ੴ

ਸਿੱਖਬਾਣੀ · SikhBani

Ang 295

Sri Guru Granth Sahib · Raag Gauree · 8 shabads, 62 lines
Translations
Shabad Guru Arjan Dev Ji Raag Gauree continued from Ang 294

ਜਿਸੁ ਪ੍ਰਸਾਦਿ; ਸਭੁ ਜਗਤੁ ਤਰਾਇਆ ॥

jis prasaad; sabh jagat taraaeaa |

Sant Singh Khalsaby his grace, the whole world is saved.
Manmohan Singhby whose grace the entire world is saved.
Manmohan Singh (Punjabi)ਜਿਸ ਦੀ ਮਿਹਰ ਦੁਆਰਾ ਸਾਰਾ ਸੰਸਾਰ ਤਰ ਜਾਂਦਾ ਹੈ।
Fareedkot Teekaਜਿਸ ਕੀ ਕ੍ਰਿਪਾ ਸੇ ਵਾਹਿਗੁਰੂ ਨੇ ਜੀਵੋਂ ਕੋ ਇਸ ਜਗਤ ਸੇ ਤਰਾਇਆ ਹੈ॥
Prof. Sahib Singhਜਿਸ ਦੀ ਮੇਹਰ ਨਾਲ ਸਾਰਾ ਜਗਤ ਹੀ ਤਰਦਾ ਹੈ।
SikhNet (Spanish)Bendita, bendita, bendita en Verdad es su vida y

ਜਨ ਆਵਨ ਕਾ; ਇਹੈ ਸੁਆਉ ॥

jan aavan kaa; ihai suaau |

Sant Singh KhalsaThis is his purpose in life;
Manmohan SinghThe object of the advent of Lord's serf is,
Manmohan Singh (Punjabi)ਸਾਹਿਬ ਦੇ ਗੋਲੇ ਦੇ ਆਗਮਨ ਦਾ ਪ੍ਰਯੋਜਨ ਇਹ ਹੈ,
Fareedkot Teekaਤਿਸ ਸੰਤ ਜਨ ਕੇ ਆਵਣੇ ਕਾ ਇਹੀ ਲਾਭ ਵਾ ਪ੍ਰਯੋਜਨ ਹੈ॥
Prof. Sahib Singhਅਜਿਹੇ ਮਨੁੱਖ ਦੇ ਆਉਣ ਦਾ ਇਹੀ ਮਨੋਰਥ ਹੈ,

ਪਦ ਅਰਥ ਸੁਆਉ = ਪ੍ਰਯੋਜਨ, ਮਨੋਰਥ।

SikhNet (Spanish)Su Gracia redime a la humanidad entera.

ਜਨ ਕੈ ਸੰਗਿ; ਚਿਤਿ ਆਵੈ ਨਾਉ ॥

jan kai sang; chit aavai naau |

Sant Singh Khalsain the Company of this humble servant, the Lord's Name comes to mind.
Manmohan Singhthis that in the company of Lord's serf the name is remembered.
Manmohan Singh (Punjabi)ਕਿ ਸਾਹਿਬ ਦੇ ਗੋਲੇ ਦੀ ਸੰਗਤ ਅੰਦਰ ਨਾਮ ਦਾ ਆਰਾਧਨ ਹੁੰਦਾ ਹੈ।
Fareedkot Teekaਤਿਸ ਜਨ ਕੇ ਸੰਗ ਕਰ ਚਿਤ ਮੇਂ ਨਾਮ ਕਾ ਸਿਮਰਨ ਆਵਤਾ ਹੈ॥
Prof. Sahib Singhਕਿ ਉਸ ਦੀ ਸੰਗਤਿ ਵਿਚ (ਰਹਿ ਕੇ ਹੋਰ ਮਨੁੱਖਾਂ ਨੂੰ ਪ੍ਰਭੂ ਦਾ) ਨਾਮ ਚੇਤੇ ਆਉਂਦਾ ਹੈ।

ਪਦ ਅਰਥ ਚਿਤਿ = ਚਿਤ ਵਿਚ।

SikhNet (Spanish)La verdadera meta de esta vida consiste en experimentar el Naam, el Nombre del Señor en Compañía de Sus Sirvientes.

ਆਪਿ ਮੁਕਤੁ; ਮੁਕਤੁ ਕਰੈ ਸੰਸਾਰੁ ॥

aap mukat; mukat karai sansaar |

Sant Singh KhalsaHe Himself is liberated, and He liberates the universe.
Manmohan SinghHe Himself is emancipated and emancipates the world.
Manmohan Singh (Punjabi)ਉਹ ਖੁਦ ਬੰਦ-ਖਲਾਸ ਹੈ ਅਤੇ ਜਗਤ ਨੂੰ ਬੰਦ-ਖਲਾਸ ਕਰਾਉਂਦਾ ਹੈ।
Fareedkot Teekaਜੋ ਸੰਤ ਜਨ ਆਪ ਮੁਕਤ ਸਰੂਪ ਹੈ ਪੁਨਾ ਔਰੋਂ ਜੀਵੋਂ ਕੋ ਸੰਸਾਰ ਮੇਂ ਮੁਕਤਿ ਕਰਤਾ ਹੈ॥
Prof. Sahib Singhਉਹ ਮਨੁੱਖ ਆਪ (ਮਾਇਆ ਤੋਂ) ਆਜ਼ਾਦ ਹੈ, ਜਗਤ ਨੂੰ ਭੀ ਮੁਕਤ ਕਰਦਾ ਹੈ;
SikhNet (Spanish)Aquél que lo consigue, es liberado y abre a todos la posibilidad del Éxtasis.

ਨਾਨਕ. ਤਿਸੁ ਜਨ ਕਉ; ਸਦਾ ਨਮਸਕਾਰੁ ॥੮॥੨੩॥

naanak. tis jan kau; sadaa namasakaar |8|23|

Sant Singh KhalsaO Nanak, to that humble servant, I bow in reverence forever. ||8||23||
Manmohan SinghUnto that slave of the Lord Nanak ever makes an obeisance.
Manmohan Singh (Punjabi)ਸਾਹਿਬ ਦੇ ਉਸ ਨਫਰ ਨੂੰ ਨਾਨਕ, ਹਮੇਸ਼ਾਂ ਹੀ, ਪ੍ਰਣਾਮ ਕਰਦਾ ਹੈ।
Fareedkot Teekaਸ੍ਰੀ ਗਰੂ ਜੀ ਕਹਤੇ ਹੈਂ: ਤਿਸ ਸੰਤ ਜਨ ਕੋ ਹਮਾਰੀ ਸਦਾ ਨਮਸਕਾਰ ਹੈ॥੮॥੨੩॥
Prof. Sahib Singhਹੇ ਨਾਨਕ! ਐਸੇ (ਉੱਤਮ) ਮਨੁੱਖ ਨੂੰ ਸਾਡੀ ਸਦਾ ਪ੍ਰਣਾਮ ਹੈ ॥੮॥੨੩॥
SikhNet (Spanish)¡Rindamos homenaje a tal hombre! (8-23)

Open this shabad (10 lines, Angs 294-295) →

Shabad Guru Arjan Dev Ji Raag Gauree

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਪੂਰਾ ਪ੍ਰਭੁ ਆਰਾਧਿਆ; ਪੂਰਾ ਜਾ ਕਾ ਨਾਉ ॥

pooraa prabh aaraadhiaa; pooraa jaa kaa naau |

Sant Singh KhalsaI worship and adore the Perfect Lord God. Perfect is His Name.
Manmohan SinghI have meditates on the Perfect Lord perfect is whose Name.
Manmohan Singh (Punjabi)ਮੈਂ ਮੁਕੰਮਲ ਮਾਲਕ ਦਾ ਸਿਮਰਨ ਕੀਤਾ ਹੈ, ਮੁਕੰਮਲ ਹੈ ਜਿਸ ਦਾ ਨਾਮ।
Fareedkot Teekaਪੂਰਨ ਪ੍ਰਭੂ ਕੋ ਹਮ ਨੇ ਅਰਾਧਿਆ ਹੈ ਜਿਸ ਕਾ ਨਾਮ ਸਰਬ ਪ੍ਰਕਾਰ ਸੇ ਪੂਰਨ ਰੂਪ ਹੈ॥
Prof. Sahib Singh(ਜਿਸ ਮਨੁੱਖ ਨੇ) ਅਟੱਲ ਨਾਮ ਵਾਲੇ ਪੂਰਨ ਪ੍ਰਭੂ ਨੂੰ ਸਿਮਰਿਆ ਹੈ,

ਪਦ ਅਰਥ ਪੂਰਾ = ਮੁਕੰਮਲ, ਸਦਾ ਕਾਇਮ ਰਹਿਣ ਵਾਲਾ। ਪੂਰਾ ਜਾ ਕਾ ਨਾਉ = ਜਿਸ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ, ਅਟੱਲ ਨਾਮ ਵਾਲਾ। ਆਰਾਧਿਆ = (ਜਿਸ ਮਨੁੱਖ ਨੇ) ਸਿਮਰਿਆ ਹੈ।

SikhNet (Spanish)Alabo y Adoro al Perfecto Dios nuestro Señor, Perfecto es Su Nombre,

ਨਾਨਕ. ਪੂਰਾ ਪਾਇਆ; ਪੂਰੇ ਕੇ ਗੁਨ ਗਾਉ ॥੧॥

naanak. pooraa paaeaa; poore ke gun gaau |1|

Sant Singh KhalsaO Nanak, I have obtained the Perfect One; I sing the Glorious Praises of the Perfect Lord. ||1||
Manmohan SinghBy singing the praises of the Perfect one Nanak has obtained the Perfect Master.
Manmohan Singh (Punjabi)ਪੂਰਨ ਪੁਰਖ ਦਾ ਜੱਸ ਗਾਇਨ ਕਰਨ ਦੁਆਰਾ ਨਾਨਕ ਨੇ ਮੁਕੰਮਲ ਮਾਲਕ ਨੂੰ ਪਾ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪੂਰੇ ਪੁਰਖ ਕੇ ਗੁਣ ਗਾਇਨ ਕਰ ਹਮਨੇ ਪੂਰਾ ਪ੍ਰਭੂ ਪਾਇਆ ਹੈ, ਵਾ ਹੇ ਭਾਈ! ਤੂੰ ਭੀ ਤਿਸ ਕੇ ਗੁਣੋਂ ਕੋ ਗਾਵਨਾ ਕਰ॥੧॥
Prof. Sahib Singhਉਸ ਨੂੰ ਉਹ ਪੂਰਨ ਪ੍ਰਭੂ ਮਿਲ ਪਿਆ ਹੈ; (ਤਾਂ ਤੇ) ਹੇ ਨਾਨਕ! ਤੂੰ ਭੀ ਪੂਰਨ ਪ੍ਰਭੂ ਦੇ ਗੁਣ ਗਾ ॥੧॥

