ਕਾਨੜਾ ਮਹਲਾ ੫ ਘਰੁ ੧੧ ॥
kaanarraa mahalaa 5 ghar 11 |
Sant Singh KhalsaKaanraa, Fifth Mehl, Eleventh House:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਕਾਨੜਾ, ਘਰ ੧੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Malhar, Kanra, Mejl Guru Aryan, Quinto Canal Divino, Décima Primera Casa.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Solo Creador Universal, por la Gracia del Verdadero Guru.
ਸਹਜ ਸੁਭਾਏ; ਆਪਨ ਆਏ ॥
sehaj subhaae; aapan aae |
Sant Singh KhalsaHe Himself has come to me, in His Natural Way.
Manmohan SinghOf Himself, the Lord has come to meet with me all-too-spontaneously.
Manmohan Singh (Punjabi)ਆਪ ਸੁਆਮੀ ਸੁਤੇ ਸਿਧ ਹੀ ਆ ਕੇ ਮੈਨੂੰ ਮਿਲ ਪਿਆ ਹੈ।
Fareedkot Teeka(ਸਹਜ ਸੁਭਾਏ) ਨਿਰਜਤਨ ਹੀ ਆਪ ਪਰਮੇਸ੍ਵਰ ਜੀ ਆਏ ਹੈਂ॥
Prof. Sahib Singh(ਕਿਸੇ) ਆਤਮਕ ਅਡੋਲਤਾ ਵਾਲੇ ਪਿਆਰ ਦੀ ਪ੍ਰੇਰਨਾ ਨਾਲ (ਪ੍ਰਭੂ ਜੀ) ਆਪਣੇ ਆਪ ਹੀ (ਮੈਨੂੰ) ਆ ਮਿਲੇ ਹਨ,ਪਦ ਅਰਥ ਸਹਜ = ਆਤਮਕ ਅਡੋਲਤਾ। ਸੁਭਾਏ = ਸੁਭਾਇ, ਪਿਆਰ ਦੀ ਰਾਹੀਂ, ਪਿਆਰ ਦੇ ਪ੍ਰੇਰੇ ਹੋਏ। ਆਪਨ = ਆਪਣੇ ਆਪ।
SikhNet (Spanish)Él ha llegado a mí naturalmente.
ਕਛੂ. ਨ ਜਾਨੌ; ਕਛੂ ਦਿਖਾਏ ॥
kachhoo. na jaanau; kachhoo dikhaae |
Sant Singh KhalsaI know nothing, and I show nothing.
Manmohan SinghI know nothing, nor have I shown any good quality.
Manmohan Singh (Punjabi)ਮੈਂ ਕੁਝ ਨਹੀਂ ਜਾਣਦਾ, ਨਾਂ ਹੀ ਮੈਂ ਕੋਈ ਚੰਗਾ ਵਸਫ ਵਿਖਾਲਿਆ ਹੈ।
Fareedkot Teekaਮੈਂ ਕੁਛ ਨਹੀਂ ਜਾਨਤਾ ਕਿ (ਕਛੁ) ਕ੍ਯਾ ਮੇਰਾ ਸਾਧਨ ਦੇਖ ਕਰ ਆਏ ਹੈਂ॥
Prof. Sahib Singhਮੈਂ ਤਾਂ ਨਾਹ ਕੁਝ ਜਾਣਦਾ-ਬੁੱਝਦਾ ਹਾਂ, ਨਾਹ ਮੈਂ ਕੋਈ ਚੰਗੀ ਕਰਣੀ ਵਿਖਾ ਸਕਿਆ ਹਾਂ।ਪਦ ਅਰਥ ਜਾਨੌ = ਜਾਨਉਂ, ਮੈਂ ਜਾਣਦਾ। ਨ ਕਛੂ ਜਾਨੌ (ਨ) ਕਛੂ ਦਿਖਾਏ = ਨਾਹ ਮੈਂ ਕੁਝ ਜਾਣਦਾ ਹਾਂ, ਨਾਹ ਮੈਂ ਕੁਝ ਵਿਖਾਇਆ ਹੈ (ਨਾਹ ਮੇਰੀ ਮੱਤ-ਬੱਧ ਉੱਚੀ ਹੈ, ਨਾਹ ਮੇਰੀ ਕਰਣੀ ਉੱਚੀ ਹੈ)।
SikhNet (Spanish)No sé nada ni muestro nada,
ਪ੍ਰਭੁ ਮਿਲਿਓ ਸੁਖ; ਬਾਲੇ ਭੋਲੇ ॥੧॥ ਰਹਾਉ ॥
prabh milio sukh; baale bhole |1| rahaau |
Sant Singh KhalsaI have met God through innocent faith, and He has blessed me with peace. ||1||Pause||
Manmohan SinghThrough child-like innocence, I have met with my Lord and he has blessed me with peace. Pause.
