ੴ

ਸਿੱਖਬਾਣੀ · SikhBani

ਡਿਠੀ ਹਭ ਢੰਢੋਲਿ ਹਿਕਸੁ ਬਾਝੁ ਨ ਕੋਇ ॥

dditthee habh dtandtol hikas baajh na koe
Guru Arjan Dev Ji ਗੁਰੂ ਅਰਜਨ ਦੇਵ ਜੀ · Raag Maaroo · Ang 1100 · 3 lines
Translations

ਡਖਣੇ ਮਃ ੫ ॥

ddakhane mahalaa 5 |

Sant Singh KhalsaDakhanay, Fifth Mehl:
Manmohan SinghDakhnas 5th Guru.
Manmohan Singh (Punjabi)ਡਖਣੇ ਪੰਜਵੀਂ ਪਾਤਿਸ਼ਾਹੀ।
SikhNet (Spanish)Dakhne, Mejl Guru Aryan, Quinto Canal Divino.

ਡਿਠੀ ਹਭ ਢੰਢੋਲਿ; ਹਿਕਸੁ ਬਾਝੁ. ਨ ਕੋਇ ॥

dditthee habh dtandtol; hikas baajh. na koe |

Sant Singh KhalsaI have seen and examined all; without the One Lord, there is none at all.
Manmohan SinghI have sought and searched all. Without the One Lord, there is not another.
Manmohan Singh (Punjabi)ਮੈਂ ਸਾਰਿਆਂ ਨੂੰ ਵੇਖ ਭਾਲ ਲਿਆ ਹੈ। ਇਕ ਸਾਹਿਬ ਦੇ ਬਗ਼ੈਰ, ਹੋਰ ਕੋਈ ਨਹੀਂ।
Fareedkot Teekaਸਭ ਸ੍ਰਿਸਟੀ ਢੂੰਢ ਕੇ ਦੇਖੀ ਹੈ, ਇਕ ਬਿਨਾਂ ਕੋਈ ਨਹੀਂ ਦੇਖਿਆ ਹੈ॥
Prof. Sahib Singhਮੈਂ ਸਾਰੀ ਸ੍ਰਿਸ਼ਟੀ ਭਾਲ ਕੇ ਵੇਖ ਲਈ ਹੈ, (ਹੇ ਪ੍ਰਭੂ!) ਇਕ ਤੇਰੇ (ਦੀਦਾਰ ਤੋਂ) ਬਿਨਾ ਹੋਰ ਕੋਈ ਭੀ (ਪਦਾਰਥ ਮੈਨੂੰ ਆਤਮਕ ਸ਼ਾਂਤੀ) ਨਹੀਂ (ਦੇਂਦਾ)।

ਪਦ ਅਰਥ ਹਭ = ਸਾਰੀ ਸ੍ਰਿਸ਼ਟੀ। ਢੰਢੋਲਿ = ਭਾਲ ਕੇ।

SikhNet (Spanish)He buscado por todas partes, fuera de Dios, no hay nadie más.

ਆਉ ਸਜਣ. ਤੂ ਮੁਖਿ ਲਗੁ; ਮੇਰਾ ਤਨੁ ਮਨੁ ਠੰਢਾ ਹੋਇ ॥੧॥

aau sajan. too mukh lag; meraa tan man tthandtaa hoe |1|

Sant Singh KhalsaCome, and show me Your face, O my friend, so that my body and mind may be cooled and soothed. ||1||
Manmohan SinghCome and show me Thy face, O my Friend, that my body and soul be cooled down.
Manmohan Singh (Punjabi)ਆ ਕੇ ਤੂੰ ਮੈਨੂੰ ਆਪਣਾ ਮੁਖੜਾ ਵਿਖਾਲ, ਹੇ ਮੇਰੇ ਮਿੱਤ੍ਰ! ਤਾਂ ਜੋ ਮੇਰੀ ਦੇਹੀ ਤੇ ਆਤਮਾ ਸੀਤਲ ਹੋ ਵੰਝਣ।
Fareedkot Teekaਹੇ ਸਜਣ! ਤੂੰ ਆਇ ਕੇ ਮੇਰੇ ਮੁਖ ਲਗ ਅਰਥਾਤ ਸਾਖ੍ਯਾਤਕਾਰ ਹੋਹੁ, ਜਿਸ ਸੇ ਮੇਰਾ ਤਨ ਮਨ (ਠੰਢਾ) ਸੀਤਲ ਹੋਵੇ॥੧॥
Prof. Sahib Singhਹੇ ਮਿਤ੍ਰ-ਪ੍ਰਭੂ! ਆ, ਤੂੰ ਮੈਨੂੰ ਦਰਸਨ ਦੇਹ, (ਤੇਰਾ ਦਰਸਨ ਕੀਤਿਆਂ) ਮੇਰੇ ਤਨ ਮਨ ਵਿਚ ਠੰਢ ਪੈਂਦੀ ਹੈ ॥੧॥

ਪਦ ਅਰਥ ਸਜਣ = ਹੇ ਮਿਤ੍ਰ-ਪ੍ਰਭੂ! ਮੁਖਿ ਲਗੁ = ਮਿਲ, ਦੀਦਾਰ ਦੇਹ। ਤਨੁ ਮਨੁ ਠੰਢਾ ਹੋਇ = ਤਨ ਮਨ ਵਿਚ ਠੰਢ ਪੈਂਦੀ ਹੈ, ਮਨ ਤੇ ਗਿਆਨ ਇੰਦ੍ਰੇ ਸ਼ਾਂਤ ਹੁੰਦੇ ਹਨ ॥੧॥

SikhNet (Spanish)Ven a mí, oh Amigo, para que Te pueda ver, y para que mi mente y mi cuerpo permanezcan en un fresco Bienestar. (1)
Answers quote the Granth verbatim with Ang citations. AI commentary is not Gurbani and not a religious ruling.