ੴ

ਸਿੱਖਬਾਣੀ · SikhBani

Ang 48

Sri Guru Granth Sahib · Siree Raag · 4 shabads, 39 lines
Translations
Shabad Guru Arjan Dev Ji Siree Raag continued from Ang 47

ਐਥੈ ਮਿਲਹਿ ਵਡਾਈਆ; ਦਰਗਹਿ ਪਾਵਹਿ ਥਾਉ ॥੩॥

aithai mileh vaddaaeea; darageh paaveh thaau |3|

Sant Singh KhalsaIn this world you shall be blessed with greatness, and in the Court of the Lord you shall find your place of rest. ||3||
Manmohan SinghThou shalt gain glory here and obtain room in the next world.
Manmohan Singh (Punjabi)ਤੈਨੂੰ ਏਥੇ ਮਾਣ-ਪ੍ਰਤਿਸ਼ਟਾ ਪਰਾਪਤ ਹੋਵੇਗੀ ਅਤੇ ਪਰਲੋਕ ਵਿੱਚ ਤੂੰ ਟਿਕਾਣਾ ਪਾ ਲਵੇਗਾ।
Fareedkot Teekaਇਸ ਲੋਕ ਮੇਂ ਵਡਾਈਆਂ ਪ੍ਰਾਪਤਿ ਹੋਵੇਂਗੀ, ਪੁਨਾ (ਦਰਗਾਹਿ) ਪਰਲੋਕ ਮੇਂ ਉਤਮੁ ਅਸਥਾਨ ਕੋ ਪਰਾਪਤਿ ਹੋਵੇਂਗਾ॥੩॥
Prof. Sahib Singhਇਸ ਜਗਤ ਵਿਚ (ਸਭ ਕਿਸਮ ਦੇ) ਆਦਰ-ਮਾਣ ਮਿਲਣਗੇ, ਪਰਮਾਤਮਾ ਦੀ ਦਰਗਹ ਵਿਚ ਭੀ ਆਦਰ ਪਾਏਂਗਾ ॥੩॥

ਪਦ ਅਰਥ ਥਾਉ = ਆਦਰ, ਥਾਂ॥੩॥

SikhNet (Spanish)Así podrás ser bendecido con la Gloria aquí y te asegurarás un lugar en la Corte del Señor.(3)

ਕਰੇ ਕਰਾਏ ਆਪਿ ਪ੍ਰਭੁ; ਸਭੁ ਕਿਛੁ ਤਿਸ ਹੀ ਹਾਥਿ ॥

kare karaae aap prabh; sabh kichh tis hee haath |

Sant Singh KhalsaGod Himself acts, and causes others to act; everything is in His Hands.
Manmohan SinghThe Lord Himself does and causes others to do. Everything is in His hands.
Manmohan Singh (Punjabi)ਸਾਹਿਬ ਆਪੇ ਹੀ ਕਰਦਾ ਤੇ ਕਰਾਉਂਦਾ ਹੈ। ਸਾਰਾ ਕੁਝ ਉਸ ਦੇ ਹੱਥ ਵਿੱਚ ਹੈ।
Fareedkot Teekaਪਰੰਤੂ ਇਹ ਸਰਬ ਬਿਵਹਾਰੁ ਪਰਮੇਸ੍ਵਰ ਕੇ ਅਧੀਨ ਹੈ, ਕਿਉਂਕਿ ਆਪਿ ਹੀ ਜੀਵੋਂ ਕੇ ਸਰੀਰੋਂ ਕੋ ਰਚੇ ਹੈ (ਕਰਾਏ) ਔਰ ਕਰਮ ਭੀ ਆਪ ਕਰਾਵਤਾ ਹੈ, ਭਾਵ ਯਹਿ ਹੈ ਕਿ ਰਿਦੇ ਮੇਂ ਇਸਥਿਤ ਹੋ ਕਰ ਜੀਵੋਂ ਕੋ ਮਾਯਾ ਯੰਤ੍ਰ ਦ੍ਵਾਰੇ ਭ੍ਰਮਾਇ ਰਹਾ ਹੈ॥
Prof. Sahib Singh(ਪਰ ਜੀਵਾਂ ਦੇ ਕੁਝ ਵੱਸ ਨਹੀਂ) ਪ੍ਰਭੂ ਆਪ ਹੀ ਸਭ ਕੁਝ ਕਰਦਾ ਹੈ, ਆਪ ਹੀ ਜੀਵਾਂ ਪਾਸੋਂ ਕਰਾਂਦਾ ਹੈ, ਹਰੇਕ ਖੇਡ ਉਸ ਪ੍ਰਭੂ ਦੇ ਆਪਣੇ ਹੀ ਹੱਥ ਵਿਚ ਹੈ।

ਪਦ ਅਰਥ ਤਿਸ ਹੀ ਹਾਥਿ = ਉਸ ਹੀ ਦੇ ਹੱਥ ਵਿਚ {ਨੋਟ: ਲਫ਼ਜ਼ ਤਿਸੁ' ਦਾ (ੁ) ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉਡ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ'}।

SikhNet (Spanish)Tu Señor lo hace todo, todo está en Sus Manos.

ਮਾਰਿ ਆਪੇ ਜੀਵਾਲਦਾ; ਅੰਤਰਿ ਬਾਹਰਿ ਸਾਥਿ ॥

maar aape jeevaaladaa; antar baahar saath |

Sant Singh KhalsaHe Himself bestows life and death; He is with us, within and beyond.
Manmohan SinghHe Himself slays and revives. Within and without, He is with the mortal.
Manmohan Singh (Punjabi)ਉਹ ਖ਼ੁਦ ਹੀ ਮਾਰਦਾ ਤੇ ਜਿਵਾਉਂਦਾ ਹੈ। ਅੰਦਰ ਤੇ ਬਾਹਰਵਾਰ ਉਹ ਪ੍ਰਾਣੀ ਦੇ ਨਾਲ ਹੈ।
Fareedkot Teekaਪੁਨਾ ਆਪ ਹੀ ਮਾਰਤਾ ਹੈ ਔਰ ਆਪ ਹੀ ਜੀਵਾਲਤਾ ਹੈ, ਪਿੰਡ ਬ੍ਰਹਮੰਡ ਕੇ ਸਾਥ ਮਿਲ ਰਹਾ ਹੈ॥
Prof. Sahib Singhਪ੍ਰਭੂ ਆਪ ਹੀ ਆਤਮਕ ਮੌਤੇ ਮਾਰਦਾ ਹੈ, ਆਪ ਹੀ ਆਤਮਕ ਜੀਵਨ ਦੇਂਦਾ ਹੈ, ਜੀਵਾਂ ਦੇ ਅੰਦਰ ਬਾਹਰ ਹਰ ਥਾਂ ਉਹਨਾਂ ਦੇ ਨਾਲ ਰਹਿੰਦਾ ਹੈ।

ਪਦ ਅਰਥ ਮਾਰਿ = ਮਾਰ ਕੇ।

SikhNet (Spanish)Él, el Uno, da vida a los muertos y está en ti por dentro y por fuera.

ਨਾਨਕ. ਪ੍ਰਭ ਸਰਣਾਗਤੀ; ਸਰਬ ਘਟਾ ਕੇ ਨਾਥ ॥੪॥੧੫॥੮੫॥

naanak. prabh saranaagatee; sarab ghattaa ke naath |4|15|85|

Sant Singh KhalsaNanak seeks the Sanctuary of God, the Master of all hearts. ||4||15||85||
Manmohan SinghNanak has sought the sanctuary of the Lord, who is the Master of all the bodies.
Manmohan Singh (Punjabi)ਨਾਨਕ ਨੇ ਸੁਆਮੀ ਦੀ ਸ਼ਰਨ ਸੰਭਾਲੀ ਹੈ, ਜੋ ਸਾਰੇ ਜੀਆਂ ਦਾ ਮਾਲਕ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮਨ! ਐਸੇ ਪ੍ਰਭ ਕੀ ਸਰਣ ਮੇਂ (ਗਤੀ) ਪ੍ਰਾਪਤ ਹੋਈਏ ਜੋ ਸੰਪੂਰਣ (ਘਟਾ) ਸਰੀਰੋਂ ਕੇ ਸ੍ਵਾਮੀ ਹੈਂ॥੪॥੧੫॥੮੫॥
Prof. Sahib Singhਹੇ ਨਾਨਕ! (ਅਰਦਾਸ ਕਰ ਤੇ ਆਖ-) ਹੇ ਪ੍ਰਭੂ! ਹੇ ਸਭ ਜੀਵਾਂ ਦੇ ਖਸਮ! ਮੈਂ ਤੇਰੀ ਸਰਨ ਆਇਆ ਹਾਂ (ਮੈਨੂੰ ਆਪਣੇ ਨਾਮ ਦੀ ਦਾਤ ਦੇਹ) ॥੪॥੧੫॥੮੫॥{47-48}

ਪਦ ਅਰਥ ਪ੍ਰਭ = ਹੇ ਪ੍ਰਭੂ! ਨਾਥ = ਹੇ ਨਾਥ!॥੪॥

SikhNet (Spanish)Nanak busca el Santuario del Señor, el Dios, Quien es el Maestro de todos los corazones. (4-15-85)

Open this shabad (15 lines, Angs 47-48) →

Shabad Guru Arjan Dev Ji Siree Raag

ਸਿਰੀਰਾਗੁ ਮਹਲਾ ੫ ॥

sireeraag mahalaa 5 |

Sant Singh KhalsaSiree Raag, Fifth Mehl:
Manmohan SinghSri Rag, Fifth Guru.
Manmohan Singh (Punjabi)ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Siri Rag, Mejl Guru Aryan, Quinto Canal Divino.

ਸਰਣਿ ਪਏ ਪ੍ਰਭ ਆਪਣੇ; ਗੁਰੁ ਹੋਆ ਕਿਰਪਾਲੁ ॥

saran pe prabh aapane; gur hoaa kirapaal |

Sant Singh KhalsaThe Guru is Merciful; we seek the Sanctuary of God.
Manmohan SinghThey, unto whom the Guru becomes merciful, seek their Lord's protection.
Manmohan Singh (Punjabi)ਜਿਨ੍ਹਾਂ ਉਤੇ ਗੁਰੂ ਜੀ ਦਇਆਵਾਨ ਹੁੰਦੇ ਹਨ, ਉਹ ਆਪਣੇ ਸਾਹਿਬ ਦੀ ਪਨਾਹ ਲੈਂਦੇ ਹਨ।
Fareedkot Teekaਜਿਨ ਪੁਰਸ਼ੋਂ ਪਰ ਗੁਰੂ ਕ੍ਰਿਪਾਲੂ ਹੂਆ ਹੈ, ਸੋ ਅਪਨੇ ਪ੍ਰਭੂ ਕੀ ਸਰਨ ਕੋ ਪ੍ਰਾਪਤਿ ਭਏ ਹੈਂ॥
Prof. Sahib Singhਜਿਸ ਮਨੁੱਖ ਉਤੇ ਗੁਰੂ ਦਇਆਵਾਨ ਹੁੰਦਾ ਹੈ, ਉਹ ਆਪਣੇ ਪਰਮਾਤਮਾ ਦੀ ਸਰਨ ਪੈਂਦਾ ਹੈ।

ਪਦ ਅਰਥ ਸਰਣਿ ਪ੍ਰਭੂ = ਪ੍ਰਭੂ ਦੀ ਸਰਨ ਵਿਚ।

SikhNet (Spanish)Busco el Refugio de mi Señor por la Gracia del Guru.

