ਭੈਰਉ ਮਹਲਾ ੫ ॥
bhairau mahalaa 5 |
Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.
ਗੁਰ ਸੁਪ੍ਰਸੰਨ ਹੋਏ; ਭਉ ਗਏ ॥
gur suprasan hoe; bhau ge |
Sant Singh KhalsaWhen the Guru was totally pleased, my fear was taken away.
Manmohan SinghWhen the Guru is highly pleased with me, I am rid of my fears.
Manmohan Singh (Punjabi)ਜਦ ਗੁਰੂ ਜੀ ਮੇਰੇ ਨਾਲ ਪਰਮ ਖੁਸ਼ ਹੋ ਜਾਂਦੇ ਹਨ ਤਾਂ ਮੇਰੇ ਡਰ ਦੁਰ ਹੋ ਗਏ ਹਨ।
Fareedkot Teekaਸ੍ਰੇਸ੍ਟ ਗੁਰੋਂ ਕੀ ਪ੍ਰਸੰਨਤਾ ਹੋਣੇ ਸੇ ਭੈ ਦੂਰ ਹੋ ਗਏ ਹੈਂ॥
Prof. Sahib Singhਸਤਿਗੁਰੂ ਜਿਸ ਮਨੁੱਖ ਉਤੇ ਬਹੁਤ ਪ੍ਰਸੰਨ ਹੁੰਦਾ ਹੈ, ਉਸ ਦਾ ਹਰੇਕ ਡਰ ਦੂਰ ਹੋ ਜਾਂਦਾ ਹੈ,ਪਦ ਅਰਥ ਸੁਪ੍ਰਸੰਨ = ਚੰਗੀ ਤਰ੍ਹਾਂ ਖ਼ੁਸ਼। ਭਉ ਗਏ = ਭਉ ਗਇਆ, ਹਰੇਕ ਡਰ ਦੂਰ ਹੋ ਗਿਆ।
SikhNet (Spanish)El Guru está complacido conmigo,
ਨਾਮ ਨਿਰੰਜਨ; ਮਨ ਮਹਿ ਲਏ ॥
naam niranjan; man meh le |
Sant Singh KhalsaI enshrine the Name of the Immaculate Lord within my mind.
Manmohan SinghThe Name of the Immaculate Lord, I have enshrined within my mind.
Manmohan Singh (Punjabi)ਪਵਿੱਤਰ ਪ੍ਰਭੂ ਦਾ ਨਾਮ, ਮੈਂ ਆਪਣੇ ਹਿਰਦੇ ਅੰਦਰ ਟਿਕਾ ਲਿਆ ਹੈ।
Fareedkot Teekaਨਿਰੰਜਨ ਪਰਮੇਸ੍ਵਰ ਕੇ ਨਾਮ ਮਨ ਵਿਖੇ ਧਾਰਨ ਕਰ ਲੀਏ ਹੈਂ॥
Prof. Sahib Singh(ਕਿਉਂਕਿ) ਉਹ ਮਨੁੱਖ (ਹਰ ਵੇਲੇ) ਮਾਇਆ-ਰਹਿਤ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਈ ਰੱਖਦਾ ਹੈ।ਪਦ ਅਰਥ ਨਿਰੰਜਨ = {ਨਿਰ-ਅੰਜਨ} ਮਾਇਆ ਦੀ ਕਾਲਖ ਤੋਂ ਰਹਿਤ ਪ੍ਰਭੂ। ਲਏ = ਲੈਂਦਾ ਹੈ।
SikhNet (Spanish)me encuentro ahora libre de miedos y en mi mente enaltezco el Nombre Inmaculado del Señor.
ਦੀਨ ਦਇਆਲ ਸਦਾ ਕਿਰਪਾਲ ॥
deen deaal sadaa kirapaal |
Sant Singh KhalsaHe is Merciful to the meek, forever Compassionate.
Manmohan SinghGod, merciful to the meet, is ever compassionate.
