ੴ

ਸਿੱਖਬਾਣੀ · SikhBani

Ang 1222

Sri Guru Granth Sahib · Raag Saarang · 6 shabads, 38 lines
Translations
Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਹਰਿ ਹਰਿ; ਸੰਤ ਜਨਾ ਕੀ ਜੀਵਨਿ ॥

har har; sant janaa kee jeevan |

Sant Singh KhalsaThe Lord, Har, Har, is the life of the humble Saints.
Manmohan SinghGod's Name is the vital-breath of His saints.
Manmohan Singh (Punjabi)ਵਾਹਿਗੁਰੂ ਦਾ ਨਾਮ ਉਸ ਦੇ ਸਾਧੂਆਂ ਦੀ ਜਿੰਦ-ਜਾਨ ਹੈ।
Fareedkot Teekaਹਰੀ ਕਾ ਨਾਮੁ ਸੰਤ ਜਨੋਂ ਕਾ ਜੀਵਨ ਬੂਟੀ ਅਰਥਾਤ ਪ੍ਰਾਣ ਹੈ॥
Prof. Sahib Singhਸੰਤ ਜਨਾਂ ਦੀ ਇਹੀ ਜ਼ਿੰਦਗੀ ਹੈ-

ਪਦ ਅਰਥ ਜੀਵਨਿ = ਜੀਵਨੀ, ਜੀਵਨ-ਰਹਿਤ।

SikhNet (Spanish)El Señor es la Vida de los Santos y en el mundo del deseo, ellos

ਬਿਖੈ ਰਸ ਭੋਗ. ਅੰਮ੍ਰਿਤ ਸੁਖ ਸਾਗਰ; ਰਾਮ ਨਾਮ ਰਸੁ ਪੀਵਨਿ ॥੧॥ ਰਹਾਉ ॥

bikhai ras bhog. amrit sukh saagar; raam naam ras peevan |1| rahaau |

Sant Singh KhalsaInstead of enjoying corrupt pleasures, they drink in the Ambrosial Essence of the Name of the Lord, the Ocean of Peace. ||1||Pause||
Manmohan SinghInstead of enjoying the sinful pleasures, they in-drink the ambrosial juice of the Name of their Lord, the ocean of peace. Pause.
Manmohan Singh (Punjabi)ਪਾਪਾਂ ਭਰੀਆਂ ਮੌਜਾਂ ਮਾਣਨ ਦੀ ਥਾਂ, ਉਹ ਆਰਾਮ ਦੇ ਸਮੁੰਦਰ ਆਪਣੇ ਪ੍ਰਭੂ ਦੇ ਨਾਮ, ਦਾ ਅੰਮ੍ਰਿਤਮਈ-ਰਹੁ ਪਾਨ ਕਰਦੇ ਹਨ। ਠਹਿਰਾਉ।
Fareedkot Teekaਬਿਖੇ ਰਸੋਂ ਕੇ ਭੋਗੋਂ ਕੋ ਤਿਆਗ ਕਰ ਰਸੋਂ ਮੇਂ ਜੋ ਅੰਮ੍ਰਿਤ ਰਸ ਸੁਖੋਂ ਕਾ ਸਾਗਰ ਰਾਮ ਨਾਮ ਹੈ, ਤਿਸ ਕੋ ਪੀਵਣਾ ਕਰ ਰਹੇ ਹੈਂ॥੧॥ ਰਹਾਉ ॥
Prof. Sahib Singhਪਰਮਾਤਮਾ ਦੇ ਭਗਤ ਆਤਮਕ ਜੀਵਨ ਦੇਣ ਵਾਲੇ ਸੁਖਾਂ ਦੇ ਸਮੁੰਦਰ ਹਰਿ-ਨਾਮ ਦਾ ਰਸ (ਸਦਾ) ਪੀਂਦੇ ਰਹਿੰਦੇ ਹਨ, ਇਹੀ ਉਹਨਾਂ ਵਾਸਤੇ ਦੁਨੀਆ ਵਾਲੇ ਵਿਸ਼ੇ ਭੋਗਾਂ ਦਾ ਸੁਆਦ ਹੈ ॥੧॥ ਰਹਾਉ ॥

ਪਦ ਅਰਥ ਬਿਖੈ ਭੋਗ = ਵਿਸ਼ਿਆਂ ਦੇ ਭੋਗ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੇ। ਪੀਵਨਿ = ਪੀਂਦੇ ਹਨ {ਵਰਤਮਾਨ ਕਾਲ, ਅੱਨ ਪੁਰਖ, ਬਹੁ-ਵਚਨ} ॥੧॥ ਰਹਾਉ ॥

SikhNet (Spanish)se bañan en el Océano de Éxtasis y beben de la Esencia del Nombre de Dios. (1-Pausa)

ਸੰਚਨਿ. ਰਾਮ ਨਾਮ ਧਨੁ ਰਤਨਾ; ਮਨ ਤਨ ਭੀਤਰਿ ਸੀਵਨਿ ॥

sanchan. raam naam dhan ratanaa; man tan bheetar seevan |

Sant Singh KhalsaThey gather up the priceless wealth of the Lord's Name, and weave it into the fabric of their mind and body.
Manmohan SinghThey amass the priceless wealth of the Lord's Name and weave it in their mind and body.
Manmohan Singh (Punjabi)ਉਹ ਪ੍ਰਭੂ ਦੇ ਨਾਮ ਦੀ ਅਮੋਲਕ ਦੌਲਤ ਨੂੰ ਇਕੱਤਰ ਕਰਦੇ ਹਨ ਅਤੇ ਇਸ ਨੂੰ ਆਪਣੇ ਚਿੱਤ ਤੇ ਦੇਹਿ ਵਿੱਚ ਪਰੋ ਲੈਂਦੇ ਹਨ।
Fareedkot Teekaਰਤਨ ਰੂਪ ਰਾਮ ਨਾਮ ਧਨ ਕੋ ਸੰਚਨ ਕਰਤੇ ਹੈਂ। ਮਾਨੋਂ ਤਿਨੋਂ ਨੇ ਮਨ ਤਨ ਕੇ ਵਿਖੇ ਸੀਵਣਾ ਕੀਆ ਹੈ, ਭਾਵ ਨਿਰੰਤ੍ਰ ਜਪਤੇ ਹੈਂ॥
Prof. Sahib Singhਸੰਤ ਜਨ ਪਰਮਾਤਮਾ ਦਾ ਨਾਮ-ਧਨ ਇਕੱਠਾ ਕਰਦੇ ਹਨ, ਨਾਮ-ਰਤਨ ਇਕੱਠੇ ਕਰਦੇ ਹਨ, ਅਤੇ ਆਪਣੇ ਮਨ ਵਿਚ ਹਿਰਦੇ ਵਿਚ (ਉਹਨਾਂ ਨੂੰ) ਪ੍ਰੋ ਰੱਖਦੇ ਹਨ।

ਪਦ ਅਰਥ ਸੰਚਨਿ = ਇਕੱਠਾ ਕਰਦੇ ਹਨ। ਸੀਵਨਿ = ਪ੍ਰੋਂਦੇ ਹਨ।

SikhNet (Spanish)Ellos cosechan las Preciosas Riquezas del Nombre del Señor, y bordan la Invaluable Joya del Señor en su cuerpo y en su mente,

ਹਰਿ ਰੰਗ ਰਾਂਗ ਭਏ ਮਨ ਲਾਲਾ; ਰਾਮ ਨਾਮ ਰਸ ਖੀਵਨਿ ॥੧॥

har rang raang bhe man laalaa; raam naam ras kheevan |1|

Sant Singh KhalsaImbued with the Lord's Love, their minds are dyed in the deep crimson color of devotional love; they are intoxicated with the sublime essence of the Lord's Name. ||1||
Manmohan SinghImbued with the God's Love, their soul sparkles like the tulip flower and with the Lord's Nectar Name they are inebriated.
Manmohan Singh (Punjabi)ਹਰੀ ਦੇ ਪ੍ਰੇਮ ਨਾਲ ਰੰਗੀਜ ਉਨ੍ਹਾਂ ਦੀ ਜਿੰਦੜੀ ਪੋਸਤ ਦੇ ਫੁੱਲ ਵਾਂਗ ਲਿਸ਼ਕਦੀ ਹੈ ਤੇ ਸੁਆਮੀ ਦੇ ਅੰਮ੍ਰਿਤ ਨਾਮ ਨਾਲ ਉਹ ਮਤਵਾਲੇ ਹੋ ਜਾਂਦੇ ਹਨ।
Fareedkot Teekaਹਰੀ ਕੇ ਰੰਗ ਮੇਂ ਰੰਗੇ ਹੂਏ ਮਨ ਤਨ ਕਰ ਲਾਲ ਹੋ ਰਹੇ ਹੈਂ ਔਰ ਰਾਮ ਨਾਮ ਰਸ ਮੇਂ (ਖੀਵਨਿ) ਮਸਤ ਹੋ ਰਹੇ ਹੈਂ॥੧॥
Prof. Sahib Singhਪਰਮਾਤਮਾ ਦੇ ਨਾਮ-ਰੰਗ ਨਾਲ ਰੰਗੀਜ ਕੇ ਉਹਨਾਂ ਦਾ ਮਨ ਗੂੜ੍ਹੇ ਰੰਗ ਵਾਲਾ ਹੋਇਆ ਰਹਿੰਦਾ ਹੈ, ਉਹ ਹਰਿ-ਨਾਮ ਦੇ ਰਸ ਨਾਲ ਮਸਤ ਰਹਿੰਦੇ ਹਨ ॥੧॥

