ੴ

ਸਿੱਖਬਾਣੀ · SikhBani

ਜਿਨਿ ਧਨ ਪਿਰ ਕਾ ਸਾਦੁ ਨ ਜਾਨਿਆ ਸਾ ਬਿਲਖ ਬਦਨ ਕੁਮਲਾਨੀ ॥

jin dhan pir kaa saad na jaaniaa saa bilakh badan kumalaanee
Guru Nanak Dev Ji ਗੁਰੂ ਨਾਨਕ ਦੇਵ ਜੀ · Raag Malaar · Ang 1255 · 13 lines
Translations

ਮਲਾਰ ਮਹਲਾ ੧ ॥

malaar mahalaa 1 |

Sant Singh KhalsaMalaar, First Mehl:
Manmohan SinghMalar 1st Guru.
Manmohan Singh (Punjabi)ਮਲਾਰ ਪਹਿਲੀ ਪਾਤਿਸ਼ਾਹੀ।
SikhNet (Spanish)Malhar, Mejl Guru Nanak, Primer Canal Divino.

ਜਿਨਿ ਧਨ ਪਿਰ ਕਾ ਸਾਦੁ. ਨ ਜਾਨਿਆ; ਸਾ ਬਿਲਖ ਬਦਨ ਕੁਮਲਾਨੀ ॥

jin dhan pir kaa saad. na jaaniaa; saa bilakh badan kumalaanee |

Sant Singh KhalsaThe soul-bride who has not known delight with her Husband Lord, shall weep and wail with a wretched face.
Manmohan SinghThe bride, who knows not the love of her Groom; she bewails with the withered face.
Manmohan Singh (Punjabi)ਪਤਨੀ, ਜੋ ਆਪਣੇ ਪਤੀ ਦੇ ਪਿਆਰ ਨੂੰ ਨਹੀਂ ਜਾਣਦੀ, ਉਹ ਮੁਰਝਾਏ ਹੋਏ ਚਿਹਰੇ ਨਾਲ ਵਿਰਲਾਪ ਕਰਦੀ ਹੈ।
Fareedkot Teekaਜਿਸ ਜੀਵ ਰੂਪੀ ਇਸਤ੍ਰੀ ਨੇ ਆਪਣੇ ਪਤੀ ਕੇ ਸੁਆਦ ਕੋ ਨਹੀਂ ਜਾਣਿਆ ਹੈ, ਭਾਵ ਜਿਸ ਕੋ ਹਰੀ ਕਾ ਮਿਲਾਪ ਨਹੀਂ ਹੂਆ, ਸੋ (ਬਿਲਖ) ਵਿਆਕਲ ਕੁਮਲਾਏ ਮੁਖ ਵਾਲੀ ਕੀ ਬੁਧੀ ਭੀ ਕੁਮਲਾਈ ਹੂਈ ਹੈ, ਭਾਵ ਇਹ ਕਿ ਸ਼ੋਕਾਤ੍ਰ ਰਹਿਤੀ ਹੈ॥
Prof. Sahib Singhਜਿਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਦੇ ਮਿਲਾਪ ਦਾ ਆਨੰਦ ਨਹੀਂ ਸਮਝਿਆ (ਭਾਵ, ਆਨੰਦ ਨਹੀਂ ਮਾਣਿਆ) ਉਹ ਸਦਾ (ਦੁਨੀਆ ਦੇ ਝੰਬੇਲਿਆਂ ਵਿਚ ਹੀ) ਵਿਆਕੁਲ ਰਹਿੰਦੀ ਹੈ, ਉਸ ਦਾ ਚੇਹਰਾ ਕੁਮਲਾਇਆ ਰਹਿੰਦਾ ਹੈ;

ਪਦ ਅਰਥ ਜਿਨਿ = ਜਿਸ ਨੇ। ਧਨ = ਇਸਤ੍ਰੀ। ਜਿਨਿ ਧਨ = ਜਿਸ ਜੀਵ-ਇਸਤ੍ਰੀ ਨੇ। ਸਾਦੁ = ਸੁਆਦ, ਮਿਲਾਪ ਦਾ ਆਨੰਦ। ਬਿਲਖ = (विलक्ष embarrassed) ਵਿਆਕੁਲ। ਬਦਨ = ਮੂੰਹ।

SikhNet (Spanish)La novia que no conoce el Amor de su Esposo, vaga de manera errática, nunca florece,

