ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.
ਤੂ ਸਚਾ ਸਚਿਆਰੁ; ਜਿਨਿ ਸਚੁ ਵਰਤਾਇਆ ॥
too sachaa sachiaar; jin sach varataaeaa |
Sant Singh KhalsaYou are True, O True Lord; You dispense True Justice.
Manmohan SinghO True Lord, True are those, who dispense nothing but truth.
Manmohan Singh (Punjabi)ਹੇ ਸੱਚੇ ਸੁਆਮੀ! ਸੱਚਾ ਹੈ ਤੂੰ ਜੋ ਨਿਰੋਲ ਸੱਚ ਨੂੰ ਹੀ ਵੰਡਦਾ ਹੈ।
Fareedkot Teekaਹੇ ਸਚਾ ਸਤ ਸਰੂਪ! ਤੂੰ (ਸਚਿਆਰੁ) ਹੈਂ ਔਰ ਸਚਾ ਹੁਕਮ ਤੈਨੇ ਬਰਤਾਇਆ ਹੂਆ ਹੈ॥
Prof. Sahib Singh(ਹੇ ਪ੍ਰਭੂ!) ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਐਸੀ ਹਸਤੀ ਦਾ ਮਾਲਕ (ਸਚਿਆਰੁ) ਹੈਂ ਕਿ ਜਿਸ ਨੇ (ਆਪਣੀ ਇਹ) ਹਸਤੀ (ਹਰ ਥਾਂ) ਵਰਤਾਈ ਹੋਈ ਹੈ;
SikhNet (Spanish)Eres Verdad, oh Señor Verdadero, y aplicas la Justicia Verdadera.
ਬੈਠਾ ਤਾੜੀ ਲਾਇ; ਕਵਲੁ ਛਪਾਇਆ ॥
baitthaa taarree laae; kaval chhapaaeaa |
Sant Singh KhalsaLike a lotus, You sit in the primal celestial trance; You are hidden from view.
Manmohan SinghThe lotus-like, Thou sit in trance and are hidden from the eyes.
Manmohan Singh (Punjabi)ਕਮਲ ਦੀ ਨਿਆਈ ਤੂੰ ਸਮਾਧੀ ਅੰਦਰ ਬੈਠਾ ਹੈ ਅਤੇ ਅੱਖਾਂ ਤੇ ਓਹਲੇ ਹੈ।
Fareedkot Teekaਪ੍ਰਲੈ ਸਮ੍ਯ ਤੈਨੇ ਕਮਲ ਕੋ ਛਪਾਇ ਲੀਆ, ਭਾਵ ਕਵਲ ਔ ਬ੍ਰਹਮਾ ਔ ਸਭ ਸ੍ਰਿਸ਼ਟੀ ਕੋ ਅਪਨੇ ਮੇਂ ਲ੍ਯ ਕਰ ਲੀਆ। ਅਰ ਫਿਰ ਤੂੰ ਆਪਣੇ ਮੇਂ ਸਮਾਧੀ ਲਾਇ ਬੈਠਾ, ਭਾਵ ਅਫੁਰ ਹੋਇ ਬੈਠਾ॥
Prof. Sahib Singhਅਜੇ ਸ੍ਰਿਸ਼ਟੀ ਦੀ ਉਤਪੱਤੀ ਨਹੀਂ ਸੀ ਹੋਈ ਜਦੋਂ ਤੂੰ (ਆਪਣੇ ਆਪ ਵਿਚ) ਸਮਾਧੀ ਲਾਈ ਬੈਠਾ ਸੈਂ,ਪਦ ਅਰਥ ਕਵਲੁ = ਪੁਰਾਣਾ ਖ਼ਿਆਲ ਹੈ ਕਿ ਬ੍ਰਹਮਾ ਨੇ ਜਗਤ ਪੈਦਾ ਕੀਤਾ ਤੇ ਬ੍ਰਹਮਾ ਆਪ 'ਕਵਲ' ਤੋਂ ਜੰਮਿਆ, ਸੋ, 'ਕਵਲ' ਦੀ ਉਤਪੱਤੀ ਦਾ ਮੂਲ'। ਕਵਲੁ ਛਪਾਇਆ = ਸ੍ਰਿਸ਼ਟੀ ਦੀ ਉਤਪੱਤੀ ਨੂੰ ਲੁਕਾ ਕੇ, (ਭਾਵ,) ਅਜੇ ਜਗਤ ਦੀ ਉਤਪੱਤੀ ਨਹੀਂ ਸੀ ਹੋਈ।
SikhNet (Spanish)Como el loto, Estás sentado en el Trance Primordial y Celestial, Vives escondido de nuestra vista.