Manmohan Singh (Punjabi)ਮਸਕੀਨਾਂ ਤੇ ਮਿਹਰਬਾਨ ਹਰੀ, ਸਦੀਵ ਹੀ ਦਇਆਵਾਨ ਹੈ।
Fareedkot Teekaਦੀਨ ਦਇਆਲ ਵਾਹਿਗੁਰੂ ਹਮਾਰੇ ਪਰ ਸਦੀਵ ਕ੍ਰਿਪਾਲ ਭਏ ਹੈਂ॥
Prof. Sahib Singhਦੀਨਾਂ ਉਤੇ ਦਇਆ ਕਰਨ ਵਾਲਾ ਪ੍ਰਭੂ ਜਿਸ ਮਨੁੱਖ ਉੱਤੇ ਕਿਰਪਾ ਕਰਦਾ ਹੈ,
SikhNet (Spanish)Mira, mi Señor es siempre Benévolo, Él es Compasivo con el pobre y el débil.
ਬਿਨਸਿ ਗਏ; ਸਗਲੇ ਜੰਜਾਲ ॥੧॥
binas ge; sagale janjaal |1|
Sant Singh KhalsaAll my entanglements are finished. ||1||
Manmohan SinghAll my entanglements are over.
Manmohan Singh (Punjabi)ਮੇਰੇ ਸਾਰੇ ਪੁਆੜੇ ਮੁਕ ਗਏ ਹਨ।
Fareedkot Teekaਇਸੀ ਤੇ ਮਾਯਾ ਕੇ ਸਭੀ ਜੰਜਾਲ ਨਿਬ੍ਰਿਤ ਹੋ ਗਏ ਹੈਂ॥੧॥
Prof. Sahib Singh(ਉਸ ਦੇ ਅੰਦਰੋਂ) ਮਾਇਆ ਦੇ ਮੋਹ ਦੇ ਸਾਰੇ ਬੰਧਨ ਨਾਸ ਹੋ ਜਾਂਦੇ ਹਨ ॥੧॥ਪਦ ਅਰਥ ਸਗਲੇ = ਸਾਰੇ। ਜੰਜਾਲ = ਮਾਇਆ ਦੇ ਮੋਹ ਦੇ ਬੰਧਨ ॥੧॥
SikhNet (Spanish)Ahora todo en lo que me he involucrado ha terminado. (1)
ਸੂਖ ਸਹਜ ਆਨੰਦ ਘਨੇ ॥
sookh sehaj aanand ghane |
Sant Singh KhalsaI have found peace, poise, and myriads of pleasures.
Manmohan SinghI have obtained peace, poise and manifold pleasures.
Manmohan Singh (Punjabi)ਮੈਨੂੰ ਆਰਾਮ, ਅਡੋਲਤਾ ਅਤੇ ਘਣੇਰੀਆਂ ਖੁਸ਼ੀਆਂ ਪਰਾਪਤ ਹੋ ਗਈਆਂ ਹਨ।
Fareedkot Teekaਸਰੂਪ ਸੁਖ ਕਰ (ਘਨੇ) ਬਹੁਤ ਹੀ ਅਨੰਦ ਪ੍ਰਾਪਤਿ ਭਏ ਹੈਂ॥
Prof. Sahib Singh(ਉਸ ਦੇ ਅੰਦਰ) ਆਤਮਕ ਅਡੋਲਤਾ ਦੇ ਬੜੇ ਸੁਖ ਆਨੰਦ ਬਣੇ ਰਹਿੰਦੇ ਹਨ,ਪਦ ਅਰਥ ਸਹਜ = ਆਤਮਕ ਅਡੋਲਤਾ। ਘਨੇ = ਬਹੁਤ।
SikhNet (Spanish)Vivo ahora en total Paz, Equilibrio y Éxtasis.
ਸਾਧਸੰਗਿ. ਮਿਟੇ ਭੈ ਭਰਮਾ; ਅੰਮ੍ਰਿਤੁ ਹਰਿ ਹਰਿ ਰਸਨ ਭਨੇ ॥੧॥ ਰਹਾਉ ॥
saadhasang. mitte bhai bharamaa; amrit har har rasan bhane |1| rahaau |
Sant Singh KhalsaIn the Saadh Sangat, the Company of the Holy, fear and doubt are dispelled. My tongue chants the Ambrosial Name of the Lord, Har, Har. ||1||Pause||
Manmohan SinghIn the society of saints, I am rid of doubt and dread and with my tongue utter the Lord Master's Nectar-Name. Pause.