ਸਤਗੁਰ ਕੈ ਉਪਦੇਸਿਐ; ਬਿਨਸੇ ਸਰਬ ਜੰਜਾਲ ॥

satagur kai upadesiai; binase sarab janjaal |

Sant Singh KhalsaThrough the Teachings of the True Guru, all worldly entanglements are eliminated.
Manmohan SinghBy the instruction of the True Guru all the worldly entanglement are annulled.
Manmohan Singh (Punjabi)ਸੱਚੇ ਗੁਰਾਂ ਦੀ ਸਿਖਿਆ ਦੁਆਰਾ ਸਮੂਹ ਸੰਸਾਰੀ ਅਲਸੇਟੇ ਮੁੱਕ ਜਾਂਦੇ ਹਨ।
Fareedkot Teekaਸਤਿਗੁਰੋਂ ਕੇ ਉਪਦੇਸ਼ ਦੇਨੇ ਸੇ ਸੰਪੂਰਨ (ਜੰਜਾਲ) ਬੰਧਨ ਨਾਸ ਹੋ ਗਏ ਹੈਂ॥
Prof. Sahib Singhਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਉਸ ਮਨੁੱਖ ਦੇ (ਮਾਇਆ-ਮੋਹ ਵਾਲੇ) ਸਾਰੇ ਜੰਜਾਲ ਨਾਸ ਹੋ ਜਾਂਦੇ ਹਨ।
SikhNet (Spanish)A través de la Instrucción del Guru, todos mis apegos se han desvanecido.

ਅੰਦਰੁ ਲਗਾ ਰਾਮ ਨਾਮਿ; ਅੰਮ੍ਰਿਤ ਨਦਰਿ ਨਿਹਾਲੁ ॥੧॥

andar lagaa raam naam; amrit nadar nihaal |1|

Sant Singh KhalsaThe Name of the Lord is firmly implanted within my mind; through His Ambrosial Glance of Grace, I am exalted and enraptured. ||1||
Manmohan SinghThe Name of the Omnipresent Lord has stuck in my mind and His ambrosial glance has exalted me.
Manmohan Singh (Punjabi)ਸਰਬ-ਵਿਆਪਕ ਸੁਆਮੀ ਦਾ ਨਾਮ ਮੇਰੇ ਹਿਰਦੇ ਵਿੱਚ ਖੁਭ ਗਿਆ ਹੈ ਅਤੇ ਉਸ ਦੀ ਆਬਿ-ਹਿਯਾਤੀ ਨਿਗ੍ਹਾ ਨੇ ਮੈਨੂੰ ਪਰਮ-ਪ੍ਰਸੰਨ ਕਰ ਦਿੱਤਾ ਹੈ।
Fareedkot Teekaਰਾਮ ਨਾਮ ਜਪਨੇ ਮੇਂ ਤਿਨ ਕਾ ਅੰਤਹਕਰਣ ਲਗਾ ਹੈ, ਪੁਨਾ (ਨਾਮਿ ਅੰਮ੍ਰਿਤ) ਨਾਮੀ ਜੋ ਪਰਮੇਸਰ ਜਨਮ ਮਰਨ ਤੇ ਰਹਤ ਹੈ, ਤਿਸ ਕੋ ਜਬ ਗ੍ਯਾਨ (ਨਦਰਿ) ਦ੍ਰਿਸ਼ਟੀ ਸੇ ਦੇਖਾ ਤਬ (ਨਿਹਾਲੁ) ਦੁਖ ਰਹਤ ਹੂਏ ਹੈਂ, ਭਾਵ ਏਹ ਕਿ ਆਤਮ ਰੂਪਤਾ ਕਰ ਕੇ ਸਰਬ ਸੁਖ ਕੋ ਪ੍ਰਾਪਤਿ ਭਏ ਹੈਂ॥੧॥
Prof. Sahib Singhਉਸ ਦਾ ਹਿਰਦਾ ਪਰਮਾਤਮਾ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ, ਪਰਮਾਤਮਾ ਦੀ ਮਿਹਰ ਦੀ ਨਿਗਾਹ ਨਾਲ ਉਸ ਦਾ ਹਿਰਦਾ ਖਿੜ ਆਉਂਦਾ ਹੈ ॥੧॥

ਪਦ ਅਰਥ ਅੰਦਰੁ = ਹਿਰਦਾ {ਨੋਟ: ਲਫ਼ਜ਼ 'ਅੰਦਰੁ' ਨਾਂਵ ਹੈ। ਇਸ ਦਾ ਤੇ ਲਫ਼ਜ਼ 'ਅੰਦਰਿ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ}। ਨਾਮਿ = ਨਾਮ ਵਿਚ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ। ਨਿਹਾਲੁ = ਪ੍ਰਸੰਨ, ਹਰਾ-ਭਰਾ॥੧॥

SikhNet (Spanish)El Nombre del Señor se ha clavado en mi mente y Su Mirada Ambrosial me ha salvado. (1)

ਮਨ ਮੇਰੇ; ਸਤਿਗੁਰ ਸੇਵਾ ਸਾਰੁ ॥

man mere; satigur sevaa saar |

Sant Singh KhalsaO my mind, serve the True Guru.
Manmohan SinghO my Soul! take thou to the service of the True Guru.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਸੱਚੇ ਗੁਰਾਂ ਦੀ ਟਹਿਲ ਸੇਵਾ ਸੰਭਾਲ।
Fareedkot Teekaਹੇ ਮੇਰੇ ਮਨ! ਸਤਿਗੁਰੋਂ ਕੀ ਸੇਵਾ (ਸਾਰੁ) ਉਤਮ ਹੈ॥
Prof. Sahib Singhਹੇ ਮੇਰੇ ਮਨ! ਗੁਰੂ ਦੀ (ਦੱਸੀ ਹੋਈ) ਸੇਵਾ ਧਿਆਨ ਨਾਲ ਕਰ।

ਪਦ ਅਰਥ ਸਾਰੁ = ਸੰਭਾਲ।

SikhNet (Spanish)Oh mi mente, entrégate al Servicio del Uno Verdadero

ਕਰੇ ਦਇਆ ਪ੍ਰਭੁ ਆਪਣੀ; ਇਕ ਨਿਮਖ. ਨ ਮਨਹੁ ਵਿਸਾਰੁ ॥ ਰਹਾਉ ॥

kare deaa prabh aapanee; ik nimakh. na manahu visaar | rahaau |

Sant Singh KhalsaGod Himself grants His Grace; do not forget Him, even for an instant. ||Pause||
Manmohan SinghForget not the Lord even for an instant from thy mind. Then shall He shower His benediction on thee. Pause.
Manmohan Singh (Punjabi)ਆਪਣੇ ਚਿੱਤ ਅੰਦਰੋਂ ਸੁਆਮੀ ਨੂੰ ਇਕ ਮੁਹਤ ਭਰ ਲਈ ਭੀ ਨਾਂ ਭੁਲਾ। ਤਦ ਉਹ ਤੇਰੇ ਉਤੇ ਆਪਣੀ ਰਹਿਮਤ ਨਿਛਾਵਰ ਕਰੇਗਾ ਠਹਿਰਾਉ।
Fareedkot Teekaਜੇ ਕਰ ਪ੍ਰਭੂ ਆਪਣੀ ਦਯਾ ਕਰੇ ਤੋ ਸਤਿਗੁਰੋਂ ਕੀ ਸੇਵਾ ਕੋ ਮਨ ਸੇ ਨਿਮਖ ਮਾਤ੍ਰ ਨਾ ਵੀਸਾਰੀਏ॥ ਰਹਾਉ ॥
Prof. Sahib Singhਪਰਮਾਤਮਾ ਨੂੰ ਅੱਖ ਦੇ ਫੋਰ ਜਿਤਨੇ ਸਮੇਂ ਵਾਸਤੇ ਭੀ ਆਪਣੇ ਮਨ ਤੋਂ ਨਾਹ ਭੁਲਾ। ਜੇਹੜਾ ਮਨੁੱਖ ਇਹ ਉੱਦਮ ਕਰਦਾ ਹੈ, ਪਰਮਾਤਮਾ ਉਸ ਉੱਤੇ ਆਪਣੀ ਮਿਹਰ ਕਰਦਾ ਹੈ ॥੨॥

ਪਦ ਅਰਥ ਨਿਸਖ = ਅੱਖ ਝਮਕਣ ਜਿਤਨਾ ਸਮਾ। {निमेष}।ਰਹਾਉ।

SikhNet (Spanish)para que el Señor pueda mostrarte Su Compasión y así no te olvides nunca más de Él, ni siquiera por un instante. (Pausa)

ਗੁਣ ਗੋਵਿੰਦ ਨਿਤ ਗਾਵੀਅਹਿ; ਅਵਗੁਣ ਕਟਣਹਾਰ ॥

gun govind nit gaaveeeh; avagun kattanahaar |

Sant Singh KhalsaContinually sing the Glorious Praises of the Lord of the Universe, the Destroyer of demerits.
Manmohan SinghEver sing the praises of the Lord of the world, who is the destroyer of demerits.
Manmohan Singh (Punjabi)ਸਦੀਵ ਹੀ ਸ੍ਰਿਸ਼ਟੀ ਦੇ ਸੁਆਮੀ ਦਾ ਜੱਸ ਗਾਇਨ ਕਰ, ਜੋ ਬਦੀਆਂ ਨੂੰ ਦੂਰ ਕਰਨ ਵਾਲਾ ਹੈ।
Fareedkot Teekaਤਾਂ ਤੇ ਗੋਬਿੰਦ ਕੇ ਗੁਨ ਨਿਤੰਪ੍ਰਤਿ ਗਾਇਨ ਕਰੀਏ, ਸੋ ਪਰਮੇਸ੍ਵਰ ਕੇ ਗੁਨ ਕੈਸੇ ਹੈਂ? ਸਬ ਔਗਣੋਂ ਕੇ ਕਾਟਨੇ ਵਾਲੇ ਹੈਂ॥
Prof. Sahib Singh(ਹੇ ਭਾਈ!) ਸਦਾ ਪਰਮਾਤਮਾ ਦੇ ਗੁਣ ਗਾਵਣੇ ਚਾਹੀਦੇ ਹਨ, ਪਰਮਾਤਮਾ ਦੇ ਗੁਣ ਸਾਰੇ ਔਗੁਣਾਂ ਨੂੰ ਕੱਟਣ ਦੀ ਸਮਰੱਥਾ ਰੱਖਦੇ ਹਨ।

ਪਦ ਅਰਥ ਗਾਵੀਅਹਿ = ਗਾਏ ਜਾਣੇ ਚਾਹੀਦੇ ਹਨ। ਕਟਣਹਾਰ = ਕੱਟਣ ਦੇ ਸਮਰੱਥ।

SikhNet (Spanish)Alaba a tu Señor para que tus errores sean borrados y tu cuenta esté saldada.