ਬ੍ਰਹਮੈ ਵਡਾ ਕਹਾਇ; ਅੰਤੁ. ਨ ਪਾਇਆ ॥
brahamai vaddaa kahaae; ant. na paaeaa |
Sant Singh KhalsaBrahma is called great, but even he does not know Your limits.
Manmohan SinghBrahma is called great, but he too knows not Thy limit.
Manmohan Singh (Punjabi)ਬ੍ਰਹਮਾਂ ਵਿਸ਼ਾਲ ਆਖਿਆ ਜਾਂਦਾ ਹੈ, ਪਰ ਉਹ ਭੀ ਤੇਰੀ ਓੜਕ ਨੂੰ ਨਹੀਂ ਜਾਣਦਾ।
Fareedkot Teekaਵੱਡਾ ਕਹਾਇ ਕਰ ਬ੍ਰਹਮੇ ਨੇ ਭੀ ਤੇਰੇ ਅੰਤ ਕੋ ਨਹੀਂ ਪਾਇਆ॥
Prof. Sahib Singhਬ੍ਰਹਮਾ ਨੇ (ਭੀ ਜੋ ਜਗਤ ਦਾ ਰਚਣ ਵਾਲਾ ਮੰਨਿਆ ਜਾਂਦਾ ਹੈ ਇਹ ਭੇਤ ਨਾਹ ਸਮਝਿਆ ਤੇ ਆਪਣੇ ਆਪ ਨੂੰ ਹੀ ਸਭ ਤੋਂ) ਵੱਡਾ ਅਖਵਾਇਆ, ਉਸ ਨੂੰ ਤੇਰੀ ਸਾਰ ਨਾਹ ਆਈ।
SikhNet (Spanish)A Brahma le llaman grandioso, pero ni él conoce Tus límites.
ਨਾ ਤਿਸੁ ਬਾਪੁ. ਨ ਮਾਇ; ਕਿਨਿ ਤੂ ਜਾਇਆ ॥
naa tis baap. na maae; kin too jaaeaa |
Sant Singh KhalsaYou have no father or mother; who gave birth to You?
Manmohan SinghHe has no father, nor a mother, Who has begotten Thee, O my Lord.
Manmohan Singh (Punjabi)ਉਸ ਦਾ ਨਾਂ ਬਾਬਲ ਹੈ, ਨਾਂ ਹੀ ਅੰਮੜੀ। ਤੈਨੂੰ ਕਿਸ ਨੇ ਜਣਿਆ ਹੈ, ਹੇ ਮੇਰੇ ਪ੍ਰਭੂ?
Fareedkot Teekaਨਾ (ਤਿਸੁ) ਤੇਰਾ ਬਾਪ ਹੈ ਅਰ ਨਾ ਮਾਈ ਹੈ, ਤਾਂ ਤੇ ਤੇਰੇ ਕੋ ਕਿਸ ਨੇ ਉਤਪਤਿ ਕੀਆ ਹੈ, ਭਾਵ ਤੂੰ ਉਤਪਤੀ ਤੇ ਰਹਤ ਹੈਂ॥
Prof. Sahib Singh(ਹੇ ਪ੍ਰਭੂ!) ਕਿਸ ਨੇ ਤੈਨੂੰ ਪੈਦਾ ਕੀਤਾ ਹੈ? (ਭਾਵ, ਤੈਨੂੰ ਜਨਮ ਦੇਣ ਵਾਲਾ ਕੋਈ ਨਹੀਂ ਹੈ)। ਉਸ (ਪ੍ਰਭੂ) ਦਾ ਨਾ ਕੋਈ ਪਿਉ ਹੈ ਨਾ ਮਾਂ;ਪਦ ਅਰਥ ਕਿਨਿ = ਕਿਸ ਨੇ? ਤੂ = ਤੈਨੂੰ।
SikhNet (Spanish)Si no tienes padre ni madre ¿quién te dio nacimiento?
