ਸਿਰੀਰਾਗੁ ਮਹਲਾ ੫ ॥
sireeraag mahalaa 5 | Ang 47
Sant Singh KhalsaSiree Raag, Fifth Mehl:
Manmohan SinghSri Rag, Fifth Guru.
Manmohan Singh (Punjabi)ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Siri Rag, Mejl Guru Aryan, Quinto Canal Divino.
ਮੇਰਾ ਤਨੁ ਅਰੁ ਧਨੁ ਮੇਰਾ; ਰਾਜ ਰੂਪ ਮੈ ਦੇਸੁ ॥
meraa tan ar dhan meraa; raaj roop mai des | Ang 47
Sant Singh Khalsa"My body and my wealth; my ruling power, my beautiful form and country-mine!"
Manmohan SinghThe man says, I have the beauteous body, mine is the wealth and empire and country are exclusively mine.
Manmohan Singh (Punjabi)ਇਨਸਾਨ ਆਖਦਾ ਹੈ ਮੇਰੀ ਸੁੰਦਰ ਦੇਹਿ ਹੈ, ਦੌਲਤ ਮੇਰੀ ਹੈ ਅਤ ਹਕੂਮਤ ਤੇ ਮੁਲਕ ਮੇਰੇ ਹੀ ਹਨ।
Fareedkot Teekaਏਹ ਜੋ ਤੂੰ ਸਮਝਤਾ ਹੈਂ (ਤਨੁ) ਸਰੀਰੁ ਮੇਰਾ ਹੈ, ਔਰ (ਧਨੁ) ਹਸਤੀ ਘੋੜੇ ਆਦਿ ਸਮਾਜੁ ਮੇਰਾ ਹੈ, ਔਰ ਦੇਸ ਕਾ ਰਾਜ ਮੇਰਾ ਹੈ, ਮੈਂ ਰੂਪਵੰਤ ਹੂੰ॥
Prof. Sahib Singh(ਮਨੁੱਖ ਮਾਣ ਕਰਦਾ ਹੈ ਤੇ ਆਖਦਾ ਹੈ ਕਿ) ਇਹ ਸਰੀਰ ਮੇਰਾ ਹੈ, ਇਹ ਰਾਜ ਮੇਰਾ ਹੈ, ਇਹ ਦੇਸ ਮੇਰਾ ਹੈ, ਮੈਂ ਰੂਪ ਵਾਲਾ ਹਾਂ,ਪਦ ਅਰਥ ਤਨੁ = ਸਰੀਰ। ਅਰੁ = ਅਤੇ {ਨੋਟ: ਲਫ਼ਜ਼ 'ਅਰੁ' ਅਤੇ 'ਅਰਿ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ। ਅਰਿ = ਵੈਰੀ}। ਮੈ = ਮੇਰਾ।
SikhNet (Spanish)Podré tener un bello cuerpo, riquezas y muchas tierras.
ਸੁਤ ਦਾਰਾ ਬਨਿਤਾ ਅਨੇਕ; ਬਹੁਤੁ ਰੰਗ ਅਰੁ ਵੇਸ ॥
sut daaraa banitaa anek; bahut rang ar ves | Ang 47
Sant Singh KhalsaYou may have children, a wife and many mistresses; you may enjoy all sorts of pleasures and fine clothes.
Manmohan SinghHe may have sons, wife, many mistresses and may enjoy myriad of pleasures and raiments.