ਭਈ ਨਿਰਾਸੀ. ਕਰਮ ਕੀ ਫਾਸੀ; ਬਿਨੁ ਗੁਰ. ਭਰਮਿ ਭੁਲਾਨੀ ॥੧॥

bhee niraasee. karam kee faasee; bin gur. bharam bhulaanee |1|

Sant Singh KhalsaShe becomes hopeless, caught in the noose of her own karma; without the Guru, she wanders deluded by doubt. ||1||
Manmohan SinghCaught in the noose of her deeds, she becomes hopeless and strays in doubt, without the Guru.
Manmohan Singh (Punjabi)ਆਪਣੇ ਅਮਲ ਦੀ ਫਾਹੀ ਵਿੱਚ ਫਸ, ਉਹ ਬੇਊਮੈਦ ਹੋ ਜਾਂਦੀ ਹੈ ਅਤੇ ਗੁਰਾਂ ਦੇ ਬਗੈਰ ਸੰਦੇਹ ਅੰਦਰ ਭਟਕਦੀ ਹੈ।
Fareedkot Teekaਸੋ ਕਰਮੋਂ ਕੀ ਫਾਸੀ ਮੇਂ ਫਸੀ ਹੂਈ ਹਰੀ ਕੇ ਮਿਲਾਪ ਸੇ ਨਿਰਾਸੀ ਭਈ ਹੈ, ਕਿਉਂਕਿ ਗੁਰੋਂ ਤੇ ਬਿਨਾਂ ਭਰਮ ਨੇ ਭੁਲਾਈ ਹੂਈ ਹੈ॥੧॥
Prof. Sahib Singh(ਦੁਨੀਆ ਵਾਲੀਆਂ ਆਸਾਂ ਪੂਰੀਆਂ ਨਾਹ ਹੋਣ ਕਰ ਕੇ) ਉਸ ਦਾ ਦਿਲ ਟੁੱਟਾ ਜਿਹਾ ਰਹਿੰਦਾ ਹੈ, ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਦੀ ਫਾਹੀ ਉਸ ਦੇ ਗਲ ਵਿਚ ਪਈ ਰਹਿੰਦੀ ਹੈ; ਗੁਰੂ ਦੀ ਸਰਨ ਨਾਹ ਆਉਣ ਕਰ ਕੇ ਭਟਕਣਾ ਵਿਚ ਪੈ ਕੇ ਉਹ ਜੀਵਨ ਦੇ ਸਹੀ ਰਸਤੇ ਤੋਂ ਖੁੰਝੀ ਰਹਿੰਦੀ ਹੈ ॥੧॥

ਪਦ ਅਰਥ ਨਿਰਾਸੀ = ਜਿਸ ਦੀਆਂ ਆਸਾਂ ਪੂਰੀਆਂ ਨਾਹ ਹੋਣ, ਟੁੱਟੇ ਦਿਲ ਵਾਲੀ। ਭਰਮਿ = ਭਟਕਣਾ ਵਿਚ ॥੧॥

SikhNet (Spanish)vive privada de esperanza, amarrada a su Karma, y sin Su Guru, su duda la consume. (1)

ਬਰਸੁ ਘਨਾ; ਮੇਰਾ ਪਿਰੁ ਘਰਿ ਆਇਆ ॥

baras ghanaa; meraa pir ghar aaeaa |

Sant Singh KhalsaSo rain down, O clouds. My Husband Lord has come home.
Manmohan SinghPour down, ye, O clouds. My spouse has come into my home.
Manmohan Singh (Punjabi)ਵਰ੍ਹ ਪਓ, ਤੁਸੀਂ, ਹੇ ਬੱਦਲੋ! ਕੰਤ ਮੇਰੇ ਘਰ ਵਿੱਚ ਆ ਗਿਆ ਹੈ।
Fareedkot Teekaਜਬ ਗੁਰੂ ਰੂਪ ਮੇਘ ਨੇ ਅਧਿਕ ਉਪਦੇਸ ਜਲ ਬਰਸਿਆ ਤਬ ਮੇਰਾ ਪਤੀ ਪਰਮੇਸਰ ਅੰਤਸ਼ਕਰਣ ਘਰ ਮੇਂ ਆਇਆ, ਭਾਵ ਸਾਖ੍ਯਾਤਕਾਰ ਹੂਆ॥
Prof. Sahib Singhਹੇ ਬੱਦਲ! ਵਰਖਾ ਕਰ (ਹੇ ਗੁਰੂ! ਨਾਮ ਦੀ ਵਰਖਾ ਕਰ, ਤੇਰੀ ਨਾਮ-ਵਰਖਾ ਦੀ ਬਰਕਤਿ ਨਾਲ) ਮੇਰਾ ਪਤੀ-ਪ੍ਰਭੂ ਮੇਰੇ ਹਿਰਦੇ ਵਿਚ ਆ ਵੱਸਿਆ ਹੈ।