Manmohan Singh (Punjabi)ਬੱਚੇ ਵਰਗੇ ਭੋਲੇਪਲ ਰਾਹੀ ਮੈਂ ਆਪਣੇ ਸੁਆਮੀ ਨੂੰ ਮਿਲ ਪਿਆ ਹਾਂ ਅਤੇ ਉਸ ਨੇ ਮੈਨੂੰ ਆਰਾਮ ਬਖਸ਼ ਦਿੱਤਾ ਹੈ। ਠਹਿਰਾਉ।
Fareedkot Teeka(ਬਾਲੇ ਭੋਲੇ) ਨਿਸਕਪਟ ਹੋਣੇ ਤੇ ਪ੍ਰਭੂ ਮਿਲਾ ਹੈ, ਤੋ ਸੁਖ ਹੂਆ ਹੈ॥੧॥ ਰਹਾਉ ॥
Prof. Sahib Singhਮੈਨੂੰ ਭੋਲੇ ਬਾਲ ਨੂੰ ਉਹ ਸੁਖਾਂ ਦਾ ਮਾਲਕ ਪ੍ਰਭੂ (ਆਪ ਹੀ) ਆ ਮਿਲਿਆ ਹੈ ॥੧॥ ਰਹਾਉ ॥ਪਦ ਅਰਥ ਬਾਲੇ ਭੋਲੇ = ਭੋਲੇ ਬਾਲਕ ਨੂੰ ॥੧॥ ਰਹਾਉ ॥
SikhNet (Spanish)he encontrado a Dios a través de mi Fe inocente y Él me ha bendecido con la Paz. (1-Pausa)
ਸੰਜੋਗਿ ਮਿਲਾਏ; ਸਾਧ ਸੰਗਾਏ ॥
sanjog milaae; saadh sangaae |
Sant Singh KhalsaBy the good fortune of my destiny, I have joined the Saadh Sangat, the Company of the Holy.
Manmohan SinghGood fortune has united me with the saints society.
Manmohan Singh (Punjabi)ਚੰਗੀ ਪ੍ਰਾਲਭਧ ਨੇ ਮੈਨੂੰ ਸਸਿਤਸੰਗਤ ਨਾਲ ਜੋੜ ਦਿੱਤਾ ਹੈ।
Fareedkot Teekaਪੂਰਬਲੇ ਸੁਭ ਕਰਮੋਂ ਕੇ ਸੰਜੋਗ ਸੇ ਸਾਧੂਓਂ ਕੇ ਸੰਗ ਮਿਲਾਏ ਹੈਂ॥
Prof. Sahib Singh(ਕਿਸੇ ਪਿਛਲੇ) ਸੰਜੋਗ ਨੇ (ਮੈਨੂੰ) ਸਾਧ ਸੰਗਤ ਵਿਚ ਮਿਲਾ ਦਿੱਤਾ,ਪਦ ਅਰਥ ਸੰਜੋਗਿ = ਸੰਜੋਗ ਨੇ। ਸਾਧ ਸੰਗਾਏ = ਸਾਧ ਸੰਗਤ ਵਿਚ।
SikhNet (Spanish)Gracias a la buena Fortuna de mi Destino me he unido a la Saad Sangat, a la Compañía de los Santos.
ਕਤਹੂ. ਨ ਜਾਏ; ਘਰਹਿ ਬਸਾਏ ॥
katahoo. na jaae; ghareh basaae |
Sant Singh KhalsaI do not go out anywhere; I dwell in my own home.
Manmohan SinghI now go no where and abide in my home.
