ੴ

ਸਿੱਖਬਾਣੀ · SikhBani

Ang 497

Sri Guru Granth Sahib · Raag Gujri · 4 shabads, 32 lines
Translations
Shabad Guru Arjan Dev Ji Raag Gujri continued from Ang 496

ਕਲਿ ਕਲੇਸ ਮਿਟੇ. ਖਿਨ ਭੀਤਰਿ; ਨਾਨਕ. ਸਹਜਿ ਸਮਾਇਆ ॥੪॥੫॥੬॥

kal kales mitte. khin bheetar; naanak. sehaj samaaeaa |4|5|6|

Sant Singh KhalsaHis troubles and worries are ended in an instant; O Nanak, he merges in celestial peace. ||4||5||6||
Manmohan SinghIn an instant his troubles and strifes are ended and he becomes absorbed in the Lord, O Nanak.
Manmohan Singh (Punjabi)ਇਕ ਮੁਹਤ ਵਿੱਚ ਉਸ ਦੀਆਂ ਤਕਲੀਫਾਂ ਅਤੇ ਝਗੜੇ ਦੂਰ ਹੋ ਜਾਂਦੇ ਹਨ ਉਹ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ, ਹੇ ਨਾਨਕ!
Fareedkot Teekaਤਿਨ ਗੁਰਮੁਖੋਂ ਨੇ ਕਲਜੁਗ ਕੇ ਕਲੇਸ ਵਾ ਕਲਪਨਾ ਔ ਕਲੇਸ ਪੁਨਾ ਦੁਖ ਦੂਰ ਹੋਏ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕਾ ਮਨ (ਸਹਜਿ) ਗਿਆਨ ਕਰ ਪਰਮੇਸ੍ਵਰ ਮੇਂ ਸਮਾਇਆ ਹੈ॥੪॥੫॥੬॥
Prof. Sahib Singhਹੇ ਨਾਨਕ! (ਆਖ-) ਇਕ ਖਿਨ ਵਿਚ ਉਸ ਦੇ ਅੰਦਰੋਂ ਦੁੱਖ-ਕਲੇਸ਼ ਮਿਟ ਜਾਂਦੇ ਹਨ, ਉਹ ਮਨੁੱਖ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੪॥੫॥੬॥

ਪਦ ਅਰਥ ਕਲਿ ਕਲੇਸ = ਝਗੜੇ ਦੁੱਖ। ਭੀਤਰਿ = ਵਿਚ। ਸਹਜਿ = ਆਤਮਕ ਅਡੋਲਤਾ ਵਿਚ ॥੪॥੫॥੬॥

SikhNet (Spanish)Sus problemas y miedos desaparecen en un solo instante, y se inmerge en la Paz. (4‑5‑6)

Open this shabad (11 lines, Angs 496-497) →

Shabad Guru Arjan Dev Ji Raag Gujri

ਗੂਜਰੀ ਮਹਲਾ ੫ ॥

goojaree mahalaa 5 |

Sant Singh KhalsaGoojaree, Fifth Mehl:
Manmohan SinghGujri 5th Guru.
Manmohan Singh (Punjabi)ਗੂਜਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Guyeri, Mejl Guru Aryan, Quinto Canal Divino.

ਜਿਸੁ ਮਾਨੁਖ ਪਹਿ, ਕਰਉ ਬੇਨਤੀ; ਸੋ ਅਪਨੈ ਦੁਖਿ ਭਰਿਆ ॥

jis maanukh peh, krau benatee; so apanai dukh bhariaa |

Sant Singh KhalsaWhoever I approach to ask for help, I find him full of his own troubles.
Manmohan SinghTo whomsoever a person I make a request, I find him full of his own troubles.
Manmohan Singh (Punjabi)ਜਿਸ ਕਿਸੇ ਪੁਰਸ਼ ਕੋਲ ਭੀ ਮੈਂ ਪ੍ਰਾਰਥਨਾ ਕਰਦਾ ਹਾਂ, ਮੈਂ ਉਸ ਨੂੰ ਆਪਣੀਆਂ ਨਿੱਜ ਦੀਆਂ ਤਕਲੀਫਾਂ ਨਾਲ ਲਬਾਲਬ (ਭਰਿਆ ਹੋਇਆ) ਪਾਉਂਦਾ ਹਾਂ।
Fareedkot Teekaਜਿਸ ਮਾਨੁਖ ਕੇ ਪਾਸ ਅਪਨੀ ਬੇਨਤੀ ਕਰਤਾ, ਭਾਵ ਦੁਖ ਕਹਤਾ ਹੂੰ, ਸੋ ਅਪਨੇ ਹੀ ਦੁਖੋਂ ਸੇ ਭਰਾ ਹੂਆ ਦਿਖਲਾਈ ਪੜਤਾ ਹੈ॥
Prof. Sahib Singhਮੈਂ ਜਿਸ ਭੀ ਮਨੁੱਖ ਕੋਲ (ਆਪਣੇ ਦੁੱਖ ਦੀ) ਗੱਲ ਕਰਦਾ ਹਾਂ, ਉਹ ਆਪਣੇ ਦੁੱਖ ਨਾਲ ਭਰਿਆ ਹੋਇਆ ਦਿੱਸਦਾ ਹੈ (ਉਹ ਮੇਰਾ ਦੁੱਖ ਕੀਹ ਨਿਵਿਰਤ ਕਰੇ?)।

ਪਦ ਅਰਥ ਪਹਿ = ਪਾਸ, ਕੋਲ। ਕਰਉ = ਕਰਉਂ, ਮੈਂ ਕਰਦਾ ਹਾਂ। ਦੁਖਿ = ਦੁੱਖ ਨਾਲ।

SikhNet (Spanish)Con quien sea que voy para obtener simpatía, lo encuentro acongojado por su propio dolor,

ਪਾਰਬ੍ਰਹਮੁ. ਜਿਨਿ ਰਿਦੈ ਅਰਾਧਿਆ; ਤਿਨਿ. ਭਉ ਸਾਗਰੁ ਤਰਿਆ ॥੧॥

paarabraham. jin ridai araadhiaa; tin. bhau saagar tariaa |1|

Sant Singh KhalsaOne who worships in his heart the Supreme Lord God, crosses over the terrifying world-ocean. ||1||
Manmohan SinghHe, whosoever heartily contemplates on the Supreme Lord, He alone crosses the terrible world ocean.
Manmohan Singh (Punjabi)ਜੇ ਕੋਈ ਭੀ ਸ਼੍ਰੋਮਣੀ ਸਾਹਿਬ ਨੂੰ ਦਿਲੋਂ ਯਾਦ ਕਰਦਾ ਹੈ, ਕੇਵਲ ਉਹੀ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
Fareedkot Teekaਰਿਦੇ ਮੇਂ ਜਿਸ ਨੇ ਪਾਰਬ੍ਰਹਮ ਕਾ ਅਰਾਧਨਾ ਕੀਆ ਹੈ ਸੰਸਾਰ ਸਮੁੰਦਰ ਸੇ ਸੋਈ ਤਰਾ ਹੈ॥੧॥
Prof. Sahib Singhਜਿਸ ਮਨੁੱਖ ਨੇ ਆਪਣੇ ਹਿਰਦੇ ਵਿਚ ਪਰਮਾਤਮਾ ਨੂੰ ਆਰਾਧਿਆ ਹੈ, ਉਸ ਨੇ ਹੀ ਇਹ ਡਰ (-ਭਰਿਆ ਸੰਸਾਰ-) ਸਮੁੰਦਰ ਪਾਰ ਕੀਤਾ ਹੈ ॥੧॥

ਪਦ ਅਰਥ ਜਿਨਿ = ਜਿਸ (ਮਨੁੱਖ) ਨੇ। ਰਿਦੈ = ਹਿਰਦੇ ਵਿਚ। ਤਿਨਿ = ਉਸ ਨੇ। ਭਉ = ਡਰ। ਸਾਗਰੁ = ਸਮੁੰਦਰ ॥੧॥

SikhNet (Spanish)pero aquél que contempla al Señor Trascendente nada a través del mar del miedo. (1)

