। ਹਭ ਕਹੀ ਦਾ = ਹਰ ਕਿਸੇ ਦਾ।
SikhNet (Spanish)Mi Amigo se excede en Amor, ve, Él ama todo y a cada uno lo llama como suyo.
ਹਭੇ ਜਾਣਨਿ ਆਪਣਾ; ਕਹੀ. ਨ ਠਾਹੇ ਚਿਤੁ ॥੨॥
habhe jaanan aapanaa; kahee. na tthaahe chit |2|
Sant Singh KhalsaAll think of Him as their own; He never breaks anyone's heart. ||2||
Manmohan SinghEveryone thinks Him his own and He breaks not any one's heart.
Manmohan Singh (Punjabi)ਹਰ ਕੋਈ ਉਸ ਨੂੰ ਆਪਣਾ ਨਿੱਜ ਦਾ ਖ਼ਿਆਲ ਕਰਦਾ ਹੈ ਅਤੇ ਉਹ ਕਿਸੇ ਦਾ ਦਿਲ ਭੀ ਨਹੀਂ ਤੋੜਦਾ।
Fareedkot Teekaਸਭ ਜੀਵ ਆਪਣਾ ਜਾਣਤੇ ਹੈਂ ਵਹੁ ਕਿਸੀ ਕਾ ਚਿਤ ਨਹੀਂ ਢਾਹਤਾ, ਭਾਵ ਕਿਸੀ ਕੋ ਨਹੀਂ ਕਹਿੰਦਾ ਜੋ ਮੇਂ ਤੇਰਾ ਨਹੀਂ॥੨॥
Prof. Sahib Singhਸਾਰੇ ਹੀ ਜੀਵ ਉਸ ਪ੍ਰਭੂ ਨੂੰ ਆਪਣਾ (ਮਿਤ੍ਰ) ਜਾਣਦੇ ਹਨ, ਉਹ ਕਿਸੇ ਦਾ ਦਿਲ ਤੋੜਦਾ ਨਹੀਂ ॥੨॥
ਪਦ ਅਰਥ ਹਭੇ = ਸਾਰੇ ਜੀਵ। ਜਾਣਨਿ = ਜਾਣਦੇ ਹਨ। ਕਹੀ ਚਿਤੁ = ਕਿਸੇ ਦਾ ਭੀ ਦਿਲ। ਨ ਠਾਹੇ = ਨਹੀਂ ਢਾਹੁੰਦਾ, ਨਹੀਂ ਤੋੜਦਾ ॥੨॥
SikhNet (Spanish)Él no rompe ningún corazón. (2)