ੴ

ਸਿੱਖਬਾਣੀ · SikhBani

ਸਭਿ ਜੀਅ ਤੇਰੇ ਤੂੰ ਵਰਤਦਾ ਮੇਰੇ ਹਰਿ ਪ੍ਰਭ ਤੂੰ ਜਾਣਹਿ ਜੋ ਜੀਇ ਕਮਾਈਐ ਰਾਮ ॥

sabh jeea tere toon varatadaa mere har prabh toon jaaneh jo...
Guru Ramdas Ji ਗੁਰੂ ਰਾਮਦਾਸ ਜੀ · Raag Bihaagraa · Ang 541 · 17 lines
Translations

ਬਿਹਾਗੜਾ ਮਹਲਾ ੪ ॥

bihaagarraa mahalaa 4 |

Sant Singh KhalsaBihaagraa, Fourth Mehl:
Manmohan SinghBihagra 4th Guru.
Manmohan Singh (Punjabi)ਬਿਹਾਗੜਾ ਚੌਥੀ ਪਾਤਸ਼ਾਹੀ।
SikhNet (Spanish)Bijagra, Mejl Guru Ram Das, Cuarto Canal Divino.

ਸਭਿ ਜੀਅ ਤੇਰੇ. ਤੂੰ ਵਰਤਦਾ, ਮੇਰੇ ਹਰਿ ਪ੍ਰਭ; ਤੂੰ ਜਾਣਹਿ, ਜੋ ਜੀਇ ਕਮਾਈਐ ਰਾਮ ॥

sabh jeea tere. toon varatadaa, mere har prabh; toon jaaneh, jo jee kamaaeeai raam |

Sant Singh KhalsaAll beings are Yours - You permeate them all. O my Lord God, You know what they do in their hearts.
Manmohan SinghAll the beings are Thine and Thou art contained in them and Thou knowest what they do in their mind, O Lord God.
Manmohan Singh (Punjabi)ਸਮੂਹ ਜੀਵ ਤੈਡੇ ਹਨ ਅਤੇ ਤੂੰ ਉਨ੍ਹਾਂ ਅੰਦਰ ਰਮਿਆ ਹੋਇਆ ਹੈਂ। ਜਿਹੜਾ ਕੁਛ ਉਹ ਆਪਣੇ ਅੰਤਰ-ਆਤਮੇ ਕਰਦੇ ਹਨ, ਤੂੰ ਉਸ ਨੂੰ ਜਾਣਦਾ ਹੈਂ, ਹੇ ਸਾਈਂ ਵਾਹਿਗੁਰੂ।
Fareedkot Teekaਹੇ ਮੇਰੇ ਹਰੀ ਪ੍ਰਭੂ! ਸਭ ਜੀਵ ਤੇਰੇ ਹੈਂ ਤੂੰ ਸਭ ਮੇਂ ਬਰਤ ਰਹਾ ਹੈਂ, ਜੋ ਸੁਭਾਸੁਭ ਕਰਮ ਜੀਵ ਨੇ ਕਮਾਇ ਹੈਂ, ਸੋ ਤੂੰ ਜਾਨਤਾ ਹੈਂ॥
Prof. Sahib Singhਹੇ ਮੇਰੇ ਹਰੀ! ਹੇ ਮੇਰੇ ਪ੍ਰਭੂ (ਸ੍ਰਿਸ਼ਟੀ ਦੇ) ਸਾਰੇ ਜੀਵ ਤੇਰੇ (ਹੀ ਪੈਦਾ ਕੀਤੇ ਹੋਏ) ਹਨ, ਤੂੰ (ਸਭ ਜੀਵਾਂ ਵਿਚ) ਮੌਜੂਦ ਹੈਂ, ਜੋ ਕੁਝ (ਜੀਵਾਂ ਦੇ) ਜੀ ਵਿਚ ਚਿਤਾਰਿਆ ਜਾਂਦਾ ਹੈ ਤੂੰ (ਉਹ ਸਭ ਕੁਝ) ਜਾਣਦਾ ਹੈਂ।

ਪਦ ਅਰਥ ਸਭਿ = ਸਾਰੇ। ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}। ਪ੍ਰਭ = ਹੇ ਪ੍ਰਭੂ! ਜੀਇ = ਜੀ ਵਿਚ, ਮਨ ਵਿਚ। ਕਮਾਈਐ = ਕਮਾਈਦਾ ਹੈ।

SikhNet (Spanish)Todos los hombres son Tuyos, oh mi Señor, y Tú conoces lo que hacemos en la intimidad.

