ੴ

ਸਿੱਖਬਾਣੀ · SikhBani

Ang 1149

Sri Guru Granth Sahib · Raag Bhairao · 4 shabads, 55 lines
Translations
Shabad Guru Arjan Dev Ji Raag Bhairao continued from Ang 1148

ਮੂਲ ਬਿਨਾ; ਸਾਖਾ ਕਤ ਆਹੈ ॥੧॥

mool binaa; saakhaa kat aahai |1|

Sant Singh Khalsabut without roots, how can there be any branches? ||1||
Manmohan Singhbut without the roots, how can there be branches?
Manmohan Singh (Punjabi)ਪ੍ਰੰਤੂ ਜੜ੍ਹਾਂ ਦੇ ਬਗੈਰ, ਟਹਿਣੀਆਂ ਕਿਸ ਤਰ੍ਹਾਂ ਹੋ ਸਕਦੀਆਂ ਹਨ?
Fareedkot Teekaਜਬ ਬ੍ਰਿਛ ਕਾ ਮੂਲ ਹੀ ਨਹੀਂ ਤੋ ਡਾਲੀਆਂ ਕਹਾਂ ਹੋਵੈ, ਭਾਵ ਜਬ ਹਰੀ ਸਿਮਰਨ ਮੂਲ ਨਹੀਂ ਹੈ, ਤੋ ਪਰਮਗਤੀ ਰੂਪ ਡਾਲੀ ਕਹਾਂ ਪ੍ਰਾਪਤਿ ਹੋਵੈ, ਕਿੰਤੂ ਨਹੀਂ ਹੋਤੀ॥੧॥
Prof. Sahib Singh(ਉਸ ਦੀ ਇਹ ਤਾਂਘ ਵਿਅਰਥ ਹੈ, ਜਿਵੇਂ ਰੁੱਖ ਦੇ) ਮੁੱਢ ਤੋਂ ਬਿਨਾ (ਉਸ ਉਤੇ) ਕੋਈ ਟਹਣੀ ਨਹੀਂ ਉੱਗ ਸਕਦੀ ॥੧॥

ਪਦ ਅਰਥ ਮੂਲ = (ਰੁੱਖ ਦਾ) ਮੁੱਢ। ਸਾਖਾ = ਟਹਣੀ। ਕਤ = ਕਿੱਥੇ? ਆਹੈ = ਹੈ, ਹੋ ਸਕਦੀ ਹੈ ॥੧॥

SikhNet (Spanish)así como el árbol que no tiene raíces, ni crece, ni le salen ramas. (1)

ਗੁਰੁ ਗੋਵਿੰਦੁ; ਮੇਰੇ ਮਨ ਧਿਆਇ ॥

gur govind; mere man dhiaae |

Sant Singh KhalsaO my mind, meditate on the Guru, the Lord of the Universe.
Manmohan SinghO my soul, meditate thou on thy Guru-God.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਆਪਣੇ ਗੁਰੂ-ਪਰਮੇਸ਼ਰ ਦਾ ਸਿਮਰਨ ਕਰ।
Fareedkot Teekaਹੇ ਮੇਰੇ ਮਨ! ਗੁਰੂ ਜੋ ਗੋਬਿੰਦ ਰੂਪ ਹੈ ਤਿਨੋਂ ਕਾ ਧ੍ਯਾਵਣਾ ਕਰੁ॥
Prof. Sahib Singhਹੇ ਮੇਰੇ ਮਨ! ਗੁਰੂ ਨੂੰ ਗੋਵਿੰਦ ਨੂੰ (ਸਦਾ) ਸਿਮਰਿਆ ਕਰ।

ਪਦ ਅਰਥ ਮਨ = ਹੇ ਮਨ! ਧਿਆਇ = ਸਿਮਰਿਆ ਕਰ।

SikhNet (Spanish)Oh mente mía, habita en tu Dios Guru,

ਜਨਮ ਜਨਮ ਕੀ ਮੈਲੁ ਉਤਾਰੈ; ਬੰਧਨ ਕਾਟਿ. ਹਰਿ ਸੰਗਿ ਮਿਲਾਇ ॥੧॥ ਰਹਾਉ ॥

janam janam kee mail utaarai; bandhan kaatt. har sang milaae |1| rahaau |

Sant Singh KhalsaThe filth of countless incarnations shall be washed away. Breaking your bonds, you shall be united with the Lord. ||1||Pause||
Manmohan SinghHe shall wash off the filth of thine, many births and loosing thy bonds, shall unite thee with thy God. Pause.
Manmohan Singh (Punjabi)ਉਹ ਤੇਰੇ ਅਨੇਕਾਂ ਜਨਮੇ ਦੀ ਮਲੀਣਤਾ ਨੂੰ ਧੋ ਸੁਟਣਗੇ ਅਤੇ ਤੇਰੇ ਜੁੜ ਵੱਢ ਕੇ ਤੈਨੂੰ ਤੇਰੇ ਵਾਹਿਗੁਰੂ ਨਾਲ ਮਿਲਾ ਦੇਣਗੇ। ਠਹਿਰਾਉ।
Fareedkot Teekaਜੋ ਜਨਮ ਜਨਮ ਕੀ ਪਾਪ ਰੂਪ ਮੈਲ ਉਤਾਰ ਦੇਵੇਂ ਔਰ ਸਰਬ ਬੰਧਨੋਂ ਕੋ ਕਾਟ ਕਰ ਕੇ ਹਰੀ ਕੇ ਸੰਗ ਮਿਲਾਇ ਦੇਵੇਂਗੇ॥੧॥ ਰਹਾਉ ॥
Prof. Sahib Singh(ਏਹ ਸਿਮਰਨ) ਅਨੇਕਾਂ ਜਨਮਾਂ ਦੀ (ਵਿਕਾਰਾਂ ਦੀ) ਮੈਲ ਦੂਰ ਕਰ ਦੇਂਦਾ ਹੈ, ਮਾਇਆ ਦੇ ਮੋਹ ਦੀਆਂ ਫਾਹੀਆਂ ਕੱਟ ਕੇ (ਮਨੁੱਖ ਨੂੰ) ਪਰਮਾਤਮਾ ਦੇ ਨਾਲ ਜੋੜ ਦੇਂਦਾ ਹੈ ॥੧॥ ਰਹਾਉ ॥

ਪਦ ਅਰਥ ਉਤਾਰੈ = ਦੂਰ ਕਰ ਦੇਂਦਾ ਹੈ। ਬੰਧਨ = ਮਾਇਆ ਦੇ ਮੋਹ ਦੀਆਂ ਫਾਹੀਆਂ। ਸੰਗਿ = ਨਾਲ। ਮਿਲਾਇ = ਜੋੜ ਦੇਂਦਾ ਹੈ ॥੧॥ ਰਹਾਉ ॥

SikhNet (Spanish)para que tus errores acumulados de encarnación en encarnación sean lavados, tus amarras se aflojen y así puedas reunirte con tu Dios. (1-Pausa)

ਤੀਰਥਿ ਨਾਇ; ਕਹਾ ਸੁਚਿ ਸੈਲੁ ॥

teerath naae; kahaa such sail |

Sant Singh KhalsaHow can a stone be purified by bathing at a sacred shrine of pilgrimage?
Manmohan SinghHow can a stone be purified by washing it at a place of pilgrimage?
Manmohan Singh (Punjabi)ਯਾਤ੍ਰਾਂ ਅਸਥਾਨ ਤੇ ਇਸ ਨੂੰ ਧੌਣ ਨਾਲ ਇਕ ਪੱਥਰ ਕਿਸ ਤਰ੍ਹਾਂ ਪਵਿੱਤਰ ਹੋ ਸਕਦਾ ਹੈ?
Fareedkot Teekaਤਬ ਤਕ ਤੀਰਥੋਂ ਕੇ ਇਸਨਾਨ ਕਰਨੇ ਸੇ (ਸੁਚਿ) ਪਵਿਤ੍ਰਤਾ ਔਰ (ਸੈਲੁ) ਸਖੁ ਕਹਾਂ ਹੋਵੇ ਹੈ; ਵਾ (ਸੁਚਿ ਸੈਲੁ) ਭਾਰੀ ਪਵਿਤ੍ਰਤਾ ਅਰਥਾਤ ਮਨ ਕੀ ਸੁਧੀ ਕਹਾਂ ਹੋਵੇ ਹੈ, ਭਾਵ ਸੇ ਨਹੀਂ ਹੋਤੀ॥
Prof. Sahib Singhਪੱਥਰ (ਪੱਥਰ-ਦਿਲ ਮਨੁੱਖ) ਤੀਰਥ ਉੱਤੇ ਇਸ਼ਨਾਨ ਕਰ ਕੇ (ਆਤਮਕ) ਪਵਿੱਤ੍ਰਤਾ ਹਾਸਲ ਨਹੀਂ ਕਰ ਸਕਦਾ,

ਪਦ ਅਰਥ ਤੀਰਥਿ = ਤੀਰਥ ਉੱਤੇ। ਨਾਇ = ਨ੍ਹਾਇ, ਨ੍ਹਾ ਕੇ। ਸੁਚਿ = ਪਵਿੱਤ੍ਰਤਾ। ਸੈਲੁ = ਪੱਥਰ, ਪੱਥਰ-ਦਿਲ ਮਨੁੱਖ।

SikhNet (Spanish)La piedra no es purificada lavándola en algún lugar de peregrinaje.

