ਗੂਜਰੀ ਮਹਲਾ ੫ ਪੰਚਪਦਾ ਘਰੁ ੨ ॥
goojaree mahalaa 5 panchapadaa ghar 2 |
Sant Singh KhalsaGoojaree, Fifth Mehl, Panch-Pada, Second House:
Manmohan SinghGujri 5th Guru. Panchpada.
Manmohan Singh (Punjabi)ਗੂਜਰੀ ਪੰਜਵੀਂ ਪਾਤਿਸ਼ਾਹੀ ਪੰਚਪਦਾ।
Prof. Sahib Singhਰਾਗ ਗੂਜਰੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਪੰਜ-ਬੰਦਾਂ ਵਾਲੀ ਬਾਣੀ।ਪਦ ਅਰਥ ਪੰਚਪਦਾ = ਪੰਜ ਬੰਦਾਂ ਵਾਲਾ ਸ਼ਬਦ।
SikhNet (Spanish)Guyeri, Mejl Guru Aryan, Quinto Canal Divino, Panch-Padas.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace he is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਪ੍ਰਥਮੇ. ਗਰਭ ਮਾਤਾ ਕੈ ਵਾਸਾ; ਊਹਾ ਛੋਡਿ ਧਰਨਿ ਮਹਿ ਆਇਆ ॥
prathame. garabh maataa kai vaasaa; aoohaa chhodd dharan meh aaeaa |
Sant Singh KhalsaFirst, he came to dwell in his mother's womb; leaving it, he came into the world.
Manmohan SinghMy troubles have ended peace is enshrined in me and my fire of desire is quenched.
Manmohan Singh (Punjabi)ਆਦਮੀ ਦਾ ਪਹਿਲਾ ਵਸੇਬਾ ਆਪਣੀ ਮਾਂ ਦੇ ਰਹਿਮ ਵਿੱਚ ਹੁੰਦਾ ਹੈ। ਉਸ ਨੂੰ ਤਿਆਗ ਕੇ ਉਹ ਜਗਤ ਵਿੱਚ ਆਉਂਦਾ ਹੈ।
Fareedkot Teekaਹੇ ਜੀਵ! ਤੂੰ ਦੇਖ ਪਹਿਲੇ ਮਾਤਾ ਕੇ ਗਰਭ ਮੇਂ ਰਹਤਾ ਥਾ। ਉਸ ਸਥਾਨ ਕੋ ਤਿਆਗ ਕਰ ਅਬ ਤੂੰ ਪ੍ਰਿਥਵੀ ਮੇਂ ਆਯਾ ਹੈਂ॥
Prof. Sahib Singhਜੀਵ ਪਹਿਲਾਂ ਮਾਂ ਦੇ ਪੇਟ ਵਿਚ ਆ ਨਿਵਾਸ ਕਰਦਾ ਹੈ, (ਫਿਰ) ਉਹ ਥਾਂ ਛੱਡ ਕੇ ਧਰਤੀ ਤੇ ਆਉਂਦਾ ਹੈ।ਪਦ ਅਰਥ ਪ੍ਰਥਮੇ = ਪਹਿਲਾਂ। ਊਹਾ = ਉਹ ਥਾਂ। ਧਰਨਿ = ਧਰਤੀ।
SikhNet (Spanish)Primero el hombre es puesto en un vientre y de ahí entra a la Tierra.
ਚਿਤ੍ਰ ਸਾਲ, ਸੁੰਦਰ ਬਾਗ ਮੰਦਰ; ਸੰਗਿ. ਨ ਕਛਹੂ ਜਾਇਆ ॥੧॥
chitr saal, sundar baag mandar; sang. na kachhahoo jaaeaa |1|
Sant Singh KhalsaSplendid mansions, beautiful gardens and palaces - none of these shall go with him. ||1||
Manmohan SinghThe Name treasure the True Guru has established in me which neither dies nor goes anywhere.