ਹਰਿ ਅੰਤਰਿ ਬਾਹਰਿ ਨਾਲਿ ਹੈ, ਮੇਰੀ ਜਿੰਦੁੜੀਏ; ਸਭ ਵੇਖੈ ਮਨਿ ਮੁਕਰਾਈਐ ਰਾਮ ॥

har antar baahar naal hai, meree jindurree; sabh vekhai man mukaraaeeai raam |

Sant Singh KhalsaThe Lord is with them, inwardly and outwardly, O my soul; He sees everything, but the mortal denies the Lord in his mind.
Manmohan SinghWithin and without, God is with the man, O my soul, and He beholds everything; but the man denies the Lord in his mind.
Manmohan Singh (Punjabi)ਅੰਦਰ ਤੇ ਬਾਹਰ ਵਾਹਿਗੁਰੂ ਬੰਦੇ ਦੇ ਨਾਲ ਹੈ, ਹੇ ਮੇਰੀ ਜਿੰਦੇ! ਅਤੇ ਸਾਰਾ ਕੁਛ ਦੇਖਦਾ ਹੈ। ਪ੍ਰੰਤੂ ਬੰਦਾ ਆਪਣੇ ਚਿੱਤ ਅੰਦਰ ਸਾਹਿਬ ਤੋਂ ਮੁਨਕਰ ਹੈ।
Fareedkot Teekaਹੇ ਹਰਿ! ਤੂੰ ਅੰਦਰ ਬਾਹਰ ਸਭ ਕੇ ਸਾਥ ਹੈਂ ਔ ਸਭ ਕੇ ਕਰਮੋਂ ਕੋ ਦੇਖਤਾ ਹੈਂ, ਮਨ ਜੀਵ (ਮੁਕਰਾਈਐ) ਮੁਕਰਤਾ ਹੈ, ਭਾਵ ਮੰਦਕਰਮ ਕੀਏ ਕੋ ਮਾਨਤਾ ਨਹੀਂ ਹੈ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਸਾਡੇ ਅੰਦਰ ਬਾਹਰ (ਹਰ ਥਾਂ ਸਾਡੇ) ਨਾਲ ਹੈ, ਜੋ ਕੁਝ ਸਾਡੇ ਮਨ ਵਿਚ ਹੁੰਦਾ ਹੈ ਉਹ ਸਭ ਵੇਖਦਾ ਹੈ, (ਪਰ ਫਿਰ ਭੀ) ਮੁਕਰ ਜਾਈਦਾ ਹੈ।

ਪਦ ਅਰਥ ਮਨਿ = ਮਨ ਵਿਚ। ਮੁਕਰਾਈਐ = ਮੁੱਕਰ ਜਾਈਦਾ ਹੈ।

SikhNet (Spanish)Estás con nosotros dentro y fuera; lo observas todo aunque en nuestro interior Te negamos.

ਮਨਮੁਖਾ ਨੋ. ਹਰਿ ਦੂਰਿ ਹੈ, ਮੇਰੀ ਜਿੰਦੁੜੀਏ; ਸਭ ਬਿਰਥੀ ਘਾਲ ਗਵਾਈਐ ਰਾਮ ॥

manamukhaa no. har door hai, meree jindurree; sabh birathee ghaal gavaaeeai raam |

Sant Singh KhalsaThe Lord is far away from the self-willed manmukhs, O my soul; all their efforts are in vain.
Manmohan SinghGod is far away from the self-willed persons, O my mind and all their toils go in vain.
Manmohan Singh (Punjabi)ਆਪ ਹੁਦਰਿਆਂ ਪੁਰਸ਼ਾਂ ਦੇ ਭਾਣੇ ਵਾਹਿਗੁਰੂ ਬਹੁਤ ਦੁਰੇਡੇ ਹੈ, ਹੇ ਮੇਰੇ ਮਨ! ਅਤੇ ਉਨ੍ਹਾਂ ਦੀ ਸਾਰੀ ਮਿਹਨਤ ਮੁਸ਼ੱਕਤ ਨਿਸਫਲ ਜਾਂਦੀ ਹੈ।
Fareedkot Teekaਮਨਮੁਖੋਂ ਕੋ ਹਰਿ ਦੂਰ ਹੈ, ਤਿਨ ਕੀ ਜਿਤਨੀ (ਘਾਲ) ਕਰਤਬ੍ਯਤਾ ਹੈ ਸਭ ਬ੍ਯਰਥ ਖੋਈ ਜਾਤੀ ਹੈ ਅਰਥਾਤ ਪਰਮੇਸ੍ਵਰ ਕੀ ਪ੍ਰਾਪਤੀ ਰੂਪ ਮੁਖ੍ਯ ਫਲ ਕੇ ਨਾ ਦੇਨੇ ਸੇ ਉਨ ਕੇ ਕਰਤਬ੍ਯ ਬ੍ਰਿਥਾ ਹੈਂ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਨੂੰ ਪਰਮਾਤਮਾ ਕਿਤੇ ਦੂਰ ਵੱਸਦਾ ਜਾਪਦਾ ਹੈ, ਉਹਨਾਂ ਦੀ ਕੀਤੀ ਹੋਈ ਮੇਹਨਤ ਵਿਅਰਥ ਚਲੀ ਜਾਂਦੀ ਹੈ।

ਪਦ ਅਰਥ ਮਨਮੁਖਾ = ਆਪਣੇ ਮਨ ਦੇ ਪਿਛੇ ਤੁਰਨ ਵਾਲੇ। ਘਾਲ = ਮੇਹਨਤ। ਗਵਾਈਐ = ਗਵਾਚ ਜਾਂਦੀ ਹੈ।

SikhNet (Spanish)Estás muy lejos de los arrogantes Manmukjs, mal creyentes; por eso todos sus afanes son vanos.