Manmohan Singh (Punjabi)ਉਸ ਦੀ ਪੁਤ੍ਰ, ਪਤਨੀ ਅਤੇ ਘਨੇਰੀਆਂ ਮਾਸ਼ੂਕਾਂ ਹੋਣ ਅਤੇ ਉਹ ਬੇਅੰਤ ਰੰਗ ਰਲੀਆਂ ਅਤੇ ਪੁਸ਼ਾਕਾਂ ਦਾ ਅਨੰਦ ਮਾਣਦਾ ਹੋਵੇ।
Fareedkot Teeka(ਸੁਤ ਦਾਰਾ) ਪੁਤ੍ਰ ਕੀ ਇਸਤ੍ਰੀ, (ਬਨਿਤਾ) ਅਪਨੀ ਇਸਤ੍ਰੀਆਂ ਅਨੇਕ ਹੀ, ਔਰ ਬਹੁਤ ਹੀ (ਰੰਗ) ਅਨੰਦ ਮਾਨ ਰਹਾ ਹੈ॥
Prof. Sahib Singhਮੇਰੇ ਪੁੱਤਰ ਹਨ, ਮੇਰੀਆਂ ਇਸਤ੍ਰੀਆਂ ਹਨ, ਮੈਨੂੰ ਬੜੀਆਂ ਮੌਜਾਂ ਹਨ, ਅਤੇ ਮੇਰੇ ਪਾਸ ਕਈ ਪੁਸ਼ਾਕਾਂ ਹਨ।ਪਦ ਅਰਥ ਸੁਤ = ਪੁੱਤਰ। ਦਾਰਾ = ਇਸਤ੍ਰੀ। ਰੰਗ = ਮੌਜਾਂ। ਵੇਸ = ਪਹਿਰਾਵੇ।
SikhNet (Spanish)Podré tener hijos, esposa y varias amantes, y me podré regocijar de muchas formas.
ਹਰਿ ਨਾਮੁ. ਰਿਦੈ ਨ ਵਸਈ; ਕਾਰਜਿ ਕਿਤੈ ਨ ਲੇਖਿ ॥੧॥
har naam. ridai na vasee; kaaraj kitai na lekh |1| Ang 47
Sant Singh KhalsaAnd yet, if the Name of the Lord does not abide within the heart, none of it has any use or value. ||1||
Manmohan SinghIf God's Name abides not within his mind they are of no avail and account.
Manmohan Singh (Punjabi)ਜੇਕਰ ਰੱਬ ਦਾ ਨਾਮ ਉਸ ਦੇ ਅੰਤ-ਆਤਮੇ ਨਹੀਂ ਵੱਸਦਾ, ਤਾਂ ਉਹ ਕਿਸੇ ਕੰਮ ਤੇ ਹਿਸਾਬ ਵਿੱਚ ਨਹੀਂ।
Fareedkot Teekaਜੇ ਕਰ ਹਰੀ ਕਾ ਨਾਮੁ ਰਿਦੇ ਮੇਂ ਨਾਂ ਵਸੈ ਤਾਂ ਇਹ ਸਭ ਪਦਾਰਥ ਕਿਸੇ ਅਰਥ ਨ (ਲੇਖਿ) ਲਖੋ, ਭਾਵ ਏਹ ਕਿ ਪ੍ਰਲੋਕ ਮੇਂ ਕੁਛ ਸਹਾਇਤਾ ਨ ਕਰੈਂਗੇ॥੧॥
Prof. Sahib Singhਪਰ ਜੇ ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ ਤਾਂ (ਇਹ ਸਭ ਪਦਾਰਥ ਜਿਨ੍ਹਾਂ ਦਾ ਮਨੁੱਖ ਮਾਣ ਕਰਦਾ ਹੈ) ਕਿਸੇ ਭੀ ਕੰਮ ਨਾਹ ਸਮਝ ॥੧॥ਪਦ ਅਰਥ ਰਿਦੈ = ਹਿਰਦੇ ਵਿਚ। ਵਸਈ = ਵਸਏ, ਵਸੈ। ਕਾਰਜਿ ਕਿਤੈ = ਕਿਸੇ ਕੰਮ ਵਿਚ। ਲੇਖਿ = ਜਾਣ, ਸਮਝ॥੧॥
SikhNet (Spanish)Pero si no recuerdo el Nombre del Señor, todo eso es en vano. (1)
ਮੇਰੇ ਮਨ; ਹਰਿ ਹਰਿ ਨਾਮੁ ਧਿਆਇ ॥
mere man; har har naam dhiaae | Ang 47
Sant Singh KhalsaO my mind, meditate on the Name of the Lord, Har, Har.
Manmohan SinghO My Soul! contemplate over the Name of Lord Guru.