Manmohan Singh (Punjabi)ਖੁਸ਼ਨਮਾ ਘਰ, ਸੁਹਣੇ ਬਗੀਚੇ ਅਤੇ ਮਹਿਲ, ਕੁਝ ਭੀ ਉਸ ਦੇ ਨਾਲ ਨਹੀਂ ਜਾਣਾ।
Fareedkot Teekaਚਿਤ੍ਰਕਾਰੀ ਵਾਲੇ ਮਹਲ ਔਰ ਸੁੰਦਰ ਬਾਗੀਚੇ ਜੋ ਦ੍ਰਿਸ੍ਯਮਾਨ ਪਦਾਰਥ ਹੈਂ, ਸੋ ਕਛੁ ਭੀ ਸੰਗ ਨਹੀਂ ਜਾਇਆ ਕਰਤਾ॥੧॥
Prof. Sahib Singh(ਇਥੇ) ਚਿਤ੍ਰੇ ਹੋਏ ਮਹਲ-ਮਾੜੀਆਂ ਤੇ ਸੋਹਣੇ ਬਾਗ਼ (ਵੇਖ ਵੇਖ ਕੇ ਖ਼ੁਸ਼ ਹੁੰਦਾ ਹੈ, ਪਰ ਇਹਨਾਂ ਵਿਚੋਂ) ਕੋਈ ਭੀ ਚੀਜ਼ (ਅਖ਼ੀਰ ਵੇਲੇ ਜੀਵ ਦੇ) ਨਾਲ ਨਹੀਂ ਜਾਂਦੀ ॥੧॥ਪਦ ਅਰਥ ਚਿਤ੍ਰ = ਤਸਵੀਰਾਂ। ਚਿਤ੍ਰਸਾਲ = ਤਸਵੀਰਾਂ ਨਾਲ ਸਜੇ ਹੋਏ ਮਹਲ। ਸੰਗਿ = ਨਾਲ। ਕਛਹੂ = ਕੁਝ ਭੀ ॥੧॥
SikhNet (Spanish)Pero los palacios espléndidos, las galerías de arte y los bellos jardines que él obtiene, no lo acompañan ni se van con él. (1)
ਅਵਰ ਸਭ ਮਿਥਿਆ; ਲੋਭ ਲਬੀ ॥
avar sabh mithiaa; lobh labee |
Sant Singh KhalsaAll other greeds of the greedy are false.
Manmohan SinghAll other greeds of the greedy soul are false.
Manmohan Singh (Punjabi)ਲਾਲਚੀ ਆਤਮਾ ਦੇ ਹੋਰ ਸਾਰੇ ਲਾਲਚ ਕੂੜੇ ਹਨ।
Fareedkot Teekaਲੋਭ ਕਰ ਜਿਨ ਪਦਾਰਥੋਂ ਕਾ ਤੂੰ (ਲਬੀ) ਲਾਲਚੀ ਬਨਾ ਹੈ, ਸੋ ਬਿਨਾਂ ਪਰਮੇਸ੍ਵਰ ਤੇ ਜਿਤਨੇ ਅਵਰ ਪਦਾਰਥ ਹੈਂ, ਸੋ ਝੂਠੇ ਹੈਂ॥
Prof. Sahib Singhਹੋਰ ਸਾਰੇ ਲੋਭ ਲਾਲਚ ਝੂਠੇ ਹਨ।ਪਦ ਅਰਥ ਮਿਥਿਆ = ਝੂਠਾ।
SikhNet (Spanish)Toda la avaricia es vana, pues el Nombre del Señor,
ਗੁਰਿ ਪੂਰੈ. ਦੀਓ ਹਰਿ ਨਾਮਾ; ਜੀਅ ਕਉ. ਏਹਾ ਵਸਤੁ ਫਬੀ ॥੧॥ ਰਹਾਉ ॥
gur poorai. deeo har naamaa; jeea kau. ehaa vasat fabee |1| rahaau |
Sant Singh KhalsaThe Perfect Guru has given me the Name of the Lord, which my soul has come to treasure. ||1||Pause||
Manmohan SinghThe Perfect Guru has given me the God's Name a thing which behaves my soul. Pause.