ਜਨ ਨਾਨਕ. ਗੁਰਮੁਖਿ ਧਿਆਇਆ, ਮੇਰੀ ਜਿੰਦੁੜੀਏ; ਹਰਿ ਹਾਜਰੁ ਨਦਰੀ ਆਈਐ ਰਾਮ ॥੧॥

jan naanak. guramukh dhiaaeaa, meree jindurree; har haajar nadaree aaeeai raam |1|

Sant Singh KhalsaServant Nanak, as Gurmukh, meditates on the Lord, O my soul; he beholds the Lord ever-present. ||1||
Manmohan SinghSlave Nanak has meditated over God, O my soul, through the Guru and he sees Lord's presence all over.
Manmohan Singh (Punjabi)ਗੋਲੇ ਨਾਨਕ ਨੇ, ਗੁਰਾਂ ਦੇ ਜ਼ਰੀਏ ਵਾਹਿਗੁਰੂ ਦਾ ਆਰਾਧਨ ਕੀਤਾ ਹੈ, ਹੇ ਮੇਰੀ ਜਿੰਦੇ! ਅਤੇ ਉਹ ਸਾਹਿਬ ਦੀ ਹਜੂਰੀ ਨੂੰ ਹਰ ਪਾਸੇ ਵੇਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮੇਰੇ ਪ੍ਯਾਰੇ! ਜਿਨ ਗੁਰਮੁਖੋਂ ਨੇ ਹਰੀ ਕੋ ਪਾਯਾ ਹੈ, ਤਿਨ ਕੋ ਵਹੁ (ਹਾਜਰੁ) ਪ੍ਰਗਟ ਹੀ ਦ੍ਰਿਸਟਿ ਆਉਤਾ ਹੈ॥੧॥
Prof. Sahib Singhਹੇ ਦਾਸ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ ਉਹਨਾਂ ਨੂੰ ਪਰਮਾਤਮਾ ਹਰ ਥਾਂ ਵੱਸਦਾ ਦਿੱਸਦਾ ਹੈ ॥੧॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਹਾਜਰੁ = ਪਰਤੱਖ, ਹਰ ਥਾਂ ਵੱਸਦਾ। ਆਈਐ = ਆ ਜਾਂਦਾ ਹੈ ॥੧॥

SikhNet (Spanish)Nanak ha contemplado al Señor, a través de la Palabra del Shabd del Guru, y ve la Presencia del Señor por todas partes. (1)

ਸੇ ਭਗਤ ਸੇ ਸੇਵਕ, ਮੇਰੀ ਜਿੰਦੁੜੀਏ; ਜੋ ਪ੍ਰਭ ਮੇਰੇ ਮਨਿ ਭਾਣੇ ਰਾਮ ॥

se bhagat se sevak, meree jindurree; jo prabh mere man bhaane raam |

Sant Singh KhalsaThey are devotees, and they are servants, O my soul, who are pleasing to the Mind of my God.
Manmohan SinghThey alone are the devotees and they alone the servants, O my mind, who are pleasing to my Lord's mind.
Manmohan Singh (Punjabi)ਕੇਵਲ ਓਹੀ ਅਨਿੱਨ ਸ਼੍ਰਧਾਲੂ ਹਨ ਤੇ ਕੇਵਲ ਓਹੀ ਦਾਸ ਹੇ ਮੇਰਿਆ ਮਨਾ! ਜਿਹੜੇ ਮੈਡੇ ਸੁਆਮੀ ਦੇ ਚਿੱਤ ਨੂੰ ਚੰਗੇ ਲੱਗਦੇ ਹਨ।
Fareedkot Teekaਸੋਈ ਪ੍ਰੇਮੀ ਭਗਤ ਹੈਂ ਸੋਈ ਦਾਸ ਹੈਂ, ਜੋ ਮੇਰੇ ਪ੍ਰਭੂ ਕੇ ਮਨ ਮੇਂ ਭਾਏ ਹੈਂ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਉਹ ਮਨੁੱਖ (ਅਸਲ) ਭਗਤ ਹਨ (ਅਸਲ) ਸੇਵਕ ਹਨ ਜੋ ਪਿਆਰੇ ਪਰਮਾਤਮਾ ਦੇ ਮਨ ਵਿਚ ਚੰਗੇ ਲੱਗਦੇ ਹਨ।

ਪਦ ਅਰਥ ਸੇ = {ਬਹੁ-ਵਚਨ} ਉਹ। ਮਨਿ = ਮਨ ਵਿਚ। ਭਾਣੇ = ਪਸੰਦ ਆ ਗਏ।

SikhNet (Spanish)Sólo aquéllos a quienes el Señor ama, son los Verdaderos Devotos, los Verdaderos Buscadores.

