ਭੈਰਉ ਮਹਲਾ ੫ ॥
bhairau mahalaa 5 |
Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਊ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.
ਕਰਣ ਕਾਰਣ ਸਮਰਥੁ, ਗੁਰੁ ਮੇਰਾ ॥
karan kaaran samarath, gur meraa |
Sant Singh KhalsaMy Guru is the All-powerful Lord, the Creator, the Cause of causes.
Manmohan SinghMy Guru is Omnipotent to do all deeds,
Manmohan Singh (Punjabi)ਮੇਰਾ ਗੁਰੂ ਸਾਰੇ ਕੰਮ ਕਰਨ ਨੂੰ ਸਰਬ-ਸ਼ਕਤੀਵਾਨ ਹੈ।
Fareedkot Teekaਮੇਰਾ ਗੁਰੂ ਕਰਣ ਕਾਰਣ ਸਮਰਥ ਹੈ॥
Prof. Sahib Singhਮੇਰਾ ਗੁਰੂ-ਪਰਮੇਸਰ ਸਾਰੀ ਸ੍ਰਿਸ਼ਟੀ ਦਾ ਮੂਲ ਹੈ, ਸਭ ਤਾਕਤਾਂ ਦਾ ਮਾਲਕ ਹੈ,ਪਦ ਅਰਥ ਕਰਣ = ਜਗਤ, ਸ੍ਰਿਸ਼ਟੀ। ਕਾਰਣ = ਮੂਲ। ਸਮਰਥੁ = ਸਭ ਕੁਝ ਕਰ ਸਕਣ ਵਾਲਾ।
SikhNet (Spanish)Mi Guru es Omnipotente, Creador y Causa,
ਜੀਅ ਪ੍ਰਾਣ ਸੁਖਦਾਤਾ ਨੇਰਾ ॥
jeea praan sukhadaataa neraa |
Sant Singh KhalsaHe is the Soul, the Breath of Life, the Giver of Peace, always near.
Manmohan SinghThe ever-near Lord is the Giver of soul, the very life and peace.
Manmohan Singh (Punjabi)ਸਦੀਵੀ ਅੰਗ ਸੰਗ ਸੁਆਮੀ ਜਿੰਦੜੀ, ਜਿੰਦ ਜਾਨ ਅਤੇ ਆਰਾਮ ਦੇਣ ਵਾਲਾ ਹੈ।
Fareedkot Teekaਜੀਵ ਕੇ ਪ੍ਰਾਣੋਂ ਕੋ ਸੁਖ ਦੇਤਾ ਹੈ ਔਰ (ਨੇਰਾ) ਨਿਕਟ ਹੈ॥
Prof. Sahib Singh(ਸਭ ਨੂੰ) ਜਿੰਦ ਦੇਣ ਵਾਲਾ ਹੈ, ਪ੍ਰਾਣ ਦੇਣ ਵਾਲਾ ਹੈ, ਸਾਰੇ ਸੁਖ ਦੇਣ ਵਾਲਾ ਹੈ, (ਸਭਨਾਂ ਦੇ) ਨੇੜੇ (ਵੱਸਦਾ ਹੈ)।ਪਦ ਅਰਥ ਜੀਅ ਦਾਤਾ = ਜਿੰਦ ਦੇਣ ਵਾਲਾ। ਪ੍ਰਾਣ ਦਾਤਾ = ਪ੍ਰਾਣ ਦੇਣ ਵਾਲਾ। ਸੁਖਦਾਤਾ = ਸਾਰੇ ਸੁਖ ਦੇਣ ਵਾਲਾ। ਨੇਰਾ = (ਸਭ ਦੇ) ਨੇੜੇ।
SikhNet (Spanish)mi respiración vital, el Dios Dador,
ਭੈ ਭੰਜਨ ਅਬਿਨਾਸੀ ਰਾਇ ॥
bhai bhanjan abinaasee raae |
Sant Singh KhalsaHe is the Destroyer of fear, the Eternal, Unchanging, Sovereign Lord King.
Manmohan SinghHe is my ever-stable kind, the destroyer of dread.
