ੴ

ਸਿੱਖਬਾਣੀ · SikhBani

ਜੋ ਰਾਤੇ ਮਾਤੇ ਸੰਗਿ ਬਪੁਰੀ ਮਾਇਆ ਮੋਹ ਸੰਤਾਪ ॥੧॥

jo raate maate sang bapuree maaeaa moh santaap 1
Guru Arjan Dev Ji ਗੁਰੂ ਅਰਜਨ ਦੇਵ ਜੀ · Raag Kaanraa · Ang 1306 · 6 lines
Translations

ਕਾਨੜਾ ਮਃ ੫ ਘਰੁ ੯ ॥

kaanarraa mahalaa 5 ghar 9 |

Sant Singh KhalsaKaanraa, Fifth Mehl, Ninth House:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan Dev, Quinto Canal Divino, Novena Casa.

ਤਾਂ ਤੇ ਜਾਪਿ ਮਨਾ; ਹਰਿ ਜਾਪਿ ॥

taan te jaap manaa; har jaap |

Sant Singh KhalsaThis is why you should chant and meditate on the Lord, O mind.
Manmohan SinghThou contemplate, contemplate, on thy Lord, O man.
Manmohan Singh (Punjabi)ਤੂੰ ਆਪਣੇ ਸੁਆਮੀ ਦਾ ਸਿਮਰਨ ਸਿਮਰਨ ਕਰ, ਹੇ ਬੰਦੇ;
Fareedkot Teekaਤਾਂ ਤੇ ਹੇ ਮੇਰੇ ਮਨ! ਹਰਿ ਜਾਪ ਕੋ ਜਪਣਾਂ ਕਰੁ॥
Prof. Sahib Singhਹੇ (ਮੇਰੇ) ਮਨ! (ਜੇ ਹਉਮੈ ਦੇ ਤਾਪ ਤੋਂ ਬਚਣਾ ਹੈ) ਤਾਂ ਪਰਮਾਤਮਾ ਦਾ ਨਾਮ ਜਪਿਆ ਕਰ, ਸਦਾ ਜਪਿਆ ਕਰ,

ਪਦ ਅਰਥ ਤਾਂ ਤੇ = ਇਸ ਵਾਸਤੇ। ਮਨਾ = ਹੇ ਮਨ! ਜਾਪਿ = ਜਪਿਆ ਕਰ।

SikhNet (Spanish)Los Vedas y los Santos dicen que el sendero es traicionero y difícil al vivir intoxicado con el apego emocional y la fiebre del egoísmo.

ਜੋ ਸੰਤ ਬੇਦ ਕਹਤ, ਪੰਥੁ ਗਾਖਰੋ; ਮੋਹ ਮਗਨ ਅਹੰ ਤਾਪ ॥ ਰਹਾਉ ॥

jo sant bed kehat, panth gaakharo; moh magan ahan taap | rahaau |

Sant Singh KhalsaThe Vedas and the Saints say that the path is treacherous and difficult. You are intoxicated with emotional attachment and the fever of egotism. ||Pause||
Manmohan SinghThis is the way, which the saints and the Vedas say is arduous. But thou are inebriated with the fever of attachment and ego. Pause.
Manmohan Singh (Punjabi)ਇਹ ਉਹ ਰਸਤਾ ਹੈ, ਜਿਸ ਨੂੰ ਸਾਧੂ ਅਤੇ ਵੇਦ ਕਠਨ ਦਸਦੇ ਹਨ। ਪ੍ਰੰਤੂ ਤੂੰ ਮਮਤਾ ਅਤੇ ਹੰਗਤਾ ਦੇ ਬੁਖਾਰ ਨਾਲ ਮਤਵਾਲਾ ਹੋਇਆ ਹੋਇਆ ਹੈਂ। ਠਹਿਰਾਉ।
Fareedkot Teekaਜੋ ਸੰਤ ਅਰ ਬੇਦੁ ਪ੍ਰਲੋਕ ਕੇ ਰਸਤੇ ਕੋ (ਗਾਖਰੋ) ਕਠਨ ਕਹਤੇ ਹੈਂ ਤਿਸ ਕੇ ਉਲੰਘਣੇ ਕੋ ਹਰੀ ਜਾਪ ਹੀ ਹੈ ਔਰ ਤੂੰ ਹੰਕਾਰ ਤਾਪ ਕਰ ਮੋਹ ਮੇਂ ਮਗਨੁ ਹੋ ਰਹਾ ਹੈਂ॥ ਰਹਾਉ ॥
Prof. Sahib Singhਇਹੀ ਉਪਦੇਸ਼ ਗੁਰੂ ਦੇ ਬਚਨ ਕਰਦੇ ਹਨ। (ਨਾਮ ਜਪਣ ਤੋਂ ਬਿਨਾ ਜ਼ਿੰਦਗੀ ਦਾ) ਰਸਤਾ ਬਹੁਤ ਔਖਾ ਹੈ (ਇਸ ਤੋਂ ਬਿਨਾ) ਮੋਹ ਵਿਚ ਡੁੱਬੇ ਰਹੀਦਾ ਹੈ, ਹਉਮੈ ਦਾ ਤਾਪ ਚੜ੍ਹਿਆ ਰਹਿੰਦਾ ਹੈ ॥ ਰਹਾਉ॥

