ਨਾਨਕ. ਜਿ ਗੁਰਮੁਖਿ ਕਰਹਿ ਸੋ ਪਰਵਾਣੁ ਹੈ; ਜੋ ਨਾਮਿ ਰਹੇ ਲਿਵ ਲਾਇ ॥੨॥
naanak. ji guramukh kareh so paravaan hai; jo naam rahe liv laae |2|
ਪਦ ਅਰਥ ਜਿ = ਜੋ ਕੁਝ ॥੨॥
ਨਾਨਕ. ਜਿ ਗੁਰਮੁਖਿ ਕਰਹਿ ਸੋ ਪਰਵਾਣੁ ਹੈ; ਜੋ ਨਾਮਿ ਰਹੇ ਲਿਵ ਲਾਇ ॥੨॥
naanak. ji guramukh kareh so paravaan hai; jo naam rahe liv laae |2|
ਪਦ ਅਰਥ ਜਿ = ਜੋ ਕੁਝ ॥੨॥
ਪਉੜੀ ॥
paurree |
ਹਉ ਬਲਿਹਾਰੀ ਤਿੰਨ ਕੰਉ; ਜੋ ਗੁਰਮੁਖਿ ਸਿਖਾ ॥
hau balihaaree tin knau; jo guramukh sikhaa |
ਜੋ ਹਰਿ ਨਾਮੁ ਧਿਆਇਦੇ; ਤਿਨ ਦਰਸਨੁ ਪਿਖਾ ॥
jo har naam dhiaaeide; tin darasan pikhaa |
ਸੁਣਿ ਕੀਰਤਨੁ ਹਰਿ ਗੁਣ ਰਵਾ; ਹਰਿ ਜਸੁ ਮਨਿ ਲਿਖਾ ॥
sun keeratan har gun ravaa; har jas man likhaa |
ਪਦ ਅਰਥ ਰਵਾ = ਉਚਾਰਾਂ।
ਹਰਿ ਨਾਮੁ ਸਲਾਹੀ ਰੰਗ ਸਿਉ; ਸਭਿ ਕਿਲਵਿਖ ਕ੍ਰਿਖਾ ॥
har naam salaahee rang siau; sabh kilavikh krikhaa |
ਪਦ ਅਰਥ ਕਿਲਵਿਖ = ਪਾਪ। ਕ੍ਰਿਖਾ = ਨਾਸ ਕਰ ਦਿਆਂ।
ਧਨੁ ਧੰਨੁ ਸੁਹਾਵਾ. ਸੋ ਸਰੀਰੁ ਥਾਨੁ ਹੈ; ਜਿਥੈ. ਮੇਰਾ ਗੁਰੁ ਧਰੇ ਵਿਖਾ ॥੧੯॥
dhan dhan suhaavaa. so sareer thaan hai; jithai. meraa gur dhare vikhaa |19|
ਪਦ ਅਰਥ ਵਿਖਾ = ਕਦਮ, ਪੈਰ ॥੧੯॥
ਸਲੋਕੁ ਮਃ ੩ ॥
salok mahalaa 3 |
ਗੁਰ ਬਿਨੁ ਗਿਆਨੁ. ਨ ਹੋਵਈ; ਨਾ ਸੁਖੁ ਵਸੈ ਮਨਿ ਆਇ ॥
gur bin giaan. na hovee; naa sukh vasai man aae |
ਪਦ ਅਰਥ ਗਿਆਨੁ = ਆਤਮਕ ਜੀਵਨ ਦੀ ਸੂਝ।
ਨਾਨਕ. ਨਾਮ ਵਿਹੂਣੇ ਮਨਮੁਖੀ; ਜਾਸਨਿ ਜਨਮੁ ਗਵਾਇ ॥੧॥
naanak. naam vihoone manamukhee; jaasan janam gavaae |1|
ਮਃ ੩ ॥
mahalaa 3 |
ਸਿਧ ਸਾਧਿਕ ਨਾਵੈ ਨੋ ਸਭਿ ਖੋਜਦੇ; ਥਕਿ ਰਹੇ ਲਿਵ ਲਾਇ ॥
sidh saadhik naavai no sabh khojade; thak rahe liv laae |
ਪਦ ਅਰਥ ਸਿਧ = ਸਾਧਨਾ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਅਭਿਆਸੀ।
ਬਿਨੁ ਸਤਿਗੁਰ. ਕਿਨੈ ਨ ਪਾਇਓ; ਗੁਰਮੁਖਿ ਮਿਲੈ ਮਿਲਾਇ ॥
bin satigur. kinai na paaeo; guramukh milai milaae |
ਬਿਨੁ ਨਾਵੈ. ਪੈਨਣੁ ਖਾਣੁ ਸਭੁ ਬਾਦਿ ਹੈ; ਧਿਗੁ ਸਿਧੀ ਧਿਗੁ ਕਰਮਾਤਿ ॥
bin naavai. painan khaan sabh baad hai; dhig sidhee dhig karamaat |
