ੴ

ਸਿੱਖਬਾਣੀ · SikhBani

ਹਰਿ ਕੇ ਨਾਮ ਸਿਉ ਪ੍ਰੀਤਿ ਨ ਲਾਗੀ ਅਨਿਕ ਭੇਖ ਬਹੁ ਜੋਰੀ ॥

har ke naam siau preet na laagee anik bhekh bahu joree
Guru Arjan Dev Ji ਗੁਰੂ ਅਰਜਨ ਦੇਵ ਜੀ · Raag Saarang · Ang 1222 · 7 lines
Translations

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਹਰਿ ਕੇ ਨਾਮਹੀਨ; ਮਤਿ ਥੋਰੀ ॥

har ke naamaheen; mat thoree |

Sant Singh KhalsaWithout the Name of the Lord, his intellect is shallow.
Manmohan SinghPaltry is the intellect of one, bereft of the Lord's Name.
Manmohan Singh (Punjabi)ਹੋਛੀ ਹੈ ਅਕਲ, ਸਾਈਂ ਦੇ ਨਾਮ ਦੋ ਸੱਖਣੇ ਇਨਸਾਨ ਦੀ।
Fareedkot Teekaਜੋ ਪੁਰਸ਼ ਹਰੀ ਕੇ ਨਾਮ ਸੇ ਹੀਨ ਹੈਂ ਤਿਨ ਕੀ ਮਤਿ (ਥੋਰੀ) ਤੁਛ ਹੈ॥
Prof. Sahib Singhਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਤੋਂ ਵਾਂਝੇ ਰਹਿੰਦੇ ਹਨ, ਉਹਨਾਂ ਦੀ ਮੱਤ ਹੋਛੀ ਜਿਹੀ ਹੀ ਬਣ ਜਾਂਦੀ ਹੈ।

ਪਦ ਅਰਥ ਹੀਨ = ਸੱਖਣੇ। ਥੋਰੀ = ਥੋੜੀ, ਹੋਛੀ।

SikhNet (Spanish)Quien se encuentra privado del Nombre del Señor, no logra el Entendimiento, no medita en Su Dios,

ਸਿਮਰਤ ਨਾਹਿ. ਸਿਰੀਧਰ ਠਾਕੁਰ; ਮਿਲਤ ਅੰਧ ਦੁਖ ਘੋਰੀ ॥੧॥ ਰਹਾਉ ॥

simarat naeh. sireedhar tthaakur; milat andh dukh ghoree |1| rahaau |

Sant Singh KhalsaHe does not meditate in remembrance on the Lord, his Lord and Master; the blind fool suffers in terrible agony. ||1||Pause||
Manmohan SinghHe meditates not on his Lord, The Master of wealth and the blind one suffers terrible agony. Pause.
Manmohan Singh (Punjabi)ਉਹ ਮਾਇਆ ਦੇ ਪਤੀ, ਆਪਣੇ ਸੁਆਮੀ ਦਾ ਸਿਮਰਨ ਨਹੀਂ ਕਰਦਾ ਅਤੇ ਅੰਨ੍ਹਾ ਇਨਸਾਨ ਭਿਆਨਕ ਕਸ਼ਟ ਉਠਾਉਂਦਾ ਹੈ। ਠਹਿਰਾਉ।
Fareedkot Teekaਕਿਉਂਕਿ ਵਹੁ ਸ੍ਰੀਧਰ ਕੋ ਸਿਮਰਤੇ ਨਹੀਂ ਹੈਂ ਔਰ ਵਹੁ ਜੋ (ਅੰਧ) ਅਗਿਆਨੀ ਹੈਂ ਤਿਨ ਕੋ ਭੈਦਾਇਕ ਦੁਖ ਮਿਲਤੇ ਹੈਂ॥੧॥ ਰਹਾਉ ॥
Prof. Sahib Singhਉਹ ਲੱਖਮੀ-ਪਤੀ ਮਾਲਕ-ਪ੍ਰਭੂ ਦਾ ਨਾਮ ਨਹੀਂ ਸਿਮਰਦੇ। ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ ਉਹਨਾਂ ਮਨੁੱਖਾਂ ਨੂੰ ਭਿਆਨਕ (ਆਤਮਕ) ਦੁੱਖ-ਕਲੇਸ ਵਾਪਰਦੇ ਰਹਿੰਦੇ ਹਨ ॥੧॥ ਰਹਾਉ ॥

