ੴ

ਸਿੱਖਬਾਣੀ · SikhBani

ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ ॥

janam janam kee is man kau mal laagee kaalaa hoaa siaahu
Guru Amardas Ji ਗੁਰੂ ਅਮਰਦਾਸ ਜੀ · Raag Sorath · Ang 651 · 5 lines
Translations

ਸਲੋਕੁ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ ॥

janam janam kee is man kau mal laagee; kaalaa hoaa siaahu |

Sant Singh KhalsaThe filth of countless incarnations sticks to this mind; it has become pitch black.
Manmohan SinghThe scum of so many births is attached to this soul and it has become pitch black.
Manmohan Singh (Punjabi)ਘਣੇਰਿਆਂ ਜਨਮਾਂ ਦੀ ਗਿਲਾਜ਼ਤ ਇਸ ਆਤਮਾ ਨੂੰ ਲੱਗੀ ਹੋਈ ਹੈ ਅਤੇ ਇਹ ਲੁਕ ਵਰਗੀ ਕਾਲੀ ਹੋ ਗਈ ਹੈ।
Fareedkot Teekaਇਸ ਮਨ ਕੋ ਜਨਮ ਜਨਮਾਂਤ੍ਰੋਂ ਕੀ ਪਾਪ ਰੂਪ ਮੈਲ ਲਾਗੀ ਹੋਈ ਹੈ, ਇਸ ਸੇ ਕਾਲਾ ਹੋ ਕਰ ਅਤੀ ਸਿਆਹ ਹੂਆ ਹੈ॥
Prof. Sahib Singhਕਈ ਜਨਮਾਂ ਦੀ ਇਸ ਮਨ ਨੂੰ ਮੈਲ ਲੱਗੀ ਹੋਈ ਹੈ ਜਿਸ ਕਰਕੇ ਇਹ ਬਹੁਤ ਹੀ ਕਾਲਾ ਹੋਇਆ ਪਿਆ ਹੈ (ਚਿੱਟਾ ਨਹੀਂ ਹੋ ਸਕਦਾ),
SikhNet (Spanish)Las faltas de millones de encarnaciones se pegan a la mente y la mirada se torna turbia.

ਖੰਨਲੀ ਧੋਤੀ ਉਜਲੀ. ਨ ਹੋਵਈ; ਜੇ ਸਉ ਧੋਵਣਿ ਪਾਹੁ ॥

khanalee dhotee ujalee. na hovee; je sau dhovan paahu |

Sant Singh KhalsaThe oily rag cannot be cleaned by merely washing it, even if it is washed a hundred times.
Manmohan SinghThe oilman's rag turns not white by washing, even through it be washed a hundred times.
Manmohan Singh (Punjabi)ਤੇਲੀ ਦੀ ਲੀਰ ਧੋਣ ਨਾਲ ਚਿੱਟੀ ਨਹੀਂ ਹੁੰਦੀ ਭਾਵੇਂ ਇਸ ਨੂੰ ਸੈਕੜੇ ਵਾਰੀ ਭੀ ਕਿਉਂ ਨਾਂ ਧੋਤਾ ਜਾਵੇ।
Fareedkot Teekaਜੈਸੇ (ਖੰਨਲੀ) ਤੇਲੀ ਕੀ ਲੀਰ ਤਿਸ ਕਾ ਨਾਮ ਨਤਾ ਔ ਖੰਨਲੀ ਕਹੀਤਾ ਹੈ, ਸੋ ਤਿਸ ਕੋ ਸੈਂਕੜੇ ਵਾਰ ਜਲ ਮੇਂ ਧੋਣਾ ਪਾਈਏ ਤਾਂ ਵੀ ਧੋਤਿਆਂ ਹੋਇਆਂ ਤਿਸ ਕੀ ਮੈਲ ਉਤਰਤੀ ਨਹੀਂ ਹੈ॥☬ਨਨੂ: ਤਿਸ ਖੰਨਲੀ ਕੇ ਦ੍ਰਿਸ਼ਟਾਂਤ ਸੇ ਤੋ ਕਿਸੀ ਕਾ ਭੀ ਮਨ ਸੁਧ ਹੂਆ ਨਾ ਚਾਹੀਏ, ਸੋ ਤੌ ਸੁਧ ਭੀ ਹੋ ਜਾਤਾ ਹੈ?☬ਉਤ੍ਰ: ਜੈਸੇ ਖੰਨਲੀ ਕੌ ਕੇਵਲ ਜਲ ਸੁਧ ਨਹੀਂ ਕਰਤਾ। ਸਜੀ ਆਦੀ ਮਸਾਲਾ ਪਾਣੀਂ ਮੇਂ ਤਪਾਇ ਕਰ ਤਿਸ ਕੀ ਚਿਕਨਤਾ ਦੂਰ ਕਰ ਸੁਧ ਕਰੀਤੀ ਹੈ, ਤੈਸੇ ਇਹ ਭੀ ਸੁਧ ਹੋ ਜਾਤਾ ਹੈ॥☬ਪ੍ਰਸ਼ਨ: ਸੋ ਮਨ ਸੁਧ ਕਰਨੇ ਕਾ ਮਸਾਲਾ ਕੌਨ ਹੈ?☬ਉਤਰ:
Prof. Sahib Singhਜਿਵੇਂ ਤੇਲੀ ਦੀ ਲੀਰ ਧੋਤਿਆਂ ਚਿੱਟੀ ਨਹੀਂ ਹੁੰਦੀ, ਭਾਵੇਂ ਸੌ ਵਾਰੀ ਧੋਣ ਦਾ ਜਤਨ ਕਰੋ।