ਨਾ ਤਿਸੁ ਰੂਪੁ. ਨ ਰੇਖ; ਵਰਨ ਸਬਾਇਆ ॥
naa tis roop. na rekh; varan sabaaeaa |
Sant Singh KhalsaYou have no form or feature; You transcend all social classes.
Manmohan SinghHe has neither the form nor the sign Of all the castes, He has none,
Manmohan Singh (Punjabi)ਉਸਦਾ ਨਾਂ ਕੋਈ ਸਰੂਪ ਹੈ ਨਾਂ ਹੀ ਚਿੰਨ੍ਹ। ਸਾਰੀਆਂ ਜਾਤਾਂ ਵਿਚੋਂ ਉਸ ਦੀ ਕੋਈ ਜਾਤ ਭੀ ਨਹੀਂ।
Fareedkot Teekaਨਾ ਤੇਰਾ ਰੂਪ ਹੈ ਅਰ ਨਾ ਰੇਖ ਹੀ ਹੈ, ਪੁਨਹ ਸਭ ਵਰਨ ਭੀ ਨਹੀਂ॥
Prof. Sahib Singhਨਾਹ ਉਸ ਦਾ ਕੋਈ (ਖ਼ਾਸ) ਸਰੂਪ ਹੈ ਨਾਹ ਨਿਸ਼ਾਨ; ਸਾਰੇ ਰੂਪ ਰੰਗ ਉਸ ਦੇ ਹਨ;ਪਦ ਅਰਥ ਸਬਾਇਆ = ਸਾਰੇ।
SikhNet (Spanish)No tienes forma ni signo y trasciendes las clases sociales;
ਨਾ ਤਿਸੁ ਭੁਖ ਪਿਆਸ; ਰਜਾ ਧਾਇਆ ॥
naa tis bhukh piaas; rajaa dhaaeaa |
Sant Singh KhalsaYou have no hunger or thirst; You are satisfied and satiated.
Manmohan SinghHe has no hunger and thirst and is sated and satiated.
Manmohan Singh (Punjabi)ਉਸ ਨੂੰ ਕੋਈ ਖੁਧਿਆਂ ਅਤੇ ਤਰੇਹ ਨਹੀਂ ਅਤੇ ਉਹ ਰੱਜਿਆ ਤੇ ਧ੍ਰਾਪਿਆ ਹੋਇਆ ਹੈ।
Fareedkot Teekaਨਾ ਤੇਰੇ ਕੋ ਭੂਖ ਹੈ ਔਰ ਨਾ ਪਿਆਸ ਹੀ ਹੈ, ਤਾਂ ਤੇ ਤੂੰ ਰਜਾ (ਧਾਇਆ) ਅਤੀ ਤ੍ਰਿਪਤ ਹੈਂ॥
Prof. Sahib Singhਉਸ ਨੂੰ ਕੋਈ ਭੁੱਖ ਤ੍ਰੇਹ ਭੀ ਨਹੀਂ ਹੈ, ਰੱਜਿਆ ਪੁੱਜਿਆ ਹੋਇਆ ਹੈ।ਪਦ ਅਰਥ ਰਜਾ ਧਾਇਆ = ਰੱਜਿਆ-ਪੁੱਜਿਆ।
SikhNet (Spanish)no tienes hambre ni sed, pero estás saciado y satisfecho.
ਗੁਰ ਮਹਿ ਆਪੁ ਸਮੋਇ; ਸਬਦੁ ਵਰਤਾਇਆ ॥
gur meh aap samoe; sabad varataaeaa |
Sant Singh KhalsaYou have merged Yourself into the Guru; You are pervading through the Word of Your Shabad.
Manmohan SinghThe Lord has merged His ownself in the Guru through whom dispenses He His Name.
