ਖੇਮ ਕੁਸਲ; ਸਹਜ ਆਨੰਦ ॥
khem kusal; sehaj aanand |
Sant Singh KhalsaHappiness, intuitive peace, poise and bliss
Manmohan SinghThou shalt have salvation, happiness, calmness and bliss,
Manmohan Singh (Punjabi)ਮੁਕਤੀ, ਖੁਸ਼ੀ, ਸ਼ਾਤੀ ਅਤੇ ਪਰਸੰਨਤਾ ਨੂੰ ਪਰਾਪਤ ਹੋ ਜਾਵੇਗਾ,
Fareedkot Teekaਪ੍ਰਾਪਤਿ ਹੂਏ ਸੁਖ ਕੀ ਰਖ੍ਯਾ (ਖੇਮ) ਔਰ ਅਪ੍ਰਾਪਤਿ ਸੁਖ ਕੀ ਪ੍ਰਾਪਤੀ (ਕੁਸਲ) ਔ ਆਤਮ ਅਨੰਦ ਇਹ ਸਭ ਤੁਮ ਕੋ ਪ੍ਰਾਪਤਿ ਹੋਵੇਂਗੇ॥
Prof. Sahib Singh(ਹੇ ਭਾਈ!) ਤੈਨੂੰ ਅਟੱਲ ਸੁਖ, ਸੌਖਾ ਜੀਵਨ ਤੇ ਆਤਮਕ ਅਡੋਲਤਾ ਦਾ ਆਨੰਦ ਪ੍ਰਾਪਤ ਹੋਣਗੇ;ਪਦ ਅਰਥ ਖੇਮ = {Skt.क्षेम} ਅਟੱਲ ਸੁਖ। ਕੁਸਲ = {Skt. कुशल} ਸੁਖਸਾਂਦ, ਸੌਖਾ ਜੀਵਨ। ਸਹਜ = ਆਤਮਕ ਅਡੋਲਤਾ।
SikhNet (Spanish)Felicidad, Paz, Intuitiva, Equilibrio y Dicha son obtenidas,
ਸਾਧਸੰਗਿ; ਭਜੁ ਪਰਮਾਨੰਦ ॥
saadhasang; bhaj paramaanand |
Sant Singh Khalsain the Company of the Holy, meditate on the Lord of supreme bliss.
Manmohan Singhby meditating on God the Supreme Joy in the company of saints.
Manmohan Singh (Punjabi)ਸਤਿ ਸੰਗਤ ਅੰਦਰ ਮਹਾਂ ਅਨੰਦ ਸਰੂਪ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ।
Fareedkot Teekaਜਬ ਸੰਤੋਂ ਕੇ ਸੰਗ ਕਰ ਪਰਮ ਅਨੰਦ ਰੂਪ ਵਾਹਿਗੁਰੂ ਕਾ ਸਿਮਰਨ ਕਰੋਗੇ॥
Prof. Sahib Singhਤੂੰ ਸਾਧ ਸੰਗਤਿ ਵਿਚ ਪਰਮ-ਸੁਖ ਪ੍ਰਭੂ ਨੂੰ ਸਿਮਰ।
SikhNet (Spanish)en la Compañía de los Santos, medita en el Señor de Dicha Suprema.
ਨਰਕ ਨਿਵਾਰਿ; ਉਧਾਰਹੁ ਜੀਉ ॥
narak nivaar; udhaarahu jeeo |
Sant Singh KhalsaYou shall be spared from hell - save your soul!
Manmohan SinghThou shalt avoid hell and save thy soul,
Manmohan Singh (Punjabi)ਦੋਜ਼ਕ ਤੋਂ ਬਚ ਜਾਵੇਗਾ ਤੇ ਤੇਰੀ ਆਤਮਾ ਪਾਰ ਉਤਰ ਜਾਏਗੀ,
Fareedkot Teekaਨਰਕੋਂ ਦੇ ਦੁਖੋਂ ਕੌ ਦੂਰ ਕਰ ਕੇ ਅਪਨੇ ਜੀਅ ਕਾ ਉਧਾਰ ਕਰੋ॥
Prof. Sahib Singhਨਰਕਾਂ ਨੂੰ ਦੂਰ ਕਰ ਕੇ ਜਿੰਦ ਬਚਾ ਲੈ-ਪਦ ਅਰਥ ਨਿਵਾਰਿ = ਹਟਾ ਕੇ। ਉਧਾਰਹੁ = ਬਚਾ ਲੈ। ਜੀਉ = ਜਿੰਦ।
SikhNet (Spanish)Serás salvado de la oscuridad de tu conciencia y tu Alma llegará a su Destino.