Manmohan Singh (Punjabi)ਹੇ ਮੇਰੀ ਜਿੰਦੜੀਏ, ਵਾਹਿਗੁਰੂ ਸੁਆਮੀ ਦੇ ਨਾਮ ਦਾ ਅਰਾਧਨ ਕਰ।
Fareedkot Teekaਹੇ ਮੇਰੇ ਮਨ! ਹਰਿ ਜੋ ਸਰਬ ਦੁਖੋਂ ਕੇ ਹਰਨੇ ਵਾਲਾ ਹੈ, ਤਿਸ ਕੇ ਨਾਮੁ ਕੋ (ਧਿਆਇ) ਸਿਮਰਨ ਕਰ॥
Prof. Sahib Singhਹੇ ਮੇਰੇ ਮਨ! ਸਦਾ ਪਰਮਾਤਮਾ ਦਾ ਨਾਮ ਸਿਮਰ।
SikhNet (Spanish)Oh mi mente, medita en el Naam, el Nombre de Dios.
ਕਰਿ ਸੰਗਤਿ ਨਿਤ ਸਾਧ ਕੀ; ਗੁਰ ਚਰਣੀ ਚਿਤੁ ਲਾਇ ॥੧॥ ਰਹਾਉ ॥
kar sangat nit saadh kee; gur charanee chit laae |1| rahaau | Ang 47
Sant Singh KhalsaAlways keep the Company of the Holy, and focus your consciousness on the Feet of the Guru. ||1||Pause||
Manmohan SinghEver associate with the society of the Saints and fix thy mind on Guru's feet. Pause.
Manmohan Singh (Punjabi)ਹਮੇਸ਼ਾਂ ਹੀ ਸੰਤਾਂ ਦੀ ਸੰਗਤ ਨਾਲ ਮੇਲ-ਮਿਲਾਪ ਕਰ ਅਤੇ ਗੁਰਾਂ ਦੇ ਪੈਰਾਂ ਨਾਲ ਆਪਣੇ ਮਨ ਨੂੰ ਜੋੜ। ਠਹਿਰਾਉ।
Fareedkot Teekaਔਰ ਨਿਤਾਪ੍ਰਤੀ ਸਾਧੂਓਂ ਕੀ ਸੰਗਤ ਕਰ, ਔਰ ਗੁਰੋਂ ਕੇ ਚਰਨੋਂ ਮੇਂ ਚਿਤੁ ਜੋੜੁ॥੧॥ ਰਹਾਉ ॥
Prof. Sahib Singhਸਦਾ ਗੁਰੂ ਦੀ ਸੰਗਤਿ ਕਰ, ਤੇ ਗੁਰੂ ਦੇ ਚਰਨਾਂ ਵਿਚ ਚਿੱਤ ਜੋੜ ॥੧॥ ਰਹਾਉ ॥ਪਦ ਅਰਥ ਨਿਤ = ਸਦਾ। ਸਾਧ = ਗੁਰੂ॥੧॥ਰਹਾਉ॥
SikhNet (Spanish)Y asociándote con los Santos, entona tu mente, a los Pies del Guru. (1-Pausa)
ਨਾਮੁ ਨਿਧਾਨੁ ਧਿਆਈਐ; ਮਸਤਕਿ ਹੋਵੈ ਭਾਗੁ ॥
naam nidhaan dhiaaeeai; masatak hovai bhaag | Ang 47
Sant Singh KhalsaThose who have such blessed destiny written on their foreheads meditate on the Treasure of the Naam.
Manmohan SinghIf good luck be recorded on the forehead, only then does man meditate on the Name-Treasure.