ਗੁਰ ਹਰਿ ਬਿਨੁ; ਕੋ. ਨ ਬ੍ਰਿਥਾ ਦੁਖੁ ਕਾਟੈ ॥

gur har bin; ko. na brithaa dukh kaattai |

Sant Singh KhalsaNo one, except the Guru-Lord, can dispel our pain and sorrow.
Manmohan SinghNone but the Divine Guru, can remove the distress and anguish.
Manmohan Singh (Punjabi)ਗੁਰੂ ਪ੍ਰਮੇਸ਼ਰ ਤੋਂ ਬਗੈਰ ਹੋਰ ਕੋਈ ਕਲੇਸ਼ ਅਤੇ ਪੀੜਾਂ ਨੂੰ ਰਫਾ ਨਹੀਂ ਕਰ ਸਕਦਾ।
Fareedkot Teekaਹਰਿ ਗੁਰ ਬਿਨਾਂ ਦੁਖੋਂ ਕੀ ਬ੍ਰਿਥਾ ਪੀੜਾ ਕੋਈ ਨਹੀਂ ਕਾਟਤਾ ਹੈ॥
Prof. Sahib Singhਗੁਰੂ ਤੋਂ ਬਿਨਾ ਪਰਮਾਤਮਾ ਤੋਂ ਬਿਨਾ ਕੋਈ ਹੋਰ ਧਿਰ (ਕਿਸੇ ਦਾ) ਦੁੱਖ ਪੀੜ ਕੱਟ ਨਹੀਂ ਸਕਦਾ।

ਪਦ ਅਰਥ ਕੋ ਨ = ਕੋਈ ਨਹੀਂ। ਬ੍ਰਿਥਾ = {व्यथा} ਪੀੜਾ।

SikhNet (Spanish)Nadie más que el Dios Guru está para disipar nuestras penas,

ਪ੍ਰਭੁ ਤਜਿ, ਅਵਰ ਸੇਵਕੁ ਜੇ ਹੋਈ ਹੈ; ਤਿਤੁ. ਮਾਨੁ ਮਹਤੁ ਜਸੁ ਘਾਟੈ ॥੧॥ ਰਹਾਉ ॥

prabh taj, avar sevak je hoee hai; tith. maan mehat jas ghaattai |1| rahaau |

Sant Singh KhalsaForsaking God, and serving another, one's honor, dignity and reputation are decreased. ||1||Pause||
Manmohan SinghForsaking the Lord, if one becomes a servant of another, one's honour, dignity and reputation get decreased, therewith. Pause.
Manmohan Singh (Punjabi)ਸੁਆਮੀ ਨੂੰ ਛੱਡ ਕੇ ਜੇਕਰ ਇਨਸਾਨ ਕਿਸੇ ਹੋਰਸ ਦਾ ਦਾਸ ਬਣ ਜਾਵੇ, ਉਸ ਦੀ ਇੱਜ਼ਤ ਵਡਿਆਈ ਅਤੇ ਨਾਮਵਰੀ, ਉਸ ਨਾਲ ਘੱਟ ਜਾਂਦੇ ਹਨ। ਠਹਿਰਾਉ।
Fareedkot Teekaਜੋ ਪ੍ਰਭੂ ਕੋ ਤਿਆਗ ਕਰ ਹੋਰ ਕਾ ਸੇਵਕ ਹੋਤਾ ਹੈ, ਤਿਸ ਸੇਵਕਾਈ ਸੇ ਅਪਨਾ ਮਾਨ ਮਹਤ੍ਵ ਜਸ ਘਟ ਜਾਤਾ ਹੈ॥੧॥ ਰਹਾਉ ॥
Prof. Sahib Singhਪਰਮਾਤਮਾ (ਦਾ ਆਦਰਾ) ਛੱਡ ਕੇ ਜੇ ਕਿਸੇ ਹੋਰ ਦਾ ਸੇਵਕ ਬਣੀਏ ਤਾਂ ਇਸ ਕੰਮ ਵਿਚ ਇੱਜ਼ਤ ਵਡਿਆਈ ਸੋਭਾ ਘਟ ਜਾਂਦੀ ਹੈ ॥੧॥ ਰਹਾਉ ॥

ਪਦ ਅਰਥ ਤਜਿ = ਛੱਡ ਕੇ। ਅਵਰ ਸੇਵਕੁ = ਕਿਸੇ ਹੋਰ ਦਾ ਸੇਵਕ। ਹੋਈ ਹੈ = ਬਣ ਜਾਈਏ। ਤਿਤੁ = ਉਸ (ਕੰਮ) ਵਿਚ। ਮਹਤੁ = ਵਡਿਆਈ। ਜਸੁ = ਸੋਭਾ। ਘਾਟੈ = ਘਟਦੀ ਹੈ ॥੧॥ ਰਹਾਉ ॥

SikhNet (Spanish)y quien sea que abandone a su Dios para servir a otro, pierde su honor y su gloria. (1‑Pausa)

ਮਾਇਆ ਕੇ. ਸਨਬੰਧ ਸੈਨ ਸਾਕ; ਕਿਤ ਹੀ ਕਾਮਿ. ਨ ਆਇਆ ॥

maaeaa ke. sanabandh sain saak; kit hee kaam. na aaeaa |

Sant Singh KhalsaRelatives, relations and family bound through Maya are of no avail.
Manmohan SinghThe worldly relations, relatives kinsmen are of no avail.
Manmohan Singh (Punjabi)ਸੰਸਾਰੀ ਰਿਸ਼ਤੇਦਾਰ, ਸਨਬੰਧੀ ਅਤੇ ਭਾਈ ਬੰਦ ਕਿਸੇ ਕੰਮ ਨਹੀਂ ਆਉਂਦੇ।
Fareedkot Teekaਮਾਇਆ ਕੇ ਸਨਬੰਧ ਕਰ (ਸੈਨ) ਸਾਥੀ ਔਰ ਸਾਕ ਜਿਤਨੇ ਹੈਂ, ਸੋ ਤਿਨੋਂ ਮੇਂ ਸੇ ਕੋਈ ਭੀ ਕਿਸੀ ਕਾਮ ਕਦੀ ਭੀ ਨਹੀਂ ਆਇਆ ਹੈ॥
Prof. Sahib Singhਮਾਇਆ ਦੇ ਕਾਰਨ ਬਣੇ ਹੋਏ ਇਹ ਸਾਕ ਸਜਣ ਰਿਸ਼ਤੇਦਾਰ (ਦੁੱਖਾਂ ਦੀ ਨਿਵਿਰਤੀ ਵਾਸਤੇ) ਕਿਸੇ ਭੀ ਕੰਮ ਨਹੀਂ ਆ ਸਕਦੇ।

ਪਦ ਅਰਥ ਕਿਤ ਹੀ ਕਾਮਿ = ਕਿਤੁ ਹੀ ਕਾਮਿ, ਕਿਸੇ ਵੀ ਕੰਮ ਵਿਚ {ਲਫ਼ਜ਼ 'ਕਿਤੁ' ਦਾ (ੁ) ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉਡ ਗਿਆ ਹੈ}।

SikhNet (Spanish)Los parientes apegados a nosotros por Maya de nada sirven, pero el Sirviente del Señor,

ਹਰਿ ਕਾ ਦਾਸੁ. ਨੀਚ ਕੁਲੁ ਊਚਾ; ਤਿਸੁ ਸੰਗਿ. ਮਨ ਬਾਂਛਤ ਫਲ ਪਾਇਆ ॥੨॥

har kaa daas. neech kul aoochaa; tis sang. man baanchhat fal paaeaa |2|

Sant Singh KhalsaThe Lord's servant, although of lowly birth, is exalted. Associating with him, one obtains the fruits of his mind's desires. ||2||
Manmohan SinghGod's slave, though of lowly birth, is exalted. In his company, man obtains his heart desired fruits.
Manmohan Singh (Punjabi)ਹਰੀ ਦਾ ਗੋਲਾ ਨੀਵਨੂੰ ਘਰਾਣੇ ਦਾ ਭੀ, ਸ੍ਰੇਸ਼ਟ ਹੈ। ਉਸ ਦੀ ਸੰਗਤ ਅੰਦਰ ਆਦਮੀ ਦਿਲ ਚਾਹੁੰਦੇ ਮੇਵੇ ਹਾਸਲ ਕਰ ਲੈਂਦਾ ਹੈ।
Fareedkot Teekaਔ ਹਰਿ ਕਾ ਦਾਸ ਨੀਚ ਕੁਲ ਕਾ ਹੋਵੇ ਤਉ ਭੀ ਉਚਾ ਹੈ ਅਰ ਤਿਸ ਕੇ ਸੰਗ ਸੇ ਜੀਵੋਂ ਨੇ ਮਨ ਬਾਂਛਤ ਫਲ ਪਾਇਆ ਹੈ॥੨॥
Prof. Sahib Singhਪਰਮਾਤਮਾ ਦਾ ਭਗਤ ਜੇ ਨੀਵੀਂ ਕੁਲ ਦਾ ਭੀ ਹੋਵੇ, ਉਸ ਨੂੰ ਸ੍ਰੇਸ਼ਟ (ਜਾਣੋ), ਉਸ ਦੀ ਸੰਗਤਿ ਵਿਚ ਰਿਹਾਂ ਮਨ-ਇੱਛਤ ਫਲ ਹਾਸਲ ਕਰ ਲਈਦੇ ਹਨ ॥੨॥