Manmohan Singh (Punjabi)ਸਤਿਸੰਗਤ ਅੰਦਰ ਮੈਂ ਸੰਦੇਹ ਅਤੇ ਡਰ ਤੋਂ ਖਲਾਸੀ ਪਾ ਗਿਆ ਹਾਂ ਅਤੇ ਆਪਣੀ ਜੀਹਭਾ ਨਾਲ ਸੁਆਮੀ ਮਾਲਕ ਦੇ ਅੰਮ੍ਰਿਤਮਈ ਨਾਮ ਨੂੰ ਉਚਾਰਦਾ ਹਾਂ। ਠਹਿਰਾਉ।
Fareedkot Teekaਸੰਤੋਂ ਕੇ ਸੰਗ ਕਰਨੇ ਕਰ ਭੈ ਔਰ ਭ੍ਰਮ ਸਭ ਮਿਟ ਗਏ ਹੈਂ ਔਰ ਰਸਨਾ ਕਰ ਕੇ ਅੰਮ੍ਰਿਤ ਰੂਪ ਹਰਿ ਹਰਿ ਨਾਮ ਉਚਾਰਨ ਕਰੇ ਹੈ॥੧॥ ਰਹਾਉ ॥
Prof. Sahib Singhਸਾਧ ਸੰਗਤ ਵਿਚ ਰਹਿ ਕੇ ਉਸ ਦੇ ਸਾਰੇ ਡਰ ਵਹਿਮ ਦੂਰ ਹੋ ਜਾਂਦੇ ਹਨ, ਜਿਹੜਾ ਮਨੁੱਖ ਆਪਣੀ ਜੀਭ ਨਾਲ ਆਮਤਕ ਜੀਵਨ ਦੇਣ ਵਾਲਾ ਹਰਿ-ਨਾਮ ਉਚਾਰਦਾ ਰਹਿੰਦਾ ਹੈ ॥੧॥ ਰਹਾਉ ॥ਪਦ ਅਰਥ ਸੰਗਿ = ਸੰਗਤ ਵਿਚ। ਭੈ = {'ਭਉ' ਤੋਂ ਬਹੁ-ਵਚਨ} ਸਾਰੇ ਡਰ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ। ਰਸਨ = ਜੀਭ ਨਾਲ। ਭਨੇ = ਉਚਾਰਦਾ ਹੈ ॥੧॥ ਰਹਾਉ ॥
SikhNet (Spanish)Sí, estoy libre de miedos y dudas asociándome con los Santos y recitando el Nombre Néctar del Señor con mi lengua (1-Pausa)
ਚਰਨ ਕਮਲ ਸਿਉ ਲਾਗੋ ਹੇਤੁ ॥
charan kamal siau laago het |
Sant Singh KhalsaI have fallen in love with the Lord's Lotus Feet.
Manmohan SinghWith the Lord's lotus feet, I have imbibed affection.
Manmohan Singh (Punjabi)ਸੁਆਮੀ ਦੇ ਕੰਵਲ ਪੈਰਾ ਨਾਲ ਮੇਰੀ ਪਿਰਹੜੀ ਪੈ ਗਈ ਹੈ।
Fareedkot Teekaਭਗਵਤ ਕੇ ਚਰਨ ਕਵਲੋਂ ਸੇ ਹਮਾਰਾ ਪ੍ਰੇਮੁ ਲਾਗਾ ਹੈ॥
Prof. Sahib Singhਪ੍ਰਭੂ ਦੇ ਸੋਹਣੇ ਚਰਨਾਂ ਨਾਲ ਜਿਸ ਮਨੁੱਖ ਦਾ ਪਿਆਰ ਬਣ ਜਾਂਦਾ ਹੈ,ਪਦ ਅਰਥ ਹੇਤੁ = ਹਿਤ, ਪਿਆਰ।
SikhNet (Spanish)Estoy profundamente apegado a los Pies de Loto del Señor
ਖਿਨ ਮਹਿ ਬਿਨਸਿਓ; ਮਹਾ ਪਰੇਤੁ ॥
khin meh binasio; mahaa paret |
Sant Singh KhalsaIn an instant, the terrible demons are destroyed.