Manmohan Singh (Punjabi)ਜੇਕਰ ਚੰਗੀ ਕਿਸਮਤ ਮੱਥੇ ਉਤੇ ਲਿਖੀ ਹੋਵੇ, ਕੇਵਲ ਤਾਂ ਹੀ ਆਦਮੀ ਨਾਮ ਦੇ ਖ਼ਜ਼ਾਨੇ ਦਾ ਸਿਮਰਨ ਕਰਦਾ ਹੈ।
Fareedkot Teekaਤਾਂ ਤੇ ਨਾਮ ਰੂਪੀ ਸਰਬ ਸੁਖੋਂ ਕਾ (ਨਿਧਾਨੁ) ਖਜਾਨਾ ਤਬ (ਧਿਆਈਐ) ਸਿਮਰੀਤਾ ਹੈ, ਜਬ ਮਾਥੇ ਮੇਂ ਪੁੰਨ ਕਰਮੋਂ ਕਾ ਲੇਖੁ ਲਿਖਾ ਹੋਤਾ ਹੈ॥
Prof. Sahib Singhਪਰਮਾਤਮਾ ਦਾ ਨਾਮ (ਜੋ ਸਭ ਪਦਾਰਥਾਂ ਦਾ) ਖ਼ਜਾਨਾ (ਹੈ) ਸਿਮਰਨਾ ਚਾਹੀਦਾ ਹੈ (ਪਰ ਉਹੀ ਮਨੁੱਖ ਸਿਮਰ ਸਕਦਾ ਹੈ ਜਿਸ ਦੇ) ਮੱਥੇ ਉੇਤੇ ਚੰਗੀ ਕਿਸਮਤਿ ਉੱਘੜ ਪਏ।ਪਦ ਅਰਥ ਨਿਧਾਨੁ = ਖ਼ਜ਼ਾਨਾ। ਮਸਤਕਿ = ਮੱਥੇ ਉਤੇ।
SikhNet (Spanish)Sólo si está en mi Destino, podré atesorar el Nombre del Señor.
ਕਾਰਜ ਸਭਿ ਸਵਾਰੀਅਹਿ; ਗੁਰ ਕੀ ਚਰਣੀ ਲਾਗੁ ॥
kaaraj sabh savaareeeh; gur kee charanee laag | Ang 47
Sant Singh KhalsaAll their affairs are brought to fruition, holding onto the Guru's Feet.
Manmohan SinghBy being attached with Guru's feet all, the affairs become right.
Manmohan Singh (Punjabi)ਗੁਰਾਂ ਦੇ ਪੈਰਾਂ ਨਾਲ ਜੁੜਣ ਦੁਆਰਾ ਸਾਰੇ ਕੰਮ ਰਾਸ ਹੋ ਜਾਂਦੇ ਹਨ।
Fareedkot Teekaਹੇ ਮਨ! ਗੁਰੋਂ ਕੀ ਚਰਣੀ ਲਾਗ ਰਹੁ, ਕਿਉਂਕਿ ਗੁਰੋਂਦ੍ਵਾਰੇ ਨਾਮ ਕੇ ਜਪਨ ਸੇ ਸੰਪੂਰਨ ਕਾਰਜ (ਸਵਾਰੀਅਹਿ) ਸੁਧਰ ਜਾਵੇਂਗੇ।
Prof. Sahib Singh(ਹੇ ਭਾਈ!) ਸਤਿਗੁਰੂ ਦੇ ਚਰਨਾਂ ਵਿਚ ਟਿਕਿਆ ਰਹੁ, ਤੇਰੇ ਸਾਰੇ ਕੰਮ (ਭੀ) ਸੰਵਰ ਜਾਣਗੇ।ਪਦ ਅਰਥ ਸਭਿ = ਸਾਰੇ। ਸਵਾਰੀਅਹਿ = ਸੰਵਾਰੇ ਜਾਂਦੇ ਹਨ। ਲਾਗੁ = ਲੱਗ।
SikhNet (Spanish)Sólo así mi ser estará satisfecho y podré abrazar los Pies del Guru.
ਹਉਮੈ ਰੋਗੁ ਭ੍ਰਮੁ ਕਟੀਐ; ਨਾ ਆਵੈ ਨਾ ਜਾਗੁ ॥੨॥
haumai rog bhram katteeai; naa aavai naa jaag |2| Ang 47
Sant Singh KhalsaThe diseases of ego and doubt are cast out; they shall not come and go in reincarnation. ||2||
Manmohan SinghThus are annulled the aliment of ego and scepticism and the mortal neither comes nor goes.