ਮਨ ਕਉ ਵਿਆਪੈ; ਹਉਮੈ ਮੈਲੁ ॥

man kau viaapai; haumai mail |

Sant Singh KhalsaThe filth of egotism clings to the mind.
Manmohan SinghTo his mind clings the filth of ego.
Manmohan Singh (Punjabi)ਉਸ ਦੇ ਚਿੱਤ ਨੂੰ ਹੰਕਾਰ ਦੀ ਗੰਦਗੀ ਚਿਮੜ ਜਾਂਦੀ ਹੈ?
Fareedkot Teekaਮਨ ਕੇ ਵਿਖੇ ਹੰਤਾ, ਮਮਤਾ ਰੂਪ ਮੈਲ ਜਬ ਤਕ ਸਮਾਈ ਹੂਈ ਹੈ
Prof. Sahib Singh(ਉਸ ਦੇ) ਮਨ ਨੂੰ (ਇਹੀ) ਹਉਮੈ ਦੀ ਮੈਲ ਚੰਬੜੀ ਰਹਿੰਦੀ ਹੈ (ਕਿ ਮੈਂ ਤੀਰਥ-ਜਾਤ੍ਰਾ ਕਰ ਆਇਆ ਹਾਂ)।

ਪਦ ਅਰਥ ਵਿਆਪੈ = ਜ਼ੋਰ ਪਾਈ ਰੱਖਦੀ ਹੈ।

SikhNet (Spanish)La mente tampoco, cuando está sucia con el cochambre del ego,

ਕੋਟਿ ਕਰਮ; ਬੰਧਨ ਕਾ ਮੂਲੁ ॥

kott karam; bandhan kaa mool |

Sant Singh KhalsaMillions of rituals and actions taken are the root of entanglements.
Manmohan SinghMyriads of rituals are the root of involvements.
Manmohan Singh (Punjabi)ਕ੍ਰੋੜਾਂ ਹੀ ਕਰਮਕਾਡ ਜੰਜਾਲਾਂ ਦੀ ਜੜ੍ਹ ਹਨ।
Fareedkot Teekaਨਾਮ ਸੇ ਬਿਨਾਂ ਔਰ ਕਰੋੜੋਂ ਕਰਮ ਕਰਨੇ ਬੰਧਨੋਂ ਕਾ ਕਾਰਣ ਹੈ॥
Prof. Sahib Singh(ਤੀਰਥ-ਜਾਤ੍ਰਾ ਆਦਿਕ ਮਿਥੇ ਹੋਏ) ਕ੍ਰੋੜਾਂ ਧਾਰਮਿਕ ਕਰਮ (ਹਉਮੈ ਦੀਆਂ) ਫਾਹੀਆਂ ਦਾ (ਹੀ) ਕਾਰਨ ਬਣਦੇ ਹਨ।

ਪਦ ਅਰਥ ਕੋਟਿ ਕਰਮ = ਕ੍ਰੋੜਾਂ (ਮਿਥੇ ਹੋਏ ਧਾਰਮਿਕ) ਕੰਮ। ਮੂਲੁ = ਕਾਰਨ, ਵਸੀਲਾ।

SikhNet (Spanish)no se purifica sólo con actos piadosos, pues estos nos pueden apegar más y más a la misma Maya, la ilusión.

ਹਰਿ ਕੇ ਭਜਨ ਬਿਨੁ; ਬਿਰਥਾ ਪੂਲੁ ॥੨॥

har ke bhajan bin; birathaa pool |2|

Sant Singh KhalsaWithout meditating and vibrating on the Lord, the mortal gathers only worthless bundles of straw. ||2||
Manmohan SinghWithout the Lord's mediation, one only gathers the worthless bundle of straw.
Manmohan Singh (Punjabi)ਪ੍ਰਭੂ ਦੇ ਸਿਰਮਨ ਦੇ ਬਗੈਰ ਇਨਸਾਨ ਕੇਵਲ ਪਰਾਲੀ ਦੀ ਨਿਕੰਮੀ ਪੰਡ ਹੀ ਇਕੱਤਰ ਕਰਦਾ ਹੈ।
Fareedkot Teekaਹਰੀ ਕੇ ਭਜਨ ਬਿਨਾਂ (ਪੂਲੁ) ਸਮੂਹ ਕਰਮੋਂ ਕਾ ਕਰਨਾ ਬਯਰਥ ਹੈ॥੨॥
Prof. Sahib Singhਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਇਹ ਮਿਥੇ ਹੋਏ ਧਾਰਮਿਕ ਕਰਮ ਮਨੁੱਖ ਦੇ ਸਿਰ ਉੱਤੇ) ਵਿਅਰਥ ਪੰਡ ਹੀ ਹਨ ॥੨॥

ਪਦ ਅਰਥ ਪੂਲੁ = (ਕਰਮਾਂ ਦਾ) ਪੂਲਾ, ਪੰਡ ॥੨॥

SikhNet (Spanish)Sí, sin la Meditación en Dios, uno sólo logra cometer error tras error. (2)

ਬਿਨੁ ਖਾਏ; ਬੂਝੈ ਨਹੀ ਭੂਖ ॥

bin khaae; boojhai nahee bhookh |

Sant Singh KhalsaWithout eating, hunger is not satisfied.
Manmohan SinghWithout eating, hunger is satisfied not.
Manmohan Singh (Punjabi)ਖਾਣ ਦੇ ਬਗੇਰ ਖੁਧਿਆ ਨਵਿਰਤ ਨਹੀਂ ਹੁੰਦਾ।
Fareedkot Teekaਅੰਮ੍ਰਿਤ ਨਾਮ ਭੋਜਨ ਖਾਏ ਬਿਨਾਂ ਤ੍ਰਿਸਨਾਂ ਰੂਪੀ ਭੂਖ ਨਿਬ੍ਰਿਤ ਨਹੀਂ ਹੋਤੀ॥
Prof. Sahib Singh(ਭੋਜਨ) ਖਾਣ ਤੋਂ ਬਿਨਾ (ਪੇਟ ਦੀ) ਭੁੱਖ (ਦੀ ਅੱਗ) ਨਹੀਂ ਬੁੱਝਦੀ।

ਪਦ ਅਰਥ ਬੂਝੈ ਨਹੀ = ਨਹੀਂ ਬੁੱਝਦੀ।

SikhNet (Spanish)Sin comer, uno no se sacia, sí, cuando la aflicción se acaba, sólo entonces el dolor se va.

ਰੋਗੁ ਜਾਇ; ਤਾਂ ਉਤਰਹਿ ਦੂਖ ॥

rog jaae; taan utareh dookh |

Sant Singh KhalsaWhen the disease is cured, then the pain goes away.
Manmohan SinghWhen the disease is past, It is then that the pain goes.
Manmohan Singh (Punjabi)ਜਦ ਬੀਮਾਰੀ ਦੂਰ ਹੋ ਜਾਂਦੀ ਹੈ, ਤਦ ਹੀ ਪੀੜ ਨਵਿਰਤ ਹੁੰਦੀ ਹੈ।
Fareedkot Teekaਅਗ੍ਯਾਨ ਰੋਗ ਜਾਵੇ ਤੌ ਜਨਮ ਮਰਨ ਕਾ ਦੁਖ ਦੂਰ ਹੋ ਜਾਤਾ ਹੈ॥
Prof. Sahib Singh(ਰੋਗ ਤੋਂ ਪੈਦਾ ਹੋਏ) ਸਰੀਰਕ ਦੁੱਖ ਤਦੋਂ ਹੀ ਦੂਰ ਹੁੰਦੇ ਹਨ, ਜੇ (ਅੰਦਰੋਂ) ਰੋਗ ਦੂਰ ਹੋ ਜਾਏ।

ਪਦ ਅਰਥ ਜਾਇ = ਜੇ ਦੂਰ ਹੋ ਜਾਏ। ਉਤਰਹਿ = ਲਹਿ ਜਾਂਦੇ ਹਨ {ਬਹੁ-ਵਚਨ}।

SikhNet (Spanish)Uno vive afligido por la avaricia, el enojo,

ਕਾਮ ਕ੍ਰੋਧ ਲੋਭ ਮੋਹਿ ਬਿਆਪਿਆ ॥

kaam krodh lobh mohi biaapiaa |

Sant Singh KhalsaThe mortal is engrossed in sexual desire, anger, greed and attachment.
Manmohan SinghThe mortal is engrossed in sexual appetite, wrath, avarice and worldly love.
Manmohan Singh (Punjabi)ਪ੍ਰਾਣੀ ਵਿਸ਼ੇ, ਭੁਖ, ਗੁੱਸੇ ਲਾਲਚ ਅਤੇ ਸੰਸਾਰੀ ਮਮਤਾ ਅੰਦਰ ਖਚਤ ਹੋਇਆ ਹੋਇਆ ਹੈ।
Fareedkot Teekaਕਾਮ, ਕ੍ਰੋਧ, ਲੋਭ, ਮੋਹਾਦਿ ਮੇਂ ਜੀਵ ਮਿਲ ਰਹਾ ਹੈ॥
Prof. Sahib Singhਉਹ ਮਨੁੱਖ ਸਦਾ ਕਾਮ ਕ੍ਰੋਧ ਲੋਭ ਮੋਹ ਵਿਚ ਫਸਿਆ ਰਹਿੰਦਾ ਹੈ,

ਪਦ ਅਰਥ ਮੋਹਿ = ਮੋਹ ਵਿਚ। ਬਿਆਪਿਆ = ਫਸਿਆ ਹੋਇਆ।

SikhNet (Spanish)la lujuria y el apego y uno no concibe al Dios Todopoderoso,

ਜਿਨਿ ਪ੍ਰਭਿ ਕੀਨਾ; ਸੋ ਪ੍ਰਭੁ. ਨਹੀ ਜਾਪਿਆ ॥੩॥

jin prabh keenaa; so prabh. nahee jaapiaa |3|

Sant Singh KhalsaHe does not meditate on God, that God who created him. ||3||
Manmohan SinghHe dwells not on the Lord who created him.
Manmohan Singh (Punjabi)ਉਹ ਉਸ ਸਾਹਿਬ ਦਾ ਸਿਮਰਨ ਨਹੀਂ ਕਰਦਾ ਜਿਸ ਨੇ ਉਸ ਨੂੰ ਰਚਿਆ ਹੈ।
Fareedkot Teekaਜਿਸ ਪ੍ਰਭੂ ਨੇ ਉਤਪਤਿ ਕੀਆ ਹੈ ਤਿਸ ਕੋ ਜਾਣਿਆ ਨਹੀਂ ਵਾ ਜਪਿਆ ਨਹੀਂ॥੩॥
Prof. Sahib Singhਜਿਹੜਾ ਮਨੁੱਖ ਉਸ ਪਰਮਾਤਮਾ ਦਾ ਨਾਮ ਨਹੀਂ ਜਪਦਾ ਜਿਸ ਨੇ ਉਸ ਨੂੰ ਪੈਦਾ ਕੀਤਾ ਹੈ ॥੩॥

ਪਦ ਅਰਥ ਜਿਨਿ ਪ੍ਰਭਿ = ਜਿਸ ਪ੍ਰਭੂ ਨੇ ॥੩॥

SikhNet (Spanish)Quien lo crea todo. (3)

ਧਨੁ ਧਨੁ ਸਾਧ; ਧੰਨੁ ਹਰਿ ਨਾਉ ॥

dhan dhan saadh; dhan har naau |

Sant Singh KhalsaBlessed, blessed is the Holy Saint, and blessed is the Name of the Lord.
Manmohan SinghBlest, blest is the saint, and blest the Lord's Name.
Manmohan Singh (Punjabi)ਮੁਬਾਰਕ, ਮੁਬਾਰਕ ਹੈ ਸੰਤ ਅਤੇ ਮੁਬਾਰਕ ਸਾਈਂ ਦਾ ਨਾਮ।
Fareedkot Teekaਮਨ, ਬਾਣੀ ਕਰ ਸੰਤ ਭੀ ਧਨ ਹੈਂ ਪੁਨਹ ਹਰੀ ਕਾ ਨਾਮ ਭੀ ਧੰਨੁ ਹੈ॥
Prof. Sahib Singhਉਹ ਗੁਰਮੁਖ ਮਨੁੱਖ ਭਾਗਾਂ ਵਾਲੇ ਹਨ, ਜਿਹੜੇ ਪਰਮਾਤਮਾ ਦਾ ਨਾਮ ਜਪਦੇ ਹਨ,

ਪਦ ਅਰਥ ਧਨੁ ਧਨੁ = ਭਾਗਾਂ ਵਾਲੇ।

SikhNet (Spanish)Bendito sea el Santo; Bendito, Bendito el Naam, el Nombre del Señor.

