ਕਾਨੜਾ ਮਹਲਾ ੫ ਘਰੁ ੧੦ ॥
kaanarraa mahalaa 5 ghar 10 |
Sant Singh KhalsaKaanraa, Fifth Mehl, Tenth House:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਕਾਨੜਾ, ਘਰ ੧੦ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Kanra, Mejl Guru Aryan, Quinto Canal Divino, Décima Casa
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਐਸੋ ਦਾਨੁ ਦੇਹੁ ਜੀ ਸੰਤਹੁ; ਜਾਤ ਜੀਉ ਬਲਿਹਾਰਿ ॥
aiso daan dehu jee santahu; jaat jeeo balihaar |
Sant Singh KhalsaGive me that blessing, O Dear Saints, for which my soul would be a sacrifice.
Manmohan SinghO Sire saints, bless ye me, with such bounty of the Lord's Name, to which my soul is devoted.
Manmohan Singh (Punjabi)ਹੇ ਮਹਾਰਾਜ ਸਾਧੂਓ! ਤੁਸੀਂ ਸਾਈਂ ਦੇ ਨਾਮ ਦੀ ਐਹੋ ਜੇਹੀ ਦਾਤ ਬਖਸ਼ੋ, ਜਿਸ ਉਤੋਂ ਮੇਰੀ ਜਿੰਦੜੀ ਸਦਕੇ ਵੰਞਦੀ ਹੈ।
Fareedkot Teekaਹੇ ਸੰਤ ਜਨੋ! ਮੇਰੇ ਕੋ ਐਸਾ ਦਾਨੁ ਦੀਜੀਏ ਮੇਰਾ ਜੀਉ ਆਪ ਕੇ ਊਪਰ ਸੇ ਬਲਿਹਾਰਨੇ ਜਾਵੇ, ਭਾਵ ਸਰਧਾ ਦੀਜੀਏ॥
Prof. Sahib Singhਹੇ ਸੰਤ ਜਨੋ! ਮੈਨੂੰ ਇਹੋ ਜਿਹਾ ਦਾਨ ਦੇਹੋ (ਜੋ ਕਾਮਾਦਿਕ ਪੰਜ ਵੈਰੀਆਂ ਤੋਂ ਬਚਾ ਰੱਖੇ, ਮੇਰੀ) ਜਿੰਦ (ਨਾਮ ਦੀ ਦਾਤ ਤੋਂ) ਸਦਕੇ ਜਾਂਦੀ ਹੈ।ਪਦ ਅਰਥ ਦਾਨੁ = (ਨਾਮਿ ਦੀ) ਦਾਤਿ। ਸੰਤਹੁ = ਹੇ ਸੰਤ ਜਨੋ! ਜਾਤ = ਜਾਂਦੀ ਹੈ। ਜੀਉ = ਜਿੰਦ। ਬਲਿਹਾਰਿ = ਸਦਕੇ, ਕੁਰਬਾਨ।
SikhNet (Spanish)Oh, Santos queridos, denme esa Bendición con la que mi Alma se pueda ofrecer en sacrificio.
ਮਾਨ ਮੋਹੀ. ਪੰਚ ਦੋਹੀ, ਉਰਝਿ ਨਿਕਟਿ ਬਸਿਓ; ਤਾਕੀ ਸਰਨਿ ਸਾਧੂਆ, ਦੂਤ ਸੰਗੁ ਨਿਵਾਰਿ ॥੧॥ ਰਹਾਉ ॥
maan mohee. panch dohee, urajh nikatt basio; taakee saran saadhooaa, doot sang nivaar |1| rahaau |
Sant Singh KhalsaEnticed by pride, entrapped and plundered by the five thieves, still, you live near them. I have come to the Sanctuary of the Holy, and I have been rescued from my association with those demons. ||1||Pause||
Manmohan SinghBewitched by ego and defrauded and entrapped by the five demons, I abided in their nearness I have now sought the saints refuge and am delivered of the association of the five demons. Pause.