ਬਿਨੁ ਹਰਿ ਨਾਮ. ਨ ਸੁਖੁ ਹੋਇ; ਕਰਿ ਡਿਠੇ ਬਿਸਥਾਰ ॥

bin har naam. na sukh hoe; kar dditthe bisathaar |

Sant Singh KhalsaWithout the Name of the Lord, there is no peace. Having tried all sorts of ostentatious displays, I have come to see this.
Manmohan SinghWithout God's Name peace ensues not. By making various ostentations I have verified this.
Manmohan Singh (Punjabi)ਰੱਬ ਦੇ ਨਾਮ ਦੇ ਬਾਝੋਂ ਠੰਢ-ਚੈਨ ਨਹੀਂ ਪੈਦੀ। ਕਈ ਅਡੰਬਰ ਰਚ ਕੇ ਮੈਂ ਇਹ ਸਾਬਤ ਕਰ ਲਿਆ ਹੈ।
Fareedkot Teekaਕਿਉਂਕਿ ਹਰੀ ਨਾਮ ਕੇ ਜਪੇ ਬਿਨਾਂ ਸੁਖੁ ਪ੍ਰਾਪਤਿ ਨਹੀਂ ਹੋਤਾ ਹੈ, ਅਨੇਕ ਪੁਰਸ਼ੋਂ ਨੇ ਕਰਮੋਂ ਕੇ (ਬਿਸਥਾਰ) ਫੈਲਾਉ ਕਰ ਕੇ ਦੇਖ ਲੀਏ ਹੈਂ॥
Prof. Sahib Singhਅਸਾਂ ਮਾਇਆ ਦੇ ਅਨੇਕਾਂ ਖਿਲਾਰੇ ਕਰ ਕੇ ਵੇਖ ਲਿਆ ਹੈ (ਭਾਵ, ਇਹ ਯਕੀਨ ਜਾਣੋ ਕਿ ਮਾਇਆ ਦੇ ਅਨੇਕਾਂ ਖਿਲਾਰੇ ਖਿਲਾਰਿਆਂ) ਪਰਮਾਤਮਾ ਦੇ ਨਾਮ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲਦਾ।

ਪਦ ਅਰਥ ਬਿਸਥਾਰ = (ਮਾਇਆ ਦੇ) ਖਿਲਾਰੇ।

SikhNet (Spanish)Sin el Naam no encontraremos la Paz, yo no la pude encontrar en las actividades importantes y cotidianas de la vida.

ਸਹਜੇ ਸਿਫਤੀ ਰਤਿਆ; ਭਵਜਲੁ ਉਤਰੇ ਪਾਰਿ ॥੨॥

sahaje sifatee ratiaa; bhavajal utare paar |2|

Sant Singh KhalsaIntuitively imbued with His Praises, one is saved, crossing over the terrifying world-ocean. ||2||
Manmohan SinghBy being tinged with the Lord's praises in equipoise the mortal crosses the world-ocean.
Manmohan Singh (Punjabi)ਅਡੋਲਤਾ ਅੰਦਰ ਸੁਆਮੀ ਦੀ ਸਿਫ਼ਤ-ਸਨਾ ਨਾਲ ਰੰਗੇ ਜਾਣ ਦੁਆਰਾ, ਪ੍ਰਾਨੀ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ।
Fareedkot Teekaਜੋ ਪੁਰਸ਼ (ਸਹਜੇ) ਸ੍ਵਭਾਵਕ ਹੀ (ਸਿਫਤੀ) ਪਰਮੇਸ੍ਵਰ ਕੇ ਪ੍ਰੇਮ ਮੇਂ (ਰਤਿਆ) ਰੰਗੇ ਹੂਏ ਹੈਂ, ਸੋ ਸੰਸਾਰ ਸਮੁੰਦ੍ਰ ਸੇ ਪਾਰ ਉਤਰ ਗਏ ਹੈਂ॥੨॥☬ਕਦਾਚਿਤ ਐਸੀ ਅਸੰਕਾ ਹੋ ਕਿ ਤੀਰਥ ਬ੍ਰਤਾਦਿਕ ਕਰਨੇ ਕਾ ਭੀ ਮਹਾਤਮ ਬਹੁਤ ਹੈ। ਤਿਸ ਪਰ ਕਹਤੇ ਹੈਂ:
Prof. Sahib Singhਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਪਿਆਰ ਪਾਇਆਂ ਜੀਵ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ॥੨॥੨॥

ਪਦ ਅਰਥ ਸਹਜੇ = ਸਹਜਿ, ਆਤਮਕ ਅਡੋਲਤਾ ਵਿਚ (ਟਿਕ ਕੇ)। ਭਵਜਲੁ = ਸੰਸਾਰ-ਸਮੁੰਦਰ॥੨॥

SikhNet (Spanish)Aquél, que con una mente sencilla y concentrada, alaba al Señor, ese ser nada a través del mar de la existencia. (2)

ਤੀਰਥ ਵਰਤ ਲਖ ਸੰਜਮਾ; ਪਾਈਐ ਸਾਧੂ ਧੂਰਿ ॥

teerath varat lakh sanjamaa; paaeeai saadhoo dhoor |

Sant Singh KhalsaThe merits of pilgrimages, fasts and hundreds of thousands of techniques of austere self-discipline are found in the dust of the feet of the Holy.
Manmohan SinghThe merit of lakhs of pilgrimages, fastings and restraints is found in the dust of Saints' feet.
Manmohan Singh (Punjabi)ਲੱਖ ਯਾਤਰਾ, ਵਰਤਾ ਤੇ ਦਮਕਾ ਦਾ ਫਲ ਸੰਤਾਂ ਦੇ ਪੈਰਾਂ ਦੀ ਖ਼ਾਕ ਵਿਚੋਂ ਮਿਲ ਪੈਂਦਾ ਹੈ।
Fareedkot Teekaਤੀਰਥ ਸੇਵਨੇ ਔਰ ਬ੍ਰਤ ਧਾਰਨੇ, ਪੁਨਾ ਸੰਜਮ ਧਾਰਨਾ, ਧ੍ਯਾਨ, ਸਮਾਧੀ, ਇਨ ਸਬ ਕੇ ਕਰਨੇ ਸੇ ਜੋ ਫਲੁ ਹੋਤਾ ਹੈ, ਸੋ ਸਾਧਨਾ ਸੰਪੰਨ੍ਯ ਮਹਾਤਮਾ ਜਨ ਕੀ ਚਰਨ ਧੂਰ ਪਾਵਨੇ ਸੇ ਹੋਤਾ ਹੈ। ਭਾਵ ਏਹ ਕਿ ਧਰਮ, ਅਰਥ, ਕਾਮ, ਮੋਖ, ਏਹ ਸਬ ਨਿਜ ਨਿਜ ਭਾਵਨਾ ਕਰ ਸਾਧ ਸੰਗਤ ਸੇ ਪ੍ਰਾਪਤਿ ਹੋਤੇ ਹੈਂ॥☬ਨਨੂ: ਏਕ ਐਸੇ ਪੁਰਸ਼ ਹੈਂ ਕਿ ਬਾਹਰ ਸੇ ਤੌ ਸੰਤੋਂ ਕੀ ਸੰਗਤਿ ਕਰਤੇ ਹੈਂ, ਔਰ ਅੰਤਰ ਸੇ ਲੁਕ ਕਰ ਪਾਪ ਕਰਤੇ ਹੈਂ।☬ਉੱਤਰ:
Prof. Sahib Singh(ਹੇ ਭਾਈ!) ਗੁਰੂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਨੀ ਚਾਹੀਦੀ ਹੈ। ਇਹੀ ਹੈ ਤੀਰਥਾਂ ਦੇ ਇਸ਼ਨਾਨ, ਇਹੀ ਹੈ ਵਰਤ ਰੱਖਣੇ, ਇਹੀ ਹੈ ਇੰਦ੍ਰੀਆਂ ਨੂੰ ਵੱਸ ਕਰਨ ਦੇ ਲੱਖਾਂ ਉੱਦਮ।

ਪਦ ਅਰਥ ਸੰਜਮਾ = ਇੰਦ੍ਰੀਆਂ ਨੂੰ ਵਿਕਾਰਾਂ ਤੋਂ ਬਚਾਣ ਦੇ ਸਾਧਨ। ਸਾਧੂ = ਗੁਰੂ।

SikhNet (Spanish)Los méritos que se podrían lograr en peregrinajes, ayunos y en disciplinas de los sentidos, los encuentra uno en el Polvo de los Pies de los Santos.

ਲੂਕਿ ਕਮਾਵੈ ਕਿਸ ਤੇ; ਜਾ ਵੇਖੈ ਸਦਾ ਹਦੂਰਿ ॥

look kamaavai kis te; jaa vekhai sadaa hadoor |

Sant Singh KhalsaFrom whom are you trying to hide your actions? God sees all;
Manmohan SinghFrom whom dost thou hide thine evil deeds, since the ever person Lord is beholding thee.
Manmohan Singh (Punjabi)ਤੂੰ ਆਪਣੇ ਮੰਦੇ ਅਮਲ ਕਿਸ ਕੋਲੋਂ ਛੁਪਾਉਂਦਾ ਹੈ, ਜਦ ਕਿ ਸਦੀਵੀ ਹਾਜ਼ਰ ਨਾਜ਼ਰ ਸਾਹਿਬ ਤੈਨੂੰ ਦੇਖ ਰਿਹਾ ਹੈ।
Fareedkot Teekaਹੇ ਭਾਈ! ਲੁਕ ਕਰ ਕੇ ਕਿਸ ਤੇ ਪਾਪ ਕੁਮਾਵੇਗਾ, ਜੋ ਕਰਮ ਫਲ ਪ੍ਰਦਾਤਾ ਪਰਮੇਸ੍ਵਰ ਸਦਾ (ਹਦੂਰਿ) ਪ੍ਰਤਖ੍ਯ ਦੇਖ ਰਹਾ ਹੈ॥ ਕਦਾਚਿਤ ਐਸੀ ਅਸੰਕਾ ਹੋ ਕਿ ਵਹੁ ਕਹਾਂ ਦੇਖਤਾ ਹੈ? ਤਿਸ ਕਾ ਸਮਾਧਾਨ:
Prof. Sahib Singh(ਪਰਮਾਤਮਾ ਇਹਨਾਂ ਬਾਹਰਲੇ ਧਾਰਮਿਕ ਸੰਜਮਾਂ ਨਾਲ ਨਹੀਂ ਪਤੀਜਦਾ, ਉਹ ਤਾਂ) ਜੀਵਾਂ ਦੇ ਅੰਗ-ਸੰਗ ਰਹਿ ਕੇ ਸਦਾ (ਜੀਵਾਂ ਦੇ ਸਭ-ਲੁਕਾਵੇਂ ਕੀਤੇ ਕੰਮ ਭੀ) ਵੇਖਦਾ ਹੈ (ਫਿਰ ਭੀ ਮੂਰਖ ਮਨੁੱਖ) ਕਿਸ ਤੋਂ ਲੁਕ ਕੇ (ਮੰਦੇ ਕਰਮ) ਕਰਦਾ ਹੈ?

ਪਦ ਅਰਥ ਲੂਕਿ = ਲੁਕ ਕੇ। ਕਿਸ ਤੇ = ਕਿਸ ਤੋਂ {ਨੋਟ: ਲਫ਼ਜ਼ ਕਿਸੁ' ਦਾ (ੁ) ਸੰਬੰਧਕ 'ਤੇ' ਦੇ ਕਾਰਨ ਉਡ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ'}। ਜਾ = ਕਿਉਂਕਿ।

SikhNet (Spanish)¿A quién le puede esconder uno su vergüenza, cuando El Señor lo ve todo?