ਪਦ ਅਰਥ ਪੂਰਾ ਪਾਇਆ = (ਉਸ ਨੂੰ) ਪੂਰਨ ਪ੍ਰਭੂ ਮਿਲ ਪਿਆ ਹੈ। ਨਾਨਕ = ਹੇ ਨਾਨਕ! ਗਾਉ = (ਤੂੰ ਭੀ) ਗਾ ॥੧॥

SikhNet (Spanish)oh, dice Nanak, he obtenido al Uno Perfecto y así entono las Alabanzas del Perfecto Señor.(1)

Open this shabad →

Shabad Guru Arjan Dev Ji Raag Gauree

ਅਸਟਪਦੀ ॥

asattapadee |

Sant Singh KhalsaAshtapadee:
Manmohan SinghAshtpadi.
Manmohan Singh (Punjabi)ਅਸ਼ਟਪਦੀ।
SikhNet (Spanish)Ashtapadi XXIV

ਪੂਰੇ ਗੁਰ ਕਾ; ਸੁਨਿ ਉਪਦੇਸੁ ॥

poore gur kaa; sun upades |

Sant Singh KhalsaListen to the Teachings of the Perfect Guru;
Manmohan SinghListen to the instruction of the Perfect Guru.
Manmohan Singh (Punjabi)ਤੂੰ ਪੂਰਨ ਗੁਰਾਂ ਦੀ ਸਿੱਖਿਆ ਨੂੰ ਸ੍ਰਵਣ ਕਰ।
Fareedkot Teekaਹੇ ਭਾਈ! ਪੂਰੇ ਗੁਰੋਂ ਕਾ ਉਪਦੇਸ ਸ੍ਰਵਣ ਕਰੁ॥
Prof. Sahib Singh(ਹੇ ਮਨ!) ਪੂਰੇ ਸਤਿਗੁਰੂ ਦੀ ਸਿੱਖਿਆ ਸੁਣ,
SikhNet (Spanish)Escucha las Enseñanzas del Perfecto Guru

ਪਾਰਬ੍ਰਹਮੁ; ਨਿਕਟਿ ਕਰਿ ਪੇਖੁ ॥

paarabraham; nikatt kar pekh |

Sant Singh Khalsasee the Supreme Lord God near you.
Manmohan SinghSee the Supreme Lord as near thee.
Manmohan Singh (Punjabi)ਸ਼ਰੋਮਣੀ ਸਾਹਿਬ ਨੂੰ ਆਪਣੇ ਨੇੜੇ ਕਰਕੇ ਵੇਖ।
Fareedkot Teekaਅਰੁ ਪਾਰਬ੍ਰਹਮ ਕੋ ਅਪਣੇ ਨਿਕਟਿ ਕਰਿ ਦੇਖੁ॥
Prof. Sahib Singhਤੇ, ਅਕਾਲ ਪੁਰਖ ਨੂੰ (ਹਰ ਥਾਂ) ਨੇੜੇ ਜਾਣ ਕੇ ਵੇਖ।

ਪਦ ਅਰਥ ਨਿਕਟਿ = ਨੇੜੇ। ਕਰਿ = ਕਰ ਕੇ। ਪੇਖੁ = ਵੇਖ।

SikhNet (Spanish)y ve al Supremo Señor cerca de ti.

ਸਾਸਿ ਸਾਸਿ; ਸਿਮਰਹੁ ਗੋਬਿੰਦ ॥

saas saas; simarahu gobind |

Sant Singh KhalsaWith each and every breath, meditate in remembrance on the Lord of the Universe,
Manmohan SinghAt every breath meditate upon the World-Lord.
Manmohan Singh (Punjabi)ਹਰ ਸੁਆਸ ਨਾਲ ਸ੍ਰਿਸ਼ਟੀ ਦੇ ਸੁਆਮੀ ਦਾ ਆਰਾਧਨ ਕਰ।
Fareedkot Teekaਸ੍ਵਾਸ ਸ੍ਵਾਸ ਗੋਬਿੰਦ ਕਾ ਸਿਮਰਨ ਕਰੋ॥
Prof. Sahib Singh(ਹੇ ਭਾਈ!) ਦੰਮ-ਬ-ਦੰਮ ਪ੍ਰਭੂ ਨੂੰ ਯਾਦ ਕਰ,
SikhNet (Spanish)Con cada respiración medita en el Señor del Universo

ਮਨ ਅੰਤਰ ਕੀ; ਉਤਰੈ ਚਿੰਦ ॥

man antar kee; utarai chind |

Sant Singh Khalsaand the anxiety within your mind shall depart.
Manmohan SinghThe anxiety of thy mind and heart shall depart.
Manmohan Singh (Punjabi)ਤੇਰੇ ਚਿੱਤ ਤੇ ਦਿਲ ਦਾ iਫ਼ਕਰ ਦੂਰ ਹੋ ਜਾਵੇਗਾ।
Fareedkot Teekaਇਸ ਤੇ ਤੁਮਾਰੇ ਮਨ ਕੇ ਅੰਤਰਿ ਕੀ ਚਿੰਤਾ ਨਾਸ ਹੋ ਜਾਇਗੀ॥
Prof. Sahib Singh(ਤਾਂ ਜੁ) ਤੇਰੇ ਮਨ ਦੇ ਅੰਦਰ ਦੀ ਚਿੰਤਾ ਮਿਟ ਜਾਏ।

ਪਦ ਅਰਥ ਮਨ ਅੰਤਰ ਕੀ = ਮਨ ਦੇ ਅੰਦਰ ਦੀ। ਚਿੰਦ = ਚਿੰਤਾ।

SikhNet (Spanish)y las ansiedades de tu mente se irán.

ਆਸ ਅਨਿਤ; ਤਿਆਗਹੁ ਤਰੰਗ ॥

aas anit; tiaagahu tarang |

Sant Singh KhalsaAbandon the waves of fleeting desire,
Manmohan SinghAbandon the waves of the transient desires,
Manmohan Singh (Punjabi)ਅਨ-ਸਥਿਰ ਖਾਹਿਸ਼ਾਂ ਦੀਆਂ ਲਹਿਰਾਂ ਨੂੰ ਛੱਡ ਦੇ,
Fareedkot Teekaਤਾਂ ਤੇ (ਅਨਿਤ) ਨਾਮ ਰੂਪ ਪਦਾਰਥ ਜੋ ਜਲ ਤਰੰਗ ਵਤ ਪ੍ਰਣਾਮੀ ਹੈ, ਤਿਸ ਕੀ ਆਸਾ ਕੋ ਤਿਆਗ ਦੇਹੋ॥
Prof. Sahib Singh(ਹੇ ਮਨ!) ਨਿੱਤ ਨਾਹ ਰਹਿਣ ਵਾਲੀਆਂ (ਚੀਜ਼ਾਂ ਦੀਆਂ) ਆਸਾਂ ਦੀਆਂ ਲਹਰਾਂ ਛੱਡ ਦੇਹ,

ਪਦ ਅਰਥ ਅਨਿਤ = ਨਾਹ ਨਿੱਤ ਰਹਿਣ ਵਾਲੀਆਂ। ਤਰੰਗ = ਲਹਿਰਾਂ।

SikhNet (Spanish)Abandona el deseo y reza por ser el Polvo de los Pies de los Santos.

ਸੰਤ ਜਨਾ ਕੀ ਧੂਰਿ; ਮਨ ਮੰਗ ॥

sant janaa kee dhoor; man mang |

Sant Singh Khalsaand pray for the dust of the feet of the Saints.
Manmohan Singhand heartily pray for the dust of saints feet.
Manmohan Singh (Punjabi)ਅਤੇ ਸਾਧੂਆਂ ਦੇ ਪੈਰਾਂ ਦੀ ਧੂੜ ਦੀ ਦਿਲੋ ਯਾਚਨਾ ਕਰ।
Fareedkot Teekaਸੰਤ ਜਨੋਂ ਕੀ ਚਰਨ ਧੂੜੀ ਕੌ ਮਨ ਮੇਂ ਮਾਂਗ॥
Prof. Sahib Singhਅਤੇ ਹੇ ਮਨ! ਸੰਤ ਜਨਾਂ ਦੇ ਪੈਰਾਂ ਦੀ ਖ਼ਾਕ ਮੰਗ।

ਪਦ ਅਰਥ ਮਨ = ਹੇ ਮਨ!

SikhNet (Spanish)Renuncia a tu orgullo, a la contienda,

ਆਪੁ ਛੋਡਿ; ਬੇਨਤੀ ਕਰਹੁ ॥

aap chhodd; benatee karahu |

Sant Singh KhalsaRenounce your selfishness and conceit and offer your prayers.
Manmohan SinghRenounce thy pride and make supplication.
Manmohan Singh (Punjabi)ਆਪਣੀ ਹੰਗਤਾ ਨੂੰ ਤਿਆਗ ਕੇ ਪ੍ਰਾਰਥਨਾ ਕਰ।
Fareedkot Teekaਆਪਾ ਭਾਵ ਕੋ ਤਿਆਗ ਕਰ ਵਾਹਿਗੁਰੂ ਕੇ ਆਗੇ ਬੇਨਤੀ ਕਰੋ॥
Prof. Sahib Singh(ਹੇ ਭਾਈ!) ਆਪਾ-ਭਾਵ ਛੱਡ ਕੇ (ਪ੍ਰਭੂ ਦੇ ਅੱਗੇ) ਅਰਦਾਸ ਕਰ,

ਪਦ ਅਰਥ ਆਪੁ ਛੋਡਿ = ਆਪਣਾ ਆਪ ਛੱਡ ਕੇ।

SikhNet (Spanish)ofrece tus oraciones en la Saad Sangat, la Compañía de los Santos

ਸਾਧਸੰਗਿ; ਅਗਨਿ ਸਾਗਰੁ ਤਰਹੁ ॥

saadhasang; agan saagar tarahu |

Sant Singh KhalsaIn the Saadh Sangat, the Company of the Holy, cross over the ocean of fire.
Manmohan SinghIn the saints society cross the ocean of fire.
Manmohan Singh (Punjabi)ਸਤਿ ਸੰਗਤ ਰਾਹੀਂ ਅੱਗ ਦੇ ਸਮੁੰਦਰ ਤੋਂ ਪਾਰ ਹੋ ਜਾ।
Fareedkot Teekaਸੰਤੋਂ ਕੀ ਸੰਗਤ ਕਰ ਇਸ ਸੰਸਾਰ ਅਗਨੀ ਕੇ ਸਮੁੰਦ੍ਰ ਕੋ ਤਰ ਜਾਉ॥
Prof. Sahib Singh(ਤੇ ਇਸ ਤਰ੍ਹਾਂ) ਸਾਧ ਸੰਗਤਿ ਵਿਚ (ਰਹਿ ਕੇ) (ਵਿਕਾਰਾਂ ਦੀ) ਅੱਗ ਦੇ ਸਮੁੰਦਰ ਤੋਂ ਪਾਰ ਲੰਘ।

ਪਦ ਅਰਥ ਅਗਨਿ ਸਾਗਰੁ = (ਵਿਕਾਰਾਂ ਦੀ) ਅੱਗ ਦਾ ਸਮੁੰਦਰ।

SikhNet (Spanish)y cruza el océano de fuego.

