ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਹਰਿ ਹਰਿ ਸੰਤ ਮਿਲਹੁ ਮੇਰੇ ਭਾਈ; ਹਰਿ ਨਾਮੁ ਦ੍ਰਿੜਾਵਹੁ ਇਕ ਕਿਨਕਾ ॥
har har sant milahu mere bhaaee; har naam drirraavahu ik kinakaa |
Sant Singh KhalsaO Saints of the Lord, O my Siblings of Destiny, please meet with me, and implant the Name of the One Lord within me.
Manmohan SinghMeet me, O Lord God's saints, my brothers, and implant in me even a particle of the Lord's Name.
Manmohan Singh (Punjabi)ਮੈਨੂੰ ਮਿਲੋ, ਹੇ ਸੁਆਮੀ ਵਾਹਿਗੁਰੂ ਦੇ ਸਾਧੂਓ! ਮੇਰੇ ਭਰਾਓ! ਅਤੇ ਮੇਰੇ ਅੰਦਰ ਇੱਕ ਭੋਰਾ ਭਰ ਹੀ ਸੁਆਮੀ ਦਾ ਨਾਮ ਪੱਕਾ ਕਰੋ।
Fareedkot Teekaਹੇ ਮੇਰੇ ਭਾਈ! ਜੋ ਹਰੀ ਕੇ ਸੰਤ ਹਰੀ ਕਾ ਸਰੂਪ ਹੈਂ ਤਿਨ ਕੇ ਸਾਥ ਮਿਲੋ ਔ ਅਪਨੇ ਮਨ ਕੋ ਤਿਨੋਂ ਦ੍ਵਾਰੇ ਹਰੀ ਨਾਮ ਕਾ ਏਕ ਕਿਨਕਾ ਅਰਥਾਤ ਅਲਪ ਮਾਤ੍ਰ ਭੀ ਦ੍ਰਿੜ ਕਰਾਵੋ ਤਬ ਅਛਾ ਹੈ, ਭਾਵ ਸੇ ਘੜੀ ਦੋ ਘੜੀ ਮਾਤ੍ਰ ਭੀ ਨਾਮ ਜਪੇ ਤੌ ਭਲਾ ਹੈ॥☬ਯਥਾ- ਕਬੀਰ ਜੀ:☬"ਏਕ ਘੜੀ ਆਧੀ ਘਰੀ ਆਧੀ ਹੂੰ ਤੇ ਆਧ॥☬ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ॥"(੨੩੧)
Prof. Sahib Singhਹੇ ਮੇਰੇ ਭਾਈ ਸੰਤ ਜਨੋਂ! ਇਕ ਕਿਣਕਾ ਮਾਤ੍ਰ (ਮੈਨੂੰ ਭੀ) ਹਰੀ ਦਾ ਨਾਮ ਜਪਾਵੋ।ਪਦ ਅਰਥ ਕਿਨਕਾ = ਕਿਣਕਾ ਮਾਤ੍ਰ, ਥੋੜਾ ਜਿਤਨਾ ਹੀ।
SikhNet (Spanish)Acéptenme, oh Santos, y bendíganme con una partícula del Nombre del Señor.
ਹਰਿ ਹਰਿ ਸੀਗਾਰੁ. ਬਨਾਵਹੁ ਹਰਿ ਜਨ; ਹਰਿ ਕਾਪੜੁ ਪਹਿਰਹੁ ਖਿਮ ਕਾ ॥
har har seegaar. banaavahu har jan; har kaaparr pahirahu khim kaa |
Sant Singh KhalsaO humble servants of the Lord, adorn me with the decorations of the Lord, Har, Har; let me wear the robes of the Lord's forgiveness.
Manmohan SinghO God's slaves, bedeck me with the decoration of God's Name and make me wear the Divine dress of forgiveness.
