ਉਤਮ ਸਲੋਕ; ਸਾਧ ਕੇ ਬਚਨ ॥
autam salok; saadh ke bachan |
Sant Singh KhalsaThe most sublime hymns are the Words of the Holy.
Manmohan SinghThe saints words are the sublime hymns.
Manmohan Singh (Punjabi)ਸੰਤ ਦੇ ਕਥਨ ਸਰੇਸ਼ਟ ਸ਼ਬਦ ਹਨ।
Fareedkot Teekaਸੰਤੋਂ ਕੇ ਬਚਨ (ਉਤਮ ਸਲੋਕ) ਜਸ ਰੂਪ ਹੈਂ॥
Prof. Sahib Singhਸਾਧ (ਗੁਰੂ) ਦੇ ਬਚਨ ਸਭ ਤੋਂ ਚੰਗੀ ਸਿਫ਼ਤ-ਸਾਲਾਹ ਦੀ ਬਾਣੀ ਹਨ,ਪਦ ਅਰਥ ਸਲੋਕ = ਸਿਫ਼ਤਿ-ਸਾਲਾਹ ਹੀ ਬਾਣੀ।
SikhNet (Spanish)Los Himnos más Sublimes son las Palabras de los Santos, son gemas y rubíes inapreciables
ਅਮੁਲੀਕ ਲਾਲ; ਏਹਿ ਰਤਨ ॥
amuleek laal; ehi ratan |
Sant Singh KhalsaThese are priceless rubies and gems.
Manmohan SinghThese are invaluable rubies and gems.
Manmohan Singh (Punjabi)ਅਮੋਲਕ ਹਨ ਇਹ ਹੀਰੇ ਤੇ ਜਵਾਹਰ।
Fareedkot Teeka(ਲਾਲ) ਹੇ ਪਿਆਰੇ! ਪੁਨਾ ਇਹ ਬਚਨ ਅਮੋਲ ਰਤਨ ਰੂਪ ਹੈਂ॥
Prof. Sahib Singhਇਹ ਅਮੋਲਕ ਲਾਲ ਹਨ, ਅਮੋਲਕ ਰਤਨ ਹਨ।ਪਦ ਅਰਥ ਏਹਿ = ਲਫ਼ਜ਼ 'ਏਹ' ਤੋਂ 'ਬਹੁ-ਵਚਨ' ਹੈ। ਅਮੁਲੀਕ = ਅਮੋਲਕ।
SikhNet (Spanish)y quien las escucha y actúa en ellas es salvado.
ਸੁਨਤ ਕਮਾਵਤ; ਹੋਤ ਉਧਾਰ ॥
sunat kamaavat; hot udhaar |
Sant Singh KhalsaOne who listens and acts on them is saved.
Manmohan SinghHe who hears them and acts thereon is saved.
Manmohan Singh (Punjabi)ਜੋ ਉਨ੍ਹਾਂ ਨੂੰ ਸੁਣਦਾ ਅਤੇ ਉਨ੍ਹਾਂ ਤੇ ਅਮਲ ਕਰਦਾ ਹੈ, ਉਹ ਬਚ ਜਾਂਦਾ ਹੈ।
Fareedkot Teekaਤਿਨ ਬਚਨੋਂ ਕੋ ਜੋ ਸੁਨਤੇ ਔਰ ਕਮਾਵਤੇ ਹੈਂ, ਤਿਨ ਕਾ ਉਧਾਰ ਹੋਤਾ ਹੈ॥
Prof. Sahib Singh(ਇਹਨਾਂ ਬਚਨਾਂ ਨੂੰ) ਸੁਣਿਆਂ ਤੇ ਕਮਾਇਆਂ ਬੇੜਾ ਪਾਰ ਹੁੰਦਾ ਹੈ,
SikhNet (Spanish)Él mismo nada a través y salva a otros también,
ਆਪਿ ਤਰੈ; ਲੋਕਹ ਨਿਸਤਾਰ ॥
aap tarai; lokah nisataar |
Sant Singh KhalsaHe himself swims across, and saves others as well.
Manmohan SinghHe swims himself and makes other people swim across.