ਪਦ ਅਰਥ ਸੰਗਿ = ਨਾਲ। ਬਾਂਛਤ = ਇੱਜ਼ਤ ॥੨॥

SikhNet (Spanish)aunque de casta baja, es lo más alto de lo alto, satisface y llena a cuantos buscan Su Refugio. (2)

ਲਾਖ ਕੋਟਿ ਬਿਖਿਆ ਕੇ ਬਿੰਜਨ; ਤਾ ਮਹਿ ਤ੍ਰਿਸਨ. ਨ ਬੂਝੀ ॥

laakh kott bikhiaa ke binjan; taa meh trisan. na boojhee |

Sant Singh KhalsaThrough corruption, one may obtain thousands and millions of enjoyments, but even so, his desires are not satisfied through them.
Manmohan SinghMan may obtains lacs and millions of viands, through foul means, in them his desire is not quenched.
Manmohan Singh (Punjabi)ਆਦਮੀ ਦੇ ਕੋਲ, ਪਾਪ ਦੀ ਕਮਾਈ ਦੇ ਲੱਖਾਂ ਤੇ ਕ੍ਰੋੜਾਂ ਭੋਜਨ ਹੋਣ, ਉਨ੍ਹਾਂ ਵਿੱਚ ਉਸ ਦੀ ਖਾਹਿਸ਼ ਨਵਿਰਤ ਨਹੀਂ ਹੁੰਦੀ।
Fareedkot Teekaਵਿਖ੍ਯੋਂ ਕੇ ਸਾਧਨ (ਬਿੰਜਨ) ਭੋਜਨ ਲਖਾਂ ਕ੍ਰੋੜਾਂ ਭੀ ਪ੍ਰਾਪਤ ਹੋਏ, ਪਰੰਤੂ ਤਿਨਾਂ ਵਿਖੇ ਪਰਵਿਰਤ ਹੋਣੇ ਤੇ ਕਿਸ ਕੀ ਤ੍ਰਿਸ਼ਨਾ ਅਗਨੀ ਨਿਵਿਰਤ ਨਹੀਂ ਹੂਈ॥
Prof. Sahib Singhਜੇ ਮਾਇਆ ਦੇ ਲੱਖਾਂ ਕ੍ਰੋੜਾਂ ਸੁਆਦਲੇ ਖਾਣੇ ਹੋਣ, ਉਹਨਾਂ ਵਿਚ ਲੱਗਿਆਂ (ਖਾਣ ਦੀ) ਤ੍ਰਿਸ਼ਨਾ ਨਹੀਂ ਮੁੱਕਦੀ।

ਪਦ ਅਰਥ ਬਿਖਿਆ = ਮਾਇਆ। ਬਿੰਜਨ = {व्यंजन} ਸੁਆਦਲੇ ਖਾਣੇ। ਤਾ ਮਹਿ = ਉਹਨਾਂ ਵਿਚ। ਤ੍ਰਿਸਨ = ਤ੍ਰੇਹ।

SikhNet (Spanish)Millones de placeres sensuales son veneno, pues no apaciguan nuestra sed.

ਸਿਮਰਤ ਨਾਮੁ ਕੋਟਿ ਉਜੀਆਰਾ; ਬਸਤੁ ਅਗੋਚਰ ਸੂਝੀ ॥੩॥

simarat naam kott ujeeaaraa; basat agochar soojhee |3|

Sant Singh KhalsaRemembering the Naam, the Name of the Lord, millions of lights appear, and the incomprehensible is understood. ||3||
Manmohan SinghRemember the Name, there appear millions of lights and then unseen Thing is manifested.
Manmohan Singh (Punjabi)ਨਾਮ ਦਾ ਚਿੰਤਨ ਕਰਨ ਨਾਲ ਕ੍ਰੋੜਾਂ ਚਾਨਣ ਪ੍ਰਗਟ ਹੋ ਜਾਂਦੇ ਹਨ ਅਤੇ ਅਦ੍ਰਿਸ਼ਟ ਵਸਤੂ ਨਜ਼ਰੀ ਪੈ ਜਾਂਦੀ ਹੈ।
Fareedkot Teekaਜੋ ਨਾਮ ਸਿਮਰਨ ਕਰਤਾ ਹੈ, ਉਸ ਕੋ ਕੋਟੋਂ ਸੂਰਜ ਵਤ ਗਿਆਨ ਰੂਪ ਪ੍ਰਕਾਸ਼ ਹੂਆ ਹੈ ਔਰ ਤਿਸ ਸੇ ਮਨ ਬਾਣੀ ਸੇ ਜੋ ਅਗੋਚਰ ਸ੍ਵਰੂਪ ਬਸਤ ਹੈ, ਸੋ ਸੂਝੀ ਹੈ॥੩॥
Prof. Sahib Singhਪਰਮਾਤਮਾ ਦਾ ਨਾਮ ਸਿਮਰਦਿਆਂ (ਅੰਦਰ, ਮਾਨੋ) ਕ੍ਰੋੜਾਂ (ਸੂਰਜਾਂ ਦਾ) ਚਾਨਣ ਹੋ ਜਾਂਦਾ ਹੈ, ਤੇ ਅੰਦਰ ਉਹ ਕੀਮਤੀ ਨਾਮ-ਪਦਾਰਥ ਦਿੱਸ ਪੈਂਦਾ ਹੈ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ ॥੩॥

ਪਦ ਅਰਥ ਕੋਟਿ ਉਜੀਆਰਾ = ਕ੍ਰੋੜਾਂ (ਸੂਰਜਾਂ ਦਾ) ਚਾਨਣ। ਬਸਤੁ = ਸ਼ੈ। ਅਗੋਚਰ = {ਅ-ਗੋ-ਚਰ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਸੂਝੀ = ਦਿੱਸ ਪੈਂਦੀ ਹੈ ॥੩॥

SikhNet (Spanish)Pero íntegramente uno es iluminado al meditar en el Nombre del Señor, y el Uno Incomprensible es comprendido. (3)

ਫਿਰਤ ਫਿਰਤ ਤੁਮੑਰੈ ਦੁਆਰਿ ਆਇਆ; ਭੈ ਭੰਜਨ ਹਰਿ ਰਾਇਆ ॥

firat firat tumarai duaar aaeaa; bhai bhanjan har raaeaa |

Sant Singh KhalsaWandering and roaming around, I have come to Your Door, Destroyer of fear, O Lord King.
Manmohan SinghRoaming and rambling I have come to Thine door, O Sovereign God, the Destroyer of fear.
Manmohan Singh (Punjabi)ਭਾਉਂਦਾ ਤੇ ਭਟਕਦਾ ਹੋਇਆ ਮੈਂ ਮੇਰੇ ਬੂਹੇ ਤੇ ਆਇਆ ਹਾਂ, ਹੇ ਡਰ ਨਾਸ ਕਰਨ ਵਾਲੇ ਪਾਤਿਸ਼ਾਹ ਪਰਮੇਸ਼ਰ!
Fareedkot Teekaਐਸੇ ਪ੍ਰਾਰਥਨਾ ਕਰੇ: ਹੇ ਭ੍ਯ ਕੇ ਭੰਜਨਹਾਰੇ ਹਰੀ ਰਾਇ! ਮੈਂ ਚੌਰਾਸੀ ਲਾਖ ਜੋਨ ਮੇਂ ਫਿਰਤਾ ਫਿਰਤਾ ਅਬ ਆਪ ਕੇ ਦੁਆਰੇ ਪਰ ਆਇਆ ਹੂੰ॥
Prof. Sahib Singhਹੇ ਪ੍ਰਭੂ ਪਾਤਿਸ਼ਾਹ! ਹੇ ਜੀਵਾਂ ਦੇ ਸਾਰੇ ਡਰ ਨਾਸ ਕਰਨ ਵਾਲੇ ਹਰੀ! ਜੇਹੜਾ ਮਨੁੱਖ ਭਟਕਦਾ ਭਟਕਦਾ (ਆਖ਼ਰ) ਤੇਰੇ ਦਰ ਤੇ ਆ ਪਹੁੰਚਦਾ ਹੈ,

ਪਦ ਅਰਥ ਦੁਆਰਿ = ਦਰ ਤੇ। ਭੈ ਭੰਜਨ = ਹੇ ਸਾਰੇ ਡਰ ਦੂਰ ਕਰਨ ਵਾਲੇ! ਹਰਿ ਰਾਇਆ = ਹੇ ਪ੍ਰਭੂ ਪਾਤਸ਼ਾਹਿ!