ਹਰਿ ਧਨ ਕੇ; ਭਰਿ ਲੇਹੁ ਭੰਡਾਰ ॥

har dhan ke; bhar lehu bhanddaar |

Sant Singh KhalsaFill your stores with the wealth of the Lord.
Manmohan SinghWith Gods wealth fill thine treasures.
Manmohan Singh (Punjabi)ਵਾਹਿਗੁਰੂ ਦੀ ਦੌਲਤ ਨਾਲ ਆਪਣੇ ਖ਼ਜ਼ਾਨੇ ਭਰਪੂਰ ਕਰ ਲੈ।
Fareedkot Teekaਹਰਿ ਨਾਮ ਧਨ ਕੇ ਅੰਤਸਕਰਣ ਭੰਡਾਰ ਭਰ ਲੇਵੋ॥
Prof. Sahib Singhਪ੍ਰਭੂ-ਨਾਮ-ਰੂਪੀ ਧਨ ਦੇ ਖ਼ਜ਼ਾਨੇ ਭਰ ਲੈ,

ਪਦ ਅਰਥ ਭੰਡਾਰ = ਖ਼ਜ਼ਾਨੇ।

SikhNet (Spanish)Llena tus tiendas con la Riqueza del Señor.

ਨਾਨਕ; ਗੁਰ ਪੂਰੇ ਨਮਸਕਾਰ ॥੧॥

naanak; gur poore namasakaar |1|

Sant Singh KhalsaNanak bows in humility and reverence to the Perfect Guru. ||1||
Manmohan SinghNanak makes obeisance unto the perfect Guru.
Manmohan Singh (Punjabi)ਨਾਨਕ ਪੂਰਨ ਗੁਰਾਂ ਨੂੰ ਬੰਦਨਾ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪੂਰੇ ਸਤਿਗੁਰੋਂ ਕੋ ਨਮਸਕਾਰ ਕਰਕੇ॥੧॥
Prof. Sahib Singhਹੇ ਨਾਨਕ! ਅਤੇ ਪੂਰੇ ਸਤਿਗੁਰੂ ਨੂੰ ਨਮਸਕਾਰ ਕਰ ॥੧॥
SikhNet (Spanish)Nanak se postra en Humildad y Reverencia ante el Guru Perfecto. (1)

Open this shabad →

Shabad Guru Arjan Dev Ji Raag Gauree

ਖੇਮ ਕੁਸਲ; ਸਹਜ ਆਨੰਦ ॥

khem kusal; sehaj aanand |

Sant Singh KhalsaHappiness, intuitive peace, poise and bliss
Manmohan SinghThou shalt have salvation, happiness, calmness and bliss,
Manmohan Singh (Punjabi)ਮੁਕਤੀ, ਖੁਸ਼ੀ, ਸ਼ਾਤੀ ਅਤੇ ਪਰਸੰਨਤਾ ਨੂੰ ਪਰਾਪਤ ਹੋ ਜਾਵੇਗਾ,
Fareedkot Teekaਪ੍ਰਾਪਤਿ ਹੂਏ ਸੁਖ ਕੀ ਰਖ੍ਯਾ (ਖੇਮ) ਔਰ ਅਪ੍ਰਾਪਤਿ ਸੁਖ ਕੀ ਪ੍ਰਾਪਤੀ (ਕੁਸਲ) ਔ ਆਤਮ ਅਨੰਦ ਇਹ ਸਭ ਤੁਮ ਕੋ ਪ੍ਰਾਪਤਿ ਹੋਵੇਂਗੇ॥
Prof. Sahib Singh(ਹੇ ਭਾਈ!) ਤੈਨੂੰ ਅਟੱਲ ਸੁਖ, ਸੌਖਾ ਜੀਵਨ ਤੇ ਆਤਮਕ ਅਡੋਲਤਾ ਦਾ ਆਨੰਦ ਪ੍ਰਾਪਤ ਹੋਣਗੇ;

ਪਦ ਅਰਥ ਖੇਮ = {Skt.क्षेम} ਅਟੱਲ ਸੁਖ। ਕੁਸਲ = {Skt. कुशल} ਸੁਖਸਾਂਦ, ਸੌਖਾ ਜੀਵਨ। ਸਹਜ = ਆਤਮਕ ਅਡੋਲਤਾ।

SikhNet (Spanish)Felicidad, Paz, Intuitiva, Equilibrio y Dicha son obtenidas,

ਸਾਧਸੰਗਿ; ਭਜੁ ਪਰਮਾਨੰਦ ॥

saadhasang; bhaj paramaanand |

Sant Singh Khalsain the Company of the Holy, meditate on the Lord of supreme bliss.
Manmohan Singhby meditating on God the Supreme Joy in the company of saints.
Manmohan Singh (Punjabi)ਸਤਿ ਸੰਗਤ ਅੰਦਰ ਮਹਾਂ ਅਨੰਦ ਸਰੂਪ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ।
Fareedkot Teekaਜਬ ਸੰਤੋਂ ਕੇ ਸੰਗ ਕਰ ਪਰਮ ਅਨੰਦ ਰੂਪ ਵਾਹਿਗੁਰੂ ਕਾ ਸਿਮਰਨ ਕਰੋਗੇ॥
Prof. Sahib Singhਤੂੰ ਸਾਧ ਸੰਗਤਿ ਵਿਚ ਪਰਮ-ਸੁਖ ਪ੍ਰਭੂ ਨੂੰ ਸਿਮਰ।
SikhNet (Spanish)en la Compañía de los Santos, medita en el Señor de Dicha Suprema.

ਨਰਕ ਨਿਵਾਰਿ; ਉਧਾਰਹੁ ਜੀਉ ॥

narak nivaar; udhaarahu jeeo |

Sant Singh KhalsaYou shall be spared from hell - save your soul!
Manmohan SinghThou shalt avoid hell and save thy soul,
Manmohan Singh (Punjabi)ਦੋਜ਼ਕ ਤੋਂ ਬਚ ਜਾਵੇਗਾ ਤੇ ਤੇਰੀ ਆਤਮਾ ਪਾਰ ਉਤਰ ਜਾਏਗੀ,
Fareedkot Teekaਨਰਕੋਂ ਦੇ ਦੁਖੋਂ ਕੌ ਦੂਰ ਕਰ ਕੇ ਅਪਨੇ ਜੀਅ ਕਾ ਉਧਾਰ ਕਰੋ॥
Prof. Sahib Singhਨਰਕਾਂ ਨੂੰ ਦੂਰ ਕਰ ਕੇ ਜਿੰਦ ਬਚਾ ਲੈ-

ਪਦ ਅਰਥ ਨਿਵਾਰਿ = ਹਟਾ ਕੇ। ਉਧਾਰਹੁ = ਬਚਾ ਲੈ। ਜੀਉ = ਜਿੰਦ।

SikhNet (Spanish)Serás salvado de la oscuridad de tu conciencia y tu Alma llegará a su Destino.

ਗੁਨ ਗੋਬਿੰਦ; ਅੰਮ੍ਰਿਤ ਰਸੁ ਪੀਉ ॥

gun gobind; amrit ras peeo |

Sant Singh KhalsaDrink in the ambrosial essence of the Glorious Praises of the Lord of the Universe.
Manmohan Singhquaff the ambrosial essence of Lord's praise.
Manmohan Singh (Punjabi)ਸੁਆਮੀ ਦੇ ਜੱਸ ਦੇ ਆਬਿ-ਹਿਯਾਤੀ ਅਰਕ ਨੂੰ ਪਾਨ ਕਰ।
Fareedkot Teekaਗੋਬਿੰਦ ਕੇ ਗੁਣੋਂ ਕਾ ਅੰਮ੍ਰਿਤ ਰਸ ਪਾਨ ਕਰੋ॥
Prof. Sahib Singhਗੋਬਿੰਦ ਦੇ ਗੁਣ ਗਾ (ਨਾਮ-) ਅੰਮ੍ਰਿਤ ਦਾ ਰਸ ਪੀ।
SikhNet (Spanish)Bebe de la Esencia Ambrosial de las Gloriosas Alabanzas del Señor del Universo.

ਚਿਤਿ ਚਿਤਵਹੁ; ਨਾਰਾਇਣ ਏਕ ॥

chit chitavahu; naaraaein ek |

Sant Singh KhalsaFocus your consciousness on the One, the All-pervading Lord
Manmohan SinghIn thy mind remember the One Pervading Lord,
Manmohan Singh (Punjabi)ਆਪਣੇ ਮਨ ਅੰਦਰ ਇਕ ਵਿਆਪਕ ਸੁਆਮੀ ਦਾ ਸਿਮਰਨ ਕਰ,
Fareedkot Teekaਤਿਸ ਏਕ ਨਾਰਾਇਣ ਕੌ ਚਿਤ ਮੇਂ ਚਿਤਵਨਿ ਕਰੋ॥
Prof. Sahib Singhਉਸ ਇੱਕ ਪੁਭੂ ਦਾ ਧਿਆਨ ਚਿੱਤ ਵਿਚ ਧਰਹੁ,

ਪਦ ਅਰਥ ਚਿਤਿ = ਚਿਤ ਵਿਚ। ਚਿਤਵਹੁ = ਸੋਚੋ।

SikhNet (Spanish)Enfoca tu conciencia en el Uno, en el Todo Prevaleciente Señor.

ਏਕ ਰੂਪ; ਜਾ ਕੇ ਰੰਗ ਅਨੇਕ ॥

ek roop; jaa ke rang anek |

Sant Singh KhalsaHe has One Form, but He has many manifestations.
Manmohan Singhwho has one form and many manifestations.
Manmohan Singh (Punjabi)ਜਿਸ ਦਾ ਸਰੂਪ ਇਕ ਤੇ ਅਨੇਕਾਂ ਦ੍ਰਿਸ਼ ਹਨ।
Fareedkot Teekaਜਿਸ ਏਕ ਸਰੂਪ ਕੇ ਅਨੇਕ ਰੰਗ ਹੈਂ॥
Prof. Sahib Singhਜਿਸ ਇੱਕ ਅਕਾਲ ਪੁਰਖ ਦੇ ਅਨੇਕਾਂ ਰੰਗ ਹਨ।
SikhNet (Spanish)Él tiene una Forma, pero muchas Manifestaciones.