Manmohan Singh (Punjabi)ਹੰਗਤਾ ਦੀ ਫਰੇਫਤਾ ਕੀਤੀ ਹੋਈ ਅਤੇ ਪੰਜਾਂ ਭੂਤਨਿਆਂ ਦੀ ਠੱਗੀ ਅਤੇ ਫਾਹੀ ਹੋਈ, ਮੈਂ ਉਨ੍ਹਾਂ ਦੇ ਨੇੜੇ ਵਸਦੀ ਸਾਂ। ਮੈਂ ਹੁਣ ਸੰਤਾਂ ਦੀ ਸਰਣਾਗਤ ਲਈ ਹੈ ਅਤੇ ਪੰਜਾਂ ਭੂਤਨਿਆਂ ਦੀ ਸੰਗਤ ਤੋਂ ਖਲਾਸੀ ਪਾ ਗਈ ਹਾਂ। ਠਹਿਰਾਉ।
Fareedkot Teekaਮਾਨਕਰ ਬੁਧੀ ਮੋਹੀ ਹੈ ਔਰ ਕਾਮਾਦਿਕ ਪੰਚੋਂ ਕੀ ਸਰੀਰ ਮੇਂ ਦੋਹੀ ਫਿਰ ਰਹੀ ਹੈ, ਵਿਸ਼੍ਯੋਂ ਮੇਂ ਉਰਝ ਰਹਾ ਹੂੰ। ਪਰਮੇਸ੍ਵਰ ਨਿਕਟ ਬਸਤਾ ਹੈ ਪਰੰਤੂ ਮੈਂ ਇਸ ਪੜਦੇ ਕਰ ਪਾਇ ਨਹੀਂ ਸਕਤਾ ਹੂੰ। ਤਾਂ ਤੇ ਹੇ ਸੰਤ ਜਨੋਂ! ਕਾਮਾਦਿਕ ਦੁਤੋਂ ਕਾ ਸੰਗ ਨਿਵਾਰਨੇ ਹੇਤ ਸਾਧੂਆਂ ਕੀ ਸਰਨਿ ਤਕੀ ਹੈ॥੧॥ ਰਹਾਉ ॥
Prof. Sahib Singh(ਇਹ ਜਿੰਦ) ਅਹੰਕਾਰ ਵਿਚ ਮਸਤ ਰਹਿੰਦੀ ਹੈ, (ਕਾਮਾਦਿਕ) ਪੰਜ (ਚੋਰਾਂ ਦੇ ਹੱਥੋਂ) ਠੱਗੀ ਜਾਂਦੀ ਹੈ, (ਉਹਨਾਂ ਕਾਮਾਦਿਕਾਂ ਵਿਚ ਹੀ) ਫਸ ਕੇ (ਉਹਨਾਂ ਦੇ ਹੀ) ਨੇੜੇ ਟਿਕੀ ਰਹਿੰਦੀ ਹੈ। ਮੈਂ (ਇਹਨਾਂ ਤੋਂ ਬਚਣ ਲਈ) ਸੰਤ ਜਨਾਂ ਦੀ ਸਰਨ ਤੱਕੀ ਹੈ। (ਹੇ ਸੰਤ ਜਨੋ! ਮੇਰਾ ਇਹਨਾਂ ਕਾਮਾਦਿਕ) ਵੈਰੀਆਂ ਵਾਲਾ ਸਾਥ ਦੂਰ ਕਰੋ ॥੧॥ ਰਹਾਉ ॥ਪਦ ਅਰਥ ਮਾਨ = ਅਹੰਕਾਰ। ਪੰਚ = (ਕਾਮਾਦਿਕ) ਪੰਜ (ਚੋਰ)। ਦੋਹੀ = ਠੱਗੀ ਹੋਈ। ਉਰਝਿ = (ਕਾਮਾਦਿਕ ਵਿਚ) ਫਸ ਕੇ। ਨਿਕਟਿ = (ਇਹਨਾਂ ਕਾਮਾਦਿਕਾਂ ਦੇ) ਨੇੜੇ। ਤਾਕੀ = (ਹੁਣ) ਤੱਕੀ ਹੈ। ਸਾਧੂਆ = ਸੰਤ ਜਨਾਂ ਦੀ। ਦੂਤ ਸੰਗੁ = (ਕਾਮਾਦਿਕ) ਵੈਰੀਆਂ ਦਾ ਸਾਥ। ਨਿਵਾਰਿ = ਦੂਰ ਕਰੋ ॥੧॥ ਰਹਾਉ ॥
SikhNet (Spanish)Engañado por el orgullo, atrapado y ultrajado por los cinco ladrones, aún sigues viviendo cerca de ellos. He llegado al Recinto de los Santos y he sido rescatado de mi complicidad con esos seres malvados. (1-Pausa)
ਕੋਟਿ ਜਨਮ. ਜੋਨਿ ਭ੍ਰਮਿਓ; ਹਾਰਿ ਪਰਿਓ ਦੁਆਰਿ ॥੧॥
kott janam. jon bhramio; haar pario duaar |1|
Sant Singh KhalsaI wandered through millions of lifetimes and incarnations. I am so very tired - I have fallen at God's Door. ||1||
Manmohan SinghBeing tired by wandering through myriads of births and existences, I have now fallen at the God's door.