Manmohan Singh (Punjabi)ਉਹ ਮੇਰਾ ਡਰ ਨਾਸ ਕਰਨ ਵਾਲਾ ਸਦੀਵ ਸਥਿਰ ਪਾਤਿਸ਼ਾਹ ਹੈ।
Fareedkot Teekaਭੈ ਕੇ ਭੰਜਨਹਾਰ ਔ ਅਬਿਨਾਸੀ ਰਾਇ ਕਾ ਸ੍ਵਰੂਪ ਹੈ॥
Prof. Sahib Singhਉਹ ਪਾਤਿਸ਼ਾਹ (ਜੀਵਾਂ ਦੇ ਸਾਰੇ) ਡਰ ਦੂਰ ਕਰਨ ਵਾਲਾ ਹੈ, ਉਹ ਆਪ ਨਾਸ-ਰਹਿਤ ਹੈ,ਪਦ ਅਰਥ ਭੈ ਭੰਜਨ = ਸਾਰੇ ਡਰਾਂ ਦਾ ਨਾਸ ਕਰਨ ਵਾਲਾ। ਰਾਇ = ਪਾਤਿਸ਼ਾਹ।
SikhNet (Spanish)la Presencia Divina, el Rey, el Destructor de todos los miedos.
ਦਰਸਨਿ ਦੇਖਿਐ; ਸਭੁ ਦੁਖੁ ਜਾਇ ॥੧॥
darasan dekhiai; sabh dukh jaae |1|
Sant Singh KhalsaGazing upon the Blessed Vision of His Darshan, all fear is dispelled. ||1||
Manmohan SinghSeeing his vision, all the sorrows are dispelled.
Manmohan Singh (Punjabi)ਉਹਨਾਂ ਦਾ ਦੀਦਾਰ ਵੇਖਣ ਦੁਆਰਾ, ਸਾਰੇ ਦੁਖੜੇ ਦੂਰ ਹੋ ਜਾਂਦੇ ਹਨ।
Fareedkot Teekaਤਿਨ ਕਾ ਦਰਸਨ ਦੇਖਣੇ ਸੇ ਸਭ ਦੁਖ ਦੂਰ ਹੋ ਜਾਤੇ ਹੈਂ॥੧॥
Prof. Sahib Singhਜੇ ਉਸ ਦਾ ਦਰਸਨ ਹੋ ਜਾਏ, (ਤਾਂ ਮਨੁੱਖ ਦਾ) ਸਾਰਾ ਦੁੱਖ ਦੂਰ ਹੋ ਜਾਂਦਾ ਹੈ ॥੧॥ਪਦ ਅਰਥ ਦਰਸਨਿ ਦੇਖਿਐ = ਜੇ ਦਰਸਨ ਕਰ ਲਈਏ। ਜਾਇ = ਦੂਰ ਹੋ ਜਾਂਦਾ ਹੈ ॥੧॥
SikhNet (Spanish)Cantando Su Visión, uno es liberado de todas sus tristezas. (1)
ਜਤ ਕਤ ਪੇਖਉ; ਤੇਰੀ ਸਰਣਾ ॥
jat kat pekhau; teree saranaa |
Sant Singh KhalsaWherever I look, is the Protection of Your Sanctuary.
Manmohan SinghO my Master, wherever I am, I look up to Thy protection,
Manmohan Singh (Punjabi)ਜਿਥੇ ਕਿਤੇ ਭੀ ਮੈਂ ਹੁੰਦਾ ਹਾਂ, ਮੈਂ ਤੇਰੀ ਪਨਾਹ ਤਕਾਉਂਦਾ ਹਾਂ, ਹੈ ਮੇਰੇ ਮਾਲਕ!
Fareedkot Teekaਮੈਂ ਜਹਾਂ ਕਹਾਂ (ਤੇਰੀ) ਤਿਸ ਕੀ ਸਰਣ ਕੋ ਦੇਖਤਾ ਹੂੰ॥
Prof. Sahib Singhਹੇ ਪ੍ਰਭੂ! ਮੈਂ ਹਰ ਥਾਂ ਤੇਰਾ ਹੀ ਆਸਰਾ ਤੱਕਦਾ ਹਾਂ।ਪਦ ਅਰਥ ਜਤ ਕਤ = ਜਿੱਥੇ ਕਿੱਥੇ, ਹਰ ਥਾਂ। ਪੇਖਉ = ਪੇਖਉਂ, ਮੈਂ ਵੇਖਦਾ ਹਾਂ।
SikhNet (Spanish)Oh Dios, donde sea que estoy, busco Tu Santuario.
