ੴ

ਸਿੱਖਬਾਣੀ · SikhBani

ਹਰਿ ਕਾ ਏਕੁ ਅਚੰਭਉ ਦੇਖਿਆ ਮੇਰੇ ਲਾਲ ਜੀਉ ਜੋ ਕਰੇ ਸੁ ਧਰਮ ਨਿਆਏ ਰਾਮ ॥

har kaa ek achanbhau dekhiaa mere laal jeeo jo kare su...
Guru Arjan Dev Ji ਗੁਰੂ ਅਰਜਨ ਦੇਵ ਜੀ · Raag Bihaagraa · Ang 541, 542 · 26 lines
Translations

ਬਿਹਾਗੜਾ ਮਹਲਾ ੫ ਛੰਤ ਘਰੁ ੧ ॥

bihaagarraa mahalaa 5 chhant ghar 1 | Ang 541

Sant Singh KhalsaBihaagraa, Fifth Mehl, Chhant, First House:
Manmohan SinghBihagra, 5th Guru.
Manmohan Singh (Punjabi)ਬਿਹਾਗੜਾ ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਬੇਹਾਗੜਾ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ'।
SikhNet (Spanish)Bijagra, Mejl Guru Aryan, Quinto Canal Divino, Chhant.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 541

Sant Singh KhalsaOne Universal Creator God. By The Grace Of The True Guru:
Manmohan SinghThere is but One God, By True Guru grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਹਰਿ ਕਾ ਏਕੁ ਅਚੰਭਉ ਦੇਖਿਆ, ਮੇਰੇ ਲਾਲ ਜੀਉ; ਜੋ ਕਰੇ ਸੁ ਧਰਮ ਨਿਆਏ ਰਾਮ ॥

har kaa ek achanbhau dekhiaa, mere laal jeeo; jo kare su dharam niaae raam | Ang 541

Sant Singh KhalsaI have seen one miracle of the Lord, O my Dear Beloved - whatever He does is righteous and just.
Manmohan SinghI have seen one miracle of God, O my beloved. Whatever he does that is righteous and just.
Manmohan Singh (Punjabi)ਮੈਂ ਵਾਹਿਗੁਰੂ ਦੀ ਇਕ ਕਰਾਮਾਤ ਦੇਖੀ ਹੈ, ਹੇ ਮੇਰੇ ਪ੍ਰੀਤਮ! ਜਿਹੜਾ ਕੁਛ ਭੀ ਉਹ ਕਰਦਾ ਹੈ ਉਹ ਸੱਚਾ ਤੇ ਨਿਆਇਕਾਰੀ ਹੁੰਦਾ ਹੈ।
Fareedkot Teeka(ਰਾਮ) ਹੇ ਮੇਰੇ ਭਾਈ ਲਾਲ ਜੀਉ! ਹਰਿ ਕਾ ਏਕ ਬੜਾ ਅਸਚਰਜੁ ਹਮਨੇ ਦੇਖਾ ਹੈ, ਜੋ ਕੁਛੁ ਕਰਤਾ ਹੈ, ਸੋ ਧਰਮ ਨਯਾਓਂ ਸੇ ਕਰਤਾ ਹੈ॥
Prof. Sahib Singhਹੇ ਮੇਰੇ ਪਿਆਰੇ! ਮੈਂ ਪਰਮਾਤਮਾ ਦਾ ਇਕ ਅਚਰਜ ਤਮਾਸ਼ਾ ਵੇਖਿਆ ਹੈ ਕਿ ਉਹ ਜੋ ਕੁਝ ਕਰਦਾ ਹੈ ਧਰਮ ਅਨੁਸਾਰ ਕਰਦਾ ਹੈ, ਨਿਆਂ ਅਨੁਸਾਰ ਕਰਦਾ ਹੈ।

ਪਦ ਅਰਥ ਅਚੰਭਉ = ਅਚਰਜ ਤਮਾਸ਼ਾ। ਲਾਲ = ਹੇ ਪਿਆਰੇ! ਧਰਮ ਨਿਆਏ = ਧਰਮ ਨਿਆਇ, ਧਰਮ ਅਤੇ ਨਿਆਉ ਅਨੁਸਾਰ।

SikhNet (Spanish)He visto el Milagro del Señor, oh mi Amor: lo que sea que ocurre es recto y justo.

ਹਰਿ ਰੰਗੁ ਅਖਾੜਾ ਪਾਇਓਨੁ, ਮੇਰੇ ਲਾਲ ਜੀਉ; ਆਵਣੁ ਜਾਣੁ ਸਬਾਏ ਰਾਮ ॥

har rang akhaarraa paaeon, mere laal jeeo; aavan jaan sabaae raam | Ang 541

Sant Singh KhalsaThe Lord has fashioned this beautiful arena, O my Dear Beloved, where all come and go.
Manmohan SinghGod has made this world as a beautiful arena, O my venerable beloved, where all the mortals continue coming and going.
Manmohan Singh (Punjabi)ਵਾਹਿਗੁਰੂ ਨੇ ਇਸ ਸੰਸਾਰ ਨੂੰ ਇੱਕ ਸੁੰਦਰ ਖੇਲ ਦਾ ਮੈਦਾਨ ਬਣਾਇਆ ਹੈ, ਹੇ ਮੇਰੇ ਪੂਜਯ ਪਿਆਰੇ! ਜਿਥੇ ਸਾਰੇ ਪ੍ਰਾਣੀ ਆਉਂਦੇ ਤੇ ਜਾਂਦੇ ਰਹਿੰਦੇ ਹਨ।
Fareedkot Teekaਮੇਰੇ ਲਾਲ ਜੀ ਨੇ ਹਰੇਕ ਰੰਗੋਂ ਕਾ ਸੰਸਾਰ ਰੂਪ ਅਖਾੜਾ ਪਾਯਾ, ਭਾਵ ਰਚਾ ਹੈ, ਸੋ ਸਭ ਜੀਵ ਜਨਮ ਮਰਨ ਮੇਂ ਆਇ ਜਾਇ ਰਹੇ ਹੈਂ॥
Prof. Sahib Singhਹੇ ਮੇਰੇ ਪਿਆਰੇ! (ਇਹ ਜਗਤ) ਉਸ ਪਰਮਾਤਮਾ ਨੇ ਇਕ ਪਿੜ ਬਣਾ ਦਿੱਤਾ ਹੈ, ਇਕ ਰੰਗ-ਭੂਮੀ ਰਚ ਦਿੱਤੀ ਹੈ ਜਿਸ ਵਿਚ ਜੀਵਾਂ ਲਈ ਜੰਮਣਾ ਮਰਨਾ ਭੀ ਨਿਯਤ ਕਰ ਦਿੱਤਾ ਹੈ।

ਪਦ ਅਰਥ ਰੰਗੁ = ਰੰਗ-ਭੂਮੀ ਜਿਥੇ ਨਟ ਆ ਕੇ ਆਪਣਾ ਖੇਲ ਵਿਖਾਂਦੇ ਹਨ। ਅਖਾੜਾ = ਪਿੜ। ਪਾਇਓਨੁ = ਉਸ ਨੇ ਬਣਾ ਦਿੱਤਾ ਹੈ। ਆਵਣੁ ਜਾਣੁ = ਜੰਮਣਾ ਤੇ ਮਰਨਾ। ਸਬਾਏ = ਸਾਰੇ ਜੀਵਾਂ ਨੂੰ।

SikhNet (Spanish)El Señor ha hecho de este mundo Su Teatro, oh mi Amor, en donde los actores van y vienen.

