ੴ

ਸਿੱਖਬਾਣੀ · SikhBani

ਵਿਛੋੜਾ ਸੁਣੇ ਡੁਖੁ ਵਿਣੁ ਡਿਠੇ ਮਰਿਓਦਿ ॥

vichhorraa sune ddukh vin dditthe mariod
Guru Arjan Dev Ji ਗੁਰੂ ਅਰਜਨ ਦੇਵ ਜੀ · Raag Maaroo · Ang 1100 · 3 lines
Translations

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.

ਵਿਛੋੜਾ ਸੁਣੇ ਡੁਖੁ; ਵਿਣੁ ਡਿਠੇ ਮਰਿਓਦਿ ॥

vichhorraa sune ddukh; vin dditthe mariod |

Sant Singh KhalsaEven if I just hear of separation from You, I am in pain; without seeing You, O Lord, I die.
Manmohan SinghEven if I hear of separation from Thee, grieve I, O my Lord. But is I see Thee not, I die.
Manmohan Singh (Punjabi)ਜੇਕਰ ਮੈਂ ਤੇਰੇ ਨਾਲੋਂ ਵਿਛੜਨ ਬਾਰੇ ਸੁਣ ਭੀ ਲਵਾਂ, ਤਾਂ ਮੈਨੂੰ ਦੁਖ ਹੁੰਦਾ ਹੈ, ਹੇ ਮੇਰੇ ਸੁਆਮੀ! ਪ੍ਰੰਤੂ ਜੰਫ਼ੇਕਰ ਮੈਂ ਤੈਨੂੰ ਨਾਂ ਵੇਖਾਂ ਤਾਂ ਮੈਂ ਮਰ ਵੰਝਦਾ ਹਾਂ।
Fareedkot Teekaਪਰਮੇਸਰ ਪ੍ਯਾਰੇ ਦਾ ਵਿਛੋੜਾ ਸੁਣ ਕੇ ਤੋ ਦੁਖ ਹੋਤਾ ਹੈ ਔ ਪ੍ਰੇਮੀ ਪੁਰਸੁ ਬਿਨਾਂ ਦੇਖੇ ਮਰਤਾ ਹੈ, ਭਾਵ ਅਤੀ ਦੁਖ ਹੋਤਾ ਹੈ॥
Prof. Sahib Singh(ਪ੍ਰਭੂ-ਚਰਨਾਂ ਦਾ ਅਸਲ) ਪ੍ਰੇਮੀ ਉਹ ਹੈ ਜਿਸ ਨੂੰ ਇਹ ਸੁਣ ਕੇ ਹੀ ਦੁੱਖ ਪ੍ਰਤੀਤ ਹੋਵੇ ਕਿ ਪ੍ਰਭੂ ਤੋਂ ਵਿਛੋੜਾ ਹੋਣ ਲੱਗਾ ਹੈ। ਦੀਦਾਰ ਤੋਂ ਬਿਨਾ ਸੱਚਾ ਪ੍ਰੇਮੀ ਆਤਮਕ ਮੌਤ ਮਹਿਸੂਸ ਕਰਦਾ ਹੈ।

ਪਦ ਅਰਥ ਸੁਣੇ = ਸੁਣਿ, ਸੁਣ ਕੇ। ਮਰਿਓਦਿ = ਆਤਮਕ ਮੌਤ ਹੋ ਜਾਂਦੀ ਹੈ।

SikhNet (Spanish)Si escucho de mi separación de Ti, sufro grandemente, pero si no Te puedo ver, me muero.

ਬਾਝੁ ਪਿਆਰੇ ਆਪਣੇ; ਬਿਰਹੀ, ਨਾ ਧੀਰੋਦਿ ॥੩॥

baajh piaare aapane; birahee, naa dheerod |3|

Sant Singh KhalsaWithout her Beloved, the separated lover takes no comfort. ||3||
Manmohan SinghWithout his Beloved, the separated lover, can take not courage.
Manmohan Singh (Punjabi)ਆਪਣੇ ਪ੍ਰੀਤਮ ਦੇ ਬਗ਼ੈਰ, ਵਿਛੁੜਿਆ ਹੋਇਆ ਪ੍ਰੇਮੀ ਧੀਰਜ ਨਹੀਂ ਕਰ ਸਕਦਾ।
Fareedkot Teekaਆਪਣੇ ਪਿਆਰੇ ਦੀ ਪਰਾਪਤੀ ਬਿਨਾਂ (ਬਿਰਹੀ) ਪ੍ਰੇਮੀ ਕੋ ਧੀਰਜ ਨਹੀਂ ਉਦੇ ਹੋਤਾ ਹੈ॥੩॥☬ਅਬ ਹਿੰਦੂ ਮਤ ਕੇ ਮਨ ਰੂਪ ਪਦਾਰਥ ਨਛੇਦੇ ਹੈਂ:
Prof. Sahib Singhਆਪਣੇ ਪਿਆਰੇ ਪ੍ਰਭੂ ਤੋਂ ਵਿਛੁੜ ਕੇ ਪ੍ਰੇਮੀ ਦਾ ਮਨ ਖਲੋਂਦਾ ਨਹੀਂ ਹੈ ॥੩॥

ਪਦ ਅਰਥ ਬਿਰਹੀ = ਸੱਚੀ ਆਸ਼ਕ, ਪ੍ਰੇਮੀ। ਨਾ ਧੀਰੋਦਿ = ਧੀਰਜ ਨਹੀਂ ਕਰਦਾ, ਮਨ ਖਲੋਂਦਾ ਨਹੀਂ ॥੩॥

SikhNet (Spanish)Sin Ti, oh Amor, ¿cómo podría vivir Tu amante? (3)
Answers quote the Granth verbatim with Ang citations. AI commentary is not Gurbani and not a religious ruling.