ਪਦ ਅਰਥ ਸੰਤ ਬੇਦ = ਗੁਰੂ ਦੇ ਬਚਨ। ਪੰਥੁ = (ਜ਼ਿੰਦਗੀ ਦਾ) ਰਸਤਾ। ਗਾਖਰੋ = ਔਖਾ, ਕਠਨ। ਮਗਨ = ਮਸਤ। ਅਹੰ = ਹਉਮੈ ॥ ਰਹਾਉ॥

SikhNet (Spanish)Es por eso, que deberías cantar y meditar en el Señor, oh mente. (Pausa)

ਜੋ ਰਾਤੇ ਮਾਤੇ, ਸੰਗਿ ਬਪੁਰੀ; ਮਾਇਆ ਮੋਹ ਸੰਤਾਪ ॥੧॥

jo raate maate, sang bapuree; maaeaa moh santaap |1|

Sant Singh KhalsaThose who are imbued and intoxicated with the wretched Maya, suffer the pains of emotional attachment. ||1||
Manmohan SinghThey who are imbued and intoxicated with the wretched mammon, they writhe in the pain of its attachment.
Manmohan Singh (Punjabi)ਜਿਹੜੇ ਨਿਕਰਮਣ ਮੋਹਣੀ ਦੇ ਨਾਲ ਰੰਗੀਜੇ ਅਤੇ ਮਤਵਾਲੇ ਹੋਏ ਹੋਏ ਹਨ, ਉਹ ਇਸ ਦੀ ਲਗਨ ਦੀ ਪੀੜ ਅੰਦਰ ਤੜਫਦੇ ਹਨ।
Fareedkot Teekaਜੋ ਪੁਰਸ ਬਪੁਰੀ ਮਾਯਾ ਕੋ ਸੰਗ ਰਾਤੇ ਮਾਤੇ ਹੈਂ, ਸੋ ਮਾਯਾ ਮੋਹ ਕਰ ਸੰਤਪਤ ਹੋਤੇ ਹੈਂ॥੧॥
Prof. Sahib Singhਹੇ ਮਨ! ਜਿਹੜੇ ਮਨੁੱਖ ਭੈੜੀ ਮਾਇਆ ਨਾਲ ਰੱਤੇ ਮੱਤੇ ਰਹਿੰਦੇ ਹਨ, ਉਹਨਾਂ ਨੂੰ (ਮਾਇਆ ਦੇ) ਮੋਹ ਦੇ ਕਾਰਨ (ਅਨੇਕਾਂ) ਦੁੱਖ-ਕਲੇਸ਼ ਵਿਆਪਦੇ ਹਨ ॥੧॥

ਪਦ ਅਰਥ ਰਾਤੇ = ਰੰਗੇ ਹੋਏ। ਮਾਤੇ = ਮਸਤ। ਸੰਗਿ ਮਾਇਆ = ਮਾਇਆ ਨਾਲ। ਬਪੁਰੀ = ਵਿਚਾਰੀ, ਭੈੜੀ। ਸੰਤਾਪ = ਕਲੇਸ਼ ॥੧॥

SikhNet (Spanish)Quienes viven imbuidos e intoxicados con la despreciable Maya sufren el dolor del apego emocional. (1)

