ਮਃ ੫ ॥
mahalaa 5 |
Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜੀਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.
ਆਸਕੁ, ਆਸਾ ਬਾਹਰਾ; ਮੂ ਮਨਿ, ਵਡੀ ਆਸ ॥
aasak, aasaa baaharaa; moo man, vaddee aas |
Sant Singh KhalsaThe lover is without hope, but within my mind, there is great hope.
Manmohan SinghThe lover is without a hop, but within my mind there is a great hope.
Manmohan Singh (Punjabi)ਪ੍ਰੇਮੀ ਉਮੈਦ ਦੇ ਬਗੈਰ ਹੈ, ਪ੍ਰੰਤੂ ਮੇਰੇ ਚਿੱਤ ਅੰਦਰ ਭਾਰੀ ਉਮੈਦ ਹੈ।
Fareedkot Teekaਹੇ ਪਰਮੇਸਰ! ਤੇਰਾ ਜੋ ਪ੍ਰੇਮੀ ਸੰਤ ਹੈ, ਸੋ ਆਸਾ ਤੇ ਰਹਿਤ ਹੈ। ਮੇਰੇ ਮਨ ਮੇਂ ਵੱਡੀ ਆਸ ਲਗ ਰਹੀ ਹੈ, ਭਾਵ ਤੇਰੀ ਕ੍ਰਿਪਾ ਸੇ ਹੀ ਛੁਟਕਾਰਾ ਹੋਵੇਗਾ॥
Prof. Sahib Singh(ਹੇ ਪ੍ਰਭੂ!) (ਤੇਰੇ ਚਰਨਾਂ ਦਾ ਸੱਚਾ) ਪ੍ਰੇਮੀ ਉਹੀ ਹੋ ਸਕਦਾ ਹੈ ਜਿਸ ਨੂੰ ਦੁਨੀਆਵੀ ਆਸਾਂ ਨਾਹ ਪੋਹ ਸਕਣ, ਪਰ ਮੇਰੇ ਮਨ ਵਿਚ ਤਾਂ ਵੱਡੀਆਂ ਵੱਡੀਆਂ ਆਸਾਂ ਹਨ।
ਪਦ ਅਰਥ ਆਸਕੁ = (ਪ੍ਰਭੂ-ਚਰਨਾਂ ਦਾ) ਪ੍ਰੇਮੀ। ਆਸਾ = (ਦੁਨੀਆਵੀ ਪਦਾਰਥਾਂ ਦੀਆਂ) ਆਸਾਂ, ਮਾਇਕ ਲਾਲਸਾ। ਮੂ ਮਨਿ = ਮੇਰੇ ਮਨ ਵਿਚ।
SikhNet (Spanish)El verdadero amante es el que ya no ansía más, pero mi mente está llena de ansias.
ਆਸ ਨਿਰਾਸਾ, ਹਿਕੁ ਤੂ; ਹਉ ਬਲਿ ਬਲਿ, ਬਲਿ ਗਈਆਸ ॥੨॥
aas niraasaa, hik too; hau bal bal, bal geeaas |2|
Sant Singh KhalsaIn the midst of hope, only You, O Lord, remain free of hope; I am a sacrifice, a sacrifice, a sacrifice to You. ||2||
Manmohan SinghAmidst desires, Thou alone, O Lord, remains without desire; a sacrifice, sacrifice, sacrifice, am I unto Thee.
Manmohan Singh (Punjabi)ਖ਼ਾਹਿਸ਼ਾਂ ਅੰਦਰ ਕੇਵਲ ਤੂੰ ਹੀ, ਹੇ ਸੁਆਮੀ! ਖ਼ਾਹਿਸ਼-ਰਹਿਤ ਰਹਿੰਦਾ ਹੈਂ। ਕੁਰਬਾਨ, ਕੁਰਬਾਨ, ਕੁਰਬਾਨ ਹਾਂ ਮੈਂ ਤੇਰੇ ਉਤੋਂ।
Fareedkot Teekaਇਕ ਤੂੰ ਭੀ ਆਸਾ ਤੇ ਨਿਰਾਸ ਹੈ, (ਹਉ) ਮੈਂ ਮਨ, ਤਨ, ਬਾਣੀ ਕਰਿ ਬਲਿਹਾਰਿ ਜਾਤਾ ਹੂੰ, ਭਾਵ ਮੇਰੇ ਕੋ ਭੀ ਆਸਾ ਤੇ ਰਹਿਤ ਕਰੋ॥੨॥
Prof. Sahib Singhਸਿਰਫ਼ ਤੂੰ ਹੀ ਹੈਂ ਜੋ ਮੈਨੂੰ (ਦੁਨੀਆਵੀ) ਆਸਾਂ ਤੋਂ ਉਪਰਾਮ ਕਰ ਸਕਦਾ ਹੈਂ। ਮੈਂ ਤੈਥੋਂ ਹੀ ਕੁਰਬਾਨ ਜਾਂਦਾ ਹਾਂ (ਤੂੰ ਆਪ ਹੀ ਮੇਹਰ ਕਰ) ॥੨॥
ਪਦ ਅਰਥ ਆਸ ਨਿਰਾਸਾ = ਦੁਨੀਆਵੀ ਆਸਾਂ ਤੋਂ ਉਪਰਾਮ ਕਰਨ ਵਾਲਾ। ਹਿਕੁ ਤੂ = ਸਿਰਫ਼ ਤੂੰ ਹੈਂ ॥੨॥
SikhNet (Spanish)Oh Dios, sólo Tú estás en Verdad Desapegado y yo ofrezco mi ser en sacrificio a Ti. (2)