ਸੇ ਹਰਿ ਦਰਗਹ ਪੈਨਾਇਆ, ਮੇਰੀ ਜਿੰਦੁੜੀਏ; ਅਹਿਨਿਸਿ ਸਾਚਿ ਸਮਾਣੇ ਰਾਮ ॥

se har daragah painaaeaa, meree jindurree; ahinis saach samaane raam |

Sant Singh KhalsaThey are robed in honor in the Court of the Lord, O my soul; night and day, they remain absorbed in the True Lord.
Manmohan SinghThey are robed in God's court O my mind and day and night remain absorbed in the true Lord.
Manmohan Singh (Punjabi)ਰੱਬ ਦੇ ਦਰਬਾਰ ਵਿੰਚ ਉਨ੍ਹਾਂ ਨੂੰ ਇੱਜ਼ਤ ਦੀ ਪੁਸ਼ਾਕ ਪਹਿਨਾਈ ਜਾਂਦੀ ਹੈ ਹੇ ਮੇਰੇ ਮਨਾ! ਅਤੇ ਦਿਹੂੰ ਰੈਣ ਉਹ ਸੱਚੇ ਸੁਆਮੀ ਅੰਦਰ ਲੀਨ ਰਹਿੰਦੇ ਹਨ।
Fareedkot Teekaਸੋ ਪੁਰਸੋਂ ਕਾ ਸਮਦਾਉ ਹਰਿ ਦੇ ਦਰਬਾਰ ਮੇਂ (ਪੈਨਾਇਆ) ਸਿਰਪਾਉ ਪਤ ਰੂਪ ਸਿਰੋਪਾ ਸਹਤ ਕੀਆ ਹੈ, ਜੋ ਰਾਤ ਦਿਨ ਸਚਿ ਸਰੂਪ ਮੇਂ ਸਮਾਏ ਰਹਿਤੇ ਹੈਂ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਸਤਕਾਰੇ ਜਾਂਦੇ ਹਨ, ਉਹ ਦਿਨ ਰਾਤ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦੇ ਹਨ।

ਪਦ ਅਰਥ ਪੈਨ੍ਹ੍ਹਾਇਆ = ਸਿਰੋਪਾ ਦਿੱਤਾ ਜਾਂਦਾ ਹੈ, ਸਤਕਾਰੇ ਜਾਂਦੇ ਹਨ। ਅਹਿ = ਦਿਨ। ਨਿਸਿ = ਰਾਤ। ਸਾਚਿ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ।

SikhNet (Spanish)Son investidos en Su Corte y se inmergen en su Señor Verdadero.

ਤਿਨ ਕੈ ਸੰਗਿ ਮਲੁ ਉਤਰੈ, ਮੇਰੀ ਜਿੰਦੁੜੀਏ; ਰੰਗਿ ਰਾਤੇ ਨਦਰਿ ਨੀਸਾਣੇ ਰਾਮ ॥

tin kai sang mal utarai, meree jindurree; rang raate nadar neesaane raam |

Sant Singh KhalsaIn their company, the filth of one's sins is washed away, O my soul; imbued with the Lord's Love, one comes to bear the Mark of His Grace.
Manmohan SinghIn their company the filth of sins is washed off, O my soul and one is imbued with the Lord's love and comes to bear the mark of Master's grace.
Manmohan Singh (Punjabi)ਉਨ੍ਹਾਂ ਦੀ ਸੰਗਤ ਅੰਦਰ ਪਾਪਾਂ ਦੀ ਮੈਲ ਧੋਤੀ ਜਾਂਦੀ ਹੈ, ਹੇ ਮੇਰੇ ਮਨਾ! ਬੰਦਾ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਜਾਂਦਾ ਹੈ ਅਤੇ ਉਸ ਉਤੇ ਮਾਲਕ ਦੀ ਮਿਹਰ ਦਾ ਚਿੰਨ੍ਹ ਪੈ ਜਾਂਦਾ ਹੈ।
Fareedkot Teekaਹੇ ਮੇਰੇ ਪ੍ਯਾਰੇ! ਤਿਨ ਕੇ ਸੰਗ ਕਰ ਕੇ ਅੰਤਸਕਰਣ ਕੀ ਮੈਲ ਉਤਰਤੀ ਹੈ, ਜੋ ਹਰੀ ਕੇ (ਰੰਗਿ) ਪ੍ਰੇਮ ਮੇਂ ਰਾਤੇ ਹੈਂ, ਤਿਨੋਂ ਪਰ ਕ੍ਰਿਪਾ ਦ੍ਰਿਸਟੀ ਕਰਤਾ ਹੈ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਉਹਨਾਂ ਦੀ ਸੰਗਤ ਵਿਚ ਰਿਹਾਂ (ਮਨ ਤੋਂ ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ ਉਹ ਸਦਾ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ। ਉਹਨਾਂ ਦੇ ਮੱਥੇ ਉੱਤੇ ਪ੍ਰਭੂ ਦੀ ਮੇਹਰ ਦੀ ਨਿਗਾਹ ਦਾ ਨਿਸ਼ਾਨ ਹੁੰਦਾ ਹੈ।

ਪਦ ਅਰਥ ਰੰਗਿ = ਪ੍ਰੇਮ-ਰੰਗ ਵਿਚ। ਰਾਤੇ = ਰੰਗੇ ਜਾਂਦੇ ਹਨ। ਨੀਸਾਣੇ = (ਮੱਥੇ ਉਤੇ) ਨਿਸ਼ਾਨ।

SikhNet (Spanish)En su compañía los errores son erradicados y así se purifican, y fundidos en el Amor del Señor, se afirma la aprobación de Gracia que se ha posado sobre ellos.