Manmohan Singh (Punjabi)ਇਸ ਤਰ੍ਹਾਂ ਹੰਕਾਰ ਦੀ ਬੀਮਾਰੀ ਤੇਸ ਸੰਦੇਹ ਰਫ਼ਾ ਹੋ ਜਾਂਦੇ ਹਨ ਅਤੇ ਪ੍ਰਾਣੀ ਨਾਂ ਆਉਂਦਾ ਤੇ ਨਾਂ ਹੀ ਜਾਂਦਾ ਹੈ।
Fareedkot Teekaਹੰਤਾ ਮਮਤਾ ਰੂਪੀ ਰੋਗੁ ਤਥਾ ਪੰਚ ਪ੍ਰਕਾਰ ਕਾ ਭ੍ਰਮੁ ਕਾਟਿਆ ਜਾਵੇਗਾ, ਪੁਨਾ ਨ ਆਵੇਗਾ ਅਰ ਨ ਜਾਵੇਗਾ, ਭਾਵ ਨ ਜਨਮੇਗਾ ਔਰ ਨ ਮਰੇਗਾ॥੨॥
Prof. Sahib Singh(ਜੇਹੜਾ ਮਨੁੱਖ ਗੁਰ-ਸਰਨ ਰਹਿ ਕੇ ਨਾਮ ਸਿਮਰਦਾ ਹੈ ਉਸ ਦਾ) ਹਉਮੈ ਦਾ ਰੋਗ ਕੱਟਿਆ ਜਾਂਦਾ ਹੈ, ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ, ਉਹ ਨਾਹ (ਮੁੜ ਮੁੜ) ਜੰਮਦਾ ਹੈ ਨਾਹ ਮਰਦਾ ॥੨॥ਪਦ ਅਰਥ ਭ੍ਰਮੁ = ਭਟਕਣਾ। ਜਾਗੁ = ਜਾਏਗਾ, ਮਰੇਗਾ॥੨॥
SikhNet (Spanish)La fiebre del ego desaparecerá y mis idas y venidas cesarán. (2)
ਕਰਿ ਸੰਗਤਿ ਤੂ ਸਾਧ ਕੀ; ਅਠਸਠਿ ਤੀਰਥ ਨਾਉ ॥
kar sangat too saadh kee; atthasatth teerath naau | Ang 47
Sant Singh KhalsaLet the Saadh Sangat, the Company of the Holy, be your cleansing baths at the sixty-eight sacred shrines of pilgrimage.
Manmohan SinghMix thou with the Saints' congregation and deem that thy ablution at the sixty-eight places of pilgrimage.
Manmohan Singh (Punjabi)ਸੰਤ ਸਮਾਗਮ ਅੰਦਰ ਜੁੜ ਅਤੇ ਉਸ ਨੂੰ ਆਪਣਾ ਅਠਾਹਟ ਯਾਤਰਾ ਅਸਥਾਨਾਂ ਦਾ ਇਸ਼ਨਾਨ ਜਾਣ।
Fareedkot Teekaਤਾਂ ਤੇ ਤੂੰ ਸਾਧੂ ਕੀ ਸੰਗਤਿ ਕਰਿ, (ਅਠਸਠਿ) ਸੁਮੁਚੇ ਤੀਰਥੋਂ ਕਾ ਨਾਮੁ ਹੈ। ਵਾ ਜੈਸੇ ਕੁਰਛੇਤ੍ਰ ਹੈ ਐਸੇ ਐਸੇ ਅਠਾਹਟ ਤੀਰਥੋਂ ਕੇ ਨਾਵਨੇ ਕਾ ਜੋ ਫਲੁ ਔਰ ਲਾਭੁ ਹੈ, ਸੋ ਸਾਧੂ ਕੀ ਸੰਗਤ ਸੇ ਪ੍ਰਾਪਤਿ ਹੋਵੇਗਾ॥
Prof. Sahib Singh(ਹੇ ਭਾਈ!) ਗੁਰੂ ਦੀ ਸੰਗਤਿ ਕਰ-ਇਹੀ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ।ਪਦ ਅਰਥ ਅਠਸਠਿ = ਅਠਾਹਠ, ਸੱਠ ਤੇ ਅੱਠ। ਨਾਉ = ਇਸ਼ਨਾਨ।
SikhNet (Spanish)Consérvate en la Saad Sangat, la Sociedad de los Santos. Teniendo el Naam, el Nombre del Señor, obtienes el mérito del los peregrinajes a los sesenta y ocho lugares santos.