Manmohan Singh (Punjabi)ਸਾਈਂ ਨੇ ਆਪਣੇ ਆਪ ਨੂੰ ਗੁਰਾਂ ਅੰਦਰ ਲੀਨ ਕੀਤਾ ਹੋਇਆ ਹੈ ਜਿਨ੍ਹਾਂ ਦੇ ਰਾਹੀਂ ਉਹ ਆਪਣੇ ਨਾਮ ਨੂੰ ਵਰਤਾਉਂਦਾ ਹੈ।
Fareedkot Teekaਗੁਰੋਂ ਮੇਂ ਆਪ ਕੋ (ਸਮੋਇ) ਮਿਲਾਕੇ ਗੁਰੋਂ ਦੁਆਰੇ (ਸਬਦੁ) ਉਪਦੇਸ ਵਰਤਾਇਆ ਹੈ॥
Prof. Sahib Singhਪ੍ਰਭੂ ਆਪਣੇ ਆਪ ਨੂੰ ਗੁਰੂ ਵਿਚ ਲੀਨ ਕਰ ਕੇ (ਆਪਣਾ) ਸ਼ਬਦ (ਭਾਵ, ਸਨੇਹਾ) (ਸਾਰੇ ਜਗਤ ਵਿਚ) ਵੰਡ ਰਿਹਾ ਹੈ,
SikhNet (Spanish)Te has inmerso en el Guru y Prevaleces a través de la Palabra de Tu Shabd.
ਸਚੇ ਹੀ ਪਤੀਆਇ; ਸਚਿ ਸਮਾਇਆ ॥੨॥
sache hee pateeae; sach samaaeaa |2|
Sant Singh KhalsaWhen he is pleasing to the True Lord, the mortal merges in Truth. ||2||
Manmohan SinghBy pleasing the true Lord, the mortal merges in True Lord.
Manmohan Singh (Punjabi)ਸੱਚੇ ਪ੍ਰਭੂ ਨੂੰ ਪ੍ਰਸੰਨ ਕਰਨ ਦੁਆਰਾ, ਪ੍ਰਾਣੀ ਸੱਚੇ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਜੋ ਪੁਰਸ਼ ਨਿਹਚੇ ਕਰ ਕੇ ਤੇਰੇ ਮੇਂ ਪਤੀਆਯਾ ਹੈ, ਸੋ ਸਚ ਸਰੂਪ ਹੋ ਕਰ ਤੇਰੇ ਮੇਂ ਸਮਾਇਆ ਹੈ॥੨॥☬ਏਕ ਸਮੈਂ ਗੁਰੂ ਜੀ ਵੈਰਾਗ ਦਸ਼ਾ ਮੇਂ ਅੰਨ ਜਲ ਤਿਆਗਣੇ ਸੇ ਅਤੀ ਨਿਰਬਲ ਹੂਏ, ਬੋਲੇ ਭੀ ਨਹੀਂ। ਰੋਗੀ ਜਾਣ ਕੇ ਪਿਤਾ ਨੇ ਹਰਿਦਾਸ ਵੈਦ ਕੋ ਬੁਲਾਇਆ। ਸੋ ਭੁਜਾ ਪਕੜ ਕਰ ਨਾੜੀ ਦੇਖਨੇ ਲਗਾ। ਤਿਸ ਪ੍ਰਤੀ ਕਹਤੇ ਹੈਂ:
Prof. Sahib Singhਤੇ ਗੁਰੂ ਇਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਪਤੀਜ ਕੇ ਸਦਾ-ਥਿਰ ਪ੍ਰਭੂ ਵਿਚ ਹੀ ਜੁੜਿਆ ਰਹਿੰਦਾ ਹੈ ॥੨॥ਪਦ ਅਰਥ ਪਤੀਆਇ = ਪਤੀਜ ਕੇ। ਸਚਿ = ਸੱਚੇ ਪ੍ਰਭੂ ਵਿਚ, ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ॥੨॥
SikhNet (Spanish)Cuando el mortal complace al Señor Verdadero se inmerge en la Verdad. (2)