ਸਾਰਗ ਮਹਲਾ ੫ ॥
saarag mahalaa 5 |
Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.
ਮਨਿ ਤਨਿ; ਰਾਮ ਕੋ ਬਿਉਹਾਰੁ ॥
man tan; raam ko biauhaar |
Sant Singh KhalsaMy mind and body deal only in the Lord.
Manmohan SinghThe saints ' mind and body deal only in the Lord.
Manmohan Singh (Punjabi)ਸੰਤਾਂ ਦਾ ਚਿੱਤ ਤੇ ਦੇਹਿ ਕੇਵਲ ਸਾਹਿਬ ਦਾ ਹੀ ਵਣਜ ਕਰਦੇ ਹਨ।
Fareedkot Teekaਸੰਤ ਜਨ ਮਨ ਤਨ ਕਰ ਕੇ ਰਾਮ ਨਾਮ ਕਾ ਬਿਉਹਾਰ ਕਰਤੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਹਿਰਦੇ ਵਿਚ (ਸਦਾ) ਪਰਮਾਤਮਾ ਦਾ (ਨਾਮ ਸਿਮਰਨ ਦਾ ਹੀ) ਆਹਰ ਹੈ,ਪਦ ਅਰਥ ਮਨਿ = ਮਨ ਵਿਚ। ਤਨਿ = ਤਨ ਵਿਚ। ਕੋ = ਦਾ। ਬਿਉਹਾਰੁ = ਆਹਰ।
SikhNet (Spanish)Mi ser comercia sólo en referencia a Dios,
ਪ੍ਰੇਮ ਭਗਤਿ ਗੁਨ ਗਾਵਨ ਗੀਧੇ; ਪੋਹਤ ਨਹ. ਸੰਸਾਰੁ ॥੧॥ ਰਹਾਉ ॥
prem bhagat gun gaavan geedhe; pohat neh. sansaar |1| rahaau |
Sant Singh KhalsaImbued with loving devotional worship, I sing His Glorious Praises; I am not affected by worldly affairs. ||1||Pause||
Manmohan SinghImbued with the loving adoration of their Lord, they sing His praise and the world affects them not. Pause.
Manmohan Singh (Punjabi)ਆਪਣੇ ਪ੍ਰਭੂ ਦੀ ਪਿਆਰੀ-ਉਪਾਸ਼ਨਾ ਨਾਲ ਰੰਗੇ ਹੋਏ, ਉਹ ਉਸ ਦਾ ਜੱਸ ਗਾਇਨ ਕਰਦੇ ਹਨ ਤੇ ਦੁਨੀਆਂ ਉਹਨਾਂ ਉਤੇ ਅਸਰ ਨਹੀਂ ਕਰਦੀ। ਠਹਿਰਾਉ।
Fareedkot Teekaਪ੍ਰੇਮਾ ਭਗਤੀ ਸਹਿਤ ਪਰਮੇਸਰ ਕੇ ਗੁਨ ਗਾਵਨੇ ਮੇਂ ਰੀਝੇ ਹੈਂ ਔਰ ਤਿਨ ਕੋ (ਸੰਸਾਰੁ) ਜਨਮ ਔਰ ਮਰਨ ਨਹੀਂ ਬਿਆਪ ਸਕਤਾ ਹੈ॥੧॥ ਰਹਾਉ ॥
Prof. Sahib Singhਜਿਹੜੇ ਮਨੁੱਖ ਪ੍ਰਭੂ-ਪ੍ਰੇਮ ਅਤੇ ਹਰਿ-ਭਗਤੀ (ਦੇ ਮਤਵਾਲੇ ਹਨ) ਜੋ ਪ੍ਰਭੂ ਦੇ ਗੁਣ ਗਾਣ ਵਿਚ ਗਿੱਝੇ ਹੋਏ ਹਨ, ਉਹਨਾਂ ਨੂੰ ਜਗਤ (ਦਾ ਮੋਹ) ਪੋਹ ਨਹੀਂ ਸਕਦਾ ॥੧॥ ਰਹਾਉ ॥ਪਦ ਅਰਥ ਗੀਧੋ = ਗਿੱਝੇ ਹੋਏ। ਸੰਸਾਰੁ = ਜਗਤ (ਦਾ ਮੋਹ) ॥੧॥ ਰਹਾਉ ॥
SikhNet (Spanish)los males del mundo no me afligen y vivo así imbuido en la Amorosa Adoración de mi Señor. (1-Pausa)
ਸ੍ਰਵਣੀ ਕੀਰਤਨੁ ਸਿਮਰਨੁ ਸੁਆਮੀ; ਇਹੁ ਸਾਧ ਕੋ ਆਚਾਰੁ ॥
sravanee keeratan simaran suaamee; ihu saadh ko aachaar |
Sant Singh KhalsaThis is the way of life of the Holy Saint: he listens to the Kirtan, the Praises of his Lord and Master, and meditates in remembrance on Him.