ਆਠ ਪਹਰ; ਕੀਰਤਨੁ ਗੁਣ ਗਾਉ ॥

aatth pehar; keeratan gun gaau |

Sant Singh KhalsaTwenty-four hours a day, sing the Kirtan, the Glorious Praises of the Lord.
Manmohan SinghThroughout the eight watches, sing thou the Lord's glories and praises.
Manmohan Singh (Punjabi)ਅਠੇ ਪਹਿਰ ਹੀ ਤੂੰ ਸੁਆਮੀ ਦੀਆਂ ਵਡਿਆਈਆਂ ਅਤੇ ਸਿਫ਼ਤ ਗਾਇਨ ਕਰ।
Fareedkot Teekaਤਾਂ ਤੇ ਹੇ ਮੇਰੇ ਮਨ! ਆਠੋਂ ਪਹਰ ਤਿਸ ਹਰੀ ਕੇ ਗੁਣੋ ਕਾ ਕੀਰਤਨੁ ਗਾਵਨਾ ਕਰੁ॥☬ਪੁਨਾ ਐਸੇ ਬੇਨਤੀ ਕਰੁ:
Prof. Sahib Singhਜਿਹੜੇ ਅੱਠੇ ਪਹਰ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਹਨ, ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਦੇ ਹਨ।

ਪਦ ਅਰਥ ਗੁਣ ਗਾਉ = ਗੁਣਾਂ ਦਾ ਗਾਇਨ (ਕਰਦੇ ਹਨ)।

SikhNet (Spanish)Bendito aquél que en todo momento entona Sus Alabanzas.

ਧਨੁ ਹਰਿ ਭਗਤਿ; ਧਨੁ ਕਰਣੈਹਾਰ ॥

dhan har bhagat; dhan karanaihaar |

Sant Singh KhalsaBlessed is the devotee of the Lord, and blessed is the Creator Lord.
Manmohan SinghPraiseworthy is the devotee of God and praiseworthy his creator Lord.
Manmohan Singh (Punjabi)ਉਪਮਾਯੋਗ ਹੈ ਵਾਹਿਗੁਰੂ ਦਾ ਸ਼ਰਧਾਲੂ ਅਤੇ ਉਪਮਾ-ਯੋਗ ਹੀ ਉਸ ਦਾ ਸਿਰਜਣਹਾਰ ਸੁਆਮੀ।
Fareedkot Teekaਹੇ ਹਰੀ! ਤੇਰੀ ਭਗਤੀ ਧੰਨ ਹੈ ਔਰ ਭਗਤੀ ਕਰਨੇ ਵਾਲਾ ਪੁਰਖ ਭੀ ਧੰਨ ਹੈ॥
Prof. Sahib Singhਉਹਨਾਂ ਦੇ ਪਾਸ ਪਰਮਾਤਮਾ ਦੀ ਭਗਤੀ ਦਾ ਧਨ ਸਿਰਜਣਹਾਰ ਦੇ ਨਾਮ ਦਾ ਧਨ (ਸਦਾ ਮੌਜੂਦ) ਹੈ,

ਪਦ ਅਰਥ ਧਨੁ = ਸਰਮਾਇਆ।

SikhNet (Spanish)Bendito sea el Devoto del Señor, Bendito el Señor Creador.

ਸਰਣਿ ਨਾਨਕ; ਪ੍ਰਭ ਪੁਰਖ ਅਪਾਰ ॥੪॥੩੨॥੪੫॥

saran naanak; prabh purakh apaar |4|32|45|

Sant Singh KhalsaNanak seeks the Sanctuary of God, the Primal, the Infinite. ||4||32||45||
Manmohan SinghNanak, seeks the protection of the infinite Lord Master.
Manmohan Singh (Punjabi)ਨਾਨਕ, ਬੇਅੰਤ ਸੁਆਮੀ ਮਾਲਕ ਦੀ ਪਨਾਹ ਲੋੜਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ ਅਪਾਰ ਪੁਰਖ! ਮੈਂ ਆਪ ਕੀ ਸਰਣ ਹੂੰ॥੪॥੩੨॥੪੫॥☬ਨਾਮ ਕੀ ਮਹਿਮਾ ਕਥਨ ਕਰਤੇ ਹੈਂ:
Prof. Sahib Singhਹੇ ਨਾਨਕ! ਜਿਹੜੇ ਮਨੁੱਖ ਬੇਅੰਤ ਤੇ ਸਰਬ-ਵਿਆਪਕ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ ॥੪॥੩੨॥੪੫॥
SikhNet (Spanish)Así Nanak Busca el Santuario del Purusha Infinito, el Dios. (4-32-45)

Open this shabad (19 lines, Angs 1148-1149) →

Shabad Guru Arjan Dev Ji Raag Bhairao

ਭੈਰਉ ਮਹਲਾ ੫ ॥

bhairau mahalaa 5 |

Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.

ਗੁਰ ਸੁਪ੍ਰਸੰਨ ਹੋਏ; ਭਉ ਗਏ ॥

gur suprasan hoe; bhau ge |

Sant Singh KhalsaWhen the Guru was totally pleased, my fear was taken away.
Manmohan SinghWhen the Guru is highly pleased with me, I am rid of my fears.
Manmohan Singh (Punjabi)ਜਦ ਗੁਰੂ ਜੀ ਮੇਰੇ ਨਾਲ ਪਰਮ ਖੁਸ਼ ਹੋ ਜਾਂਦੇ ਹਨ ਤਾਂ ਮੇਰੇ ਡਰ ਦੁਰ ਹੋ ਗਏ ਹਨ।
Fareedkot Teekaਸ੍ਰੇਸ੍ਟ ਗੁਰੋਂ ਕੀ ਪ੍ਰਸੰਨਤਾ ਹੋਣੇ ਸੇ ਭੈ ਦੂਰ ਹੋ ਗਏ ਹੈਂ॥
Prof. Sahib Singhਸਤਿਗੁਰੂ ਜਿਸ ਮਨੁੱਖ ਉਤੇ ਬਹੁਤ ਪ੍ਰਸੰਨ ਹੁੰਦਾ ਹੈ, ਉਸ ਦਾ ਹਰੇਕ ਡਰ ਦੂਰ ਹੋ ਜਾਂਦਾ ਹੈ,

ਪਦ ਅਰਥ ਸੁਪ੍ਰਸੰਨ = ਚੰਗੀ ਤਰ੍ਹਾਂ ਖ਼ੁਸ਼। ਭਉ ਗਏ = ਭਉ ਗਇਆ, ਹਰੇਕ ਡਰ ਦੂਰ ਹੋ ਗਿਆ।

SikhNet (Spanish)El Guru está complacido conmigo,

ਨਾਮ ਨਿਰੰਜਨ; ਮਨ ਮਹਿ ਲਏ ॥

naam niranjan; man meh le |

Sant Singh KhalsaI enshrine the Name of the Immaculate Lord within my mind.
Manmohan SinghThe Name of the Immaculate Lord, I have enshrined within my mind.
Manmohan Singh (Punjabi)ਪਵਿੱਤਰ ਪ੍ਰਭੂ ਦਾ ਨਾਮ, ਮੈਂ ਆਪਣੇ ਹਿਰਦੇ ਅੰਦਰ ਟਿਕਾ ਲਿਆ ਹੈ।
Fareedkot Teekaਨਿਰੰਜਨ ਪਰਮੇਸ੍ਵਰ ਕੇ ਨਾਮ ਮਨ ਵਿਖੇ ਧਾਰਨ ਕਰ ਲੀਏ ਹੈਂ॥
Prof. Sahib Singh(ਕਿਉਂਕਿ) ਉਹ ਮਨੁੱਖ (ਹਰ ਵੇਲੇ) ਮਾਇਆ-ਰਹਿਤ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਈ ਰੱਖਦਾ ਹੈ।

ਪਦ ਅਰਥ ਨਿਰੰਜਨ = {ਨਿਰ-ਅੰਜਨ} ਮਾਇਆ ਦੀ ਕਾਲਖ ਤੋਂ ਰਹਿਤ ਪ੍ਰਭੂ। ਲਏ = ਲੈਂਦਾ ਹੈ।

SikhNet (Spanish)me encuentro ahora libre de miedos y en mi mente enaltezco el Nombre Inmaculado del Señor.

ਦੀਨ ਦਇਆਲ ਸਦਾ ਕਿਰਪਾਲ ॥

deen deaal sadaa kirapaal |

Sant Singh KhalsaHe is Merciful to the meek, forever Compassionate.
Manmohan SinghGod, merciful to the meet, is ever compassionate.
Manmohan Singh (Punjabi)ਮਸਕੀਨਾਂ ਤੇ ਮਿਹਰਬਾਨ ਹਰੀ, ਸਦੀਵ ਹੀ ਦਇਆਵਾਨ ਹੈ।
Fareedkot Teekaਦੀਨ ਦਇਆਲ ਵਾਹਿਗੁਰੂ ਹਮਾਰੇ ਪਰ ਸਦੀਵ ਕ੍ਰਿਪਾਲ ਭਏ ਹੈਂ॥
Prof. Sahib Singhਦੀਨਾਂ ਉਤੇ ਦਇਆ ਕਰਨ ਵਾਲਾ ਪ੍ਰਭੂ ਜਿਸ ਮਨੁੱਖ ਉੱਤੇ ਕਿਰਪਾ ਕਰਦਾ ਹੈ,
SikhNet (Spanish)Mira, mi Señor es siempre Benévolo, Él es Compasivo con el pobre y el débil.