SikhNet (Spanish)Vagando y merodeando he llegado hasta Tu Puerta. Oh Señor, mi Rey,

ਸਾਧ ਕੇ ਚਰਨ ਧੂਰਿ, ਜਨੁ ਬਾਛੈ; ਸੁਖੁ ਨਾਨਕ. ਇਹੁ ਪਾਇਆ ॥੪॥੬॥੭॥

saadh ke charan dhoor, jan baachhai; sukh naanak. ihu paaeaa |4|6|7|

Sant Singh KhalsaServant Nanak yearns for the dust of the feet of the Holy; in it, he finds peace. ||4||6||7||
Manmohan SinghSerf Nanak desire the dust of saints feet, In it he finds his happiness.
Manmohan Singh (Punjabi)ਗੋਲਾ ਨਾਨਕ, ਸੰਤਾਂ ਦੇ ਪੈਰਾਂ ਦੀ ਖਾਕ ਲੋੜਦਾ ਹੈ। ਇਸ ਅੰਦਰ ਉਸ ਨੂੰ ਖੁਸ਼ੀ ਪ੍ਰਾਪਤ ਹੁੰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਾਧੂਓਂ ਕੀ ਚਰਨ ਧੂਰਿ ਕੋ ਮੈਂ ਚਾਹਤਾ ਹਾਂ, ਅਬ ਮੇਰੇ ਕੋ ਇਹੁ ਸੁਖ ਪ੍ਰਾਪਤ ਹੂਆ ਹੈ॥੪॥੬॥੭॥☬ਸੰਸਾਰ ਕੇ ਪਦਾਰਥੋਂ ਕੋ ਅਨਿਤ੍ਯ ਦਿਖਾਵਤੇ ਹੂਏ ਵੈਰਾਗ ਮਈ ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਉਹ (ਤੇਰੇ ਦਰ ਤੋਂ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ, (ਤੇ ਤੇਰੇ ਦਰ ਤੋਂ) ਇਹ ਸੁਖ ਪ੍ਰਾਪਤ ਕਰਦਾ ਹੈ ॥੪॥੬॥੭॥

ਪਦ ਅਰਥ ਚਰਨ ਧੂਰਿ = ਚਰਨਾਂ ਦੀ ਧੂੜ। ਬਾਛੈ = ਲੋਚਦਾ ਹੈ, ਮੰਗਦਾ ਹੈ। ਜਨੁ = ਦਾਸ, ਮਨੁੱਖ ॥੪॥੬॥੭॥

SikhNet (Spanish)Destructor del miedo, busco el Polvo de los Pies de Tus Santos, pues sólo Tú confortas mi Alma. (4‑6‑7

Open this shabad →

Shabad Guru Arjan Dev Ji Raag Gujri

ਗੂਜਰੀ ਮਹਲਾ ੫ ਪੰਚਪਦਾ ਘਰੁ ੨ ॥

goojaree mahalaa 5 panchapadaa ghar 2 |

Sant Singh KhalsaGoojaree, Fifth Mehl, Panch-Pada, Second House:
Manmohan SinghGujri 5th Guru. Panchpada.
Manmohan Singh (Punjabi)ਗੂਜਰੀ ਪੰਜਵੀਂ ਪਾਤਿਸ਼ਾਹੀ ਪੰਚਪਦਾ।
Prof. Sahib Singhਰਾਗ ਗੂਜਰੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਪੰਜ-ਬੰਦਾਂ ਵਾਲੀ ਬਾਣੀ।

ਪਦ ਅਰਥ ਪੰਚਪਦਾ = ਪੰਜ ਬੰਦਾਂ ਵਾਲਾ ਸ਼ਬਦ।

SikhNet (Spanish)Guyeri, Mejl Guru Aryan, Quinto Canal Divino, Panch-Padas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace he is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਪ੍ਰਥਮੇ. ਗਰਭ ਮਾਤਾ ਕੈ ਵਾਸਾ; ਊਹਾ ਛੋਡਿ ਧਰਨਿ ਮਹਿ ਆਇਆ ॥

prathame. garabh maataa kai vaasaa; aoohaa chhodd dharan meh aaeaa |

Sant Singh KhalsaFirst, he came to dwell in his mother's womb; leaving it, he came into the world.
Manmohan SinghMy troubles have ended peace is enshrined in me and my fire of desire is quenched.
Manmohan Singh (Punjabi)ਆਦਮੀ ਦਾ ਪਹਿਲਾ ਵਸੇਬਾ ਆਪਣੀ ਮਾਂ ਦੇ ਰਹਿਮ ਵਿੱਚ ਹੁੰਦਾ ਹੈ। ਉਸ ਨੂੰ ਤਿਆਗ ਕੇ ਉਹ ਜਗਤ ਵਿੱਚ ਆਉਂਦਾ ਹੈ।
Fareedkot Teekaਹੇ ਜੀਵ! ਤੂੰ ਦੇਖ ਪਹਿਲੇ ਮਾਤਾ ਕੇ ਗਰਭ ਮੇਂ ਰਹਤਾ ਥਾ। ਉਸ ਸਥਾਨ ਕੋ ਤਿਆਗ ਕਰ ਅਬ ਤੂੰ ਪ੍ਰਿਥਵੀ ਮੇਂ ਆਯਾ ਹੈਂ॥
Prof. Sahib Singhਜੀਵ ਪਹਿਲਾਂ ਮਾਂ ਦੇ ਪੇਟ ਵਿਚ ਆ ਨਿਵਾਸ ਕਰਦਾ ਹੈ, (ਫਿਰ) ਉਹ ਥਾਂ ਛੱਡ ਕੇ ਧਰਤੀ ਤੇ ਆਉਂਦਾ ਹੈ।

ਪਦ ਅਰਥ ਪ੍ਰਥਮੇ = ਪਹਿਲਾਂ। ਊਹਾ = ਉਹ ਥਾਂ। ਧਰਨਿ = ਧਰਤੀ।

SikhNet (Spanish)Primero el hombre es puesto en un vientre y de ahí entra a la Tierra.

ਚਿਤ੍ਰ ਸਾਲ, ਸੁੰਦਰ ਬਾਗ ਮੰਦਰ; ਸੰਗਿ. ਨ ਕਛਹੂ ਜਾਇਆ ॥੧॥

chitr saal, sundar baag mandar; sang. na kachhahoo jaaeaa |1|

Sant Singh KhalsaSplendid mansions, beautiful gardens and palaces - none of these shall go with him. ||1||
Manmohan SinghThe Name treasure the True Guru has established in me which neither dies nor goes anywhere.
Manmohan Singh (Punjabi)ਖੁਸ਼ਨਮਾ ਘਰ, ਸੁਹਣੇ ਬਗੀਚੇ ਅਤੇ ਮਹਿਲ, ਕੁਝ ਭੀ ਉਸ ਦੇ ਨਾਲ ਨਹੀਂ ਜਾਣਾ।
Fareedkot Teekaਚਿਤ੍ਰਕਾਰੀ ਵਾਲੇ ਮਹਲ ਔਰ ਸੁੰਦਰ ਬਾਗੀਚੇ ਜੋ ਦ੍ਰਿਸ੍ਯਮਾਨ ਪਦਾਰਥ ਹੈਂ, ਸੋ ਕਛੁ ਭੀ ਸੰਗ ਨਹੀਂ ਜਾਇਆ ਕਰਤਾ॥੧॥
Prof. Sahib Singh(ਇਥੇ) ਚਿਤ੍ਰੇ ਹੋਏ ਮਹਲ-ਮਾੜੀਆਂ ਤੇ ਸੋਹਣੇ ਬਾਗ਼ (ਵੇਖ ਵੇਖ ਕੇ ਖ਼ੁਸ਼ ਹੁੰਦਾ ਹੈ, ਪਰ ਇਹਨਾਂ ਵਿਚੋਂ) ਕੋਈ ਭੀ ਚੀਜ਼ (ਅਖ਼ੀਰ ਵੇਲੇ ਜੀਵ ਦੇ) ਨਾਲ ਨਹੀਂ ਜਾਂਦੀ ॥੧॥

ਪਦ ਅਰਥ ਚਿਤ੍ਰ = ਤਸਵੀਰਾਂ। ਚਿਤ੍ਰਸਾਲ = ਤਸਵੀਰਾਂ ਨਾਲ ਸਜੇ ਹੋਏ ਮਹਲ। ਸੰਗਿ = ਨਾਲ। ਕਛਹੂ = ਕੁਝ ਭੀ ॥੧॥

