ਮਃ ੨ ॥
mahalaa 2 |
Sant Singh KhalsaSecond Mehl:
Manmohan Singh2nd Guru.
Manmohan Singh (Punjabi)ਦੂਜੀ ਪਾਤਿਸ਼ਾਹੀ।
SikhNet (Spanish)Mejl Guru Angad, Segundo Canal Divino
ਵੈਦਾ. ਵੈਦੁ ਸੁਵੈਦੁ ਤੂ; ਪਹਿਲਾਂ ਰੋਗੁ ਪਛਾਣੁ ॥
vaidaa. vaid suvaid too; pahilaan rog pachhaan |
Sant Singh KhalsaO physician, you are a competent physician, if you first diagnose the disease.
Manmohan SinghO physician, amongst physician thou are an bale physician, if thou first diagnoses the malady.
Manmohan Singh (Punjabi)ਹੇ ਹਕੀਮ! ਹਕੀਮਾਂ ਵਿੱਚ ਤੂੰ ਨਾਇਕ ਹਕੀਮ ਹੈਂ, ਜੇਕਰ ਤੂੰ ਪਹਿਲਾਂ ਬੀਮਾਰੀ ਦੀ ਤਸ਼ਖੀਸ਼ ਕਰ ਲਵੇਂ।
Fareedkot Teekaਹੇ ਵੈਦ! ਵੈਦੋਂ ਮੇਂ ਤੌ ਤੂੰ (ਸੁ ਵੈਦ) ਸ੍ਰੇਸ਼ਟ ਵੈਦ ਹੈਂ, ਜੋ ਪਹਿਲੇ ਆਪਣਾ ਰੋਗ ਪਛਾਣ ਲਵੇਂ॥☬ਜੇ ਕਹੇਂ ਮੇਰੇ ਕੋ ਕਿਆ ਰੋਗ ਹੈ? ਗੁਰੂ ਜੀ ਤਿਸ ਪਰ ਕਹਤੇ ਹੈਂ: ਤੇਰੇ ਕੋ ਹੰਕਾਰਾਦਿਕ ਅਨੇਕ ਰੋਗ ਹੈਂ॥☬ਜੇ ਕਹੇਂ ਆਪ ਦਾਰੂ ਕਹੋ? ਤਿਸ ਪਰ ਕਹਤੇ ਹੈਂ:
Prof. Sahib Singhਹੇ ਵੈਦ! ਪਹਿਲਾਂ (ਆਪਣਾ ਹੀ ਆਤਮਕ) ਰੋਗ ਲੱਭ, (ਤਾਂ ਹੀ) ਤੂੰ ਹਕੀਮਾਂ ਦਾ ਹਕੀਮ ਹੈਂ (ਸਭ ਤੋਂ ਵਧੀਆ ਹਕੀਮ ਹੈਂ) (ਤਾਂ ਹੀ) ਤੂੰ ਸਿਆਣਾ ਵੈਦ (ਅਖਵਾ ਸਕਦਾ) ਹੈਂ।
SikhNet (Spanish)Oh, doctor, si eres tan competente y primero diagnosticas la enfermedad,
ਐਸਾ ਦਾਰੂ ਲੋੜਿ ਲਹੁ; ਜਿਤੁ ਵੰਞੈ ਰੋਗਾ ਘਾਣਿ ॥
aisaa daaroo lorr lahu; jit vanyai rogaa ghaan |
Sant Singh KhalsaPrescribe such a remedy, by which all sorts of illnesses may be cured.
Manmohan SinghFind out thou such a medicament with which multitudes of maladies may be eradicated,
Manmohan Singh (Punjabi)ਤੂੰ ਐਹੋ ਜੇਹੀ ਦਵਾਈ ਲੱਭ, ਜਿਸ ਨਾਲ ਬੀਮਾਰੀਆਂ ਦੇ ਸਮੁਦਾਇ ਦੂਰ ਹੋ ਜਾਣ।
Fareedkot Teekaਐਸਾ ਦਾਰੂ ਨਾਮ ਵਾ ਗਿਆਨ ਚਾਹ ਕਰ ਲਹੋ ਵਾ ਢੂੰਢ ਲਹੋ, ਜਿਸ ਕਰ ਕੇ ਰੋਗੋਂ ਕੇ (ਘਾਣਿ) ਸਮੁਦਾਇ (ਵੰਞੈ) ਜਾਤੇ ਰਹੇਂ॥
Prof. Sahib Singh(ਉਸ ਰੋਗ ਦੀ) ਅਜੇਹੀ ਦਵਾਈ ਭਾਲ ਲੈ ਜਿਸ ਨਾਲ ਸਾਰੇ (ਆਤਮਕ) ਰੋਗ ਦੂਰ ਹੋ ਜਾਣ,
ਪਦ ਅਰਥ ਵੰਞੈ = ਦੂਰ ਹੋ ਜਾਏ। ਰੋਗਾ ਘਾਣਿ = ਰੋਗਾਂ ਦੀ ਘਾਣੀ, ਰੋਗਾਂ ਦਾ ਢੇਰ।
SikhNet (Spanish)entonces propón un remedio que pueda curar todo tipo de males.