ਆਵਣੁ ਤ ਜਾਣਾ. ਤਿਨਹਿ ਕੀਆ; ਜਿਨਿ ਮੇਦਨਿ ਸਿਰਜੀਆ ॥

aavan ta jaanaa. tineh keea; jin medan sirajeea | Ang 542

Sant Singh KhalsaThe One who fashioned the world causes them to come and go.
Manmohan SinghHe, who created the world, has destined the mortals coming and going.
Manmohan Singh (Punjabi)ਜਿਸ ਨੇ ਸੰਸਾਰ ਰਚਿਆ ਹੈ, ਜੀਵਾਂ ਦਾ ਆਉਣਾ ਤੇ ਜਾਣਾ ਓਸੇ ਨੇ ਹੀ ਨੀਅਤ ਕੀਤਾ ਹੈ।
Fareedkot Teekaਜਿਸ ਨੇ ਯਹਿ (ਮੇਦਨਿ) ਪ੍ਰਿਥਵੀ (ਸਿਰਜੀਆ) ਰਚੀ ਹੈ ਆਵਨਾ ਜਾਨਾ ਤਿਸੀ ਨੇ ਕੀਆ ਹੈ॥
Prof. Sahib Singh(ਜਗਤ ਵਿਚ ਜੀਵਾਂ ਦਾ) ਜੰਮਣਾ ਮਰਨਾ ਉਸੇ ਪਰਮਾਤਮਾ ਨੇ ਬਣਾਇਆ ਹੈ ਜਿਸ ਨੇ ਇਹ ਜਗਤ ਪੈਦਾ ਕੀਤਾ ਹੈ।

ਪਦ ਅਰਥ ਤਿਨਹਿ = ਉਸ (ਪਰਮਾਤਮਾ) ਨੇ ਹੀ। ਜਿਨਿ = ਜਿਸ ਨੇ। ਮੇਦਨਿ = ਧਰਤੀ, ਸ੍ਰਿਸ਼ਟੀ। ਸਿਰਜੀਆ = ਪੈਦਾ ਕੀਤੀ ਹੈ।

SikhNet (Spanish)Es Él Quien ha creado el mundo y nos ha destinado a nacer y a morir.

ਇਕਨਾ ਮੇਲਿ ਸਤਿਗੁਰੁ ਮਹਲਿ ਬੁਲਾਏ; ਇਕਿ. ਭਰਮਿ ਭੂਲੇ ਫਿਰਦਿਆ ॥

eikanaa mel satigur mehal bulaae; ik. bharam bhoole firadiaa | Ang 542

Sant Singh KhalsaSome meet the True Guru - the Lord invites them into the Mansion of His Presence; others wander around, deluded by doubt.
Manmohan SinghSome, who meet the True Guru, God invites to His mansion and some wander astray in doubt.
Manmohan Singh (Punjabi)ਕਈਆਂ ਨੂੰ ਜੋ ਸੱਚੇ ਗੁਰਾਂ ਨੂੰ ਮਿਲ ਪੈਦੇ ਹਨ, ਵਾਹਿਗੁਰੂ ਆਪਣੇ ਮੰਦਰ ਵਿੱਚ ਸੱਦ ਲੈਂਦਾ ਹੈ ਅਤੇ ਕਈ ਸੰਦੇਹ ਵਿੱਚ ਭਟਕਦੇ ਫਿਰਦੇ ਹਨ।
Fareedkot Teekaਹਰੀ ਨੇ ਏਕ ਪੁਰਸੋਂ ਕੋ ਸਤਿਗੁਰੋਂ ਸੇ ਮਿਲਾਇ ਕਰ ਕੇ ਅਪਨੇ (ਮਹਲਿ) ਸ੍ਵਰੂਪ ਸਥਾਨ ਮੇਂ ਬੁਲਾਏ ਹੈਂ, ਏਕ ਮਨਮੁਖ ਭਰਮ ਮੇਂ ਭੂਲੇ ਹੂਏ ਫਿਰਤੇ ਹੈਂ॥
Prof. Sahib Singhਕਈ ਜੀਵਾਂ ਨੂੰ ਗੁਰੂ ਮਿਲਾ ਕੇ ਪ੍ਰਭੂ ਆਪਣੀ ਹਜ਼ੂਰੀ ਵਿਚ ਟਿਕਾ ਲੈਂਦਾ ਹੈ, ਤੇ, ਕਈ ਜੀਵ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਫਿਰਦੇ ਹਨ।

ਪਦ ਅਰਥ ਮੇਲਿ = ਮਿਲਾ ਕੇ। ਮਹਲਿ = ਮਹਲ ਵਿਚ, ਹਜ਼ੂਰੀ ਵਿਚ। ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਭਰਮਿ = ਭਟਕਣਾ ਵਿਚ ਪੈ ਕੇ।

SikhNet (Spanish)Y mientras que a uno lo trae hasta Su Castillo y lo une en Su Ser, al otro lo hace vagar en la duda.

ਅੰਤੁ ਤੇਰਾ ਤੂੰਹੈ ਜਾਣਹਿ; ਤੂੰ ਸਭ ਮਹਿ ਰਹਿਆ ਸਮਾਏ ॥

ant teraa toonhai jaaneh; toon sabh meh rahiaa samaae | Ang 542

Sant Singh KhalsaYou alone know Your limits; You are contained in all.
Manmohan SinghThy limit Thou alone knowest, O Lord and Thou art contained amongst all.
Manmohan Singh (Punjabi)ਤੇਰਾ ਹੱਦ ਬੰਨਾ ਕੇਵਲ ਤੂੰ ਹੀ ਜਾਣਦਾ ਹੈਂ, ਹੇ ਪ੍ਰਭੂ! ਤੂੰ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈਂ।
Fareedkot Teekaਹੇ ਭਾਈ! ਤਾਂ ਤੇ ਐਸੇ ਬੇਨਤੀ ਕਰ ਕਿ ਹੇ ਹਰਿ ਤੇਰਾ ਅੰਤੁ ਤੂੰ ਹੀ ਜਾਨਤਾ ਹੈਂ ਔਰ ਤੂੰ ਹੀ ਸਭ ਮੇਂ ਸਮਾਇ ਰਹਾ ਹੈਂ॥
Prof. Sahib Singhਹੇ ਪ੍ਰਭੂ! ਆਪਣੇ (ਗੁਣਾਂ ਦਾ) ਅੰਤ ਤੂੰ ਆਪ ਹੀ ਜਾਣਦਾ ਹੈਂ, ਤੂੰ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈਂ।

ਪਦ ਅਰਥ ਤੂੰ ਹੈ = ਤੂੰ ਹੀ।

SikhNet (Spanish)Sólo Tú conoces Tu fin, oh Señor; Tú que lo compenetras todo.

ਸਚੁ ਕਹੈ ਨਾਨਕੁ. ਸੁਣਹੁ ਸੰਤਹੁ; ਹਰਿ ਵਰਤੈ ਧਰਮ ਨਿਆਏ ॥੧॥

sach kahai naanak. sunahu santahu; har varatai dharam niaae |1| Ang 542

Sant Singh KhalsaNanak speaks the Truth: listen, Saints - the Lord dispenses even-handed justice. ||1||
Manmohan SinghNanak tells the truth, listen O ye saints that God dispenses evenhanded justice.
Manmohan Singh (Punjabi)ਨਾਨਕ ਸੱਚੋ ਸੱਚ ਆਖਦਾ ਹੈ, ਸ੍ਰਵਣ ਕਰੋ ਤੁਸੀਂ ਹੇ ਸੰਤੋ! ਵਾਹਿਗੁਰੂ ਸੋਲਾਂ ਆਨੇ ਖਰਾ ਇਨਸਾਫ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸੰਤ ਜਨੋਂ! ਸੁਨੋ ਮੇਂ (ਸਚੁ) ਨਿਸਚ੍ਯ ਕਰ ਕੇ ਕਹਿਤਾ ਹੂੰ ਕਿ ਹਰਿ ਧਰਮ ਨ੍ਯਾਉਂ ਮੇਂ ਬਰਤਤਾ ਹੈ॥੧॥
Prof. Sahib Singhਹੇ ਸੰਤ ਜਨੋ! ਸੁਣੋ, ਨਾਨਕ ਇਕ ਅਟੱਲ ਨਿਯਮ ਦੱਸਦਾ ਹੈ (ਕਿ) ਪਰਮਾਤਮਾ ਧਰਮ ਅਨੁਸਾਰ ਨਿਆਂ ਅਨੁਸਾਰ ਦੁਨੀਆ ਦੀ ਕਾਰ ਚਲਾ ਰਿਹਾ ਹੈ ॥੧॥