SikhNet (Spanish)Pero los palacios espléndidos, las galerías de arte y los bellos jardines que él obtiene, no lo acompañan ni se van con él. (1)

ਅਵਰ ਸਭ ਮਿਥਿਆ; ਲੋਭ ਲਬੀ ॥

avar sabh mithiaa; lobh labee |

Sant Singh KhalsaAll other greeds of the greedy are false.
Manmohan SinghAll other greeds of the greedy soul are false.
Manmohan Singh (Punjabi)ਲਾਲਚੀ ਆਤਮਾ ਦੇ ਹੋਰ ਸਾਰੇ ਲਾਲਚ ਕੂੜੇ ਹਨ।
Fareedkot Teekaਲੋਭ ਕਰ ਜਿਨ ਪਦਾਰਥੋਂ ਕਾ ਤੂੰ (ਲਬੀ) ਲਾਲਚੀ ਬਨਾ ਹੈ, ਸੋ ਬਿਨਾਂ ਪਰਮੇਸ੍ਵਰ ਤੇ ਜਿਤਨੇ ਅਵਰ ਪਦਾਰਥ ਹੈਂ, ਸੋ ਝੂਠੇ ਹੈਂ॥
Prof. Sahib Singhਹੋਰ ਸਾਰੇ ਲੋਭ ਲਾਲਚ ਝੂਠੇ ਹਨ।

ਪਦ ਅਰਥ ਮਿਥਿਆ = ਝੂਠਾ।

SikhNet (Spanish)Toda la avaricia es vana, pues el Nombre del Señor,

ਗੁਰਿ ਪੂਰੈ. ਦੀਓ ਹਰਿ ਨਾਮਾ; ਜੀਅ ਕਉ. ਏਹਾ ਵਸਤੁ ਫਬੀ ॥੧॥ ਰਹਾਉ ॥

gur poorai. deeo har naamaa; jeea kau. ehaa vasat fabee |1| rahaau |

Sant Singh KhalsaThe Perfect Guru has given me the Name of the Lord, which my soul has come to treasure. ||1||Pause||
Manmohan SinghThe Perfect Guru has given me the God's Name a thing which behaves my soul. Pause.
Manmohan Singh (Punjabi)ਪੂਰਨ ਗੁਰਾਂ ਨੇ ਮੈਨੂੰ ਵਾਹਿਗੁਰੂ ਦਾ ਨਾਮ ਦਿੱਤਾ ਹੈ। ਏਹੋ ਹੀ ਇਕ ਵਸਤੂ ਹੈ ਜੋ ਮੇਰੀ ਆਤਮਾ ਨੂੰ ਫਬਦੀ ਹੈ। ਠਹਿਰਾਉ।
Fareedkot Teekaਸਚਾ ਪਦਾਰਥੁ ਯਹ ਹੈ, ਜੋ ਗੁਰੋਂ ਨੇ ਹਰਿ ਨਾਮ ਕਾ ਉਪਦੇਸ ਦੀਆ ਹੈ, ਯਹੀ ਵਸਤੁ ਜੀਵ ਕੋ ਫਬੀ ਹੈ, ਭਾਵ ਇਸੀ ਕਰ ਕੇ ਜਨਮ ਸਫਲੁ ਹੂਆ ਹੈ॥੧॥ ਰਹਾਉ ॥
Prof. Sahib Singh(ਜੇ ਕਿਸੇ ਮਨੁੱਖ ਨੂੰ ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ ਦੇ ਦਿੱਤਾ, ਤਾਂ ਇਹ ਨਾਮ ਹੀ (ਉਸ ਦੀ) ਜਿੰਦ ਵਾਸਤੇ ਸੁਖਾਵੀਂ ਚੀਜ਼ ਹੈ ॥੧॥ ਰਹਾਉ ॥

ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਨੇ। ਜੀਅ ਕਉ = ਜਿੰਦ ਵਾਸਤੇ। ਫਬੀ = ਸੁਖਾਵੀਂ ॥੧॥ ਰਹਾਉ ॥

SikhNet (Spanish)dado por el Guru, es lo único que sirve para el Alma. (1‑Pausa)

ਇਸਟ ਮੀਤ ਬੰਧਪ ਸੁਤ ਭਾਈ; ਸੰਗਿ ਬਨਿਤਾ ਰਚਿ ਹਸਿਆ ॥

eisatt meet bandhap sut bhaaee; sang banitaa rach hasiaa |

Sant Singh KhalsaSurrounded by dear friends, relatives, children, siblings and spouse, he laughs playfully.
Manmohan SinghSurrounded by dear friends relations sons, brothers and wife the mortal playfully laughs.
Manmohan Singh (Punjabi)ਪਿਆਰੇ ਮਿੱਤ੍ਰਾਂ, ਸਨਬੰਧੀਆਂ, ਪੁੱਤ੍ਰਾਂ, ਭਰਾਵਾਂ ਅਤੇ ਪਤਨੀ ਨਾਲ ਲੱਗ ਕੇ ਪ੍ਰਾਣੀ ਹਾਸੇ ਤਮਾਸ਼ੇ ਕਰਦਾ ਹੈ।
Fareedkot Teekaਜਾਨ (ਇਸਟ ਮੀਤ) ਪ੍ਰਿਯ ਮ੍ਰਿਤ (ਬੰਧਪ) ਸਨਬੰਧੀ ਪੁਤ੍ਰ ਔ ਇਸਤ੍ਰੀ ਕੇ ਸੰਗ ਰਚ ਕਰ ਹਸਿਆ ਕਰਤਾ ਹੈਂ॥
Prof. Sahib Singhਪਿਆਰੇ ਮਿੱਤਰ, ਰਿਸ਼ਤੇਦਾਰ, ਪੁੱਤਰ, ਭਰਾ, ਇਸਤ੍ਰੀ-ਇਹਨਾਂ ਨਾਲ ਗੂੜਾ ਪਿਆਰ ਪਾ ਕੇ ਜੀਵ ਹੱਸਦਾ-ਖੇਡਦਾ ਰਹਿੰਦਾ ਹੈ,

ਪਦ ਅਰਥ ਇਸਟ = ਪਿਆਰੇ। ਬੰਧਪ = ਰਿਸ਼ਤੇਦਾਰ। ਸੁਤ = ਪੁੱਤਰ। ਬਨਿਤਾ = ਇਸਤ੍ਰੀ। ਰਚਿ = ਰਚ-ਮਿਚ ਕੇ, ਗੂੜਾ ਪਿਆਰ ਪਾ ਕੇ।

SikhNet (Spanish)Uno está involucrado con sus queridos amigos, parientes, hijos, hermanos y se regocija alegremente con su esposa,

ਜਬ ਅੰਤੀ ਅਉਸਰੁ. ਆਇ ਬਨਿਓ ਹੈ; ਉਨੑ ਪੇਖਤ ਹੀ, ਕਾਲਿ ਗ੍ਰਸਿਆ ॥੨॥

jab antee aausar. aae banio hai; una pekhat hee, kaal grasiaa |2|

Sant Singh KhalsaBut when the very last moment arrives, Death seizes him, while they merely look on. ||2||
Manmohan SinghBut when the last moment arrives death seizes him, while they look on.
Manmohan Singh (Punjabi)ਪ੍ਰੰਤੂ ਜਦ ਅਖੀਰ ਦਾ ਵੇਲਾ ਆ ਢੁੱਕਦਾ ਹੈ, ਤਾਂ ਉਨ੍ਹਾਂ ਦੇ ਵੇਖਦਿਆਂ ਹੀ ਮੌਤ ਉਸ ਨੂੰ ਪਕੜ ਲੈਂਦੀ ਹੈ।
Fareedkot Teekaਜਬ ਅੰਤ ਕਾ ਸਮਾਂ ਅਇ ਬਨਾ ਹੈ ਤਬ ਉਨ ਸਭ ਸੰਬੰਧੀਓਂ ਕੋ ਦੇਖਤੇ ਹੀ ਕਾਲ ਨੇ ਗ੍ਰਸਿ ਲੀਆ ਹੈ। ਭਾਵ ਯਹ ਹੈ ਕਿ ਵਹੁ ਕੁਛੁ ਸਹਾਯਤਾ ਨਹੀਂ ਕਰ ਸਕਤੇ ॥੨॥
Prof. Sahib Singhਪਰ ਜਿਸ ਵੇਲੇ ਅੰਤਲਾ ਸਮਾ ਆ ਪੁੱਜਦਾ ਹੈ, ਉਹਨਾਂ ਸਭਨਾਂ ਦੇ ਵੇਂਹਦਿਆਂ ਵੇਂਹਦਿਆਂ ਮੌਤ ਨੇ ਆ ਫੜਨਾ ਹੁੰਦਾ ਹੈ ॥੨॥