ਗੋਪਾਲ ਦਾਮੋਦਰ; ਦੀਨ ਦਇਆਲ ॥

gopaal daamodar; deen deaal |

Sant Singh KhalsaSustainer of the Universe, Lord of the world, Kind to the poor,
Manmohan SinghHe is the World-Cherisher the Holder of universe in His belly,
Manmohan Singh (Punjabi)ਉਹ ਸੰਸਾਰ ਦਾ ਪਾਲਣ-ਪੋਸਣਹਾਰ ਬ੍ਰਹਮੰਡ ਨੂੰ ਉਦਰ ਵਿੱਚ ਰਖਣਹਾਰ,
Fareedkot Teekaਹੇ ਗੁਪਾਲ! ਹੇ ਦਮੋਦਰ ਦਿਆਲੂ ਰੂਪ! ॥
Prof. Sahib Singhਦੀਨਾਂ ਉਤੇ ਦਇਆ ਕਰਨ ਵਾਲਾ ਗੋਪਾਲ ਦਮੋਦਰ-
SikhNet (Spanish)Sostenedor del Universo, Señor del mundo, Bondadoso con el débil,

ਦੁਖ ਭੰਜਨ; ਪੂਰਨ ਕਿਰਪਾਲ ॥

dukh bhanjan; pooran kirapaal |

Sant Singh KhalsaDestroyer of sorrow, perfectly Merciful.
Manmohan Singhkind to the poor, Destroyer of pain and perfectly Merciful.
Manmohan Singh (Punjabi)ਗਰੀਬਾਂ ਤੇ ਮਿਹਰਬਾਨ, ਪੀੜ ਨਾਸ ਕਰਨ ਵਾਲਾ ਅਤੇ ਪੂਰਾ ਦਇਆਲੂ ਹੈ।
Fareedkot Teekaਹੇ ਦੁਖੋਂ ਕੇ ਦੂਰ ਕਰਨੇ ਹਾਰ ਸਰਬ ਮੇਂ ਵਿਆਪਕ ਕ੍ਰਿਪਾਲੂ! ॥
Prof. Sahib Singhਦੁੱਖਾਂ ਦਾ ਨਾਸ ਕਰਨ ਵਾਲਾ ਸਭ ਵਿਚ ਵਿਆਪਕ ਤੇ ਮੇਹਰ ਦਾ ਜੋ ਘਰ ਹੈ;

ਪਦ ਅਰਥ ਦੁਖ ਭੰਜਨ = ਦੁਖਾਂ ਦਾ ਨਾਸ ਕਰਨ ਵਾਲਾ।

SikhNet (Spanish)Destructor de la tristeza, Perfectamente Compasivo.

ਸਿਮਰਿ ਸਿਮਰਿ ਨਾਮੁ; ਬਾਰੰ ਬਾਰ ॥

simar simar naam; baaran baar |

Sant Singh KhalsaMeditate, meditate in remembrance on the Naam, again and again.
Manmohan SinghRemember, remember the Name over and over again.
Manmohan Singh (Punjabi)ਮੁੜ ਮੁੜ ਕੇ ਨਾਮ ਦਾ ਸਿਮਰਨ ਤੇ ਆਰਾਧਨ ਕਰ।
Fareedkot Teekaਐਸੇ ਤਿਸ ਕੇ ਨਾਮ ਕੌ ਜੋ ਵਾਰੰਵਾਰ ਸਿਮਰਨ ਕਰਨਾ ਹੈ॥
Prof. Sahib Singhਉਸ ਦਾ ਨਾਮ ਮੁੜ ਮੁੜ ਯਾਦ ਕਰ।
SikhNet (Spanish)Medita, medita en el Naam, una y otra vez,

ਨਾਨਕ. ਜੀਅ ਕਾ; ਇਹੈ ਅਧਾਰ ॥੨॥

naanak. jeea kaa; ihai adhaar |2|

Sant Singh KhalsaO Nanak, it is the Support of the soul. ||2||
Manmohan SinghNanak it is the only support of the soul.
Manmohan Singh (Punjabi)ਨਾਨਕ ਜਿੰਦੜੀ ਦਾ ਇਹੀ ਇਕੋ ਆਸਰਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੇਰੇ ਜੀ ਕਾ ਏਹੀ ਆਸਰਾ ਹੈ॥੨॥
Prof. Sahib Singhਹੇ ਨਾਨਕ! ਜਿੰਦ ਦਾ ਆਸਰਾ ਇਹ ਨਾਮ ਹੀ ਹੈ ॥੨॥

ਪਦ ਅਰਥ ਜੀਅ ਕਾ = ਜਿੰਦ ਦਾ। ਅਧਾਰ = ਆਸਰਾ ॥੨॥

SikhNet (Spanish)oh, dice Nanak, es el Soporte del Alma. (2)

Open this shabad →

Shabad Guru Arjan Dev Ji Raag Gauree

ਉਤਮ ਸਲੋਕ; ਸਾਧ ਕੇ ਬਚਨ ॥

autam salok; saadh ke bachan |

Sant Singh KhalsaThe most sublime hymns are the Words of the Holy.
Manmohan SinghThe saints words are the sublime hymns.
Manmohan Singh (Punjabi)ਸੰਤ ਦੇ ਕਥਨ ਸਰੇਸ਼ਟ ਸ਼ਬਦ ਹਨ।
Fareedkot Teekaਸੰਤੋਂ ਕੇ ਬਚਨ (ਉਤਮ ਸਲੋਕ) ਜਸ ਰੂਪ ਹੈਂ॥
Prof. Sahib Singhਸਾਧ (ਗੁਰੂ) ਦੇ ਬਚਨ ਸਭ ਤੋਂ ਚੰਗੀ ਸਿਫ਼ਤ-ਸਾਲਾਹ ਦੀ ਬਾਣੀ ਹਨ,

ਪਦ ਅਰਥ ਸਲੋਕ = ਸਿਫ਼ਤਿ-ਸਾਲਾਹ ਹੀ ਬਾਣੀ।

SikhNet (Spanish)Los Himnos más Sublimes son las Palabras de los Santos, son gemas y rubíes inapreciables

ਅਮੁਲੀਕ ਲਾਲ; ਏਹਿ ਰਤਨ ॥

amuleek laal; ehi ratan |

Sant Singh KhalsaThese are priceless rubies and gems.
Manmohan SinghThese are invaluable rubies and gems.
Manmohan Singh (Punjabi)ਅਮੋਲਕ ਹਨ ਇਹ ਹੀਰੇ ਤੇ ਜਵਾਹਰ।
Fareedkot Teeka(ਲਾਲ) ਹੇ ਪਿਆਰੇ! ਪੁਨਾ ਇਹ ਬਚਨ ਅਮੋਲ ਰਤਨ ਰੂਪ ਹੈਂ॥
Prof. Sahib Singhਇਹ ਅਮੋਲਕ ਲਾਲ ਹਨ, ਅਮੋਲਕ ਰਤਨ ਹਨ।

ਪਦ ਅਰਥ ਏਹਿ = ਲਫ਼ਜ਼ 'ਏਹ' ਤੋਂ 'ਬਹੁ-ਵਚਨ' ਹੈ। ਅਮੁਲੀਕ = ਅਮੋਲਕ।

SikhNet (Spanish)y quien las escucha y actúa en ellas es salvado.

ਸੁਨਤ ਕਮਾਵਤ; ਹੋਤ ਉਧਾਰ ॥

sunat kamaavat; hot udhaar |

Sant Singh KhalsaOne who listens and acts on them is saved.
Manmohan SinghHe who hears them and acts thereon is saved.
Manmohan Singh (Punjabi)ਜੋ ਉਨ੍ਹਾਂ ਨੂੰ ਸੁਣਦਾ ਅਤੇ ਉਨ੍ਹਾਂ ਤੇ ਅਮਲ ਕਰਦਾ ਹੈ, ਉਹ ਬਚ ਜਾਂਦਾ ਹੈ।
Fareedkot Teekaਤਿਨ ਬਚਨੋਂ ਕੋ ਜੋ ਸੁਨਤੇ ਔਰ ਕਮਾਵਤੇ ਹੈਂ, ਤਿਨ ਕਾ ਉਧਾਰ ਹੋਤਾ ਹੈ॥
Prof. Sahib Singh(ਇਹਨਾਂ ਬਚਨਾਂ ਨੂੰ) ਸੁਣਿਆਂ ਤੇ ਕਮਾਇਆਂ ਬੇੜਾ ਪਾਰ ਹੁੰਦਾ ਹੈ,
SikhNet (Spanish)Él mismo nada a través y salva a otros también,

ਆਪਿ ਤਰੈ; ਲੋਕਹ ਨਿਸਤਾਰ ॥

aap tarai; lokah nisataar |

Sant Singh KhalsaHe himself swims across, and saves others as well.
Manmohan SinghHe swims himself and makes other people swim across.
Manmohan Singh (Punjabi)ਉਹ ਖੁਦ ਤਰ ਜਾਂਦਾ ਤੇ ਹੋਰਨਾਂ ਲੋਕਾਂ ਨੂੰ ਤਾਰ ਲੈਂਦਾ ਹੈ।
Fareedkot Teekaਵਹੁ ਆਪ ਤਰੇ ਹੈਂ ਪੁਨਾ ਔਰ ਲੋਕੋਂ ਕੋ ਤਾਰਤੇ ਹੈਂ॥
Prof. Sahib Singh(ਜੋ ਕਮਾਉਂਦਾ ਹੈ) ਉਹ ਆਪ ਤਰਦਾ ਹੈ ਤੇ ਲੋਕਾਂ ਦਾ ਭੀ ਨਿਸਤਾਰਾ ਕਰਦਾ ਹੈ।

ਪਦ ਅਰਥ ਲੋਕਹ ਨਿਸਤਾਰ = ਲੋਕਾਂ ਦਾ ਨਿਸਤਾਰਾ।

SikhNet (Spanish)su vida es próspera y su compañía fructífera,

ਸਫਲ ਜੀਵਨੁ; ਸਫਲੁ ਤਾ ਕਾ ਸੰਗੁ ॥

safal jeevan; safal taa kaa sang |

Sant Singh KhalsaHis life is prosperous, and his company is fruitful;
Manmohan SinghFruitful is his life and profitable his company,
Manmohan Singh (Punjabi)ਫਲਦਾਇਕ ਹੈ ਉਸ ਦੀ ਜਿੰਦਗੀ ਅਤੇ ਲਾਭਦਾਇਕ ਉਸ ਦੀ ਸੰਗਤ,
Fareedkot Teekaਤਿਨ ਕਾ ਜੀਵਣਾ ਭੀ ਸਫਲ ਹੈ ਔ ਤਿਨ ਕੀ ਸੰਗਤਿ ਕਰਨੀ ਭੀ ਸਫਲ ਹੈ॥
Prof. Sahib Singhਉਸ ਮਨੁੱਖ ਦੀ ਜ਼ਿੰਦਗੀ ਪੂਰੀਆਂ ਮੁਰਾਦਾਂ ਵਾਲੀ ਹੁੰਦੀ ਹੈ, ਉਸ ਦੀ ਸੰਗਤਿ ਹੋਰਨਾਂ ਦੀਆਂ ਮੁਰਾਦਾਂ ਪੂਰੀਆਂ ਕਰਦੀ ਹੈ;

ਪਦ ਅਰਥ ਸਫਲ = ਪੂਰੀਆਂ ਮੁਰਾਦਾਂ ਵਾਲਾ।

SikhNet (Spanish)su mente está imbuida en el Amor del Señor.