ਪਦ ਅਰਥ ਸਚੁ = ਅਟੱਲ ਨਿਯਮ। ਵਰਤੈ = ਕਾਰ-ਵਿਹਾਰ ਚਲਾਂਦਾ ਹੈ ॥੧॥

SikhNet (Spanish)Nanak habla la Verdad; escuchen, oh Santos, que lo que sea que el Señor hace es recto y justo. (1)

ਆਵਹੁ ਮਿਲਹੁ ਸਹੇਲੀਹੋ, ਮੇਰੇ ਲਾਲ ਜੀਉ; ਹਰਿ ਹਰਿ ਨਾਮੁ ਅਰਾਧੇ. ਰਾਮ ॥

aavahu milahu saheleeho, mere laal jeeo; har har naam araadhe. raam | Ang 542

Sant Singh KhalsaCome and join me, O my beautiful dear beloveds; let's worship the Name of the Lord, Har, Har.
Manmohan SinghCome and meet me, O mates, my venerable beloveds and let us meditate on Lord God's Name.
Manmohan Singh (Punjabi)ਆਓ ਤੇ ਮੈਨੂੰ ਮਿਲੋ, ਹੇ ਸਖੀਓ! ਮੇਰੀ ਪੂਜਨੀਯ ਪਿਆਰੀਓ! ਆਉ ਆਪਾਂ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰੀਏ।
Fareedkot Teekaਹੇ ਮੇਰੇ ਲਾਲ ਜੀਉ ਕੀ ਸਖੀ ਸਹੇਲੀਓ! ਆਓ ਮਿਲਹੁ ਅਰ ਮਿਲ ਕਰ ਕੇ ਮਨ ਬਾਣੀ ਸੇ ਹਰਿ ਨਾਮ ਕਾ ਅਰਾਧਨਾ ਕਰੀਏ॥
Prof. Sahib Singhਹੇ ਸੰਤ-ਜਨ ਸਹੇਲੀਹੋ! ਹੇ ਮੇਰੇ ਪਿਆਰੇ! ਆਓ, ਰਲ ਕੇ ਸੰਤ-ਸੰਗ ਵਿਚ ਬੈਠੋ ਤੇ ਪਰਮਾਤਮਾ ਦਾ ਨਾਮ ਸਦਾ ਸਿਮਰਨ ਕਰੋ।

ਪਦ ਅਰਥ ਅਰਾਧੇ = ਆਰਾਧਦਾ ਹੈ।

SikhNet (Spanish)Vengan, juntémonos, oh mis amados compañeros; vamos a contemplar el Nombre del Señor.

ਕਰਿ ਸੇਵਹੁ ਪੂਰਾ ਸਤਿਗੁਰੂ, ਮੇਰੇ ਲਾਲ ਜੀਉ; ਜਮ ਕਾ ਮਾਰਗੁ ਸਾਧੇ ਰਾਮ ॥

kar sevahu pooraa satiguroo, mere laal jeeo; jam kaa maarag saadhe raam | Ang 542

Sant Singh KhalsaLet's serve the Perfect True Guru, O my dear beloveds, and clear away the Path of Death.
Manmohan SinghLet us perform the Perfect True Guru's service, O my beloveds and smoothen the way of death.
Manmohan Singh (Punjabi)ਆਓ ਆਪਾਂ ਪੂਰਨ ਸੱਚੇ ਗੁਰਾਂ ਦੀ ਘਾਲ ਕਮਾਈਏ, ਹੇ ਮੇਰੀ ਪਿਆਰੀਓ! ਅਤੇ ਮੌਤ ਦੇ ਰਸਤੇ ਨੂੰ ਪੱਧਰਾ ਕਰੀਏ।
Fareedkot Teekaਹੇ ਮੇਰੇ ਪਿਆਰੇ ਜੀ! ਜੋ ਪੂਰਾ ਸਤਿਗੁਰੂ ਹੈ ਤਿਸ ਕੀ ਹਾਥੋਂ ਸੇ ਸੇਵਾ ਕਰੋ। ਜਿਸ ਕਰ ਕੇ ਤੁਮ ਜਮ ਮਾਰਗ ਸਾਧ ਲੇਵੋ, ਭਵ ਜਮ ਕੇ ਰਸਤੇ ਨਾ ਜਾਨਾ ਪੜੇ॥
Prof. Sahib Singhਹੇ ਮੇਰੇ ਪਿਆਰੇ! ਗੁਰੂ ਨੂੰ ਅਭੁੱਲ ਮੰਨ ਕੇ ਗੁਰੂ ਦੀ ਸਰਨ ਪਵੋ ਇੰਜ ਜਮ ਦੇ ਰਸਤੇ ਨੂੰ (ਆਤਮਕ ਮੌਤ) ਨੂੰ ਚੰਗਾ ਬਣਾ ਲਵੋ।

ਪਦ ਅਰਥ ਕਰਿ ਪੂਰਾ = ਅਭੁੱਲ ਮੰਨ ਕੇ। ਮਾਰਗੁ = ਰਸਤਾ। ਸਾਧੇ = ਸਾਧਦਾ ਹੈ, ਚੰਗਾ ਬਣਾ ਲੈਂਦਾ ਹੈ।

SikhNet (Spanish)Vamos a servir a nuestro Guru Perfecto para que conquistemos el terror de la muerte.

ਮਾਰਗੁ ਬਿਖੜਾ. ਸਾਧਿ ਗੁਰਮੁਖਿ; ਹਰਿ ਦਰਗਹ ਸੋਭਾ ਪਾਈਐ ॥

maarag bikharraa. saadh guramukh; har daragah sobhaa paaeeai | Ang 542

Sant Singh KhalsaHaving cleared the treacherous path, as Gurmukhs, we shall obtain honor in the Court of the Lord.
Manmohan SinghHaving smoothed the arduous road, through the Guru, we shall attain honour in the God's court.
Manmohan Singh (Punjabi)ਔਖੇ ਰਸਤੇ ਨੂੰ ਗੁਰਾਂ ਦੇ ਰਾਹੀਂ ਸੁਖਦਾਈ ਬਣਾ ਕੇ, ਅਸੀਂ ਵਾਹਿਗੁਰੂ ਦੇ ਦਰਬਾਰ ਵਿੱਚ ਇੱਜ਼ਤ ਆਬਰੂ ਪਾਵਾਂਗੇ।
Fareedkot Teekaਹੇ ਭਾਈ! ਗੁਰੋਂ ਦ੍ਵਾਰੇ (ਬਿਖੜਾ) ਕਠਨ ਮਾਰਗ ਕੋ ਸਾਧ ਕਰ ਕੇ ਹਰੀ ਕੇ ਦਰਬਾਰ ਮੇਂ ਸੋਭਾ ਕੋ ਪ੍ਰਾਪਤਿ ਹੋਈਏ॥
Prof. Sahib Singhਗੁਰੂ ਦੀ ਸਰਨ ਪੈ ਕੇ ਔਖੇ ਜੀਵਨ-ਰਾਹ ਨੂੰ ਸੋਹਣਾ ਬਣਾ ਕੇ ਪਰਮਾਤਮਾ ਦੀ ਹਜ਼ੂਰੀ ਵਿਚ ਸੋਭਾ ਖੱਟ ਸਕੀਦੀ ਹੈ।