ਪਦ ਅਰਥ ਰਾਂਗ ਭਏ = ਰੰਗੇ ਜਾਂਦੇ ਹਨ। ਖੀਵਨਿ = ਮਸਤ ਹੋਏ ਰਹਿੰਦੇ ਹਨ ॥੧॥

SikhNet (Spanish)así brillan como la flor de Lala, imbuidos en el Amor del Señor con el Sabor de Su Nombre. (1)

ਜਿਉ ਮੀਨਾ. ਜਲ ਸਿਉ ਉਰਝਾਨੋ; ਰਾਮ ਨਾਮ ਸੰਗਿ ਲੀਵਨਿ ॥

jiau meenaa. jal siau urajhaano; raam naam sang leevan |

Sant Singh KhalsaAs the fish is immersed in water, they are absorbed in the Lord's Name.
Manmohan SinghAs the fish is involved with water, so are they blended with the Lord's Name.
Manmohan Singh (Punjabi)ਜਿਸ ਤਰ੍ਹਾਂ ਮੱਛੀ ਪਾਣੀ ਨਾਲ ਉਲਝੀ ਹੋਈ ਹੈ, ਏਸੇ ਤਰ੍ਹਾਂ ਹੀ ਉਹ ਪ੍ਰਭੂ ਦੇ ਨਾਮ ਨਾਲ ਅਭੇਦ ਹੋਏ ਹੋਏ ਹਨ।
Fareedkot Teekaਜਿਸ ਪਰਕਾਰ ਜਲ ਕੇ ਸਾਥ ਮੀਨ ਉਰਝ ਰਹਿਤਾ ਹੈ ਇਸੀ ਪਰਕਾਰ ਸੰਤ ਜਨ ਰਾਮ ਨਾਮ ਕੇ ਸਾਥ ਲੀਨ ਰਹਿਤੇ ਹੈਂ॥
Prof. Sahib Singhਜਿਵੇਂ ਮੱਛੀ ਪਾਣੀ ਨਾਲ ਲਪਟੀ ਰਹਿੰਦੀ ਹੈ (ਪਾਣੀ ਤੋਂ ਬਿਨਾ ਜੀਊ ਨਹੀਂ ਸਕਦੀ) ਤਿਵੇਂ ਸੰਤ ਜਨ ਹਰਿ-ਨਾਮ ਵਿਚ ਲੀਨ ਰਹਿੰਦੇ ਹਨ।

ਪਦ ਅਰਥ ਮੀਨਾ = ਮੱਛੀ। ਸਿਉ = ਨਾਲ। ਉਰਝਾਨੋ = ਲਪਟੀ ਰਹਿੰਦੀ ਹੈ। ਸੰਗਿ = ਨਾਲ। ਲੀਵਨਿ = ਲਿਵ ਜੋੜੀ ਰੱਖਦੇ ਹਨ।

SikhNet (Spanish)Así como el pez está imbuido en el agua, así ellos se entonan en el Nombre.

ਨਾਨਕ. ਸੰਤ ਚਾਤ੍ਰਿਕ ਕੀ ਨਿਆਈ; ਹਰਿ ਬੂੰਦ ਪਾਨ ਸੁਖ ਥੀਵਨਿ ॥੨॥੬੮॥੯੧॥

naanak. sant chaatrik kee niaaee; har boond paan sukh theevan |2|68|91|

Sant Singh KhalsaO Nanak, the Saints are like the rainbirds; they are comforted, drinking in the drops of the Lord's Name. ||2||68||91||
Manmohan SinghNanak, the saints are like the sparrow hawk and are comforted, quaffing the drop of God's Name.
Manmohan Singh (Punjabi)ਨਾਨਕ, ਸਾਧੂ ਪਪੀਹੇ ਦੀ ਮਾਨੰਦ ਹਨ ਅਤੇ ਵਾਹਿਗੁਰੂ ਦੇ ਨਾਮ ਦੀ ਕਣੀ ਨੂੰ ਪੀ ਕੇ ਸੁਖੀ ਹੁੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੰਤ ਜਨ ਪਪੀਹੇ ਕੀ ਨਿਆਈਂ ਹਰੀ ਨਾਮ ਬੂੰਦ ਕੋ ਪਾਨ ਕਰ ਕੇ ਸੁਖੀ ਹੋਤੇ ਹੈਂ॥੨॥੬੫॥੯੧॥
Prof. Sahib Singhਹੇ ਨਾਨਕ! ਸੰਤ ਜਨ ਪਪੀਹੇ ਵਾਂਗ ਹਨ (ਜਿਵੇਂ ਪਪੀਹਾ ਸ੍ਵਾਂਤੀ ਨਛੱਤ੍ਰ ਦੀ ਵਰਖਾ ਦੀ ਬੂੰਦ ਪੀ ਕੇ ਤ੍ਰਿਪਤ ਹੁੰਦਾ ਹੈ, ਤਿਵੇਂ ਸੰਤ ਜਨ) ਪਰਮਾਤਮਾ ਦੇ ਨਾਮ ਦੀ ਬੂੰਦ ਪੀ ਕੇ ਸੁਖੀ ਹੁੰਦੇ ਹਨ ॥੨॥੬੮॥੯੧॥

ਪਦ ਅਰਥ ਚਾਤ੍ਰਿਕ = ਪਪੀਹਾ। ਨਿਆਈ = ਵਾਂਗ। ਪਾਨ = ਪਾਨ ਕਰ ਕੇ, ਪੀ ਕੇ। ਥੀਵਨਿ = ਹੁੰਦੇ ਹਨ ॥੨॥੬੮॥੯੧॥

SikhNet (Spanish)Dice Nanak, el Santo del Señor es como el Chatrik que es confortado sólo con la gota Avanti del Señor. (2-68-91)

Open this shabad →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਹਰਿ ਕੇ ਨਾਮਹੀਨ, ਬੇਤਾਲ ॥

har ke naamaheen, betaal |

Sant Singh KhalsaWithout the Name of the Lord, the mortal is a ghost.
Manmohan SinghWithout God's Name, one is but a ghost.
Manmohan Singh (Punjabi)ਹਰੀ ਦੇ ਨਾਮ ਦੇ ਬਾਝੋਂ ਜੀਵ ਨਿਰਾਪੁਰਾ ਭੂਤਨਾ ਹੀ ਹੈ।
Fareedkot Teekaਜੋ ਪੁਰਸ਼ ਹਰੀ ਕੇ ਨਾਮ ਸੇ (ਹੀਨ) ਰਹਿਤ ਹੈ ਵਹੁ (ਬੇਤਾਲ) ਭੂਤਨਾ ਹੈ॥
Prof. Sahib Singhਪਰਮਾਤਮਾ ਦੇ ਨਾਮ ਤੋਂ ਜੋ ਮਨੁੱਖ ਸੱਖਣੇ ਰਹਿੰਦੇ ਹਨ (ਆਤਮਕ ਜੀਵਨ ਦੀ ਕਸਵੱਟੀ ਅਨੁਸਾਰ) ਉਹ ਭੂਤ-ਪ੍ਰੇਤ ਹੀ ਹਨ।

ਪਦ ਅਰਥ ਹੀਨ = ਸੱਖਣੇ। ਬੇਤਾਲ = ਭੂਤਨੇ, ਭੂਤ ਪ੍ਰੇਤ।

SikhNet (Spanish)Sin el Nombre del Señor, la vida entra en la locura y sin importar lo que uno haga,

ਜੇਤਾ ਕਰਨ ਕਰਾਵਨ; ਤੇਤਾ ਸਭਿ ਬੰਧਨ ਜੰਜਾਲ ॥੧॥ ਰਹਾਉ ॥

jetaa karan karaavan; tetaa sabh bandhan janjaal |1| rahaau |

Sant Singh KhalsaAll the actions he commits are just shackles and bonds. ||1||Pause||
Manmohan SinghAs many deeds as he deeds as he does, so many, one and all, are bonds and shackles. Pause.
Manmohan Singh (Punjabi)ਜਿੰਨੇ ਭੀ ਕੰਮ ਉਹ ਕਰਦਾ ਹੈ, ਉਨੇ ਹੀ ਸਾਰੇ ਸਾਰੇ ਦੇ ਸਾਰੇ, ਜੰਜੀਰ ਅਤੇ ਬੇੜੀਆਂ ਹਨ। ਠਹਿਰਾਉ।
Fareedkot Teekaਜਿਤਨਾ ਉਸ ਕਾ (ਜੰਜਾਲ) ਧੰਧਾ ਕਰਨਾ ਕਰਾਵਨਾ ਹੈ ਤਿਤਨਾ ਸਭ ਬੰਧਨ ਹੀ ਹੈ॥੧॥ ਰਹਾਉ ॥
Prof. Sahib Singh(ਅਜਿਹੇ ਮਨੁੱਖ) ਜਿਤਨਾ ਕੁਝ ਕਰਦੇ ਹਨ ਜਾਂ ਕਰਾਂਦੇ ਹਨ, ਉਹਨਾਂ ਦੇ ਉਹ ਸਾਰੇ ਕੰਮ ਮਾਇਆ ਦੀਆਂ ਫਾਹੀਆਂ ਮਾਇਆ ਦੇ ਜੰਜਾਲ (ਵਧਾਂਦੇ ਹਨ) ॥੧॥ ਰਹਾਉ ॥

ਪਦ ਅਰਥ ਜੇਤਾ = ਜਿਤਨਾ ਕੁਝ। ਸਭਿ = ਸਾਰੇ ॥੧॥ ਰਹਾਉ ॥

SikhNet (Spanish)se involucra en Maya y es atado cada vez más y más. (1-Pausa)