ਥਾਨ ਥਨੰਤਰਿ ਰਵਿ ਰਹਿਆ; ਪ੍ਰਭੁ ਮੇਰਾ ਭਰਪੂਰਿ ॥੩॥

thaan thanantar rav rahiaa; prabh meraa bharapoor |3|

Sant Singh KhalsaHe is Ever-present. My God is totally pervading all places and interspaces. ||3||
Manmohan SinghMy fully Filling Lord is pervading all the places.
Manmohan Singh (Punjabi)ਮੇਰਾ ਪੂਰੀ ਤਰ੍ਹਾਂ ਲਬਾ-ਲਬ ਭਰਨ ਵਾਲਾ ਸੁਆਮੀ ਸਾਰੀਆਂ ਥਾਵਾਂ ਅੰਦਰ ਰਮ ਰਿਹਾ ਹੈ।
Fareedkot Teekaਸਰਬ (ਥਾਨ) ਅਸਥਾਨੋਂ ਮੇਂ ਔਰ (ਥਨੰਤਰਿ) ਸਥਾਨੋਂ ਕੇ ਅੰਤਰ ਰਹਿਨੇ ਵਾਲੇ ਜੋ ਜੀਵ ਹੈਂ, ਇਨ ਸਬ ਕੇ ਅੰਤਰ ਮੇਰਾ ਪਰੀ ਪੂਰਣ ਪ੍ਰਭੁ ਬ੍ਯਾਪਕ ਹੋ ਰਹਾ ਹੈ॥੩॥
Prof. Sahib Singhਪਰਮਾਤਮਾ ਤਾਂ ਹਰੇਕ ਥਾਂ ਵਿਚ ਪੂਰੇ ਤੌਰ ਤੇ ਵਿਆਪਕ ਹੈ ॥੩॥੩॥

ਪਦ ਅਰਥ ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰ ਥਾਂ ਵਿਚ। ਭਰਪੂਰਿ = ਪੂਰੇ ਤੌਰ ਤੇ॥੩॥

SikhNet (Spanish)Él llena todos los lugares, el espacio y el espacio interior. (3)

ਸਚੁ ਪਾਤਿਸਾਹੀ ਅਮਰੁ ਸਚੁ; ਸਚੇ ਸਚਾ ਥਾਨੁ ॥

sach paatisaahee amar sach; sache sachaa thaan |

Sant Singh KhalsaTrue is His Empire, and True is His Command. True is His Seat of True Authority.
Manmohan SinghTrue is His empire, true His fiat and truest of the true His seat.
Manmohan Singh (Punjabi)ਸੱਚੀ ਹੈ ਉਸ ਦੀ ਬਾਦਸ਼ਾਹੀ, ਸੱਚਾ ਹੈ ਉਸ ਦਾ ਹੁਕਮ ਅਤੇ ਸਾਰਿਆਂ ਦਾ ਪਰਮ-ਸੱਚਾ ਹੈ ਉਸ ਦਾ ਅਸਥਾਨ।
Fareedkot Teekaਤਿਸ ਸਰਬ ਬ੍ਯਾਪੀ ਪਰਮੇਸ੍ਵਰ ਕੀ ਪਾਤਿਸਾਹੀ ਸਚੀ ਹੈ, ਕਿਉਂਕਿ ਕੋਈ ਤਿਸ ਕੀ ਆਗਿਆ ਕੋ ਫੇਰ ਨਹੀਂ ਸਕਤਾ ਹੈ। ਪੁਨਾ ਤਿਸ ਕਾ (ਅਮਰੁ) ਹੁਕਮ ਭੀ ਸਚਾ ਹੈ, ਕਿਉਂਕਿ ਜੈਸਾ ਸੁਭਾਸੁਭ ਕਰਮ ਜੀਵ ਨੇ ਕੀਆ ਹੈ, ਤਿਸ ਕਾ ਫਲੁ ਸੁਖੁ ਵਾ ਦੁਖੁ ਭੁਗਾਉਨੇ ਨਮਿਤ ਤੈਸਾ ਹੀ ਹੁਕਮ ਕਰਤਾ ਹੈ, ਬਿਭਚਾਰੀ ਹੁਕਮ ਨਹੀਂ ਕਰਤਾ ਹੈ। ਪੁਨਾ ਤਿਸ ਸਚੇ ਵਾਹਿਗੁਰੂ ਕਾ ਬੈਕੁੰਠ ਵਾ ਸਤਿਸੰਗ ਰੂਪੀ ਸਥਾਨ ਭੀ ਸਚਾ ਹੀ ਹੈ॥
Prof. Sahib Singhਪਰਮਾਤਮਾ ਦੀ ਪਾਤਿਸ਼ਾਹੀ ਸਦਾ ਕਾਇਮ ਰਹਿਣ ਵਾਲੀ ਹੈ, ਪਰਮਾਤਮਾ ਦਾ ਹੁਕਮ ਅੱਟਲ ਹੈ, ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਥਾਂ ਭੀ ਸਦਾ ਕਾਇਮ ਰਹਿਣ ਵਾਲਾ ਹੈ।

ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲੀ। ਅਮਰੁ = ਹੁਕਮ। ਸਚੇ = ਸਦਾ-ਥਿਰ ਰਹਿਣ ਵਾਲੇ ਦਾ।

SikhNet (Spanish)Verdad es Su Reino, Verdad es Su Comando, Verdad es Su Trono.

ਸਚੀ ਕੁਦਰਤਿ ਧਾਰੀਅਨੁ; ਸਚਿ ਸਿਰਜਿਓਨੁ ਜਹਾਨੁ ॥

sachee kudarat dhaareean; sach sirajion jahaan |

Sant Singh KhalsaTrue is the Creative Power which He has created. True is the world which He has fashioned.
Manmohan SinghTrue is the Omnipotence which he has created and true the World that He has fashioned.
Manmohan Singh (Punjabi)ਸੱਚੀ ਹੈ ਅਪਾਰ ਸ਼ਕਤੀ ਜੋ ਉਸ ਨੇ ਰਚੀ ਹੈ ਅਤੇ ਸੱਚਾ ਹੈ ਸੰਸਾਰ ਜੋ ਉਸ ਨੇ ਸਾਜਿਆ ਹੈ।
Fareedkot Teekaਤਿਸ ਪਰਮੇਸ੍ਵਰ ਨੇ (ਕੁਦਰਤਿ) ਸ਼ਕਤੀ ਭੀ ਸਚੀ ਹੀ ਧਾਰਨ ਕਰੀ ਹੈ, ਔਰ ਸਚੁ ਸਰੂਪ ਹੀ (ਜਹਾਨੁ) ਸੰਸਾਰ (ਸਿਰਜਿਓਨੁ) ਰਚਿਆ ਹੈ, ਭਾਵ ਏਹ ਕਿ ਕਲਪਤਿ ਰੂਪ ਸੰਸਾਰ ਕੀ ਅਧਿਸ੍ਠਾਨ ਰੂਪ ਬ੍ਰਹਮ ਤੇ ਪ੍ਰਥਕ ਕੁਛੁ ਭੀ ਸਤਾ ਨਹੀਂ ਹੈ, ਯਾਂ ਤੇ ਸਤਿ ਸਰੂਪ ਹੀ ਹੈ॥
Prof. Sahib Singhਉਸ ਸਦਾ-ਥਿਰ ਪਰਮਾਤਮਾ ਨੇ ਅਟੱਲ ਕੁਦਰਤਿ ਰਚੀ ਹੋਈ ਹੈ, ਤੇ ਇਹ ਸਾਰਾ ਜਗਤ ਪੈਦਾ ਕੀਤਾ ਹੋਇਆ ਹੈ।

ਪਦ ਅਰਥ ਧਾਰੀਅਨੁ = ਧਾਰੀ ਹੈ ਉਸ ਨੇ। ਸਚਿ = ਸਦਾ-ਥਿਰ ਪ੍ਰਭੂ ਨੇ। ਸਿਰਜਿਓਨੁ = ਪੈਦਾ ਕੀਤਾ ਹੈ ਉਸ ਨੇ।

SikhNet (Spanish)Verdad es Su Naturaleza, que Él Mismo ha creado, Verdad el mundo que Él ha construido.

ਨਾਨਕ ਜਪੀਐ ਸਚੁ ਨਾਮੁ; ਹਉ ਸਦਾ ਸਦਾ ਕੁਰਬਾਨੁ ॥੪॥੧੬॥੮੬॥

naanak japeeai sach naam; hau sadaa sadaa kurabaan |4|16|86|

Sant Singh KhalsaO Nanak, chant the True Name; I am forever and ever a sacrifice to Him. ||4||16||86||
Manmohan SinghNanak, repeat the True Name, unto which I am for ever and ever a sacrifice.
Manmohan Singh (Punjabi)ਨਾਨਕ, ਸਤਿਨਾਮ ਦਾ ਉਚਾਰਨ ਕਰਠ, ਜਿਸ ਉਤੋਂ ਮੈਂ ਸਦੀਵ ਤੇ ਹਮੇਸ਼ਾਂ ਲਈ ਘੋਲੀ ਜਾਂਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਸਚੁ ਨਾਮ ਵਾਹਿਗੁਰੂ ਕਾ (ਜਪੀਐ) ਜਪਨੇ ਵਾਲੇ ਜੋ ਪੁਰਸ਼ ਹੈਂ, ਮੈਂ ਤਿਨਾਂ ਕੇ ਊਪਰ ਸੇ ਸਦਾ ਸਦਾ ਬਲਿਹਾਰ ਜਾਤਾ ਹੂੰ। ਔਰ ਤਿਸ ਪਰ ਸਦਾ ਸਦਾ ਬਲਿਹਾਰ ਜਾਈਏ॥੪॥੧੬॥੮੬॥
Prof. Sahib Singhਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ। ਹੇ ਨਾਨਕ! (ਆਖ-) ਮੈਂ ਉਸ ਪਰਮਾਤਮਾ ਤੋਂ ਸਦਾ ਹੀ ਸਦਕੇ ਜਾਂਦਾ ਹਾਂ ॥੪॥੧੬॥੮੬॥
SikhNet (Spanish)Repite entonces, dice Nanak, el Naam, el Nombre Verdadero, y ofrece tu vida en sacrificio a tu Señor. (4-16-86)

Open this shabad →

Shabad Guru Arjan Dev Ji Siree Raag

ਸਿਰੀਰਾਗੁ ਮਹਲਾ ੫ ॥

sireeraag mahalaa 5 |

Sant Singh KhalsaSiree Raag, Fifth Mehl:
Manmohan SinghSri Rag, Fifth Guru.
Manmohan Singh (Punjabi)ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Siri Rag, Mejl Guru Aryan, Quinto Canal Divino.

ਉਦਮੁ ਕਰਿ ਹਰਿ ਜਾਪਣਾ; ਵਡਭਾਗੀ ਧਨੁ ਖਾਟਿ ॥

audam kar har jaapanaa; vaddabhaagee dhan khaatt |

Sant Singh KhalsaMake the effort, and chant the Lord's Name. O very fortunate ones, earn this wealth.
Manmohan SinghO ye very fortunate! make effort, meditate on God and earn the wealth of Name.
Manmohan Singh (Punjabi)ਹੇ ਭਾਰੇ ਕਰਮਾਂ ਵਾਲਿਆਂ! ਤੂੰ ਉਪਰਾਲਾ ਕਰ, ਵਾਹਿਗੁਰੂ ਨੂੰ ਅਰਾਧ ਅਤੇ ਨਾਮ ਦੀ ਦੌਲਤ ਦੀ ਖੱਟੀ ਖੱਟ।
Fareedkot Teekaਤਾਂ ਤੇ ਉਦਮ ਕਰ ਕੇ ਹਰੀ ਕੋ ਜਪਨਾ ਕਰ, ਹੇ ਵਡੇ ਪੁੰਨੋਂ ਵਾਲੇ! ਨਾਮ ਰੂਪੀ ਧਨ ਕੋ ਖਾਟ ਲੇ॥
Prof. Sahib Singh(ਹੇ ਮਨ!) ਉੱਦਮ ਕਰ ਕੇ ਪਰਮਾਤਮਾ ਦਾ ਨਾਮ ਸਿਮਰ, ਵੱਡੇ ਭਾਗਾਂ ਨਾਲ ਪਰਮਾਤਮਾ ਦਾ ਨਾਮ-ਧਨ ਇਕੱਠਾ ਕਰ।

ਪਦ ਅਰਥ ਕਰਿ = ਕਰ ਕੇ। ਵਡਭਾਗੀ = ਵੱਡੇ ਭਾਗਾਂ ਨਾਲ। ਖਾਟਿ = ਖੱਟ, ਇਕੱਠਾ ਕਰ।

SikhNet (Spanish)Haz un esfuerzo para dedicar tu ser al Señor, gánate, oh amigo afortunado, el Nombre del Señor.