ਨਾਨਕ ਕੀ. ਪ੍ਰਭ ਬੇਨਤੀ, ਮੇਰੀ ਜਿੰਦੁੜੀਏ; ਮਿਲਿ ਸਾਧੂ ਸੰਗਿ ਅਘਾਣੇ ਰਾਮ ॥੨॥

naanak kee. prabh benatee, meree jindurree; mil saadhoo sang aghaane raam |2|

Sant Singh KhalsaNanak offers his prayer to God, O my soul; joining the Saadh Sangat, the Company of the Holy, he is satisfied. ||2||
Manmohan SinghNanak Makes a supplication before his Lord, O my mind, that meeting the saints guild, he may remain sated.
Manmohan Singh (Punjabi)ਨਾਨਕ, ਸੁਆਮੀ ਅੱਗੇ ਬਿਨੇ ਕਰਦਾ ਹੈ, ਹੇ ਮੇਰੇ ਮਨਾ! ਕਿ ਉਹ ਸਤਿ ਸੰਗਤ ਨਾਲ ਜੁੜ ਕੇ ਤ੍ਰਿਪਤ ਹੋਇਆ ਰਹੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰੇ ਪ੍ਯਾਰੇ ਮੇਰੀ ਪ੍ਰਭੂ ਪਾਸ ਯਹਿ ਬੇਨਤੀ ਹੈ, ਜੋ ਤਿਨ ਸਾਧੂਓਂ ਕੇ ਸੰਗ ਮੇਂ ਮਿਲ ਕਰ ਹਮ ਭੀ ਸੰਤੁਸ੍ਟ ਰਹੈਂ॥੨॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਹੇ ਪ੍ਰਭੂ! ਨਾਨਕ ਦੀ ਇਹ ਅਰਜ਼ੋਈ ਹੈ (ਕਿ ਨਾਨਕ) ਗੁਰੂ ਦੀ ਸੰਗਤ ਵਿਚ ਰਹੇ, ਇੰਜ (ਮਾਇਆ ਦੀ ਤ੍ਰਿਸਨਾ ਵਲੋਂ) ਰੱਜੇ ਰਹੀਦਾ ਹੈ ॥੨॥

ਪਦ ਅਰਥ ਮਿਲਿ ਸਾਧੂ = ਗੁਰੂ ਨੂੰ ਮਿਲ ਕੇ। ਅਘਾਣੇ = ਤ੍ਰਿਸਨਾ ਵਲੋਂ ਰੱਜੇ ਰਹੀਦਾ ਹੈ ॥੨॥

SikhNet (Spanish)Nanak ruega así a su Señor, oh Dios, bendíceme con la Compañía de Tus Santos. (2)

ਹੇ ਰਸਨਾ ਜਪਿ ਗੋਬਿੰਦੋ, ਮੇਰੀ ਜਿੰਦੁੜੀਏ; ਜਪਿ ਹਰਿ ਹਰਿ ਤ੍ਰਿਸਨਾ ਜਾਏ ਰਾਮ ॥

he rasanaa jap gobindo, meree jindurree; jap har har trisanaa jaae raam |

Sant Singh KhalsaO tongue, chant the Name of God; O my soul, chanting the Name of the Lord, Har, Har, your desires shall be extinguished.
Manmohan SinghO My soul, O my tongue, meditate thou on the World-Lord, that by remembering the Lord God thy worldly desires be extinguished.
Manmohan Singh (Punjabi)ਹੇ ਮੇਰੀ ਜਿੰਦੇ! ਹੇ ਮੇਰੀ ਜੀਭੇ! ਤੂੰ ਸ੍ਰਿਸ਼ਟੀ ਦੇ ਸੁਆਮੀ ਦਾ ਭਜਨ ਕਰ, ਤਾਂ ਜੋ ਸੁਆਮੀ ਵਾਹਿਗੁਰੂ ਨੂੰ ਚੇਤੇ ਕਰਨ ਨਾਲ ਤੇਰੀਆਂ ਦੁਨਿਆਵੀ-ਖਾਹਿਸ਼ਾਂ ਬੁਝ ਜਾਣ।
Fareedkot Teekaਹੇ ਮੇਰੀ ਜਿੰਦੜੀ! ਤੂੰ ਰਸਨਾ ਕਰ ਕੇ ਗੋਬਿੰਦ ਕਾ ਜਾਪ ਕਰ, ਹਰਿ ਹਰਿ ਜਾਪ ਕਰਨੇ ਕਰ ਕੇ ਤੇਰੀ ਸਭ ਤ੍ਰਿਸਨਾ ਦੂਰ ਹੋ ਜਾਇਗੀ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਹੇ ਮੇਰੀ ਜੀਭ! ਪਰਮਾਤਮਾ ਦਾ ਨਾਮ ਜਪਿਆ ਕਰ, ਹਰਿ-ਨਾਮ ਜਪ ਜਪ ਕੇ ਮਾਇਆ ਦਾ ਲਾਲਚ ਦੂਰ ਹੋ ਜਾਂਦਾ ਹੈ।

ਪਦ ਅਰਥ ਰਸਨਾ = ਜੀਭ। ਗੋਬਿੰਦੋ = ਗੋਬਿੰਦੁ। ਤ੍ਰਿਸਨਾ = ਮਾਇਆ ਦੀ ਤ੍ਰੇਹ।

SikhNet (Spanish)Oh mi boca, recita el Nombre del Señor para que se liberen de la maldad.