ਪਦ ਅਰਥ ਬਿਖੜਾ = ਔਖਾ। ਸਾਧਿ = ਸਾਧ ਕੇ। ਗੁਰਮੁਖਿ = ਗੁਰੂ ਦੀ ਰਾਹੀਂ। ਪਾਈਐ = ਪ੍ਰਾਪਤ ਕਰ ਲਈਦੀ ਹੈ।

SikhNet (Spanish)Los que abandonan el camino traicionero por Gracia del Guru, son honrados en la Corte del Señor;

ਜਿਨ ਕਉ ਬਿਧਾਤੈ ਧੁਰਹੁ ਲਿਖਿਆ; ਤਿਨੑਾ ਰੈਣਿ ਦਿਨੁ ਲਿਵ ਲਾਈਐ ॥

jin kau bidhaatai dhurahu likhiaa; tinaa rain din liv laaeeai | Ang 542

Sant Singh KhalsaThose who have such pre-ordained destiny, lovingly focus their consciousness on the Lord, night and day.
Manmohan SinghThey whom the Creator has so pre-ordained, fix their attention on the Lord night and day.
Manmohan Singh (Punjabi)ਜਿਨ੍ਹਾਂ ਲਈ ਸਿਰਜਣਹਾਰ ਨੇ ਮੁੱਢ ਤੋਂ ਐਸੀ ਲਿਖਤਾਕਾਰ ਕਰ ਛੱਡੀ ਹੈ, ਉਹ ਰਾਤ ਦਿਹੁੰ ਸਾਈਂ ਨਾਲ ਆਪਣੀ ਬਿਰਤੀ ਜੋੜਦੇ ਹਨ।
Fareedkot Teekaਜਿਨ ਕੋ ਆਦਿ ਸੇ ਹੀ ਬਿਧਾਤਾ ਨੇ ਮਸਤਕ ਮੇਂ ਸੁਭ ਲੇਖ ਲਿਖਾ ਹੈ ਤਿਨੋਂ ਨੇ ਰਾਤ ਦਿਨ ਪਰਮੇਸਰ ਵਿਖੇ ਲਿਉ ਲਾਈ ਹੈ॥
Prof. Sahib Singh(ਪਰ) ਜਿਨ੍ਹਾਂ ਮਨੁੱਖਾਂ ਦੇ ਮੱਥੇ ਤੇ ਆਪਣੀ ਹਜ਼ੂਰੀ ਤੋਂ ਕਰਤਾਰ ਨੇ (ਭਗਤੀ ਦਾ ਲੇਖ) ਲਿਖ ਦਿੱਤਾ ਹੈ, ਉਹਨਾਂ ਮਨੁੱਖਾਂ ਦੀ ਸੁਰਤਿ ਦਿਨ ਰਾਤ (ਪ੍ਰਭੂ-ਚਰਨਾਂ ਵਿਚ) ਲਗੀ ਰਹਿੰਦੀ ਹੈ।

ਪਦ ਅਰਥ ਬਿਧਾਤੈ = ਕਰਤਾਰ ਨੇ। ਧੁਰਹੁ = ਆਪਣੀ ਹਜ਼ੂਰੀ ਤੋਂ। ਰੈਣਿ = ਰਾਤ। ਲਿਵ = ਲਗਨ।

SikhNet (Spanish)sí, noche y día entonémonos en aquéllos que tienen inscrito un Destino lleno de Gracia, en aquéllos que han sido asignados por Dios.

ਹਉਮੈ ਮਮਤਾ ਮੋਹੁ ਛੁਟਾ; ਜਾ ਸੰਗਿ ਮਿਲਿਆ ਸਾਧੇ ॥

haumai mamataa mohu chhuttaa; jaa sang miliaa saadhe | Ang 542

Sant Singh KhalsaSelf-conceit, egotism and emotional attachment are eradicated when one joins the Saadh Sangat, the Company of the Holy.
Manmohan SinghSelf-conceit egoism and worldly love depart, when man meets the society of saints.
Manmohan Singh (Punjabi)ਸਵੈ-ਹੰਗਤਾ, ਅਪਣੱਤ ਅਤੇ ਸੰਸਾਰੀ ਲਗਨ ਦੂਰ ਹੋ ਜਾਂਦੇ ਹਨ, ਜਦ ਬੰਦਾ ਸਤਿ ਸੰਗਤ ਅੰਦਰ ਜੁੜ ਜਾਂਦਾ ਹੈ।
Fareedkot Teekaਜਬ ਪੁਰਸ਼ ਸਾਧੂਓਂ ਕੇ ਸੰਗ ਮਿਲਾ ਤਬ ਹੰਤਾ ਮਮਤਾ ਅਰ ਮੋਹੁ ਤਤਕਾਲ ਛੁਟ ਜਾਤਾ ਭਇਆ॥
Prof. Sahib Singhਜਦੋਂ ਮਨੁੱਖ ਗੁਰੂ ਦੀ ਸੰਗਤ ਵਿਚ ਮਿਲਦਾ ਹੈ ਤਦੋਂ ਉਸ ਦੇ ਅੰਦਰੋਂ ਹਉਮੈ ਮਮਤਾ (ਅਪਣੱਤ) ਦੂਰ ਹੋ ਜਾਂਦੀ ਹੈ, ਮੋਹ ਮੁੱਕ ਜਾਂਦਾ ਹੈ।

ਪਦ ਅਰਥ ਸੰਗਿ ਸਾਧੇ = ਸਾਧੂ-ਗੁਰੂ ਦੀ ਸੰਗਤ ਵਿਚ।

SikhNet (Spanish)Cuando encontramos la Sociedad de los Santos nos liberamos de nuestro ego, del deseo y del ansia por poseer.

ਜਨੁ ਕਹੈ ਨਾਨਕੁ. ਮੁਕਤੁ ਹੋਆ; ਹਰਿ ਹਰਿ ਨਾਮੁ ਅਰਾਧੇ ॥੨॥

jan kahai naanak. mukat hoaa; har har naam araadhe |2| Ang 542

Sant Singh KhalsaSays servant Nanak, one who contemplates the Name of the Lord, Har, Har, is liberated. ||2||
Manmohan SinghSays servant Nanak, the mortal is emancipated by contemplating over the Lord Master's Name.
Manmohan Singh (Punjabi)ਦਾਸ ਨਾਨਕ ਆਖਦਾ ਹੈ, ਕਿ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਜੀਵ ਬੰਦ-ਖਲਾਸ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਪੁਰਸ਼ ਹਰਿ ਹਰਿ ਨਾਮ ਕੋ ਅਰਾਧਨਾ ਕਰ ਕੇ ਮੁਕਤ ਹੂਆ ਹੈ॥੨॥
Prof. Sahib Singhਦਾਸ ਨਾਨਕ ਆਖਦਾ ਹੈ ਕਿ ਸਦਾ ਪਰਮਾਤਮਾ ਦਾ ਨਾਮ ਸਿਮਰ ਕੇ ਮਨੁੱਖ (ਹਉਮੈ ਮਮਤਾ ਮੋਹ ਆਦਿਕ ਦੇ ਪ੍ਰਭਾਵ ਤੋਂ) ਸੁਤੰਤਰ ਹੋ ਜਾਂਦਾ ਹੈ ॥੨॥

ਪਦ ਅਰਥ ਮੁਕਤੁ = ਵਿਕਾਰਾਂ ਤੋਂ ਆਜ਼ਾਦ। ਅਰਾਧੇ = ਅਰਾਧਿ, ਆਰਾਧ ਕੇ ॥੨॥

SikhNet (Spanish)Dice Nanak, aquél que contempla al Señor es redimido para siempre. (2)