ਸੰਤਸੰਗਿ ਹਰਿ ਸਿਮਰਣਾ; ਮਲੁ ਜਨਮ ਜਨਮ ਕੀ ਕਾਟਿ ॥੧॥

santasang har simaranaa; mal janam janam kee kaatt |1|

Sant Singh KhalsaIn the Society of the Saints, meditate in remembrance on the Lord, and wash off the filth of countless incarnations. ||1||
Manmohan SinghIn the Society of saints, contemplate over God and wash off the filth of thine many births.
Manmohan Singh (Punjabi)ਸਾਧ-ਸੰਗਤ ਅੰਦਰ ਵਾਹਿਗੁਰੂ ਦਾ ਚਿੰਤਨ ਕਰ ਅਤੇ ਆਪਣੇ ਅਨੇਕਾਂ ਜਨਮਾਂ ਦੀ ਗੰਦਗੀ ਨੂੰ ਲਾਹ ਸੁੱਟ।
Fareedkot Teekaਸੰਤੋਂ ਕੀ ਸੰਗਤ ਕਰ ਕੇ ਹਰੀ ਕਾ ਸਿਮਰਨ ਕਰ ਔਰ ਜਨਮ ਜਨਮਾਂਤ੍ਰੋਂ ਕੀ ਮਲ ਕੋ ਕਾਟ॥੧॥
Prof. Sahib Singhਸਾਧ ਸੰਗਤਿ ਵਿਚ ਰਹਿ ਕੇ ਪ੍ਰਭੂ ਦੇ ਨਾਮ ਦਾ ਸਿਮਰਨ ਕੀਤਿਆਂ ਤੂੰ ਜਨਮਾਂ ਜਨਮਾਂ ਵਿਚ ਕੀਤੇ ਵਿਕਾਰਾਂ ਦੀ ਮੈਲ ਦੂਰ ਕਰ ਲਏਂਗਾ ॥੧॥

ਪਦ ਅਰਥ ਸੰਗਿ = ਸੰਗਤਿ ਵਿਚ॥੧॥

SikhNet (Spanish)En la Saad Sangat, la Sociedad de los Santos, llama a tu Señor y toda la suciedad acumulada en las transmigraciones será purificada. (1)

ਮਨ ਮੇਰੇ; ਰਾਮ ਨਾਮੁ ਜਪਿ ਜਾਪੁ ॥

man mere; raam naam jap jaap |

Sant Singh KhalsaO my mind, chant and meditate on the Name of the Lord.
Manmohan SinghO my mind! take to the meditation of the Name of Pervading God.
Manmohan Singh (Punjabi)ਹੇ ਮੇਰੀ ਜਿੰਦੜੀਏ! ਵਿਆਪਕ ਵਾਹਿਗੁਰੂ ਦੇ ਨਾਮ ਦਾ ਸਿਮਰਨ ਅਖ਼ਤਿਆਰ ਕਰ।
Fareedkot Teekaਹੇ ਮੇਰੇ ਪ੍ਯਾਰੇ! ਰਾਮ ਨਾਮ ਕੇ ਜਾਪ ਕੋ ਜਪ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪ, ਪਰਮਾਤਮਾ (ਦੇ ਨਾਮ) ਦਾ ਜਾਪ ਜਪ।
SikhNet (Spanish)Oh mi mente, medita en el Nombre del Señor.

ਮਨ ਇਛੇ ਫਲ ਭੁੰਚਿ ਤੂ; ਸਭੁ ਚੂਕੈ ਸੋਗੁ ਸੰਤਾਪੁ ॥ ਰਹਾਉ ॥

man ichhe fal bhunch too; sabh chookai sog santaap | rahaau |

Sant Singh KhalsaEnjoy the fruits of your mind's desires; all suffering and sorrow shall depart. ||Pause||
Manmohan SinghThou shalt enjoy the fruit of thy hearts desire and thy sorrow and suffering shall all depart. Pause.
Manmohan Singh (Punjabi)ਤੂੰ ਆਪਣੇ ਚਿੱਤ-ਚਾਹੁੰਦੇ ਫਲ ਖਾਵੇਗੀ ਅਤੇ ਤੇਰਾ ਗ਼ਮ ਤੇ ਦੁਖੜੇ ਸਮੂਹ ਦੂਰ ਹੋ ਜਾਣਗੇ। ਠਹਿਰਾਉ।
Fareedkot Teekaਜਪ ਕਰ ਕੇ ਤੂੰ ਮਨ ਇਛੇ ਫਲੋਂ ਕੋ ਭੋਗੇਂਗਾ, ਤਬ ਮਨ ਕੇ ਸੋਕ ਔਰ ਸੰਤਾਪ ਚੁਕ ਜਾਵੇਂਗੇ॥ ਰਹਾਉ ॥
Prof. Sahib Singh(ਸਿਮਰਨ ਦੀ ਬਰਕਤਿ ਨਾਲ) ਤੂੰ ਮਨ-ਭਾਉਂਦੇ ਫਲ ਪ੍ਰਾਪਤ ਕਰੇਂਗਾ, ਤੇ ਤੇਰਾ ਸਾਰਾ ਦੁੱਖ ਕਲੇਸ਼ ਸਹਮ ਦੂਰ ਹੋ ਜਾਇਗਾ।ਰਹਾਉ।

ਪਦ ਅਰਥ ਮਨ ਇਛੇ = ਮਨ-ਭਾਉਂਦੇ। ਭੁੰਚਿ = ਖਾਹ। ਚੂਕੈ = ਮੁੱਕ ਜਾਇਗਾ। ਸੋਗੁ = ਚਿੰਤਾ। ਸੰਤਾਪੁ = ਦੁੱਖ।ਰਹਾਉ।

SikhNet (Spanish)Cosecha el fruto de los deseos de tu corazón y deja que la enfermedad y la tristeza se alejen para siempre de tu vida.

ਜਿਸੁ ਕਾਰਣਿ ਤਨੁ ਧਾਰਿਆ; ਸੋ ਪ੍ਰਭੁ ਡਿਠਾ ਨਾਲਿ ॥

jis kaaran tan dhaariaa; so prabh dditthaa naal |

Sant Singh KhalsaFor His sake, you assumed this body; see God always with you.
Manmohan SinghI have seen with me the Lord, for seeking whom I assumed this body.
Manmohan Singh (Punjabi)ਮੈਂ ਉਸ ਸੁਆਮੀ ਨੂੰ ਆਪਣੇ ਸਾਥ ਵੇਖ ਲਿਆ ਹੈ, ਜਿਸ ਨੂੰ ਭਾਲਣ ਦੇ ਲਈ ਮੈਂ ਇਹ ਦੇਹਿ ਅਖ਼ਤਿਆਰ ਕੀਤੀ ਸੀ।
Fareedkot Teekaਜਿਸ ਵਾਹਿਗੁਰੂ ਕੀ ਪ੍ਰਾਪਤੀ ਕੇ ਵਾਸਤੇ ਜਨਮ ਧਾਰਨ ਕੀਆ ਥਾ, ਸੋ ਪ੍ਰਭੂ ਸਾਥ ਹੀ ਦੇਖ ਲੀਆ ਹੈ, ਭਾਵ ਏਹ ਕਿ ਆਪ ਸੇ ਭਿੰਨ ਨਹੀਂ ਜਾਨਿਆ ਹੈ। ਵਾ ਜਿਸ ਪਰਮੇਸ੍ਵਰ ਨੇ ਕਾਰਣ ਮਾਇਆ ਮਹਿਤ੍ਵਾਦਿ ਕਰ ਕੇ (ਤਨੁ) ਧਾਰਿਆ ਕਿਆ ਰਚਿਆ ਹੈ, ਸੋ ਪ੍ਰਭੂ ਆਪ ਸੇ ਅਭਿੰਨ ਦੇਖਿਆ ਹੈ॥
Prof. Sahib Singh(ਹੇ ਭਾਈ!) ਇਸੇ ਮਨੋਰਥ ਵਾਸਤੇ ਤੂੰ ਇਹ ਮਨੁੱਖਾ ਜਨਮ ਹਾਸਲ ਕੀਤਾ ਹੈ (ਜਿਸ ਮਨੁੱਖ ਨੇ ਇਹ ਮਨੋਰਥ ਪੂਰਾ ਕੀਤਾ ਹੈ, ਪ੍ਰਭੂ ਦਾ ਨਾਮ ਸਿਮਰਿਆ ਹੈ, ਉਸ ਨੇ) ਉਸ ਪਰਮਾਤਮਾ ਨੂੰ ਆਪਣੇ ਅੰਗ-ਸੰਗ ਵੱਸਦਾ ਵੇਖ ਲਿਆ ਹੈ।

ਪਦ ਅਰਥ ਜਿਸੁ ਕਾਰਣਿ = ਜਿਸ ਮਨੋਰਥ ਵਾਸਤੇ, ਇਸੇ ਮਨੋਰਥ ਵਾਸਤੇ। ਤਨੁ ਧਾਰਿਆ = ਜਨਮ ਲਿਆ।

SikhNet (Spanish)Siente al Señor siempre en tu interior, pues Él es en verdad a quién has venido a buscar en este mundo.

ਜਲਿ ਥਲਿ ਮਹੀਅਲਿ ਪੂਰਿਆ; ਪ੍ਰਭੁ ਆਪਣੀ ਨਦਰਿ ਨਿਹਾਲਿ ॥੨॥

jal thal maheeal pooriaa; prabh aapanee nadar nihaal |2|

Sant Singh KhalsaGod is pervading the water, the land and the sky; He sees all with His Glance of Grace. ||2||
Manmohan SinghThe Lord who is pervading the Water, earth and the space beholdeth (every one) with his Grace.
Manmohan Singh (Punjabi)ਪਰਮਾਤਮਾ ਜੋ ਕਿ ਜਲ ਵਿੱਚ, ਧਰਤੀ ਵਿੱਚ, ਆਕਾਸ਼ ਵਿੱਚ, ਹਰ ਥਾਂ ਤੇ ਭਰਪੂਰ ਹੈ (ਸਭ ਨੂੰ) ਆਪਣੀ ਮਿਹਰ ਦੀ ਨਿਗਾਹ ਨਾਲ ਦੇਖਦਾ ਹੈ।
Fareedkot Teekaਪਰਮੇਸ੍ਵਰ (ਜਲਿ ਥਲਿ) ਪਤਾਲ, (ਮਹੀ) ਪ੍ਰਿਥਵੀ ਔਰ (ਅਲਿ) ਅਕਾਸ ਇਨ ਸਭਨੋਂ ਮੇਂ ਜੋ ਪੂਰਨ ਹੋ ਰਹਾ ਹੈ, ਸੋ ਪ੍ਰਭੂ ਅਪਨੀ ਗ੍ਯਾਨ ਦ੍ਰਿਸਟੀ ਸੇ (ਨਿਹਾਲਿ) ਦੇਖਿਆ ਹੈ, ਵਾ ਸੋ ਪ੍ਰਭੂ ਅਪਨੀ ਕਿਰਪਾ ਦ੍ਰਿਸਟੀ ਕਰ ਕੇ ਨਿਹਾਲ ਕਰਤਾ ਹੈ॥੨॥
Prof. Sahib Singh(ਉਸ ਨੂੰ ਇਹ ਨਿਸ਼ਚਾ ਬਣ ਗਿਆ ਹੈ ਕਿ) ਪ੍ਰਭੂ ਜਲ ਵਿਚ, ਧਰਤੀ ਵਿਚ, ਆਕਾਸ਼ ਵਿਚ, ਹਰ ਥਾਂ ਮੌਜੂਦ ਹੈ ਤੇ (ਸਭ ਜੀਵਾਂ ਨੂੰ) ਆਪਣੀ ਮਿਹਰ ਦੀ ਨਿਗਾਹ ਨਾਲ ਵੇਖਦਾ ਹੈ ॥੨॥