Manmohan Singh (Punjabi)ਉਹ ਖੁਦ ਤਰ ਜਾਂਦਾ ਤੇ ਹੋਰਨਾਂ ਲੋਕਾਂ ਨੂੰ ਤਾਰ ਲੈਂਦਾ ਹੈ।
Fareedkot Teekaਵਹੁ ਆਪ ਤਰੇ ਹੈਂ ਪੁਨਾ ਔਰ ਲੋਕੋਂ ਕੋ ਤਾਰਤੇ ਹੈਂ॥
Prof. Sahib Singh(ਜੋ ਕਮਾਉਂਦਾ ਹੈ) ਉਹ ਆਪ ਤਰਦਾ ਹੈ ਤੇ ਲੋਕਾਂ ਦਾ ਭੀ ਨਿਸਤਾਰਾ ਕਰਦਾ ਹੈ।ਪਦ ਅਰਥ ਲੋਕਹ ਨਿਸਤਾਰ = ਲੋਕਾਂ ਦਾ ਨਿਸਤਾਰਾ।
SikhNet (Spanish)su vida es próspera y su compañía fructífera,
ਸਫਲ ਜੀਵਨੁ; ਸਫਲੁ ਤਾ ਕਾ ਸੰਗੁ ॥
safal jeevan; safal taa kaa sang |
Sant Singh KhalsaHis life is prosperous, and his company is fruitful;
Manmohan SinghFruitful is his life and profitable his company,
Manmohan Singh (Punjabi)ਫਲਦਾਇਕ ਹੈ ਉਸ ਦੀ ਜਿੰਦਗੀ ਅਤੇ ਲਾਭਦਾਇਕ ਉਸ ਦੀ ਸੰਗਤ,
Fareedkot Teekaਤਿਨ ਕਾ ਜੀਵਣਾ ਭੀ ਸਫਲ ਹੈ ਔ ਤਿਨ ਕੀ ਸੰਗਤਿ ਕਰਨੀ ਭੀ ਸਫਲ ਹੈ॥
Prof. Sahib Singhਉਸ ਮਨੁੱਖ ਦੀ ਜ਼ਿੰਦਗੀ ਪੂਰੀਆਂ ਮੁਰਾਦਾਂ ਵਾਲੀ ਹੁੰਦੀ ਹੈ, ਉਸ ਦੀ ਸੰਗਤਿ ਹੋਰਨਾਂ ਦੀਆਂ ਮੁਰਾਦਾਂ ਪੂਰੀਆਂ ਕਰਦੀ ਹੈ;ਪਦ ਅਰਥ ਸਫਲ = ਪੂਰੀਆਂ ਮੁਰਾਦਾਂ ਵਾਲਾ।
SikhNet (Spanish)su mente está imbuida en el Amor del Señor.
ਜਾ ਕੈ ਮਨਿ ਲਾਗਾ; ਹਰਿ ਰੰਗੁ ॥
jaa kai man laagaa; har rang |
Sant Singh Khalsahis mind is imbued with the love of the Lord.
Manmohan Singhwhose heart is imbued with God's love.
Manmohan Singh (Punjabi)ਜਿਸ ਦਾ ਦਿਲ ਵਾਹਿਗੁਰੂ ਦੇ ਪ੍ਰੇਮ ਨਾਲ ਰੰਗੀਜਿਆ ਹੈ।
Fareedkot Teekaਜਿਸ ਕੇ ਮਨ ਮੇਂ ਹਰੀ ਕਾ (ਰੰਗੁ) ਪ੍ਰੇਮ ਲਾਗਾ ਹੈ॥
Prof. Sahib Singhਜਿਸ ਦੇ ਮਨ ਵਿਚ ਪ੍ਰਭੂ ਦਾ ਪਿਆਰ ਬਣ ਜਾਂਦਾ ਹੈ।ਪਦ ਅਰਥ ਹਰਿ ਰੰਗੁ = ਪ੍ਰਭੂ ਦਾ ਪਿਆਰ।
SikhNet (Spanish)Hosanna, Hosanna a él, por quien la Corriente de Sonido del Shabd vibra.
ਜੈ ਜੈ ਸਬਦੁ; ਅਨਾਹਦੁ ਵਾਜੈ ॥
jai jai sabad; anaahad vaajai |
Sant Singh KhalsaHail, hail to him, for whom the sound current of the Shabad vibrates.
Manmohan SinghHail, hail unto him for whom the celestial music plays.
Manmohan Singh (Punjabi)ਸ਼ਾਬਾਸ਼, ਸ਼ਾਬਾਸ਼ ਹੈ ਉਸ ਨੂੰ ਜਿਸ ਲਈ ਬੈਕੁੰਠੀ ਕੀਰਤਨ ਹੁੰਦਾ ਹੈ।
Fareedkot Teekaਤਿਨ ਕੀ ਰਸਨਾ ਸੇ ਜੋ ਜੈ ਜੈ ਸਬਦ (ਅਨਾਹਦੁ) ਏਕ ਰਸ (ਵਾਜੈ) ਪ੍ਰਗਟਤਾ ਹੈ॥
Prof. Sahib Singh(ਉਸ ਦੇ ਅੰਦਰ) ਚੜ੍ਹਦੀਆਂ ਕਲਾਂ ਦੀ ਰੌ ਸਦਾ ਚਲਦੀ ਹੈ,ਪਦ ਅਰਥ ਜੈ ਜੈ ਸਬਦੁ = ਫ਼ਤਹ ਦੀ ਆਵਾਜ਼, ਚੜ੍ਹਦੀ ਕਲਾ ਦੀ ਰੌ। ਅਨਾਹਦੁ = ਇਕ-ਰਸ, ਸਦਾ।
SikhNet (Spanish)Escuchándola una y otra vez, él logra la Dicha,
ਸੁਨਿ ਸੁਨਿ ਅਨਦ ਕਰੇ; ਪ੍ਰਭੁ ਗਾਜੈ ॥
sun sun anad kare; prabh gaajai |
Sant Singh KhalsaHearing it again and again, he is in bliss, proclaiming God's Praises.
