ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਜਾ ਤੂ. ਮੇਰੈ ਵਲਿ ਹੈ; ਤਾ ਕਿਆ ਮੁਹਛੰਦਾ ॥
jaa too. merai val hai; taa kiaa muhachhandaa |
Sant Singh KhalsaWhen You are on my side, Lord, what do I need to worry about?
Manmohan SinghWhen Thou, O Lord are on my side, what subservience, then owe I any body.
Manmohan Singh (Punjabi)ਜਦ ਤੂੰ ਹੇ ਸੁਆਮੀ! ਮੇਰੇ ਪੱਖ ਤੇ ਹੈਂ, ਤਦ ਮੈਂ ਹੋਰ ਕਿਸੇ ਦੀ ਕੀ ਮੁਹਤਾਜੀ ਧਰਾਉਂਦਾ ਹਾਂ?
Fareedkot Teekaਹੇ ਪਰਮੇਸਰ! ਜੇ ਤੂੰ ਮੇਰੇ (ਵਲ) ਪਖ ਮੇਂ ਹੈਂ ਤੋ ਕਿਸੀ ਕੇ ਅਧੀਨ ਕਿਆ ਹੋਵਣਾ ਹੈ॥
Prof. Sahib Singhਹੇ ਪ੍ਰਭੂ! ਜਦੋਂ ਤੂੰ ਮੇਰੀ ਸਹਾਇਤਾ ਤੇ ਹੋਵੇਂ, ਤਾਂ ਮੈਨੂੰ ਕਿਸੇ ਹੋਰ ਦੀ ਕੋਈ ਮੁਥਾਜੀ ਨਹੀਂ ਰਹਿ ਜਾਂਦੀ।ਪਦ ਅਰਥ ਮੁਹਛੰਦਾ = ਮੁਥਾਜੀ।
SikhNet (Spanish)Cuando Tú, oh Dios, estás de mi lado, no me preocupo por nadie más.
ਤੁਧੁ ਸਭੁ ਕਿਛੁ. ਮੈਨੋ ਸਉਪਿਆ; ਜਾ ਤੇਰਾ ਬੰਦਾ ॥
tudh sabh kichh. maino saupiaa; jaa teraa bandaa |
Sant Singh KhalsaYou entrusted everything to me, when I became Your slave.
Manmohan SinghWhen I become Thy slave, Thou entrust everything to me.
Manmohan Singh (Punjabi)ਜਦ ਮੈਂ ਤੇਰਾ ਗੋਲਾ ਬਣ ਗਿਆ ਹਾਂ, ਤੂੰ ਸਾਰਾ ਕੁੱਛ ਮੇਰੇ ਹਵਾਲੇ ਕਰ ਦਿੱਤਾ ਹੈ।
Fareedkot Teekaਜਬ ਮੈਂ ਤੇਰਾ ਦਾਸ ਹੂਆ ਹੂੰ ਤਬ ਤੈਨੇ ਸਭ ਕੁਛ ਮੇਰੇ ਕੋ ਸੌਂਪਿਆ ਹੈ॥
Prof. Sahib Singhਜਦੋਂ ਮੈਂ ਤੇਰਾ ਸੇਵਕ ਬਣਦਾ ਹਾਂ, ਤਾਂ ਤੂੰ ਮੈਨੂੰ ਸਭ ਕੁਝ ਦੇ ਦੇਂਦਾ ਹੈਂ।ਪਦ ਅਰਥ ਬੰਦਾ = ਸੇਵਕ, ਗ਼ੁਲਾਮ।
SikhNet (Spanish)Sí, cuando me vuelvo Tuyo, entonces me bendices con todo lo que busco.
ਲਖਮੀ ਤੋਟਿ. ਨ ਆਵਈ; ਖਾਇ ਖਰਚਿ ਰਹੰਦਾ ॥
lakhamee tott. na aavee; khaae kharach rahandaa |
Sant Singh KhalsaMy wealth is inexhaustible, no matter how much I spend and consume.
Manmohan SinghInexhaustible is my wealth, however I may continue eating and expending it.
Manmohan Singh (Punjabi)ਅਮੁਕ ਹੈ ਮੇਰੀ ਦੌਲਤ, ਜਿੰਨੀ ਚੁਰਾਸੀ ਲੱਖ ਜੂਨੀਆਂ ਮੇਰੀ ਟਹਿਲ ਕਮਾਉਂਦੀਆਂ ਹਨ।
Fareedkot Teekaਅਬ ਤੋ ਲਖਮੀ ਕੀ ਤੋਟ ਨਹੀਂ ਆਵਤੀ ਖਾਤਾ ਖਰਚਤਾ ਰਹਤਾ ਹੂੰ॥
Prof. Sahib Singhਮੈਨੂੰ ਧਨ-ਪਦਾਰਥ ਦੀ ਕੋਈ ਕਮੀ ਨਹੀਂ ਰਹਿੰਦੀ ਮੈਂ (ਤੇਰਾ ਇਹ ਨਾਮ-ਧਨ) ਵਰਤਦਾ ਹਾਂ ਵੰਡਦਾ ਹਾਂ ਤੇ ਇਕੱਠਾ ਭੀ ਕਰਦਾ ਹਾਂ।ਪਦ ਅਰਥ ਲਖਮੀ = ਮਾਇਆ। ਤੋਟਿ = ਕਮੀ। ਰਹੰਦਾ = ਰੱਖਦਾ।
SikhNet (Spanish)Inacabable es mi Tesoro, no importa cómo me lo gaste.