ਪਦ ਅਰਥ ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, {ਮਹੀ = ਧਰਤੀ} ਧਰਤੀ ਦੇ ਤਲ ਉਤੇ, ਆਕਾਸ਼ ਵਿਚ, ਪੁਲਾੜ ਵਿਚ। ਨਿਹਾਲਿ = ਨਿਹਾਲੇ, ਵੇਖਦਾ ਹੈ॥੨॥

SikhNet (Spanish)Sí, Él, Quien está en el agua, en la tierra, en el espacio, en Su Propia Gracia. (2)

ਮਨੁ ਤਨੁ ਨਿਰਮਲੁ ਹੋਇਆ; ਲਾਗੀ ਸਾਚੁ ਪਰੀਤਿ ॥

man tan niramal hoeaa; laagee saach pareet |

Sant Singh KhalsaThe mind and body become spotlessly pure, enshrining love for the True Lord.
Manmohan SinghBy enshrining affection for the True Lord, the soul and body become pure.
Manmohan Singh (Punjabi)ਸੱਚੇ ਸੁਆਮੀ ਨਾਲ ਪਿਰਹੜੀ ਪਾਉਣ ਦੁਆਰਾ ਆਤਮਾ ਤੇ ਦੇਹਿ ਪਵਿੱਤ੍ਰ ਹੋ ਜਾਂਦੇ ਹਨ।
Fareedkot Teekaਤਿਨ ਪੁਰਸੋਂ ਕਾ ਮਨੁ ਤਨੁ ਤਬ ਨਿਰਮਲ ਭਯਾ ਹੈ, ਜਬ ਸਚੁ ਰੂਪੁ ਪਰਮੇਸ੍ਵਰ ਸੇ ਪ੍ਰੀਤੀ ਲਗੀ ਹੈ॥ ਕਦਾਚਿਤ ਐਸੀ ਅਸੰਕਾ ਹੋ ਕਿ ਕੇਵਲ ਪ੍ਰੀਤੀ ਸੇ ਤੋ ਜਪ ਤਪਾਦਿ ਬਿਨਾ ਕੁਛੁ ਸਿੱਧ ਨਹੀਂ ਹੋਤਾ? ਤਿਸ ਕਾ ਸਮਾਧਾਨ:
Prof. Sahib Singhਜਿਸ ਮਨੁੱਖ ਦੀ ਪ੍ਰੀਤਿ ਸਦਾ-ਥਿਰ ਪਰਮਾਤਮਾ ਨਾਲ ਬਣ ਜਾਂਦੀ ਹੈ, ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਸਰੀਰ (ਭੀ) ਪਵਿਤ੍ਰ ਹੋ ਜਾਂਦਾ ਹੈ (ਭਾਵ, ਉਸ ਦੇ ਸਾਰੇ ਗਿਆਨ-ਇੰਦ੍ਰੇ ਵਿਕਾਰਾਂ ਵਲੋਂ ਹਟ ਜਾਂਦੇ ਹਨ)।

ਪਦ ਅਰਥ ਨਿਰਮਲੁ = ਪਵਿਤ੍ਰ। ਸਾਚੁ = ਸਦਾ-ਥਿਰ ਪ੍ਰਭੂ।

SikhNet (Spanish)Nuestro cuerpo y Alma se vuelven puros si amamos la Verdad del Señor.

ਚਰਣ ਭਜੇ ਪਾਰਬ੍ਰਹਮ ਕੇ; ਸਭਿ ਜਪ ਤਪ ਤਿਨ ਹੀ ਕੀਤਿ ॥੩॥

charan bhaje paarabraham ke; sabh jap tap tin hee keet |3|

Sant Singh KhalsaOne who dwells upon the Feet of the Supreme Lord God has truly performed all meditations and austerities. ||3||
Manmohan SinghHe who thinks of the feet of Lofty Lord, he is deemed to have performed all the worships and austerities.
Manmohan Singh (Punjabi)ਜੋ ਉੱਚੇ ਸੁਆਮੀ ਦੇ ਪੈਰਾਂ ਦਾ ਧਿਆਨ ਧਰਦਾ ਹੈ, ਮਾਨੋ ਉਸ ਨੇ ਸਾਰੀਆਂ ਉਪਾਸ਼ਨਾ ਤੇ ਤਪੱਸਿਆ ਕਰ ਲਈਆਂ ਹਨ।
Fareedkot Teekaਜਿਨ ਪੁਰਸੋਂ ਨੇ ਪਾਰਬ੍ਰਹਮ ਕੇ ਚਰਣ ਸੇਵਨ ਕਰੇ ਹੈਂ, ਤਿਨ੍ਹੋਂ ਨੇ ਜਪ, ਤਪ, ਬ੍ਰਤਾਦਿ ਸੰਪੂਰਣ ਕਰਤਬ੍ਯ ਕਰ ਲੀਏ ਹੀ ਸਮਝੋ॥੩॥
Prof. Sahib Singhਜਿਸ ਮਨੁੱਖ ਨੇ ਅਕਾਲ ਪੁਰਖ ਦੇ ਚਰਨ ਸੇਵੇ ਹਨ, ਮਾਨੋ, ਸਾਰੇ ਜਪ ਸਾਰੇ ਤਪ ਉਸੇ ਨੇ ਹੀ ਕਰ ਲਏ ਹਨ ॥੩॥

ਪਦ ਅਰਥ ਸਭਿ = ਸਾਰੇ। ਤਿਨ ਹੀ = ਤਿਨਿ ਹੀ, ਉਸੇ ਨੇ {ਨੋਟ: ਲਫ਼ਜ਼ 'ਤਿਨਿ' ਦੀ ਿ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ। ਵੇਖੋ 'ਗੁਰਬਾਣੀ ਵਿਆਕਰਣ'}॥੩॥

SikhNet (Spanish)Aquél que sirve a los Pies del Señor, es el único que en verdad ha meditado y practicado austeridades. (3)

ਰਤਨ ਜਵੇਹਰ ਮਾਣਿਕਾ; ਅੰਮ੍ਰਿਤੁ ਹਰਿ ਕਾ ਨਾਉ ॥

ratan javehar maanikaa; amrit har kaa naau |

Sant Singh KhalsaThe Ambrosial Name of the Lord is a Gem, a Jewel, a Pearl.
Manmohan SinghThe Name of God is like the Nectar, the Gem, the Ruby and the Pear.
Manmohan Singh (Punjabi)ਵਾਹਿਗੁਰੂ ਦਾ ਨਾਮ ਆਬਿ-ਹਿਯਾਤ, ਹੀਰੇ, ਲਾਲ ਤੇ ਮੇਰੀ ਵੱਤ ਹੈ।
Fareedkot Teekaਜਿਨ ਪੁਰਸੋਂ ਨੇ ਗੁਰੋਂ ਦ੍ਵਾਰੇ ਅੰਮ੍ਰਿਤ ਰੂਪੀ ਹਰੀ ਕੇ ਨਾਮ ਕਾ ਜਪੁਨਾ ਕੀਆ ਹੈ, ਤਿਨ ਕੋ ਵੈਰਾਗ ਰੂਪੀ ਤੋ ਰਤਨੁ ਪ੍ਰਾਪਤਿ ਭਯਾ ਹੈ, ਔਰ ਮਨਨ ਰੂਪੀ ਮਾਣਕੁ ਮਿਲਾ ਹੈ, ਪੁਨਾ ਸਾਖ੍ਯਾਤਕਾਰ ਰੂਪੀ ਜਵਾਹਰੁ ਪ੍ਰਾਪਤਿ ਭਯਾ ਹੈ। ਭਾਵ ਯਹਿ ਕਿ ਸੰਪੂਰਨ ਪਦਾਰਥ ਅੰਮ੍ਰਿਤ ਰੂਪੀ ਨਾਮ ਕੇ ਅੰਤਰ ਭੂਤ ਹੈਂ॥
Prof. Sahib Singhਪਰਮਾਤਮਾ ਦਾ ਅਟੱਲ ਆਤਮਕ ਜੀਵਨ ਦੇਣ ਵਾਲਾ ਨਾਮ (ਹੀ ਅਸਲੀ) ਰਤਨ ਜਵਾਹਰ ਤੇ ਮੋਤੀ ਹੈ,

ਪਦ ਅਰਥ ਮਾਣਿਕਾ = ਮੋਤੀ। ਅੰਮ੍ਰਿਤੁ = ਅਟੱਲ ਆਤਮਕ ਜੀਵਨ ਦੇਣ ਵਾਲਾ।

SikhNet (Spanish)El Nombre del Señor es el Néctar, la Joya, el Rubí, la Perla.

ਸੂਖ ਸਹਜ ਆਨੰਦ ਰਸ; ਜਨ ਨਾਨਕ. ਹਰਿ ਗੁਣ ਗਾਉ ॥੪॥੧੭॥੮੭॥

sookh sehaj aanand ras; jan naanak. har gun gaau |4|17|87|

Sant Singh KhalsaThe essence of intuitive peace and bliss is obtained, O servant Nanak, by singing the Glories of God. ||4||17||87||
Manmohan SinghBy singing the praises of God, O slave Nanak! celestial beatitude, the essence of all the happiness is obtained.
Manmohan Singh (Punjabi)ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ, ਹੇ ਨਫ਼ਰ ਨਾਨਕ! ਸਾਰੀਆਂ ਖ਼ੁਸ਼ੀਆਂ ਦਾ ਜੌਹਰ ਬੈਕੁੰਠੀ ਪਰਮ ਅਨੰਦ ਪਰਾਪਤ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਦਾਸੋਂ ਨੇ ਹਰੀ ਕੇ ਗੁਣ ਗਾਇਨ ਕੀਏ ਹੈਂ, ਤਿਨ ਕੋ ਰਸ ਜੋ ਜਗਤ ਕੇ ਬਿਸੇ ਰਸ ਕਾ ਸੁਖੁ ਹੈ, ਔਰ ਜੋ ਭਜਨਾਨੰਦ ਕਾ ਸੁਖੁ ਹੈ, ਪੁਨਾ ਸਹਜ ਜੋ ਸਰੂਪਾਨੰਦ ਕਾ ਸੁਖੁ ਹੈ, ਸੋ ਸਭ ਪ੍ਰਾਪਤਿ ਭਯਾ ਹੈ॥੪॥੧੭॥੮੭॥
Prof. Sahib Singh(ਕਿਉਂਕਿ ਨਾਮ ਦੀ ਬਰਕਤਿ ਨਾਲ ਹੀ) ਆਤਮਕ ਅਡੋਲਤਾ ਦੇ ਸੁਖ ਆਨੰਦ ਦੇ ਰਸ ਪ੍ਰਾਪਤ ਹੁੰਦੇ ਹਨ। ਹੇ ਦਾਸ ਨਾਨਕ! ਸਦਾ ਪ੍ਰਭੂ ਦੇ ਗੁਣ ਗਾ ॥੪॥੧੭॥੮੭॥

ਪਦ ਅਰਥ ਸਹਜ = ਆਤਮਕ ਅਡੋਲਤਾ। ਜਨ ਨਾਨਕ = ਹੇ ਦਾਸ ਨਾਨਕ!॥੪॥

SikhNet (Spanish)Logra tu Paz, dice Nanak, en Su Éxtasis, cantando las Alabanzas del Señor.(4-17-87)

Open this shabad →

Shabad Guru Arjan Dev Ji Siree Raag continues on Ang 49

ਸਿਰੀਰਾਗੁ ਮਹਲਾ ੫ ॥

sireeraag mahalaa 5 |

Sant Singh KhalsaSiree Raag, Fifth Mehl:
Manmohan SinghSri Rag, Fifth Guru.
Manmohan Singh (Punjabi)ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Siri Rag, Mejl Guru Aryan, Quinto canal Divino.