ਪਦ ਅਰਥ ਬਰਸੁ = ਵਰਖਾ ਕਰ। ਘਨਾ = ਹੇ ਘਨ! ਹੇ ਬੱਦਲ! ਘਰਿ = (ਮੇਰੇ) ਹਿਰਦੇ ਵਿਚ।

SikhNet (Spanish)Oh nubes, dejen caer la lluvia, pues mi Amor ha llegado a casa.

ਬਲਿ ਜਾਵਾਂ ਗੁਰ ਅਪਨੇ ਪ੍ਰੀਤਮ; ਜਿਨਿ ਹਰਿ ਪ੍ਰਭੁ ਆਣਿ ਮਿਲਾਇਆ ॥੧॥ ਰਹਾਉ ॥

bal jaavaan gur apane preetam; jin har prabh aan milaaeaa |1| rahaau |

Sant Singh KhalsaI am a sacrifice to my Guru, who has led me to meet my Lord God. ||1||Pause||
Manmohan SinghI am a sacrifice unto my beloved Guru, who has made me meet my Lord God. Pause.
Manmohan Singh (Punjabi)ਮੈਂ ਆਪਣੇ ਪਿਆਰੇ ਗੁਰਾਂ ਉਤੋਂ ਘੋਲੀ ਜਾਂਦਾ ਹਾਂ, ਜਿਨ੍ਹਾਂ ਨੇ ਮੈਨੂੰ ਮੇਰੇ ਵਾਹਿਗੁਰੂ ਸੁਆਮੀ ਨਾਲ ਮਿਲਾ ਦਿਤਾ ਹੈ। ਠਹਿਰਾਉ।
Fareedkot Teekaਤਿਨ ਸਤਿਗੁਰੋਂ ਪਰ ਮੈਂ ਬਲਿਹਾਰਨੇ ਜਾਤੀ ਹੂੰ ਜਿਨੋਂ ਨੇ ਅਪਨੇ ਪ੍ਰੀਤਮ ਮੇਰੇ ਹਰੀ ਪ੍ਰਭੂ ਕੌ ਮੁਝ ਸਾਥ ਲਿਆਇ ਕਰ ਮਿਲਾਇ ਦੀਆ ਹੈ॥੧॥ ਰਹਾਉ ॥
Prof. Sahib Singhਮੈਂ ਆਪਣੇ ਪ੍ਰੀਤਮ ਗੁਰੂ ਤੋਂ ਕੁਰਬਾਨ ਹਾਂ, ਜਿਸ ਨੇ ਹਰੀ-ਪ੍ਰਭੂ ਲਿਆ ਕੇ ਮੈਨੂੰ ਮਿਲਾ ਦਿੱਤਾ ਹੈ ॥੧॥ ਰਹਾਉ ॥

ਪਦ ਅਰਥ ਆਣਿ = ਲਿਆ ਕੇ। ਜਿਨਿ = ਜਿਸ (ਗੁਰੂ) ਨੇ ॥੧॥ ਰਹਾਉ ॥

SikhNet (Spanish)Ofrezco mi vida en sacrificio a mi Amado Guru, Quien ha traído a Dios hasta mi corazón. (1-Pausa)