ਪਦ ਅਰਥ ਖੰਨਲੀ = ਤੇਲੀ ਦੀ ਕੋਹਲੂ ਵਿਚ ਫੇਰਨ ਵਾਲੀ ਲੀਰ। ਧੋਵਣਿ ਪਾਹੁ = ਧੋਣ ਦਾ ਜਤਨ ਕਰੋ।

SikhNet (Spanish)La jerga cochambrosa no se limpia sólo lavándola, aunque sea lavada cien veces.

ਗੁਰ ਪਰਸਾਦੀ ਜੀਵਤੁ ਮਰੈ; ਉਲਟੀ ਹੋਵੈ ਮਤਿ ਬਦਲਾਹੁ ॥

gur parasaadee jeevat marai; ulattee hovai mat badalaahu |

Sant Singh KhalsaBy Guru's Grace, one remains dead while yet alive; his intellect is transformed, and he becomes detached from the world.
Manmohan SinghBy Guru's grace, remains dead in life and his nature is altered and turned and away from the world.
Manmohan Singh (Punjabi)ਗੁਰਾਂ ਦੀ ਮਿਹਰ ਸਦਕਾ, ਬੰਦਾ ਜਿਉਂਦੇ ਜੀ ਮਰਿਆ ਰਹਿੰਦਾ ਹੈ, ਉਸ ਦਾ ਸੁਭਾਅ ਬਦਲ ਜਾਂਦਾ ਹੈ ਅਤੇ ਉਹ ਜਗ ਵੱਲੋਂ ਮੁੜ ਪੈਦਾ ਹੈ।
Fareedkot Teekaਗੁਰੋਂ ਕੀ ਕ੍ਰਿਪਾ ਸੇ ਜਬ ਇਸ ਕਾ ਜੀਵਤ ਭਾਵ ਮਰੇ ਤਬ ਜੀਵ ਕੀ ਬੁਧੀ ਸੰਸਾਰ ਸੇ ਉਲਟ ਕਰ ਬਦਲ ਜਾਤੀ ਹੈ, ਭਾਵ ਪਰਮੇਸ੍ਵਰ ਪ੍ਰਾਯਣ ਹੋਤੀ ਹੈ। ਤਿਸੀਤੇ ਇਹ ਮਨ ਸੁਧ ਹੂਆ, ਭਾਵ ਬ੍ਰਹਮ ਕੋ ਪ੍ਰਾਪਤਿ ਹੋਤਾ ਹੈ॥
Prof. Sahib Singhਜੇ ਗੁਰੂ ਦੀ ਕਿਰਪਾ ਨਾਲ ਮਨ ਜੀਊਂਦਾ ਹੀ ਮਰੇ ਤੇ ਮਤਿ ਬਦਲ ਕੇ (ਮਾਇਆ ਵਲੋਂ) ਉਲਟ ਹੋ ਜਾਏ,
SikhNet (Spanish)Por la Gracia del Guru uno muere para su ego y la corriente de la mente es canalizada.

ਨਾਨਕ. ਮੈਲੁ ਨ ਲਗਈ; ਨਾ ਫਿਰਿ ਜੋਨੀ ਪਾਹੁ ॥੧॥

naanak. mail na lagee; naa fir jonee paahu |1|

Sant Singh KhalsaO Nanak, no filth sticks to him, and he does not fall into the womb again. ||1||
Manmohan SinghNanak, no impurity attaches to him then and he falls not into the womb again.
Manmohan Singh (Punjabi)ਨਾਨਕ ਤਦ ਉਸ ਨੂੰ ਕਿਸੇ ਪ੍ਰਕਾਰ ਦੀ ਮੈਲ ਨਹੀਂ ਚਿਮੜਦੀ ਅਤੇ ਉਹ ਮੁੜ ਕੇ ਗਰਭ ਵਿੱਚ ਨਹੀਂ ਪੈਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪੁਨਾ ਇਸ ਕੋ ਹੌਮੈ ਰੂਪੀ ਮੈਲ ਨਹੀਂ ਲਗਤੀ ਹੈ ਔਰ ਪੁਨਾ ਇਹ ਜੋਨੀਓਂ ਕੋ ਪਾਵਤਾ ਹੈ, ਭਾਵ ਜਨਮੋਂ ਸੇ ਰਹਿਤ ਹੋ ਜਾਤਾ ਹੈ॥੧॥
Prof. Sahib Singhਤਾਂ ਹੇ ਨਾਨਕ! ਮੈਲ ਭੀ ਨਹੀਂ ਲੱਗਦੀ ਤੇ ਫਿਰ ਜੂਨਾਂ ਵਿਚ ਭੀ ਨਹੀਂ ਪੈਂਦਾ ॥੧॥
SikhNet (Spanish)Dice Nanak, la mente que es así purificada, no tiene que encarnar otra vez. (1)
Answers quote the Granth verbatim with Ang citations. AI commentary is not Gurbani and not a religious ruling.