Manmohan SinghIn an instant, the great demon has been done away with,
Manmohan Singh (Punjabi)ਇਕ ਮੁਹਤ ਵਿੱਚ ਪਰਮ ਭੁਤਨਾ ਨਸ਼ਟ ਹੋ ਗਿਆ ਹੈ।
Fareedkot Teekaਖਿਨ ਵਿਖੇ (ਮਹਾ ਪਰੇਤੁ) ਅਸੁਧ ਸੁਭਾਵ ਹਮਾਰਾ ਬਿਨਸ ਗਯਾ ਹੈ॥
Prof. Sahib Singhਉਸ ਦੇ ਅੰਦਰੋਂ (ਖੋਟਾ ਸੁਭਾਉ-ਰੂਪ) ਵੱਡਾ ਪ੍ਰੇਤ ਇਕ ਖਿਨ ਵਿਚ ਮੁੱਕ ਜਾਂਦਾ ਹੈ।ਪਦ ਅਰਥ ਪਰੇਤੁ = ਅਸੁੱਧ ਸੁਭਾਉ, ਖੋਟਾ ਸੁਭਾਉ।
SikhNet (Spanish)y al instante me libero de la malicia del ego. Medito en el Naam,
ਆਠ ਪਹਰ; ਹਰਿ ਹਰਿ ਜਪੁ ਜਾਪਿ ॥
aatth pehar; har har jap jaap |
Sant Singh KhalsaTwenty-four hours a day, I meditate and chant the Name of the Lord, Har, Har.
Manmohan SinghThroughout the eight watches, utter I the Name of my Lord God.
Manmohan Singh (Punjabi)ਅੱਠੇ ਪਹਿਰ ਹੀ ਮੈਂ ਆਪਣੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹਾਂ।
Fareedkot Teekaਅਠੋਂ ਪਹਿਰ ਹਰਿ ਹਰਿ ਜਾਪ ਕੋ ਜਪਤੇ ਹੈਂ॥
Prof. Sahib Singhਤੂੰ ਅੱਠੇ ਪਹਿਰ ਪਰਮਾਤਮਾ ਦੇ ਨਾਮ ਦਾ ਜਾਪ ਜਪਿਆ ਕਰ,ਪਦ ਅਰਥ ਜਾਪਿ = ਜਪਿਆ ਕਰ।
SikhNet (Spanish)el Nombre del Señor en las ocho rondas del día y de la noche y ve,
ਰਾਖਨਹਾਰ ਗੋਵਿਦ ਗੁਰ ਆਪਿ ॥੨॥
raakhanahaar govid gur aap |2|
Sant Singh KhalsaThe Guru is Himself the Savior Lord, the Lord of the Universe. ||2||
Manmohan SinghThe Guru-God, Himself is my Saviour.
Manmohan Singh (Punjabi)ਗੁਰੂ-ਪਰਮੇਸ਼ਰ ਆਪੇ ਹੀ ਮੇਰੇ ਰਖਵਾਲੇ ਹਨ।
Fareedkot Teekaਗੋਬਿੰਦ ਰੂਪ ਗੁਰੂ ਆਪ ਹੀ ਹਮਾਰੀ ਰਖ੍ਯਾ ਕਰਨਹਾਰਾ ਹੂਆ ਹੈ॥੨॥
Prof. Sahib Singhਸਭ ਦੀ ਰੱਖਿਆ ਕਰ ਸਕਣ ਵਾਲਾ ਗੁਰੂ ਗੋਬਿੰਦ ਆਪ (ਤੇਰੀ ਭੀ ਰੱਖਿਆ ਕਰੇਗਾ) ॥੨॥
SikhNet (Spanish)el Dios Guru me salva y soy emancipado. (2)
ਅਪਨੇ ਸੇਵਕ ਕਉ; ਸਦਾ ਪ੍ਰਤਿਪਾਰੈ ॥
apane sevak kau; sadaa pratipaarai |
Sant Singh KhalsaHe Himself cherishes His servant forever.