ਸੋਈ ਸਾਸਤੁ. ਸਉਣੁ ਸੋਇ; ਜਿਤੁ ਜਪੀਐ. ਹਰਿ ਨਾਉ ॥

soee saasat. saun soe; jit japeeai. har naau |

Sant Singh KhalsaThat is the essence of the scriptures, and that is a good omen, by which one comes to chant the Name of the Lord.
Manmohan SinghThat is the religious book and that the good omen by which God's Name may be repeated.
Manmohan Singh (Punjabi)ਉਹੀ ਧਾਰਮਕ ਪੁਸਤਕ ਹੈ ਅਤੇ ਉਹ ਹੀ ਸੁੱਭ ਸ਼ਗਨ, ਜਿਸ ਦੁਆਰਾ ਵਾਹਿਗੁਰੂ ਦੇ ਨਾਮ ਨੂੰ ਸਿਮਰਿਆ ਜਾਵੇ।
Fareedkot Teekaਤਾਂ ਤੇ ਹੇ ਮੇਰੇ ਮਨ! ਸੋਈ ਸਾਸਤ੍ਰ ਸ੍ਰੇਸਟ ਹੈ ਔਰ ਸੋਈ (ਸਉਣ) ਸਗਨੁ ਸ੍ਰੇਸਟ ਹੈ, ਜਿਸ ਸਾਸਤ੍ਰ ਕੇ ਵਿਚਾਰਨੇ ਔਰ ਜਿਸ ਸਗਨ ਕੇ ਹੋਨੇ ਕਰ ਕੇ ਪ੍ਰਮੇਸ੍ਵਰ ਕਾ ਨਾਮ ਜਪਨੇ ਮੇਂ ਆਵੇ॥
Prof. Sahib Singh(ਪਰ ਹੇ ਮਨ! ਗੁਰੂ ਦੀ ਸਰਨ ਪਿਆਂ ਹੀ ਨਾਮ ਸਿਮਰ ਸਕੀਦਾ ਹੈ) ਉਹ ਗੁਰੂ ਹੀ ਸ਼ਾਸਤ੍ਰ ਹੈ, ਉਹ ਗੁਰੂ ਹੀ ਜੋਤਿਸ਼-ਸ਼ਾਸਤ੍ਰ ਹੈ, ਕਿਉਂਕਿ ਉਸ (ਗੁਰੂ) ਦੀ ਰਾਹੀਂ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ।

ਪਦ ਅਰਥ ਸੋਈ = ਉਹ (ਗੁਰੂ) ਹੀ। ਸਾਸਤੁ = ਸ਼ਾਸਤ੍ਰ। ਸਉਣੁ = ਸ਼ੌਣਕ ਦਾ ਬਣਾਇਆ ਹੋਇਆ ਜੋਤਿਸ਼ ਦਾ ਸ਼ਾਸਤ੍ਰ। ਜਿਤੁ = ਜਿਸ (ਗੁਰੂ) ਦੀ ਰਾਹੀਂ।

SikhNet (Spanish)Esta es la esencia de los Shastras, el único buen augurio es repetir el Nombre del Señor.

ਚਰਣ ਕਮਲ ਗੁਰਿ ਧਨੁ ਦੀਆ; ਮਿਲਿਆ ਨਿਥਾਵੇ ਥਾਉ ॥

charan kamal gur dhan deea; miliaa nithaave thaau |

Sant Singh KhalsaThe Guru has given me the Wealth of the Lotus Feet of the Lord, and I, without shelter, have now obtained Shelter.
Manmohan SinghThe Guru has given me the wealth of Lord's Lotus Feet and I, the shelterless, have obtained a Shelter.
Manmohan Singh (Punjabi)ਗੁਰੂ ਨੇ ਮੈਨੂੰ ਸਾਹਿਬ ਦੇ ਕੰਵਲ ਰੂਪੀ ਪੈਰਾਂ ਦਾ ਖ਼ਜ਼ਾਨਾ ਦਿੱਤਾ ਹੈ ਅਤੇ ਮੈਂ ਟਿਕਾਣੇ-ਰਹਿਤ ਨੂੰ ਟਿਕਾਣਾ ਪਰਾਪਤ ਹੋ ਗਿਆ ਹੈ।
Fareedkot Teekaਸੋ ਜਿਨ ਪੁਰਸੋਂ ਨੇ ਸਤਿਸਾਸਤ੍ਰ ਕਾ ਵੀਚਾਰ ਕੀਆ ਹੈ, ਤਿਨ੍ਹੋਂ ਕੋ ਗੁਰੋਂ ਨੈ ਪਰਮੇਸ੍ਵਰ ਕੇ ਚਰਨ ਕਵਲੋਂ ਕਾ ਧ੍ਯਾਨੁ ਰੂਪੀ ਧਨੁ ਦੀਆ ਹੈ, ਤਿਸ ਕਰ ਕੇ ਜੋ ਜੀਵ ਅਪਨੇ ਸਰੂਪ ਸੇ (ਨਿਥਾਵੇ) ਭੂਲੇ ਹੂਏ ਥੇ, ਤਿਨ ਕੋ ਸਰੂਪ ਕੀ ਪ੍ਰਾਪਤੀ ਰੂਪੀ ਥਾਉ ਪ੍ਰਾਪਤਿ ਭਯਾ ਹੈ॥
Prof. Sahib Singhਜਿਸ ਨਿਆਸਰੇ ਬੰਦੇ ਨੂੰ ਭੀ ਗੁਰੂ ਨੇ ਪਰਮਾਤਮਾ ਦੇ ਸੋਹਣੇ ਚਰਨਾਂ ਦੀ ਪ੍ਰੀਤਿ ਦਾ ਧਨ ਦਿੱਤਾ ਹੈ, ਉਸ ਨੂੰ (ਲੋਕ ਪਰਲੋਕ ਵਿਚ) ਆਦਰ ਮਿਲ ਜਾਂਦਾ ਹੈ।

ਪਦ ਅਰਥ ਚਰਨ ਕਮਲੁ = ਕੌਲ ਫੁੱਲ ਵਰਗਾ ਸੋਹਣਾ ਚਰਨ। ਗੁਰਿ = ਗੁਰੂ ਨੇ।

SikhNet (Spanish)El Guru te bendice con la Riqueza de Sus Pies de Loto, y a los desamparados les es dado un refugio.

ਸਾਚੀ ਪੂੰਜੀ ਸਚੁ ਸੰਜਮੋ; ਆਠ ਪਹਰ ਗੁਣ ਗਾਉ ॥

saachee poonjee sach sanjamo; aatth pehar gun gaau |

Sant Singh KhalsaThe True Capital, and the True Way of Life, comes by chanting His Glories, twenty-four hours a day.
Manmohan SinghThe true capital and true way of life consist in singing God's praises throughout the eight watches.
Manmohan Singh (Punjabi)ਸੱਚੀ ਰਾਸ ਅਤੇ ਸੱਚੀ ਜੀਵਨ ਰਹਿਣੀ-ਬਹਿਣੀ ਅੱਠੇ ਪਹਿਰ ਵਾਹਿਗੁਰੂ ਦਾ ਜੱਸ ਗਾਇਨ ਕਰਨ ਵਿੱਚ ਹੀ ਹੈ।
Fareedkot Teekaਜਿਨ੍ਹੋਂ ਨੇ ਸ੍ਰਧਾ ਰੂਪੀ ਸਚੀ ਪੂੰਜੀ ਕਰ ਕੇ, ਪੁਨਾ (ਸਚੁ ਸੰਜਮੋ) ਇੰਦ੍ਰ੍ਯੋਂ ਕੋ ਰੋਕਨ ਕਰ ਕੇ ਅਸਟ ਪਹਰ ਹਰੀ ਕੇ ਗੁਣ ਗਾਇਨ ਕਰੇ ਹੈਂ॥
Prof. Sahib Singh(ਹੇ ਮੇਰੇ ਮਨ!) ਅੱਠੇ ਪਹਰ ਪਰਮਾਤਮਾ ਦੇ ਗੁਣ ਗਾਂਦਾ ਰਹੁ, ਇਹ ਸਦਾ ਕਾਇਮ ਰਹਿਣ ਵਾਲਾ ਸਰਮਾਇਆ ਹੈ, ਇਹੀ ਇੰਦ੍ਰੀਆਂ ਨੂੰ ਕਾਬੂ ਕਰਨ ਦਾ ਅਟੱਲ ਸਾਧਨ ਹੈ।

ਪਦ ਅਰਥ ਸਾਚੀ = ਸਦਾ-ਥਿਰ ਰਹਿਣ ਵਾਲੀ। ਪੂੰਜੀ = ਰਾਸ, ਸਰਮਾਇਆ। ਸੰਜਮੋ = ਸੰਜਮੁ, ਇੰਦ੍ਰੀਆਂ ਨੂੰ ਵੱਸ ਕਰਨ ਦਾ ਜਤਨ।

SikhNet (Spanish)Este es el Verdadero Capital, es la Disciplina Verdadera, cuando uno canta las Alabanzas del Señor noche y día.