Manmohan Singh (Punjabi)ਪੂਰਨ ਗੁਰਾਂ ਨੇ ਮੈਨੂੰ ਵਾਹਿਗੁਰੂ ਦਾ ਨਾਮ ਦਿੱਤਾ ਹੈ। ਏਹੋ ਹੀ ਇਕ ਵਸਤੂ ਹੈ ਜੋ ਮੇਰੀ ਆਤਮਾ ਨੂੰ ਫਬਦੀ ਹੈ। ਠਹਿਰਾਉ।
Fareedkot Teekaਸਚਾ ਪਦਾਰਥੁ ਯਹ ਹੈ, ਜੋ ਗੁਰੋਂ ਨੇ ਹਰਿ ਨਾਮ ਕਾ ਉਪਦੇਸ ਦੀਆ ਹੈ, ਯਹੀ ਵਸਤੁ ਜੀਵ ਕੋ ਫਬੀ ਹੈ, ਭਾਵ ਇਸੀ ਕਰ ਕੇ ਜਨਮ ਸਫਲੁ ਹੂਆ ਹੈ॥੧॥ ਰਹਾਉ ॥
Prof. Sahib Singh(ਜੇ ਕਿਸੇ ਮਨੁੱਖ ਨੂੰ ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ ਦੇ ਦਿੱਤਾ, ਤਾਂ ਇਹ ਨਾਮ ਹੀ (ਉਸ ਦੀ) ਜਿੰਦ ਵਾਸਤੇ ਸੁਖਾਵੀਂ ਚੀਜ਼ ਹੈ ॥੧॥ ਰਹਾਉ ॥ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਨੇ। ਜੀਅ ਕਉ = ਜਿੰਦ ਵਾਸਤੇ। ਫਬੀ = ਸੁਖਾਵੀਂ ॥੧॥ ਰਹਾਉ ॥
SikhNet (Spanish)dado por el Guru, es lo único que sirve para el Alma. (1‑Pausa)
ਇਸਟ ਮੀਤ ਬੰਧਪ ਸੁਤ ਭਾਈ; ਸੰਗਿ ਬਨਿਤਾ ਰਚਿ ਹਸਿਆ ॥
eisatt meet bandhap sut bhaaee; sang banitaa rach hasiaa |
Sant Singh KhalsaSurrounded by dear friends, relatives, children, siblings and spouse, he laughs playfully.
Manmohan SinghSurrounded by dear friends relations sons, brothers and wife the mortal playfully laughs.
Manmohan Singh (Punjabi)ਪਿਆਰੇ ਮਿੱਤ੍ਰਾਂ, ਸਨਬੰਧੀਆਂ, ਪੁੱਤ੍ਰਾਂ, ਭਰਾਵਾਂ ਅਤੇ ਪਤਨੀ ਨਾਲ ਲੱਗ ਕੇ ਪ੍ਰਾਣੀ ਹਾਸੇ ਤਮਾਸ਼ੇ ਕਰਦਾ ਹੈ।
Fareedkot Teekaਜਾਨ (ਇਸਟ ਮੀਤ) ਪ੍ਰਿਯ ਮ੍ਰਿਤ (ਬੰਧਪ) ਸਨਬੰਧੀ ਪੁਤ੍ਰ ਔ ਇਸਤ੍ਰੀ ਕੇ ਸੰਗ ਰਚ ਕਰ ਹਸਿਆ ਕਰਤਾ ਹੈਂ॥
Prof. Sahib Singhਪਿਆਰੇ ਮਿੱਤਰ, ਰਿਸ਼ਤੇਦਾਰ, ਪੁੱਤਰ, ਭਰਾ, ਇਸਤ੍ਰੀ-ਇਹਨਾਂ ਨਾਲ ਗੂੜਾ ਪਿਆਰ ਪਾ ਕੇ ਜੀਵ ਹੱਸਦਾ-ਖੇਡਦਾ ਰਹਿੰਦਾ ਹੈ,ਪਦ ਅਰਥ ਇਸਟ = ਪਿਆਰੇ। ਬੰਧਪ = ਰਿਸ਼ਤੇਦਾਰ। ਸੁਤ = ਪੁੱਤਰ। ਬਨਿਤਾ = ਇਸਤ੍ਰੀ। ਰਚਿ = ਰਚ-ਮਿਚ ਕੇ, ਗੂੜਾ ਪਿਆਰ ਪਾ ਕੇ।
SikhNet (Spanish)Uno está involucrado con sus queridos amigos, parientes, hijos, hermanos y se regocija alegremente con su esposa,
ਜਬ ਅੰਤੀ ਅਉਸਰੁ. ਆਇ ਬਨਿਓ ਹੈ; ਉਨੑ ਪੇਖਤ ਹੀ, ਕਾਲਿ ਗ੍ਰਸਿਆ ॥੨॥
jab antee aausar. aae banio hai; una pekhat hee, kaal grasiaa |2|
Sant Singh KhalsaBut when the very last moment arrives, Death seizes him, while they merely look on. ||2||
Manmohan SinghBut when the last moment arrives death seizes him, while they look on.