ਜਾ ਕੈ ਮਨਿ ਲਾਗਾ; ਹਰਿ ਰੰਗੁ ॥

jaa kai man laagaa; har rang |

Sant Singh Khalsahis mind is imbued with the love of the Lord.
Manmohan Singhwhose heart is imbued with God's love.
Manmohan Singh (Punjabi)ਜਿਸ ਦਾ ਦਿਲ ਵਾਹਿਗੁਰੂ ਦੇ ਪ੍ਰੇਮ ਨਾਲ ਰੰਗੀਜਿਆ ਹੈ।
Fareedkot Teekaਜਿਸ ਕੇ ਮਨ ਮੇਂ ਹਰੀ ਕਾ (ਰੰਗੁ) ਪ੍ਰੇਮ ਲਾਗਾ ਹੈ॥
Prof. Sahib Singhਜਿਸ ਦੇ ਮਨ ਵਿਚ ਪ੍ਰਭੂ ਦਾ ਪਿਆਰ ਬਣ ਜਾਂਦਾ ਹੈ।

ਪਦ ਅਰਥ ਹਰਿ ਰੰਗੁ = ਪ੍ਰਭੂ ਦਾ ਪਿਆਰ।

SikhNet (Spanish)Hosanna, Hosanna a él, por quien la Corriente de Sonido del Shabd vibra.

ਜੈ ਜੈ ਸਬਦੁ; ਅਨਾਹਦੁ ਵਾਜੈ ॥

jai jai sabad; anaahad vaajai |

Sant Singh KhalsaHail, hail to him, for whom the sound current of the Shabad vibrates.
Manmohan SinghHail, hail unto him for whom the celestial music plays.
Manmohan Singh (Punjabi)ਸ਼ਾਬਾਸ਼, ਸ਼ਾਬਾਸ਼ ਹੈ ਉਸ ਨੂੰ ਜਿਸ ਲਈ ਬੈਕੁੰਠੀ ਕੀਰਤਨ ਹੁੰਦਾ ਹੈ।
Fareedkot Teekaਤਿਨ ਕੀ ਰਸਨਾ ਸੇ ਜੋ ਜੈ ਜੈ ਸਬਦ (ਅਨਾਹਦੁ) ਏਕ ਰਸ (ਵਾਜੈ) ਪ੍ਰਗਟਤਾ ਹੈ॥
Prof. Sahib Singh(ਉਸ ਦੇ ਅੰਦਰ) ਚੜ੍ਹਦੀਆਂ ਕਲਾਂ ਦੀ ਰੌ ਸਦਾ ਚਲਦੀ ਹੈ,

ਪਦ ਅਰਥ ਜੈ ਜੈ ਸਬਦੁ = ਫ਼ਤਹ ਦੀ ਆਵਾਜ਼, ਚੜ੍ਹਦੀ ਕਲਾ ਦੀ ਰੌ। ਅਨਾਹਦੁ = ਇਕ-ਰਸ, ਸਦਾ।

SikhNet (Spanish)Escuchándola una y otra vez, él logra la Dicha,

ਸੁਨਿ ਸੁਨਿ ਅਨਦ ਕਰੇ; ਪ੍ਰਭੁ ਗਾਜੈ ॥

sun sun anad kare; prabh gaajai |

Sant Singh KhalsaHearing it again and again, he is in bliss, proclaiming God's Praises.
Manmohan SinghHe continually hears it makes merry and proclaims Lord's praise.
Manmohan Singh (Punjabi)ਉਹ ਇਸ ਨੂੰ ਇਕ ਰਸ ਸ੍ਰਵਨ ਕਰਦਾ, ਮੌਜਾਂ ਮਾਣਦਾ ਅਤੇ ਸੁਆਮੀ ਦੀ ਕੀਰਤੀ ਦਾ ਹੌਕਾ ਦਿੰਦਾ ਹੈ।
Fareedkot Teekaਤਿਸ ਕੋ ਜਗ੍ਯਾਸੂ ਸੁਨ ਸੁਨ ਕਰ ਅਨੰਦ ਕਰ ਕੇ ਪ੍ਰਭੂ ਕੇ ਜਸ ਕੋ ਬੋਲਤੇ ਹੈਂ॥
Prof. Sahib Singhਜਿਸ ਨੂੰ ਸੁਣ ਕੇ (ਭਾਵ ਮਹਿਸੂਸ ਕਰ ਕੇ) ਉਹ ਖ਼ੁਸ਼ ਹੁੰਦਾ ਹੈ (ਕਿਉਂਕਿ) ਪ੍ਰਭੂ (ਉਸ ਦੇ ਅੰਦਰ) ਆਪਣਾ ਨੂਰ ਰੋਸ਼ਨ ਕਰਦਾ ਹੈ।

ਪਦ ਅਰਥ ਗਾਜੈ = ਗੱਜਦਾ ਹੈ, ਨੂਰ ਪਰਗਟ ਕਰਦਾ ਹੈ।

SikhNet (Spanish)proclamando las Alabanzas del Señor.

ਪ੍ਰਗਟੇ ਗੁਪਾਲ; ਮਹਾਂਤ ਕੈ ਮਾਥੇ ॥

pragatte gupaal; mahaant kai maathe |

Sant Singh KhalsaThe Lord radiates from the foreheads of the Holy.
Manmohan SinghThe Lord manifests Himself on the brow of the pious persons.
Manmohan Singh (Punjabi)ਸੁਆਮੀ ਆਪਣੇ ਆਪ ਨੂੰ ਪਵਿੱਤ੍ਰ ਪੁਰਸ਼ ਦੇ ਮਸਤਕ ਉਤੇ ਜ਼ਾਹਰ ਕਰਦਾ ਹੈ।
Fareedkot Teekaਜਿਨ ਮਹਾਤਮਾਂ ਸੰਤੋਂ ਕੇ ਮਸਤਕ ਪਰ ਗੋਪਾਲ ਪ੍ਰਗਟੇ ਹੈਂ, ਭਾਵ ਜਿਨ ਕੋ ਸਾਖ੍ਯਾਤ ਹੂਆ ਹੈ॥
Prof. Sahib Singhਗੋਪਾਲ ਪ੍ਰਭੂ ਜੀ ਉਚੀ ਕਰਨੀ ਵਾਲੇ ਬੰਦੇ ਦੇ ਮੱਥੇ ਉਤੇ ਪਰਗਟ ਹੁੰਦੇ ਹਨ,

ਪਦ ਅਰਥ ਮਹਾਂਤ = ਉੱਚੀ ਕਰਣੀ ਵਾਲਾ ਮਨੁੱਖ।

SikhNet (Spanish)El Señor irradia desde las frentes de los Santos

ਨਾਨਕ ਉਧਰੇ; ਤਿਨ ਕੈ ਸਾਥੇ ॥੩॥

naanak udhare; tin kai saathe |3|

Sant Singh KhalsaNanak is saved in their company. ||3||
Manmohan SinghNanak is saved in their company.
Manmohan Singh (Punjabi)ਉਨ੍ਹਾਂ ਦੀ ਸੰਗਤ ਅੰਦਰ ਨਾਨਕ ਪਾਰ ਉਤਰ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਸੰਤੋਂ ਕੇ ਸਾਥ ਲਗ ਕਰ ਅਨੇਕ ਜੀਵ ਉਧਰੇ ਹੈਂ॥੩॥
Prof. Sahib Singhਹੇ ਨਾਨਕ! ਅਜੇਹੇ ਬੰਦੇ ਦੇ ਨਾਲ ਹੋਰ ਕਈ ਮਨੁੱਖਾਂ ਦਾ ਬੇੜਾ ਪਾਰ ਹੁੰਦਾ ਹੈ ॥੩॥
SikhNet (Spanish)y Nanak está a salvo en Su Compañía.(3)

Open this shabad →

Shabad Guru Arjan Dev Ji Raag Gauree

ਸਰਨਿ ਜੋਗੁ ਸੁਨਿ; ਸਰਨੀ ਆਏ ॥

saran jog sun; saranee aae |

Sant Singh KhalsaHearing that He can give Sanctuary, I have come seeking His Sanctuary.
Manmohan SinghHearing that God is capable of giving shelter I have come to seek His shelter.
Manmohan Singh (Punjabi)ਇਹ ਸੁਣ ਕੇ ਕਿ ਵਾਹਿਗੁਰੂ ਪਨਾਹ-ਦੇਣ ਦੇ ਲਾਇਕ ਹੈ ਮੈਂ ਉਸ ਦੀ ਪਨਾਹ ਲਈ ਹੈ।
Fareedkot Teekaਜੋ ਵਾਹਿਗੁਰੂ ਕੌ ਸਰਨ ਆਏ ਕੀ ਰਖ੍ਯਾ ਕਰਨੇ ਯੋਗ ਸੁਨ ਕਰ ਤਿਸ ਕੀ ਸਰਨ ਮੇਂ ਆਏ ਹੈਂ॥
Prof. Sahib Singhਹੇ ਪ੍ਰਭੂ! ਇਹ ਸੁਣ ਕੇ ਕਿ ਤੂੰ ਦਰ-ਢੱਠਿਆਂ ਦੀ ਬਾਂਹ ਫੜਨ-ਜੋਗਾ ਹੈਂ, ਅਸੀਂ ਤੇਰੇ ਦਰ ਤੇ ਆਏ ਸਾਂ,

ਪਦ ਅਰਥ ਸਰਨਿ = {Skt. शरण्य = fit to protect} ਦਰ ਢੱਠੇ ਦੀ ਰਾਖੀ ਕਰਨ ਜੋਗਾ। ਜੋਗੁ = ਸਮਰੱਥ।

SikhNet (Spanish)Escuchando que Él puede dar Refugio, he venido a encontrar Su Refugio.