ਬਿਨਸਿ ਗਏ; ਸਗਲੇ ਜੰਜਾਲ ॥੧॥

binas ge; sagale janjaal |1|

Sant Singh KhalsaAll my entanglements are finished. ||1||
Manmohan SinghAll my entanglements are over.
Manmohan Singh (Punjabi)ਮੇਰੇ ਸਾਰੇ ਪੁਆੜੇ ਮੁਕ ਗਏ ਹਨ।
Fareedkot Teekaਇਸੀ ਤੇ ਮਾਯਾ ਕੇ ਸਭੀ ਜੰਜਾਲ ਨਿਬ੍ਰਿਤ ਹੋ ਗਏ ਹੈਂ॥੧॥
Prof. Sahib Singh(ਉਸ ਦੇ ਅੰਦਰੋਂ) ਮਾਇਆ ਦੇ ਮੋਹ ਦੇ ਸਾਰੇ ਬੰਧਨ ਨਾਸ ਹੋ ਜਾਂਦੇ ਹਨ ॥੧॥

ਪਦ ਅਰਥ ਸਗਲੇ = ਸਾਰੇ। ਜੰਜਾਲ = ਮਾਇਆ ਦੇ ਮੋਹ ਦੇ ਬੰਧਨ ॥੧॥

SikhNet (Spanish)Ahora todo en lo que me he involucrado ha terminado. (1)

ਸੂਖ ਸਹਜ ਆਨੰਦ ਘਨੇ ॥

sookh sehaj aanand ghane |

Sant Singh KhalsaI have found peace, poise, and myriads of pleasures.
Manmohan SinghI have obtained peace, poise and manifold pleasures.
Manmohan Singh (Punjabi)ਮੈਨੂੰ ਆਰਾਮ, ਅਡੋਲਤਾ ਅਤੇ ਘਣੇਰੀਆਂ ਖੁਸ਼ੀਆਂ ਪਰਾਪਤ ਹੋ ਗਈਆਂ ਹਨ।
Fareedkot Teekaਸਰੂਪ ਸੁਖ ਕਰ (ਘਨੇ) ਬਹੁਤ ਹੀ ਅਨੰਦ ਪ੍ਰਾਪਤਿ ਭਏ ਹੈਂ॥
Prof. Sahib Singh(ਉਸ ਦੇ ਅੰਦਰ) ਆਤਮਕ ਅਡੋਲਤਾ ਦੇ ਬੜੇ ਸੁਖ ਆਨੰਦ ਬਣੇ ਰਹਿੰਦੇ ਹਨ,

ਪਦ ਅਰਥ ਸਹਜ = ਆਤਮਕ ਅਡੋਲਤਾ। ਘਨੇ = ਬਹੁਤ।

SikhNet (Spanish)Vivo ahora en total Paz, Equilibrio y Éxtasis.

ਸਾਧਸੰਗਿ. ਮਿਟੇ ਭੈ ਭਰਮਾ; ਅੰਮ੍ਰਿਤੁ ਹਰਿ ਹਰਿ ਰਸਨ ਭਨੇ ॥੧॥ ਰਹਾਉ ॥

saadhasang. mitte bhai bharamaa; amrit har har rasan bhane |1| rahaau |

Sant Singh KhalsaIn the Saadh Sangat, the Company of the Holy, fear and doubt are dispelled. My tongue chants the Ambrosial Name of the Lord, Har, Har. ||1||Pause||
Manmohan SinghIn the society of saints, I am rid of doubt and dread and with my tongue utter the Lord Master's Nectar-Name. Pause.
Manmohan Singh (Punjabi)ਸਤਿਸੰਗਤ ਅੰਦਰ ਮੈਂ ਸੰਦੇਹ ਅਤੇ ਡਰ ਤੋਂ ਖਲਾਸੀ ਪਾ ਗਿਆ ਹਾਂ ਅਤੇ ਆਪਣੀ ਜੀਹਭਾ ਨਾਲ ਸੁਆਮੀ ਮਾਲਕ ਦੇ ਅੰਮ੍ਰਿਤਮਈ ਨਾਮ ਨੂੰ ਉਚਾਰਦਾ ਹਾਂ। ਠਹਿਰਾਉ।
Fareedkot Teekaਸੰਤੋਂ ਕੇ ਸੰਗ ਕਰਨੇ ਕਰ ਭੈ ਔਰ ਭ੍ਰਮ ਸਭ ਮਿਟ ਗਏ ਹੈਂ ਔਰ ਰਸਨਾ ਕਰ ਕੇ ਅੰਮ੍ਰਿਤ ਰੂਪ ਹਰਿ ਹਰਿ ਨਾਮ ਉਚਾਰਨ ਕਰੇ ਹੈ॥੧॥ ਰਹਾਉ ॥
Prof. Sahib Singhਸਾਧ ਸੰਗਤ ਵਿਚ ਰਹਿ ਕੇ ਉਸ ਦੇ ਸਾਰੇ ਡਰ ਵਹਿਮ ਦੂਰ ਹੋ ਜਾਂਦੇ ਹਨ, ਜਿਹੜਾ ਮਨੁੱਖ ਆਪਣੀ ਜੀਭ ਨਾਲ ਆਮਤਕ ਜੀਵਨ ਦੇਣ ਵਾਲਾ ਹਰਿ-ਨਾਮ ਉਚਾਰਦਾ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਸੰਗਿ = ਸੰਗਤ ਵਿਚ। ਭੈ = {'ਭਉ' ਤੋਂ ਬਹੁ-ਵਚਨ} ਸਾਰੇ ਡਰ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ। ਰਸਨ = ਜੀਭ ਨਾਲ। ਭਨੇ = ਉਚਾਰਦਾ ਹੈ ॥੧॥ ਰਹਾਉ ॥

SikhNet (Spanish)Sí, estoy libre de miedos y dudas asociándome con los Santos y recitando el Nombre Néctar del Señor con mi lengua (1-Pausa)

ਚਰਨ ਕਮਲ ਸਿਉ ਲਾਗੋ ਹੇਤੁ ॥

charan kamal siau laago het |

Sant Singh KhalsaI have fallen in love with the Lord's Lotus Feet.
Manmohan SinghWith the Lord's lotus feet, I have imbibed affection.
Manmohan Singh (Punjabi)ਸੁਆਮੀ ਦੇ ਕੰਵਲ ਪੈਰਾ ਨਾਲ ਮੇਰੀ ਪਿਰਹੜੀ ਪੈ ਗਈ ਹੈ।
Fareedkot Teekaਭਗਵਤ ਕੇ ਚਰਨ ਕਵਲੋਂ ਸੇ ਹਮਾਰਾ ਪ੍ਰੇਮੁ ਲਾਗਾ ਹੈ॥
Prof. Sahib Singhਪ੍ਰਭੂ ਦੇ ਸੋਹਣੇ ਚਰਨਾਂ ਨਾਲ ਜਿਸ ਮਨੁੱਖ ਦਾ ਪਿਆਰ ਬਣ ਜਾਂਦਾ ਹੈ,

ਪਦ ਅਰਥ ਹੇਤੁ = ਹਿਤ, ਪਿਆਰ।

SikhNet (Spanish)Estoy profundamente apegado a los Pies de Loto del Señor

ਖਿਨ ਮਹਿ ਬਿਨਸਿਓ; ਮਹਾ ਪਰੇਤੁ ॥

khin meh binasio; mahaa paret |

Sant Singh KhalsaIn an instant, the terrible demons are destroyed.
Manmohan SinghIn an instant, the great demon has been done away with,
Manmohan Singh (Punjabi)ਇਕ ਮੁਹਤ ਵਿੱਚ ਪਰਮ ਭੁਤਨਾ ਨਸ਼ਟ ਹੋ ਗਿਆ ਹੈ।
Fareedkot Teekaਖਿਨ ਵਿਖੇ (ਮਹਾ ਪਰੇਤੁ) ਅਸੁਧ ਸੁਭਾਵ ਹਮਾਰਾ ਬਿਨਸ ਗਯਾ ਹੈ॥
Prof. Sahib Singhਉਸ ਦੇ ਅੰਦਰੋਂ (ਖੋਟਾ ਸੁਭਾਉ-ਰੂਪ) ਵੱਡਾ ਪ੍ਰੇਤ ਇਕ ਖਿਨ ਵਿਚ ਮੁੱਕ ਜਾਂਦਾ ਹੈ।

ਪਦ ਅਰਥ ਪਰੇਤੁ = ਅਸੁੱਧ ਸੁਭਾਉ, ਖੋਟਾ ਸੁਭਾਉ।

SikhNet (Spanish)y al instante me libero de la malicia del ego. Medito en el Naam,

ਆਠ ਪਹਰ; ਹਰਿ ਹਰਿ ਜਪੁ ਜਾਪਿ ॥

aatth pehar; har har jap jaap |

Sant Singh KhalsaTwenty-four hours a day, I meditate and chant the Name of the Lord, Har, Har.
Manmohan SinghThroughout the eight watches, utter I the Name of my Lord God.
Manmohan Singh (Punjabi)ਅੱਠੇ ਪਹਿਰ ਹੀ ਮੈਂ ਆਪਣੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹਾਂ।
Fareedkot Teekaਅਠੋਂ ਪਹਿਰ ਹਰਿ ਹਰਿ ਜਾਪ ਕੋ ਜਪਤੇ ਹੈਂ॥
Prof. Sahib Singhਤੂੰ ਅੱਠੇ ਪਹਿਰ ਪਰਮਾਤਮਾ ਦੇ ਨਾਮ ਦਾ ਜਾਪ ਜਪਿਆ ਕਰ,

ਪਦ ਅਰਥ ਜਾਪਿ = ਜਪਿਆ ਕਰ।

SikhNet (Spanish)el Nombre del Señor en las ocho rondas del día y de la noche y ve,

ਰਾਖਨਹਾਰ ਗੋਵਿਦ ਗੁਰ ਆਪਿ ॥੨॥

raakhanahaar govid gur aap |2|

Sant Singh KhalsaThe Guru is Himself the Savior Lord, the Lord of the Universe. ||2||
Manmohan SinghThe Guru-God, Himself is my Saviour.
Manmohan Singh (Punjabi)ਗੁਰੂ-ਪਰਮੇਸ਼ਰ ਆਪੇ ਹੀ ਮੇਰੇ ਰਖਵਾਲੇ ਹਨ।
Fareedkot Teekaਗੋਬਿੰਦ ਰੂਪ ਗੁਰੂ ਆਪ ਹੀ ਹਮਾਰੀ ਰਖ੍ਯਾ ਕਰਨਹਾਰਾ ਹੂਆ ਹੈ॥੨॥
Prof. Sahib Singhਸਭ ਦੀ ਰੱਖਿਆ ਕਰ ਸਕਣ ਵਾਲਾ ਗੁਰੂ ਗੋਬਿੰਦ ਆਪ (ਤੇਰੀ ਭੀ ਰੱਖਿਆ ਕਰੇਗਾ) ॥੨॥
SikhNet (Spanish)el Dios Guru me salva y soy emancipado. (2)

ਅਪਨੇ ਸੇਵਕ ਕਉ; ਸਦਾ ਪ੍ਰਤਿਪਾਰੈ ॥

apane sevak kau; sadaa pratipaarai |

Sant Singh KhalsaHe Himself cherishes His servant forever.
Manmohan SinghHis slave, the Lord ever sustains.
Manmohan Singh (Punjabi)ਆਪਣੇ ਗੋਲੇ ਦੀ ਸਾਈਂ ਸਦੀਵ ਹੀ ਪਾਲਣਾ-ਪੋਸ਼ਣਾ ਕਰਦਾ ਹੈ।
Fareedkot Teekaਆਪਣੇ ਭਗਤੋਂ ਕੋ ਸਦਾ ਪ੍ਰਤਿਪਾਲਤਾ ਹੈ॥
Prof. Sahib Singhਪ੍ਰਭੂ ਆਪਣੇ ਸੇਵਕ ਦੀ ਆਪ ਰੱਖਿਆ ਕਰਦਾ ਹੈ,