Manmohan Singh (Punjabi)ਮੈਂ ਹੁਣ ਕਿਧਰੇ ਨਹੀਂ ਜਾਂਦਾ ਅਤੇ ਆਪਣੇ ਧਾਮ ਅੰਦਰ ਵਸਦਾ ਹਾਂ।
Fareedkot Teekaਅਬ ਹਮਾਰਾ ਮਨ ਕਹੀਂ ਨਹੀਂ ਜਾਤਾ, ਅਪਨੋ ਘਰ ਮੇਂ ਆ ਬਸਾ ਹੈ॥
Prof. Sahib Singh(ਹੁਣ ਮੇਰਾ ਮਨ) ਕਿਸੇ ਭੀ ਹੋਰ ਪਾਸੇ ਨਹੀਂ ਜਾਂਦਾ, (ਹਿਰਦੇ-) ਘਰ ਵਿਚ ਹੀ ਟਿਕਿਆ ਰਹਿੰਦਾ ਹੈ।ਪਦ ਅਰਥ ਕਤਹੂ = ਕਿਸੇ ਭੀ ਹੋਰ ਪਾਸੇ। ਘਰਹਿ = ਘਰ ਵਿਚ ਹੀ।
SikhNet (Spanish)No voy a ningún lado y habito en mi hogar.
ਗੁਨ ਨਿਧਾਨੁ ਪ੍ਰਗਟਿਓ; ਇਹ ਚੋਲੈ ॥੧॥
gun nidhaan pragattio; ih cholai |1|
Sant Singh KhalsaGod, the Treasure of Virtue, has been revealed in this body-robe. ||1||
Manmohan SinghGod, the Treasure of virtues, has become manifest within this body cloak of mine.
Manmohan Singh (Punjabi)ਨੇਕੀਆਂ ਦਾ ਖਜਾਨਾ, ਵਾਹਿਗੁਰੂ, ਮੇਰੀ ਇਸ ਦੇਹ ਦੀ ਚੋਲੀ ਅੰਦਰ ਸਾਖਿਆਤ ਆ ਵਸਿਆ ਹੈ।
Fareedkot Teekaਗੁਣੋਂ ਕਾ ਸਮੁੰਦ੍ਰ ਹਰੀ ਇਸ ਸਰੀਰ ਰੂਪੀ ਚੋਲੇ ਮੇਂ ਪ੍ਰਗਟ ਹੂਆ ਹੈ॥੧॥
Prof. Sahib Singh(ਮੇਰੇ ਇਸ ਸਰੀਰ ਵਿਚ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਪਰਗਟ ਹੋ ਪਿਆ ਹੈ ॥੧॥ਪਦ ਅਰਥ ਗੁਨ ਨਿਧਾਨੁ = ਗੁਣਾਂ ਦਾ ਖ਼ਜ਼ਾਨਾ ਪ੍ਰਭੂ। ਇਹ ਚੋਲੈ = ਇਸ ਸਰੀਰ ਵਿਚ ॥੧॥
SikhNet (Spanish)Dios, el Tesoro de Virtud ha sido revelado en esta túnica de cuerpo que tengo. (1)
ਚਰਨ ਲੁਭਾਏ; ਆਨ ਤਜਾਏ ॥
charan lubhaae; aan tajaae |
Sant Singh KhalsaI have fallen in love with His Feet; I have abandoned everything else.
Manmohan SinghI have fallen in love with the Lord's feet and have abandoned all else.
Manmohan Singh (Punjabi)ਮੇਰਾ ਪ੍ਰਭੂ ਦੇ ਪੈਰ ਨਾਲ ਪਿਆਰ ਪੈ ਗਿਆ ਹੈ ਅਤੇ ਮੈਂ ਹੋਰ ਸਾਰਾ ਕੁਛ ਛੱਡ ਛਡਿਆ ਹੈ।
Fareedkot Teekaਜਬ ਤਿਸ ਕੇ ਚਰਨੌਂ ਮੇਂ ਲੁਭਾਏ ਤੋ ਔਰ ਸਭ ਕੋ ਤ੍ਯਾਗ ਦੀਆ॥☬ਜੇ ਕਹੇ ਕਿਸ ਕੇ ਚਰਨੋਂ ਸੇ ਲੁਭਾਏ ਹੋ? ਸੋ ਕਹਤੇ ਹੈਂ:
Prof. Sahib Singh(ਪ੍ਰਭੂ ਦੇ) ਚਰਨਾਂ ਨੇ (ਮੈਨੂੰ ਆਪਣੇ ਵਲ) ਖਿੱਚ ਪਾ ਲਈ ਹੈ, ਮੈਥੋਂ ਹੋਰ ਸਾਰੇ ਮੋਹ-ਪਿਆਰ ਛਡਾ ਲਏ ਹਨ,ਪਦ ਅਰਥ ਲੁਭਾਏ = ਖਿੱਚ ਪਾ ਲਈ ਹੈ। ਆਨ = ਹੋਰ (ਪਿਆਰ, ਆਸਰੇ)। ਤਜਾਏ = ਛੱਡ ਦਿੱਤੇ ਹਨ।
SikhNet (Spanish)Me enamoré de Sus Pies y abandoné todo lo demás.