ਕਰਿ ਕਿਰਪਾ; ਪ੍ਰਭ ਆਪ ਮਿਲਾਏ ॥

kar kirapaa; prabh aap milaae |

Sant Singh KhalsaBestowing His Mercy, God has blended me with Himself.
Manmohan SinghShowing His mercy, the Lord has united me with Himself.
Manmohan Singh (Punjabi)ਆਪਣੀ ਮਿਹਰ ਧਾਰ ਕੇ, ਸੁਆਮੀ ਨੇ ਮੈਨੂੰ ਆਪਣੇ ਨਾਲ ਇਕ-ਮਿਕ ਕਰ ਲਿਆ ਹੈ।
Fareedkot Teekaਸੋ ਜਨ ਪ੍ਰਭੂ ਨੈ ਅਪਨੀ ਕ੍ਰਿਪਾ ਕਰ ਕੇ ਅਪਨੇ ਮੇਂ ਮਿਲਾਇ ਲੀਏ ਹੈਂ॥
Prof. Sahib Singhਤੂੰ ਮੇਹਰ ਕਰ ਕੇ (ਸਾਨੂੰ) ਆਪਣੇ ਨਾਲ ਮੇਲ ਲਿਆ ਹੈ।

ਪਦ ਅਰਥ ਪ੍ਰਭ = ਹੇ ਪ੍ਰਭੂ!

SikhNet (Spanish)Otorgando Su Misericordia, Dios me ha bendecido con Su Ser

ਮਿਟਿ ਗਏ ਬੈਰ; ਭਏ ਸਭ ਰੇਨ ॥

mitt ge bair; bhe sabh ren |

Sant Singh KhalsaHatred is gone, and I have become the dust of all.
Manmohan SinghMy enmity is gone and I have become the dust of all.
Manmohan Singh (Punjabi)ਮੇਰੀ ਦੁਸ਼ਮਨੀ ਚਲੀ ਗਈ ਹੈ ਅਤੇ ਮੈਂ ਸਾਰਿਆਂ ਦੀ ਧੂੜ ਹੋ ਗਿਆ ਹਾਂ।
Fareedkot Teekaਤਿਨੋਂ ਕੇ ਵੈਰ ਸਭ ਸੇ ਮਿਟ ਗਏ ਹੈਂ ਔਰ ਮਨ ਤਿਨ ਕਾ ਸਭ ਕੀ ਧੂੜੀ ਭਇਆ ਹੈ ਅਰਥਾਤ ਨਿਮ੍ਰੀਭੂਤ ਭਏ ਹੈਂ॥
Prof. Sahib Singh(ਹੁਣ ਸਾਡੇ) ਵੈਰ ਮਿਟ ਗਏ ਹਨ, ਅਸੀਂ ਸਭ ਦੇ ਪੈਰਾਂ ਦੀ ਖ਼ਾਕ ਹੋ ਗਏ ਹਾਂ,

ਪਦ ਅਰਥ ਸਭ ਰੇਨ = ਸਭ ਦੇ ਪੈਰਾਂ ਦੀ ਖ਼ਾਕ।

SikhNet (Spanish)y el odio se ha ido de mí, volviéndome el polvo de todo.

ਅੰਮ੍ਰਿਤ ਨਾਮੁ; ਸਾਧਸੰਗਿ ਲੈਨ ॥

amrit naam; saadhasang lain |

Sant Singh KhalsaI have received the Ambrosial Naam in the Company of the Holy.
Manmohan SinghIn the saints company I have obtained the Nectareous Name.
Manmohan Singh (Punjabi)ਸਤਿ ਸੰਗਤ ਅੰਦਰ ਮੈਂ ਅੰਮ੍ਰਿਤਮਈ ਨਾਮ ਪ੍ਰਾਪਤ ਕਰ ਲਿਆ ਹੈ।
Fareedkot Teekaਸੋ ਪੁਰਸ ਸੰਤੋਂ ਕੀ ਸੰਗਤ ਮੇਂ ਮਿਲ ਕਰ ਨਾਮ ਅੰਮ੍ਰਿਤ ਕੋ ਲੇਤੇ ਹੈਂ॥
Prof. Sahib Singh(ਹੁਣ) ਸਾਧ ਸੰਗਤਿ ਵਿਚ ਅਮਰ ਕਰਨ ਵਾਲਾ ਨਾਮ ਜਪ ਰਹੇ ਹਾਂ।
SikhNet (Spanish)He recibido el Naam Ambrosial en la Compañía de los Santos

ਸੁਪ੍ਰਸੰਨ; ਭਏ ਗੁਰਦੇਵ ॥

suprasan; bhe guradev |

Sant Singh KhalsaThe Divine Guru is perfectly pleased;
Manmohan SinghThe Divine Guru is well-pleased with me,
Manmohan Singh (Punjabi)ਈਸ਼ਵਰੀ ਗੁਰੂ ਮੇਰੇ ਤੇ ਪਰਮ ਖੁਸ਼ ਹੋ ਗਏ ਹਨ,
Fareedkot Teekaਕਿਉਂਕਿ ਤਿਨੋਂ ਪਰ ਸਤਿਗੁਰੂ ਪ੍ਰਕਾਸ ਰੂਪ ਸੁਪ੍ਰਸੰਨ ਭਏ ਹੈ॥
Prof. Sahib Singhਗੁਰਦੇਵ ਜੀ (ਸਾਡੇ ਉਤੇ) ਤ੍ਰੁੱਠ ਪਏ ਹਨ,
SikhNet (Spanish)y el Guru Divino está perfectamente Complacido,

ਪੂਰਨ ਹੋਈ; ਸੇਵਕ ਕੀ ਸੇਵ ॥

pooran hoee; sevak kee sev |

Sant Singh Khalsathe service of His servant has been rewarded.
Manmohan Singhand the service of the servant has borne fruit.
Manmohan Singh (Punjabi)ਅਤੇ ਟਹਿਲੂਏ ਦੀ ਟਹਿਲ ਸਫਲ ਹੋ ਗਈ ਹੈ।
Fareedkot Teekaਤਿਸੀ ਤੇ ਤਿਸ ਸੇਵਕ ਕੀ ਸੇਵਾ ਪੂਰਨ ਅਰਥਾਤ ਸਫਲ ਭਈ ਹੈ॥
Prof. Sahib Singhਇਸ ਵਾਸਤੇ (ਸਾਡੀ) ਸੇਵਕਾਂ ਦੀ ਸੇਵਾ ਸਿਰੇ ਚੜ੍ਹ ਗਈ ਹੈ।
SikhNet (Spanish)pues el Servicio de Su Sirviente ha sido recompensado.

ਆਲ ਜੰਜਾਲ; ਬਿਕਾਰ ਤੇ ਰਹਤੇ ॥

aal janjaal; bikaar te rahate |

Sant Singh KhalsaI have been released from worldly entanglements and corruption,
Manmohan SinghI have become freed from worldly entanglements and sins,
Manmohan Singh (Punjabi)ਸੰਸਾਰੀ ਪੁਆੜਿਆਂ ਅਤੇ ਪਾਪਾਂ ਤੋਂ ਬੱਚ ਗਿਆ ਹਾਂ,
Fareedkot Teekaਜੋ ਜਨ (ਆਲ) ਘਰ ਕੇ ਜੰਜਾਲੋਂ ਸੇ ਔ ਕਾਮ ਆਦੀ ਵਿਕਾਰੋਂ ਕੇ ਸਮੁਦਾਇ ਵਾ ਬੰਧਨੋ ਸੇ ਰਹਤ ਹੂਏ ਹੈਂ॥
Prof. Sahib Singh(ਅਸੀਂ ਹੁਣ) ਘਰ ਦੇ ਧੰਧਿਆਂ ਤੇ ਵਿਕਾਰਾਂ ਤੋਂ ਬਚ ਗਏ ਹਾਂ,

ਪਦ ਅਰਥ ਆਲ ਜੰਜਾਲ = ਘਰ ਦੇ ਧੰਧੇ। ਬਿਕਾਰ ਤੇ = ਵਿਕਾਰਾਂ ਤੋਂ। ਰਹਤੇ = ਬਚ ਗਏ ਹਾਂ।

SikhNet (Spanish)He sido liberado de la corrupción y de las amarras del mundo, al escuchar el Naam, el Nombre del Señor

ਰਾਮ ਨਾਮ; ਸੁਨਿ ਰਸਨਾ ਕਹਤੇ ॥

raam naam; sun rasanaa kahate |

Sant Singh Khalsahearing the Lord's Name and chanting it with my tongue.
Manmohan Singhby hearing Lord's Name and repeating it with my tongue.
Manmohan Singh (Punjabi)ਸਾਹਿਬ ਦਾ ਨਾਮ ਸੁਣ ਕੇ ਅਤੇ ਆਪਣੀ ਜੀਭਾ ਨਾਲ ਇਸ ਨੂੰ ਉਚਾਰਣ ਕਰਨ ਦੁਆਰਾ।
Fareedkot Teekaਕਿਉਂਕਿ ਰਾਮ ਨਾਮ ਕੋ ਹੀ ਸ੍ਰਵਨ ਕਰ ਕੇ ਪੁਨਾ ਆਪ ਰਸਨਾ ਸੇ ਉਚਾਰਨ ਕਰਤੇ ਹੈਂ॥
Prof. Sahib Singhਪ੍ਰਭੂ ਦਾ ਨਾਮ ਸੁਣ ਕੇ ਜੀਭ ਨਾਲ (ਭੀ) ਉਚਾਰਦੇ ਹਾਂ।

ਪਦ ਅਰਥ ਰਸਨਾ = ਜੀਭ ਨਾਲ।

SikhNet (Spanish)y entonándolo con mi lengua.

ਕਰਿ ਪ੍ਰਸਾਦੁ; ਦਇਆ ਪ੍ਰਭਿ ਧਾਰੀ ॥

kar prasaad; deaa prabh dhaaree |

Sant Singh KhalsaBy His Grace, God has bestowed His Mercy.
Manmohan SinghBy His grace the Lord has shown mercy unto me.
Manmohan Singh (Punjabi)ਆਪ ਦੀ ਦਇਆ ਦੁਆਰਾ ਸਾਈਂ ਨੇ ਮੇਰੇ ਉਤੇ ਮਿਹਰ ਕੀਤੀ ਹੈ।
Fareedkot Teekaਜਬ ਸ੍ਰੀ ਗੁਰੂ ਨਾਨਕ ਸਾਹਿਬੁ ਜੀ ਸੇ ਆਦਿ ਲੇ ਕਰ ਚਾਰੋਂ ਸਤਿਗੁਰੋਂ ਨੇ ਹਮਾਰੇ ਪਰ ਕ੍ਰਿਪਾ ਕਰੀ, ਵਾ ਹੇ ਭਾਈ! ਤਿਨ ਸਤਿਗੁਰ ਸੰਤ ਜਨੋਂ ਨੇ ਕ੍ਰਿਪਾ ਕਰੀ ਔ ਪ੍ਰਭੂ ਨੇ ਹਮਾਰੇ ਪਰ ਦਯਾ ਧਾਰਨ ਕਰੀ॥
Prof. Sahib Singhਪ੍ਰਭੂ ਨੇ ਮੇਹਰ ਕਰ ਕੇ (ਸਾਡੇ ਉਤੇ) ਦਇਆ ਕੀਤੀ ਹੈ,