ਨਉਤਨ ਪ੍ਰੀਤਿ ਸਦਾ ਠਾਕੁਰ ਸਿਉ; ਅਨਦਿਨੁ ਭਗਤਿ ਸੁਹਾਵੀ ॥

nautan preet sadaa tthaakur siau; anadin bhagat suhaavee |

Sant Singh KhalsaMy love, my Lord and Master is forever fresh; I am embellished with devotional worship night and day.
Manmohan SinghEver fresh is my love with my Lord. My devotional service looks beauteous night and day.
Manmohan Singh (Punjabi)ਸਦੀਵ ਹੀ ਤਰੋਤਾਜਾ ਹੈ ਮੇਰੀ ਪਿਰਹੜੀ ਮੇਰੇ ਸੁਆਮੀ ਨਾਲ। ਮੇਰੀ ਪ੍ਰੇਮਮਈ ਸੇਵਾ, ਰੈਣ ਤੇ ਦਿਨ ਸੋਹਣੀ ਸੁਨੱਖੀ ਭਾਸਦੀ ਹੈ।
Fareedkot Teekaਜਿਸ ਕੀ ਨਿਤ (ਨਉਤਨ) ਨਵੀਨ ਪ੍ਰੀਤੀ ਅਪਨੇ ਠਾਕਰ ਸਾਥ ਹੈ, ਸੋਈ (ਅਨਦਿਨੁ) ਨਿਰੰਤਰ ਭਗਤੀ ਕਰ ਕੇ ਸੋਭਾਵਾਨ ਭਈ ਹੈ॥
Prof. Sahib Singhਉਹਨਾਂ ਦੀ ਪ੍ਰਭੂ ਨਾਲ ਸਦਾ ਨਵੀਂ ਪ੍ਰੀਤ ਬਣੀ ਰਹਿੰਦੀ ਹੈ। (ਪਿਆਰ ਵਾਲਾ ਚਾਉ ਕਦੇ ਮੱਠਾ ਨਹੀਂ ਹੁੰਦਾ) ਉਹ ਹਰ ਰੋਜ਼ ਪ੍ਰਭੂ ਦੀ ਭਗਤੀ ਕਰਦੇ ਹਨ ਜੋ ਉਹਨਾਂ ਨੂੰ ਆਤਮਕ ਸੁਖ ਦੇਈ ਰੱਖਦੀ ਹੈ।

ਪਦ ਅਰਥ ਨਉਤਨ = ਨਵੀਂ। ਸਿਉ = ਨਾਲ। ਅਨਦਿਨੁ = ਹਰ ਰੋਜ਼। ਸੁਹਾਵੀ = ਸੁਖਦਾਈ।

SikhNet (Spanish)Siempre fresco es mi Amor por mi Dios; sí, día con día el crecimiento de mi Conciencia avanza a través de la Devoción a Él,

ਮੁਕਤਿ ਭਏ. ਗੁਰਿ ਦਰਸੁ ਦਿਖਾਇਆ; ਜੁਗਿ ਜੁਗਿ ਭਗਤਿ ਸੁਭਾਵੀ ॥੨॥

mukat bhe. gur daras dikhaaeaa; jug jug bhagat subhaavee |2|

Sant Singh KhalsaI am liberated, gazing on the Blessed Vision of the Guru's Darshan. Devotional worship has made me glorious and exalted throughout the ages. ||2||
Manmohan SinghSeeing the Guru's vision, I am emancipated and through my loving adoration, I have become glorious throughout all the ages.
Manmohan Singh (Punjabi)ਗੁਰਾਂ ਦੇ ਦਰਸ਼ਨ ਵੇਖ ਕੇ, ਮੇਰੀ ਕਲਿਆਣ ਹੋ ਗਈ ਹੈ ਅਤੇ ਆਪਣੀ ਪਿਆਰੀ-ਉਪਾਸ਼ਨਾ ਦੇ ਰਾਹੀਂ, ਮੈਂ ਸਾਰਿਆਂ ਯੁਗਾਂ ਅੰਦਰ ਸੁਭਾਇਮਾਨ ਹੋ ਗਿਆ ਹਾਂ।
Fareedkot Teekaਕਿਉਂਕਿ ਤਿਸ ਕੋ ਜਬ ਸਤਿਗੁਰੋਂ ਨੇ ਹਰਿ ਪ੍ਰੀਤਮ ਕਾ ਦਰਸਨ ਦਿਖਾਇਆ ਤਬ ਤਿਸ ਕੇ ਅੰਤਹਕਰਣ ਬਿਕਾਰੋਂ ਤੇ ਮੁਕਤ ਭਏ, ਭਾਵ ਛੂਟ ਗਏ ਹੈਂ, ਤਾਂ ਤੇ ਜੁਗ ਜੁਗ ਮੇਂ ਤਿਸ ਕੀ ਭਗਤੀ ਸੋਭਨੀਕ ਹੈ॥੨॥☬ਤਾਂ ਤੇ ਤਿਸ ਕੇ ਆਗੇ ਵੋਹ ਐਸੇ ਬੇਨਤੀ ਕਰਤੇ ਹੈਂ:
Prof. Sahib Singhਜਿਨ੍ਹਾਂ ਜੀਵਾਂ ਨੂੰ ਗੁਰੂ ਨੇ ਪ੍ਰਭੂ ਦਾ ਦਰਸਨ ਕਰਾ ਦਿੱਤਾ ਹੈ, ਉਹ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਂਦੇ ਹਨ, ਉਹ ਸਦਾ ਪਰਮਾਤਮਾ ਦੀ ਭਗਤੀ ਕਰਦੇ ਤੇ ਸੋਭਾ ਖੱਟਦੇ ਹਨ ॥੨॥