ਬਿਨੁ ਪ੍ਰਭ ਸੇਵ. ਕਰਤ ਅਨ ਸੇਵਾ; ਬਿਰਥਾ ਕਾਟੈ ਕਾਲ ॥

bin prabh sev. karat an sevaa; birathaa kaattai kaal |

Sant Singh KhalsaWithout serving God, one who serves another wastes his time uselessly.
Manmohan SinghWithout the Lord's service he who performs another's service he, wastes his time in vain.
Manmohan Singh (Punjabi)ਸੁਆਮੀ ਦੀ ਘਾਲ ਬਗੈਰ, ਜੋ ਕਿਸੇ ਹੋਰਸ ਸਦੀ ਟਹਿਲ ਕਮਾਉਂਦਾ ਹੈ, ਉਹ ਆਪਣਾ ਸਮਾਂ ਵਿਅਰਥ ਗੁਆ ਲੈਂਦਾ ਹੈ।
Fareedkot Teekaਪ੍ਰਭੂ ਕੀ ਸੇਵਾ ਸੇ ਬਿਨਾ ਜੋ ਔਰ ਕੀ ਸੇਵਾ ਕਰਤਾ ਹੈ, ਸੋ ਬਿਅਰਥ ਹੀ ਸਮੇਂ ਕੋ ਗਵਾਵਤਾ ਹੈ॥
Prof. Sahib Singhਪਰਮਾਤਮਾ ਦੀ ਭਗਤੀ ਤੋਂ ਬਿਨਾ ਹੋਰ ਹੋਰ ਦੀ ਸੇਵਾ ਕਰਦਿਆਂ (ਮਨੁੱਖ ਆਪਣੀ ਜ਼ਿੰਦਗੀ ਦਾ) ਸਮਾ ਵਿਅਰਥ ਬਿਤਾਂਦਾ ਹੈ।

ਪਦ ਅਰਥ ਅਨ = {अन्य} ਹੋਰ (ਦੀ)। ਕਾਟੈ = ਗੁਜ਼ਾਰਦਾ ਹੈ। ਕਾਲ = (ਜ਼ਿੰਦਗੀ ਦਾ) ਸਮਾ।

SikhNet (Spanish)Quien sirve a alguien más que a Su Dios, pasa su vida en vano y,

ਜਬ ਜਮੁ ਆਇ ਸੰਘਾਰੈ ਪ੍ਰਾਨੀ; ਤਬ ਤੁਮਰੋ ਕਉਨੁ ਹਵਾਲ ॥੧॥

jab jam aae sanghaarai praanee; tab tumaro kaun havaal |1|

Sant Singh KhalsaWhen the Messenger of Death comes to kill you, O mortal, what will your condition be then? ||1||
Manmohan SinghWhen death's courier comes to destroy thee, what shall be thy condition then, O mortal?
Manmohan Singh (Punjabi)ਜਦ ਮੌਤ ਦਾ ਦੂਤ ਤੈਨੂੰ ਮਾਰਨ ਲਈ ਆਵੇਗਾ, ਤਦ ਤੇਰੀ ਕੀ ਹਾਲਤ ਹੋਏਗੀ, ਹੇ ਫਾਨੀ ਬੰਦੇ!
Fareedkot Teekaਹੇ (ਪ੍ਰਾਨੀ) ਜੀਵ! ਜਬ ਤੇਰੇ ਕੋ ਜਮ ਆਨ ਕਰ ਸੰਘਾਰੇਗਾ ਤਬ ਤੁਮਾਰਾ ਕਿਆ ਹਵਾਲ ਹੋਵੇਗਾ, ਭਾਵ ਹਛਾ ਨਹੀਂ ਹੋਵੇਗਾ॥੧॥
Prof. Sahib Singhਹੇ ਪ੍ਰਾਣੀ! (ਜੇ ਤੂੰ ਹਰਿ-ਨਾਮ ਤੋਂ ਬਿਨਾ ਹੀ ਰਿਹਾ, ਤਾਂ) ਜਦੋਂ ਜਮਰਾਜ ਆ ਕੇ ਮਾਰਦਾ ਹੈ, ਤਦੋਂ (ਸੋਚ) ਤੇਰਾ ਕੀਹ ਹਾਲ ਹੋਵੇਗਾ? ॥੧॥

ਪਦ ਅਰਥ ਸੰਘਾਰੈ = (ਜਾਨੋਂ) ਮਾਰਦਾ ਹੈ। ਪ੍ਰਾਨੀ = ਹੇ ਪ੍ਰਾਣੀ! ਕਉਨੁ ਹਵਾਲ = ਕੀਹ ਹਾਲ? ॥੧॥

SikhNet (Spanish)cuando la muerte llega para destruirla, su vida se desintegra. (1)

ਰਾਖਿ ਲੇਹੁ ਦਾਸ ਅਪੁਨੇ ਕਉ; ਸਦਾ ਸਦਾ ਕਿਰਪਾਲ ॥

raakh lehu daas apune kau; sadaa sadaa kirapaal |

Sant Singh KhalsaPlease protect Your slave, O Eternally Merciful Lord.
Manmohan SinghO my, ever, ever Merciful Master, save thou me, the slave of Thine.
Manmohan Singh (Punjabi)ਹੇ ਮੇਰੇ ਸਦੀਵ ਸਦੀਵ ਹੀ ਮਿਹਰਬਾਨ ਮਾਲਕ! ਤੂੰ ਮੇਰੀ, ਆਪਣੇ ਗੋਲੇ ਦੀ ਰੱਖਿਆ ਕਰ।
Fareedkot Teekaਐਸੇ ਬੇਨਤੀ ਕਰੇ: ਜੋ ਹੇ ਸਦਾ ਸਦਾ ਕਿਰਪਾਲ ਵਾਹਿਗੁਰੂ! ਮੈਂ ਆਪ ਕਾ ਦਾਸ ਹੂੰ ਮੇਰੇ ਕੋ ਰਾਖ ਲੇਹੋ॥
Prof. Sahib Singhਹੇ ਸਦਾ ਹੀ ਦਇਆ ਦੇ ਸੋਮੇ! ਆਪਣੇ ਦਾਸ (ਨਾਨਕ) ਦੀ ਆਪ ਰੱਖਿਆ ਕਰ (ਤੇ, ਆਪਣਾ ਨਾਮ ਬਖ਼ਸ਼)।

ਪਦ ਅਰਥ ਕਿਰਪਾਲ = ਹੇ ਕਿਰਪਾਲ!

SikhNet (Spanish)Oh Dios, sálvame, oh sálvame por Misericordia. Dice Nanak, mi Señor, el Dios,

ਸੁਖ ਨਿਧਾਨ ਨਾਨਕ ਪ੍ਰਭੁ ਮੇਰਾ; ਸਾਧਸੰਗਿ ਧਨ ਮਾਲ ॥੨॥੬੯॥੯੨॥

sukh nidhaan naanak prabh meraa; saadhasang dhan maal |2|69|92|

Sant Singh KhalsaO Nanak, my God is the Treasure of Peace; He is the wealth and property of the Saadh Sangat, the Company of the Holy. ||2||69||92||
Manmohan SinghO Nanak, my Lord is the Treasure of peace and He alone is the wealth and property of the saints' congregation.
Manmohan Singh (Punjabi)ਹੇ ਨਾਨਕ! ਮੇਰਾ ਸਾਈਂ ਆਰਾਮ ਦਾ ਖ਼ਜ਼ਾਨਾ ਹੈ ਅਤੇ ਕੇਵਲ ਉਹੀ ਸਤਿਸੰਗਤ ਦੀ ਦੌਲਤ ਤੇ ਜਾਇਦਾਦ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਮੇਰੇ ਪ੍ਰਭੂ! ਸੁਖੋਂ ਕਾ ਖਜਾਨਾ ਤੂੰ ਹੈਂ ਔਰ ਸਾਧ ਸੰਗਤ ਕਾ ਧਨ ਮਾਲ ਭੀ ਤੂੰ ਹੀ ਹੈਂ॥੨॥੬੯॥੯੨॥☬ਸੰਤੋਂ ਕੇ ਅਚਾਰ ਕਹਿਤੇ ਹੂਏ ਪਰਮੇਸਰ ਆਗੇ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਮੇਰਾ ਪ੍ਰਭੂ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ, ਉਸ ਦਾ ਨਾਮ-ਧਨ ਸਾਧ ਸੰਗਤ ਵਿਚ ਹੀ ਮਿਲਦਾ ਹੈ ॥੨॥੬੯॥੯੨॥

ਪਦ ਅਰਥ ਸੁਖ ਨਿਧਾਨ = ਸੁਖਾਂ ਦਾ ਖ਼ਜ਼ਾਨਾ। ਸਾਧ ਸੰਗਿ = ਸਾਧ ਸੰਗਤ ਵਿਚ ॥੨॥੬੯॥੯੨॥

SikhNet (Spanish)es el Océano de Paz, y los Santos son mis Únicos Tesoros. (2-69-92)

Open this shabad →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਮਨਿ ਤਨਿ; ਰਾਮ ਕੋ ਬਿਉਹਾਰੁ ॥

man tan; raam ko biauhaar |

Sant Singh KhalsaMy mind and body deal only in the Lord.
Manmohan SinghThe saints ' mind and body deal only in the Lord.
Manmohan Singh (Punjabi)ਸੰਤਾਂ ਦਾ ਚਿੱਤ ਤੇ ਦੇਹਿ ਕੇਵਲ ਸਾਹਿਬ ਦਾ ਹੀ ਵਣਜ ਕਰਦੇ ਹਨ।
Fareedkot Teekaਸੰਤ ਜਨ ਮਨ ਤਨ ਕਰ ਕੇ ਰਾਮ ਨਾਮ ਕਾ ਬਿਉਹਾਰ ਕਰਤੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਹਿਰਦੇ ਵਿਚ (ਸਦਾ) ਪਰਮਾਤਮਾ ਦਾ (ਨਾਮ ਸਿਮਰਨ ਦਾ ਹੀ) ਆਹਰ ਹੈ,