ਪਦ ਅਰਥ ਕਉ = ਨੂੰ। ਪ੍ਰਤਿਪਾਰੈ = ਪਾਲਦਾ ਹੈ।

SikhNet (Spanish)El Señor mantiene a Su Devoto siempre,

ਭਗਤ ਜਨਾ ਕੇ ਸਾਸ ਨਿਹਾਰੈ ॥

bhagat janaa ke saas nihaarai |

Sant Singh KhalsaHe watches over every breath of His humble devotee.
Manmohan SinghThe Lord keeps in His eye every breath of the saintly persons.
Manmohan Singh (Punjabi)ਸੁਆਮੀ ਸੰਤ ਸਰੂਪ ਪੁਰਸ਼ਾਂ ਦੇ ਹਰ ਸੁਆਸ ਨੂੰ ਆਪਣੀ ਨਿਗ੍ਹਾ ਵਿੱਚ ਰੱਖਦਾ ਹੈ।
Fareedkot Teekaਭਗਤ ਜਨੋਂ ਕੇ ਸ੍ਵਾਸੋਂ ਕੋ ਦੇਖਤਾ ਹੈ, ਜੋ ਕਿਸੀ ਤਰਾਂ ਕਾ ਕਸ੍ਟ ਨ ਹੋਵੈ॥
Prof. Sahib Singhਪ੍ਰਭੂ ਆਪਣੇ ਭਗਤਾਂ ਦੇ ਸੁਆਸਾਂ ਨੂੰ ਗਹੁ ਨਾਲ ਤੱਕਦਾ ਰਹਿੰਦਾ ਹੈ (ਭਾਵ, ਬੜੇ ਧਿਆਨ ਨਾਲ ਭਗਤ ਜਨਾਂ ਦੀ ਰਾਖੀ ਕਰਦਾ ਹੈ)।

ਪਦ ਅਰਥ ਸਾਸ = ਸਾਹ {ਬਹੁ-ਵਚਨ}। ਨਿਹਾਰੈ = ਵੇਖਦਾ ਹੈ, ਤੱਕਦਾ ਹੈ।

SikhNet (Spanish)él conserva cada una de sus respiraciones bajo Su Mirada.

ਮਾਨਸ ਕੀ; ਕਹੁ ਕੇਤਕ ਬਾਤ ॥

maanas kee; kahu ketak baat |

Sant Singh KhalsaTell me, what is the nature of human beings?
Manmohan SinghSay, what is the personality of man?
Manmohan Singh (Punjabi)ਦੱਸੋ ਖਾਂ! ਵਿਚਾਰੇ ਮਨੁੱਖ ਦੀ ਕੀ ਹਸਤੀ ਹੈ?
Fareedkot Teekaਮਾਨੁਖ ਸੇ ਬਚਾਉਣੇ ਕੀ ਤੋ ਕਿਤਨੀਕ ਬਾਤ ਕਹੀਏ, ਭਾਵ ਮਾਨੁਖ ਸੇ ਬਚਾਵਣੇ ਕੀ ਤੋ ਥੋੜੀ ਹੀ ਬਾਤ ਹੈ॥
Prof. Sahib Singhਦੱਸ, ਮਨੁੱਖ ਵਿਚਾਰੇ ਭਗਤ ਜਨਾਂ ਦਾ ਕੀਹ ਵਿਗਾੜ ਸਕਦੇ ਹਨ?

ਪਦ ਅਰਥ ਮਾਨਸ = ਮਨੁੱਖ। ਕਹੁ = ਦੱਸ। ਕੇਤਕ ਬਾਤ = ਕੀਹ ਪਾਂਇਆਂ?

SikhNet (Spanish)Oh, ¿qué podría el pobre e insignificante ser humano hacer?

ਜਮ ਤੇ ਰਾਖੈ; ਦੇ ਕਰਿ ਹਾਥ ॥੩॥

jam te raakhai; de kar haath |3|

Sant Singh KhalsaThe Lord extends His Hand, and saves them from the Messenger of Death. ||3||
Manmohan SinghLending His Hand, the Lord saves His saints, even from the myrmidons of death.
Manmohan Singh (Punjabi)ਆਪਣਾ ਹੱਥ ਦੇ ਕੇ ਸੁਆਮੀ ਆਪਣੇ ਸਾਧੂਆਂ ਨੂੰ ਮੌਤ ਦੇ ਫਰਿਸ਼ਤਿਆਂ ਤੋਂ ਭੀ ਬਚਾ ਲੈਂਦਾ ਹੈ।
Fareedkot Teekaਕਿਰਪਾ ਰੂਪੀ ਹਾਥ ਦੇ ਕਰ ਜਮ ਸੇ ਭੀ ਰਖ੍ਯਾ ਕਰਤਾ ਹੈ॥੩॥
Prof. Sahib Singhਪਰਮਾਤਮਾ ਤਾਂ ਉਹਨਾਂ ਨੂੰ ਹੱਥ ਦੇ ਕੇ ਜਮਾਂ ਤੋਂ ਭੀ ਬਚਾ ਲੈਂਦਾ ਹੈ ॥੩॥

ਪਦ ਅਰਥ ਜਮ ਤੇ = ਜਮਾਂ ਤੋਂ। ਦੇ ਕਰਿ = ਦੇ ਕੇ ॥੩॥

SikhNet (Spanish)Pues es Dios Quien extiende Su Mano y salva a Su Devoto de las garras de la muerte. (3)

ਨਿਰਮਲ ਸੋਭਾ. ਨਿਰਮਲ ਰੀਤਿ ॥

niramal sobhaa. niramal reet |

Sant Singh KhalsaImmaculate is the Glory, and Immaculate is the way of life,
Manmohan SinghImmaculate is the glory and immaculate the way of him,
Manmohan Singh (Punjabi)ਪਵਿੱਤਰ ਹੈ ਪ੍ਰਭਤਾ ਅਤੇ ਪਵਿੱਤਰ ਰਹੁ ਰਹੀਤੀ ਉਸ ਦੀ,
Fareedkot Teekaਜਿਸ ਕੀ ਸੋਭਾ (ਨਿਰਮਲ) ਉਜਲ ਹੈ ਔਰ (ਰੀਤਿ) ਮ੍ਰਿਯਾਦਾ ਭੀ (ਨਿਰਮਲ) ਉਤਮ ਹੈ॥
Prof. Sahib Singhਉਸ ਦੀ ਹਰ ਥਾਂ ਬੇ-ਦਾਗ਼ ਸੋਭਾ ਬਣੀ ਰਹਿੰਦੀ ਹੈ, ਉਸ ਦੀ ਜੀਵਨ-ਜੁਗਤਿ ਸਦਾ ਪਵਿੱਤਰ ਹੁੰਦੀ ਹੈ,

ਪਦ ਅਰਥ ਨਿਰਮਲ = ਬੇ-ਦਾਗ਼। ਰੀਤਿ = ਜੀਵਨ-ਜੁਗਤਿ।

SikhNet (Spanish)Inmaculada es la Gloria de uno, Inmaculado el Sendero,

ਪਾਰਬ੍ਰਹਮੁ ਆਇਆ ਮਨਿ ਚੀਤਿ ॥

paarabraham aaeaa man cheet |

Sant Singh Khalsaof those who remember the Supreme Lord God in their minds.
Manmohan Singhwho within his mind remembers the Transcendent Lord.
Manmohan Singh (Punjabi)ਜੋ ਆਪਣੇ ਹਿਰਤੇ ਅੰਦਰ ਪਰਮ ਪ੍ਰਭੂ ਨੂੰ ਚੇਤੇ ਕਰਦਾ ਹੈ।
Fareedkot Teekaਐਸਾ ਪਾਰਬ੍ਰਹਮ ਹਮਾਰੇ ਮਨ ਮੇਂ ਯਾਦ ਆਇਆ ਹੈ॥
Prof. Sahib Singhਜਿਸ ਮਨੁੱਖ ਦੇ ਮਨ ਵਿਚ ਚਿੱਤ ਵਿਚ ਪਰਮਾਤਮਾ ਆ ਵੱਸਦਾ ਹੈ।

ਪਦ ਅਰਥ ਮਨਿ = ਮਨ ਵਿਚ। ਚੀਤਿ = ਚਿੱਤ ਵਿਚ।

SikhNet (Spanish)si uno enaltece a Dios en la mente.

ਕਰਿ ਕਿਰਪਾ; ਗੁਰਿ ਦੀਨੋ ਦਾਨੁ ॥

kar kirapaa; gur deeno daan |

Sant Singh KhalsaThe Guru, in His Mercy, has granted this Gift.
Manmohan SinghThe Guru has mercifully blessed Nanak with the gift,
Manmohan Singh (Punjabi)ਮਿਹਰ ਧਾਰ ਕੇ ਗੁਰਾਂ ਨੇ ਨਾਨਕ ਨੂੰ ਦਾਤ ਪਰਦਾਨ ਕੀਤੀ ਹੈ,
Fareedkot Teekaਗੁਰੋਂ ਨੇ ਕ੍ਰਿਪਾ ਕਰ ਕੇ ਹਮ ਕੋ ਦਾਨ ਦੀਆ ਹੈ॥
Prof. Sahib Singhਮਿਹਰ ਕਰ ਕੇ ਗੁਰੂ ਨੇ ਜਿਸ ਮਨੁੱਖ ਨੂੰ (ਨਾਮ ਦੀ) ਦਾਤ ਬਖ਼ਸ਼ੀ,

ਪਦ ਅਰਥ ਗੁਰਿ = ਗੁਰੂ ਨੇ।

SikhNet (Spanish)Dice Nanak, cuando en Su Misericordia el Guru lo bendice a uno,

ਨਾਨਕ ਪਾਇਆ ਨਾਮੁ ਨਿਧਾਨੁ ॥੪॥੩੩॥੪੬॥

naanak paaeaa naam nidhaan |4|33|46|

Sant Singh KhalsaNanak has obtained the treasure of the Naam, the Name of the Lord. ||4||33||46||
Manmohan Singhand he has obtained the treasure of the Lord's Name.
Manmohan Singh (Punjabi)ਅਤੇ ਉਸ ਨੂੰ ਸਾਹਿਬ ਦੇ ਨਾਮ ਦਾ ਖਜਾਨਾ ਪਰਾਪਤ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਬ ਹਮਨੇ ਨਾਮੁ ਰੂਪੁ ਖਜਾਨਾ ਪਾਯਾ ਹੈ॥੩੩॥੪੬॥☬ਗੁਰੂ ਕੋ ਔ ਪਰਮੇਸ੍ਵਰ ਕੋ ਅਭੇਦ ਕਹਿ ਕਰ ਉਸਤ੍ਤੀ ਕਰਤੇ ਹੈਂ:
Prof. Sahib Singhਹੇ ਨਾਨਕ! ਉਸ ਨੇ ਨਾਮ-ਖ਼ਜ਼ਾਨਾ ਹਾਸਲ ਕਰ ਲਿਆ ॥੪॥੩੩॥੪੬॥

ਪਦ ਅਰਥ ਨਿਧਾਨੁ = ਖ਼ਜ਼ਾਨਾ ॥੪॥੩੩॥੪੬॥

SikhNet (Spanish)entonces a uno le es entregado el Tesoro del Naam, el Nombre del Señor. (4-33-46)

Open this shabad →

Shabad Guru Arjan Dev Ji Raag Bhairao

ਭੈਰਉ ਮਹਲਾ ੫ ॥

bhairau mahalaa 5 |

Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਊ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.