ਕਰ ਜੋੜਿਹੁ ਸੰਤ ਇਕਤ੍ਰ ਹੋਇ, ਮੇਰੇ ਲਾਲ ਜੀਉ; ਅਬਿਨਾਸੀ ਪੁਰਖੁ ਪੂਜੇਹਾ ਰਾਮ ॥

kar jorrihu sant ikatr hoe, mere laal jeeo; abinaasee purakh poojehaa raam | Ang 542

Sant Singh KhalsaLet's join hands, O Saints; let's come together, O my dear beloveds, and worship the imperishable, Almighty Lord.
Manmohan SinghO saints, my venerable beloveds, let us get together and with-joined hands, adore the Imperishable Omnipotent Lord.
Manmohan Singh (Punjabi)ਹੇ ਮੇਰੇ ਪੂਜਨੀਯ ਪਿਆਰੇ ਸਾਧੂਓ! ਆਓ ਆਪਾਂ ਇਕੱਠੇ ਹੋਈਏ ਅਤੇ ਹੱਥ ਬੰਨ੍ਹ ਕੇ ਅਮਰ ਅਤੇ ਸਰਬ-ਸ਼ਕਤੀਵਾਨ ਸੁਆਮੀ ਦੀ ਉਪਾਸ਼ਨਾ ਕਰੀਏ।
Fareedkot Teekaਹੇ ਭਾਈ! ਸਭ ਸੰਤ ਇਕਤ੍ਰ ਹੋਇ ਕਰ ਹਾਥ ਜੋੜਹੁ ਔਰ ਮੇਰੇ ਲਾਲ ਜੀ ਅਬਿਨਾਸੀ ਪੁਰਖ ਕੀ ਪੂਜਾ ਕਰੋ॥
Prof. Sahib Singhਹੇ ਮੇਰੇ ਪਿਆਰੇ! ਹੇ ਸੰਤ ਜਨੋ! (ਸਾਧ ਸੰਗਤ ਵਿਚ) ਇਕੱਠੇ ਹੋ ਕੇ ਪਰਮਾਤਮਾ ਅੱਗੇ ਦੋਵੇਂ ਹੱਥ ਜੋੜਿਆ ਕਰੋ, ਤੇ, ਉਸ ਨਾਸ-ਰਹਿਤ ਸਰਬ-ਵਿਆਪਕ ਪਰਮਾਤਮਾ ਦੀ ਭਗਤੀ ਕਰਿਆ ਕਰੋ।

ਪਦ ਅਰਥ ਕਰ = ਹੱਥ {ਬਹੁ-ਵਚਨ}। ਹੋਇ = ਹੋ ਕੇ। ਪੁਰਖੁ = ਸਰਬ-ਵਿਆਪਕ।

SikhNet (Spanish)Únanse, oh amados Santos, y con sus palmas juntas alaben al Ser Eterno.

ਬਹੁ ਬਿਧਿ ਪੂਜਾ ਖੋਜੀਆ, ਮੇਰੇ ਲਾਲ ਜੀਉ; ਇਹੁ ਮਨੁ ਤਨੁ ਸਭੁ ਅਰਪੇਹਾ ਰਾਮ ॥

bahu bidh poojaa khojeea, mere laal jeeo; ihu man tan sabh arapehaa raam | Ang 542

Sant Singh KhalsaI sought Him through uncounted forms of adoration, O my dear beloveds; now, I dedicate my entire mind and body to the Lord.
Manmohan Singh(In vain) did I seek Him through adorations of many kinds. Let us now offer all this mind and body to the Lord, O my beloved.
Manmohan Singh (Punjabi)(ਬੇਅਰਥ ਹੀ) ਮੈਂ ਉਸ ਨੂੰ ਅਨੇਕਾਂ ਤਰ੍ਹਾਂ ਦੀਆਂ ਉਪਾਸ਼ਨਾਵਾਂ ਦੇ ਜਰੀਏ ਭਾਲਿਆ ਹੈ। ਆਓ, ਆਪਾਂ ਹੁਣ ਇਹ ਆਤਮਾ ਤੇ ਦੇਹ ਸਮੂਹ ਸੁਆਮੀ ਨੂੰ ਭੇਟ ਕਰ ਦੇਈਏ, ਹੇ ਮੇਰੇ ਪਿਆਰੇ!
Fareedkot Teekaਮੇਰੇ ਲਾਲ ਜੀਉ ਕੀ ਬਹੁਤ ਪ੍ਰਕਾਰ ਕੀਆਂ ਪੂਜਾ ਖੋਜੀਆਂ ਹੈਂ, ਪਰੰਤੂ ਅਬ ਏਹ ਨਿਸਚ੍ਯ ਕੀਆ ਹੈ ਕਿ ਤਨ ਮਨ ਸਭ ਅਰਪਣ ਕਰ ਦੇਵੋਂ, ਇਹੁ ਉਤਮ ਪੂਜਾ ਹੈ॥
Prof. Sahib Singhਹੇ ਮੇਰੇ ਪਿਆਰੇ! ਮੈਂ ਹੋਰ ਕਈ ਕਿਸਮਾਂ ਦੀ ਪੂਜਾ-ਭੇਟਾ ਭਾਲ ਵੇਖੀ ਹੈ (ਪਰ ਸਭ ਤੋਂ ਸ੍ਰੇਸ਼ਟ ਪੂਜਾ ਇਹ ਹੈ ਕਿ) ਆਪਣਾ ਇਹ ਮਨ ਇਹ ਸਰੀਰ ਸਭ ਭੇਟਾ ਕਰ ਦੇਣਾ ਚਾਹੀਦਾ ਹੈ।

ਪਦ ਅਰਥ ਬਹੁ ਬਿਧਿ = ਕਈ ਕਿਸਮਾਂ ਦੀਆਂ। ਖੋਜੀਆ = ਖੋਜੀਆਂ, ਮੈਂ ਭਾਲ ਵੇਖੀਆਂ ਹਨ। ਅਰਪੇਹਾ = ਭੇਟਾ ਕਰੀਏ।

SikhNet (Spanish)Usando alabanzas de muchos tipos, en vano traté de Obtenerlo; ahora déjenme ofrecer este cuerpo y ésta mente al Señor.

ਮਨੁ ਤਨੁ ਧਨੁ ਸਭੁ ਪ੍ਰਭੂ ਕੇਰਾ; ਕਿਆ ਕੋ ਪੂਜ ਚੜਾਵਏ ॥

man tan dhan sabh prabhoo keraa; kiaa ko pooj charraave | Ang 542

Sant Singh KhalsaThe mind, body and all wealth belong to God; so what can anyone offer to Him in worship?
Manmohan SinghThe mind, body and wealth all belongs to the Lord. What can anyone offer to Him in worship?
Manmohan Singh (Punjabi)ਆਤਮਾ, ਦੇਹ ਅਤੇ ਦੌਲਤ ਸਮੂਹ ਸੁਆਮੀ ਦੇ ਹਨ। ਕੋਈ ਜਣਾ ਉਪਾਸ਼ਨਾ ਵਜੋਂ ਉਸ ਨੂੰ ਕੀ ਭੇਟਾ ਕਰ ਸਕਦਾ ਹੈ?
Fareedkot Teekaਫਿਰ ਇਹ ਬਾਤ ਬਿਚਾਰੇ ਕਿ ਤਨ ਮਨ ਸਭ ਪਿਆਰੇ ਪ੍ਰਭੂ ਕਾ ਹੈ ਫਿਰ ਕੋਈ ਪੂਜਾ ਕਿਆ ਚਢਾਏਗਾ, ਭਾਵ ਤਨ ਮਨ ਅਰਪਣ ਕਾ ਅਭਿਮਾਨ ਨ ਕਰੀਏ॥
Prof. Sahib Singh(ਫਿਰ ਭੀ, ਮਾਣ ਕਾਹਦਾ?) ਇਹ ਮਨ, ਇਹ ਸਰੀਰ, ਇਹ ਧਨ ਸਭ ਪਰਮਾਤਮਾ ਦਾ ਦਿੱਤਾ ਹੋਇਆ ਹੈ, (ਸੋ,) ਕੋਈ ਮਨੁੱਖ (ਆਪਣੀ ਮਲਕੀਅਤ ਦੀ) ਕੇਹੜੀ ਚੀਜ਼ ਭੇਟਾ ਕਰ ਸਕਦਾ ਹੈ?