ਪਦ ਅਰਥ ਮਨਿ = ਮਨ ਵਿਚ। ਤਨਿ = ਤਨ ਵਿਚ। ਕੋ = ਦਾ। ਬਿਉਹਾਰੁ = ਆਹਰ।

SikhNet (Spanish)Mi ser comercia sólo en referencia a Dios,

ਪ੍ਰੇਮ ਭਗਤਿ ਗੁਨ ਗਾਵਨ ਗੀਧੇ; ਪੋਹਤ ਨਹ. ਸੰਸਾਰੁ ॥੧॥ ਰਹਾਉ ॥

prem bhagat gun gaavan geedhe; pohat neh. sansaar |1| rahaau |

Sant Singh KhalsaImbued with loving devotional worship, I sing His Glorious Praises; I am not affected by worldly affairs. ||1||Pause||
Manmohan SinghImbued with the loving adoration of their Lord, they sing His praise and the world affects them not. Pause.
Manmohan Singh (Punjabi)ਆਪਣੇ ਪ੍ਰਭੂ ਦੀ ਪਿਆਰੀ-ਉਪਾਸ਼ਨਾ ਨਾਲ ਰੰਗੇ ਹੋਏ, ਉਹ ਉਸ ਦਾ ਜੱਸ ਗਾਇਨ ਕਰਦੇ ਹਨ ਤੇ ਦੁਨੀਆਂ ਉਹਨਾਂ ਉਤੇ ਅਸਰ ਨਹੀਂ ਕਰਦੀ। ਠਹਿਰਾਉ।
Fareedkot Teekaਪ੍ਰੇਮਾ ਭਗਤੀ ਸਹਿਤ ਪਰਮੇਸਰ ਕੇ ਗੁਨ ਗਾਵਨੇ ਮੇਂ ਰੀਝੇ ਹੈਂ ਔਰ ਤਿਨ ਕੋ (ਸੰਸਾਰੁ) ਜਨਮ ਔਰ ਮਰਨ ਨਹੀਂ ਬਿਆਪ ਸਕਤਾ ਹੈ॥੧॥ ਰਹਾਉ ॥
Prof. Sahib Singhਜਿਹੜੇ ਮਨੁੱਖ ਪ੍ਰਭੂ-ਪ੍ਰੇਮ ਅਤੇ ਹਰਿ-ਭਗਤੀ (ਦੇ ਮਤਵਾਲੇ ਹਨ) ਜੋ ਪ੍ਰਭੂ ਦੇ ਗੁਣ ਗਾਣ ਵਿਚ ਗਿੱਝੇ ਹੋਏ ਹਨ, ਉਹਨਾਂ ਨੂੰ ਜਗਤ (ਦਾ ਮੋਹ) ਪੋਹ ਨਹੀਂ ਸਕਦਾ ॥੧॥ ਰਹਾਉ ॥

ਪਦ ਅਰਥ ਗੀਧੋ = ਗਿੱਝੇ ਹੋਏ। ਸੰਸਾਰੁ = ਜਗਤ (ਦਾ ਮੋਹ) ॥੧॥ ਰਹਾਉ ॥

SikhNet (Spanish)los males del mundo no me afligen y vivo así imbuido en la Amorosa Adoración de mi Señor. (1-Pausa)

ਸ੍ਰਵਣੀ ਕੀਰਤਨੁ ਸਿਮਰਨੁ ਸੁਆਮੀ; ਇਹੁ ਸਾਧ ਕੋ ਆਚਾਰੁ ॥

sravanee keeratan simaran suaamee; ihu saadh ko aachaar |

Sant Singh KhalsaThis is the way of life of the Holy Saint: he listens to the Kirtan, the Praises of his Lord and Master, and meditates in remembrance on Him.
Manmohan SinghHe hears the Lord's praise with his ears and embraces His meditation; this is the conduct of the saint.
Manmohan Singh (Punjabi)ਆਪਣਿਆ ਕੰਨਾਂ ਨਾਲ ਉਹ ਪ੍ਰਭੂ ਦੀ ਕੀਰਤੀ ਸੁਣਦਾ ਹੈ ਅਤੇ ਉਸ ਦਾ ਹੀ ਭਜਨ ਕਰਦਾ ਹੈ, ਇਹ ਹੇ ਆਚਰਣ ਸੰਤ ਦਾ।
Fareedkot Teekaਕਾਨੋਂ ਕਰ ਕੇ ਹਰੀ ਕੀਰਤਨ ਕੋ ਸ੍ਰਵਨ ਕਰਨਾ ਔਰ ਮਨ ਕਰ ਕੇ ਸੁਆਮੀ ਕਾ ਸਿਮਰਨ ਕਰਨਾ, ਇਹੁ ਸਾਧੂਓਂ ਕਾ (ਆਚਾਰੁ) ਕਰਤਬ੍ਯ ਹੈ॥
Prof. Sahib Singhਕੰਨਾਂ ਨਾਲ ਮਾਲਕ-ਪ੍ਰਭੂ ਦੀ ਸਿਫ਼ਤ-ਸਾਲਾਹ ਸੁਣਨੀ, (ਜੀਭ ਨਾਲ ਮਾਲਕ ਦਾ ਨਾਮ) ਸਿਮਰਨਾ-ਸੰਤ ਜਨਾਂ ਦੀ ਇਹ ਨਿੱਤ ਦੀ ਕਾਰ ਹੋਇਆ ਕਰਦੀ ਹੈ।

ਪਦ ਅਰਥ ਸ੍ਰਵਣੀ = ਕੰਨਾਂ ਨਾਲ। ਆਚਾਰੁ = ਨਿੱਤ ਦੀ ਕਾਰ।

SikhNet (Spanish)El Santo escucha sólo la Alabanza del Señor y sólo medita en Dios,

ਚਰਨ ਕਮਲ ਅਸਥਿਤਿ ਰਿਦ ਅੰਤਰਿ; ਪੂਜਾ ਪ੍ਰਾਨ ਕੋ ਆਧਾਰੁ ॥੧॥

charan kamal asathit rid antar; poojaa praan ko aadhaar |1|

Sant Singh KhalsaHe implants the Lord's Lotus Feet deep within his heart; worship of the Lord is the support of his breath of life. ||1||
Manmohan SinghThe Lord's lotus feet, he places within his mind and the Lord's worship is the prop of his very life.
Manmohan Singh (Punjabi)ਪ੍ਰਭੂ ਦੇ ਕੇਵਲ ਰੂਪੀ ਪੇਰ, ਉਹ ਆਪਣੇ ਮਨ ਅੰਦਰ ਟਿਕਾ ਲੈਂਦਾ ਹੈ ਅਤੇ ਪ੍ਰਭੂ ਦੀ ਉਪਾਸ਼ਨਾ ਉਸ ਦੀ ਜਿੰਦ-ਜਾਨ ਆਸਰਾ ਹੈ।
Fareedkot Teekaਹਰੀ ਕੇ ਚਰਨ ਕਮਲੋਂ ਕੇ ਰਿਦੇ ਕੇ ਅੰਤਰ ਇਸਥਿਤ ਕਰਤੇ ਹੈਂ ਔਰ ਪ੍ਰਾਨੋਂ ਕਾ ਆਧਾਰ ਕਰ ਜਾਨਤੇ ਹੈਂ, ਏਹੀ ਪੂਜਾ ਕਰਤੇ ਹੈਂ॥੧॥
Prof. Sahib Singhਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਸਦਾ ਟਿਕਾਉ ਬਣਿਆ ਰਹਿੰਦਾ ਹੈ, ਪ੍ਰਭੂ ਦੀ ਪੂਜਾ-ਭਗਤੀ ਉਹਨਾਂ ਦੇ ਪ੍ਰਾਣਾਂ ਦਾ ਆਸਰਾ ਹੁੰਦਾ ਹੈ ॥੧॥

ਪਦ ਅਰਥ ਅਸਥਿਤਿ = ਟਿਕਾਉ। ਰਿਦ = ਹਿਰਦਾ। ਆਧਾਰੁ = ਆਸਰਾ ॥੧॥

SikhNet (Spanish)ésta en realidad es la Conducta del Santo y Él enaltece los Pies de Loto del Señor en su corazón. Su Alabanza es su respiración vital. (1)

ਪ੍ਰਭ ਦੀਨ ਦਇਆਲ. ਸੁਨਹੁ ਬੇਨੰਤੀ; ਕਿਰਪਾ ਅਪਨੀ ਧਾਰੁ ॥

prabh deen deaal. sunahu benantee; kirapaa apanee dhaar |

Sant Singh KhalsaO God, Merciful to the meek, please hear my prayer, and shower Your Blessings upon me.
Manmohan SinghO my Master, Merciful to the meek, hear Thou my supplication and shower Thine benediction on me.
Manmohan Singh (Punjabi)ਹੇ ਮਸਕੀਨਾ ਉਪਰ ਮਿਹਰਬਾਨ ਮੇਰੇ ਮਾਲਕ! ਤੂੰ ਮੇਰੀ ਪ੍ਰਾਰਥਨਾ ਸੁਣ ਅਤੇ ਮੇਰੇ ਉਤੇ ਮਿਹਰ ਕਰ।
Fareedkot Teekaਹੇ ਦੀਨ ਦਿਆਲ ਪ੍ਰਭੂ! ਹਮਾਰੀ ਬੇਨਤੀ ਸੁਨੋ ਹਮਾਰੇ ਊਪਰ ਅਪਨੀ ਕਿਰਪਾ ਦ੍ਰਿਸਟੀ ਧਾਰਨ ਕਰ॥
Prof. Sahib Singhਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! (ਮੇਰੀ) ਬੇਨਤੀ ਸੁਣ, (ਮੇਰੇ ਉਤੇ) ਆਪਣੀ ਮਿਹਰ ਕਰ!