Manmohan Singh (Punjabi)ਪ੍ਰੰਤੂ ਜਦ ਅਖੀਰ ਦਾ ਵੇਲਾ ਆ ਢੁੱਕਦਾ ਹੈ, ਤਾਂ ਉਨ੍ਹਾਂ ਦੇ ਵੇਖਦਿਆਂ ਹੀ ਮੌਤ ਉਸ ਨੂੰ ਪਕੜ ਲੈਂਦੀ ਹੈ।
Fareedkot Teekaਜਬ ਅੰਤ ਕਾ ਸਮਾਂ ਅਇ ਬਨਾ ਹੈ ਤਬ ਉਨ ਸਭ ਸੰਬੰਧੀਓਂ ਕੋ ਦੇਖਤੇ ਹੀ ਕਾਲ ਨੇ ਗ੍ਰਸਿ ਲੀਆ ਹੈ। ਭਾਵ ਯਹ ਹੈ ਕਿ ਵਹੁ ਕੁਛੁ ਸਹਾਯਤਾ ਨਹੀਂ ਕਰ ਸਕਤੇ ॥੨॥
Prof. Sahib Singhਪਰ ਜਿਸ ਵੇਲੇ ਅੰਤਲਾ ਸਮਾ ਆ ਪੁੱਜਦਾ ਹੈ, ਉਹਨਾਂ ਸਭਨਾਂ ਦੇ ਵੇਂਹਦਿਆਂ ਵੇਂਹਦਿਆਂ ਮੌਤ ਨੇ ਆ ਫੜਨਾ ਹੁੰਦਾ ਹੈ ॥੨॥ਪਦ ਅਰਥ ਅੰਤੀ ਅਉਸਰੁ = ਅਖ਼ੀਰਲਾ ਸਮਾਂ, ਮੌਤ ਦੀ ਘੜੀ। ਕਾਲਿ = ਮੌਤ ਨੇ। ਗ੍ਰਸਿਆ = ਆ ਫੜਿਆ ॥੨॥
SikhNet (Spanish)pero cuando el fin llega, en la presencia de todos ellos, la garra de la muerte se lo lleva.(2)
ਕਰਿ ਕਰਿ ਅਨਰਥ. ਬਿਹਾਝੀ ਸੰਪੈ; ਸੁਇਨਾ ਰੂਪਾ ਦਾਮਾ ॥
kar kar anarath. bihaajhee sanpai; sueinaa roopaa daamaa |
Sant Singh KhalsaBy continual oppression and exploitation, he accumulates wealth, gold, silver and money,
Manmohan SinghBy continuously exercising oppression, man amasses wealth, gold silver and rupees.
Manmohan Singh (Punjabi)ਅਤਿਆਚਾਰ ਕਰ ਕਰ ਕੇ, ਇਨਸਾਨ ਧਨ-ਦੌਲਤ, ਸੋਨਾ, ਚਾਂਦੀ ਅਤੇ ਰੁਪਏ ਇਕੱਤਰ ਕਰਦਾ ਹੈ।
Fareedkot Teekaਜੋ ਸੋਨਾਂ ਚਾਂਦੀ ਰੁਪੈਯਾ ਰੂਪ ਮਾਯਾ ਬੜੇ ਬਡੇ ਅਨਰਥ ਕਰ ਕੇ (ਬਿਹਾਝੀ) ਖਰੀਦੀ, ਭਾਵ ਇਕਤ੍ਰ ਕਰੀ ਥੀ॥
Prof. Sahib Singh(ਸਾਰੀ ਉਮਰ) ਧੱਕੇ ਜ਼ੁਲਮ ਕਰ ਕਰ ਕੇ ਮਨੁੱਖ ਦੌਲਤ ਸੋਨਾ ਚਾਂਦੀ ਰੁਪਏ ਇਕੱਠੇ ਕਰਦਾ ਰਹਿੰਦਾ ਹੈ।ਪਦ ਅਰਥ ਅਨਰਥ = ਧੱਕੇ, ਪਾਪ। ਸੰਪੈ = ਦੌਲਤ। ਰੂਪਾ = ਚਾਂਦੀ। ਦਾਮਾ = ਦਮੜੇ।
SikhNet (Spanish)A través de interminables abusos y explotaciones uno logra por fin atesorar la plata,
ਭਾੜੀ ਕਉ ਓਹੁ ਭਾੜਾ ਮਿਲਿਆ; ਹੋਰੁ ਸਗਲ ਭਇਓ ਬਿਰਾਨਾ ॥੩॥
bhaarree kau ohu bhaarraa miliaa; hor sagal bheo biraanaa |3|
Sant Singh Khalsabut the load-bearer gets only paltry wages, while the rest of the money passes on to others. ||3||
Manmohan SinghBut the hireling only gets the hire thereof and all else passes on to others.