ਨਾਮੁ ਜਪਤ ਸੋਊ ਜਨੁ ਉਧਰੈ; ਜਿਸਹਿ ਉਧਾਰਹੁ ਆਪ ॥

naam japat soaoo jan udharai; jiseh udhaarahu aap |

Sant Singh KhalsaThat humble being is saved, who chants the Naam; You Yourself save him.
Manmohan SinghThat man alone in emancipated by contemplating the Name, whom Thou Thyself emancipate, O Lord.
Manmohan Singh (Punjabi)ਨਾਮ ਦਾ ਸਿਮਰਨ ਕਰਨ ਦੁਆਰਾ, ਕੇਵਲ ਉਹ ਪੁਰਸ਼ ਹੀ ਬੰਦਖਲਾਸ ਹੁੰਦਾ ਹੈ, ਜਿਸ ਨੂੰ ਤੂੰ ਬੰਦਖਲਾਸ ਕਰਦਾ ਹੈ, ਹੇ ਸੁਆਮੀ!।
Fareedkot Teekaਜੋ ਨਾਮ ਕੋ ਜਪਤੇ ਹੈਂ, ਸੋ ਪੁਰਸ ਉਧਰੇ ਹੈਂ। ਸੋ ਕੌਣ ਹੈ? ਗੁਰੂ ਜਿਸ ਕੋ ਆਪ ਉਧਾਰ ਲੇਤੇ ਹੈਂ॥
Prof. Sahib Singhਹੇ ਪ੍ਰਭੂ! ਜਿਸ (ਮਨੁੱਖ) ਨੂੰ ਤੂੰ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈਂ, ਉਹ ਮਨੁੱਖ (ਤੇਰਾ) ਨਾਮ ਜਪਦਿਆਂ ਪਾਰ ਲੰਘਦਾ ਹੈ।

ਪਦ ਅਰਥ ਜਪਤ = ਜਪਦਿਆਂ। ਜਿਸਹਿ = ਜਿਸ ਨੂੰ (ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ)। ਉਧਾਰਹੁ = ਪਾਰ ਲੰਘਾਂਦਾ ਹੈਂ।

SikhNet (Spanish)Ese humilde ser que canta el Naam es salvado; Tú Mismo los salvas.

ਬਿਨਸਿ ਜਾਇ ਮੋਹ ਭੈ ਭਰਮਾ; ਨਾਨਕ. ਸੰਤ ਪ੍ਰਤਾਪ ॥੨॥੫॥੪੪॥

binas jaae moh bhai bharamaa; naanak. sant prataap |2|5|44|

Sant Singh KhalsaEmotional attachment, fear and doubt are dispelled, O Nanak, by the Grace of the Saints. ||2||5||44||
Manmohan SinghBy the Saints grace, O Nanak, attachment, dread and doubt are dispelled.
Manmohan Singh (Punjabi)ਸਾਧੂਆਂ ਦੀ ਦਇਆ ਦੁਆਰਾ, ਹੇ ਨਾਨਕ! ਮਮਤਾ, ਡਰ ਅਤੇ ਸੰਦੇਹ ਦੂਰ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੰਤੋਂ ਕੇ ਪ੍ਰਤਾਪ ਕਰ ਕੇ ਮੋਹ ਅਰ ਭਰਮ ਕਾ ਸਮਦਾਉ ਅਰੁ ਭ੍ਯ ਮਿਟ ਜਾਤਾ ਹੈ॥੨॥੫॥੪੪॥☬ਸੰਤੋਂ ਸੇ ਨਾਮ ਮਾਂਗਤੇ ਹੈਂ:
Prof. Sahib Singhਹੇ ਨਾਨਕ! ਗੁਰੂ ਦੇ ਪਰਤਾਪ ਨਾਲ (ਮਨੁੱਖ ਦੇ ਅੰਦਰੋਂ ਮਾਇਆ ਦਾ) ਮੋਹ ਦੂਰ ਹੋ ਜਾਂਦਾ ਹੈ, ਸਾਰੇ ਡਰ ਮਿਟ ਜਾਂਦੇ ਹਨ, ਭਟਕਣਾ ਮੁੱਕ ਜਾਂਦੀ ਹੈ ॥੨॥੫॥੪੪॥

ਪਦ ਅਰਥ ਭੈ = (ਸਾਰੇ) ਡਰ। ਸੰਤ ਪ੍ਰਤਾਪ = ਗੁਰੂ ਦੇ ਪਰਤਾਪ ਨਾਲ ॥੨॥੫॥੪੪॥

SikhNet (Spanish)Oh, dice Nanak, por la Gracia de los Santos, el apego emocional, el miedo y la duda desaparecen. (2-5-44)
Answers quote the Granth verbatim with Ang citations. AI commentary is not Gurbani and not a religious ruling.