ਪਦ ਅਰਥ ਕੇਰਾ = ਦਾ। ਕੋ = ਕੋਈ ਮਨੁੱਖ। ਕਿਆ ਪੂਜ = ਕੇਹੜੀ ਸ਼ੈ ਭੇਟਾ ਵਜੋਂ।

SikhNet (Spanish)No obstante, si el cuerpo, la mente y las riquezas pertenecen ya al Señor,

ਜਿਸੁ ਹੋਇ ਕ੍ਰਿਪਾਲੁ ਦਇਆਲੁ ਸੁਆਮੀ; ਸੋ. ਪ੍ਰਭ ਅੰਕਿ ਸਮਾਵਏ ॥

jis hoe kripaal deaal suaamee; so. prabh ank samaave | Ang 542

Sant Singh KhalsaHe alone merges in the lap of God, unto whom the Merciful Lord Master becomes compassionate.
Manmohan SinghHe alone merges into the Lord's lap, unto whom the Merciful Master becomes compassionate.
Manmohan Singh (Punjabi)ਕੇਵਲ ਓਹੀ ਸਾਹਿਬ ਦੀ ਗੋਦ ਅੰਦਰ ਲੀਨ ਹੁੰਦਾ ਹੈ, ਜਿਸ ਉਤੇ ਕ੍ਰਿਪਾਲੂ ਮਾਲਕ ਮੇਹਰਵਾਨ ਹੁੰਦਾ ਹੈ।
Fareedkot Teekaਦਿਆਲ ਸੁਆਮੀ ਆਪ ਹੀ ਤਾਂ ਤੇ ਪ੍ਰੇਮ ਦੇਖ ਕਰ ਕੇ ਜਿਸ ਪਰ ਕ੍ਰਿਪਾਲ ਹੋਤਾ ਹੈ, ਸੋ ਪੁਰਸ਼ ਤਿਸ ਪ੍ਰਭੂ ਕੇ (ਅੰਕਿ) ਸਰੂਪ ਮੇਂ ਸਮਾਵਤਾ ਹੈ, ਭਾਵ ਅਭੇਦ ਹੋਤਾ ਹੈ॥
Prof. Sahib Singhਜਿਸ ਮਨੁੱਖ ਉੱਤੇ ਪ੍ਰਭੂ-ਮਾਲਕ ਕਿਰਪਾਲ ਹੁੰਦਾ ਹੈ ਦਇਆਵਾਨ ਹੁੰਦਾ ਹੈ ਉਹ ਉਸ ਪਰਮਾਤਮਾ ਦੇ ਚਰਨਾਂ ਵਿਚ ਲੀਨ ਹੋ ਜਾਂਦਾ ਹੈ (ਬੱਸ! ਇਹੀ ਹੈ ਭੇਟਾ ਤੇ ਪੂਜਾ)।

ਪਦ ਅਰਥ ਅੰਕਿ = ਅੰਕ ਵਿਚ, ਗੋਦ ਵਿਚ। ਸਮਾਏ = ਲੀਨ ਹੋ ਜਾਂਦਾ ਹੈ।

SikhNet (Spanish)¿qué hay que podamos ofrecer en Alabanza? Quien sea que goce de la Misericordia del Dios Benévolo,

ਭਾਗੁ ਮਸਤਕਿ ਹੋਇ ਜਿਸ ਕੈ; ਤਿਸੁ ਗੁਰ ਨਾਲਿ ਸਨੇਹਾ ॥

bhaag masatak hoe jis kai; tis gur naal sanehaa | Ang 542

Sant Singh KhalsaOne who has such pre-ordained destiny written on his forehead, comes to bear love for the Guru.
Manmohan SinghHe, on whose brow such destiny is write, comes to bear love with the Guru.
Manmohan Singh (Punjabi)ਜਿਸ ਦੇ ਮੱਥੇ ਉਤੇ ਐਹੋ ਜੇਹੀ ਕਿਸਮਤ ਲਿਖੀ ਹੋਈ ਹੈ, ਉਸ ਦੀ ਪ੍ਰੀਤ ਗੁਰਾਂ ਦੇ ਨਾਲ ਲੱਗ ਜਾਂਦੀ ਹੈ।
Fareedkot Teekaਸੋ ਜਿਸ ਕੇ ਮਸਤਕ ਕਾ ਉਤਮ ਭਾਗ ਹੋਇ, ਤਿਸ ਪੁਰਸ਼ ਕਾ ਗੁਰੋਂ ਕੇ ਸਾਥ ਪ੍ਰੇਮ ਹੋਤਾ ਹੈ॥
Prof. Sahib Singhਜਿਸ ਮਨੁੱਖ ਦੇ ਮੱਥੇ ਉੱਤੇ ਭਾਗ ਜਾਗ ਪੈਂਦਾ ਹੈ, ਉਸ ਦਾ ਆਪਣੇ ਗੁਰੂ ਨਾਲ ਪਿਆਰ ਬਣ ਜਾਂਦਾ ਹੈ।

ਪਦ ਅਰਥ ਮਸਤਕਿ = ਮੱਥੇ ਉੱਤੇ। ਸਨੇਹਾ = ਪਿਆਰ

SikhNet (Spanish)se inmerge en el Ser del Señor, y el que lo tiene así inscrito en su Destino, ama a su Guru.

ਜਨੁ ਕਹੈ ਨਾਨਕੁ. ਮਿਲਿ ਸਾਧਸੰਗਤਿ; ਹਰਿ ਹਰਿ ਨਾਮੁ ਪੂਜੇਹਾ ॥੩॥

jan kahai naanak. mil saadhasangat; har har naam poojehaa |3| Ang 542

Sant Singh KhalsaSays servant Nanak, joining the Saadh Sangat, the Company of the Holy, let's worship the Name of the Lord, Har, Har. ||3||
Manmohan SinghSays Slave Nanak, joining the saints society, let us worship the Lord God's Name.
Manmohan Singh (Punjabi)ਗੋਲਾ ਨਾਨਕ ਆਖਦਾ ਹੈ, ਸਤਿ ਸੰਗਤ ਅੰਦਰ ਜੁੜ ਕੇ ਆਓ ਆਪਾਂ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਪੂਜੀਏ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਸਾਧ ਸੰਗਤ ਮੇਂ ਮਿਲ ਕਰ ਕੇ ਹਰਿ ਹਰਿ ਨਾਮ ਕਾ ਪੂਜਨ ਕਰਤਾ ਹੈ, ਭਾਵ ਨਾਮ ਜਪਤਾ ਹੈ॥੩॥
Prof. Sahib Singhਦਾਸ ਨਾਨਕ ਆਖਦਾ ਹੈ ਕਿ ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ॥੩॥

ਪਦ ਅਰਥ ਮਿਲਿ = ਮਿਲ ਕੇ। ਪੂਜੇਹਾ = ਪੂਜੀਏ ॥੩॥

SikhNet (Spanish)Dice Nanak, únete a la Sociedad de los Santos y alaba el Nombre del Señor. (3)