ਕਰਣ ਕਾਰਣ ਸਮਰਥੁ, ਗੁਰੁ ਮੇਰਾ ॥

karan kaaran samarath, gur meraa |

Sant Singh KhalsaMy Guru is the All-powerful Lord, the Creator, the Cause of causes.
Manmohan SinghMy Guru is Omnipotent to do all deeds,
Manmohan Singh (Punjabi)ਮੇਰਾ ਗੁਰੂ ਸਾਰੇ ਕੰਮ ਕਰਨ ਨੂੰ ਸਰਬ-ਸ਼ਕਤੀਵਾਨ ਹੈ।
Fareedkot Teekaਮੇਰਾ ਗੁਰੂ ਕਰਣ ਕਾਰਣ ਸਮਰਥ ਹੈ॥
Prof. Sahib Singhਮੇਰਾ ਗੁਰੂ-ਪਰਮੇਸਰ ਸਾਰੀ ਸ੍ਰਿਸ਼ਟੀ ਦਾ ਮੂਲ ਹੈ, ਸਭ ਤਾਕਤਾਂ ਦਾ ਮਾਲਕ ਹੈ,

ਪਦ ਅਰਥ ਕਰਣ = ਜਗਤ, ਸ੍ਰਿਸ਼ਟੀ। ਕਾਰਣ = ਮੂਲ। ਸਮਰਥੁ = ਸਭ ਕੁਝ ਕਰ ਸਕਣ ਵਾਲਾ।

SikhNet (Spanish)Mi Guru es Omnipotente, Creador y Causa,

ਜੀਅ ਪ੍ਰਾਣ ਸੁਖਦਾਤਾ ਨੇਰਾ ॥

jeea praan sukhadaataa neraa |

Sant Singh KhalsaHe is the Soul, the Breath of Life, the Giver of Peace, always near.
Manmohan SinghThe ever-near Lord is the Giver of soul, the very life and peace.
Manmohan Singh (Punjabi)ਸਦੀਵੀ ਅੰਗ ਸੰਗ ਸੁਆਮੀ ਜਿੰਦੜੀ, ਜਿੰਦ ਜਾਨ ਅਤੇ ਆਰਾਮ ਦੇਣ ਵਾਲਾ ਹੈ।
Fareedkot Teekaਜੀਵ ਕੇ ਪ੍ਰਾਣੋਂ ਕੋ ਸੁਖ ਦੇਤਾ ਹੈ ਔਰ (ਨੇਰਾ) ਨਿਕਟ ਹੈ॥
Prof. Sahib Singh(ਸਭ ਨੂੰ) ਜਿੰਦ ਦੇਣ ਵਾਲਾ ਹੈ, ਪ੍ਰਾਣ ਦੇਣ ਵਾਲਾ ਹੈ, ਸਾਰੇ ਸੁਖ ਦੇਣ ਵਾਲਾ ਹੈ, (ਸਭਨਾਂ ਦੇ) ਨੇੜੇ (ਵੱਸਦਾ ਹੈ)।

ਪਦ ਅਰਥ ਜੀਅ ਦਾਤਾ = ਜਿੰਦ ਦੇਣ ਵਾਲਾ। ਪ੍ਰਾਣ ਦਾਤਾ = ਪ੍ਰਾਣ ਦੇਣ ਵਾਲਾ। ਸੁਖਦਾਤਾ = ਸਾਰੇ ਸੁਖ ਦੇਣ ਵਾਲਾ। ਨੇਰਾ = (ਸਭ ਦੇ) ਨੇੜੇ।

SikhNet (Spanish)mi respiración vital, el Dios Dador,

ਭੈ ਭੰਜਨ ਅਬਿਨਾਸੀ ਰਾਇ ॥

bhai bhanjan abinaasee raae |

Sant Singh KhalsaHe is the Destroyer of fear, the Eternal, Unchanging, Sovereign Lord King.
Manmohan SinghHe is my ever-stable kind, the destroyer of dread.
Manmohan Singh (Punjabi)ਉਹ ਮੇਰਾ ਡਰ ਨਾਸ ਕਰਨ ਵਾਲਾ ਸਦੀਵ ਸਥਿਰ ਪਾਤਿਸ਼ਾਹ ਹੈ।
Fareedkot Teekaਭੈ ਕੇ ਭੰਜਨਹਾਰ ਔ ਅਬਿਨਾਸੀ ਰਾਇ ਕਾ ਸ੍ਵਰੂਪ ਹੈ॥
Prof. Sahib Singhਉਹ ਪਾਤਿਸ਼ਾਹ (ਜੀਵਾਂ ਦੇ ਸਾਰੇ) ਡਰ ਦੂਰ ਕਰਨ ਵਾਲਾ ਹੈ, ਉਹ ਆਪ ਨਾਸ-ਰਹਿਤ ਹੈ,

ਪਦ ਅਰਥ ਭੈ ਭੰਜਨ = ਸਾਰੇ ਡਰਾਂ ਦਾ ਨਾਸ ਕਰਨ ਵਾਲਾ। ਰਾਇ = ਪਾਤਿਸ਼ਾਹ।

SikhNet (Spanish)la Presencia Divina, el Rey, el Destructor de todos los miedos.

ਦਰਸਨਿ ਦੇਖਿਐ; ਸਭੁ ਦੁਖੁ ਜਾਇ ॥੧॥

darasan dekhiai; sabh dukh jaae |1|

Sant Singh KhalsaGazing upon the Blessed Vision of His Darshan, all fear is dispelled. ||1||
Manmohan SinghSeeing his vision, all the sorrows are dispelled.
Manmohan Singh (Punjabi)ਉਹਨਾਂ ਦਾ ਦੀਦਾਰ ਵੇਖਣ ਦੁਆਰਾ, ਸਾਰੇ ਦੁਖੜੇ ਦੂਰ ਹੋ ਜਾਂਦੇ ਹਨ।
Fareedkot Teekaਤਿਨ ਕਾ ਦਰਸਨ ਦੇਖਣੇ ਸੇ ਸਭ ਦੁਖ ਦੂਰ ਹੋ ਜਾਤੇ ਹੈਂ॥੧॥
Prof. Sahib Singhਜੇ ਉਸ ਦਾ ਦਰਸਨ ਹੋ ਜਾਏ, (ਤਾਂ ਮਨੁੱਖ ਦਾ) ਸਾਰਾ ਦੁੱਖ ਦੂਰ ਹੋ ਜਾਂਦਾ ਹੈ ॥੧॥

ਪਦ ਅਰਥ ਦਰਸਨਿ ਦੇਖਿਐ = ਜੇ ਦਰਸਨ ਕਰ ਲਈਏ। ਜਾਇ = ਦੂਰ ਹੋ ਜਾਂਦਾ ਹੈ ॥੧॥

SikhNet (Spanish)Cantando Su Visión, uno es liberado de todas sus tristezas. (1)

ਜਤ ਕਤ ਪੇਖਉ; ਤੇਰੀ ਸਰਣਾ ॥

jat kat pekhau; teree saranaa |

Sant Singh KhalsaWherever I look, is the Protection of Your Sanctuary.
Manmohan SinghO my Master, wherever I am, I look up to Thy protection,
Manmohan Singh (Punjabi)ਜਿਥੇ ਕਿਤੇ ਭੀ ਮੈਂ ਹੁੰਦਾ ਹਾਂ, ਮੈਂ ਤੇਰੀ ਪਨਾਹ ਤਕਾਉਂਦਾ ਹਾਂ, ਹੈ ਮੇਰੇ ਮਾਲਕ!
Fareedkot Teekaਮੈਂ ਜਹਾਂ ਕਹਾਂ (ਤੇਰੀ) ਤਿਸ ਕੀ ਸਰਣ ਕੋ ਦੇਖਤਾ ਹੂੰ॥
Prof. Sahib Singhਹੇ ਪ੍ਰਭੂ! ਮੈਂ ਹਰ ਥਾਂ ਤੇਰਾ ਹੀ ਆਸਰਾ ਤੱਕਦਾ ਹਾਂ।

ਪਦ ਅਰਥ ਜਤ ਕਤ = ਜਿੱਥੇ ਕਿੱਥੇ, ਹਰ ਥਾਂ। ਪੇਖਉ = ਪੇਖਉਂ, ਮੈਂ ਵੇਖਦਾ ਹਾਂ।

SikhNet (Spanish)Oh Dios, donde sea que estoy, busco Tu Santuario.