ਪਦ ਅਰਥ ਪ੍ਰਭਿ = ਪ੍ਰਭੂ ਨੇ।

SikhNet (Spanish)Por Su Gracia, Dios ha otorgado Su Misericordia,

ਨਾਨਕ. ਨਿਬਹੀ; ਖੇਪ ਹਮਾਰੀ ॥੪॥

naanak. nibahee; khep hamaaree |4|

Sant Singh KhalsaO Nanak, my merchandise has arrived save and sound. ||4||
Manmohan SinghNanak, my merchandise has safely arrived.
Manmohan Singh (Punjabi)ਨਾਨਕ, ਮੇਰਾ ਵੱਖਰ ਸਹੀ-ਸਲਾਮਤ ਪੁੱਜ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਬ ਇਹ ਸੁਖਮਨੀ ਸਾਹਿਬ ਜੀ ਕੀ ਵਾ ਭਗਤੀ ਰੂਪੀ ਹਮਾਰੀ ਖੇਪ ਨਿਭੀ ਹੈ॥੪॥☬ਅਬ ਚਾਰ ਪਉੜੀਓਂ ਕਰ ਕੇ ਇਸ ਬਾਣੀ ਕੇ ਪਾਠ ਕਰਨੇ ਕਾ ਔਰ ਸ੍ਰਵਨ ਕਰਨੇ ਕਾ ਮਹਾਤਮ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਤੇ ਸਾਡਾ ਕੀਤਾ ਹੋਇਆ ਵਣਜ ਦਰਗਾਹੇ ਕਬੂਲ ਹੋ ਗਿਆ ਹੈ ॥੪॥

ਪਦ ਅਰਥ ਖੇਪ = ਲੱਦਿਆ ਹੋਇਆ ਸੌਦਾ, ਕੀਤਾ ਹੋਇਆ ਵਣਜ। ਨਿਬਹੀ = ਕਬੂਲ ਹੋ ਗਈ ਹੈ ॥੪॥

SikhNet (Spanish)oh, dice Nanak, mi mercancía ha llegado sana y salva,(4)

Open this shabad →

Shabad Guru Arjan Dev Ji Raag Gauree

ਪ੍ਰਭ ਕੀ ਉਸਤਤਿ; ਕਰਹੁ ਸੰਤ ਮੀਤ ॥

prabh kee usatat; karahu sant meet |

Sant Singh KhalsaSing the Praises of God, O Saints, O friends,
Manmohan SinghSing the praise of the Lord, O friendly saints,
Manmohan Singh (Punjabi)ਹੇ ਮਿੱਤ੍ਰ ਸਾਧੂਓ! ਸਾਹਿਬ ਦੀ ਮਹਿਮਾ ਗਾਇਨ ਕਰੋ,
Fareedkot Teekaਹੇ ਸੰਤ ਜਨੋਂ! ਹੇ ਮਿਤ੍ਰੋ! ਇਹ ਪ੍ਰਭ ਕੀ ਉਸਤਤੀ ਰੂਪ ਬਾਣੀ ਕੋ ਉਚਾਰਨ ਕਰੋ॥
Prof. Sahib Singhਹੇ ਸੰਤ ਮਿਤ੍ਰ! ਅਕਾਲ ਪੁਰਖ ਦੀ ਸਿਫ਼ਤ-ਸਾਲਾਹ ਕਰੋ-
SikhNet (Spanish)cantando las Alabanzas de Dios, oh Santos, oh Amigos,

ਸਾਵਧਾਨ ਏਕਾਗਰ ਚੀਤ ॥

saavadhaan ekaagar cheet |

Sant Singh Khalsawith total concentration and one-pointedness of mind.
Manmohan Singhwith alertness and single-mindedness.
Manmohan Singh (Punjabi)ਚੇਤੰਨ ਅਤੇ ਇੱਕ ਮਨ ਹੋ ਕੇ।
Fareedkot Teekaਸਾਵਧਾਨ ਹੋ ਕਰ ਇਕਾਗਰ ਚਿਤ ਸੇ॥
Prof. Sahib Singhਧਿਆਨ ਨਾਲ ਚਿੱਤ ਨੂੰ ਇਕ ਨਿਸ਼ਾਨੇ ਤੇ ਟਿਕਾ ਕੇ।

ਪਦ ਅਰਥ ਸਾਵਧਾਨ = ਅਵਧਾਨ ਸਹਿਤ, ਧਿਆਨ ਨਾਲ। ਏਕਾਗਰ = ਇਕ ਨਿਸ਼ਾਨੇ ਤੇ ਟਿਕਿਆ ਹੋਇਆ।

SikhNet (Spanish)con total concentración, fijando la mente en un punto.

ਸੁਖਮਨੀ ਸਹਜ; ਗੋਬਿੰਦ ਗੁਨ ਨਾਮ ॥

sukhamanee sehaj; gobind gun naam |

Sant Singh KhalsaSukhmani is the peaceful ease, the Glory of God, the Naam.
Manmohan SinghIn the Sukhmani are peace Lord's praise and Name.
Manmohan Singh (Punjabi)ਸੁਖਮਨੀ ਵਿੱਚ ਆਰਾਮ ਚੈਨ, ਸੁਆਮੀ ਦਾ ਜੱਸ ਅਤੇ ਨਾਮ ਹੈ।
Fareedkot Teekaਇਸ ਸੁਖਮਨੀ ਬਾਣੀ ਮੇਂ (ਸਹਜ) ਸੁਭਾਵ ਕਹੇ ਗੋਬਿੰਦ ਕੇ ਗੁਣ ਔਰ ਨਾਮੋਂ ਕਾ ਚਿੰਤਨ ਹੋਤਾ ਹੈ॥
Prof. Sahib Singhਪ੍ਰਭੂ ਦੀ ਸਿਫ਼ਤ-ਸਾਲਾਹ ਤੇ ਪ੍ਰਭੂ ਦਾ ਨਾਮ ਅਡੋਲ ਅਵਸਥਾ (ਦਾ ਕਾਰਣ ਹੈ ਤੇ) ਸੁਖਾਂ ਦੀ ਮਣੀ (ਰਤਨ) ਹੈ,

ਪਦ ਅਰਥ ਸਹਜ = ਅਡੋਲ ਅਵਸਥਾ। ਗੋਬਿੰਦ ਗੁਨ = ਪ੍ਰਭੂ ਦੇ ਗੁਣ।

SikhNet (Spanish)Sukjmani es la Paz, la Gloria de Dios, el Naam,

ਜਿਸੁ ਮਨਿ ਬਸੈ; ਸੁ ਹੋਤ ਨਿਧਾਨ ॥

jis man basai; su hot nidhaan |

Sant Singh KhalsaWhen it abides in the mind, one becomes wealthy.
Manmohan SinghHe within whose mind it abides becomes wealthy.
Manmohan Singh (Punjabi)ਜਿਸ ਦੇ ਚਿੱਤ ਵਿੱਚ ਇਹ ਵਸਦੀ ਹੈ, ਉਹ ਧਨਾਢ ਹੋ ਜਾਂਦਾ ਹੈ।
Fareedkot Teekaਜਿਸ ਕੇ ਮਨ ਮੇਂ ਇਸ ਕਾ ਪਾਠ ਬਸਤਾ ਹੈ, ਸੋ ਜਨ ਨਿਧੀਓਂ ਕਾ ਖਜ਼ਾਨਾ ਹੋ ਜਾਤਾ ਹੈ, ਭਾਵ ਸੇ ਧਰਮ, ਅਰਥ, ਕਾਮ, ਮੋਖ, ਚਾਰੋਂ ਫਲੋਂ ਕੀ ਤਿਸ ਕੋ ਪ੍ਰਾਪਤੀ ਹੋ ਜਾਤੀ ਹੈ॥
Prof. Sahib Singhਜਿਸ ਦੇ ਮਨ ਵਿਚ (ਨਾਮ) ਵੱਸਦਾ ਹੈ ਉਹ (ਗੁਣਾਂ ਦਾ) ਖ਼ਜ਼ਾਨਾ ਹੋ ਜਾਂਦਾ ਹੈ।

ਪਦ ਅਰਥ ਨਿਧਾਨ = (ਗੁਣਾਂ ਦਾ) ਖ਼ਜ਼ਾਨਾ।

SikhNet (Spanish)y cuando habita en la mente, uno se vuelve rico.

ਸਰਬ ਇਛਾ; ਤਾ ਕੀ ਪੂਰਨ ਹੋਇ ॥

sarab ichhaa; taa kee pooran hoe |

Sant Singh KhalsaAll desires are fulfilled.
Manmohan SinghAll his desires are fulfilled.
Manmohan Singh (Punjabi)ਉਸ ਦੀਆਂ ਸਾਰੀਆਂ ਖਾਹਿਸ਼ਾ ਪੂਰੀਆਂ ਹੋ ਜਾਂਦੀਆਂ ਹਨ।
Fareedkot Teekaਪੁਨਾ ਤਿਸ ਪਾਠਕ ਕੀਆਂ ਸਰਬ ਇਛਾ ਪੂਰਨ ਹੋ ਜਾਤੀ ਹੈਂ॥
Prof. Sahib Singhਉਸ ਮਨੁੱਖ ਦੀ ਇੱਛਿਆ ਸਾਰੀ ਪੂਰੀ ਹੋ ਜਾਂਦੀ ਹੈ,
SikhNet (Spanish)Todos los deseos son cumplidos

ਪ੍ਰਧਾਨ ਪੁਰਖੁ; ਪ੍ਰਗਟੁ ਸਭ ਲੋਇ ॥

pradhaan purakh; pragatt sabh loe |

Sant Singh KhalsaOne becomes the most respected person, famous all over the world.
Manmohan SinghHe becomes the most distinguished man and gets renowned in the entire world.
Manmohan Singh (Punjabi)ਉਹ ਮੁਖੀਆਂ ਪੁਰਸ਼ ਹੋ ਜਾਂਦਾ ਹੈ ਅਤੇ ਸਾਰੇ ਸੰਸਾਰ ਅੰਦਰ ਉੱਘਾ ਹੋ ਜਾਂਦਾ ਹੈ।
Fareedkot Teekaਵਹੁ ਪੁਰਸ ਸਰਬ ਮੇਂ ਸੇ ਮੁਖ ਹੋ ਕਰ ਲੋਕੋਂ ਮੇਂ ਪਰਗਟ ਹੋ ਜਾਤਾ ਹੈ॥
Prof. Sahib Singhਉਹ ਬੰਦਾ ਤੁਰਨੇ-ਸਿਰ ਹੋ ਜਾਂਦਾ ਹੈ, ਤੇ ਸਾਰੇ ਜਗਤ ਵਿਚ ਉੱਘਾ ਹੋ ਜਾਂਦਾ ਹੈ।

ਪਦ ਅਰਥ ਪ੍ਰਧਾਨ = ਸਭ ਤੋਂ ਵੱਡਾ, ਤੁਰਨੇ-ਸਿਰ। ਲੋਇ = ਲੋਕਿ, ਲੋਕ ਵਿਚ, ਜਗਤ ਵਿਚ। ਪ੍ਰਗਟੁ = ਪ੍ਰਸਿੱਧ, ਉੱਘਾ।

SikhNet (Spanish)y uno se vuelva el ser más respetado y famoso en el mundo entero,

ਸਭ ਤੇ ਊਚ; ਪਾਏ ਅਸਥਾਨੁ ॥

sabh te aooch; paae asathaan |

Sant Singh KhalsaHe obtains the highest place of all.
Manmohan SinghHe obtains the highest place of all.
Manmohan Singh (Punjabi)ਉਹ ਸਾਰਿਆਂ ਤੋਂ ਉੱਚਾ ਟਿਕਾਣਾ ਪਾ ਲੈਦਾ ਹੈ।
Fareedkot Teekaਪੁਨਾ ਵਹੁ ਸਰਬ ਸੇ ਊਚਾ ਅਸਥਾਨ ਪਰਮ ਪਦ ਪਾਵਤਾ ਹੈ॥
Prof. Sahib Singhਉਸ ਨੂੰ ਉੱਚੇ ਤੋਂ ਉੱਚਾ ਟਿਕਾਣਾ ਮਿਲ ਜਾਂਦਾ ਹੈ,
SikhNet (Spanish)al obtener el Estatus más elevado.