ਪਦ ਅਰਥ ਅੰਤੀ ਅਉਸਰੁ = ਅਖ਼ੀਰਲਾ ਸਮਾਂ, ਮੌਤ ਦੀ ਘੜੀ। ਕਾਲਿ = ਮੌਤ ਨੇ। ਗ੍ਰਸਿਆ = ਆ ਫੜਿਆ ॥੨॥

SikhNet (Spanish)pero cuando el fin llega, en la presencia de todos ellos, la garra de la muerte se lo lleva.(2)

ਕਰਿ ਕਰਿ ਅਨਰਥ. ਬਿਹਾਝੀ ਸੰਪੈ; ਸੁਇਨਾ ਰੂਪਾ ਦਾਮਾ ॥

kar kar anarath. bihaajhee sanpai; sueinaa roopaa daamaa |

Sant Singh KhalsaBy continual oppression and exploitation, he accumulates wealth, gold, silver and money,
Manmohan SinghBy continuously exercising oppression, man amasses wealth, gold silver and rupees.
Manmohan Singh (Punjabi)ਅਤਿਆਚਾਰ ਕਰ ਕਰ ਕੇ, ਇਨਸਾਨ ਧਨ-ਦੌਲਤ, ਸੋਨਾ, ਚਾਂਦੀ ਅਤੇ ਰੁਪਏ ਇਕੱਤਰ ਕਰਦਾ ਹੈ।
Fareedkot Teekaਜੋ ਸੋਨਾਂ ਚਾਂਦੀ ਰੁਪੈਯਾ ਰੂਪ ਮਾਯਾ ਬੜੇ ਬਡੇ ਅਨਰਥ ਕਰ ਕੇ (ਬਿਹਾਝੀ) ਖਰੀਦੀ, ਭਾਵ ਇਕਤ੍ਰ ਕਰੀ ਥੀ॥
Prof. Sahib Singh(ਸਾਰੀ ਉਮਰ) ਧੱਕੇ ਜ਼ੁਲਮ ਕਰ ਕਰ ਕੇ ਮਨੁੱਖ ਦੌਲਤ ਸੋਨਾ ਚਾਂਦੀ ਰੁਪਏ ਇਕੱਠੇ ਕਰਦਾ ਰਹਿੰਦਾ ਹੈ।

ਪਦ ਅਰਥ ਅਨਰਥ = ਧੱਕੇ, ਪਾਪ। ਸੰਪੈ = ਦੌਲਤ। ਰੂਪਾ = ਚਾਂਦੀ। ਦਾਮਾ = ਦਮੜੇ।

SikhNet (Spanish)A través de interminables abusos y explotaciones uno logra por fin atesorar la plata,

ਭਾੜੀ ਕਉ ਓਹੁ ਭਾੜਾ ਮਿਲਿਆ; ਹੋਰੁ ਸਗਲ ਭਇਓ ਬਿਰਾਨਾ ॥੩॥

bhaarree kau ohu bhaarraa miliaa; hor sagal bheo biraanaa |3|

Sant Singh Khalsabut the load-bearer gets only paltry wages, while the rest of the money passes on to others. ||3||
Manmohan SinghBut the hireling only gets the hire thereof and all else passes on to others.
Manmohan Singh (Punjabi)ਪਰ ਕਿਰਾਏ ਦੇ ਟੱਟੂ ਨੂੰ ਕੇਵਲ ਉਸ ਦਾ ਕਰਾਇਆ ਹੀ ਮਿਲਦਾ ਹੈ, ਬਾਕੀ ਸਾਰਾ ਕੁਛ ਹੋਰਨਾਂ ਕੋਲ ਚਲਿਆ ਜਾਂਦਾ ਹੈ।
Fareedkot Teekaਸੋ (ਭਾੜੀ ਕਉ) ਭਾੜਾ ਲੇਨੇ ਵਾਲੇ ਜੀਵ ਕੋ ਭਾੜਾ ਮਿਲਾ, ਜੋ ਖਾਇ ਪਹਿਨ ਲੀਆ ਸੋ ਇਸ ਕਾ ਥਾ ਔਰ ਸਭ ਧਨ ਦੂਸਰੋਂ ਕਾ ਹੋ ਗ੍ਯਾ॥੩॥
Prof. Sahib Singh(ਜਿਵੇਂ ਕਿਸੇ) ਮਜ਼ਦੂਰ ਨੂੰ ਮਜ਼ਦੂਰੀ (ਮਿਲ ਜਾਂਦੀ ਹੈ ਤਿਵੇਂ, ਦੌਲਤ ਇਕੱਠੀ ਕਰਨ ਵਾਲੇ ਨੂੰ) ਉਹ (ਹਰ ਰੋਜ਼ ਦਾ ਖਾਣ-ਪੀਣ) ਮਜ਼ਦੂਰੀ ਮਿਲਦੀ ਰਹੀ, ਬਾਕੀ ਸਾਰਾ ਧਨ (ਮਰਨ ਵੇਲੇ) ਬਿਗਾਨਾ ਹੋ ਜਾਂਦਾ ਹੈ ॥੩॥

ਪਦ ਅਰਥ ਭਾੜੀ = ਮਜ਼ਦੂਰ ॥੩॥

SikhNet (Spanish)el oro y las monedas, pero quien carga el peso obtiene apenas para su sustento, el resto se convierte en propiedad de otros. (3)

ਹੈਵਰ ਗੈਵਰ ਰਥ ਸੰਬਾਹੇ; ਗਹੁ ਕਰਿ. ਕੀਨੇ ਮੇਰੇ ॥

haivar gaivar rath sanbaahe; gahu kar. keene mere |

Sant Singh KhalsaHe grabs and collects horses, elephants and chariots, and claims them as his own.
Manmohan SinghSnatching perforce man collects horses elephants and chariots and makes them his own.
Manmohan Singh (Punjabi)ਧਿੰਗੋਜੋਰੀ ਖੋਹ ਕੇ ਇਨਸਾਨ ਘੋੜੇ, ਹਾਥੀ ਅਤੇ ਗੱਡੀਆਂ ਸੰਗ੍ਰਹਿ ਕਰਦਾ ਹੈ ਅਤੇ ਉਸ ਨੂੰ ਆਪਣੇ ਨਿੱਜ ਬਣਾ ਲੈਦਾ ਹੈ।
Fareedkot Teeka(ਹੈਵਰ) ਸੁੰਦਰ ਘੋੜੇ, (ਗੈਵਰ) ਸੁੰਦਰ ਹਾਥੀ, ਸੁੰਦਰ ਰਥ, (ਸੰਬਾਹੇ) ਏਕਤ੍ਰ ਕਰੇ। (ਗਹੁ) ਹਠ ਵਾ ਮੋਹ ਕਰ ਕੇ ਕਹਤਾ ਹੈ ਕਿ ਮੇਰੇ ਹੈਂ॥
Prof. Sahib Singhਮਨੁੱਖ ਸੋਹਣੇ ਘੋੜੇ ਵਧੀਆ ਹਾਥੀ ਰਥ (ਆਦਿਕ) ਇਕੱਠੇ ਕਰਦਾ ਰਹਿੰਦਾ ਹੈ, ਪੂਰੇ ਧਿਆਨ ਨਾਲ ਇਹਨਾਂ ਨੂੰ ਆਪਣੀ ਮਲਕੀਅਤ ਬਣਾਂਦਾ ਰਹਿੰਦਾ ਹੈ,

ਪਦ ਅਰਥ ਹੈਵਰ = ਸੋਹਣੇ ਘੋੜੇ {ਹਯ ਵਰ}। ਗੈਵਰ = ਸੋਹਣੇ ਹਾਥੀ {ਗਜ ਵਰ}। ਸੰਬਾਹੇ = ਇਕੱਠੇ ਕੀਤੇ। ਗਹੁ ਕਰਿ = ਧਿਆਨ ਨਾਲ। ਕੀਨੇ ਮੇਰੇ = ਆਪਣੇ ਬਣਾਏ।

SikhNet (Spanish)El hombre construye increíbles establos para finos caballos, tiene enormes elefantes y bellas carrozas, y conservándolos con cuidado, dice: “son sólo míos”.