ਬਲਿ ਬਲਿ ਜਾਈ, ਸਤਿਗੁਰ ਚਰਣਾ ॥੧॥ ਰਹਾਉ ॥
bal bal jaaee, satigur charanaa |1| rahaau |
Sant Singh KhalsaI am a sacrifice, a sacrifice to the Feet of the True Guru. ||1||Pause||
Manmohan SinghA sacrifice, a sacrifice am I unto the True Guru's feet. Pause.
Manmohan Singh (Punjabi)ਕੁਰਬਾਨ, ਕੁਰਬਾਨ, ਮੈਂ ਜਾਂਦਾ ਹਾਂ ਸੱਚੇ ਗੁਰਾਂ ਦੇ ਪੈਰਾ ਉਤੋਂ। ਠਹਿਰਾਉ।
Fareedkot Teekaਸਤਿਗੁਰੋਂ ਕੇ ਚਰਨੋਂ ਪਰ ਮੈਂ ਬਾਰ ਬਾਰ ਬਲਿਹਾਰਨੇ ਜਾਤਾ ਹੂੰ॥੧॥ ਰਹਾਉ ॥
Prof. Sahib Singhਮੈਂ (ਆਪਣੇ) ਗੁਰੂ ਦੇ ਚਰਨਾਂ ਤੋਂ ਸਦਾ ਸਦਕੇ ਜਾਂਦਾ ਹਾਂ (ਜਿਸ ਗੁਰੂ ਨੇ ਮੈਨੂੰ ਤੇਰੇ ਚਰਨਾਂ ਵਿਚ ਜੋੜਿਆ ਹੈ) ॥੧॥ ਰਹਾਉ ॥ਪਦ ਅਰਥ ਬਲਿ ਜਾਈ = ਬਲਿ ਜਾਈਂ, ਮੈਂ ਕੁਰਬਾਨ ਜਾਂਦਾ ਹਾਂ ॥੧॥ ਰਹਾਉ ॥
SikhNet (Spanish)Oh Dios, ofrezco mi ser en sacrificio a Tus Pies. (1-Pausa)
ਪੂਰਨ ਕਾਮ; ਮਿਲੇ ਗੁਰਦੇਵ ॥
pooran kaam; mile guradev |
Sant Singh KhalsaMy tasks are perfectly accomplished, meeting the Divine Guru.
Manmohan SinghMeeting with the Divine Guru, my tasks are accomplished.
Manmohan Singh (Punjabi)ਈਸ਼ਵਰ ਸਰੂਪ ਗੁਰਾਂ ਨਾਲ ਮਿਲਣ ਦੁਆਰਾ, ਮੇਰੇ ਕਾਰਜ ਸੰਪੂਰਨ ਹੋ ਗਹੇ ਹਨ।
Fareedkot Teekaਗੁਰੋਂ ਸੇ ਮਿਲਣੇ ਕਰ ਸਭ (ਕਾਮ) ਮਨੋਰਥ ਪੂਰੇ ਹੂਏ ਹੈਂ॥
Prof. Sahib Singhਗੁਰਦੇਵ-ਪ੍ਰਭੂ ਨੂੰ ਮਿਲਿਆਂ ਸਾਰੀਆਂ ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ,ਪਦ ਅਰਥ ਕਾਮ = ਕਾਮਨਾ, ਇੱਛਾ।
SikhNet (Spanish)Encontrándome con el Dios Guru,
ਸਭਿ ਫਲਦਾਤਾ; ਨਿਰਮਲ ਸੇਵ ॥
sabh faladaataa; niramal sev |
Sant Singh KhalsaHe is the Giver of all rewards. Serving Him, I am immaculate.
Manmohan SinghHe is the giver of all the boons and his service makes man immaculate.