Manmohan SinghHe continually hears it makes merry and proclaims Lord's praise.
Manmohan Singh (Punjabi)ਉਹ ਇਸ ਨੂੰ ਇਕ ਰਸ ਸ੍ਰਵਨ ਕਰਦਾ, ਮੌਜਾਂ ਮਾਣਦਾ ਅਤੇ ਸੁਆਮੀ ਦੀ ਕੀਰਤੀ ਦਾ ਹੌਕਾ ਦਿੰਦਾ ਹੈ।
Fareedkot Teekaਤਿਸ ਕੋ ਜਗ੍ਯਾਸੂ ਸੁਨ ਸੁਨ ਕਰ ਅਨੰਦ ਕਰ ਕੇ ਪ੍ਰਭੂ ਕੇ ਜਸ ਕੋ ਬੋਲਤੇ ਹੈਂ॥
Prof. Sahib Singhਜਿਸ ਨੂੰ ਸੁਣ ਕੇ (ਭਾਵ ਮਹਿਸੂਸ ਕਰ ਕੇ) ਉਹ ਖ਼ੁਸ਼ ਹੁੰਦਾ ਹੈ (ਕਿਉਂਕਿ) ਪ੍ਰਭੂ (ਉਸ ਦੇ ਅੰਦਰ) ਆਪਣਾ ਨੂਰ ਰੋਸ਼ਨ ਕਰਦਾ ਹੈ।ਪਦ ਅਰਥ ਗਾਜੈ = ਗੱਜਦਾ ਹੈ, ਨੂਰ ਪਰਗਟ ਕਰਦਾ ਹੈ।
SikhNet (Spanish)proclamando las Alabanzas del Señor.
ਪ੍ਰਗਟੇ ਗੁਪਾਲ; ਮਹਾਂਤ ਕੈ ਮਾਥੇ ॥
pragatte gupaal; mahaant kai maathe |
Sant Singh KhalsaThe Lord radiates from the foreheads of the Holy.
Manmohan SinghThe Lord manifests Himself on the brow of the pious persons.
Manmohan Singh (Punjabi)ਸੁਆਮੀ ਆਪਣੇ ਆਪ ਨੂੰ ਪਵਿੱਤ੍ਰ ਪੁਰਸ਼ ਦੇ ਮਸਤਕ ਉਤੇ ਜ਼ਾਹਰ ਕਰਦਾ ਹੈ।
Fareedkot Teekaਜਿਨ ਮਹਾਤਮਾਂ ਸੰਤੋਂ ਕੇ ਮਸਤਕ ਪਰ ਗੋਪਾਲ ਪ੍ਰਗਟੇ ਹੈਂ, ਭਾਵ ਜਿਨ ਕੋ ਸਾਖ੍ਯਾਤ ਹੂਆ ਹੈ॥
Prof. Sahib Singhਗੋਪਾਲ ਪ੍ਰਭੂ ਜੀ ਉਚੀ ਕਰਨੀ ਵਾਲੇ ਬੰਦੇ ਦੇ ਮੱਥੇ ਉਤੇ ਪਰਗਟ ਹੁੰਦੇ ਹਨ,ਪਦ ਅਰਥ ਮਹਾਂਤ = ਉੱਚੀ ਕਰਣੀ ਵਾਲਾ ਮਨੁੱਖ।
SikhNet (Spanish)El Señor irradia desde las frentes de los Santos
ਨਾਨਕ ਉਧਰੇ; ਤਿਨ ਕੈ ਸਾਥੇ ॥੩॥
naanak udhare; tin kai saathe |3|
Sant Singh KhalsaNanak is saved in their company. ||3||
Manmohan SinghNanak is saved in their company.
Manmohan Singh (Punjabi)ਉਨ੍ਹਾਂ ਦੀ ਸੰਗਤ ਅੰਦਰ ਨਾਨਕ ਪਾਰ ਉਤਰ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਸੰਤੋਂ ਕੇ ਸਾਥ ਲਗ ਕਰ ਅਨੇਕ ਜੀਵ ਉਧਰੇ ਹੈਂ॥੩॥
Prof. Sahib Singhਹੇ ਨਾਨਕ! ਅਜੇਹੇ ਬੰਦੇ ਦੇ ਨਾਲ ਹੋਰ ਕਈ ਮਨੁੱਖਾਂ ਦਾ ਬੇੜਾ ਪਾਰ ਹੁੰਦਾ ਹੈ ॥੩॥
SikhNet (Spanish)y Nanak está a salvo en Su Compañía.(3)