ਜਿਸੁ ਦਇਆ ਕਰੇ ਮੇਰਾ ਪਾਰਬ੍ਰਹਮੁ, ਮੇਰੀ ਜਿੰਦੁੜੀਏ; ਤਿਸੁ ਮਨਿ ਨਾਮੁ ਵਸਾਏ ਰਾਮ ॥

jis deaa kare meraa paarabraham, meree jindurree; tis man naam vasaae raam |

Sant Singh KhalsaHe, unto whom my Supreme Lord God shows Mercy, O my soul, enshrines the Name in his mind.
Manmohan SinghHe, to whom my Transcendent Lord shows mercy, O my soul, in his mind, He enshrines His Name.
Manmohan Singh (Punjabi)ਜਿਸ ਉਤੇ ਮੈਡਾਂ ਪਰਮ ਪ੍ਰਭੂ ਮਿਹਰ ਧਾਰਦਾ ਹੈ, ਹੇ ਮੇਰੇ ਮਨਾ! ਉਸ ਦੇ ਹਿਰਦੇ ਅੰਦਰ ਉਹ ਆਪਣੇ ਨਾਮ ਨੂੰ ਟਿਕਾਉਂਦਾ ਹੈ।
Fareedkot Teekaਹੇ ਮੇਰੀ ਜਿੰਦੜੀ! ਜਿਸ ਪਰ ਮੇਰਾ ਪਾਰਬ੍ਰਹਮ ਦਇਆ ਕਰਤਾ ਹੈ ਤਿਸ ਕੇ ਮਨ ਮੇਂ ਨਾਮ ਬਸਾਉਤਾ ਹੈ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਜਿਸ ਮਨੁੱਖ ਉਤੇ ਪਰਮਾਤਮਾ ਕਿਰਪਾ ਕਰਦਾ ਹੈ, ਉਸ ਦੇ ਮਨ ਵਿਚ ਆਪਣਾ ਨਾਮ ਵਸਾ ਦੇਂਦਾ ਹੈ,

ਪਦ ਅਰਥ ਮਨਿ = ਮਨ ਵਿਚ।

SikhNet (Spanish)Quien sea que tiene la Gracia del Señor Trascendente, a su mente llega Su Nombre.

ਜਿਸੁ ਭੇਟੇ ਪੂਰਾ ਸਤਿਗੁਰੂ, ਮੇਰੀ ਜਿੰਦੁੜੀਏ; ਸੋ ਹਰਿ ਧਨੁ ਨਿਧਿ ਪਾਏ ਰਾਮ ॥

jis bhette pooraa satiguroo, meree jindurree; so har dhan nidh paae raam |

Sant Singh KhalsaOne who meets the Perfect True Guru, O my soul, obtains the treasure of the Lord's wealth.
Manmohan SinghHe, who meets the Perfect True Guru, O my soul, obtains the treasure of God's wealth.
Manmohan Singh (Punjabi)ਜੋ ਪੂਰਨ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ, ਹੇ ਮੇਰੀ ਜਿੰਦੇ! ਉਹ ਵਾਹਿਗੁਰੂ ਦੀ ਦੌਲਤ ਦੇ ਖ਼ਜ਼ਾਨੇ ਨੂੰ ਪਾ ਲੈਂਦਾ ਹੈ।
Fareedkot Teekaਹੇ ਮੇਰੀ ਜਿੰਦੜੀ! ਜਿਸ ਕੋ ਪੂਰਾ ਸਤਿਗੁਰੂ ਮਿਲਤਾ ਹੈ, ਸੋ ਹਰਿ ਧਨ ਰੂਪੀ ਨਿਧਿ ਪਾਉਤਾ ਹੈ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਹ ਪ੍ਰਭੂ ਦਾ ਨਾਮ-ਧਨ ਨਾਮ-ਖ਼ਜ਼ਾਨਾ ਲੱਭ ਲੈਂਦਾ ਹੈ।

ਪਦ ਅਰਥ ਭੇਟੇ = ਮਿਲਦਾ ਹੈ। ਨਿਧਿ = ਖ਼ਜ਼ਾਨਾ। ਪਏ = ਲੱਭ ਲੈਂਦਾ ਹੈ।

SikhNet (Spanish)Aquél que conoce al Guru Perfecto y Verdadero, oh vida, encuentra también el Tesoro del Señor.