ਥਾਨ ਥਨਾਏ; ਸਰਬ ਸਮਾਏ ॥
thaan thanaae; sarab samaae |
Sant Singh KhalsaIn the places and interspaces, He is All-pervading.
Manmohan SinghIn places and their inter-spaces and all over my Lord is pervading.
Manmohan Singh (Punjabi)ਥਾਵਾ ਤੇ ਉਨ੍ਹਾਂ ਦੀਆਂ ਵਿੱਥਾ ਤੇ ਵਿਰਲਾ ਅੰਦਰ ਅਤੇ ਸਾਰੇ ਹੀ ਮੇਰਾ ਪ੍ਰਭੂ ਵਿਆਪਕ ਹੋ ਰਿਹਾ ਹੈ।
Fareedkot Teekaਜੋ ਠਾਕੁਰ ਜੀ ਸਰਬ ਥਾਨ ਥਨੰਤਰੋਂ ਮੇਂ ਸਮਾਏ ਹੂਏ ਹੈਂ॥
Prof. Sahib Singh(ਹੁਣ ਮੈਨੂੰ ਇਉਂ ਦਿੱਸਦਾ ਹੈ ਕਿ ਉਹ ਪ੍ਰਭੂ) ਹਰੇਕ ਥਾਂ ਵਿਚ ਸਭਨਾਂ ਵਿਚ ਵੱਸ ਰਿਹਾ ਹੈ।ਪਦ ਅਰਥ ਥਾਨ ਥਨਾਏ = ਥਾਨ ਥਾਨ ਵਿਚ, ਹਰੇਕ ਥਾਂ ਵਿਚ। ਸਰਬ = ਸਭਨਾਂ ਵਿਚ।
SikhNet (Spanish)En todo lugar y en los espacios inferiores Él prevalece.
ਰਸਕਿ ਰਸਕਿ; ਨਾਨਕੁ. ਗੁਨ ਬੋਲੈ ॥੨॥੧॥੪੬॥
rasak rasak; naanak. gun bolai |2|1|46|
Sant Singh KhalsaWith loving joy and excitement, Nanak speaks His Praises. ||2||1||46||
Manmohan SinghWith joy and love, Nanak utters the praises of the Lord.
Manmohan Singh (Punjabi)ਖੁਸ਼ੀ ਅਤੇ ਸਨੇਹ ਨਾਲ ਨਾਨਕ, ਸੁਆਮੀ ਦੀਆਂ ਸਿਫਤਾਂ ਉਚਾਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ (ਰਸਕਿ) ਪ੍ਰੇਮੀ ਹੋ ਕਰ ਤਿਸ (ਰਸਕਿ) ਅਨੰਦ ਰੂਪ ਪਰਮੇਸ੍ਵਰ ਕੇ ਗੁਣੋਂ ਕੋ (ਬੋਲੈ) ਉਚਾਰਨ ਕਰਤਾ ਹੂੰ॥੨॥੧॥੪੬॥
Prof. Sahib Singh(ਹੁਣ ਉਸ ਦਾ ਦਾਸ) ਨਾਨਕ ਬੜੇ ਆਨੰਦ ਨਾਲ ਉਸ ਦੇ ਗੁਣ ਉਚਾਰਦਾ ਰਹਿੰਦਾ ਹੈ ॥੨॥੧॥੪੬॥ਪਦ ਅਰਥ ਰਸਕਿ = ਸੁਆਦ ਨਾਲ, ਆਨੰਦ ਨਾਲ ॥੨॥੧॥੪੬॥
SikhNet (Spanish)Con amorosa Dicha y Entusiasmo, Nanak pronuncia su Alabanza. (2-1-46)