ਦਹ ਦਿਸ ਖੋਜਤ ਹਮ ਫਿਰੇ, ਮੇਰੇ ਲਾਲ ਜੀਉ; ਹਰਿ ਪਾਇਅੜਾ ਘਰਿ ਆਏ ਰਾਮ ॥

deh dis khojat ham fire, mere laal jeeo; har paaeiarraa ghar aae raam | Ang 542

Sant Singh KhalsaI wandered around, searching in the ten directions, O my dear beloveds, but I came to find the Lord in the home of my own being.
Manmohan SinghI have been searching in ten directions, O my honourable beloved, but have found God in my heart home on return.
Manmohan Singh (Punjabi)ਮੈਂ ਦਸੀਂ ਪਾਸੀਂ ਲੱਭਦਾ ਫਿਰਿਆ ਹਾਂ, ਹੇ ਮੇਰੇ ਪਤਵੰਤ ਪਿਆਰਿਆ! ਪ੍ਰੰਤੂ ਵਾਪਸ ਆ ਕੇ ਮੈਂ ਵਾਹਿਗੁਰੂ ਨੂੰ ਆਪਣੇ ਹਿਰਦੇ-ਧਾਮ ਵਿਚੋਂ ਹੀ ਪਾ ਲਿਆ ਹੈ।
Fareedkot Teekaਹੇ ਭਾਈ! ਦਸੋਂ ਦਿਸਾ ਹਮ ਲਾਲ ਜੀ ਕੋ ਖੋਜਤੇ ਫਿਰੇ, ਜਬ ਫਿਰ ਅਪਨੇ ਹੀ ਘਰ ਮੇਂ ਆਏ ਤਬ ਹਰਿ ਜੀ ਮੇਰੇ ਕੋ ਮਿਲਾ॥
Prof. Sahib Singhਹੇ ਮੇਰੇ ਪਿਆਰੇ! (ਪਰਮਾਤਮਾ ਨੂੰ ਲੱਭਣ ਵਾਸਤੇ) ਅਸੀਂ ਦਸੀਂ ਪਾਸੀਂ ਭਾਲ ਕਰਦੇ ਫਿਰੇ, ਪਰ ਉਸ ਪਰਮਾਤਮਾ ਨੂੰ ਹੁਣ ਹਿਰਦੇ-ਘਰ ਵਿਚ ਹੀ ਆ ਕੇ ਲੱਭ ਲਿਆ ਹੈ।

ਪਦ ਅਰਥ ਦਹਦਿਸ = ਦਸੀਂ ਪਾਸੀਂ। ਪਾਇਅੜਾ = ਲੱਭ ਲਿਆ। ਘਰਿ = ਹਿਰਦੇ-ਘਰ ਵਿਚ। ਆਏ = ਆਇ, ਆ ਕੇ।

SikhNet (Spanish)Busqué a mi Señor por todas direcciones y Lo encontré en mi propio hogar,

ਹਰਿ ਮੰਦਰੁ ਹਰਿ ਜੀਉ; ਸਾਜਿਆ, ਮੇਰੇ ਲਾਲ ਜੀਉ; ਹਰਿ ਤਿਸੁ ਮਹਿ ਰਹਿਆ ਸਮਾਏ ਰਾਮ ॥

har mandar har jeeo; saajiaa, mere laal jeeo; har tis meh rahiaa samaae raam | Ang 542

Sant Singh KhalsaThe Dear Lord has fashioned the body as the temple of the Lord, O my dear beloveds; the Lord continues to dwell there.
Manmohan SinghThe reverend Lord has made this body palace, O my beloved, and there in the Lord continues to abide.
Manmohan Singh (Punjabi)ਪੂਜਨੀਯ ਪ੍ਰਭੂ ਨੇ ਦੇਹ ਰੂਪੀ ਮਹਿਲ ਬਣਾਇਆ ਹੈ, ਹੇ ਮੇਰੇ ਪਿਆਰਿਆ! ਉਸ ਅੰਦਰ ਪ੍ਰਭੂ ਵੱਸ ਰਿਹਾ ਹੈ।
Fareedkot Teekaਇਹ ਹਰਿ ਕਾ ਮੰਦਰ, ਭਾਵ ਸਰੀਰ ਮੇਰੇ ਲਾਲ ਜੀ ਨੇ ਬਨਾਇਆ ਹੈ ਔਰ ਫਿਰ ਹਰੀ ਤਿਸੀ ਮੇਂ ਸਮਾਇ ਰਹਾ ਹੈ॥
Prof. Sahib Singhਹੇ ਮੇਰੇ ਪਿਆਰੇ! (ਇਸ ਮਨੁੱਖਾ ਸਰੀਰ ਨੂੰ) ਪਰਮਾਤਮਾ ਨੇ ਆਪਣੇ ਰਹਿਣ ਲਈ ਘਰ ਬਣਾਇਆ ਹੋਇਆ ਹੈ, ਪਰਮਾਤਮਾ ਇਸ (ਸਰੀਰ-ਘਰ) ਵਿਚ ਟਿਕਿਆ ਰਹਿੰਦਾ ਹੈ।

ਪਦ ਅਰਥ ਹਰਿ ਮੰਦਰੁ = ਹਰੀ ਨੇ ਆਪਣੇ ਰਹਿਣ ਲਈ ਘਰ।

SikhNet (Spanish)pues nuestra Alma es el Templo del Señor y en ella habita nuestro Dios.

ਸਰਬੇ ਸਮਾਣਾ ਆਪਿ ਸੁਆਮੀ; ਗੁਰਮੁਖਿ ਪਰਗਟੁ ਹੋਇਆ ॥

sarabe samaanaa aap suaamee; guramukh paragatt hoeaa | Ang 542

Sant Singh KhalsaThe Lord and Master Himself is pervading everywhere; through the Guru, He is revealed.
Manmohan SinghThe Lord abides in all and through the Guru, He manifests Himself.
Manmohan Singh (Punjabi)ਸਾਹਿਬ ਸਾਰਿਆਂ ਅੰਦਰ ਰਮਿਆ ਹੋਇਆ ਹੈ ਅਤੇ ਗੁਰਾਂ ਦੇ ਰਾਹੀਂ ਹੀ, ਉਹ ਆਪਣੇ ਆਪ ਨੂੰ ਜ਼ਾਹਰ ਕਰਦਾ ਹੈ।
Fareedkot Teekaਸਭ ਮੇਂ ਆਪ ਸਮਾਇਆ ਹੂਆ ਐਸਾ ਜੋ ਮੇਰਾ ਸੁਆਮੀ ਹੈ, ਸੋ ਗੁਰੋਂ ਦੁਆਰੇ ਪ੍ਰਗਟ ਹੂਆ ਹੈ॥
Prof. Sahib Singhਮਾਲਕ-ਪ੍ਰਭੂ ਆਪ ਹੀ ਸਾਰੇ ਜੀਵਾਂ ਵਿਚ ਵਿਆਪਕ ਹੋ ਰਿਹਾ ਹੈ, ਪਰ ਉਸ ਦੀ ਇਸ ਹੋਂਦ ਦਾ ਪਰਕਾਸ਼ ਗੁਰੂ ਦੀ ਸਰਨ ਪਿਆਂ ਹੀ ਹੁੰਦਾ ਹੈ।

ਪਦ ਅਰਥ ਸਰਬੇ = ਸਭ ਜੀਵਾਂ ਵਿਚ। ਗੁਰਮੁਖਿ = ਗੁਰੂ ਦੀ ਰਾਹੀਂ।

SikhNet (Spanish)Mi Maestro prevalece en todo, pero se manifiesta sólo a través del Guru,