Manmohan Singh (Punjabi)ਕ੍ਰੋੜਾ ਹੀ ਜਨਮਾਂ ਅਤੇ ਜੂਨੀਆਂ ਅੰਦਰ ਭਟਕਣ ਦੁਆਰਾ ਹਾਰ ਹੁਟ ਕੇ, ਮੈਂ ਹੁਣ ਵਾਹਿਗੁਰੂ ਦੇ ਬੂਹੇ ਤੇ ਆ ਡਿੱਗਾ ਹਾਂ।
Fareedkot Teekaਕ੍ਰੋੜੋਂ ਜਨਮ ਜੂਨੀਓਂ ਮੇਂ ਭਰਮਤਾ ਹੂੰ ਅਬ ਹਾਰ ਕੇ ਆਪ ਕੇ ਦ੍ਵਾਰੇ ਪੜਾ ਹੂੰ॥੧॥
Prof. Sahib Singhਹੇ ਸੰਤ ਜਨੋ! (ਕਾਮਾਦਿਕ ਪੰਜਾਂ ਵੈਰੀਆਂ ਦੇ ਪ੍ਰਭਾਵ ਹੇਠ ਰਹਿ ਕੇ ਮਨੁੱਖ ਦੀ ਜਿੰਦ) ਕ੍ਰੋੜਾਂ ਜਨਮਾਂ ਜੂਨਾਂ ਵਿਚ ਭਟਕਦੀ ਰਹਿੰਦੀ ਹੈ। (ਹੇ ਸੰਤ ਜਨੋ!) ਮੈਂ ਹੋਰ ਆਸਰੇ ਛੱਡ ਕੇ ਤੁਹਾਡੇ ਦਰ ਤੇ ਆਇਆ ਹਾਂ ॥੧॥ਪਦ ਅਰਥ ਕੋਟਿ = ਕ੍ਰੋੜਾਂ। ਭ੍ਰਮਿਓ = ਭਟਕਦਾ ਫਿਰਿਆ। ਦੁਆਰਿ = (ਤੁਹਾਡੇ) ਦਰ ਤੇ ॥੧॥
SikhNet (Spanish)Cansado estoy de vagar por millones de vidas y reencarnaciones. He caído a la Puerta del Señor. (1)
ਕਿਰਪਾ ਗੋਬਿੰਦ ਭਈ; ਮਿਲਿਓ ਨਾਮੁ ਅਧਾਰੁ ॥
kirapaa gobind bhee; milio naam adhaar |
Sant Singh KhalsaThe Lord of the Universe has become Kind to me; He has blessed me with the Support of the Naam.
Manmohan SinghThe Lord of the world has shown mercy and I am now blessed with the Name's support.