ਜਬ ਤੇ ਹੋਈ ਲਾਂਮੀ ਧਾਈ; ਚਲਹਿ ਨਾਹੀ ਇਕ ਪੈਰੇ ॥੪॥

jab te hoee laamee dhaaee; chaleh naahee ik paire |4|

Sant Singh KhalsaBut when he sets out on the long journey, they will not go even one step with him. ||4||
Manmohan SinghBut when he sets out on the ling journey they travel not even a step with him.
Manmohan Singh (Punjabi)ਪ੍ਰੰਤੂ ਜਦ ਉਹ ਲੰਮੇ ਸਫਰ ਤੇ ਤੁਰਦਾ ਹੈ, ਉਹ ਉਸ ਦੇ ਨਾਲ ਇਕ ਕਦਮ ਭੀ ਨਹੀਂ ਟੁਰਦੇ।
Fareedkot Teeka(ਜਬ ਤੇ) ਜਿਸ ਕਾਲ ਤੇ (ਲਾਂਮੀ ਧਾਈ) ਬਡੀ ਦੂਰ ਕੀ ਜਾਤ੍ਰਾ ਹੂਈ ਅਰਤਾਤ ਪਰਲੋਕ ਕੀ ਯਾਤ੍ਰਾ ਹੂਈ, ਤਬ ਏਕ ਪੈਰ ਭੀ ਏ ਹਾਥੀ ਘੋੜੇ ਸੰਗ ਨਹੀਂ ਚਲਤੇ ਹੈਂ॥੪॥
Prof. Sahib Singhਪਰ ਜਦੋਂ ਲੰਮਾ ਕੂਚ ਹੁੰਦਾ ਹੈ (ਇਹ ਘੋੜੇ ਆਦਿਕ) ਇਕ ਪੈਰ ਭੀ (ਮਨੁੱਖ ਦੇ ਨਾਲ) ਨਹੀਂ ਤੁਰਦੇ ॥੪॥

ਪਦ ਅਰਥ ਲਾਂਮੀ ਧਾਈ = ਲੰਮਾ ਕੂਚ ॥੪॥

SikhNet (Spanish)Pero cuando el destino lo lleva a la gran marcha, ninguno de ellos darán siquiera un paso con él. (4)

ਨਾਮੁ ਧਨੁ, ਨਾਮੁ ਸੁਖ ਰਾਜਾ; ਨਾਮੁ ਕੁਟੰਬ ਸਹਾਈ ॥

naam dhan, naam sukh raajaa; naam kuttanb sahaaee |

Sant Singh KhalsaThe Naam, the Name of the Lord, is my wealth; the Naam is my princely pleasure; the Naam is my family and helper.
Manmohan SinghThe Name is my wealth, the Name my royal peace and the Name my family and helper.
Manmohan Singh (Punjabi)ਨਾਮ ਮੇਰੀ ਮਾਲ-ਦੌਲਤ, ਨਾਮ ਮੇਰਾ ਪਾਤਿਸ਼ਾਹੀ ਆਰਾਮ ਅਤੇ ਨਾਮ ਮੇਰਾ ਟੱਬਰ ਕਬੀਲਾ ਤੇ ਸਹਾਇਕ ਹੈ।
Fareedkot Teekaਮੇਰੇ ਤੋ ਨਾਮ ਹੀ ਧਨੁ ਹੈ, ਨਾਮ ਹੀ ਸੁਖੁ ਹੈ, ਨਾਮ ਹੀ ਰਾਜਾ ਹੈ, ਵਾ ਨਾਮੁ ਕਰ ਕੇ ਹੀ ਮਨੁ (ਰਾਜਾ) ਤ੍ਰਿਪਤਿ ਹੂਆ ਹੈ ਔਰ ਨਾਮ ਹੀ ਕੁੰਟਬੁ ਔਰ ਸਹਾਇਕ ਹੈ॥
Prof. Sahib Singhਪਰਮਾਤਮਾ ਦਾ ਨਾਮ ਹੀ ਮਨੁੱਖ ਦਾ ਅਸਲ ਧਨ ਹੈ, ਨਾਮ ਹੀ ਸੁਖਦਾਤਾ ਹੈ, ਨਾਮ ਹੀ ਪਰਵਾਰ ਹੈ, ਨਾਮ ਹੀ ਸਾਥੀ ਹੈ।

ਪਦ ਅਰਥ ਸੁਖ ਰਾਜਾ = ਸੁਖਾਂ ਦਾ ਰਾਜਾ, ਸੁਖਦਾਤਾ। ਕੁਟੰਬ = ਪਰਵਾਰ। ਸਹਾਈ = ਸਾਥੀ।

SikhNet (Spanish)El Nombre del Señor es el Único Tesoro Verdadero; sólo el Nombre conduce a la Paz. Sí, el Nombre del Señor es el rey, los parientes, la familia y el amigo.

ਨਾਮੁ ਸੰਪਤਿ ਗੁਰਿ ਨਾਨਕ ਕਉ ਦੀਈ; ਓਹ ਮਰੈ ਨ ਆਵੈ ਜਾਈ ॥੫॥੧॥੮॥

naam sanpat gur naanak kau deeee; oeh marai na aavai jaaee |5|1|8|

Sant Singh KhalsaThe Guru has given Nanak the wealth of the Naam; it neither perishes, nor comes or goes. ||5||1||8||
Manmohan SinghThe great Lord has given Nanak the wealth of the Name and that neither perishes nor comes and goes.
Manmohan Singh (Punjabi)ਵਿਸ਼ਾਲ ਪ੍ਰਭੂ ਨੇ ਨਾਨਕ ਨੂੰ ਨਾਮ ਦਾ ਮਾਲ ਧਨ ਦਿੱਤਾ ਹੈ ਅਤੇ ਉਹ ਨਾਂ ਨਾਸ ਹੁੰਦਾ ਹੈ ਤੇ ਨਾਂ ਹੀ ਕਿਧਰੇ ਆਉਂਦਾ ਤੇ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਨੂੰ ਗੁਰੋਂ ਨੇ ਨਾਮ ਹੀ ਸਭ ਪ੍ਰਕਾਰ ਕੀ ਸੰਮਤਾ ਦੀ ਹੈ। ਤਿਸ ਕਰ ਹਮ ਮਰ ਕਰ ਜਾਤੇ ਨਹੀਂ ਔ ਜਨਮ ਕਰ ਆਉਤੇ ਨਹੀਂ॥੫॥੧॥੮॥
Prof. Sahib Singhਗੁਰੂ ਨੇ (ਮੈਨੂੰ) ਨਾਨਕ ਨੂੰ ਇਹ ਹਰਿ-ਨਾਮ-ਦੌਲਤ ਹੀ ਦਿੱਤੀ ਹੈ। ਇਹ ਦੌਲਤ ਕਦੇ ਮੁੱਕਦੀ ਨਹੀਂ, ਕਦੇ ਗੁਆਚਦੀ ਨਹੀਂ ॥੫॥੧॥੮॥

ਪਦ ਅਰਥ ਸੰਪਤਿ = ਦੌਲਤ। ਗੁਰਿ = ਗੁਰੂ ਨੇ। ਕਉ = ਨੂੰ ॥੫॥੧॥੮॥

* ਵੇਰਵਾ: ਪੰਚਪਦਾ = ੧ (ਅੰਕ ੧)। ਮ: ੫ ਦੇ ਕੁਲ ਸ਼ਬਦ = ੮ (ਅੰਕ ੮)।

SikhNet (Spanish)Nanak ha sido bendecido por el Guru con el Tesoro del Nombre, y mira, ni se muere ni se va. (5‑1‑8)

Open this shabad →

Shabad Guru Arjan Dev Ji Raag Gujri continues on Ang 498

ਗੂਜਰੀ ਮਹਲਾ ੫ ਤਿਪਦੇ ਘਰੁ ੨ ॥

goojaree mahalaa 5 tipade ghar 2 |

Sant Singh KhalsaGoojaree, Fifth Mehl, Thi-Padhay, Second House:
Manmohan SinghGujri 5th Guru. Tipde
Manmohan Singh (Punjabi)ਗੂਜਰੀ ਪੰਜਵੀਂ ਪਾਤਿਸ਼ਾਹੀ। ਤਿਪਦੇ।
Prof. Sahib Singhਰਾਗ ਗੂਜਰੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਤਿਨ-ਬੰਦਾਂ ਵਾਲੀ ਬਾਣੀ।
SikhNet (Spanish)Guyeri, Mejl Guru Aryan, Quinto Canal Divino, Ti-Pada.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਦੁਖ ਬਿਨਸੇ. ਸੁਖ ਕੀਆ ਨਿਵਾਸਾ; ਤ੍ਰਿਸਨਾ ਜਲਨਿ ਬੁਝਾਈ ॥