ਜੀਉ ਪ੍ਰਾਣ ਮਨੁ ਤਨੁ ਹਰੇ; ਸਾਚਾ ਏਹੁ ਸੁਆਉ ॥
jeeo praan man tan hare; saachaa ehu suaau | Ang 47
Sant Singh KhalsaYour soul, breath of life, mind and body shall blossom forth in lush profusion; this is the true purpose of life.
Manmohan SinghLike this thy soul, every life mind and body shall be reverdured and this is the true aim of life.8
Manmohan Singh (Punjabi)ਇਸ ਤਰ੍ਹਾਂ ਤੇਰੀ ਆਤਮਾ, ਜਿੰਦ-ਜਾਨ, ਮਨੂਆ ਤੇ ਦੇਹਿ ਹਰੇ-ਭਰੇ ਹੋ ਜਾਣਗੇ ਅਤੇ ਇਹੀ ਜਿੰਦਗੀ ਦਾ ਸੱਚਾ ਮਨੋਰਥ ਹੈ।
Fareedkot Teekaਏਹੁ ਸਾਚਾ ਲਾਭੁ ਪ੍ਰਾਪਤਿ ਹੋਵੇਗਾ, ਪ੍ਰਾਣ ਔਰ ਮਨੁ, (ਤਨੁ) ਮਾਨੁਖ ਸਰੀਰੁ, ਸਭ (ਹਰੇ) ਸਫਲੇ ਹੋਵੇਂਗੇ। ਭਾਵ ਯਹਿ ਕਿ ਮਨ ਕੀ ਹਰਿਆਵਲੀ ਅਨੰਦੁ ਹੈ, ਸੋ ਪਰਾਪਤਿ ਹੋ ਜਾਵੇਗਾ॥
Prof. Sahib Singh(ਗੁਰੂ ਦੀ ਸਰਨ ਵਿਚ ਰਿਹਾਂ) ਜਿੰਦ ਪ੍ਰਾਣ ਮਨ ਸਰੀਰ ਸਭ ਆਤਮਕ ਜੀਵਨ ਵਾਲੇ ਹੋ ਜਾਂਦੇ ਹਨ, ਤੇ ਮਨੁੱਖਾ ਜਨਮ ਦਾ ਅਸਲ ਮਨੋਰਥ ਭੀ ਇਹੀ ਹੈ।ਪਦ ਅਰਥ ਹਰੇ = ਆਤਮਕ ਜੀਵਨ ਵਾਲੇ। ਸਾਚਾ = ਸਦਾ-ਥਿਰ। ਸੁਆਉ = ਮਨੋਰਥ।
SikhNet (Spanish)Tu Alma, cuerpo y mente, florecerán, ese puede ser el verdadero final de tu vida.
ਐਥੈ ਮਿਲਹਿ ਵਡਾਈਆ; ਦਰਗਹਿ ਪਾਵਹਿ ਥਾਉ ॥੩॥
aithai mileh vaddaaeea; darageh paaveh thaau |3| Ang 48
Sant Singh KhalsaIn this world you shall be blessed with greatness, and in the Court of the Lord you shall find your place of rest. ||3||
Manmohan SinghThou shalt gain glory here and obtain room in the next world.