Manmohan Singh (Punjabi)ਪਰ ਕਿਰਾਏ ਦੇ ਟੱਟੂ ਨੂੰ ਕੇਵਲ ਉਸ ਦਾ ਕਰਾਇਆ ਹੀ ਮਿਲਦਾ ਹੈ, ਬਾਕੀ ਸਾਰਾ ਕੁਛ ਹੋਰਨਾਂ ਕੋਲ ਚਲਿਆ ਜਾਂਦਾ ਹੈ।
Fareedkot Teekaਸੋ (ਭਾੜੀ ਕਉ) ਭਾੜਾ ਲੇਨੇ ਵਾਲੇ ਜੀਵ ਕੋ ਭਾੜਾ ਮਿਲਾ, ਜੋ ਖਾਇ ਪਹਿਨ ਲੀਆ ਸੋ ਇਸ ਕਾ ਥਾ ਔਰ ਸਭ ਧਨ ਦੂਸਰੋਂ ਕਾ ਹੋ ਗ੍ਯਾ॥੩॥
Prof. Sahib Singh(ਜਿਵੇਂ ਕਿਸੇ) ਮਜ਼ਦੂਰ ਨੂੰ ਮਜ਼ਦੂਰੀ (ਮਿਲ ਜਾਂਦੀ ਹੈ ਤਿਵੇਂ, ਦੌਲਤ ਇਕੱਠੀ ਕਰਨ ਵਾਲੇ ਨੂੰ) ਉਹ (ਹਰ ਰੋਜ਼ ਦਾ ਖਾਣ-ਪੀਣ) ਮਜ਼ਦੂਰੀ ਮਿਲਦੀ ਰਹੀ, ਬਾਕੀ ਸਾਰਾ ਧਨ (ਮਰਨ ਵੇਲੇ) ਬਿਗਾਨਾ ਹੋ ਜਾਂਦਾ ਹੈ ॥੩॥ਪਦ ਅਰਥ ਭਾੜੀ = ਮਜ਼ਦੂਰ ॥੩॥
SikhNet (Spanish)el oro y las monedas, pero quien carga el peso obtiene apenas para su sustento, el resto se convierte en propiedad de otros. (3)
ਹੈਵਰ ਗੈਵਰ ਰਥ ਸੰਬਾਹੇ; ਗਹੁ ਕਰਿ. ਕੀਨੇ ਮੇਰੇ ॥
haivar gaivar rath sanbaahe; gahu kar. keene mere |
Sant Singh KhalsaHe grabs and collects horses, elephants and chariots, and claims them as his own.
Manmohan SinghSnatching perforce man collects horses elephants and chariots and makes them his own.
Manmohan Singh (Punjabi)ਧਿੰਗੋਜੋਰੀ ਖੋਹ ਕੇ ਇਨਸਾਨ ਘੋੜੇ, ਹਾਥੀ ਅਤੇ ਗੱਡੀਆਂ ਸੰਗ੍ਰਹਿ ਕਰਦਾ ਹੈ ਅਤੇ ਉਸ ਨੂੰ ਆਪਣੇ ਨਿੱਜ ਬਣਾ ਲੈਦਾ ਹੈ।
Fareedkot Teeka(ਹੈਵਰ) ਸੁੰਦਰ ਘੋੜੇ, (ਗੈਵਰ) ਸੁੰਦਰ ਹਾਥੀ, ਸੁੰਦਰ ਰਥ, (ਸੰਬਾਹੇ) ਏਕਤ੍ਰ ਕਰੇ। (ਗਹੁ) ਹਠ ਵਾ ਮੋਹ ਕਰ ਕੇ ਕਹਤਾ ਹੈ ਕਿ ਮੇਰੇ ਹੈਂ॥
Prof. Sahib Singhਮਨੁੱਖ ਸੋਹਣੇ ਘੋੜੇ ਵਧੀਆ ਹਾਥੀ ਰਥ (ਆਦਿਕ) ਇਕੱਠੇ ਕਰਦਾ ਰਹਿੰਦਾ ਹੈ, ਪੂਰੇ ਧਿਆਨ ਨਾਲ ਇਹਨਾਂ ਨੂੰ ਆਪਣੀ ਮਲਕੀਅਤ ਬਣਾਂਦਾ ਰਹਿੰਦਾ ਹੈ,ਪਦ ਅਰਥ ਹੈਵਰ = ਸੋਹਣੇ ਘੋੜੇ {ਹਯ ਵਰ}। ਗੈਵਰ = ਸੋਹਣੇ ਹਾਥੀ {ਗਜ ਵਰ}। ਸੰਬਾਹੇ = ਇਕੱਠੇ ਕੀਤੇ। ਗਹੁ ਕਰਿ = ਧਿਆਨ ਨਾਲ। ਕੀਨੇ ਮੇਰੇ = ਆਪਣੇ ਬਣਾਏ।
SikhNet (Spanish)El hombre construye increíbles establos para finos caballos, tiene enormes elefantes y bellas carrozas, y conservándolos con cuidado, dice: “son sólo míos”.