ਬਲਿ ਬਲਿ ਜਾਈ, ਸਤਿਗੁਰ ਚਰਣਾ ॥੧॥ ਰਹਾਉ ॥

bal bal jaaee, satigur charanaa |1| rahaau |

Sant Singh KhalsaI am a sacrifice, a sacrifice to the Feet of the True Guru. ||1||Pause||
Manmohan SinghA sacrifice, a sacrifice am I unto the True Guru's feet. Pause.
Manmohan Singh (Punjabi)ਕੁਰਬਾਨ, ਕੁਰਬਾਨ, ਮੈਂ ਜਾਂਦਾ ਹਾਂ ਸੱਚੇ ਗੁਰਾਂ ਦੇ ਪੈਰਾ ਉਤੋਂ। ਠਹਿਰਾਉ।
Fareedkot Teekaਸਤਿਗੁਰੋਂ ਕੇ ਚਰਨੋਂ ਪਰ ਮੈਂ ਬਾਰ ਬਾਰ ਬਲਿਹਾਰਨੇ ਜਾਤਾ ਹੂੰ॥੧॥ ਰਹਾਉ ॥
Prof. Sahib Singhਮੈਂ (ਆਪਣੇ) ਗੁਰੂ ਦੇ ਚਰਨਾਂ ਤੋਂ ਸਦਾ ਸਦਕੇ ਜਾਂਦਾ ਹਾਂ (ਜਿਸ ਗੁਰੂ ਨੇ ਮੈਨੂੰ ਤੇਰੇ ਚਰਨਾਂ ਵਿਚ ਜੋੜਿਆ ਹੈ) ॥੧॥ ਰਹਾਉ ॥

ਪਦ ਅਰਥ ਬਲਿ ਜਾਈ = ਬਲਿ ਜਾਈਂ, ਮੈਂ ਕੁਰਬਾਨ ਜਾਂਦਾ ਹਾਂ ॥੧॥ ਰਹਾਉ ॥

SikhNet (Spanish)Oh Dios, ofrezco mi ser en sacrificio a Tus Pies. (1-Pausa)

ਪੂਰਨ ਕਾਮ; ਮਿਲੇ ਗੁਰਦੇਵ ॥

pooran kaam; mile guradev |

Sant Singh KhalsaMy tasks are perfectly accomplished, meeting the Divine Guru.
Manmohan SinghMeeting with the Divine Guru, my tasks are accomplished.
Manmohan Singh (Punjabi)ਈਸ਼ਵਰ ਸਰੂਪ ਗੁਰਾਂ ਨਾਲ ਮਿਲਣ ਦੁਆਰਾ, ਮੇਰੇ ਕਾਰਜ ਸੰਪੂਰਨ ਹੋ ਗਹੇ ਹਨ।
Fareedkot Teekaਗੁਰੋਂ ਸੇ ਮਿਲਣੇ ਕਰ ਸਭ (ਕਾਮ) ਮਨੋਰਥ ਪੂਰੇ ਹੂਏ ਹੈਂ॥
Prof. Sahib Singhਗੁਰਦੇਵ-ਪ੍ਰਭੂ ਨੂੰ ਮਿਲਿਆਂ ਸਾਰੀਆਂ ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ,

ਪਦ ਅਰਥ ਕਾਮ = ਕਾਮਨਾ, ਇੱਛਾ।

SikhNet (Spanish)Encontrándome con el Dios Guru,

ਸਭਿ ਫਲਦਾਤਾ; ਨਿਰਮਲ ਸੇਵ ॥

sabh faladaataa; niramal sev |

Sant Singh KhalsaHe is the Giver of all rewards. Serving Him, I am immaculate.
Manmohan SinghHe is the giver of all the boons and his service makes man immaculate.
Manmohan Singh (Punjabi)ਉਹ ਸਾਰੀਆਂ ਮੁਰਾਦਾ ਬਖਸ਼ਣਹਾਰ ਹਨ ਅਤੇ ਉਨ੍ਹਾਂ ਦੀ ਘਾਲ ਬੰਦੇ ਨੂੰ ਪਵਿੱਤਰ ਕਰ ਦਿੰਦੀ ਹੈ।
Fareedkot Teekaਸਭ ਫਲੋਂ ਕਾ ਦਾਤਾ ਹੈ ਔਰ ਤਿਨ ਕੀ ਸੇਵਾ ਅੰਤਹਕਰਣ ਕੋ ਨਿਰਮਲ ਕਰਨੇਹਾਰੀ ਹੈ॥
Prof. Sahib Singhਉਹ ਪ੍ਰਭੂ ਸਾਰੇ ਫਲ ਦੇਣ ਵਾਲਾ ਹੈ, ਉਸ ਦੀ ਸੇਵਾ-ਭਗਤੀ ਜੀਵਨ ਨੂੰ ਪਵਿਤਰ ਕਰ ਦੇਂਦੀ ਹੈ।

ਪਦ ਅਰਥ ਸਭਿ = ਸਾਰੇ {ਬਹੁ-ਵਚਨ}। ਨਿਰਮਲ = ਜੀਵਨ ਨੂੰ ਪਵਿੱਤਰ ਕਰਨ ਵਾਲੀ।

SikhNet (Spanish)estoy en plena Satisfacción, pues nuestro Dios nos bendice con miles de regalos y Su Servicio lo hace a uno inmaculado.

ਕਰੁ ਗਹਿ ਲੀਨੇ; ਅਪੁਨੇ ਦਾਸ ॥

kar geh leene; apune daas |

Sant Singh KhalsaHe reaches out with His Hand to His slaves.
Manmohan SinghHolding by the hand, he saves his slaves.
Manmohan Singh (Punjabi)ਹੱਥੋਂ ਫੜ ਕੇ ਉਹ ਆਪਣੇ ਗੋਲਿਆਂ ਨੂੰ ਬਚਾ ਲੈਂਦੇ ਹਨ,
Fareedkot Teekaਆਪਣੇ ਦਾਸ ਹਾਥ ਸੇ ਪਕੜ ਲੀਏ ਹੈਂ ਅਰਥਾਤ ਸੰਸਾਰ ਸਮੁੰਦ੍ਰ ਸੇ ਨਿਕਾਲ ਲੀਏ ਹੈਂ॥
Prof. Sahib Singhਪ੍ਰਭੂ ਆਪਣੇ ਦਾਸਾਂ ਦਾ ਹੱਥ ਫੜ ਕੇ ਉਹਨਾਂ ਨੂੰ ਆਪਣੇ ਬਣਾ ਲੈਂਦਾ ਹੈ,

ਪਦ ਅਰਥ ਕਰੁ = ਹੱਥ {ਇਕ-ਵਚਨ}। ਗਹਿ = ਫੜ ਕੇ।

SikhNet (Spanish)Llevándolo a uno de la mano, lo toma como Suyo, es así como uno enaltece el Naam,

ਰਾਮ ਨਾਮੁ; ਰਿਦ ਦੀਓ ਨਿਵਾਸ ॥੨॥

raam naam; rid deeo nivaas |2|

Sant Singh KhalsaThe Name of the Lord abides in their hearts. ||2||
Manmohan SinghAnd enshrine the Lord's Name in their mind.
Manmohan Singh (Punjabi)ਅਤੇ ਉਹਨਾਂ ਦੇ ਮਨ ਅੰਦਰ ਸਾਈਂ ਦੇ ਨਾਮ ਨੂੰ ਟਿਕਾ ਦਿੰਦੇ ਹਨ।
Fareedkot Teekaਰਾਮ ਨਾਮ ਕਾ ਰਿਦੇ ਮੇਂ ਨਿਵਾਸ ਦੀਆ ਹੈ॥੨॥
Prof. Sahib Singhਅਤੇ ਉਹਨਾਂ ਦੇ ਹਿਰਦੇ ਵਿਚ ਆਪਣਾ ਨਾਮ ਟਿਕਾ ਦੇਂਦਾ ਹੈ ॥੨॥

ਪਦ ਅਰਥ ਰਿਦ = ਹਿਰਦੇ ਵਿਚ ॥੨॥

SikhNet (Spanish)el Nombre del Señor en el corazón. (2)

ਸਦਾ ਅਨੰਦੁ; ਨਾਹੀ ਕਿਛੁ ਸੋਗੁ ॥

sadaa anand; naahee kichh sog |

Sant Singh KhalsaThey are forever in bliss, and do not suffer at all.
Manmohan SinghHis slaves, then ever remain in bliss and meet with no sorrow.
Manmohan Singh (Punjabi)ਉਸ ਦੇ ਗੋਲੇ ਤਦ ਹਮੇਸ਼ਾਂ ਖੁਸ਼ੀ ਅੰਦਰ ਵਿਚਰਦੇ ਹਨ ਅਤੇ ਉਹਨਾਂ ਨੂੰ ਕੋਈ ਗਮ ਨਹੀਂ ਵਾਪਰਦਾ।
Fareedkot Teekaਸਦੀਵ ਅਨੰਦ ਰੂਪ ਹੈ ਕਬੀ ਸੋਗੁ ਨਹੀਂ ਹੋਤਾ॥
Prof. Sahib Singh(ਜਿਸ ਦੇ ਹਿਰਦੇ ਵਿਚ ਤੂੰ ਆਪਣਾ ਨਾਮ ਟਿਕਾਂਦਾ ਹੈਂ, ਉਸ ਦੇ ਅੰਦਰ) ਸਦਾ ਆਨੰਦ ਬਣਿਆ ਰਹਿੰਦਾ ਹੈ, ਉਸ ਨੂੰ ਕੋਈ ਗ਼ਮ (ਪੋਹ ਨਹੀਂ ਸਕਦਾ)।

ਪਦ ਅਰਥ ਸੋਗੁ = ਗ਼ਮ।

SikhNet (Spanish)Es entonces cuando uno vive en total Éxtasis sin sufrir más,

ਦੂਖੁ ਦਰਦੁ ਨਹ ਬਿਆਪੈ ਰੋਗੁ ॥

dookh darad neh biaapai rog |

Sant Singh KhalsaNo pain, sorrow or disease afflicts them.
Manmohan SinghNo distress, pain and disease befalls them.
Manmohan Singh (Punjabi)ਕੋਈ ਤਕਲੀਫ ਪੀੜ ਅਤੇ ਬੀਮਾਰੀ ਉਹਨਾਂ ਨੂੰ ਨਹੀਂ ਲਗਦੀ।
Fareedkot Teeka(ਦੂਖੁ) ਜਨਮਾਦੀ ਦੁਖ ਔਰ ਜਮਾਦਿਕੋਂ ਕਾ (ਦਰਦੁ) ਕਸ੍ਟ ਤਿਨ ਕੋ ਬਯਾਪ ਨਹੀਂ ਸਕਤਾ॥☬ਤਾਂ ਤੇ ਗੁਰੂ ਔਰ ਪਰਮੇਸ੍ਵਰ ਆਗੇ ਐਸੇ ਬੇਨਤੀ ਕਰੀਏ:
Prof. Sahib Singhਕੋਈ ਦੁੱਖ ਕੋਈ ਦਰਦ ਕੋਈ ਰੋਗ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ।

ਪਦ ਅਰਥ ਬਿਆਪੈ = ਆਪਣਾ ਜ਼ੋਰ ਪਾ ਸਕਦਾ।

SikhNet (Spanish)y ni la pena ni el dolor le afligen jamás. Oh Dios,

ਸਭੁ ਕਿਛੁ ਤੇਰਾ; ਤੂ ਕਰਣੈਹਾਰੁ ॥

sabh kichh teraa; too karanaihaar |

Sant Singh KhalsaEverything is Yours, O Creator Lord.
Manmohan SinghO Lord, everything is Thine, Thou are the creator of all.
Manmohan Singh (Punjabi)ਹੇ ਸੁਆਮੀ! ਹਰ ਸ਼ੈ ਤੇਰੀ ਹੀ ਹੈ, ਤੂੰ ਸਾਰਿਆਂ ਦਾ ਸਿਰਜਣਹਾਰ ਹੈ।
Fareedkot Teekaਸਭ ਕੁਛ ਤਨ, ਮਨ, ਧਨਾਦਿਕ, ਵਾ ਜੋ ਕਿਛ ਦ੍ਰਿਸ੍ਟ ਆਵਤਾ ਹੈ ਸਭ ਤੇਰਾ ਹੀ ਹੈ ਔਰ ਤੂੰ ਕਰਣੇਹਾਰਾ ਹੈਂ॥
Prof. Sahib Singh(ਜੋ ਕੁਝ ਦਿੱਸ ਰਿਹਾ ਹੈ, ਇਹ) ਸਭ ਕੁਝ ਤੇਰਾ ਪੈਦਾ ਕੀਤਾ ਹੋਇਆ ਹੈ, ਤੂੰ ਹੀ ਸਭ ਕੁਝ ਪੈਦਾ ਕਰਨ ਦੀ ਸਮਰਥਾ ਵਾਲਾ ਹੈਂ।