ਪਦ ਅਰਥ ਪ੍ਰਭ = ਹੇ ਪ੍ਰਭੂ!

SikhNet (Spanish)Oh Dios, escucha mi plegaria por Misericordia para que siempre pueda recitar Tu Nombre de Éxtasis con mi lengua.

ਨਾਮੁ ਨਿਧਾਨੁ ਉਚਰਉ ਨਿਤ ਰਸਨਾ; ਨਾਨਕ ਸਦ ਬਲਿਹਾਰੁ ॥੨॥੭੦॥੯੩॥

naam nidhaan uchrau nit rasanaa; naanak sad balihaar |2|70|93|

Sant Singh KhalsaI continually chant the treasure of the Naam with my tongue; Nanak is forever a sacrifice. ||2||70||93||
Manmohan SinghWith my tongue, ever utter I Thy Name, the treasure of bliss, Nanak is ever devoted unto Thee, O Lord.
Manmohan Singh (Punjabi)ਆਪਣੀ ਜੀਭ ਨਾਲ, ਮੈਂ ਸਦਾ ਹੀ ਖੁਸ਼ੀ ਦੇ ਖ਼ਜ਼ਾਨੇ ਤੇਰੇ ਨਾਮ ਨੂੰ ਉਚਾਰਦਾ ਹਾਂ। ਨਾਨਕ ਸਦੀਵ ਹੀ ਤੇਰੇ ਉਤੇ ਸਦਕੇ ਜਾਂਦਾ ਹੈ।
Fareedkot Teekaਹੇ ਭਗਵਨ! ਤੇਰਾ ਨਾਮ ਜੋ ਸਰਬ ਨਿਧੀਓਂ ਕੇ ਦੇਣੇ ਵਾਲਾ ਹੈ, ਇਸ ਕੋ ਮੈਂ ਰਸਨਾ ਕਰ ਕੇ ਨਿਤਾ ਪ੍ਰਤਿ ਉਚਾਰਨ ਕਰੋਂ। ਸ੍ਰੀ ਗੁਰੂ ਜੀ ਕਹਿਤੇ ਹੈਂ: ਸਦੀਵ ਤੇਰੇ ਬਲਿਹਾਰਨੇ ਜਾਵੋਂ॥੨॥੭੦॥੯੩॥
Prof. Sahib Singhਨਾਨਕ ਆਖਦਾ ਹੈ- ਤੇਰਾ ਨਾਮ ਹੀ (ਮੇਰੇ ਵਾਸਤੇ ਸਭ ਪਦਾਰਥਾਂ ਦਾ) ਖ਼ਜ਼ਾਨਾ ਹੈ (ਮਿਹਰ ਕਰ, ਮੈਂ ਇਹ ਨਾਮ) ਜੀਭ ਨਾਲ ਸਦਾ ਉਚਰਦਾ ਰਹਾਂ, ਅਤੇ ਤੈਥੋਂ ਸਦਾ ਸਦਕੇ ਹੁੰਦਾ ਰਹਾਂ ॥੨॥੭੦॥੯੩॥

ਪਦ ਅਰਥ ਨਿਧਾਨੁ = ਖ਼ਜ਼ਾਨਾ। ਉਚਰਉ = ਉਚਰਉਂ, ਮੈਂ ਉਚਾਰਦਾ ਰਹਾਂ। ਨਿਤ = ਸਦਾ। ਰਸਨਾ = ਜੀਭ ਨਾਲ। ਸਦ = ਸਦਾ ॥੨॥੭੦॥੯੩॥

SikhNet (Spanish)Oh Señor, ofrezco mi vida en sacrificio a Ti. (2-70-93)

Open this shabad →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਹਰਿ ਕੇ ਨਾਮਹੀਨ; ਮਤਿ ਥੋਰੀ ॥

har ke naamaheen; mat thoree |

Sant Singh KhalsaWithout the Name of the Lord, his intellect is shallow.
Manmohan SinghPaltry is the intellect of one, bereft of the Lord's Name.
Manmohan Singh (Punjabi)ਹੋਛੀ ਹੈ ਅਕਲ, ਸਾਈਂ ਦੇ ਨਾਮ ਦੋ ਸੱਖਣੇ ਇਨਸਾਨ ਦੀ।
Fareedkot Teekaਜੋ ਪੁਰਸ਼ ਹਰੀ ਕੇ ਨਾਮ ਸੇ ਹੀਨ ਹੈਂ ਤਿਨ ਕੀ ਮਤਿ (ਥੋਰੀ) ਤੁਛ ਹੈ॥
Prof. Sahib Singhਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਤੋਂ ਵਾਂਝੇ ਰਹਿੰਦੇ ਹਨ, ਉਹਨਾਂ ਦੀ ਮੱਤ ਹੋਛੀ ਜਿਹੀ ਹੀ ਬਣ ਜਾਂਦੀ ਹੈ।

ਪਦ ਅਰਥ ਹੀਨ = ਸੱਖਣੇ। ਥੋਰੀ = ਥੋੜੀ, ਹੋਛੀ।

SikhNet (Spanish)Quien se encuentra privado del Nombre del Señor, no logra el Entendimiento, no medita en Su Dios,

ਸਿਮਰਤ ਨਾਹਿ. ਸਿਰੀਧਰ ਠਾਕੁਰ; ਮਿਲਤ ਅੰਧ ਦੁਖ ਘੋਰੀ ॥੧॥ ਰਹਾਉ ॥

simarat naeh. sireedhar tthaakur; milat andh dukh ghoree |1| rahaau |

Sant Singh KhalsaHe does not meditate in remembrance on the Lord, his Lord and Master; the blind fool suffers in terrible agony. ||1||Pause||
Manmohan SinghHe meditates not on his Lord, The Master of wealth and the blind one suffers terrible agony. Pause.
Manmohan Singh (Punjabi)ਉਹ ਮਾਇਆ ਦੇ ਪਤੀ, ਆਪਣੇ ਸੁਆਮੀ ਦਾ ਸਿਮਰਨ ਨਹੀਂ ਕਰਦਾ ਅਤੇ ਅੰਨ੍ਹਾ ਇਨਸਾਨ ਭਿਆਨਕ ਕਸ਼ਟ ਉਠਾਉਂਦਾ ਹੈ। ਠਹਿਰਾਉ।
Fareedkot Teekaਕਿਉਂਕਿ ਵਹੁ ਸ੍ਰੀਧਰ ਕੋ ਸਿਮਰਤੇ ਨਹੀਂ ਹੈਂ ਔਰ ਵਹੁ ਜੋ (ਅੰਧ) ਅਗਿਆਨੀ ਹੈਂ ਤਿਨ ਕੋ ਭੈਦਾਇਕ ਦੁਖ ਮਿਲਤੇ ਹੈਂ॥੧॥ ਰਹਾਉ ॥
Prof. Sahib Singhਉਹ ਲੱਖਮੀ-ਪਤੀ ਮਾਲਕ-ਪ੍ਰਭੂ ਦਾ ਨਾਮ ਨਹੀਂ ਸਿਮਰਦੇ। ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ ਉਹਨਾਂ ਮਨੁੱਖਾਂ ਨੂੰ ਭਿਆਨਕ (ਆਤਮਕ) ਦੁੱਖ-ਕਲੇਸ ਵਾਪਰਦੇ ਰਹਿੰਦੇ ਹਨ ॥੧॥ ਰਹਾਉ ॥

ਪਦ ਅਰਥ ਸਿਰੀਧਰ = ਲੱਛਮੀ ਦਾ ਆਸਰਾ ਪ੍ਰਭੂ। ਅੰਧ = (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋ ਚੁਕੇ ਮਨੁੱਖਾਂ ਨੂੰ। ਘੋਰੀ = ਘੋਰ, ਭਿਆਨਕ ॥੧॥ ਰਹਾਉ ॥

SikhNet (Spanish)el Maestro de Maya, y sólo atrae un inmenso sufrimiento para sí. (1-Pausa)

ਹਰਿ ਕੇ ਨਾਮ ਸਿਉ ਪ੍ਰੀਤਿ. ਨ ਲਾਗੀ; ਅਨਿਕ ਭੇਖ ਬਹੁ ਜੋਰੀ ॥

har ke naam siau preet. na laagee; anik bhekh bahu joree |

Sant Singh KhalsaHe does not embrace love for the Name of the Lord; he is totally attached to various religious robes.
Manmohan SinghHe imbibes not affection for the Lord's name and is greatly attached to various religious garbs.
Manmohan Singh (Punjabi)ਉਹ ਪ੍ਰਭੂ ਦੇ ਨਾਮ ਨਾਲ ਪਿਰਹੜੀ ਨਹੀਂ ਪਾਉਂਦਾ ਅਤੇ ਅਨੇਕਾਂ ਧਾਰਮਿਕ ਲਿਬਾਸਾਂ ਨਾਲ ਧਣੇਰਾ ਜੁੜਿਆ ਹੋਇਆ ਹੈ।
Fareedkot Teekaਹਰੀ ਨਾਮ ਕੇ ਸਾਥ ਤਿਨ ਕੀ ਪ੍ਰੀਤੀ ਨਹੀਂ ਲਾਗੀ ਹੈ ਔਰ ਅਨੇਕ ਭੇਖੋਂ ਸੇ ਬਹੁਤ ਪ੍ਰੀਤੀ ਜੋਰੀ ਹੈ॥
Prof. Sahib Singhਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਨਾਲ ਪਿਆਰ ਨਹੀਂ ਪਾਂਦੇ, ਪਰ ਅਨੇਕਾਂ ਧਾਰਮਿਕ ਭੇਖਾਂ ਨਾਲ ਪ੍ਰੀਤ ਜੋੜੀ ਰੱਖਦੇ ਹਨ,