ਪਦ ਅਰਥ ਬਾਦਿ = ਵਿਅਰਥ।
ਸਾ ਸਿਧਿ. ਸਾ ਕਰਮਾਤਿ ਹੈ; ਅਚਿੰਤੁ ਕਰੇ ਜਿਸੁ ਦਾਤਿ ॥
saa sidh. saa karamaat hai; achint kare jis daat |
ਪਦ ਅਰਥ ਅਚਿੰਤੁ = ਚਿੰਤਾ-ਰਹਿਤ ਪਰਮਾਤਮਾ।
ਨਾਨਕ. ਗੁਰਮੁਖਿ ਹਰਿ ਨਾਮੁ ਮਨਿ ਵਸੈ; ਏਹਾ ਸਿਧਿ. ਏਹਾ ਕਰਮਾਤਿ ॥੨॥
naanak. guramukh har naam man vasai; ehaa sidh. ehaa karamaat |2|
ਪਦ ਅਰਥ ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ, ਗੁਰੂ ਦੀ ਸਰਨ ਪੈ ਕੇ ॥੨॥
ਪਉੜੀ ॥
paurree |
ਹਮ ਢਾਢੀ ਹਰਿ ਪ੍ਰਭ ਖਸਮ ਕੇ; ਨਿਤ ਗਾਵਹ ਹਰਿ ਗੁਣ ਛੰਤਾ ॥
ham dtaadtee har prabh khasam ke; nit gaavah har gun chhantaa |
ਹਰਿ ਕੀਰਤਨੁ ਕਰਹ. ਹਰਿ ਜਸੁ ਸੁਣਹ; ਤਿਸੁ ਕਵਲਾ ਕੰਤਾ ॥
har keeratan karah. har jas sunah; tis kavalaa kantaa |
ਪਦ ਅਰਥ ਕਵਲਾ = ਮਾਇਆ, ਲੱਛਮੀ। ਕੰਤ = ਖਸਮ। ਕਵਲਾਕੰਤ = ਮਾਇਆ ਦਾ ਪਤੀ।
ਹਰਿ ਦਾਤਾ ਸਭੁ ਜਗਤੁ ਭਿਖਾਰੀਆ; ਮੰਗਤ ਜਨ ਜੰਤਾ ॥
har daataa sabh jagat bhikhaareea; mangat jan jantaa |
ਹਰਿ ਦੇਵਹੁ ਦਾਨੁ ਦਇਆਲ ਹੋਇ; ਵਿਚਿ ਪਾਥਰ ਕ੍ਰਿਮ ਜੰਤਾ ॥
har devahu daan deaal hoe; vich paathar krim jantaa |
ਜਨ ਨਾਨਕ. ਨਾਮੁ ਧਿਆਇਆ; ਗੁਰਮੁਖਿ ਧਨਵੰਤਾ ॥੨੦॥
jan naanak. naam dhiaaeaa; guramukh dhanavantaa |20|
ਸਲੋਕੁ ਮਃ ੩ ॥
salok mahalaa 3 |
ਪੜਣਾ ਗੁੜਣਾ ਸੰਸਾਰ ਕੀ ਕਾਰ ਹੈ; ਅੰਦਰਿ ਤ੍ਰਿਸਨਾ ਵਿਕਾਰੁ ॥
parranaa gurranaa sansaar kee kaar hai; andar trisanaa vikaar |
ਹਉਮੈ ਵਿਚਿ ਸਭਿ ਪੜਿ ਥਕੇ; ਦੂਜੈ ਭਾਇ ਖੁਆਰੁ ॥
haumai vich sabh parr thake; doojai bhaae khuaar |
ਸੋ ਪੜਿਆ ਸੋ ਪੰਡਿਤੁ ਬੀਨਾ; ਗੁਰ ਸਬਦਿ ਕਰੇ ਵੀਚਾਰੁ ॥
so parriaa so panddit beenaa; gur sabad kare veechaar |
ਪਦ ਅਰਥ ਬੀਨਾ = ਸੁਜਾਖਾ, ਸਿਆਣਾ।
ਅੰਦਰੁ ਖੋਜੈ ਤਤੁ ਲਹੈ; ਪਾਏ ਮੋਖ ਦੁਆਰੁ ॥
andar khojai tat lahai; paae mokh duaar |
ਪਦ ਅਰਥ ਅੰਦਰੁ = ਮਨ {ਲਫ਼ਜ਼ 'ਅੰਦਰੁ' ਅਤੇ 'ਅੰਦਰਿ' ਦਾ ਫ਼ਰਕ ਚੇਤੇ ਰੱਖੋ}। ਤਤੁ = ਅਸਲੀਅਤ। ਮੋਖ ਦੁਆਰੁ = ਮੁਕਤੀ ਦਾ ਦਰਵਾਜ਼ਾ। ਅਧਾਰੁ = ਆਸਰਾ। ਮੋਖ = (ਹਉਮੈ ਤ੍ਰਿਸ਼ਨਾ ਆਦਿਕ ਵਿਕਾਰਾਂ ਤੋਂ) ਖ਼ਲਾਸੀ।