Manmohan Singh (Punjabi)ਉਹ ਸਾਰੀਆਂ ਮੁਰਾਦਾ ਬਖਸ਼ਣਹਾਰ ਹਨ ਅਤੇ ਉਨ੍ਹਾਂ ਦੀ ਘਾਲ ਬੰਦੇ ਨੂੰ ਪਵਿੱਤਰ ਕਰ ਦਿੰਦੀ ਹੈ।
Fareedkot Teekaਸਭ ਫਲੋਂ ਕਾ ਦਾਤਾ ਹੈ ਔਰ ਤਿਨ ਕੀ ਸੇਵਾ ਅੰਤਹਕਰਣ ਕੋ ਨਿਰਮਲ ਕਰਨੇਹਾਰੀ ਹੈ॥
Prof. Sahib Singhਉਹ ਪ੍ਰਭੂ ਸਾਰੇ ਫਲ ਦੇਣ ਵਾਲਾ ਹੈ, ਉਸ ਦੀ ਸੇਵਾ-ਭਗਤੀ ਜੀਵਨ ਨੂੰ ਪਵਿਤਰ ਕਰ ਦੇਂਦੀ ਹੈ।ਪਦ ਅਰਥ ਸਭਿ = ਸਾਰੇ {ਬਹੁ-ਵਚਨ}। ਨਿਰਮਲ = ਜੀਵਨ ਨੂੰ ਪਵਿੱਤਰ ਕਰਨ ਵਾਲੀ।
SikhNet (Spanish)estoy en plena Satisfacción, pues nuestro Dios nos bendice con miles de regalos y Su Servicio lo hace a uno inmaculado.
ਕਰੁ ਗਹਿ ਲੀਨੇ; ਅਪੁਨੇ ਦਾਸ ॥
kar geh leene; apune daas |
Sant Singh KhalsaHe reaches out with His Hand to His slaves.
Manmohan SinghHolding by the hand, he saves his slaves.
Manmohan Singh (Punjabi)ਹੱਥੋਂ ਫੜ ਕੇ ਉਹ ਆਪਣੇ ਗੋਲਿਆਂ ਨੂੰ ਬਚਾ ਲੈਂਦੇ ਹਨ,
Fareedkot Teekaਆਪਣੇ ਦਾਸ ਹਾਥ ਸੇ ਪਕੜ ਲੀਏ ਹੈਂ ਅਰਥਾਤ ਸੰਸਾਰ ਸਮੁੰਦ੍ਰ ਸੇ ਨਿਕਾਲ ਲੀਏ ਹੈਂ॥
Prof. Sahib Singhਪ੍ਰਭੂ ਆਪਣੇ ਦਾਸਾਂ ਦਾ ਹੱਥ ਫੜ ਕੇ ਉਹਨਾਂ ਨੂੰ ਆਪਣੇ ਬਣਾ ਲੈਂਦਾ ਹੈ,ਪਦ ਅਰਥ ਕਰੁ = ਹੱਥ {ਇਕ-ਵਚਨ}। ਗਹਿ = ਫੜ ਕੇ।
SikhNet (Spanish)Llevándolo a uno de la mano, lo toma como Suyo, es así como uno enaltece el Naam,
ਰਾਮ ਨਾਮੁ; ਰਿਦ ਦੀਓ ਨਿਵਾਸ ॥੨॥
raam naam; rid deeo nivaas |2|
Sant Singh KhalsaThe Name of the Lord abides in their hearts. ||2||
Manmohan SinghAnd enshrine the Lord's Name in their mind.
Manmohan Singh (Punjabi)ਅਤੇ ਉਹਨਾਂ ਦੇ ਮਨ ਅੰਦਰ ਸਾਈਂ ਦੇ ਨਾਮ ਨੂੰ ਟਿਕਾ ਦਿੰਦੇ ਹਨ।
Fareedkot Teekaਰਾਮ ਨਾਮ ਕਾ ਰਿਦੇ ਮੇਂ ਨਿਵਾਸ ਦੀਆ ਹੈ॥੨॥
Prof. Sahib Singhਅਤੇ ਉਹਨਾਂ ਦੇ ਹਿਰਦੇ ਵਿਚ ਆਪਣਾ ਨਾਮ ਟਿਕਾ ਦੇਂਦਾ ਹੈ ॥੨॥ਪਦ ਅਰਥ ਰਿਦ = ਹਿਰਦੇ ਵਿਚ ॥੨॥
SikhNet (Spanish)el Nombre del Señor en el corazón. (2)
ਸਦਾ ਅਨੰਦੁ; ਨਾਹੀ ਕਿਛੁ ਸੋਗੁ ॥
sadaa anand; naahee kichh sog |
Sant Singh KhalsaThey are forever in bliss, and do not suffer at all.
Manmohan SinghHis slaves, then ever remain in bliss and meet with no sorrow.