ਲਖ ਚਉਰਾਸੀਹ ਮੇਦਨੀ; ਸਭ ਸੇਵ ਕਰੰਦਾ ॥
lakh chauraaseeh medanee; sabh sev karandaa |
Sant Singh KhalsaThe 8.4 million species of beings all work to serve me.
Manmohan SinghAll the eighty-four lacs of species in the world perform my service.
Manmohan Singh (Punjabi)ਦੁਨੀਆਂ ਦੀਆਂ ਸਾਰੀਆਂ ਚੁਰਾਸੀ ਲੱਖ ਜੂਨੀਆਂ ਮੇਰੀ ਟਹਿਲ ਕਮਾਉਂਦੀਆਂ ਹਨ।
Fareedkot Teekaਸ੍ਰਿਸਟੀ ਮੇਂ ਚੌਰਾਸੀ ਲਖ ਜੂਨੀ ਜੀਵ ਜੋ ਹੈ, ਸੋ ਸਭ ਸੇਵਾ ਕਰਤਾ ਹੈ॥
Prof. Sahib Singhਧਰਤੀ ਦੇ ਚੌਰਾਸੀ ਲੱਖ ਜੀਵ ਹੀ ਮੇਰੀ ਸੇਵਾ ਕਰਨ ਲੱਗ ਪੈਂਦੇ ਹਨ।ਪਦ ਅਰਥ ਮੇਦਨੀ = ਧਰਤੀ।
SikhNet (Spanish)Las ochenta y cuatro millones de especies en el mundo Te sirven sólo a Ti.
ਏਹ ਵੈਰੀ. ਮਿਤ੍ਰ ਸਭਿ ਕੀਤਿਆ; ਨਹ ਮੰਗਹਿ ਮੰਦਾ ॥
eeh vairee. mitr sabh keetiaa; neh mangeh mandaa |
Sant Singh KhalsaAll these enemies have become my friends, and no one wishes me ill.
Manmohan SinghI have become friends with all these enemies, and now no one wishes me ill.
Manmohan Singh (Punjabi)ਮੈਂ ਇਨ੍ਹਾਂ ਸਾਰਿਆਂ ਦੁਸ਼ਮਨਾਂ ਨੂੰ ਦੋਸਤ ਬਣਾ ਲਿਆ ਹੈ, ਅਤੇ ਹੁਣ ਕੋਈ ਭੀ ਮੇਰਾ ਬੁਰਾ ਨਹੀਂ ਲੋੜਦਾ।
Fareedkot Teekaਇਸ ਦਾਸਾ ਭਾਵ ਨੇ ਜੋ ਵੈਰੀ ਥੇ, ਸੋ ਸਭ ਮਿਤ੍ਰ ਕਰ ਦੀਏ ਹੈਂ, ਅਬ ਵਹੁ ਹਮਾਰਾ ਬੁਰਾ ਨਹੀਂ ਮਾਂਗਤੇ ਹੈਂ॥
Prof. Sahib Singhਤੂੰ ਵੈਰੀਆਂ ਨੂੰ ਭੀ ਮੇਰੇ ਮਿਤ੍ਰ ਬਣਾ ਦੇਂਦਾ ਹੈਂ, ਕੋਈ ਭੀ ਮੇਰਾ ਬੁਰਾ ਨਹੀਂ ਚਿਤਵਦੇ।ਪਦ ਅਰਥ ਸਭਿ = ਸਾਰੇ। ਮੰਗਹਿ = ਚਿਤਵਦੇ।
SikhNet (Spanish)En el mundo hay amigos y enemigos creados por Ti,
ਲੇਖਾ ਕੋਇ. ਨ ਪੁਛਈ; ਜਾ ਹਰਿ ਬਖਸੰਦਾ ॥
lekhaa koe. na puchhee; jaa har bakhasandaa |
Sant Singh KhalsaNo one calls me to account, since God is my forgiver.
Manmohan SinghWhen God has become my Forgiver, no one calls me to account.