Manmohan Singh (Punjabi)ਤੈਨੂੰ ਏਥੇ ਮਾਣ-ਪ੍ਰਤਿਸ਼ਟਾ ਪਰਾਪਤ ਹੋਵੇਗੀ ਅਤੇ ਪਰਲੋਕ ਵਿੱਚ ਤੂੰ ਟਿਕਾਣਾ ਪਾ ਲਵੇਗਾ।
Fareedkot Teekaਇਸ ਲੋਕ ਮੇਂ ਵਡਾਈਆਂ ਪ੍ਰਾਪਤਿ ਹੋਵੇਂਗੀ, ਪੁਨਾ (ਦਰਗਾਹਿ) ਪਰਲੋਕ ਮੇਂ ਉਤਮੁ ਅਸਥਾਨ ਕੋ ਪਰਾਪਤਿ ਹੋਵੇਂਗਾ॥੩॥
Prof. Sahib Singhਇਸ ਜਗਤ ਵਿਚ (ਸਭ ਕਿਸਮ ਦੇ) ਆਦਰ-ਮਾਣ ਮਿਲਣਗੇ, ਪਰਮਾਤਮਾ ਦੀ ਦਰਗਹ ਵਿਚ ਭੀ ਆਦਰ ਪਾਏਂਗਾ ॥੩॥ਪਦ ਅਰਥ ਥਾਉ = ਆਦਰ, ਥਾਂ॥੩॥
SikhNet (Spanish)Así podrás ser bendecido con la Gloria aquí y te asegurarás un lugar en la Corte del Señor.(3)
ਕਰੇ ਕਰਾਏ ਆਪਿ ਪ੍ਰਭੁ; ਸਭੁ ਕਿਛੁ ਤਿਸ ਹੀ ਹਾਥਿ ॥
kare karaae aap prabh; sabh kichh tis hee haath | Ang 48
Sant Singh KhalsaGod Himself acts, and causes others to act; everything is in His Hands.
Manmohan SinghThe Lord Himself does and causes others to do. Everything is in His hands.
Manmohan Singh (Punjabi)ਸਾਹਿਬ ਆਪੇ ਹੀ ਕਰਦਾ ਤੇ ਕਰਾਉਂਦਾ ਹੈ। ਸਾਰਾ ਕੁਝ ਉਸ ਦੇ ਹੱਥ ਵਿੱਚ ਹੈ।
Fareedkot Teekaਪਰੰਤੂ ਇਹ ਸਰਬ ਬਿਵਹਾਰੁ ਪਰਮੇਸ੍ਵਰ ਕੇ ਅਧੀਨ ਹੈ, ਕਿਉਂਕਿ ਆਪਿ ਹੀ ਜੀਵੋਂ ਕੇ ਸਰੀਰੋਂ ਕੋ ਰਚੇ ਹੈ (ਕਰਾਏ) ਔਰ ਕਰਮ ਭੀ ਆਪ ਕਰਾਵਤਾ ਹੈ, ਭਾਵ ਯਹਿ ਹੈ ਕਿ ਰਿਦੇ ਮੇਂ ਇਸਥਿਤ ਹੋ ਕਰ ਜੀਵੋਂ ਕੋ ਮਾਯਾ ਯੰਤ੍ਰ ਦ੍ਵਾਰੇ ਭ੍ਰਮਾਇ ਰਹਾ ਹੈ॥
Prof. Sahib Singh(ਪਰ ਜੀਵਾਂ ਦੇ ਕੁਝ ਵੱਸ ਨਹੀਂ) ਪ੍ਰਭੂ ਆਪ ਹੀ ਸਭ ਕੁਝ ਕਰਦਾ ਹੈ, ਆਪ ਹੀ ਜੀਵਾਂ ਪਾਸੋਂ ਕਰਾਂਦਾ ਹੈ, ਹਰੇਕ ਖੇਡ ਉਸ ਪ੍ਰਭੂ ਦੇ ਆਪਣੇ ਹੀ ਹੱਥ ਵਿਚ ਹੈ।ਪਦ ਅਰਥ ਤਿਸ ਹੀ ਹਾਥਿ = ਉਸ ਹੀ ਦੇ ਹੱਥ ਵਿਚ {ਨੋਟ: ਲਫ਼ਜ਼ ਤਿਸੁ' ਦਾ (ੁ) ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉਡ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ'}।
SikhNet (Spanish)Tu Señor lo hace todo, todo está en Sus Manos.