Manmohan Singh (Punjabi)ਉਸ ਦੇ ਗੋਲੇ ਤਦ ਹਮੇਸ਼ਾਂ ਖੁਸ਼ੀ ਅੰਦਰ ਵਿਚਰਦੇ ਹਨ ਅਤੇ ਉਹਨਾਂ ਨੂੰ ਕੋਈ ਗਮ ਨਹੀਂ ਵਾਪਰਦਾ।
Fareedkot Teekaਸਦੀਵ ਅਨੰਦ ਰੂਪ ਹੈ ਕਬੀ ਸੋਗੁ ਨਹੀਂ ਹੋਤਾ॥
Prof. Sahib Singh(ਜਿਸ ਦੇ ਹਿਰਦੇ ਵਿਚ ਤੂੰ ਆਪਣਾ ਨਾਮ ਟਿਕਾਂਦਾ ਹੈਂ, ਉਸ ਦੇ ਅੰਦਰ) ਸਦਾ ਆਨੰਦ ਬਣਿਆ ਰਹਿੰਦਾ ਹੈ, ਉਸ ਨੂੰ ਕੋਈ ਗ਼ਮ (ਪੋਹ ਨਹੀਂ ਸਕਦਾ)।ਪਦ ਅਰਥ ਸੋਗੁ = ਗ਼ਮ।
SikhNet (Spanish)Es entonces cuando uno vive en total Éxtasis sin sufrir más,
ਦੂਖੁ ਦਰਦੁ ਨਹ ਬਿਆਪੈ ਰੋਗੁ ॥
dookh darad neh biaapai rog |
Sant Singh KhalsaNo pain, sorrow or disease afflicts them.
Manmohan SinghNo distress, pain and disease befalls them.
Manmohan Singh (Punjabi)ਕੋਈ ਤਕਲੀਫ ਪੀੜ ਅਤੇ ਬੀਮਾਰੀ ਉਹਨਾਂ ਨੂੰ ਨਹੀਂ ਲਗਦੀ।
Fareedkot Teeka(ਦੂਖੁ) ਜਨਮਾਦੀ ਦੁਖ ਔਰ ਜਮਾਦਿਕੋਂ ਕਾ (ਦਰਦੁ) ਕਸ੍ਟ ਤਿਨ ਕੋ ਬਯਾਪ ਨਹੀਂ ਸਕਤਾ॥☬ਤਾਂ ਤੇ ਗੁਰੂ ਔਰ ਪਰਮੇਸ੍ਵਰ ਆਗੇ ਐਸੇ ਬੇਨਤੀ ਕਰੀਏ:
Prof. Sahib Singhਕੋਈ ਦੁੱਖ ਕੋਈ ਦਰਦ ਕੋਈ ਰੋਗ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ।ਪਦ ਅਰਥ ਬਿਆਪੈ = ਆਪਣਾ ਜ਼ੋਰ ਪਾ ਸਕਦਾ।
SikhNet (Spanish)y ni la pena ni el dolor le afligen jamás. Oh Dios,
ਸਭੁ ਕਿਛੁ ਤੇਰਾ; ਤੂ ਕਰਣੈਹਾਰੁ ॥
sabh kichh teraa; too karanaihaar |
Sant Singh KhalsaEverything is Yours, O Creator Lord.
Manmohan SinghO Lord, everything is Thine, Thou are the creator of all.
Manmohan Singh (Punjabi)ਹੇ ਸੁਆਮੀ! ਹਰ ਸ਼ੈ ਤੇਰੀ ਹੀ ਹੈ, ਤੂੰ ਸਾਰਿਆਂ ਦਾ ਸਿਰਜਣਹਾਰ ਹੈ।
Fareedkot Teekaਸਭ ਕੁਛ ਤਨ, ਮਨ, ਧਨਾਦਿਕ, ਵਾ ਜੋ ਕਿਛ ਦ੍ਰਿਸ੍ਟ ਆਵਤਾ ਹੈ ਸਭ ਤੇਰਾ ਹੀ ਹੈ ਔਰ ਤੂੰ ਕਰਣੇਹਾਰਾ ਹੈਂ॥
Prof. Sahib Singh(ਜੋ ਕੁਝ ਦਿੱਸ ਰਿਹਾ ਹੈ, ਇਹ) ਸਭ ਕੁਝ ਤੇਰਾ ਪੈਦਾ ਕੀਤਾ ਹੋਇਆ ਹੈ, ਤੂੰ ਹੀ ਸਭ ਕੁਝ ਪੈਦਾ ਕਰਨ ਦੀ ਸਮਰਥਾ ਵਾਲਾ ਹੈਂ।ਪਦ ਅਰਥ ਕਰਣੈਹਾਰੁ = ਪੈਦਾ ਕਰਨ ਦੀ ਸਮਰਥਾ ਵਾਲਾ।
SikhNet (Spanish)todo lo que es Te pertenece, pues eres el Creador, el Dios,
ਪਾਰਬ੍ਰਹਮ ਗੁਰ ਅਗਮ ਅਪਾਰ ॥੩॥
paarabraham gur agam apaar |3|
Sant Singh KhalsaThe Guru is the Supreme Lord God, the Inaccessible and Infinite. ||3||
Manmohan SinghGreat, Unfathomable and Infinite is the Supreme Lord.