Manmohan SinghHis slave, the Lord ever sustains.
Manmohan Singh (Punjabi)ਆਪਣੇ ਗੋਲੇ ਦੀ ਸਾਈਂ ਸਦੀਵ ਹੀ ਪਾਲਣਾ-ਪੋਸ਼ਣਾ ਕਰਦਾ ਹੈ।
Fareedkot Teekaਆਪਣੇ ਭਗਤੋਂ ਕੋ ਸਦਾ ਪ੍ਰਤਿਪਾਲਤਾ ਹੈ॥
Prof. Sahib Singhਪ੍ਰਭੂ ਆਪਣੇ ਸੇਵਕ ਦੀ ਆਪ ਰੱਖਿਆ ਕਰਦਾ ਹੈ,ਪਦ ਅਰਥ ਕਉ = ਨੂੰ। ਪ੍ਰਤਿਪਾਰੈ = ਪਾਲਦਾ ਹੈ।
SikhNet (Spanish)El Señor mantiene a Su Devoto siempre,
ਭਗਤ ਜਨਾ ਕੇ ਸਾਸ ਨਿਹਾਰੈ ॥
bhagat janaa ke saas nihaarai |
Sant Singh KhalsaHe watches over every breath of His humble devotee.
Manmohan SinghThe Lord keeps in His eye every breath of the saintly persons.
Manmohan Singh (Punjabi)ਸੁਆਮੀ ਸੰਤ ਸਰੂਪ ਪੁਰਸ਼ਾਂ ਦੇ ਹਰ ਸੁਆਸ ਨੂੰ ਆਪਣੀ ਨਿਗ੍ਹਾ ਵਿੱਚ ਰੱਖਦਾ ਹੈ।
Fareedkot Teekaਭਗਤ ਜਨੋਂ ਕੇ ਸ੍ਵਾਸੋਂ ਕੋ ਦੇਖਤਾ ਹੈ, ਜੋ ਕਿਸੀ ਤਰਾਂ ਕਾ ਕਸ੍ਟ ਨ ਹੋਵੈ॥
Prof. Sahib Singhਪ੍ਰਭੂ ਆਪਣੇ ਭਗਤਾਂ ਦੇ ਸੁਆਸਾਂ ਨੂੰ ਗਹੁ ਨਾਲ ਤੱਕਦਾ ਰਹਿੰਦਾ ਹੈ (ਭਾਵ, ਬੜੇ ਧਿਆਨ ਨਾਲ ਭਗਤ ਜਨਾਂ ਦੀ ਰਾਖੀ ਕਰਦਾ ਹੈ)।ਪਦ ਅਰਥ ਸਾਸ = ਸਾਹ {ਬਹੁ-ਵਚਨ}। ਨਿਹਾਰੈ = ਵੇਖਦਾ ਹੈ, ਤੱਕਦਾ ਹੈ।
SikhNet (Spanish)él conserva cada una de sus respiraciones bajo Su Mirada.
ਮਾਨਸ ਕੀ; ਕਹੁ ਕੇਤਕ ਬਾਤ ॥
maanas kee; kahu ketak baat |
Sant Singh KhalsaTell me, what is the nature of human beings?
Manmohan SinghSay, what is the personality of man?
Manmohan Singh (Punjabi)ਦੱਸੋ ਖਾਂ! ਵਿਚਾਰੇ ਮਨੁੱਖ ਦੀ ਕੀ ਹਸਤੀ ਹੈ?
Fareedkot Teekaਮਾਨੁਖ ਸੇ ਬਚਾਉਣੇ ਕੀ ਤੋ ਕਿਤਨੀਕ ਬਾਤ ਕਹੀਏ, ਭਾਵ ਮਾਨੁਖ ਸੇ ਬਚਾਵਣੇ ਕੀ ਤੋ ਥੋੜੀ ਹੀ ਬਾਤ ਹੈ॥
Prof. Sahib Singhਦੱਸ, ਮਨੁੱਖ ਵਿਚਾਰੇ ਭਗਤ ਜਨਾਂ ਦਾ ਕੀਹ ਵਿਗਾੜ ਸਕਦੇ ਹਨ?ਪਦ ਅਰਥ ਮਾਨਸ = ਮਨੁੱਖ। ਕਹੁ = ਦੱਸ। ਕੇਤਕ ਬਾਤ = ਕੀਹ ਪਾਂਇਆਂ?