ਪਦ ਅਰਥ ਕਰਣੈਹਾਰੁ = ਪੈਦਾ ਕਰਨ ਦੀ ਸਮਰਥਾ ਵਾਲਾ।

SikhNet (Spanish)todo lo que es Te pertenece, pues eres el Creador, el Dios,

ਪਾਰਬ੍ਰਹਮ ਗੁਰ ਅਗਮ ਅਪਾਰ ॥੩॥

paarabraham gur agam apaar |3|

Sant Singh KhalsaThe Guru is the Supreme Lord God, the Inaccessible and Infinite. ||3||
Manmohan SinghGreat, Unfathomable and Infinite is the Supreme Lord.
Manmohan Singh (Punjabi)ਵਡਾ ਬੇਥਾਹ ਅਤੇ ਬੇਅੰਤ ਹੈ ਸ਼ਰੋਮਣੀ ਸਾਹਿਬ।
Fareedkot Teekaਹੇ ਪ੍ਰਾਰਬ੍ਰਹਮ ਗੁਰੂ ਬਡੇ! ਤੂੰ ਮਨ ਬਾਣੀ ਕਾ ਅਵਿਸ੍ਯ ਔ ਅਪਾਰ ਹੈਂ॥੩॥
Prof. Sahib Singhਹੇ ਗੁਰੂ-ਪਾਰਬ੍ਰਹਮ! ਹੇ ਅਪਹੁੰਚ! ਹੇ ਬੇਅੰਤ! ॥੩॥
SikhNet (Spanish)El Señor Supremo, el Guru, Insondable e Infinito. (3)

ਨਿਰਮਲ ਸੋਭਾ ਅਚਰਜ ਬਾਣੀ ॥

niramal sobhaa acharaj baanee |

Sant Singh KhalsaHis Glorious Grandeur is immaculate, and the Bani of His Word is wonderful!
Manmohan SinghImmaculate is the Lord's magnificence and wondrous His Gurbani,
Manmohan Singh (Punjabi)ਪਵਿੱਤਰ ਹੈ ਪ੍ਰਭੂ ਦੀ ਪ੍ਰਭਤਾ ਅਤੇ ਅਸਚਰਜ ਹੈ ਉਸ ਦੀ ਗੁਰਬਾਣੀ।
Fareedkot Teekaਤੇਰੀ ਸੋਭਾ ਨਿਰਮਲ ਹੈ ਔਰ ਉਪਦੇਸ ਰੂਪ ਵਾ ਬੇਦ ਰੂਪ ਬਾਣੀ ਅਸਚਰਜ ਰੂਪ ਹੈ॥
Prof. Sahib Singhਉਸ ਦੀ ਬੇ-ਦਾਗ਼ ਸੋਭਾ (ਹਰ ਥਾਂ ਪਸਰ ਜਾਂਦੀ ਹੈ, ਪਰਮਾਤਮਾ ਦੀ) ਵਿਸਮਾਦ ਪੈਦਾ ਕਰਨ ਵਾਲੀ ਬਾਣੀ-

ਪਦ ਅਰਥ ਨਿਰਮਲ = ਬੇ-ਦਾਗ਼। ਅਚਰਜ ਬਾਣੀ = ਵਿਸਮਾਦ ਅਵਸਥਾ ਪੈਦਾ ਕਰਨ ਵਾਲੀ ਬਾਣੀ।

SikhNet (Spanish)Entonces Inmaculada es la Gloria, Maravillosa

ਪਾਰਬ੍ਰਹਮ ਪੂਰਨ ਮਨਿ ਭਾਣੀ ॥

paarabraham pooran man bhaanee |

Sant Singh KhalsaThe Perfect Supreme Lord God is pleasing to my mind.
Manmohan SinghThe Perfect Transcendent Lord is pleasing to my mind.
Manmohan Singh (Punjabi)ਪੂਰਾ ਪਰਮ ਪ੍ਰਭੂ ਮੇਰੇ ਚਿੱਤ ਨੂੰ ਚੰਗਾ ਲਗਦਾ ਹੈ।
Fareedkot Teekaਹੇ ਪੂਰਨ ਪਾਰਬ੍ਰਹਮ! ਆਪ ਕੀ ਕੀਰਤੀ ਮੇਰੇ ਮਨ ਕੋ (ਭਾਣੀ) ਪ੍ਯਾਰੀ ਲਗੀ ਹੈ॥
Prof. Sahib Singhਸਰਬ-ਵਿਆਪਕ ਪਰਮਾਤਮਾ ਦੀ (ਸਿਫ਼ਤ-ਸਾਲਾਹ) ਜਿਸ ਮਨੁੱਖ ਦੇ ਮਨ ਵਿਚ ਮਿੱਠੀ ਲੱਗ ਪੈਂਦੀ ਹੈ।

ਪਦ ਅਰਥ ਪੂਰਨ = ਸਰਬ-ਵਿਆਪਕ। ਮਨਿ = (ਜਿਸ ਮਨੁੱਖ ਦੇ) ਮਨ ਵਿਚ। ਭਾਣੀ = ਪਿਆਰੀ ਲੱਗ ਪੈਂਦੀ ਹੈ।

SikhNet (Spanish)es la Palabra del Shabd que el Perfecto Señor Trascendente, nuestro Dios aprueba.

ਜਲਿ ਥਲਿ ਮਹੀਅਲਿ ਰਵਿਆ ਸੋਇ ॥

jal thal maheeal raviaa soe |

Sant Singh KhalsaHe is permeating the waters, the lands and the skies.
Manmohan SinghHe, the Lord is pervading the ocean, land and the sky.
Manmohan Singh (Punjabi)ਉਹ ਸੁਆਮੀ ਸਮੁੰਦਰ, ਧਰਤੀ ਅਤੇ ਅਸਮਾਨ ਵਿੱਚ ਵਿਆਪਕ ਹੋ ਰਿਹਾ ਹੈ।
Fareedkot Teekaਸੋ ਤੂੰ ਜਲ ਥਲ ਮੇਂ ਔ ਅਕਾਸ ਮੇਂ ਬ੍ਯਾਪਕ ਹੋ ਰਹਾ ਹੈਂ॥
Prof. Sahib Singhਉਹ ਪ੍ਰਭੂ ਜਲ ਵਿਚ ਧਰਤੀ ਵਿਚ ਆਕਾਸ਼ ਵਿਚ ਸਭ ਥਾਂ ਮੌਜੂਦ ਹੈ

ਪਦ ਅਰਥ ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਪੁਲਾੜ ਵਿਚ, ਆਕਾਸ਼ ਵਿਚ। ਰਵਿਆ = ਵਿਆਪਕ।

SikhNet (Spanish)El Dios Único compenetra el agua, la tierra y los inter espacios,

ਨਾਨਕ. ਸਭੁ ਕਿਛੁ; ਪ੍ਰਭ ਤੇ ਹੋਇ ॥੪॥੩੪॥੪੭॥

naanak. sabh kichh; prabh te hoe |4|34|47|

Sant Singh KhalsaO Nanak, everything comes from God. ||4||34||47||
Manmohan SinghNanak, everything wells up from the Lord.
Manmohan Singh (Punjabi)ਨਾਨਕ, ਹਰ ਸ਼ੈ ਸੁਆਮੀ ਤੋਂ ਹੀ ਉਤਪੰਨ ਹੁੰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ (ਪ੍ਰਭ) ਸਮਰਥ! ਤੇਰੇ ਸੇ ਸਭ ਕਿਛੁ ਹੋਤਾ ਹੈ॥੪॥੩੪॥੪੭॥
Prof. Sahib Singhਹੇ ਨਾਨਕ! (ਜੋ ਕੁਝ ਜਗਤ ਵਿਚ ਹੋ ਰਿਹਾ ਹੈ) ਸਭ ਕੁਝ ਪ੍ਰਭੂ ਤੋਂ (ਪ੍ਰਭੂ ਦੇ ਹੁਕਮ ਨਾਲ ਹੀ) ਹੋ ਰਿਹਾ ਹੈ ॥੪॥੩੪॥੪੭॥

ਪਦ ਅਰਥ ਤੇ = ਤੋਂ ॥੪॥੩੪॥੪੭॥

SikhNet (Spanish)pues todo lo que viene, viene de Dios. (4-34-47)

Open this shabad →

Shabad Guru Arjan Dev Ji Raag Bhairao continues on Ang 1150

ਭੈਰਉ ਮਹਲਾ ੫ ॥

bhairau mahalaa 5 |

Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਊ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.

ਮਨੁ ਤਨੁ ਰਾਤਾ; ਰਾਮ ਰੰਗਿ ਚਰਣੇ ॥

man tan raataa; raam rang charane |

Sant Singh KhalsaMy mind and body are imbued with the Love of the Lord's Feet.
Manmohan SinghMy mind and body are imbued with the love of the Lord's feet.
Manmohan Singh (Punjabi)ਮੇਰਾ ਚਿੱਤ ਤੇ ਦੇਹ ਪ੍ਰਭੂ ਦੇ ਚਰਨਾਂ ਦੇ ਪਿਆਰ ਨਾਲ ਰੰਗੇ ਹੋਏ ਹਨ।
Fareedkot Teekaਪੁਰਸੋਂ ਕਾ ਮਨੁ ਔਰੁ ਤਨੁ ਰਾਮ ਕੇ ਚਰਣੋਂ ਕੇ ਪ੍ਰੇਮ ਮੇਂ ਰਤਾ ਰਹਿਤਾ ਹੈ॥
Prof. Sahib Singhਉਸ ਮਨੁੱਖ ਦਾ ਮਨ ਉਸ ਦਾ ਤਨ ਪਰਮਾਤਮਾ ਦੇ ਚਰਨਾਂ ਦੇ ਪਿਆਰ ਵਿਚ ਮਸਤ ਰਹਿੰਦਾ ਹੈ,

ਪਦ ਅਰਥ ਰਾਤਾ = ਰੰਗਿਆ ਗਿਆ। ਰਾਮ ਰੰਗਿ ਚਰਣੇ = ਰਾਮ ਦੇ ਚਰਨਾਂ ਦੇ ਪਿਆਰ ਵਿਚ।

SikhNet (Spanish)Mi cuerpo y mi mente están imbuidos en el Amor de Dios,

Open this shabad (19 lines, Angs 1149-1150) →

Ang 1149 of 1430