ਮਾਰਿ ਆਪੇ ਜੀਵਾਲਦਾ; ਅੰਤਰਿ ਬਾਹਰਿ ਸਾਥਿ ॥
maar aape jeevaaladaa; antar baahar saath | Ang 48
Sant Singh KhalsaHe Himself bestows life and death; He is with us, within and beyond.
Manmohan SinghHe Himself slays and revives. Within and without, He is with the mortal.
Manmohan Singh (Punjabi)ਉਹ ਖ਼ੁਦ ਹੀ ਮਾਰਦਾ ਤੇ ਜਿਵਾਉਂਦਾ ਹੈ। ਅੰਦਰ ਤੇ ਬਾਹਰਵਾਰ ਉਹ ਪ੍ਰਾਣੀ ਦੇ ਨਾਲ ਹੈ।
Fareedkot Teekaਪੁਨਾ ਆਪ ਹੀ ਮਾਰਤਾ ਹੈ ਔਰ ਆਪ ਹੀ ਜੀਵਾਲਤਾ ਹੈ, ਪਿੰਡ ਬ੍ਰਹਮੰਡ ਕੇ ਸਾਥ ਮਿਲ ਰਹਾ ਹੈ॥
Prof. Sahib Singhਪ੍ਰਭੂ ਆਪ ਹੀ ਆਤਮਕ ਮੌਤੇ ਮਾਰਦਾ ਹੈ, ਆਪ ਹੀ ਆਤਮਕ ਜੀਵਨ ਦੇਂਦਾ ਹੈ, ਜੀਵਾਂ ਦੇ ਅੰਦਰ ਬਾਹਰ ਹਰ ਥਾਂ ਉਹਨਾਂ ਦੇ ਨਾਲ ਰਹਿੰਦਾ ਹੈ।ਪਦ ਅਰਥ ਮਾਰਿ = ਮਾਰ ਕੇ।
SikhNet (Spanish)Él, el Uno, da vida a los muertos y está en ti por dentro y por fuera.
ਨਾਨਕ. ਪ੍ਰਭ ਸਰਣਾਗਤੀ; ਸਰਬ ਘਟਾ ਕੇ ਨਾਥ ॥੪॥੧੫॥੮੫॥
naanak. prabh saranaagatee; sarab ghattaa ke naath |4|15|85| Ang 48
Sant Singh KhalsaNanak seeks the Sanctuary of God, the Master of all hearts. ||4||15||85||
Manmohan SinghNanak has sought the sanctuary of the Lord, who is the Master of all the bodies.
Manmohan Singh (Punjabi)ਨਾਨਕ ਨੇ ਸੁਆਮੀ ਦੀ ਸ਼ਰਨ ਸੰਭਾਲੀ ਹੈ, ਜੋ ਸਾਰੇ ਜੀਆਂ ਦਾ ਮਾਲਕ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮਨ! ਐਸੇ ਪ੍ਰਭ ਕੀ ਸਰਣ ਮੇਂ (ਗਤੀ) ਪ੍ਰਾਪਤ ਹੋਈਏ ਜੋ ਸੰਪੂਰਣ (ਘਟਾ) ਸਰੀਰੋਂ ਕੇ ਸ੍ਵਾਮੀ ਹੈਂ॥੪॥੧੫॥੮੫॥
Prof. Sahib Singhਹੇ ਨਾਨਕ! (ਅਰਦਾਸ ਕਰ ਤੇ ਆਖ-) ਹੇ ਪ੍ਰਭੂ! ਹੇ ਸਭ ਜੀਵਾਂ ਦੇ ਖਸਮ! ਮੈਂ ਤੇਰੀ ਸਰਨ ਆਇਆ ਹਾਂ (ਮੈਨੂੰ ਆਪਣੇ ਨਾਮ ਦੀ ਦਾਤ ਦੇਹ) ॥੪॥੧੫॥੮੫॥{47-48}ਪਦ ਅਰਥ ਪ੍ਰਭ = ਹੇ ਪ੍ਰਭੂ! ਨਾਥ = ਹੇ ਨਾਥ!॥੪॥
SikhNet (Spanish)Nanak busca el Santuario del Señor, el Dios, Quien es el Maestro de todos los corazones. (4-15-85)