ਗੁਨ ਗੋਬਿੰਦ; ਅੰਮ੍ਰਿਤ ਰਸੁ ਪੀਉ ॥
gun gobind; amrit ras peeo |
Sant Singh KhalsaDrink in the ambrosial essence of the Glorious Praises of the Lord of the Universe.
Manmohan Singhquaff the ambrosial essence of Lord's praise.
Manmohan Singh (Punjabi)ਸੁਆਮੀ ਦੇ ਜੱਸ ਦੇ ਆਬਿ-ਹਿਯਾਤੀ ਅਰਕ ਨੂੰ ਪਾਨ ਕਰ।
Fareedkot Teekaਗੋਬਿੰਦ ਕੇ ਗੁਣੋਂ ਕਾ ਅੰਮ੍ਰਿਤ ਰਸ ਪਾਨ ਕਰੋ॥
Prof. Sahib Singhਗੋਬਿੰਦ ਦੇ ਗੁਣ ਗਾ (ਨਾਮ-) ਅੰਮ੍ਰਿਤ ਦਾ ਰਸ ਪੀ।
SikhNet (Spanish)Bebe de la Esencia Ambrosial de las Gloriosas Alabanzas del Señor del Universo.
ਚਿਤਿ ਚਿਤਵਹੁ; ਨਾਰਾਇਣ ਏਕ ॥
chit chitavahu; naaraaein ek |
Sant Singh KhalsaFocus your consciousness on the One, the All-pervading Lord
Manmohan SinghIn thy mind remember the One Pervading Lord,
Manmohan Singh (Punjabi)ਆਪਣੇ ਮਨ ਅੰਦਰ ਇਕ ਵਿਆਪਕ ਸੁਆਮੀ ਦਾ ਸਿਮਰਨ ਕਰ,
Fareedkot Teekaਤਿਸ ਏਕ ਨਾਰਾਇਣ ਕੌ ਚਿਤ ਮੇਂ ਚਿਤਵਨਿ ਕਰੋ॥
Prof. Sahib Singhਉਸ ਇੱਕ ਪੁਭੂ ਦਾ ਧਿਆਨ ਚਿੱਤ ਵਿਚ ਧਰਹੁ,ਪਦ ਅਰਥ ਚਿਤਿ = ਚਿਤ ਵਿਚ। ਚਿਤਵਹੁ = ਸੋਚੋ।
SikhNet (Spanish)Enfoca tu conciencia en el Uno, en el Todo Prevaleciente Señor.
ਏਕ ਰੂਪ; ਜਾ ਕੇ ਰੰਗ ਅਨੇਕ ॥
ek roop; jaa ke rang anek |
Sant Singh KhalsaHe has One Form, but He has many manifestations.
Manmohan Singhwho has one form and many manifestations.
Manmohan Singh (Punjabi)ਜਿਸ ਦਾ ਸਰੂਪ ਇਕ ਤੇ ਅਨੇਕਾਂ ਦ੍ਰਿਸ਼ ਹਨ।
Fareedkot Teekaਜਿਸ ਏਕ ਸਰੂਪ ਕੇ ਅਨੇਕ ਰੰਗ ਹੈਂ॥
Prof. Sahib Singhਜਿਸ ਇੱਕ ਅਕਾਲ ਪੁਰਖ ਦੇ ਅਨੇਕਾਂ ਰੰਗ ਹਨ।
SikhNet (Spanish)Él tiene una Forma, pero muchas Manifestaciones.