ਪਦ ਅਰਥ ਸਿਰੀਧਰ = ਲੱਛਮੀ ਦਾ ਆਸਰਾ ਪ੍ਰਭੂ। ਅੰਧ = (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋ ਚੁਕੇ ਮਨੁੱਖਾਂ ਨੂੰ। ਘੋਰੀ = ਘੋਰ, ਭਿਆਨਕ ॥੧॥ ਰਹਾਉ ॥

SikhNet (Spanish)el Maestro de Maya, y sólo atrae un inmenso sufrimiento para sí. (1-Pausa)

ਹਰਿ ਕੇ ਨਾਮ ਸਿਉ ਪ੍ਰੀਤਿ. ਨ ਲਾਗੀ; ਅਨਿਕ ਭੇਖ ਬਹੁ ਜੋਰੀ ॥

har ke naam siau preet. na laagee; anik bhekh bahu joree |

Sant Singh KhalsaHe does not embrace love for the Name of the Lord; he is totally attached to various religious robes.
Manmohan SinghHe imbibes not affection for the Lord's name and is greatly attached to various religious garbs.
Manmohan Singh (Punjabi)ਉਹ ਪ੍ਰਭੂ ਦੇ ਨਾਮ ਨਾਲ ਪਿਰਹੜੀ ਨਹੀਂ ਪਾਉਂਦਾ ਅਤੇ ਅਨੇਕਾਂ ਧਾਰਮਿਕ ਲਿਬਾਸਾਂ ਨਾਲ ਧਣੇਰਾ ਜੁੜਿਆ ਹੋਇਆ ਹੈ।
Fareedkot Teekaਹਰੀ ਨਾਮ ਕੇ ਸਾਥ ਤਿਨ ਕੀ ਪ੍ਰੀਤੀ ਨਹੀਂ ਲਾਗੀ ਹੈ ਔਰ ਅਨੇਕ ਭੇਖੋਂ ਸੇ ਬਹੁਤ ਪ੍ਰੀਤੀ ਜੋਰੀ ਹੈ॥
Prof. Sahib Singhਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਨਾਲ ਪਿਆਰ ਨਹੀਂ ਪਾਂਦੇ, ਪਰ ਅਨੇਕਾਂ ਧਾਰਮਿਕ ਭੇਖਾਂ ਨਾਲ ਪ੍ਰੀਤ ਜੋੜੀ ਰੱਖਦੇ ਹਨ,

ਪਦ ਅਰਥ ਸਿਉ = ਨਾਲ। ਭੇਖ = (ਵਿਖਾਵੇ-ਮਾਤ੍ਰ) ਧਾਰਮਿਕ ਪਹਿਰਾਵੇ। ਜੋਰੀ = ਜੋੜੀ (ਪ੍ਰੀਤ)।

SikhNet (Spanish)No ama el Naam, el Nombre del Señor, se apega a lo que está fuera de él, pero esa ilusión nunca será permanente,