ਮਿਟਿਆ ਅਧੇਰਾ ਦੂਖੁ ਨਾਠਾ; ਅਮਿਉ ਹਰਿ ਰਸੁ ਚੋਇਆ ॥

mittiaa adheraa dookh naatthaa; amiau har ras choeaa | Ang 542

Sant Singh KhalsaDarkness is dispelled, and pains are removed, when the sublime essence of the Lord's Ambrosial Nectar trickles down.
Manmohan SinghWhen the Guru trickles the essence of God's Nectar into man's mouth, his darkness is dispelled and troubles removed.
Manmohan Singh (Punjabi)ਜਦ ਗੁਰੂ ਜੀ ਬੰਦੇ ਦੇ ਮੂੰਹ ਵਿੱਚ ਵਾਹਿਗੁਰੂ ਦੇ ਅੰਮ੍ਰਿਤ ਦਾ ਰੱਸ ਚੋਦੇਂ ਹਨ, ਉਸ ਦਾ ਅੰਧੇਰਾ ਦੁਰ ਹੋ ਜਾਂਦਾ ਹੈ ਅਤੇ ਦੁਖੜੇ ਮਿਟ ਜਾਂਦੇ ਹਨ।
Fareedkot Teekaਤਬ ਅਗ੍ਯਾਨ ਰੂਪ ਅੰਧੇਰਾ ਮਿਟ ਗ੍ਯਾ ਹੈ ਅਰ ਦੁਖ ਦੂਰ ਭਾਗ ਗ੍ਯਾ ਹੈ, ਜਬ ਗੁਰੋਂ ਨੇ ਹਰਿ ਰਸ ਅੰਮ੍ਰਿਤ ਰੂਪ (ਚੋਇਆ), ਭਾਵ ਰਿਦੇ ਮੇਂ ਪ੍ਰਾਪਤਿ ਕੀਆ ਹੈ॥
Prof. Sahib Singh(ਗੁਰੂ ਜਿਸ ਮਨੁੱਖ ਦੇ ਮੂੰਹ ਵਿਚ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਨਾਮ-ਰਸ ਚੋ ਦੇਂਦਾ ਹੈ, (ਉਸ ਦੇ ਅੰਦਰੋਂ ਮਾਇਆ ਦੇ ਮੋਹ ਦਾ) ਹਨੇਰਾ ਮਿਟ ਜਾਂਦਾ ਹੈ, ਉਸ ਦਾ ਸਾਰਾ ਦੁੱਖ ਦੂਰ ਹੋ ਜਾਂਦਾ ਹੈ।

ਪਦ ਅਰਥ ਅਧੇਰਾ = ਹਨੇਰਾ। ਨਾਠਾ = ਨੱਠ ਗਿਆ। ਅਮਿਉ = ਅੰਮ੍ਰਿਤੁ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ।

SikhNet (Spanish)y así nuestra oscuridad es disipada, nuestras aflicciones desaparecen y el Néctar del Señor gotea en nuestros labios.

ਜਹਾ ਦੇਖਾ ਤਹਾ ਸੁਆਮੀ; ਪਾਰਬ੍ਰਹਮੁ ਸਭ ਠਾਏ ॥

jahaa dekhaa tahaa suaamee; paarabraham sabh tthaae | Ang 542

Sant Singh KhalsaWherever I look, the Lord and Master is there. The Supreme Lord God is everywhere.
Manmohan SinghWither-so-ever I look thither I find the Lord. The Transcendent Lord is pervading everywhere.
Manmohan Singh (Punjabi)ਜਿੱਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਹੀ ਸਾਹਿਬ ਨੂੰ ਪਾਉਂਦਾ ਹਾਂ, ਪਰਮ ਪ੍ਰਭੂ ਹਰ ਥਾਂ ਰਮਿਆ ਹੋਇਆ ਹੈ।
Fareedkot Teekaਅਬ ਜਹਾਂ ਦੇਖਤਾ ਹੂੰ ਤਹਾਂ ਹੀ ਪਾਰਬ੍ਰਹਮ ਸੁਆਮੀ ਸਭ ਸਥਾਨੋਂ ਮੇਂ ਬਿਰਾਜਮਾਨ ਹੈ॥
Prof. Sahib Singh(ਗੁਰੂ ਦੀ ਕਿਰਪਾ ਨਾਲ ਹੁਣ) ਮੈਂ ਜਿੱਧਰ ਵੇਖਦਾ ਹਾਂ ਉਧਰ ਹੀ ਮੈਨੂੰ ਮਾਲਕ ਪਰਮਾਤਮਾ ਸਭ ਥਾਈਂ ਵੱਸਦਾ ਦਿੱਸਦਾ ਹੈ।

ਪਦ ਅਰਥ ਠਾਏ = ਠਾਈਂ, ਥਾਈਂ।

SikhNet (Spanish)El Señor está donde volteo a ver; Él, el Señor Trascendente, prevalece en todo y por todas partes.

ਜਨੁ ਕਹੈ ਨਾਨਕੁ. ਸਤਿਗੁਰਿ ਮਿਲਾਇਆ; ਹਰਿ ਪਾਇਅੜਾ ਘਰਿ ਆਏ ॥੪॥੧॥

jan kahai naanak. satigur milaaeaa; har paaeiarraa ghar aae |4|1| Ang 542

Sant Singh KhalsaSays servant Nanak, meeting the True Guru, I have found the Lord, within the home of my own being. ||4||1||
Manmohan SinghSays slave Nanak, the True Guru has united me with God, and I have found Him on returning to mind's home.
Manmohan Singh (Punjabi)ਗੁਲਾਮ ਨਾਨਕ ਆਖਦਾ ਹੈ, ਸੱਚੇ ਗੁਰਾਂ ਨੇ ਮੈਨੂੰ ਵਾਹਿਗੁਰੂ ਨਾਲ ਮਿਲਾ ਦਿੱਤਾ ਹੈ। ਹਿਰਦੇ-ਗ੍ਰਿਹ ਵਿੱਚ ਵਾਪਸ ਮੁੜ ਕੇ ਮੈਂ ਉਸ ਨੂੰ ਪਾ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਦਾਸ ਘਰ ਆਏ, ਭਾਵ ਅੰਤਰ ਮੁਖ ਹੂਏ ਤਬ ਸਤਗੁਰਾਂ ਦਾ ਮਿਲਾਇਆ ਹੂਆ ਹਰੀ ਪਾਯਾ ਹੈ॥੪॥੧॥☬ਇਸ ਸਬਦ ਕੀ ਤੀਨ ਪੌੜੀ ਮੇਂ ਸੰਤਾਂ ਆਗੇ ਪ੍ਰਾਰਥਨਾ ਚਉਥੀ ਪਉੜੀ ਮੇਂ ਮਿਲਾਪ ਕਾ ਅਨੰਦ ਕਹਾ ਹੈ। ਬੇਨਤੀ ਕਰਤੇ ਹੂਏ ਕਹਤੇ ਹੈਂ:
Prof. Sahib Singhਦਾਸ ਨਾਨਕ ਆਖਦਾ ਹੈ-ਗੁਰੂ ਨੇ ਮੈਨੂੰ ਪਰਮਾਤਮਾ ਮਿਲਾ ਦਿੱਤਾ ਹੈ, ਮੈਂ ਪਰਮਾਤਮਾ ਨੂੰ ਆਪਣੇ ਹਿਰਦੇ-ਘਰ ਵਿਚ ਆ ਕੇ ਲੱਭ ਲਿਆ ਹੈ ॥੪॥੧॥

ਪਦ ਅਰਥ ਸਤਿਗੁਰਿ = ਗੁਰੂ ਨੇ ॥੪॥੧॥

SikhNet (Spanish)Dice Nanak, cuando el Señor nos une con el Guru Verdadero, Lo recibimos en nuestro propio hogar. (4-1)
Answers quote the Granth verbatim with Ang citations. AI commentary is not Gurbani and not a religious ruling.