ਜਿਤੁ ਦਾਰੂ. ਰੋਗ ਉਠਿਅਹਿ; ਤਨਿ ਸੁਖੁ ਵਸੈ ਆਇ ॥
jit daaroo. rog utthieh; tan sukh vasai aae |
Sant Singh KhalsaAdminister that medicine, which will cure the disease, and allow peace to come and dwell in the body.
Manmohan SinghAdminister thou such a medicine, by which maladies may depart and peace may come and abide in the body.
Manmohan Singh (Punjabi)ਤੂੰ ਐਹੋ ਜੇਹੀ ਦਵਾਈ ਦੇ, ਜਿਸ ਦੁਆਰਾ ਬੀਮਾਰੀਆਂ ਚਲੀਆਂ ਜਾਣ ਅਤੇ ਆਰਾਮ ਆ ਕੇ ਦੇਹ ਦੇ ਅੰਦਰ ਟਿਕ ਜਾਵੇ।
Fareedkot Teekaਜਿਸ ਦਾਰੂ ਕਰ ਰੋਗ ਉਠ ਜਾਵੈ ਔਰ (ਤਨਿ) ਸਰੀਰ ਮੇਂ ਸੁਖ ਆਇ ਨਿਵਾਸ ਕਰੇ॥
Prof. Sahib Singhਜਿਸ ਦਵਾਈ ਨਾਲ (ਸਾਰੇ) ਰੋਗ ਉਠਾਏ ਜਾ ਸਕਣ ਤੇ ਸਰੀਰ ਵਿਚ ਸੁਖ ਆ ਵੱਸੇ।
ਪਦ ਅਰਥ ਜਿਤੁ ਦਾਰੂ = ਜਿਸ ਦਵਾਈ ਨਾਲ। ਉਠਿਅਹਿ = ਉਡਾਏ ਜਾ ਸਕਣ। ਤਨਿ = ਸਰੀਰ ਵਿਚ। ਆਇ = ਆ ਕੇ।
SikhNet (Spanish)Administra la medicina que cura la enfermedad y haz que la Paz venga a habitar en el cuerpo.
ਰੋਗੁ ਗਵਾਇਹਿ ਆਪਣਾ; ਤ ਨਾਨਕ ਵੈਦੁ ਸਦਾਇ ॥੨॥
rog gavaaeihi aapanaa; ta naanak vaid sadaae |2|
Sant Singh KhalsaOnly when you are rid of your own disease, O Nanak, will you be known as a physician. ||2||
Manmohan SinghWhen thou are rid of thy own ailment, then alone, thou shall be called a physician, O Nanak.
Manmohan Singh (Punjabi)ਜਦ ਤੂੰ ਆਪਣੀ ਜ਼ਹਿਮਤ ਤੋਂ ਖਲਾਸੀ ਪਾ ਜਾਵੇ ਕੇਵਲ ਤਦ ਹੀ ਤੂੰ ਹਕੀਮ ਆਖਿਆ ਜਾਵੇਗਾ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੇ ਆਪਣਾ ਅਗਿਆਨ ਰੋਗ ਗਵਾਇ ਲੇਵੇ ਤੌ ਆਪ ਕੋ ਵੈਦ ਸਦਾਊ॥੨॥☬ਉਤਪਤੀ ਦਿਖਾਵਤੇ ਹੈਂ ਔਰ ਮਹਾਂ ਵਿਸ਼ਨੂੰ ਕੀ ਉਸਤਤੀ ਕਰਤੇ ਹੈਂ:
Prof. Sahib Singhਹੇ ਨਾਨਕ! ਜੇ ਤੂੰ (ਪਹਿਲਾਂ) ਆਪਣਾ ਰੋਗ ਦੂਰ ਕਰ ਲਏਂ ਤਾਂ (ਆਪਣੇ ਆਪ ਨੂੰ) ਹਕੀਮ ਅਖਵਾ (ਅਖਵਾਣ ਦਾ ਹੱਕਦਾਰ ਹੈਂ) ॥੨॥
ਪਦ ਅਰਥ ਗਵਾਇਹਿ = ਜੇ ਤੂੰ ਦੂਰ ਕਰ ਲਏਂ ॥੨॥
SikhNet (Spanish)Sólo serás reconocido como doctor, hasta que te hayas liberado de tu propia enfermedad, oh, dice Nanak. (2)