Manmohan Singh (Punjabi)ਹੇ ਰੱਬ ਦੇ ਗੋਲਿਓ! ਮੈਨੂੰ ਹਰੀ ਨਾਮ ਦੇ ਹਾਰ-ਸ਼ਿੰਗਾਰ ਨਾਲ ਸਜਾਓ! ਤੇ ਮੈਨੂੰ ਮੁਆਫੀ ਦੀ ਰੱਬੀ ਪੁਸ਼ਾਕ ਪਵਾਓ।
Fareedkot Teekaਹੇ ਹਰਿ ਜਨੋਂ! ਹਰਿ ਹਰਿ ਨਾਮ ਜਾਪ ਕਾ ਤੁਮ ਅਪਨਾ ਸੀਗਾਰ ਬਨਾਵੋ ਔ ਖਿਮਾ ਕਾ ਧਾਰਨ ਕਰਨਾ ਇਹੀ ਤੁਮ ਹਰ ਪ੍ਰਕਾਰ ਕੇ ਬਸਤ੍ਰ ਕਾ ਪਹਿਰਨਾ ਕਰੋ॥
Prof. Sahib Singhਹੇ ਹਰੀ ਜਨੋਂ! ਹਰੀ ਦੇ ਨਾਮ ਦਾ ਸਿੰਗਾਰ ਬਣਾਵੋ, ਤੇ ਖਿਮਾ ਦੀ ਪੁਸ਼ਾਕ ਪਹਿਨੋ।ਪਦ ਅਰਥ ਕਾਪੜੁ = ਕੱਪੜਾ, ਪੁਸ਼ਾਕ। ਖਿਮ = ਖਿਮਾ।
SikhNet (Spanish)Adórnenme con la Presencia del Señor y que mi mercancía sea la Compasión,
ਐਸਾ ਸੀਗਾਰੁ. ਮੇਰੇ ਪ੍ਰਭ ਭਾਵੈ; ਹਰਿ ਲਾਗੈ ਪਿਆਰਾ ਪ੍ਰਿਮ ਕਾ ॥
aisaa seegaar. mere prabh bhaavai; har laagai piaaraa prim kaa |
Sant Singh KhalsaSuch decorations are pleasing to my God; such love is dear to the Lord.
Manmohan SinghSuch a decoration is pleasing to my Lord. The embellishment of love is dear to God.
Manmohan Singh (Punjabi)ਐਹੋ ਜਿਹਾ ਹਹਾਰ-ਸ਼ਿੰਗਾਰ ਮੇਰੇ ਸਾਹਿਬ ਨੂੰ ਚੰਗਾ ਲੱਗਦਾ ਹੈ। ਪ੍ਰੀਤ ਦੀ ਸਜਾਵਟ ਵਾਹਿਗੁਰੂ ਨੂੰ ਚੰਗੀ ਲੱਗਦੀ ਹੈ।
Fareedkot Teekaਐਸਾ ਸੀਗਾਰ ਕਰਨਾ ਮੇਰੇ ਪ੍ਰਭੂ ਕੋ ਭਾਵਤਾ ਹੈ, ਕਿਉਂਕਿ ਹਰੀ ਕੋ ਪ੍ਰੇਮ ਕਾ ਸੀਗਾਰ ਹੀ ਪ੍ਯਾਰਾ ਲਾਗਤਾ ਹੈ॥
Prof. Sahib Singhਇਹੋ ਜਿਹਾ ਸ਼ਿੰਗਾਰ ਪਿਆਰੇ ਹਰੀ ਨੂੰ ਚੰਗਾ ਲੱਗਦਾ ਹੈ, ਹਰੀ ਨੂੰ ਪ੍ਰੇਮ ਦਾ ਸ਼ਿੰਗਾਰ ਪਿਆਰਾ ਲੱਗਦਾ ਹੈ।ਪਦ ਅਰਥ ਪ੍ਰਿਮ ਕਾ = ਪ੍ਰੇਮ ਦਾ (ਸਿੰਗਾਰ)।
SikhNet (Spanish)pues el Señor ama esas Virtudes que nos hacen amar a Dios.
ਹਰਿ ਹਰਿ ਨਾਮੁ ਬੋਲਹੁ ਦਿਨੁ ਰਾਤੀ; ਸਭਿ ਕਿਲਬਿਖ ਕਾਟੈ ਇਕ ਪਲਕਾ ॥
har har naam bolahu din raatee; sabh kilabikh kaattai ik palakaa |
Sant Singh KhalsaI chant the Name of the Lord, Har, Har, day and night; in an instant, all sins are eradicated.
Manmohan SinghThe Lord Master's Name, I utter day and night and, in an instant, It effaces all the sins.