Manmohan Singh (Punjabi)ਸੰਸਾਰ ਦੇ ਸੁਆਮੀ ਨੇ ਮਿਹਰ ਧਾਰੀ ਹੈ ਅਤੇ ਮੈਨੂੰ ਹੁਣ ਨਾਮ ਦਾ ਆਸਰਾ ਪ੍ਰਾਪਤ ਹੋ ਗਿਆ ਹੈ।
Fareedkot Teekaਗੋਬਿੰਦ ਜੀ ਕੀ ਕ੍ਰਿਪਾ ਭਈ ਹੈ ਕਯੋਂਕਿ ਮੇਰੇ ਕੋ ਨਾਮ ਕਾ ਆਸਰਾ ਮਿਲਾ ਹੈ॥
Prof. Sahib Singhਜਿਸ ਮਨੁੱਖ ਉੱਤੇ ਪਰਮਾਤਮਾ ਦੀ ਮਿਹਰ ਹੁੰਦੀ ਹੈ, ਉਸ ਨੂੰ (ਕਾਮਾਦਿਕ ਵੈਰੀਆਂ ਦਾ ਟਾਕਰਾ ਕਰਨ ਲਈ ਪਰਮਾਤਮਾ ਦਾ) ਨਾਮ ਆਸਰਾ ਮਿਲ ਜਾਂਦਾ ਹੈ, ਉਸ ਦਾ ਇਹ ਦੁਰਲੱਭ (ਮਨੁੱਖਾ) ਜਨਮ ਕਾਮਯਾਬ ਹੋ ਜਾਂਦਾ ਹੈ।ਪਦ ਅਰਥ ਅਧਾਰੁ = ਆਸਰਾ।
SikhNet (Spanish)El Señor del Universo me mostró Su Bondad y me bendijo con el Soporte del Naam.
ਦੁਲਭ ਜਨਮੁ ਸਫਲੁ ਨਾਨਕ; ਭਵ ਉਤਾਰਿ ਪਾਰਿ ॥੨॥੧॥੪੫॥
dulabh janam safal naanak; bhav utaar paar |2|1|45|
Sant Singh KhalsaThis precious human life has become fruitful and prosperous; O Nanak, I am carried across the terrifying world-ocean. ||2||1||45||
Manmohan SinghMy invaluable life has become fruitful, O Nanak and I am ferried across the world ocean.
Manmohan Singh (Punjabi)ਮੇਰਾ ਅਮੋਲਕ ਜੀਵਨ ਫਲਦਾਇਕ ਹੋ ਗਿਆ ਹੈ, ਹੇ ਨਾਨਕ! ਅਤੇ ਮੈਂ ਸੰਸਾਰ ਸਮੁੰਦਰ ਤੋਂ ਪਾਰ ਉਤਰ ਗਿਆ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਦੁਲਭ ਜਨਮ ਸਫਲਾ ਹੂਆ ਹੈ, ਕ੍ਯੋਂਕਿ ਤੁਮ ਨੇ ਮੁਝ ਕੋ ਸੰਸਾਰ ਸਮੁੰਦ੍ਰ ਸੇ ਪਾਰ ਉਤਾਰ ਦੀਆ ਹੈ॥੪॥੧॥੪੫॥☬ਆਤਮ ਪ੍ਰਾਪਤੀ ਦਿਖਾਵਤੇ ਹੈਂ:
Prof. Sahib Singhਹੇ ਨਾਨਕ! (ਪ੍ਰਭੂ-ਚਰਨਾਂ ਵਿਚ ਅਰਦਾਸ ਕਰ ਤੇ ਆਖ-ਹੇ ਪ੍ਰਭੂ! ਮੈਨੂੰ ਆਪਣੇ ਨਾਮ ਦਾ ਆਸਰਾ ਦੇ ਕੇ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ ॥੨॥੧॥੪੫॥ਪਦ ਅਰਥ ਦੁਲਭ = ਮੁਸ਼ਕਿਲ ਨਾਲ ਮਿਲਣ ਵਾਲਾ। ਸਫਲੁ = ਕਾਮਯਾਬ। ਭਵ = ਸੰਸਾਰ-ਸਮੁੰਦਰ ॥੨॥੧॥੪੫॥
SikhNet (Spanish)Así, esta preciosa vida humana se ha vuelto próspera y fructífera. Oh, dice Nanak, soy llevado a través del aterrador océano del mundo. (2-1-45)