Manmohan SinghHe hears the Lord's praise with his ears and embraces His meditation; this is the conduct of the saint.
Manmohan Singh (Punjabi)ਆਪਣਿਆ ਕੰਨਾਂ ਨਾਲ ਉਹ ਪ੍ਰਭੂ ਦੀ ਕੀਰਤੀ ਸੁਣਦਾ ਹੈ ਅਤੇ ਉਸ ਦਾ ਹੀ ਭਜਨ ਕਰਦਾ ਹੈ, ਇਹ ਹੇ ਆਚਰਣ ਸੰਤ ਦਾ।
Fareedkot Teekaਕਾਨੋਂ ਕਰ ਕੇ ਹਰੀ ਕੀਰਤਨ ਕੋ ਸ੍ਰਵਨ ਕਰਨਾ ਔਰ ਮਨ ਕਰ ਕੇ ਸੁਆਮੀ ਕਾ ਸਿਮਰਨ ਕਰਨਾ, ਇਹੁ ਸਾਧੂਓਂ ਕਾ (ਆਚਾਰੁ) ਕਰਤਬ੍ਯ ਹੈ॥
Prof. Sahib Singhਕੰਨਾਂ ਨਾਲ ਮਾਲਕ-ਪ੍ਰਭੂ ਦੀ ਸਿਫ਼ਤ-ਸਾਲਾਹ ਸੁਣਨੀ, (ਜੀਭ ਨਾਲ ਮਾਲਕ ਦਾ ਨਾਮ) ਸਿਮਰਨਾ-ਸੰਤ ਜਨਾਂ ਦੀ ਇਹ ਨਿੱਤ ਦੀ ਕਾਰ ਹੋਇਆ ਕਰਦੀ ਹੈ।ਪਦ ਅਰਥ ਸ੍ਰਵਣੀ = ਕੰਨਾਂ ਨਾਲ। ਆਚਾਰੁ = ਨਿੱਤ ਦੀ ਕਾਰ।
SikhNet (Spanish)El Santo escucha sólo la Alabanza del Señor y sólo medita en Dios,
ਚਰਨ ਕਮਲ ਅਸਥਿਤਿ ਰਿਦ ਅੰਤਰਿ; ਪੂਜਾ ਪ੍ਰਾਨ ਕੋ ਆਧਾਰੁ ॥੧॥
charan kamal asathit rid antar; poojaa praan ko aadhaar |1|
Sant Singh KhalsaHe implants the Lord's Lotus Feet deep within his heart; worship of the Lord is the support of his breath of life. ||1||
Manmohan SinghThe Lord's lotus feet, he places within his mind and the Lord's worship is the prop of his very life.
Manmohan Singh (Punjabi)ਪ੍ਰਭੂ ਦੇ ਕੇਵਲ ਰੂਪੀ ਪੇਰ, ਉਹ ਆਪਣੇ ਮਨ ਅੰਦਰ ਟਿਕਾ ਲੈਂਦਾ ਹੈ ਅਤੇ ਪ੍ਰਭੂ ਦੀ ਉਪਾਸ਼ਨਾ ਉਸ ਦੀ ਜਿੰਦ-ਜਾਨ ਆਸਰਾ ਹੈ।
Fareedkot Teekaਹਰੀ ਕੇ ਚਰਨ ਕਮਲੋਂ ਕੇ ਰਿਦੇ ਕੇ ਅੰਤਰ ਇਸਥਿਤ ਕਰਤੇ ਹੈਂ ਔਰ ਪ੍ਰਾਨੋਂ ਕਾ ਆਧਾਰ ਕਰ ਜਾਨਤੇ ਹੈਂ, ਏਹੀ ਪੂਜਾ ਕਰਤੇ ਹੈਂ॥੧॥
Prof. Sahib Singhਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਸਦਾ ਟਿਕਾਉ ਬਣਿਆ ਰਹਿੰਦਾ ਹੈ, ਪ੍ਰਭੂ ਦੀ ਪੂਜਾ-ਭਗਤੀ ਉਹਨਾਂ ਦੇ ਪ੍ਰਾਣਾਂ ਦਾ ਆਸਰਾ ਹੁੰਦਾ ਹੈ ॥੧॥ਪਦ ਅਰਥ ਅਸਥਿਤਿ = ਟਿਕਾਉ। ਰਿਦ = ਹਿਰਦਾ। ਆਧਾਰੁ = ਆਸਰਾ ॥੧॥
SikhNet (Spanish)ésta en realidad es la Conducta del Santo y Él enaltece los Pies de Loto del Señor en su corazón. Su Alabanza es su respiración vital. (1)
ਪ੍ਰਭ ਦੀਨ ਦਇਆਲ. ਸੁਨਹੁ ਬੇਨੰਤੀ; ਕਿਰਪਾ ਅਪਨੀ ਧਾਰੁ ॥
prabh deen deaal. sunahu benantee; kirapaa apanee dhaar |
Sant Singh KhalsaO God, Merciful to the meek, please hear my prayer, and shower Your Blessings upon me.
