ੴ

ਸਿੱਖਬਾਣੀ · SikhBani

ਕਬੀਰ ਹੈ ਗਇ ਬਾਹਨ ਸਘਨ ਘਨ ਲਾਖ ਧਜਾ ਫਹਰਾਹਿ ॥

kabeer hai ge baahan saghan ghan laakh dhajaa faharaeh
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1370 · 2 lines
Translations

ਕਬੀਰ. ਹੈ ਗਇ ਬਾਹਨ, ਸਘਨ ਘਨ; ਲਾਖ ਧਜਾ ਫਹਰਾਹਿ ॥

kabeer. hai ge baahan, saghan ghan; laakh dhajaa faharaeh |

Sant Singh KhalsaKabeer, some have lots of horses, elephants and carriages, and thousands of banners waving.
Manmohan SinghKabir, the possession of very great number of horses, elephants and carriages and the waving of lacs of banners;
Manmohan Singh (Punjabi)ਕਬੀਰ, ਘੋੜਿਆਂ, ਹਾਥੀਆਂ ਤੇ ਗੱਡੀਆਂ ਦਾ ਬਹੁਤ ਹੀ ਜ਼ਿਆਦਾ ਗਿਣਤੀ ਵਿੱਚ ਪਾਸ ਹੋਣਾ ਅਤੇ ਲੱਖਾਂ ਹੀ ਝੰਡਿਆ ਦਾ ਲਹਿਰਾਉਣਾ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: (ਹੈ) ਘੋੜਿਓਂ, (ਗਇ) ਹਸਤੀਓਂ ਕੀਆਂ ਭੀ (ਘਨ) ਬਹੁਤ ਸੰਘਣੀਆਂ ਅਸਵਾਰੀਆਂ ਹੋਵੇਂ ਔ ਪਦਾਰਥ ਏਤਾ ਹੋਇ ਜੋ ਏਕ ਕਰੋੜ ਪਰ ਧ੍ਵਜਾ ਹੋਤੀ ਹੈ, ਸੋ ਧ੍ਵਜਾ ਲਾਖੋਂ ਹੀ ਫਹਰਾਵਤੀ ਹੋਵੈਂ ਔਰ ਜੋ ਐਸੇ ਸੁਖ ਮੇਂ ਹਰੀ ਨਾਮ ਸੇ ਰਹਿਤ ਹੈ॥
Prof. Sahib Singhਹੇ ਕਬੀਰ! ਜੇ ਸਵਾਰੀ ਕਰਨ ਲਈ ਬੇਅੰਤ ਘੋੜੇ ਤੇ ਹਾਥੀ ਹੋਣ, ਜੇ (ਮਹੱਲਾਂ ਉਤੇ) ਲੱਖਾਂ ਝੰਡੇ ਝੂਲਦੇ ਹੋਣ (ਇਤਨਾ ਤੇਜ-ਪ੍ਰਤਾਪ ਭੀ ਹੋਵੇ, ਪਰ ਪਰਮਾਤਮਾ ਦੇ ਨਾਮ ਤੋਂ ਖੁੰਝੇ ਰਹਿ ਕੇ ਇਹ ਰਾਜ-ਭਾਗ ਕਿਸੇ ਕੰਮ ਦਾ ਨਹੀਂ ਹੈ)।

ਪਦ ਅਰਥ ਹੈ = ਹਯ, ਘੋੜੇ। ਗਇ = ਗੈ, ਗਯ, ਗਜ, ਹਾਥੀ। ਬਾਹਨ = ਸਵਾਰੀ (ਕਰਨ ਲਈ)। ਸਘਨ ਘਨ = ਬੇਅੰਤ। ਧਜਾ = ਝੰਡੇ। ਫਹਰਾਹਿ = ਹਵਾ ਵਿਚ ਝੂਲਣ, ਲਹਿਰਾਉਣ।

SikhNet (Spanish)Kabir, algunos tienen muchos caballos, carrozas, elefantes y estandartes que ondulan,

ਇਆ ਸੁਖ ਤੇ. ਭਿਖੵਾ ਭਲੀ; ਜਉ ਹਰਿ ਸਿਮਰਤ ਦਿਨ ਜਾਹਿ ॥੧੧੨॥

eaa sukh te. bhikhayaa bhalee; jau har simarat din jaeh |112|

Sant Singh KhalsaBut begging is better than these comforts, if one spends his days meditating in remembrance on the Lord. ||112||
Manmohan SinghBegging is better than these comforts, if the days pass in contemplating the Lord.
Manmohan Singh (Punjabi)ਇਨ੍ਹਾਂ ਖੁਸ਼ੀਆਂ ਨਾਲੋ ਮੰਗਣਾ ਪਿੰਨਣਾ ਚੰਗਾ ਹੈ, ਜੋ ਸੁਆਮੀ ਦਾ ਸਿਮਰਨ ਕਰਦਿਆਂ ਦਿਹੁੰ ਬੀਤਣ।
Fareedkot Teekaਤੌ ਇਸ ਪਦਾਰਥ ਕੇ ਸੁਖ ਤੇ ਭਿਖ੍ਯਾ ਮਾਂਗ ਕਰ ਖਾਣੀ ਭਲੀ ਹੈ, ਜਿਸ ਕੇ ਖਾਣੇ ਸੇ ਹਰੀ ਕੇ ਸਿਮਰਨੇ ਸੇ ਹੀ ਦਿਨ ਬਿਤੀਤ ਹੋਵਨ॥੧੧੨॥
Prof. Sahib Singhਜੇ ਪਰਮਾਤਮਾ ਦਾ ਸਿਮਰਨ ਕਰਦਿਆਂ (ਜ਼ਿੰਦਗੀ ਦੇ) ਦਿਨ ਗੁਜ਼ਰਨ ਤਾਂ ਉਸ (ਸਿਮਰਨ-ਹੀਣ ਰਾਜ-ਭਾਗ ਦੇ) ਸੁਖ ਨਾਲੋਂ ਉਹ ਟੁੱਕਰ ਚੰਗਾ ਹੈ ਜੋ ਲੋਕਾਂ ਦੇ ਦਰ ਤੋਂ ਮੰਗ ਕੇ ਮੰਗਤੇ ਫ਼ਕੀਰ ਖਾਂਦੇ ਹਨ ॥੧੧੨॥

ਪਦ ਅਰਥ ਭਿਖ੍ਯ੍ਯਾ = ਫ਼ਕੀਰਾਂ ਸਾਧੂਆਂ ਦਾ ਗ੍ਰਿਹਸਤੀ ਦੇ ਦਰ ਤੋਂ ਮੰਗਿਆ ਹੋਇਆ ਅੰਨ। (ਅੱਖਰ 'ਖ' ਦੇ ਹੇਠ ਅੱਧਾ 'ਯ' ਹੈ)। ਜਉ = ਜੇ। ਜਾਹਿ = ਗੁਜ਼ਰਨ। ਤੇ = ਤੋਂ, ਨਾਲੋਂ ॥੧੧੨॥

* ਨੋਟ: ਅਜੇ "ਹਰਿ ਕਾ ਸਿਮਰਨੁ ਛਾਡਿ ਕੈ" ਵਾਲਾ ਖ਼ਿਆਲ ਤੁਰਿਆ ਆ ਰਿਹਾ ਹੈ।

SikhNet (Spanish)pero ser pordiosero es mejor que esas comodidades si uno pasa sus días meditando en el Señor. (112)
Answers quote the Granth verbatim with Ang citations. AI commentary is not Gurbani and not a religious ruling.