dukh binase. sukh keea nivaasaa; trisanaa jalan bujhaaee |

Sant Singh KhalsaMy sorrows are ended, and I am filled with peace. The fire of desire within me has been quenched.
Manmohan SinghMy troubles have ended, peace is enshrined in me and my fire of desire is quenched.
Manmohan Singh (Punjabi)ਮੇਰੇ ਕਲੇਸ਼ ਦੂਰ ਹੋ ਗਏ ਹਨ। ਆਰਾਮ ਮੇਰੇ ਅੰਦਰ ਟਿਕ ਗਿਆ ਹੈ ਅਤੇ ਮੇਰੀ ਖਾਹਿਸ਼ ਦੀ ਅੱਗ ਬੁੱਝ ਗਈ ਹੈ।
Fareedkot Teekaਗੁਰਮੁਖੋਂ ਕੇ ਦੁਖ ਨਾਸ ਹੋ ਗਏ ਹੈਂ ਔਰੁ ਤਿਨ ਕੇ ਮਨ ਮੇਂ ਸੁਖ ਨੇ ਬਿਸ੍ਰਾਮ ਕੀਆ ਹੈ, ਤਿਨੋਂ ਨੇ ਮਨ ਤੇ ਤ੍ਰਿਸਨਾ ਅਗਨਿ ਬੁਝਾਈ ਹੈ॥
Prof. Sahib Singhਉਸ ਮਨੁੱਖ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ, ਉਸ ਦੇ ਅੰਦਰ ਸੁਖ ਆ ਨਿਵਾਸ ਕਰਦੇ ਹਨ, ਪਰਮਾਤਮਾ ਦਾ ਨਾਮ ਉਸ ਦੀ ਤ੍ਰਿਸ਼ਨਾ ਦੀ ਸੜਨ ਬੁਝਾ ਦੇਂਦਾ ਹੈ,

ਪਦ ਅਰਥ ਜਲਨਿ = ਸੜਨ।

SikhNet (Spanish)Mi tristeza ha pasado y el Éxtasis ha entrado a mi hogar.

ਨਾਮੁ ਨਿਧਾਨੁ ਸਤਿਗੁਰੂ ਦ੍ਰਿੜਾਇਆ; ਬਿਨਸਿ ਨ ਆਵੈ ਜਾਈ ॥੧॥

naam nidhaan satiguroo drirraaeaa; binas na aavai jaaee |1|

Sant Singh KhalsaThe True Guru has implanted the treasure of the Naam, the Name of the Lord, within me; it neither dies, nor goes anywhere. ||1||
Manmohan SinghThe Name treasure the True Guru has established in me, which neither dies nor goes anywhere.
Manmohan Singh (Punjabi)ਨਾਮ ਦਾ ਖਜਾਨਾ ਸੱਚੇ ਗੁਰਾਂ ਨੇ ਮੇਰੇ ਅੰਦਰ ਅਸਥਾਪਨ ਕਰ ਦਿੱਤਾ ਹੈ, ਜੋ ਨਾਂ ਨਾਸ ਹੁੰਦਾ ਹੈ ਅਤੇ ਨਾਂ ਹੀ ਕਿਧਰੇ ਜਾਂਦਾ ਹੈ।
Fareedkot Teekaਔਰੁ ਜਿਨ ਕੋ ਸਤਿਗੁਰੋਂ ਨੇ ਨਾਮੁ ਖਜਾਨਾ ਦ੍ਰਿਢ ਕਰਾਇਆ ਹੈ, ਸੋ ਨ ਮਰ ਕਰ ਜਾਤੇ ਹੈਂ ਨ ਜਨਮ ਕਰ ਆਵਤੇ ਹੈਂ॥੧॥
Prof. Sahib Singhਜਿਸ ਦੇ ਹਿਰਦੇ ਵਿਚ ਗੁਰੂ ਨੇ (ਸਾਰੇ ਸੁਖਾਂ ਦਾ) ਖ਼ਜ਼ਾਨਾ ਹਰਿ-ਨਾਮ ਪੱਕਾ ਕਰ ਦਿੱਤਾ, ਉਹ ਆਤਮਕ ਮੌਤ ਨਹੀਂ ਸਹੇੜਦਾ, ਉਹ ਨਾਹ (ਮੁੜ ਮੁੜ) ਜੰਮਦਾ ਹੈ ਨਾਹ ਮਰਦਾ ਹੈ ॥੧॥

ਪਦ ਅਰਥ ਨਿਧਾਨੁ = ਖ਼ਜ਼ਾਨਾ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ। ਬਿਨਸਿ = ਨਾਸ ਹੋ ਕੇ, ਆਤਮਕ ਮੌਤੇ ਮਰ ਕੇ। ਆਵੈ = ਜੰਮਦਾ। ਜਾਈ = ਮਰਦਾ ॥੧॥

SikhNet (Spanish)El fuego de la ansiedad se ha sofocado; el Tesoro del Nombre del Señor me ha compenetrado, El Nombre ni muere ni se va. (1)

ਹਰਿ ਜਪਿ; ਮਾਇਆ ਬੰਧਨ ਤੂਟੇ ॥

har jap; maaeaa bandhan tootte |

Sant Singh KhalsaMeditating on the Lord, the bonds of Maya are cut away.
Manmohan SinghRemembering the Lord, the bonds of mammon are loosed.
Manmohan Singh (Punjabi)ਸਾਹਿਬ ਦਾ ਆਰਾਧਨ ਕਰਨ ਨਾਲ ਮੋਹਨੀ (ਮਾਇਆ) ਦੇ ਜੂੜ ਵੱਢੇ ਜਾਂਦੇ ਹਨ।
Fareedkot Teekaਹਰਿ ਜਪਨੇ ਸੇ ਜਿਨ ਗੁਰਮੁਖੋਂ ਕੇ ਮਾਯਾ ਕੇ ਬੰਧਨ ਟੂਟ ਗਏ ਹੈਂ॥
Prof. Sahib Singhਪਰਮਾਤਮਾ ਦਾ ਨਾਮ ਜਪ ਕੇ ਉਸ ਮਨੁੱਖ ਦੇ ਮਾਇਆ ਦੇ ਬੰਧਨ ਟੁੱਟ ਜਾਂਦੇ ਹਨ।

ਪਦ ਅਰਥ ਜਪਿ = ਜਪ ਕੇ।

SikhNet (Spanish)Meditando en el Señor, las amarras de Maya son cortadas,

ਭਏ ਕ੍ਰਿਪਾਲ ਦਇਆਲ ਪ੍ਰਭ ਮੇਰੇ; ਸਾਧਸੰਗਤਿ ਮਿਲਿ ਛੂਟੇ ॥੧॥ ਰਹਾਉ ॥

bhe kripaal deaal prabh mere; saadhasangat mil chhootte |1| rahaau |

Sant Singh KhalsaWhen my God becomes kind and compassionate, one joins the Saadh Sangat, the Company of the Holy, and is emancipated. ||1||Pause||
Manmohan SinghWhen my Lord becomes kind and compassionate, the man is emancipated, by meeting the society of saints. Pause.
Manmohan Singh (Punjabi)ਜਦ ਮੈਂਡਾ ਸੁਆਮੀ ਮਇਆਵਾਨ ਦੇ ਮਿਹਰਬਾਨ ਹੋ ਜਾਂਦਾ ਹੈ, ਆਦਮੀ ਸਤਿਸੰਗਤ ਨਾਲ ਜੁੜ ਕੇ ਬੰਦ-ਖਲਾਸ ਹੋ ਜਾਂਦਾ ਹੈ। ਠਹਿਰਾਉ।
Fareedkot Teekaਔ ਮੇਰੇ ਦਆਲ ਪ੍ਰਭੂ ਜਿਨ ਪਰ ਕ੍ਰਿਪਾਲੁ ਭਏ ਹੈਂ, ਸੋਈ ਸਾਧ ਸੰਗਤ ਮੇਂ ਮਿਲ ਕਰ ਛੂਟ ਗਏ ਹੈਂ॥੧॥ ਰਹਾਉ ॥
Prof. Sahib Singhਮੇਰੇ ਪ੍ਰਭੂ ਜੀ ਜਿਸ ਮਨੁੱਖ ਉੱਤੇ ਕਿਰਪਾਲ ਹੁੰਦੇ ਹਨ, ਉਹ ਮਨੁੱਖ ਸਾਧ ਸੰਗਤਿ ਵਿਚ ਮਿਲ ਕੇ ਮਾਇਆ ਦੇ ਬੰਧਨਾਂ ਤੋਂ ਅਜ਼ਾਦ ਹੋ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਮਿਲਿ = ਮਿਲ ਕੇ। ਛੂਟੇ = ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ ॥੧॥ ਰਹਾਉ ॥

SikhNet (Spanish)ya que a través del Señor Compasivo y Misericordioso es liberado en la Saad Sangat, la Sociedad de los Santos. (1‑Pausa)

Open this shabad (10 lines, Angs 497-498) →

Ang 497 of 1430