Manmohan Singh (Punjabi)ਜਦ ਵਾਹਿਗੁਰੂ ਮੈਨੂ ਮੁਆਫੀ ਦੇਣ ਵਾਲਾ ਹੋ ਗਿਆ ਹੈ, ਮੇਰੇ ਕੋਲੋਂ ਕੋਈ ਭੀ ਹਿਸਾਬ ਕਿਤਾਬ ਨਹੀਂ ਪੁਛਦਾ।
Fareedkot Teekaਜਾ ਹੇ ਹਰੀ! ਤੂੰ ਬਖਸੰਦ ਹੂਆ ਤੌ ਅਬ ਲੇਖਾ ਕੋਈ ਨਹੀਂ ਪੂਛਤਾ॥
Prof. Sahib Singhਹੇ ਹਰੀ! ਜਦੋਂ ਤੂੰ ਮੈਨੂੰ ਬਖ਼ਸ਼ਣ ਵਾਲਾ ਹੋਵੇਂ, ਤਾਂ ਕੋਈ ਭੀ ਮੈਨੂੰ ਮੇਰੇ ਕੀਤੇ ਕਰਮਾਂ ਦਾ ਹਿਸਾਬ ਨਹੀਂ ਪੁੱਛਦਾ,
SikhNet (Spanish)pero Tú no deseas nada malo a nadie, y a quien sea que perdonas, a ese ser no le pides entregar cuentas.
ਅਨੰਦੁ ਭਇਆ ਸੁਖੁ ਪਾਇਆ; ਮਿਲਿ ਗੁਰ ਗੋਵਿੰਦਾ ॥
anand bheaa sukh paaeaa; mil gur govindaa |
Sant Singh KhalsaI have become blissful, and I have found peace, meeting with the Guru, the Lord of the Universe.
Manmohan SinghMeeting with the Guru-God, I have become happy and obtained peace.
Manmohan Singh (Punjabi)ਗੁਰੂ-ਪ੍ਰਮੇਸ਼ਰ ਨਾਲ ਮਿਲ ਕੇ ਮੈਂ ਖ਼ੁਸ਼ ਹੋ ਗਿਆ ਹਾਂ ਅਤੇ ਮੈਂ ਸੁਖ ਪਾ ਲਿਆ ਹੈ।
Fareedkot Teekaਹੇ ਗੋਬਿੰਦ! ਜਬ ਗੁਰੋਂ ਦੁਆਰੇ ਤੁਝ ਕੋ ਮਿਲੇ ਤਬ ਅਨੰਦ ਐਸਾ ਹੂਆ ਕਿ ਮਨ ਤਨ ਕਰ ਕੇ ਸੁਖ ਪਾਇਆ ਹੈ॥
Prof. Sahib Singhਕਿਉਂਕਿ ਗੋਵਿੰਦ-ਰੂਪ ਗੁਰੂ ਨੂੰ ਮਿਲ ਕੇ ਮੇਰੇ ਅੰਦਰ ਠੰਢ ਪੈ ਜਾਂਦੀ ਹੈ ਮੈਨੂੰ ਸੁਖ ਪ੍ਰਾਪਤ ਹੋ ਜਾਂਦਾ ਹੈ।ਪਦ ਅਰਥ ਮਿਲਿ = ਮਿਲ ਕੇ।
SikhNet (Spanish)Sí, cuando me encuentro Contigo, mi Dios Guru,
ਸਭੇ ਕਾਜ ਸਵਾਰਿਐ; ਜਾ ਤੁਧੁ ਭਾਵੰਦਾ ॥੭॥
sabhe kaaj savaariai; jaa tudh bhaavandaa |7|
Sant Singh KhalsaAll my affairs have been resolved, since You are pleased with me. ||7||
Manmohan SinghWhen Thou, O Lord, are pleaded with me, then all mine affairs are adjusted.
Manmohan Singh (Punjabi)ਜਦ ਮੈਂ ਤੈਨੂੰ, ਹੇ ਸੁਆਮੀ! ਚੰਗਾ ਲਗਦਾ ਹਾਂ, ਤਾਂ ਮੇਰੇ ਸਾਰੇ ਕੰਮ ਸੌਰ ਜਾਂਦੇ ਹਨ।
Fareedkot Teekaਜੋ ਤੇਰੇ ਕੋ ਭਾਵਨ ਵਾਲਾ ਹੂਆ ਹੂੰ ਤਬ ਤੈਨੇ ਮੇਰੇ ਸਭੇ ਕੰਮ ਸਵਾਰ ਦੀਏ ਹੈਂ॥
Prof. Sahib Singhਜਦੋਂ ਤੇਰੀ ਰਜ਼ਾ ਹੋਵੇ, ਤਾਂ ਮੇਰੇ ਸਾਰੇ ਕੰਮ ਸੰਵਰ ਜਾਂਦੇ ਹਨ ॥੭॥ਪਦ ਅਰਥ ਤੁਧੁ ਭਾਵੰਦਾ = ਤੈਨੂੰ ਭਾਵੇ ॥੭॥
SikhNet (Spanish)estoy en total Éxtasis y cuando estás complacido conmigo, vivo en Plenitud. (7)