Manmohan SinghO my Master, Merciful to the meek, hear Thou my supplication and shower Thine benediction on me.
Manmohan Singh (Punjabi)ਹੇ ਮਸਕੀਨਾ ਉਪਰ ਮਿਹਰਬਾਨ ਮੇਰੇ ਮਾਲਕ! ਤੂੰ ਮੇਰੀ ਪ੍ਰਾਰਥਨਾ ਸੁਣ ਅਤੇ ਮੇਰੇ ਉਤੇ ਮਿਹਰ ਕਰ।
Fareedkot Teekaਹੇ ਦੀਨ ਦਿਆਲ ਪ੍ਰਭੂ! ਹਮਾਰੀ ਬੇਨਤੀ ਸੁਨੋ ਹਮਾਰੇ ਊਪਰ ਅਪਨੀ ਕਿਰਪਾ ਦ੍ਰਿਸਟੀ ਧਾਰਨ ਕਰ॥
Prof. Sahib Singhਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! (ਮੇਰੀ) ਬੇਨਤੀ ਸੁਣ, (ਮੇਰੇ ਉਤੇ) ਆਪਣੀ ਮਿਹਰ ਕਰ!ਪਦ ਅਰਥ ਪ੍ਰਭ = ਹੇ ਪ੍ਰਭੂ!
SikhNet (Spanish)Oh Dios, escucha mi plegaria por Misericordia para que siempre pueda recitar Tu Nombre de Éxtasis con mi lengua.
ਨਾਮੁ ਨਿਧਾਨੁ ਉਚਰਉ ਨਿਤ ਰਸਨਾ; ਨਾਨਕ ਸਦ ਬਲਿਹਾਰੁ ॥੨॥੭੦॥੯੩॥
naam nidhaan uchrau nit rasanaa; naanak sad balihaar |2|70|93|
Sant Singh KhalsaI continually chant the treasure of the Naam with my tongue; Nanak is forever a sacrifice. ||2||70||93||
Manmohan SinghWith my tongue, ever utter I Thy Name, the treasure of bliss, Nanak is ever devoted unto Thee, O Lord.
Manmohan Singh (Punjabi)ਆਪਣੀ ਜੀਭ ਨਾਲ, ਮੈਂ ਸਦਾ ਹੀ ਖੁਸ਼ੀ ਦੇ ਖ਼ਜ਼ਾਨੇ ਤੇਰੇ ਨਾਮ ਨੂੰ ਉਚਾਰਦਾ ਹਾਂ। ਨਾਨਕ ਸਦੀਵ ਹੀ ਤੇਰੇ ਉਤੇ ਸਦਕੇ ਜਾਂਦਾ ਹੈ।
Fareedkot Teekaਹੇ ਭਗਵਨ! ਤੇਰਾ ਨਾਮ ਜੋ ਸਰਬ ਨਿਧੀਓਂ ਕੇ ਦੇਣੇ ਵਾਲਾ ਹੈ, ਇਸ ਕੋ ਮੈਂ ਰਸਨਾ ਕਰ ਕੇ ਨਿਤਾ ਪ੍ਰਤਿ ਉਚਾਰਨ ਕਰੋਂ। ਸ੍ਰੀ ਗੁਰੂ ਜੀ ਕਹਿਤੇ ਹੈਂ: ਸਦੀਵ ਤੇਰੇ ਬਲਿਹਾਰਨੇ ਜਾਵੋਂ॥੨॥੭੦॥੯੩॥
Prof. Sahib Singhਨਾਨਕ ਆਖਦਾ ਹੈ- ਤੇਰਾ ਨਾਮ ਹੀ (ਮੇਰੇ ਵਾਸਤੇ ਸਭ ਪਦਾਰਥਾਂ ਦਾ) ਖ਼ਜ਼ਾਨਾ ਹੈ (ਮਿਹਰ ਕਰ, ਮੈਂ ਇਹ ਨਾਮ) ਜੀਭ ਨਾਲ ਸਦਾ ਉਚਰਦਾ ਰਹਾਂ, ਅਤੇ ਤੈਥੋਂ ਸਦਾ ਸਦਕੇ ਹੁੰਦਾ ਰਹਾਂ ॥੨॥੭੦॥੯੩॥ਪਦ ਅਰਥ ਨਿਧਾਨੁ = ਖ਼ਜ਼ਾਨਾ। ਉਚਰਉ = ਉਚਰਉਂ, ਮੈਂ ਉਚਾਰਦਾ ਰਹਾਂ। ਨਿਤ = ਸਦਾ। ਰਸਨਾ = ਜੀਭ ਨਾਲ। ਸਦ = ਸਦਾ ॥੨॥੭੦॥੯੩॥
SikhNet (Spanish)Oh Señor, ofrezco mi vida en sacrificio a Ti. (2-70-93)