ਜਬ ਤੇ ਹੋਈ ਲਾਂਮੀ ਧਾਈ; ਚਲਹਿ ਨਾਹੀ ਇਕ ਪੈਰੇ ॥੪॥
jab te hoee laamee dhaaee; chaleh naahee ik paire |4|
Sant Singh KhalsaBut when he sets out on the long journey, they will not go even one step with him. ||4||
Manmohan SinghBut when he sets out on the ling journey they travel not even a step with him.
Manmohan Singh (Punjabi)ਪ੍ਰੰਤੂ ਜਦ ਉਹ ਲੰਮੇ ਸਫਰ ਤੇ ਤੁਰਦਾ ਹੈ, ਉਹ ਉਸ ਦੇ ਨਾਲ ਇਕ ਕਦਮ ਭੀ ਨਹੀਂ ਟੁਰਦੇ।
Fareedkot Teeka(ਜਬ ਤੇ) ਜਿਸ ਕਾਲ ਤੇ (ਲਾਂਮੀ ਧਾਈ) ਬਡੀ ਦੂਰ ਕੀ ਜਾਤ੍ਰਾ ਹੂਈ ਅਰਤਾਤ ਪਰਲੋਕ ਕੀ ਯਾਤ੍ਰਾ ਹੂਈ, ਤਬ ਏਕ ਪੈਰ ਭੀ ਏ ਹਾਥੀ ਘੋੜੇ ਸੰਗ ਨਹੀਂ ਚਲਤੇ ਹੈਂ॥੪॥
Prof. Sahib Singhਪਰ ਜਦੋਂ ਲੰਮਾ ਕੂਚ ਹੁੰਦਾ ਹੈ (ਇਹ ਘੋੜੇ ਆਦਿਕ) ਇਕ ਪੈਰ ਭੀ (ਮਨੁੱਖ ਦੇ ਨਾਲ) ਨਹੀਂ ਤੁਰਦੇ ॥੪॥ਪਦ ਅਰਥ ਲਾਂਮੀ ਧਾਈ = ਲੰਮਾ ਕੂਚ ॥੪॥
SikhNet (Spanish)Pero cuando el destino lo lleva a la gran marcha, ninguno de ellos darán siquiera un paso con él. (4)
ਨਾਮੁ ਧਨੁ, ਨਾਮੁ ਸੁਖ ਰਾਜਾ; ਨਾਮੁ ਕੁਟੰਬ ਸਹਾਈ ॥
naam dhan, naam sukh raajaa; naam kuttanb sahaaee |
Sant Singh KhalsaThe Naam, the Name of the Lord, is my wealth; the Naam is my princely pleasure; the Naam is my family and helper.
Manmohan SinghThe Name is my wealth, the Name my royal peace and the Name my family and helper.