SikhNet (Spanish)Oh, ¿qué podría el pobre e insignificante ser humano hacer?
ਜਮ ਤੇ ਰਾਖੈ; ਦੇ ਕਰਿ ਹਾਥ ॥੩॥
jam te raakhai; de kar haath |3|
Sant Singh KhalsaThe Lord extends His Hand, and saves them from the Messenger of Death. ||3||
Manmohan SinghLending His Hand, the Lord saves His saints, even from the myrmidons of death.
Manmohan Singh (Punjabi)ਆਪਣਾ ਹੱਥ ਦੇ ਕੇ ਸੁਆਮੀ ਆਪਣੇ ਸਾਧੂਆਂ ਨੂੰ ਮੌਤ ਦੇ ਫਰਿਸ਼ਤਿਆਂ ਤੋਂ ਭੀ ਬਚਾ ਲੈਂਦਾ ਹੈ।
Fareedkot Teekaਕਿਰਪਾ ਰੂਪੀ ਹਾਥ ਦੇ ਕਰ ਜਮ ਸੇ ਭੀ ਰਖ੍ਯਾ ਕਰਤਾ ਹੈ॥੩॥
Prof. Sahib Singhਪਰਮਾਤਮਾ ਤਾਂ ਉਹਨਾਂ ਨੂੰ ਹੱਥ ਦੇ ਕੇ ਜਮਾਂ ਤੋਂ ਭੀ ਬਚਾ ਲੈਂਦਾ ਹੈ ॥੩॥ਪਦ ਅਰਥ ਜਮ ਤੇ = ਜਮਾਂ ਤੋਂ। ਦੇ ਕਰਿ = ਦੇ ਕੇ ॥੩॥
SikhNet (Spanish)Pues es Dios Quien extiende Su Mano y salva a Su Devoto de las garras de la muerte. (3)
ਨਿਰਮਲ ਸੋਭਾ. ਨਿਰਮਲ ਰੀਤਿ ॥
niramal sobhaa. niramal reet |
Sant Singh KhalsaImmaculate is the Glory, and Immaculate is the way of life,
Manmohan SinghImmaculate is the glory and immaculate the way of him,
Manmohan Singh (Punjabi)ਪਵਿੱਤਰ ਹੈ ਪ੍ਰਭਤਾ ਅਤੇ ਪਵਿੱਤਰ ਰਹੁ ਰਹੀਤੀ ਉਸ ਦੀ,
Fareedkot Teekaਜਿਸ ਕੀ ਸੋਭਾ (ਨਿਰਮਲ) ਉਜਲ ਹੈ ਔਰ (ਰੀਤਿ) ਮ੍ਰਿਯਾਦਾ ਭੀ (ਨਿਰਮਲ) ਉਤਮ ਹੈ॥
Prof. Sahib Singhਉਸ ਦੀ ਹਰ ਥਾਂ ਬੇ-ਦਾਗ਼ ਸੋਭਾ ਬਣੀ ਰਹਿੰਦੀ ਹੈ, ਉਸ ਦੀ ਜੀਵਨ-ਜੁਗਤਿ ਸਦਾ ਪਵਿੱਤਰ ਹੁੰਦੀ ਹੈ,ਪਦ ਅਰਥ ਨਿਰਮਲ = ਬੇ-ਦਾਗ਼। ਰੀਤਿ = ਜੀਵਨ-ਜੁਗਤਿ।
SikhNet (Spanish)Inmaculada es la Gloria de uno, Inmaculado el Sendero,
ਪਾਰਬ੍ਰਹਮੁ ਆਇਆ ਮਨਿ ਚੀਤਿ ॥
paarabraham aaeaa man cheet |
Sant Singh Khalsaof those who remember the Supreme Lord God in their minds.