ਪਦ ਅਰਥ ਸਿਉ = ਨਾਲ। ਭੇਖ = (ਵਿਖਾਵੇ-ਮਾਤ੍ਰ) ਧਾਰਮਿਕ ਪਹਿਰਾਵੇ। ਜੋਰੀ = ਜੋੜੀ (ਪ੍ਰੀਤ)।

SikhNet (Spanish)No ama el Naam, el Nombre del Señor, se apega a lo que está fuera de él, pero esa ilusión nunca será permanente,

ਤੂਟਤ ਬਾਰ. ਨ ਲਾਗੈ, ਤਾ ਕਉ; ਜਿਉ ਗਾਗਰਿ ਜਲ ਫੋਰੀ ॥੧॥

toottat baar. na laagai, taa kau; jiau gaagar jal foree |1|

Sant Singh KhalsaHis attachments are shattered in an instant; when the pitcher is broken, the water runs out. ||1||
Manmohan SinghHis secular love takes no time to sunder, as the water in the broken pitcher stays not.
Manmohan Singh (Punjabi)ਜਿਸ ਤਰ੍ਹਾਂ ਟੁਟੇ ਹੋਏ ਘੜੇ ਵਿੱਚ ਪਾਣੀ ਨਹੀਂ ਠਹਿਰਦਾ ਹੈਸੇ ਤਰ੍ਹਾਂ ਉਸ ਦੇ ਸੰਸਾਰੀ ਪਿਆਰ ਟੁਟਦੇ ਨੂੰ ਕੋਈ ਸਮਾਂ ਨਹੀਂ ਲਗਦਾ।
Fareedkot Teekaਸੋ ਤਿਸ ਕੋ ਟੂਟਤੇ ਹੂਏ ਦੇਰੀ ਨਹੀਂ ਲਾਗਤੀ ਹੈ। ਤਿਸ ਪਰ ਦ੍ਰਿਸ਼ਟਾਂਤ ਕਹਿਤੇ ਹੈਂ: ਜਿਸ ਪਰਕਾਰ ਗਾਗਰ (ਫੋਰੀ) ਫੂਟੀ ਹੂਈ ਮੇਂ ਜਲ ਨਹੀਂ ਠਹਿਰਤਾ ਹੈ॥੧॥☬ਤਾਂ ਤੇ ਬੇਨਤੀ ਕਰੇ:
Prof. Sahib Singhਉਹਨਾਂ ਦੀ ਇਸ ਪ੍ਰੀਤ ਦੇ ਟੁੱਟਦਿਆਂ ਚਿਰ ਨਹੀਂ ਲੱਗਦਾ, ਜਿਵੇਂ ਟੁੱਟੀ ਹੋਈ ਗਾਗਰ ਵਿਚ ਪਾਣੀ ਨਹੀਂ ਠਹਿਰ ਸਕਦਾ ॥੧॥

ਪਦ ਅਰਥ ਬਾਰ = ਚਿਰ। ਤਾ ਕਉ ਤੂਟਤ = ਉਸ (ਪ੍ਰੀਤ) ਨੂੰ ਟੁੱਟਦਿਆਂ। ਫੋਰੀ = ਟੁੱਟੀ ਹੋਈ ॥੧॥

SikhNet (Spanish)así como el agua nunca permanece en el cántaro roto. (1)

ਕਰਿ ਕਿਰਪਾ. ਭਗਤਿ ਰਸੁ ਦੀਜੈ; ਮਨੁ ਖਚਿਤ. ਪ੍ਰੇਮ ਰਸ ਖੋਰੀ ॥

kar kirapaa. bhagat ras deejai; man khachit. prem ras khoree |

Sant Singh KhalsaPlease bless me, that I may worship You in loving devotion. My mind is absorbed and intoxicated with Your Delicious Love.
Manmohan SinghMy Lord, mercifully bless me Thou with Thy love-worship, that my soul may remain absorbed in the intoxication of Thy delicious affection.
Manmohan Singh (Punjabi)ਮੇਰੇ ਪ੍ਰਭੂ, ਮਿਹਰ ਧਾਰ ਕੇ ਤੂੰ ਮੇਨੂੰ ਆਪਣੀ ਪਿਆਰੀ ਉਪਾਸ਼ਨਾ ਪਰਦਾਨ ਦਰ ਤਾਂ ਜੋ ਮੇਰੀ ਜਿੰਦੜੀ ਤੇਰੀ ਰਸਦਾਇਕ ਪ੍ਰੀਤ ਦੀ ਖੁਮਾਰੀ ਅੰਦਰ ਲੀਨ ਰਹੇ।
Fareedkot Teekaਹੇ ਹਰੀ! ਕਿਰਪਾ ਦ੍ਰਿਸ਼ਟੀ ਕਰ ਕੇ ਮੇਰੇ ਕੋ ਭਗਤੀ ਰਸ ਦੀਜੀਏ, ਜਿਸ ਕਰ ਕੇ ਮੇਰਾ ਮਨ ਤੇਰੇ ਪ੍ਰੇਮ ਰਸ ਕੀ (ਖੋਰੀ) ਖੋੜ ਮੇਂ ਖਚਤ ਰਹੇ; ਵਾ ਪ੍ਰੇਮ ਮੇਂ ਖਚਤ ਹੋ ਕਰ ਵਿਸ਼੍ਯ ਰਸੋਂ ਕੋ ਖੋਰੀ, ਭਾਵ ਫੋਕੀ ਜਾਣੇ॥
Prof. Sahib Singhਹੇ ਪ੍ਰਭੂ! ਮਿਹਰ ਕਰ, ਮੈਨੂੰ ਆਪਣੀ ਭਗਤੀ ਦਾ ਸੁਆਦ ਬਖ਼ਸ਼, ਮੇਰਾ ਮਨ ਤੇਰੇ ਪ੍ਰੇਮ-ਰਸ ਦੀ ਖ਼ੁਮਾਰੀ ਵਿਚ ਮਸਤ ਰਹੇ।

ਪਦ ਅਰਥ ਦੀਜੈ = ਦੇਹ। ਖਚਿਤ = ਮਸਤ ਰਹੇ। ਖੋਰੀ = ਖ਼ੁਮਾਰੀ ਵਿਚ।

SikhNet (Spanish)Oh Dios, bendíceme con Tu Devoción para que mi ser se funda en Tu Amor.

ਨਾਨਕ ਦਾਸ ਤੇਰੀ ਸਰਣਾਈ; ਪ੍ਰਭ ਬਿਨੁ ਆਨ. ਨ ਹੋਰੀ ॥੨॥੭੧॥੯੪॥

naanak daas teree saranaaee; prabh bin aan. na horee |2|71|94|

Sant Singh KhalsaNanak, Your slave, has entered Your Sanctuary; without God, there is no other at all. ||2||71||94||
Manmohan SinghMy Lord, slave Nanak has entered Thine sanctuary. Without Thee I know not any other.
Manmohan Singh (Punjabi)ਮੇਰੇ ਸੁਆਮੀ, ਗੋਲੇ ਨਾਨਕ ਨੇ ਤੇਰੀ ਪਨਾਹ ਲਈ ਹੈ। ਤੇਰੇ ਬਗੈਰ ਮੈਂ ਹੋਰਸ ਕਿਸੇ ਨੂੰ ਨਹੀਂ ਨਹੀਂ ਜਾਣਦਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਦਾਸ ਤੇਰੀ ਸ਼ਰਣ ਕੋ ਪ੍ਰਾਪਤ ਹੂਆ ਹੂੰ। ਹੇ ਪ੍ਰਭੂ! ਤੇਰੇ ਬਿਨਾਂ ਆਨ ਅਸਥਾਨੋਂ ਮੇਂ ਔਰ ਨਹੀਂ ਸਮਝਾ, ਭਾਵ ਸਰਬਤ੍ਰ ਤੂੰ ਹੀ ਹੈਂ॥੨॥੭੧॥੯੪॥
Prof. Sahib Singh(ਤੇਰਾ) ਦਾਸ ਨਾਨਕ ਤੇਰੀ ਸਰਨ ਆਇਆ ਹੈ। ਹੇ ਪ੍ਰਭੂ! ਤੈਥੋਂ ਬਿਨਾ ਮੇਰਾ ਕੋਈ ਹੋਰ ਦੂਜਾ ਸਹਾਰਾ ਨਹੀਂ ਹੈ ॥੨॥੭੧॥੯੪॥

ਪਦ ਅਰਥ ਆਨ = {अन्य} ਹੋਰ ਦੂਜਾ ॥੨॥੭੧॥੯੪॥

SikhNet (Spanish)Dice Nanak, oh Dios, busco sólo Tu Refugio, pues sin Ti no conozco nada más. (2-71-94)

