ੴ

ਸਿੱਖਬਾਣੀ · SikhBani

ਵੈਦੁ ਬੁਲਾਇਆ ਵੈਦਗੀ ਪਕੜਿ ਢੰਢੋਲੇ ਬਾਂਹ ॥

vaid bulaaeaa vaidagee pakarr dtandtole baanh
Guru Nanak Dev Ji ਗੁਰੂ ਨਾਨਕ ਦੇਵ ਜੀ · Raag Malaar · Ang 1279 · 3 lines
Translations

ਸਲੋਕ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਿਸ਼ਾਹੀ।
SikhNet (Spanish)Slok, Mejl Guru Nanak, Primer Canal Divino

ਵੈਦੁ ਬੁਲਾਇਆ ਵੈਦਗੀ; ਪਕੜਿ ਢੰਢੋਲੇ ਬਾਂਹ ॥

vaid bulaaeaa vaidagee; pakarr dtandtole baanh |

Sant Singh KhalsaThe physician was called in; he touched my arm and felt my pulse.
Manmohan SinghThe physician is sent for to prescribe a remedy. Seizing my arm, he feels the pulse.
Manmohan Singh (Punjabi)ਹਕੀਮ ਨੁਸਖਾ ਲਿਖਣ ਲਈ ਸੱਦਿਆ ਗਿਆ ਹੈ ਮੇਰੀ ਬਾਂਹ ਨੂੰ ਫੜ ਕੇ ਉਹ ਨਬਜ਼ ਦੇਖਦਾ ਹੈ।
Fareedkot Teekaਵੈਦਗੀ ਕਰਨੇ ਵਾਸਤੇ ਵੈਦ ਕੋ ਬੁਲਾਇਆ ਹੈ ਔਰ ਬਾਂਹ ਕੋ ਪਕੜ ਕਰ ਕੇ ਰੋਗ ਕੋ (ਢੰਢੋਲੇ) ਢੂੰਢਤਾ ਹੈ॥
Prof. Sahib Singhਹਕੀਮ (ਮਰੀਜ਼ ਨੂੰ) ਦਵਾਈ ਦੇਣ ਲਈ ਸੱਦਿਆ ਜਾਂਦਾ ਹੈ, ਉਹ (ਮਰੀਜ਼ ਦੀ) ਬਾਂਹ ਫੜ ਕੇ (ਨਾੜੀ) ਟੋਲਦਾ ਹੈ (ਤੇ ਮਰਜ਼ ਲੱਭਣ ਦਾ ਜਤਨ ਕਰਦਾ ਹੈ;

ਪਦ ਅਰਥ ਵੈਦਗੀ = ਦਵਾਈ ਦੇਣ ਲਈ

SikhNet (Spanish)Llamaron al doctor y me tocó el brazo y el pulso,

ਭੋਲਾ ਵੈਦੁ. ਨ ਜਾਣਈ; ਕਰਕ ਕਲੇਜੇ ਮਾਹਿ ॥੧॥

bholaa vaid. na jaanee; karak kaleje maeh |1|

Sant Singh KhalsaThe foolish physician did not know that the pain was in the mind. ||1||
Manmohan SinghThe simpleton physician knows not, that the pain is in the mind.
Manmohan Singh (Punjabi)ਨਾਦਾਨ ਹਕੀਮ ਨਹੀਂ ਜਾਣਦਾ, ਕਿ ਪੀੜ ਤਾਂ ਮਨ ਅੰਦਰ ਹੈ।
Fareedkot Teekaਜੋ ਵੈਰਾਗ ਦੀ (ਕਲੇਜੇ) ਰਿਦੇ ਮੇਂ (ਕਰਕ) ਪੀੜਾ ਹੈ ਤਿਸ ਕੋ ਭੋਲਾ ਵੈਦ ਨਹੀਂ ਜਾਣਤਾ ਹੈ॥੧॥☬ਐਸੇ ਹੀ ਦੂਸਰੀ ਪਾਤਸ਼ਾਹੀ ਕੀ ਉਥਾਨਕਾ ਹੈ:
Prof. Sahib Singhਪਰ) ਅੰਞਾਣ ਹਕੀਮ ਇਹ ਨਹੀਂ ਜਾਣਦਾ ਕਿ (ਪ੍ਰਭੂ ਤੋਂ ਵਿਛੋੜੇ ਦੀ) ਪੀੜ (ਬਿਰਹੀ ਬੰਦਿਆਂ ਦੇ) ਦਿਲ ਵਿਚ ਹੋਇਆ ਕਰਦੀ ਹੈ ॥੧॥

ਪਦ ਅਰਥ ਕਰਕ = ਪੀੜ, (ਪ੍ਰਭੂ ਤੋਂ ਵਿਛੋੜੇ ਦਾ) ਦੁੱਖ ॥੧॥

SikhNet (Spanish)pero el pobre tonto no supo que el dolor estaba en mi mente. (1)
Answers quote the Granth verbatim with Ang citations. AI commentary is not Gurbani and not a religious ruling.