ਪਦ ਅਰਥ ਗੁਰਿ = ਗੁਰੂ ਨੇ। ਜੁਗਿ ਜੁਗਿ = ਹਰੇਕ ਜੁਗ ਵਿਚ, ਸਦਾ ਹੀ। ਸੁਭਾਵੀ = ਸੋਭਾ ਵਾਲੀ ॥੨॥

SikhNet (Spanish)y mira, me he liberado, logrando la Visión del Guru, y mediante Su Amorosa Adoración, vivo en la Gloria. (2)

ਹਮ ਥਾਰੇ. ਤ੍ਰਿਭਵਣ ਜਗੁ ਤੁਮਰਾ; ਤੂ ਮੇਰਾ. ਹਉ ਤੇਰਾ ॥

ham thaare. tribhavan jag tumaraa; too meraa. hau teraa |

Sant Singh KhalsaI am Yours; the three worlds are Yours as well. You are mine, and I am Yours.
Manmohan SinghO Lord of the three worlds, I belong to Thee and the universe too is Thine, Thou are mine and I am Thine.
Manmohan Singh (Punjabi)ਹੇ ਤਿੰਨਾਂ ਜਹਾਨਾਂ ਦੇ ਸੁਆਮੀ! ਮੈਂ ਤੇਰੀ ਮਲਕੀਅਤ ਹਾਂ ਅਤੇ ਆਲਮ ਭੀ ਤੇਰਾ ਹੀ ਹੈ। ਤੂੰ ਮੇਰਾ ਹੈ ਅਤੇ ਮੈਂ ਤੇਰਾ ਹਾਂ।
Fareedkot Teekaਹਮ ਤੁਮਾਰੇ ਉਤਪਤਿ ਕੀਏ ਹੂਏ ਹੈਂ ਔਰ ਇਹੁ (ਤ੍ਰਿਭਵਣ) ਤ੍ਰਿਲੋਕੀ ਰੂਪ ਜਗਤ ਬੀ ਤੇਰਾ ਹੀ ਉਤਪਤਿ ਕੀਆ ਹੂਆ ਹੈ, ਤਾਂ ਤੇ ਮੈਂ ਤੇਰਾ ਦਾਸ ਹੂੰ ਔਰ ਤੂੰ ਮੇਰਾ ਸੁਆਮੀ ਹੈਂ॥
Prof. Sahib Singhਹੇ ਪ੍ਰਭੂ! ਅਸੀਂ ਤੇਰੇ ਪੈਦਾ ਕੀਤੇ ਹੋਏ ਹਾਂ, ਤਿੰਨਾਂ ਭਵਨਾਂ ਵਾਲਾ ਸਾਰਾ ਹੀ ਸੰਸਾਰ ਤੇਰਾ ਰਚਿਆ ਹੋਇਆ ਹੈ (ਆਪਣੀ ਰਚੀ ਮਾਇਆ ਦੇ ਮੋਹ ਤੋਂ ਤੂੰ ਆਪ ਹੀ ਸਭ ਜੀਵਾਂ ਨੂੰ ਬਚਾਂਦਾ ਹੈਂ)। ਹੇ ਪ੍ਰਭੂ! ਤੂੰ ਮੇਰਾ (ਮਾਲਕ) ਹੈਂ, ਮੈਂ ਤੇਰਾ (ਦਾਸ) ਹਾਂ (ਮੈਨੂੰ ਭੀ ਕਰਮਾਂ ਦੀ ਫਾਹੀ ਤੋਂ ਬਚਾਈ ਰੱਖ)।

ਪਦ ਅਰਥ ਥਾਰੇ = ਤੇਰੇ। ਤ੍ਰਿਭਵਣ ਜਗੁ = ਤਿੰਨਾਂ ਭਵਨਾਂ ਵਾਲਾ ਜਗਤ। ਹਉ = ਮੈਂ।

SikhNet (Spanish)Oh Dios de los tres mundos, Te pertenezco sólo a Ti, eres mío y yo soy Tuyo.