Open this shabad →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਚਿਤਵਉ ਵਾ ਅਉਸਰ; ਮਨ ਮਾਹਿ ॥

chitvau vaa aausar; man maeh |

Sant Singh KhalsaIn my mind, I think about that moment,
Manmohan SinghIn my mind, I long for the moment,
Manmohan Singh (Punjabi)ਆਪਣੇ ਚਿੱਤ ਅੰਦਰ, ਮੈਂ ਉਸ ਮੁਹਤ ਨੂੰ ਲੋਚਦਾ ਹਾਂ,
Fareedkot Teekaਹੇ ਭਾਈ! ਮੈਂ ਉਸ ਸਮ੍ਯ ਕੋ ਮਨ ਮੇਂ (ਚਿਤਵਉ) ਚਿੰਤਨ ਕਰਤਾ ਹੂੰ॥
Prof. Sahib Singhਮੈਂ ਤਾਂ ਆਪਣੇ ਮਨ ਵਿਚ ਉਸ ਮੌਕੇ ਨੂੰ ਉਡੀਕਦਾ ਰਹਿੰਦਾ ਹਾਂ,

ਪਦ ਅਰਥ ਚਿਤਵਉ = ਚਿਤਵਉਂ, ਮੈਂ ਚਿਤਾਰਦਾ ਰਹਿੰਦਾ ਹਾਂ। ਵਾ ਅਉਸਰ = ਉਹ ਸਮਾ, ਉਹ ਮੌਕਾ।

SikhNet (Spanish)Enaltezco en mi mente ese momento

ਹੋਇ ਇਕਤ੍ਰ ਮਿਲਹੁ ਸੰਤ ਸਾਜਨ; ਗੁਣ ਗੋਬਿੰਦ ਨਿਤ ਗਾਹਿ ॥੧॥ ਰਹਾਉ ॥

hoe ikatr milahu sant saajan; gun gobind nit gaeh |1| rahaau |

Sant Singh Khalsawhen I join the Gathering of the Friendly Saints, constantly singing the Glorious Praises of the Lord of the Universe. ||1||Pause||
Manmohan Singhwhen meeting with the friendly saints' congregation, I would ever sing the praises of the Lord. Pause.
Manmohan Singh (Punjabi)ਜਦ ਮਿੱਤਰ ਸਾਧੂਆਂ ਦੀ ਸੰਗਤ ਨਾਲ ਮਿਲ ਕੇ, ਮੈਂ ਸਦਾ ਹੀ ਆਪਣੇ ਸੁਆਮੀ ਦੀਆਂ ਸਿਫਤਾਂ ਗਾਇਨ ਕਰਾਂਗਾ। ਠਹਿਰਾਉ।
Fareedkot Teekaਜਿਸ ਸਮੇਂ ਮੇਂ ਸੰਤ ਜਨ ਇਕਤ੍ਰ ਹੋਵੈ ਵਹਾਂ ਜਾਇ ਕਰ ਤਿਨ ਕੋ ਮਿਲੋਂ ਔਰ ਗੋਬਿੰਦ ਕੇ ਗੁਣੋਂ ਕੋ ਨਿਤਪ੍ਰਤਿ ਗਾਵਣਾ ਕਰੋ॥੧॥ ਰਹਾਉ ॥
Prof. Sahib Singhਜਦੋਂ ਮੈਂ ਸੰਤਾਂ ਸੱਜਣਾਂ ਨੂੰ ਮਿਲਾਂ ਜਿਹੜੇ ਨਿੱਤ ਇਕੱਠੇ ਹੋ ਕੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ ॥੧॥ ਰਹਾਉ ॥

ਪਦ ਅਰਥ ਮਿਲਉ = ਮਿਲਉਂ, ਮੈਂ ਮਿਲਾਂ। ਨਿਤ = ਸਦਾ। ਗਾਹਿ = ਗਾਂਦੇ ਹਨ ॥੧॥ ਰਹਾਉ ॥

SikhNet (Spanish)en el que pueda encontrarme con los Santos y cantarle a mi Dios. (1.Pausa)

ਬਿਨੁ ਹਰਿ ਭਜਨ. ਜੇਤੇ ਕਾਮ ਕਰੀਅਹਿ; ਤੇਤੇ ਬਿਰਥੇ ਜਾਂਹਿ ॥

bin har bhajan. jete kaam kareeeh; tete birathe jaanhi |

Sant Singh KhalsaWithout vibrating and meditating on the Lord, whatever deeds you do will be useless.
Manmohan SinghWithout God's meditation, as many deeds as the mortal does, so many go in vain.
Manmohan Singh (Punjabi)ਵਾਹਿਗੁਰੂ ਦੇ ਸਿਮਰਨ ਦੇ ਬਗੈਰ ਜਿਤਨੇ ਭੀ ਕੰਮ ਪ੍ਰਾਣੀ ਕਰਦਾ ਹੈ, ਉਤਨੇ ਹੀ ਵਿਅਰਥ ਜਾਂਦੇ ਹਨ।
Fareedkot Teekaਹਰੀ ਕੇ ਭਜਨ ਸੇ ਬਿਨਾ ਜਿਤਨੇ ਕਾਮ ਕਰੀਤੇ ਹੈਂ ਤਿਤਨੇ ਹੀ ਬਿਅਰਥ ਜਾਤੇ ਹੈਂ॥
Prof. Sahib Singhਪਰਮਾਤਮਾ ਦੇ ਭਜਨ ਤੋਂ ਬਿਨਾ ਹੋਰ ਜਿਤਨੇ ਭੀ ਕੰਮ ਕੀਤੇ ਜਾਂਦੇ ਹਨ, ਉਹ ਸਾਰੇ (ਜਿੰਦ ਦੇ ਭਾ ਦੇ) ਵਿਅਰਥ ਚਲੇ ਜਾਂਦੇ ਹਨ।

ਪਦ ਅਰਥ ਜੇਤੇ = ਜਿਤਨੇ ਹੀ। ਕਰੀਅਹਿ = ਕੀਤੇ ਜਾਂਦੇ ਹਨ। ਤੇਤੇ = ਉਹ ਸਾਰੇ। ਬਿਰਥੇ = ਵਿਅਰਥ, ਨਿਸਫਲ। ਜਾਹਿ = ਜਾਂਦੇ ਹਨ।

SikhNet (Spanish)Si no medito en Dios, todo lo que hago es trivial, oh mi Dios, Néctar Dulce,

ਪੂਰਨ ਪਰਮਾਨੰਦ ਮਨਿ ਮੀਠੋ; ਤਿਸੁ ਬਿਨੁ. ਦੂਸਰ ਨਾਹਿ ॥੧॥

pooran paramaanand man meettho; tis bin. doosar naeh |1|

Sant Singh KhalsaThe Perfect Embodiment of Supreme Bliss is so sweet to my mind. Without Him, there is no other at all. ||1||
Manmohan SinghThe perfect Lord, the Embodiment of supreme Bliss is sweet unto my mind. Without Him there is not another.
Manmohan Singh (Punjabi)ਮਹਾਨ ਪ੍ਰਸੰਨਤਾ ਦਾ ਸਰੂਪ ਪੂਰਾ ਪ੍ਰਭ ਮੇਰੇ ਚਿੱਤ ਨੂੰ ਮਿੱਠੜਾ ਲਗਦਾ ਹੈ। ਉਸ ਦੇ ਬਗੈਰ ਹੋਰ ਕੋਈ ਨਹੀਂ।
Fareedkot Teekaਪੂਰਨ ਪਰਮਾਨੰਦ ਜੋ ਮਨ ਕਾ (ਮੀਠੋ) ਪਿਆਰਾ ਹੈ ਤਿਸ ਤੇ ਬਿਨਾਂ ਔਰ ਦੂਸਰਾ ਕੋਈ ਨਹੀਂ ਹੈ॥
Prof. Sahib Singhਸਰਬ-ਵਿਆਪਕ ਅਤੇ ਸਭ ਤੋਂ ਉੱਚੇ ਆਨੰਦ ਦੇ ਮਾਲਕ ਦਾ ਨਾਮ ਮਨ ਵਿਚ ਮਿੱਠਾ ਲੱਗਣਾ-ਇਹੀ ਹੈ ਅਸਲ ਲਾਹੇਵੰਦਾ ਕੰਮ, (ਕਿਉਂਕਿ) ਉਸ ਪਰਮਾਤਮਾ ਤੋਂ ਬਿਨਾ ਹੋਰ ਕੋਈ (ਸਾਥੀ) ਨਹੀਂ ਹੈ ॥੧॥

ਪਦ ਅਰਥ ਮਨਿ = ਮਨ ਵਿਚ। ਮੀਠੋ = ਮਿੱਠਾ ॥੧॥

SikhNet (Spanish)eres el Señor del Perfecto Éxtasis y no hay nada ni nadie sin Ti. (1)

