ਕਬੀਰ. ਸੋਈ ਕੁਲ ਭਲੀ; ਜਾ ਕੁਲ ਹਰਿ ਕੋ ਦਾਸੁ ॥
kabeer. soee kul bhalee; jaa kul har ko daas |
Sant Singh KhalsaKabeer, that family is good, in which the Lord's slave is born.
Manmohan SinghKabir, blessed is the family, is which family God's slave is born.
Manmohan Singh (Punjabi)ਕਬੀਰ ਸੁਲਖਣਾ ਹੈ ਉਹ ਖਾਨਦਾਨ, ਜਿਸ ਖਾਨਦਾਨ ਵਿੱਚ ਰੱਬ ਦਾ ਗੋਲਾ ਪੈਦਾ ਹੋਇਆ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਸੋਈ ਕੁਲ ਭਲੀ ਹੈ ਜਿਸ ਕੁਲ ਮੇਂ ਹਰੀ ਕਾ ਦਾਸ ਉਪਜਤਾ ਹੈ॥
Prof. Sahib Singhਹੇ ਕਬੀਰ! ਜਿਸ ਕੁਲ ਵਿਚ ਪਰਮਾਤਮਾ ਦਾ ਸਿਮਰਨ ਕਰਨ ਵਾਲਾ ਭਗਤ ਪਰਗਟ ਹੋ ਪਏ, ਉਹੀ ਕੁਲ ਸੁਲੱਖਣੀ ਹੈ।
SikhNet (Spanish)Kabir, la familia en la que el Esclavo del Señor nace es bendecida,
ਜਿਹ ਕੁਲ ਦਾਸੁ. ਨ ਊਪਜੈ; ਸੋ ਕੁਲ ਢਾਕੁ ਪਲਾਸੁ ॥੧੧੧॥
jih kul daas. na aoopajai; so kul dtaak palaas |111|
Sant Singh KhalsaBut that family in which the Lord's slave is not born is as useless as weeds. ||111||
Manmohan SinghThe family, is which the Lord's slave is born not; that family is useless like the buteafrondosa.
Manmohan Singh (Punjabi)ਜਿਸ ਖਾਨਦਾਨ ਵਿੱਚ ਸਾਈਂ ਦਾ ਗੋਲਾ ਪੈਦਾ ਨਹੀਂ ਹੋਇਆ, ਉਹ ਖਾਨਦਾਨ ਢਕ-ਪਲਾਹ ਦੀ ਤਰ੍ਹਾਂ ਨਿਕੰਮਾ ਹੈ।
Fareedkot Teekaਜਿਸ ਕੁਲ ਮੇਂ ਹਰੀ ਕਾ ਦਾਸ ਨਹੀਂ ਉਪਜਤਾ ਹੈ, ਸੋ ਕੁਲ (ਪਲਾਸੁ) ਛਛਰਿਓਂ ਕੇ (ਢਾਕ) ਸਮਦਾਯ ਵਤ ਹੈ, ਭਾਵ ਵਿਅਰਥ ਹੈ॥੧੧੧॥
Prof. Sahib Singhਜਿਸ ਕੁਲ ਵਿਚ ਪ੍ਰਭੂ ਦੀ ਭਗਤੀ ਕਰਨ ਵਾਲਾ ਬੰਦਾ ਨਹੀਂ ਪਰਗਟਦਾ, ਉਹ ਕੁਲ ਢਾਕ ਪਲਾਹ (ਆਦਿਕ ਨਿਕੰਮੇ ਰੁੱਖਾਂ ਵਰਗੀ ਅਫਲ ਜਾਣੋ) ॥੧੧੧॥
ਪਦ ਅਰਥ ਊਪਜੈ = (Skt. जन्, with उप, ਉਪਜਨ = to become visible, to appear, to grow ਪਰਗਟ ਹੋਣਾ, ਬਣਨਾ) ਪਰਗਟ ਹੋਣਾ ॥੧੧੧॥
SikhNet (Spanish)pero la familia en la que no nace no tiene utilidad alguna, es como un montón de hierba.(111)