ਤੂਟਤ ਬਾਰ. ਨ ਲਾਗੈ, ਤਾ ਕਉ; ਜਿਉ ਗਾਗਰਿ ਜਲ ਫੋਰੀ ॥੧॥

toottat baar. na laagai, taa kau; jiau gaagar jal foree |1|

Sant Singh KhalsaHis attachments are shattered in an instant; when the pitcher is broken, the water runs out. ||1||
Manmohan SinghHis secular love takes no time to sunder, as the water in the broken pitcher stays not.
Manmohan Singh (Punjabi)ਜਿਸ ਤਰ੍ਹਾਂ ਟੁਟੇ ਹੋਏ ਘੜੇ ਵਿੱਚ ਪਾਣੀ ਨਹੀਂ ਠਹਿਰਦਾ ਹੈਸੇ ਤਰ੍ਹਾਂ ਉਸ ਦੇ ਸੰਸਾਰੀ ਪਿਆਰ ਟੁਟਦੇ ਨੂੰ ਕੋਈ ਸਮਾਂ ਨਹੀਂ ਲਗਦਾ।
Fareedkot Teekaਸੋ ਤਿਸ ਕੋ ਟੂਟਤੇ ਹੂਏ ਦੇਰੀ ਨਹੀਂ ਲਾਗਤੀ ਹੈ। ਤਿਸ ਪਰ ਦ੍ਰਿਸ਼ਟਾਂਤ ਕਹਿਤੇ ਹੈਂ: ਜਿਸ ਪਰਕਾਰ ਗਾਗਰ (ਫੋਰੀ) ਫੂਟੀ ਹੂਈ ਮੇਂ ਜਲ ਨਹੀਂ ਠਹਿਰਤਾ ਹੈ॥੧॥☬ਤਾਂ ਤੇ ਬੇਨਤੀ ਕਰੇ:
Prof. Sahib Singhਉਹਨਾਂ ਦੀ ਇਸ ਪ੍ਰੀਤ ਦੇ ਟੁੱਟਦਿਆਂ ਚਿਰ ਨਹੀਂ ਲੱਗਦਾ, ਜਿਵੇਂ ਟੁੱਟੀ ਹੋਈ ਗਾਗਰ ਵਿਚ ਪਾਣੀ ਨਹੀਂ ਠਹਿਰ ਸਕਦਾ ॥੧॥

ਪਦ ਅਰਥ ਬਾਰ = ਚਿਰ। ਤਾ ਕਉ ਤੂਟਤ = ਉਸ (ਪ੍ਰੀਤ) ਨੂੰ ਟੁੱਟਦਿਆਂ। ਫੋਰੀ = ਟੁੱਟੀ ਹੋਈ ॥੧॥

SikhNet (Spanish)así como el agua nunca permanece en el cántaro roto. (1)

ਕਰਿ ਕਿਰਪਾ. ਭਗਤਿ ਰਸੁ ਦੀਜੈ; ਮਨੁ ਖਚਿਤ. ਪ੍ਰੇਮ ਰਸ ਖੋਰੀ ॥

kar kirapaa. bhagat ras deejai; man khachit. prem ras khoree |

Sant Singh KhalsaPlease bless me, that I may worship You in loving devotion. My mind is absorbed and intoxicated with Your Delicious Love.
Manmohan SinghMy Lord, mercifully bless me Thou with Thy love-worship, that my soul may remain absorbed in the intoxication of Thy delicious affection.
Manmohan Singh (Punjabi)ਮੇਰੇ ਪ੍ਰਭੂ, ਮਿਹਰ ਧਾਰ ਕੇ ਤੂੰ ਮੇਨੂੰ ਆਪਣੀ ਪਿਆਰੀ ਉਪਾਸ਼ਨਾ ਪਰਦਾਨ ਦਰ ਤਾਂ ਜੋ ਮੇਰੀ ਜਿੰਦੜੀ ਤੇਰੀ ਰਸਦਾਇਕ ਪ੍ਰੀਤ ਦੀ ਖੁਮਾਰੀ ਅੰਦਰ ਲੀਨ ਰਹੇ।
Fareedkot Teekaਹੇ ਹਰੀ! ਕਿਰਪਾ ਦ੍ਰਿਸ਼ਟੀ ਕਰ ਕੇ ਮੇਰੇ ਕੋ ਭਗਤੀ ਰਸ ਦੀਜੀਏ, ਜਿਸ ਕਰ ਕੇ ਮੇਰਾ ਮਨ ਤੇਰੇ ਪ੍ਰੇਮ ਰਸ ਕੀ (ਖੋਰੀ) ਖੋੜ ਮੇਂ ਖਚਤ ਰਹੇ; ਵਾ ਪ੍ਰੇਮ ਮੇਂ ਖਚਤ ਹੋ ਕਰ ਵਿਸ਼੍ਯ ਰਸੋਂ ਕੋ ਖੋਰੀ, ਭਾਵ ਫੋਕੀ ਜਾਣੇ॥
Prof. Sahib Singhਹੇ ਪ੍ਰਭੂ! ਮਿਹਰ ਕਰ, ਮੈਨੂੰ ਆਪਣੀ ਭਗਤੀ ਦਾ ਸੁਆਦ ਬਖ਼ਸ਼, ਮੇਰਾ ਮਨ ਤੇਰੇ ਪ੍ਰੇਮ-ਰਸ ਦੀ ਖ਼ੁਮਾਰੀ ਵਿਚ ਮਸਤ ਰਹੇ।