ਜਪ ਤਪ ਸੰਜਮ. ਕਰਮ ਸੁਖ ਸਾਧਨ; ਤੁਲਿ. ਨ ਕਛੂਐ ਲਾਹਿ ॥

jap tap sanjam. karam sukh saadhan; tul. na kachhooai laeh |

Sant Singh KhalsaChanting, deep meditation, austere self-discipline, good deeds and other techniques to being peace - they are not equal to even a tiny bit of the Lord's Name.
Manmohan SinghWorship, penance, self-mortification, pious deed and other means of peace; the Lord's Name, they equal not even a bit.
Manmohan Singh (Punjabi)ਉਪਾਸ਼ਨਾ, ਤਪੱਸਿਆ, ਸਵੈ-ਰਿਆਜਤ ਨੇਕ ਅਮਲ ਅਤੇ ਆਰਾਮ ਦੇ ਹੋਰ ਤਰੀਕੇ ਸੁਆਮੀ ਦੇ ਨਾਮ ਨੂੰ ਉਹ ਭੋਰਾ ਭਰ ਭੀ ਨਹੀਂ ਪੁਜਦੇ।
Fareedkot Teekaਜਪ ਤਪ ਸੰਜਮ ਔਰ ਜਿਤਨੇ ਸੁਖ ਕੇ ਸਾਧਨ ਕਰਮ ਹੈਂ, ਨਾਮ ਕੇ (ਤੁਲਿ) ਬਰਾਬਰ ਕੁਛ ਨਹੀਂ ਲਾਗਤੇ ਹੈਂ॥
Prof. Sahib Singhਜਪ ਤਪ ਸੰਜਮ ਆਦਿਕ ਹਠ-ਕਰਮ ਅਤੇ ਸੁਖ ਦੀ ਭਾਲ ਦੇ ਹੋਰ ਸਾਧਨ-ਪਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ਤੇ ਸੰਤ ਜਨ ਇਹਨਾਂ ਨੂੰ ਕੁਝ ਭੀ ਨਹੀਂ ਸਮਝਦੇ (ਤੁੱਛ ਸਮਝਦੇ ਹਨ)।

ਪਦ ਅਰਥ ਸੰਜਮੁ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦੇ ਸਾਧਨ। ਸੁਖ ਸਾਧਨ = ਸੁਖ ਪ੍ਰਾਪਤ ਕਰਨ ਦੇ ਸਾਧਨ। ਕਛੂਐ = ਕੁਝ ਭੀ। ਤੁਲਿ = (ਗੁਣ ਗਾਵਣ ਦੇ) ਬਰਾਬਰ। ਲਾਹਿ = ਲੈਂਦੇ, ਲਹਹਿ, ਸਮਝਦੇ।

SikhNet (Spanish)Vanas son las meditaciones, austeridades, actos piadosos y esfuerzos por la Paz, pues en Mérito, no se comparan para nada con recitar el Nombre del Señor.

ਚਰਨ ਕਮਲ ਨਾਨਕ ਮਨੁ ਬੇਧਿਓ; ਚਰਨਹ ਸੰਗਿ ਸਮਾਹਿ ॥੨॥੭੨॥੯੫॥

charan kamal naanak man bedhio; charanah sang samaeh |2|72|95|

Sant Singh KhalsaNanak's mind is pierced through by the Lotus Feet of the Lord; it is absorbed in His Lotus Feet. ||2||72||95||
Manmohan SinghWith the Lord's lotus feet Nanak's soul is pierced through and with His feet it is pleased.
Manmohan Singh (Punjabi)ਪ੍ਰਭੂ ਦੇ ਕੇਵਲ ਰੂਪੀ ਪੈਰਾਂ ਨਾਲ ਨਾਨਕ ਦੀ ਜਿੰਦੜੀ ਵਿੱਨੀ ਗਈ ਹੈ ਅਤੇ ਉਸ ਦੇ ਪੈਰਾਂ ਨਾਲ ਹੀ ਇਹ ਪ੍ਰਸੰਨ ਹੁੰਦੀ ਹੈ।
Fareedkot Teekaਤਿਸ ਪਰਮੇਸਰ ਕੇ ਚਰਨ ਕਮਲੋਂ ਕੇ ਸਾਥ ਜਿਸ ਪੁਰਸ਼ ਕਾ ਮਨੁ ਵਿੰਨਿਆਂ ਗਿਆ ਹੈ, ਸ੍ਰੀ ਗੁਰੂ ਜੀ ਕਹਿਤੇ ਹੈਂ: ਵਹੁ ਪੁਰਸ਼ ਚਰਨੋਂ ਸਾਥ ਮਿਲ ਕੇ (ਸਮਾਹਿ) ਅਨੰਦ ਰਹਿਤਾ ਹੈ॥੨॥੭੨॥੯੫॥
Prof. Sahib Singhਹੇ ਨਾਨਕ! ਸੰਤ ਜਨਾਂ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ ਵਿਚ ਵਿੱਝਿਆ ਰਹਿੰਦਾ ਹੈ, ਸੰਤ ਜਨ ਪਰਮਾਤਮਾ ਦੇ ਚਰਨਾਂ ਵਿਚ ਹੀ ਲੀਨ ਰਹਿੰਦੇ ਹਨ ॥੨॥੭੨॥੯੫॥

ਪਦ ਅਰਥ ਬੇਧਿਓ = ਵਿੱਝ ਗਿਆ। ਸੰਗਿ = ਨਾਲ। ਸਮਾਹਿ = ਲੀਨ ਰਹਿੰਦੇ ਹਨ ॥੨॥੭੨॥੯੫॥

SikhNet (Spanish)La mente de Nanak ha sido atravesada por los Pies de Loto del Señor y Él postra su ser a Sus Pies. (2-72-95)

Open this shabad →

Shabad Guru Arjan Dev Ji Raag Saarang continues on Ang 1223

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਮੇਰਾ ਪ੍ਰਭੁ ਸੰਗੇ ਅੰਤਰਜਾਮੀ ॥

meraa prabh sange antarajaamee |

Sant Singh KhalsaMy God is always with me; He is the Inner-knower, the Searcher of hearts.
Manmohan SinghMy Lord, the Inner-knower, is ever with me.
Manmohan Singh (Punjabi)ਅੰਦਰਲੀਆਂ ਜਾਣਨਹਾਰ ਮੇਰਾ ਸਾਹਿਬ, ਸਦਾ ਮੇਰੇ ਨਾਲ ਹੈ।
Fareedkot Teekaਮੇਰਾ ਪ੍ਰਭੂ ਅੰਤਰਜਾਮੀ ਸੰਗ ਹੀ ਹੈ॥
Prof. Sahib Singhਸਭ ਦੇ ਦਿਲ ਦੀ ਜਾਣਨ ਵਾਲਾ ਮੇਰਾ ਪ੍ਰਭੂ (ਹਰ ਵੇਲੇ ਮੇਰੇ) ਨਾਲ ਹੈ-

ਪਦ ਅਰਥ ਸੰਗੇ = ਨਾਲ ਹੀ। ਅੰਤਰਜਾਮੀ = (ਹਰੇਕ ਦੇ) ਦਿਲ ਦੀ ਜਾਣਨ ਵਾਲਾ।

SikhNet (Spanish)Mi Señor, el Conocedor Íntimo de los corazones, está siempre conmigo y,

ਆਗੈ ਕੁਸਲ. ਪਾਛੈ ਖੇਮ ਸੂਖਾ; ਸਿਮਰਤ ਨਾਮੁ ਸੁਆਮੀ ॥੧॥ ਰਹਾਉ ॥

aagai kusal. paachhai khem sookhaa; simarat naam suaamee |1| rahaau |

Sant Singh KhalsaI find happiness in the world hereafter, and peace and pleasure in this world, meditating in remembrance on the Name of my Lord and Master. ||1||Pause||
Manmohan SinghContemplating the Lord's Name, I obtain bliss hereafter and am at peace and ease here. Pause.
Manmohan Singh (Punjabi)ਪ੍ਰਭੂ ਦੇ ਨਾਮ ਦਾ ਆਰਾਧਨ ਕਰਨ ਦੁਆਰਾ, ਮੈਂ ਅਗੇ ਖੁਸ਼ੀ ਪਾਉਂਦਾ ਹਾਂ ਅਤੇ ਏਥੇ ਆਰਾਮ ਚੈਨ ਅੰਦਰ ਹਾਂ। ਠਹਿਰਾਉ।
Fareedkot Teekaਤਿਸ ਸੁਆਮੀ ਕੇ ਨਾਮ ਸਿਮਰਨੇ ਕਰ ਅਗੇ (ਕੁਸਲ) ਅਨੰਦ ਹੋਤਾ ਹੈ ਔਰ ਪੀਛੇ (ਖੇਮ) ਰਖਿਆ ਔਰ ਸੁਖ ਪ੍ਰਾਪਤਿ ਹੋਤਾ ਹੈ, ਭਾਵ ਲੋਕ ਪਰਲੋਕ ਕਾ ਆਨੰਦ ਪ੍ਰਾਪਤ ਹੋਤਾ ਹੈ॥੧॥ ਰਹਾਉ ॥
Prof. Sahib Singh(ਜਿਸ ਮਨੁੱਖ ਨੂੰ ਅਜਿਹਾ ਨਿਸਚਾ ਬਣ ਜਾਂਦਾ ਹੈ, ਉਸ ਨੂੰ) ਮਾਲਕ-ਪ੍ਰਭੂ ਦਾ ਨਾਮ ਸਿਮਰਦਿਆਂ ਪਰਲੋਕ ਤੇ ਇਸ ਲੋਕ ਵਿਚ ਸਦਾ ਸੁਖ-ਆਨੰਦ ਬਣਿਆ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਆਗੈ = ਅਗਾਂਹ ਆਉਣ ਵਾਲੇ ਸਮੇ ਵਿਚ, ਪਰਲੋਕ ਵਿਚ। ਪਾਛੈ = ਗੁਜ਼ਰ ਚੁਕੇ ਸਮੇ ਵਿਚ, ਇਸ ਲੋਕ ਵਿਚ। ਕੁਸਲ, ਖੇਮ = ਸੁਖ-ਸਾਂਦ ॥੧॥ ਰਹਾਉ ॥

SikhNet (Spanish)meditando en Su Nombre, vivo en total Paz aquí y aquí después. (1-Pausa)

Open this shabad (7 lines, Angs 1222-1223) →

Ang 1222 of 1430