Manmohan Singh (Punjabi)ਵਡਾ ਬੇਥਾਹ ਅਤੇ ਬੇਅੰਤ ਹੈ ਸ਼ਰੋਮਣੀ ਸਾਹਿਬ।
Fareedkot Teekaਹੇ ਪ੍ਰਾਰਬ੍ਰਹਮ ਗੁਰੂ ਬਡੇ! ਤੂੰ ਮਨ ਬਾਣੀ ਕਾ ਅਵਿਸ੍ਯ ਔ ਅਪਾਰ ਹੈਂ॥੩॥
Prof. Sahib Singhਹੇ ਗੁਰੂ-ਪਾਰਬ੍ਰਹਮ! ਹੇ ਅਪਹੁੰਚ! ਹੇ ਬੇਅੰਤ! ॥੩॥
SikhNet (Spanish)El Señor Supremo, el Guru, Insondable e Infinito. (3)
ਨਿਰਮਲ ਸੋਭਾ ਅਚਰਜ ਬਾਣੀ ॥
niramal sobhaa acharaj baanee |
Sant Singh KhalsaHis Glorious Grandeur is immaculate, and the Bani of His Word is wonderful!
Manmohan SinghImmaculate is the Lord's magnificence and wondrous His Gurbani,
Manmohan Singh (Punjabi)ਪਵਿੱਤਰ ਹੈ ਪ੍ਰਭੂ ਦੀ ਪ੍ਰਭਤਾ ਅਤੇ ਅਸਚਰਜ ਹੈ ਉਸ ਦੀ ਗੁਰਬਾਣੀ।
Fareedkot Teekaਤੇਰੀ ਸੋਭਾ ਨਿਰਮਲ ਹੈ ਔਰ ਉਪਦੇਸ ਰੂਪ ਵਾ ਬੇਦ ਰੂਪ ਬਾਣੀ ਅਸਚਰਜ ਰੂਪ ਹੈ॥
Prof. Sahib Singhਉਸ ਦੀ ਬੇ-ਦਾਗ਼ ਸੋਭਾ (ਹਰ ਥਾਂ ਪਸਰ ਜਾਂਦੀ ਹੈ, ਪਰਮਾਤਮਾ ਦੀ) ਵਿਸਮਾਦ ਪੈਦਾ ਕਰਨ ਵਾਲੀ ਬਾਣੀ-ਪਦ ਅਰਥ ਨਿਰਮਲ = ਬੇ-ਦਾਗ਼। ਅਚਰਜ ਬਾਣੀ = ਵਿਸਮਾਦ ਅਵਸਥਾ ਪੈਦਾ ਕਰਨ ਵਾਲੀ ਬਾਣੀ।
SikhNet (Spanish)Entonces Inmaculada es la Gloria, Maravillosa
ਪਾਰਬ੍ਰਹਮ ਪੂਰਨ ਮਨਿ ਭਾਣੀ ॥
paarabraham pooran man bhaanee |
Sant Singh KhalsaThe Perfect Supreme Lord God is pleasing to my mind.
Manmohan SinghThe Perfect Transcendent Lord is pleasing to my mind.