ਗੋਪਾਲ ਦਾਮੋਦਰ; ਦੀਨ ਦਇਆਲ ॥
gopaal daamodar; deen deaal |
Sant Singh KhalsaSustainer of the Universe, Lord of the world, Kind to the poor,
Manmohan SinghHe is the World-Cherisher the Holder of universe in His belly,
Manmohan Singh (Punjabi)ਉਹ ਸੰਸਾਰ ਦਾ ਪਾਲਣ-ਪੋਸਣਹਾਰ ਬ੍ਰਹਮੰਡ ਨੂੰ ਉਦਰ ਵਿੱਚ ਰਖਣਹਾਰ,
Fareedkot Teekaਹੇ ਗੁਪਾਲ! ਹੇ ਦਮੋਦਰ ਦਿਆਲੂ ਰੂਪ! ॥
Prof. Sahib Singhਦੀਨਾਂ ਉਤੇ ਦਇਆ ਕਰਨ ਵਾਲਾ ਗੋਪਾਲ ਦਮੋਦਰ-
SikhNet (Spanish)Sostenedor del Universo, Señor del mundo, Bondadoso con el débil,
ਦੁਖ ਭੰਜਨ; ਪੂਰਨ ਕਿਰਪਾਲ ॥
dukh bhanjan; pooran kirapaal |
Sant Singh KhalsaDestroyer of sorrow, perfectly Merciful.
Manmohan Singhkind to the poor, Destroyer of pain and perfectly Merciful.
Manmohan Singh (Punjabi)ਗਰੀਬਾਂ ਤੇ ਮਿਹਰਬਾਨ, ਪੀੜ ਨਾਸ ਕਰਨ ਵਾਲਾ ਅਤੇ ਪੂਰਾ ਦਇਆਲੂ ਹੈ।
Fareedkot Teekaਹੇ ਦੁਖੋਂ ਕੇ ਦੂਰ ਕਰਨੇ ਹਾਰ ਸਰਬ ਮੇਂ ਵਿਆਪਕ ਕ੍ਰਿਪਾਲੂ! ॥
Prof. Sahib Singhਦੁੱਖਾਂ ਦਾ ਨਾਸ ਕਰਨ ਵਾਲਾ ਸਭ ਵਿਚ ਵਿਆਪਕ ਤੇ ਮੇਹਰ ਦਾ ਜੋ ਘਰ ਹੈ;ਪਦ ਅਰਥ ਦੁਖ ਭੰਜਨ = ਦੁਖਾਂ ਦਾ ਨਾਸ ਕਰਨ ਵਾਲਾ।
SikhNet (Spanish)Destructor de la tristeza, Perfectamente Compasivo.
ਸਿਮਰਿ ਸਿਮਰਿ ਨਾਮੁ; ਬਾਰੰ ਬਾਰ ॥
simar simar naam; baaran baar |
Sant Singh KhalsaMeditate, meditate in remembrance on the Naam, again and again.
Manmohan SinghRemember, remember the Name over and over again.
Manmohan Singh (Punjabi)ਮੁੜ ਮੁੜ ਕੇ ਨਾਮ ਦਾ ਸਿਮਰਨ ਤੇ ਆਰਾਧਨ ਕਰ।
Fareedkot Teekaਐਸੇ ਤਿਸ ਕੇ ਨਾਮ ਕੌ ਜੋ ਵਾਰੰਵਾਰ ਸਿਮਰਨ ਕਰਨਾ ਹੈ॥
Prof. Sahib Singhਉਸ ਦਾ ਨਾਮ ਮੁੜ ਮੁੜ ਯਾਦ ਕਰ।
SikhNet (Spanish)Medita, medita en el Naam, una y otra vez,
ਨਾਨਕ. ਜੀਅ ਕਾ; ਇਹੈ ਅਧਾਰ ॥੨॥
naanak. jeea kaa; ihai adhaar |2|
Sant Singh KhalsaO Nanak, it is the Support of the soul. ||2||
Manmohan SinghNanak it is the only support of the soul.
Manmohan Singh (Punjabi)ਨਾਨਕ ਜਿੰਦੜੀ ਦਾ ਇਹੀ ਇਕੋ ਆਸਰਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੇਰੇ ਜੀ ਕਾ ਏਹੀ ਆਸਰਾ ਹੈ॥੨॥
Prof. Sahib Singhਹੇ ਨਾਨਕ! ਜਿੰਦ ਦਾ ਆਸਰਾ ਇਹ ਨਾਮ ਹੀ ਹੈ ॥੨॥ਪਦ ਅਰਥ ਜੀਅ ਕਾ = ਜਿੰਦ ਦਾ। ਅਧਾਰ = ਆਸਰਾ ॥੨॥
SikhNet (Spanish)oh, dice Nanak, es el Soporte del Alma. (2)