ਬਹੁਰਿ ਨ ਹੋਵੈ; ਆਵਨ ਜਾਨੁ ॥

bahur na hovai; aavan jaan |

Sant Singh KhalsaHe does not come and go in reincarnation any longer.
Manmohan SinghHe does not again come and go.
Manmohan Singh (Punjabi)ਉਹ ਮੁੜ ਕੇ, ਆਉਂਦਾ ਤੇ ਜਾਂਦਾ ਨਹੀਂ।
Fareedkot Teekaਜਿਸ ਸੇ ਪੁਨਾ ਤਿਸ ਕਾ ਇਸ ਸੰਸਾਰ ਮੇਂ ਆਵਣਾ ਜਾਣਾ ਅਰਥਾਤ ਜਨਮ ਮਰਨ ਨਹੀਂ ਹੋਤਾ ਹੈ॥
Prof. Sahib Singhਮੁੜ ਉਸ ਨੂੰ ਜਨਮ ਮਰਨ (ਦਾ ਗੇੜ) ਨਹੀਂ ਵਿਆਪਦਾ।

ਪਦ ਅਰਥ ਆਵਨ ਜਾਨੁ = ਆਉਣਾ ਜਾਣਾ, ਜੰਮਣਾ ਮਰਨਾ।

SikhNet (Spanish)Él ya no vuelve a reencarnar,

ਹਰਿ ਧਨੁ ਖਾਟਿ ਚਲੈ; ਜਨੁ ਸੋਇ ॥

har dhan khaatt chalai; jan soe |

Sant Singh KhalsaOne who departs, after earning the wealth of the Lord's Name,
Manmohan SinghHe departs after earning the wealth of God's Name,
Manmohan Singh (Punjabi)ਰੱਬ ਦੇ ਨਾਮ ਦੀ ਦੌਲਤ ਕਮਾ ਕੇ ਟੁਰਦਾ ਹੈ,
Fareedkot Teekaਸੋ ਜਨ ਹਰਿ ਨਾਮ ਧਨ ਕੋ ਖਟ ਕਰ ਪ੍ਰਲੋਕ ਮੇਂ ਚਲਤਾ ਹੈ॥
Prof. Sahib Singhਉਹ ਮਨੁੱਖ ਪ੍ਰਭੂ ਦਾ ਨਾਮ ਰੂਪ ਧਨ ਖੱਟ ਕੇ (ਜਗਤ ਤੋਂ) ਜਾਂਦਾ ਹੈ,
SikhNet (Spanish)pues quien parte después de haber obtenido la Riqueza del Naam, el Nombre del Señor,

ਨਾਨਕ; ਜਿਸਹਿ ਪਰਾਪਤਿ ਹੋਇ ॥੫॥

naanak; jiseh paraapat hoe |5|

Sant Singh KhalsaO Nanak, realizes it. ||5||
Manmohan Singhwho obtains (the Sukhmani), O Nanak!
Manmohan Singh (Punjabi)ਨਾਨਕ, ਜੋ (ਸੁਖਮਨੀ ਨੂੰ) ਪ੍ਰਾਪਤ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ ਇਹੁ ਸੁਖਮਨੀ ਬਾਣੀ ਪ੍ਰਾਪਤਿ ਹੋਵੈ॥੫॥
Prof. Sahib Singhਹੇ ਨਾਨਕ! ਜਿਸ ਮਨੁੱਖ ਨੂੰ (ਧੁਰੋਂ) ਇਹ ਦਾਤ ਮਿਲਦੀ ਹੈ ॥੫॥

ਪਦ ਅਰਥ ਜਿਸਹਿ = ਜਿਸ ਨੂੰ। ਪਰਾਪਤਿ ਹੋਇ = ਮਿਲਦਾ ਹੈ, ਦਾਤਿ ਹੁੰਦੀ ਹੈ ॥੫॥

SikhNet (Spanish)oh dice Nanak, toma Conciencia de esto.(5)

Open this shabad →

Shabad Guru Arjan Dev Ji Raag Gauree continues on Ang 296

ਖੇਮ ਸਾਂਤਿ; ਰਿਧਿ ਨਵ ਨਿਧਿ ॥

khem saant; ridh nav nidh |

Sant Singh KhalsaComfort, peace and tranquility, wealth and the nine treasures;
Manmohan SinghRepose, peace, wealth, nine treasures, understanding,
Manmohan Singh (Punjabi)ਆਰਾਮ ਚੈਨ, ਸ਼ਾਂਤੀ, ਦੌਲਤ ਨੋਖ਼ਜ਼ਾਨੇ ਸੋਚ ਸਮਝ,
Fareedkot Teekaਇਸ ਕੇ ਪਾਠਕੁ ਕੋ ਸ੍ਰਬ ਪ੍ਰਕਾਰ ਸੇ (ਖੇਮ) ਰਖ੍ਯਾ ਹੋ ਕਰ ਸ਼ਾਂਤੀ, ਪੁਨਾ ਜੋ ਭੋਜਨ ਆਦੀ ਅਲਪ ਵਸਤੁ ਅਨੇਕੋਂ ਮੇਂ ਵਰਤਾਵਣੇ ਸੇ ਤੋਟ ਨਾ ਆਵਣੀ। ਸੋ ਰਿਧੀ ਔਰ ਮਹਾਂ ਪਦਮ ੧, ਪਦਮ ੨, ਕਛਪ ੩, ਮਕਰ ੪, ਮੁਕੰਦ ੫, ਨੀਲ ੬, ਅਰਬ ੭, ਖਰਬ ੮, ਕੰਦ ੯, ਇਹ ਨੌਂ ਨਿਧੀ ਆਦਿ ਸਰਬ ਸ਼ਕਤੀ ਪ੍ਰਾਪਤ ਹੋਤੀ ਹੈਂ॥
Prof. Sahib Singhਅਟੱਲ ਸੁਖ ਮਨ ਦਾ ਟਿਕਾਉ, ਰਿਧੀਆਂ, ਨੌ ਖ਼ਜ਼ਾਨੇ,

ਪਦ ਅਰਥ ਖੇਮ = ਅਟੱਲ ਸੁਖ। ਸਾਂਤਿ = ਮਨ ਦਾ ਟਿਕਾਉ। ਰਿਧਿ = ਜੋਗ ਦੀਆਂ ਤਾਕਤਾਂ। ਨਵ ਨਿਧਿ = ਨੌ ਖ਼ਜ਼ਾਨੇ, ਜਗਤ ਦੇ ਸਾਰੇ ਹੀ ਪਦਾਰਥ।

SikhNet (Spanish)Tranquilidad y Paz, Riqueza

ਬੁਧਿ ਗਿਆਨੁ; ਸਰਬ ਤਹ ਸਿਧਿ ॥

budh giaan; sarab teh sidh |

Sant Singh Khalsawisdom, knowledge, and all spiritual powers;
Manmohan Singhdivine knowledge, all the immediate occult powers,
Manmohan Singh (Punjabi)ਬ੍ਰਹਿਮ ਵੀਚਾਰ, ਸਮੂਹ ਤਤਪਰ ਕਰਾਮਾਤੀ ਸ਼ਕਤੀਆਂ,
Fareedkot Teekaਔਰ ਵਿਵਹਾਰੋਂ ਕੀ ਬੁਧੀ (ਗਿਆਨੁ) ਸਾਸਤ੍ਰ ਬੋਧ ਵਾ ਸਰੂਪ ਕਾ ਗਿਆਨ, ਪੁਨਾ ਅਣਮਾ, ਮਹਿਮਾ ਆਦਿ ਸਰਬ ਸਿਧੀਆਂ ਪ੍ਰਾਪਤ ਹੋਤੀਆਂ ਹੈਂ॥
Prof. Sahib Singhਅਕਲ, ਗਿਆਨ ਤੇ ਸਾਰੀਆਂ ਕਰਾਮਾਤਾਂ ਉਸ ਮਨੁੱਖ ਵਿਚ (ਆ ਜਾਂਦੀਆਂ ਹਨ);

ਪਦ ਅਰਥ ਸਿਧਿ = ਕਰਾਮਾਤਾਂ। ਤਹ = ਓਥੇ, ਉਸ ਮਨੁੱਖ ਵਿਚ।

SikhNet (Spanish)y Gozo, Sabiduría y Espiritualidad,

ਬਿਦਿਆ ਤਪੁ ਜੋਗੁ; ਪ੍ਰਭ ਧਿਆਨੁ ॥

bidiaa tap jog; prabh dhiaan |

Sant Singh Khalsalearning, penance, Yoga and meditation on God;
Manmohan Singhlearning, penance, union with and meditation on the Master,
Manmohan Singh (Punjabi)ਇਲਮ, ਤਪੱਸਿਆ, ਮਾਲਕ ਦਾ ਮਿਲਾਪ ਅਤੇ ਸਿਮਰਨ,
Fareedkot Teekaਵਿਦਿਆ ਤਪ ਪ੍ਰਾਣਾਜਾਮ ਰੂਪ ਯੋਗ ਪੁਨਾ ਪ੍ਰਭ ਕਾ ਧਿਆਨੁ ॥
Prof. Sahib Singhਵਿੱਦਿਆ, ਤਪ, ਜੋਗ, ਅਕਾਲ ਪੁਰਖ ਦਾ ਧਿਆਨ,
SikhNet (Spanish)Conocimiento, Disciplina y Yoga; toda cualidad existe cuando se recuerda a diario el Naam, el Nombre del Señor.

Open this shabad (10 lines, Angs 295-296) →

Ang 295 of 1430