Manmohan Singh (Punjabi)ਨਾਮ ਮੇਰੀ ਮਾਲ-ਦੌਲਤ, ਨਾਮ ਮੇਰਾ ਪਾਤਿਸ਼ਾਹੀ ਆਰਾਮ ਅਤੇ ਨਾਮ ਮੇਰਾ ਟੱਬਰ ਕਬੀਲਾ ਤੇ ਸਹਾਇਕ ਹੈ।
Fareedkot Teekaਮੇਰੇ ਤੋ ਨਾਮ ਹੀ ਧਨੁ ਹੈ, ਨਾਮ ਹੀ ਸੁਖੁ ਹੈ, ਨਾਮ ਹੀ ਰਾਜਾ ਹੈ, ਵਾ ਨਾਮੁ ਕਰ ਕੇ ਹੀ ਮਨੁ (ਰਾਜਾ) ਤ੍ਰਿਪਤਿ ਹੂਆ ਹੈ ਔਰ ਨਾਮ ਹੀ ਕੁੰਟਬੁ ਔਰ ਸਹਾਇਕ ਹੈ॥
Prof. Sahib Singhਪਰਮਾਤਮਾ ਦਾ ਨਾਮ ਹੀ ਮਨੁੱਖ ਦਾ ਅਸਲ ਧਨ ਹੈ, ਨਾਮ ਹੀ ਸੁਖਦਾਤਾ ਹੈ, ਨਾਮ ਹੀ ਪਰਵਾਰ ਹੈ, ਨਾਮ ਹੀ ਸਾਥੀ ਹੈ।ਪਦ ਅਰਥ ਸੁਖ ਰਾਜਾ = ਸੁਖਾਂ ਦਾ ਰਾਜਾ, ਸੁਖਦਾਤਾ। ਕੁਟੰਬ = ਪਰਵਾਰ। ਸਹਾਈ = ਸਾਥੀ।
SikhNet (Spanish)El Nombre del Señor es el Único Tesoro Verdadero; sólo el Nombre conduce a la Paz. Sí, el Nombre del Señor es el rey, los parientes, la familia y el amigo.
ਨਾਮੁ ਸੰਪਤਿ ਗੁਰਿ ਨਾਨਕ ਕਉ ਦੀਈ; ਓਹ ਮਰੈ ਨ ਆਵੈ ਜਾਈ ॥੫॥੧॥੮॥
naam sanpat gur naanak kau deeee; oeh marai na aavai jaaee |5|1|8|
Sant Singh KhalsaThe Guru has given Nanak the wealth of the Naam; it neither perishes, nor comes or goes. ||5||1||8||
Manmohan SinghThe great Lord has given Nanak the wealth of the Name and that neither perishes nor comes and goes.
Manmohan Singh (Punjabi)ਵਿਸ਼ਾਲ ਪ੍ਰਭੂ ਨੇ ਨਾਨਕ ਨੂੰ ਨਾਮ ਦਾ ਮਾਲ ਧਨ ਦਿੱਤਾ ਹੈ ਅਤੇ ਉਹ ਨਾਂ ਨਾਸ ਹੁੰਦਾ ਹੈ ਤੇ ਨਾਂ ਹੀ ਕਿਧਰੇ ਆਉਂਦਾ ਤੇ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਨੂੰ ਗੁਰੋਂ ਨੇ ਨਾਮ ਹੀ ਸਭ ਪ੍ਰਕਾਰ ਕੀ ਸੰਮਤਾ ਦੀ ਹੈ। ਤਿਸ ਕਰ ਹਮ ਮਰ ਕਰ ਜਾਤੇ ਨਹੀਂ ਔ ਜਨਮ ਕਰ ਆਉਤੇ ਨਹੀਂ॥੫॥੧॥੮॥
Prof. Sahib Singhਗੁਰੂ ਨੇ (ਮੈਨੂੰ) ਨਾਨਕ ਨੂੰ ਇਹ ਹਰਿ-ਨਾਮ-ਦੌਲਤ ਹੀ ਦਿੱਤੀ ਹੈ। ਇਹ ਦੌਲਤ ਕਦੇ ਮੁੱਕਦੀ ਨਹੀਂ, ਕਦੇ ਗੁਆਚਦੀ ਨਹੀਂ ॥੫॥੧॥੮॥ਪਦ ਅਰਥ ਸੰਪਤਿ = ਦੌਲਤ। ਗੁਰਿ = ਗੁਰੂ ਨੇ। ਕਉ = ਨੂੰ ॥੫॥੧॥੮॥
* ਵੇਰਵਾ: ਪੰਚਪਦਾ = ੧ (ਅੰਕ ੧)। ਮ: ੫ ਦੇ ਕੁਲ ਸ਼ਬਦ = ੮ (ਅੰਕ ੮)।
SikhNet (Spanish)Nanak ha sido bendecido por el Guru con el Tesoro del Nombre, y mira, ni se muere ni se va. (5‑1‑8)