ਕਰਿ ਕਿਰਪਾ ਪ੍ਰਭੁ ਭੇਟਿਆ; ਮਰਣੁ ਨ ਆਵਣੁ ਜਾਉ ॥੧॥

kar kirapaa prabh bhettiaa; maran na aavan jaau |1|

Sant Singh KhalsaGranting His Grace, God meets us, and we no longer die, or come or go in reincarnation. ||1||
Manmohan SinghHe, to whom the Lord shows mercy, meets Him He then dies comes and goes not.
Manmohan Singh (Punjabi)ਜਿਸ ਉਤੇ ਸਾਈਂ ਮਿਹਰ ਧਾਰਦਾ ਹੈ, ਉਹ ਉਸ ਨੂੰ ਮਿਲ ਪੈਦਾ ਹੈ। ਉਹ ਮੁੜ ਮਰਦਾ, ਆਉਂਦਾ ਤੇ ਜਾਂਦਾ ਨਹੀਂ।
Fareedkot Teekaਤਿਨ੍ਹੋਂ ਕੋ ਕਿਰਪਾ ਕਰ ਕੇ ਪ੍ਰਭੂ (ਭੇਟਿਆ) ਮਿਲਿਆ ਹੈ, ਸੋ ਪੁਰਸ ਫਿਰ ਜਨਮ ਕਰ ਕੇ ਤੋ ਆਤੇ ਨਹੀਂ ਔਰ ਮ੍ਰਿਤ ਹੋ ਕਰ ਜਾਤੇ ਨਹੀਂ ਹੈ, ਭਾਵ ਯਹਿ ਕਿ ਜਨਮ ਮਰਨ ਸੇ ਰਹਿਤ ਭਏ ਹੈਂ॥੧॥
Prof. Sahib Singh(ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪ੍ਰਭੂ ਦਾ ਨਾਮ ਸਿਮਰਦਾ ਹੈ ਉਸ ਨੂੰ) ਪ੍ਰਭੂ ਮਿਹਰ ਕਰ ਕੇ ਮਿਲ ਪੈਂਦਾ ਹੈ, ਉਸ ਨੂੰ ਆਤਮਕ ਮੌਤ ਨਹੀਂ ਆਉਂਦੀ, ਉਸ ਦਾ ਜਨਮ ਮਰਨ ਮੁੱਕ ਜਾਂਦਾ ਹੈ ॥੧॥

ਪਦ ਅਰਥ ਆਵਣੁ ਜਾਉ = ਜੰਮਣਾ ਮਰਨਾ॥੧॥

SikhNet (Spanish)Es por Su Gracia que uno encuentra al Señor y nuestras venidas al mundo de los deseos cesan. (1)

ਮੇਰੇ ਮਨ. ਹਰਿ ਭਜੁ; ਸਦਾ ਇਕ ਰੰਗਿ ॥

mere man. har bhaj; sadaa ik rang |

Sant Singh KhalsaO my mind, vibrate and meditate forever on the Lord, with single-minded love.
Manmohan SinghO my Soul! ever meditated thou on God with single minded affection.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਹਮੇਸ਼ਾਂ ਇਕ-ਚਿੱਤੀ ਪ੍ਰੀਤ ਨਾਲ ਵਾਹਿਗੁਰੂ ਦਾ ਚਿੰਤਨ ਕਰ।
Fareedkot Teekaਹੇ ਮੇਰੇ ਮਨ! ਏਕ ਰਸ ਸਦਾ ਪ੍ਰੇਮ ਕਰ ਕੇ ਹਰੀ ਕਾ ਭਜਨ ਕਰ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦੇ ਪਿਆਰ ਵਿਚ (ਜੁੜ ਕੇ) ਸਦਾ ਪਰਮਾਤਮਾ ਦਾ ਭਜਨ ਕਰ।

ਪਦ ਅਰਥ ਇਕ ਰੰਗਿ = ਇੱਕ ਦੇ ਰੰਗ ਵਿਚ, ਪ੍ਰਭੂ ਦੇ ਪਿਆਰ ਵਿਚ।

SikhNet (Spanish)Oh mi mente, medita en el Señor con toda tu fuerza.

ਘਟ ਘਟ ਅੰਤਰਿ ਰਵਿ ਰਹਿਆ; ਸਦਾ ਸਹਾਈ ਸੰਗਿ ॥੧॥ ਰਹਾਉ ॥

ghatt ghatt antar rav rahiaa; sadaa sahaaee sang |1| rahaau |

Sant Singh KhalsaHe is contained deep within each and every heart. He is always with you, as your Helper and Support. ||1||Pause||
Manmohan SinghThy Succour, who resides in every heart, is ever with thee. Pause.
Manmohan Singh (Punjabi)ਤੇਰਾ ਮਦਦਗਾਰ ਜੋ ਹਰ ਦਿਲ ਅੰਦਰ ਵਿਆਪਕ ਹੈ, ਹਮੇਸ਼ਾਂ ਤੇਰੇ ਨਾਲ ਹੈ। ਠਹਿਰਾਉ।
Fareedkot Teekaਹਰੀ ਕੈਸਾ ਹੈ? ਸਰਬ ਜੀਵੋਂ ਕੇ ਘਟ ਘਟ ਮੇਂ ਏਕ ਰਸ ਵਿਆਪ ਰਹਾ ਹੈ, ਔਰ ਸਦਾ ਹੀ ਸੰਗੀ ਹੈ ਅਰ ਸਹਾਇਤਾ ਕਰਤਾ ਹੈ, ਭਾਵ ਇਹ ਕਿ ਇੰਦ੍ਰੈ ਆਦਿਕ ਤਿਸ ਕੀ ਸੱਤਾ ਕੋ ਪਾਇ ਕਰ ਕੇ ਚੇਸ਼ਟਾ ਕਰਤੇ ਹੈਂ। ਕਿਉਂਕਿ ਸ੍ਵਤੇ ਤੋ ਜੜ ਹੈਂ, ਜਬ ਚੇਤਨ ਕੀ ਸੱਤਾ ਕੋ ਪਾਵਤੇ ਹੈਂ ਤਬ ਅਪਨੇ ਅਪਨੇ ਬਿਖ੍ਯੋਂ ਕੋ ਗ੍ਰਹਨ ਕਰਤੇ ਹੈਂ॥੧॥ ਰਹਾਉ ॥
Prof. Sahib Singhਉਹ ਪਰਮਾਤਮਾ ਹਰੇਕ ਸਰੀਰ ਵਿਚ ਵਿਆਪਕ ਹੈ, ਉਹ ਸਦਾ ਸਹੈਤਾ ਕਰਨ ਵਾਲਾ ਹੈ, ਤੇ ਉਹ ਸਦਾ ਅੰਗ-ਸੰਗ ਰਹਿੰਦਾ ਹੈ ॥੧॥ ਰਹਾਉ ॥
SikhNet (Spanish)Sí, Aquél que llena todos los corazones y Te guarda para siempre Compañía. (1-Pausa)

ਸੁਖਾ ਕੀ ਮਿਤਿ. ਕਿਆ ਗਣੀ; ਜਾ ਸਿਮਰੀ ਗੋਵਿੰਦੁ ॥

sukhaa kee mit. kiaa ganee; jaa simaree govind |

Sant Singh KhalsaHow can I measure the happiness of meditating on the Lord of the Universe?
Manmohan SinghHow can I measure the extent of the happiness which ensues when I meditate on the Lord of the world?
Manmohan Singh (Punjabi)ਮੈਂ ਉਸ ਖ਼ੁਸ਼ੀ ਦਾ ਕੀ ਅੰਦਾਜ਼ਾ ਲਾ ਸਕਦਾ ਹਾਂ, ਜਿਹੜੀ ਉਦੋਂ ਪੈਦਾ ਹੁੰਦੀ ਹੈ, ਜਦ ਮੈਂ ਸ੍ਰਿਸ਼ਟੀ ਦੇ ਸੁਆਮੀ ਦਾ ਅਰਾਧਨ ਕਰਦਾ ਹਾਂ?
Fareedkot Teekaਜਬ ਗੋਬਿੰਦ ਕਾ ਸਿਮਰਨ ਕਰੀਏ ਤਬ ਤਿਸ ਕਰ ਜੋ ਸੁਖ ਪ੍ਰਾਪਤਿ ਹੋਤੇ ਹੈਂ, ਤਿਨ ਕੀ (ਮਿਤਿ) ਮ੍ਰਯਾਦਾ ਕੀ ਕਿਆ ਗਿਨਤੀ ਕਰੀ ਜਾਵੇ, ਭਾਵ ਏਹ ਕਿ ਅਮ੍ਰਿਤ ਸੁਖ ਪ੍ਰਾਪਤਿ ਹੋਤੇ ਹੈਂ॥
Prof. Sahib Singhਜਦੋਂ ਮੈਂ ਧਰਤੀ ਦੇ ਪਾਲਕ ਪ੍ਰਭੂ ਨੂੰ ਸਿਮਰਦਾ ਹਾਂ (ਉਸ ਵੇਲੇ ਇਤਨੇ ਸੁਖ ਅਨੁਭਵ ਹੁੰਦੇ ਹਨ ਕਿ) ਮੈਂ ਉਹਨਾਂ ਸੁਖਾਂ ਦਾ ਅੰਦਾਜ਼ਾ ਨਹੀਂ ਲਾ ਸਕਦਾ।

ਪਦ ਅਰਥ ਮਿਤਿ = ਮਿਣਤੀ, ਹੱਦ-ਬੰਨਾ। ਗਣੀ = ਗਣੀਂ, ਮੈਂ ਗਿਣਾਂ। ਸਿਮਰੀ = ਸਿਮਰੀਂ, ਮੈਂ ਸਿਮਰਦਾ ਹਾਂ।

SikhNet (Spanish)No puedo describir mi Éxtasis cuando estoy llamando al Señor.

ਜਿਨ ਚਾਖਿਆ ਸੇ ਤ੍ਰਿਪਤਾਸਿਆ; ਉਹ ਰਸੁ ਜਾਣੈ ਜਿੰਦੁ ॥

jin chaakhiaa se tripataasiaa; uh ras jaanai jind |

Sant Singh KhalsaThose who taste it are satisfied and fulfilled; their souls know this Sublime Essence.
Manmohan SinghThe one who tastes the Name Nectar, gets satiated. His soul alone knows the relish of the Name Nectar.9
Manmohan Singh (Punjabi)ਜੋ ਨਾਮ ਅੰਮ੍ਰਿਤ ਨੂੰ ਪਾਨ ਕਰਦਾ ਹੈ, ਉਹ ਧ੍ਰਾਪ ਜਾਂਦਾ ਹੈ। ਕੇਵਲ ਉਸ ਦੀ ਜਿੰਦੜੀ ਹੀ ਨਾਮ ਅੰਮ੍ਰਿਤ ਦੇ ਸੁਆਦ ਨੂੰ ਜਾਣਦੀ ਹੈ।
Fareedkot Teekaਜਿਨੋਂ ਨੇ ਸੋ ਹਰੀ ਰਸੁ ਚਾਖਿਆ ਹੈ, ਸੋਈ ਤ੍ਰਿਪਤ ਭਏ ਹੈਂ, ਭਾਵ ਇਹ ਕਿ ਬਿਖੇ ਅਭਿਲਾਖਾ ਸੇ ਰਹਿਤ ਹੂਏ ਹੈਂ, ਔਰ ਉਸ ਆਤਮ ਰਸ ਕੋ ਤਿਨ ਆਤਮ ਵੇਤਾ ਪੁਰਸ਼ੋਂ ਕੀ (ਜਿੰਦੁ) ਬੁਧੀ ਹੀ ਅਨੁਭਵ ਕਰਤੀ ਹੈ॥
Prof. Sahib Singhਜਿਨ੍ਹਾਂ ਬੰਦਿਆਂ ਨੇ ਨਾਮ-ਰਸ ਚੱਖਿਆ ਹੈ, ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ) ਰਜ ਜਾਂਦੇ ਹਨ; (ਪਰ ਜੇਹੜੀ ਜਿੰਦ ਨਾਮ ਜਪਦੀ ਹੈ) ਉਹੀ ਜਿੰਦ ਉਸ ਨਾਮ-ਰਸ ਨੂੰ ਸਮਝਦੀ ਹੈ।

ਪਦ ਅਰਥ ਜਿਨ = ਜਿਨ੍ਹਾਂ ਬੰਦਿਆਂ ਨੇ। ਉਹ = {ਨੋਟ: ਇਹ ਲਫ਼ਜ਼ ਇਸਤ੍ਰੀ ਲਿੰਗ ਹੋਣ ਕਰਕੇ ਲਫ਼ਜ਼ 'ਜਿੰਦੁ' ਦਾ ਵਿਸ਼ੇਸ਼ਣ ਹੈ}।

SikhNet (Spanish)Aquél que ha saboreado a Dios está satisfecho y sólo él conoce ese Sabor.

Open this shabad (19 lines, Angs 48-49) →

Ang 48 of 1430