Manmohan Singhwho within his mind remembers the Transcendent Lord.
Manmohan Singh (Punjabi)ਜੋ ਆਪਣੇ ਹਿਰਤੇ ਅੰਦਰ ਪਰਮ ਪ੍ਰਭੂ ਨੂੰ ਚੇਤੇ ਕਰਦਾ ਹੈ।
Fareedkot Teekaਐਸਾ ਪਾਰਬ੍ਰਹਮ ਹਮਾਰੇ ਮਨ ਮੇਂ ਯਾਦ ਆਇਆ ਹੈ॥
Prof. Sahib Singhਜਿਸ ਮਨੁੱਖ ਦੇ ਮਨ ਵਿਚ ਚਿੱਤ ਵਿਚ ਪਰਮਾਤਮਾ ਆ ਵੱਸਦਾ ਹੈ।ਪਦ ਅਰਥ ਮਨਿ = ਮਨ ਵਿਚ। ਚੀਤਿ = ਚਿੱਤ ਵਿਚ।
SikhNet (Spanish)si uno enaltece a Dios en la mente.
ਕਰਿ ਕਿਰਪਾ; ਗੁਰਿ ਦੀਨੋ ਦਾਨੁ ॥
kar kirapaa; gur deeno daan |
Sant Singh KhalsaThe Guru, in His Mercy, has granted this Gift.
Manmohan SinghThe Guru has mercifully blessed Nanak with the gift,
Manmohan Singh (Punjabi)ਮਿਹਰ ਧਾਰ ਕੇ ਗੁਰਾਂ ਨੇ ਨਾਨਕ ਨੂੰ ਦਾਤ ਪਰਦਾਨ ਕੀਤੀ ਹੈ,
Fareedkot Teekaਗੁਰੋਂ ਨੇ ਕ੍ਰਿਪਾ ਕਰ ਕੇ ਹਮ ਕੋ ਦਾਨ ਦੀਆ ਹੈ॥
Prof. Sahib Singhਮਿਹਰ ਕਰ ਕੇ ਗੁਰੂ ਨੇ ਜਿਸ ਮਨੁੱਖ ਨੂੰ (ਨਾਮ ਦੀ) ਦਾਤ ਬਖ਼ਸ਼ੀ,ਪਦ ਅਰਥ ਗੁਰਿ = ਗੁਰੂ ਨੇ।
SikhNet (Spanish)Dice Nanak, cuando en Su Misericordia el Guru lo bendice a uno,
ਨਾਨਕ ਪਾਇਆ ਨਾਮੁ ਨਿਧਾਨੁ ॥੪॥੩੩॥੪੬॥
naanak paaeaa naam nidhaan |4|33|46|
Sant Singh KhalsaNanak has obtained the treasure of the Naam, the Name of the Lord. ||4||33||46||
Manmohan Singhand he has obtained the treasure of the Lord's Name.
Manmohan Singh (Punjabi)ਅਤੇ ਉਸ ਨੂੰ ਸਾਹਿਬ ਦੇ ਨਾਮ ਦਾ ਖਜਾਨਾ ਪਰਾਪਤ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਬ ਹਮਨੇ ਨਾਮੁ ਰੂਪੁ ਖਜਾਨਾ ਪਾਯਾ ਹੈ॥੩੩॥੪੬॥☬ਗੁਰੂ ਕੋ ਔ ਪਰਮੇਸ੍ਵਰ ਕੋ ਅਭੇਦ ਕਹਿ ਕਰ ਉਸਤ੍ਤੀ ਕਰਤੇ ਹੈਂ:
Prof. Sahib Singhਹੇ ਨਾਨਕ! ਉਸ ਨੇ ਨਾਮ-ਖ਼ਜ਼ਾਨਾ ਹਾਸਲ ਕਰ ਲਿਆ ॥੪॥੩੩॥੪੬॥ਪਦ ਅਰਥ ਨਿਧਾਨੁ = ਖ਼ਜ਼ਾਨਾ ॥੪॥੩੩॥੪੬॥
SikhNet (Spanish)entonces a uno le es entregado el Tesoro del Naam, el Nombre del Señor. (4-33-46)