ਵਡਭਾਗੀ ਸੰਗਤਿ ਮਿਲੈ, ਮੇਰੀ ਜਿੰਦੁੜੀਏ; ਨਾਨਕ ਹਰਿ ਗੁਣ ਗਾਏ ਰਾਮ ॥੩॥

vaddabhaagee sangat milai, meree jindurree; naanak har gun gaae raam |3|

Sant Singh KhalsaBy great good fortune, one joins the Company of the Holy, O my soul. O Nanak, sing the Glorious Praises of the Lord. ||3||
Manmohan SinghNanak, through the great good fortune, the society of saints is obtained, O my soul, wherein God's praises are sung.
Manmohan Singh (Punjabi)ਨਾਨਕ ਭਾਰੇ ਚੰਗੇ ਨਸੀਬਾਂ ਦੇ ਰਾਹੀਂ ਸਤਿ ਸੰਗਤ ਪ੍ਰਾਪਤ ਹੁੰਦੀ ਹੈ, ਹੇ ਮੇਰੀ ਜਿੰਦੇ! ਜਿਸ ਵਿੱਚ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਹੁੰਦੀਆਂ ਹਨ।
Fareedkot Teekaਹੇ ਮੇਰੀ ਜਿੰਦੜੀ! ਬਡਭਾਗੀਓਂ ਕੋ ਸਤਸੰਗਤ ਮਿਲਤੀ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਹਰਿ ਕੇ ਗੁਣੋਂ ਕੋ ਗਾਉਤੇ ਹੈਂ॥੩॥
Prof. Sahib Singhਹੇ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਜਿਸ ਮਨੁੱਖ ਨੂੰ ਵੱਡੇ ਭਾਗਾਂ ਨਾਲ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ ਉਹ (ਸਦਾ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ ॥੩॥
SikhNet (Spanish)Por una gran fortuna uno es llevado hasta la Sociedad de los Santos y ahí canta la Alabanza del Señor. (3)

ਥਾਨ ਥਨੰਤਰਿ ਰਵਿ ਰਹਿਆ, ਮੇਰੀ ਜਿੰਦੁੜੀਏ; ਪਾਰਬ੍ਰਹਮੁ ਪ੍ਰਭੁ ਦਾਤਾ ਰਾਮ ॥

thaan thanantar rav rahiaa, meree jindurree; paarabraham prabh daataa raam |

Sant Singh KhalsaIn the places and interspaces, O my soul, the Supreme Lord God, the Great Giver, is pervading.
Manmohan SinghIn all the places and inter-spaces the Supreme Lord and the Beneficent Master prevails, O my soul.
Manmohan Singh (Punjabi)ਸਾਰੀਆਂ ਥਾਵਾਂ ਅਤੇ ਥਾਵਾਂ ਦੀਆਂ ਵਿੱਥਾਂ ਅੰਦਰ ਸ਼੍ਰੋਮਣੀ ਸਾਹਿਬ ਤੇ ਦਾਤਾਰ ਮਾਲਕ ਪਰੀਪੂਰਨ ਹੈ, ਹੇ ਮੇਰੇ ਜੀਵੜਿਆ!
Fareedkot Teekaਹੇ ਮੇਰੀ ਜਿੰਦੜੀ! ਸਥਾਨੋਂ ਅਰ ਤਿਨ ਮੇਂ ਰਹਣੇ ਵਾਲੇ ਜੀਵ ਸਭ ਕੇ ਅੰਤਰ ਮੇਂ ਪਾਰਬ੍ਰਹਮ ਪ੍ਰਭੂ ਦਾਤਾ ਰਮਣ ਕਰ ਰਹਾ ਹੈ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਪ੍ਰਭੂ ਪਰਮਾਤਮਾ ਹਰੇਕ ਥਾਂ ਤੇ ਹਰ ਸਰੀਰ ਵਿਚ ਵੱਸ ਰਿਹਾ ਹੈ।

ਪਦ ਅਰਥ ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰੇਕ ਥਾਂ ਵਿਚ।

SikhNet (Spanish)El Señor prevalece en el espacio y en el espacio inferior; sí, el Señor Trascendente y siempre Benévolo.

ਤਾ ਕਾ ਅੰਤੁ. ਨ ਪਾਈਐ, ਮੇਰੀ ਜਿੰਦੁੜੀਏ; ਪੂਰਨ ਪੁਰਖੁ ਬਿਧਾਤਾ ਰਾਮ ॥

taa kaa ant. na paaeeai, meree jindurree; pooran purakh bidhaataa raam |

Sant Singh KhalsaHis limits cannot be found, O my soul; He is the Perfect Architect of Destiny.
Manmohan SinghHis limits cannot be known, O my soul. He is All-perfection, and All-pervading and arbiter of destiny.
Manmohan Singh (Punjabi)ਉਸ ਦਾ ਓੜਕ ਜਾਣਿਆ ਨਹੀਂ ਜਾ ਸਕਦਾ। ਉਹ ਸਰਬ-ਵਿਆਪਕ ਸੰਪੂਰਨ ਕਿਸਮਤ ਦਾ ਲਿਖਾਰੀ ਹੈ।
Fareedkot Teekaਹੇ ਮੇਰੀ ਜਿੰਦੁੜੀ! ਤਿਸ ਕਾ ਅੰਤ ਕਿਸੀ ਸੇ ਪਾਯਾ ਨਹੀਂ ਜਾਤਾ, ਵਹੁ ਪੂਰਨ ਪੁਰਖ (ਬਿਧਾਤਾ) ਫਲ ਪ੍ਰਦਾਤਾ ਹੈ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਉਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਤੇ ਉਹ ਪੂਰੇ ਗੁਣਾ ਦਾ ਮਾਲਕ ਸਭ ਨੂੰ ਪੈਦਾ ਕਰਨ ਵਾਲਾ ਹੈ।

ਪਦ ਅਰਥ ਬਿਧਾਤਾ = ਸਿਰਜਣਹਾਰ, ਪੈਦਾ ਕਰਨ ਵਾਲਾ।

SikhNet (Spanish)Nadie puede conocer Sus Límites; Él es el Creador, Perfecto y Constructor de nuestro Destino.