Manmohan Singh (Punjabi)ਸੁਆਮੀ ਮਾਲਕ ਦਾ ਨਾਮ ਮੈਂ ਦਿਨ ਰਾਤ ਉਚਾਰਨ ਕਰਦਾ ਹਾਂ, ਤੇ ਉਹ ਅੱਖ ਦੇ ਇੱਕ ਫੋਰੇ ਵਿੱਚ ਸਾਰੇ ਪਾਪਾਂ ਨੂੰ ਮੇਟ ਦਿੰਦਾ ਹੈ।
Fareedkot Teekaਪੁਨਾ ਤਿਸਹੀ ਕੇ ਹਰਿ ਨਾਮ ਕੋ ਉਚਾਰੋ, ਕਿਉਂਕਿ ਸੋ ਹਰਿ ਜਾਪ ਤੁਮਾਰੇ ਸਭ ਪਾਪੋਂ ਕਾ ਸਮੁਦਾ੍ਯ ਏਕ ਪਲਕ ਮੇਂ ਕਾਟ ਦੇਵੈਗਾ॥
Prof. Sahib Singhਦਿਨ ਰਾਤ ਹਰੀ ਦਾ ਨਾਮ ਸਿਮਰੋ, ਇਕ ਪਲਕ ਵਿਚ ਸਾਰੇ ਪਾਪ ਕੱਟ ਦੇਵੇਗਾ।ਪਦ ਅਰਥ ਕਿਲਬਿਖ = ਪਾਪ।
SikhNet (Spanish)Aquél que pronuncia el Nombre del Señor noche y día, sus pasiones son sublimadas instantáneamente.
ਹਰਿ ਹਰਿ ਦਇਆਲੁ ਹੋਵੈ ਜਿਸੁ ਉਪਰਿ; ਸੋ ਗੁਰਮੁਖਿ ਹਰਿ ਜਪਿ ਜਿਣਕਾ ॥੨੧॥
har har deaal hovai jis upar; so guramukh har jap jinakaa |21|
Sant Singh KhalsaThat Gurmukh, unto whom the Lord becomes merciful, chants the Lord's Name, and wins the game of life. ||21||
Manmohan SinghHe, unto whom the Lord God becomes merciful, wins his life game, through the Guru, by meditating on the Lord's Name.
Manmohan Singh (Punjabi)ਜਿਸ ਉਤੇ ਸੁਆਮੀ ਵਾਹਿਗੁਰੂ ਮਿਹਰਬਾਨ ਹੋ ਜਾਂਦਾ ਹੈ, ਉਹ ਗੁਰਾਂ ਦੇ ਰਾਹੀਂ ਸੁਆਮੀ ਦੇ ਨਾਮ ਦਾ ਸਿਮਰਨ ਕਰਕੇ ਆਪਣੀ ਜੀਵਨ ਖੇਡ ਨੂੰ ਜਿੱਤ ਲੈਦਾ ਹੈ।
Fareedkot Teekaਜਿਸ ਕੇ ਊਪਰ ਹਰੀ ਹਰ ਪ੍ਰਕਾਰ ਸੇ ਦਿਆਲ ਹੋਤਾ ਹੈ, ਸੋ ਗੁਰੋਂ ਦ੍ਵਾਰੇ ਹਰਿ ਨਾਮ ਜਪ ਕਰ ਮਨ ਕੋ ਜੀਤ ਲੇਤਾ ਹੈ॥੨੧॥☬ਦ੍ਰਿਸ੍ਟਾਂਤ ਸੇ ਮਨ ਕੋ ਮੈਲਾ ਦੇਖਾਵਤੇ ਹੈਂ:
Prof. Sahib Singhਜਿਸ ਗੁਰਮੁਖ ਉਤੇ ਹਰੀ ਦਇਆਲ ਹੁੰਦਾ ਹੈ, ਉਹ ਹਰੀ ਦਾ ਸਿਮਰਨ ਕਰ ਕੇ (ਸੰਸਾਰ ਤੋਂ) ਜਿੱਤ (ਕੇ) ਜਾਂਦਾ ਹੈ ॥੨੧॥ਪਦ ਅਰਥ ਜਿਣਕਾ = ਜਿੱਤ ਜਾਂਦਾ ਹੈ ॥੨੧॥
SikhNet (Spanish)Aquél a quien el Señor bendice a través del Guru, gana el juego de la vida meditando en el Nombre del Señor. (21).