ਗੁਣ ਨਿਧਾਨੁ ਹਰਿ ਪਾਇਆ; ਸਹਜਿ ਕਰੇ ਵੀਚਾਰੁ ॥
gun nidhaan har paaeaa; sehaj kare veechaar |
ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਵੀਚਾਰੁ = ਪਰਮਾਤਮਾ ਦੇ ਗੁਣਾਂ ਦੀ ਵਿਚਾਰ।
ਧੰਨੁ ਵਾਪਾਰੀ ਨਾਨਕਾ; ਜਿਸੁ ਗੁਰਮੁਖਿ ਨਾਮੁ ਅਧਾਰੁ ॥੧॥
dhan vaapaaree naanakaa; jis guramukh naam adhaar |1|
ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਮਨੁੱਖ ॥੧॥
ਮਃ ੩ ॥
mahalaa 3 |
ਵਿਣੁ ਮਨੁ ਮਾਰੇ. ਕੋਇ ਨ ਸਿਝਈ; ਵੇਖਹੁ ਕੋ ਲਿਵ ਲਾਇ ॥
vin man maare. koe na sijhee; vekhahu ko liv laae |
ਭੇਖਧਾਰੀ ਤੀਰਥੀ ਭਵਿ ਥਕੇ; ਨਾ ਏਹੁ ਮਨੁ ਮਾਰਿਆ ਜਾਇ ॥
bhekhadhaaree teerathee bhav thake; naa ehu man maariaa jaae |
ਗੁਰਮੁਖਿ ਏਹੁ ਮਨੁ ਜੀਵਤੁ ਮਰੈ; ਸਚਿ ਰਹੈ ਲਿਵ ਲਾਇ ॥
guramukh ehu man jeevat marai; sach rahai liv laae |
ਨਾਨਕ. ਇਸੁ ਮਨ ਕੀ ਮਲੁ ਇਉ ਉਤਰੈ; ਹਉਮੈ ਸਬਦਿ ਜਲਾਇ ॥੨॥
naanak. is man kee mal iau utarai; haumai sabad jalaae |2|
ਪਉੜੀ ॥
paurree |
ਹਰਿ ਹਰਿ ਸੰਤ ਮਿਲਹੁ ਮੇਰੇ ਭਾਈ; ਹਰਿ ਨਾਮੁ ਦ੍ਰਿੜਾਵਹੁ ਇਕ ਕਿਨਕਾ ॥
har har sant milahu mere bhaaee; har naam drirraavahu ik kinakaa |
ਪਦ ਅਰਥ ਕਿਨਕਾ = ਕਿਣਕਾ ਮਾਤ੍ਰ, ਥੋੜਾ ਜਿਤਨਾ ਹੀ।
ਹਰਿ ਹਰਿ ਸੀਗਾਰੁ. ਬਨਾਵਹੁ ਹਰਿ ਜਨ; ਹਰਿ ਕਾਪੜੁ ਪਹਿਰਹੁ ਖਿਮ ਕਾ ॥
har har seegaar. banaavahu har jan; har kaaparr pahirahu khim kaa |
ਪਦ ਅਰਥ ਕਾਪੜੁ = ਕੱਪੜਾ, ਪੁਸ਼ਾਕ। ਖਿਮ = ਖਿਮਾ।
ਐਸਾ ਸੀਗਾਰੁ. ਮੇਰੇ ਪ੍ਰਭ ਭਾਵੈ; ਹਰਿ ਲਾਗੈ ਪਿਆਰਾ ਪ੍ਰਿਮ ਕਾ ॥
aisaa seegaar. mere prabh bhaavai; har laagai piaaraa prim kaa |
ਪਦ ਅਰਥ ਪ੍ਰਿਮ ਕਾ = ਪ੍ਰੇਮ ਦਾ (ਸਿੰਗਾਰ)।
ਹਰਿ ਹਰਿ ਨਾਮੁ ਬੋਲਹੁ ਦਿਨੁ ਰਾਤੀ; ਸਭਿ ਕਿਲਬਿਖ ਕਾਟੈ ਇਕ ਪਲਕਾ ॥
har har naam bolahu din raatee; sabh kilabikh kaattai ik palakaa |
ਪਦ ਅਰਥ ਕਿਲਬਿਖ = ਪਾਪ।
ਹਰਿ ਹਰਿ ਦਇਆਲੁ ਹੋਵੈ ਜਿਸੁ ਉਪਰਿ; ਸੋ ਗੁਰਮੁਖਿ ਹਰਿ ਜਪਿ ਜਿਣਕਾ ॥੨੧॥
har har deaal hovai jis upar; so guramukh har jap jinakaa |21|
ਪਦ ਅਰਥ ਜਿਣਕਾ = ਜਿੱਤ ਜਾਂਦਾ ਹੈ ॥੨੧॥