ਸਰਬ ਜੀਆ ਪ੍ਰਤਿਪਾਲਦਾ, ਮੇਰੀ ਜਿੰਦੁੜੀਏ; ਜਿਉ ਬਾਲਕ ਪਿਤ ਮਾਤਾ ਰਾਮ ॥

sarab jeea pratipaaladaa, meree jindurree; jiau baalak pit maataa raam |

Sant Singh KhalsaHe cherishes all beings, O my soul, as the mother and father cherish their child.
Manmohan SinghO my soul, the Lord cherishes all the beings as do father and mother their child.
Manmohan Singh (Punjabi)ਹੇ ਮੇਰੀ ਜਿੰਦੇ! ਸੁਆਮੀ ਸਾਰੇ ਜੀਵਾਂ ਨੂੰ ਐਉ ਪਾਲਦਾ ਪੋਸਦਾ ਹੈ, ਜਿਸ ਤਰ੍ਹਾਂ ਪਿਓ ਤੇ ਮਾਂ ਆਪਣੇ ਬੱਚੇ ਨੂੰ ਪਾਲਦੇ ਪੋਸਦੇ ਹਨ।
Fareedkot Teekaਹੇ ਮੇਰੀ ਜਿੰਦੜੀ! ਜੈਸੇ ਮਾਤਾ ਪਿਤਾ ਬਾਲਕ ਕੀ ਪ੍ਰਤਿਪਾਲਾ ਕਰਤੇ ਹੈਂ, ਤਿਸੀ ਭਾਂਤ ਸਭ ਜੀਵੋਂ ਕੀ ਪ੍ਰਤਿਪਾਲਾ ਕਰਤਾ ਹੈ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਉਹ ਸਾਰੇ ਜੀਆਂ ਦੀ ਦੇਖ-ਭਾਲ ਕਰਦਾ ਹੈ ਜਿਵੇਂ ਮਾਪੇ ਆਪਣੇ ਬੱਚਿਆਂ ਨੂੰ ਪਾਲਦੇ ਹਨ।
SikhNet (Spanish)Él sostiene toda la vida, oh mi Alma, así como el padre y la madre sostienen a su hijo.

ਸਹਸ ਸਿਆਣਪ ਨਹ ਮਿਲੈ, ਮੇਰੀ ਜਿੰਦੁੜੀਏ; ਜਨ ਨਾਨਕ. ਗੁਰਮੁਖਿ ਜਾਤਾ ਰਾਮ ॥੪॥੬॥ ਛਕਾ ੧ ॥

sehas siaanap neh milai, meree jindurree; jan naanak. guramukh jaataa raam |4|6| chhakaa 1 |

Sant Singh KhalsaBy thousands of clever tricks, He cannot be obtained, O my soul; servant Nanak, as Gurmukh, has come to know the Lord. ||4||6|| First Set of Six||
Manmohan SinghBy thousands of clevernesses He is attained not, O my soul. Slave Nanak has known his Lord through the Guru.
Manmohan Singh (Punjabi)ਹਜ਼ਾਰਾਂ ਹੀ ਚਤੁਰਾਈਆਂ ਦੁਆਰਾ ਉਹ ਪ੍ਰਾਪਤ ਨਹੀਂ ਹੁੰਦਾ ਹੇ ਮੇਰੀ ਜਿੰਦੜੀਏ! ਗੋਲੇ ਨਾਨਕ ਨੇ ਆਪਣੇ ਸੁਆਮੀ ਨੂੰ ਗੁਰਾਂ ਦੇ ਰਾਹੀਂ ਜਾਣ ਲਿਆ ਹੈ।
Fareedkot Teekaਹੇ ਮੇਰੀ ਜਿੰਦੜੀ! ਹਜਾਰੋਂ ਚਤੁਰਾਈਆਂ ਕਰ ਕੇ ਨਹੀਂ ਮਿਲਤਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਗੁਰਮੁਖਿ ਹੋ ਕਰ ਕੇ ਜਾਨਾ ਜਾਤਾ ਹੈ॥੪॥੬॥
Prof. Sahib Singhਹੇ ਦਾਸ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਹਜ਼ਾਰਾਂ ਚਤੁਰਾਈਆਂ ਨਾਲ ਉਹ ਪਰਮਾਤਮਾ ਨਹੀਂ ਮਿਲ ਸਕਦਾ, ਗੁਰੂ ਦੀ ਸਰਨ ਪਿਆਂ ਉਸ ਨਾਲ ਡੂੰਘੀ ਸਾਂਝ ਪੈ ਜਾਂਦੀ ਹੈ ॥੪॥੬॥ ਛੇ ਪਦਾਂ ਦਾ 1 ਜੋੜ।

ਪਦ ਅਰਥ ਸਹਸ = ਹਜ਼ਾਰਾਂ। ਗੁਰਮੁਖਿ = ਗੁਰੂ ਦੀ ਸਰਨ ਪਿਆਂ। ਜਾਤਾ = ਸਾਂਝ ਪੈਂਦੀ ਹੈ ॥੪॥੬॥ ਛਕਾ = ਛੇ ਪਦਾਂ ਦਾ ਜੋੜ॥

SikhNet (Spanish)Dice Nanak, ni siquiera con miles de astucias es obtenido; sólo se llega a Él a través del Guru. (4-6) Primera Parte de Seis
Answers quote the Granth verbatim with Ang citations. AI commentary is not Gurbani and not a religious ruling.