ਪਦ ਅਰਥ ਦੀਜੈ = ਦੇਹ। ਖਚਿਤ = ਮਸਤ ਰਹੇ। ਖੋਰੀ = ਖ਼ੁਮਾਰੀ ਵਿਚ।

SikhNet (Spanish)Oh Dios, bendíceme con Tu Devoción para que mi ser se funda en Tu Amor.

ਨਾਨਕ ਦਾਸ ਤੇਰੀ ਸਰਣਾਈ; ਪ੍ਰਭ ਬਿਨੁ ਆਨ. ਨ ਹੋਰੀ ॥੨॥੭੧॥੯੪॥

naanak daas teree saranaaee; prabh bin aan. na horee |2|71|94|

Sant Singh KhalsaNanak, Your slave, has entered Your Sanctuary; without God, there is no other at all. ||2||71||94||
Manmohan SinghMy Lord, slave Nanak has entered Thine sanctuary. Without Thee I know not any other.
Manmohan Singh (Punjabi)ਮੇਰੇ ਸੁਆਮੀ, ਗੋਲੇ ਨਾਨਕ ਨੇ ਤੇਰੀ ਪਨਾਹ ਲਈ ਹੈ। ਤੇਰੇ ਬਗੈਰ ਮੈਂ ਹੋਰਸ ਕਿਸੇ ਨੂੰ ਨਹੀਂ ਨਹੀਂ ਜਾਣਦਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਦਾਸ ਤੇਰੀ ਸ਼ਰਣ ਕੋ ਪ੍ਰਾਪਤ ਹੂਆ ਹੂੰ। ਹੇ ਪ੍ਰਭੂ! ਤੇਰੇ ਬਿਨਾਂ ਆਨ ਅਸਥਾਨੋਂ ਮੇਂ ਔਰ ਨਹੀਂ ਸਮਝਾ, ਭਾਵ ਸਰਬਤ੍ਰ ਤੂੰ ਹੀ ਹੈਂ॥੨॥੭੧॥੯੪॥
Prof. Sahib Singh(ਤੇਰਾ) ਦਾਸ ਨਾਨਕ ਤੇਰੀ ਸਰਨ ਆਇਆ ਹੈ। ਹੇ ਪ੍ਰਭੂ! ਤੈਥੋਂ ਬਿਨਾ ਮੇਰਾ ਕੋਈ ਹੋਰ ਦੂਜਾ ਸਹਾਰਾ ਨਹੀਂ ਹੈ ॥੨॥੭੧॥੯੪॥

ਪਦ ਅਰਥ ਆਨ = {अन्य} ਹੋਰ ਦੂਜਾ ॥੨॥੭੧॥੯੪॥

SikhNet (Spanish)Dice Nanak, oh Dios, busco sólo Tu Refugio, pues sin Ti no conozco nada más. (2-71-94)
Answers quote the Granth verbatim with Ang citations. AI commentary is not Gurbani and not a religious ruling.