Manmohan Singh (Punjabi)ਪੂਰਾ ਪਰਮ ਪ੍ਰਭੂ ਮੇਰੇ ਚਿੱਤ ਨੂੰ ਚੰਗਾ ਲਗਦਾ ਹੈ।
Fareedkot Teekaਹੇ ਪੂਰਨ ਪਾਰਬ੍ਰਹਮ! ਆਪ ਕੀ ਕੀਰਤੀ ਮੇਰੇ ਮਨ ਕੋ (ਭਾਣੀ) ਪ੍ਯਾਰੀ ਲਗੀ ਹੈ॥
Prof. Sahib Singhਸਰਬ-ਵਿਆਪਕ ਪਰਮਾਤਮਾ ਦੀ (ਸਿਫ਼ਤ-ਸਾਲਾਹ) ਜਿਸ ਮਨੁੱਖ ਦੇ ਮਨ ਵਿਚ ਮਿੱਠੀ ਲੱਗ ਪੈਂਦੀ ਹੈ।ਪਦ ਅਰਥ ਪੂਰਨ = ਸਰਬ-ਵਿਆਪਕ। ਮਨਿ = (ਜਿਸ ਮਨੁੱਖ ਦੇ) ਮਨ ਵਿਚ। ਭਾਣੀ = ਪਿਆਰੀ ਲੱਗ ਪੈਂਦੀ ਹੈ।
SikhNet (Spanish)es la Palabra del Shabd que el Perfecto Señor Trascendente, nuestro Dios aprueba.
ਜਲਿ ਥਲਿ ਮਹੀਅਲਿ ਰਵਿਆ ਸੋਇ ॥
jal thal maheeal raviaa soe |
Sant Singh KhalsaHe is permeating the waters, the lands and the skies.
Manmohan SinghHe, the Lord is pervading the ocean, land and the sky.
Manmohan Singh (Punjabi)ਉਹ ਸੁਆਮੀ ਸਮੁੰਦਰ, ਧਰਤੀ ਅਤੇ ਅਸਮਾਨ ਵਿੱਚ ਵਿਆਪਕ ਹੋ ਰਿਹਾ ਹੈ।
Fareedkot Teekaਸੋ ਤੂੰ ਜਲ ਥਲ ਮੇਂ ਔ ਅਕਾਸ ਮੇਂ ਬ੍ਯਾਪਕ ਹੋ ਰਹਾ ਹੈਂ॥
Prof. Sahib Singhਉਹ ਪ੍ਰਭੂ ਜਲ ਵਿਚ ਧਰਤੀ ਵਿਚ ਆਕਾਸ਼ ਵਿਚ ਸਭ ਥਾਂ ਮੌਜੂਦ ਹੈਪਦ ਅਰਥ ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਪੁਲਾੜ ਵਿਚ, ਆਕਾਸ਼ ਵਿਚ। ਰਵਿਆ = ਵਿਆਪਕ।
SikhNet (Spanish)El Dios Único compenetra el agua, la tierra y los inter espacios,
ਨਾਨਕ. ਸਭੁ ਕਿਛੁ; ਪ੍ਰਭ ਤੇ ਹੋਇ ॥੪॥੩੪॥੪੭॥
naanak. sabh kichh; prabh te hoe |4|34|47|
Sant Singh KhalsaO Nanak, everything comes from God. ||4||34||47||
Manmohan SinghNanak, everything wells up from the Lord.
Manmohan Singh (Punjabi)ਨਾਨਕ, ਹਰ ਸ਼ੈ ਸੁਆਮੀ ਤੋਂ ਹੀ ਉਤਪੰਨ ਹੁੰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ (ਪ੍ਰਭ) ਸਮਰਥ! ਤੇਰੇ ਸੇ ਸਭ ਕਿਛੁ ਹੋਤਾ ਹੈ॥੪॥੩੪॥੪੭॥
Prof. Sahib Singhਹੇ ਨਾਨਕ! (ਜੋ ਕੁਝ ਜਗਤ ਵਿਚ ਹੋ ਰਿਹਾ ਹੈ) ਸਭ ਕੁਝ ਪ੍ਰਭੂ ਤੋਂ (ਪ੍ਰਭੂ ਦੇ ਹੁਕਮ ਨਾਲ ਹੀ) ਹੋ ਰਿਹਾ ਹੈ ॥੪॥੩੪॥੪੭॥ਪਦ ਅਰਥ ਤੇ = ਤੋਂ ॥੪॥੩੪॥੪੭॥
SikhNet (Spanish)pues todo lo que viene, viene de Dios. (4-34-47)