ਸਤਿਗੁਰਿ ਮਿਲਿਐ ਨਿਰੰਜਨੁ ਪਾਇਆ; ਬਹੁਰਿ. ਨ ਭਵਜਲਿ ਫੇਰਾ ॥੩॥

satigur miliai niranjan paaeaa; bahur. na bhavajal feraa |3|

Sant Singh KhalsaMeeting with the True Guru, I have found the Immaculate Lord; I shall not be consigned to this terrifying world-ocean ever again. ||3||
Manmohan SinghMeeting with the True Guru, I have obtained the Immaculate Lord and so shall not, again go round this dreadful world-ocean.
Manmohan Singh (Punjabi)ਸਚੇ ਗੁਰਾਂ ਨਾਲ ਮਿਲ ਕੇ ਮੈਂ ਪਵਿੱਤਰ ਪ੍ਰਭੂ ਨੂੰ ਪਾ ਲਿਆ ਹੈ ਅਤੇ ਇਸ ਲਈ ਮੈਂ ਮੁੜ ਕੇ ਇਸ ਭਿਆਨਕ ਸੰਸਾਰ ਸਮੁੰਦਰ ਦਾ ਚੱਕਰ ਨਹੀਂ ਕੱਟਾਂਗਾ।
Fareedkot Teekaਹੇ ਨਿਰੰਜਨ! ਸਤਿਗੁਰੋਂ ਕੇ ਮਿਲੇ ਤੇ ਮੈਨੇ ਤੁਝ ਕੋ ਪਾਇਆ ਹੈ, ਤਿਸੀ ਤੇ ਪੁਨਃ ਅਬ ਸੰਸਾਰ ਸਮੁੰਦਰ ਮੇਂ ਮੇਰਾ ਫੇਰਾ ਨਹੀਂ ਹੋਇਗਾ, ਭਾਵ ਜਨਮ ਮ੍ਰਿਤ ਸੇ ਰਹਿਤ ਹੋ ਜਾਊਂਗਾ॥੩॥
Prof. Sahib Singhਜੇ ਗੁਰੂ ਮਿਲ ਪਏ, ਤਾਂ ਮਾਇਆ ਤੋਂ ਰਹਿਤ ਪ੍ਰਭੂ ਮਿਲ ਪੈਂਦਾ ਹੈ, ਤੇ ਮੁੜ ਸੰਸਾਰ-ਸਮੁੰਦਰ (ਦੇ ਗੇੜ) ਵਿਚ ਨਹੀਂ ਆਉਣਾ ਪੈਂਦਾ ॥੩॥

ਪਦ ਅਰਥ ਸਤਿਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਨਿਰੰਜਨੁ = (ਨਿਰ-ਅੰਜਨੁ) ਮਾਇਆ ਦੀ ਕਾਲਖ ਤੋਂ ਰਹਿਤ। ਬਹੁਰਿ = ਮੁੜ। ਭਵਜਲਿ = ਭਵਜਲ ਵਿਚ, ਸੰਸਾਰ-ਸਮੁੰਦਰ ਵਿਚ ॥੩॥

SikhNet (Spanish)Encontrando al Guru Verdadero, he llegado hasta Ti, Uno Inmaculado, sin haber sido quebrado otra vez por la rueda del tiempo. (3)

ਅਪੁਨੇ ਪਿਰ ਹਰਿ ਦੇਖਿ ਵਿਗਾਸੀ; ਤਉ ਧਨ ਸਾਚੁ ਸੀਗਾਰੋ ॥

apune pir har dekh vigaasee; tau dhan saach seegaaro |

Sant Singh KhalsaIf the soul-bride is filled with delight on seeing her Husband Lord, then her decorations are true.
Manmohan SinghIf the bride is delighted to behold God, her spouse, then alone, her decorations are true.
Manmohan Singh (Punjabi)ਜੇਕਰ ਪਤਨੀ ਵਾਹਿਗੁਰੂ, ਆਪਣੇ ਪਤੀ ਨੂੰ ਵੇਖ ਕੇ ਖੁਸ਼ ਹੁੰਦੀ ਹੈ, ਕੇਵਲ ਤਾਂ ਹੀ ਉਸ ਦੇ ਹਾਰ-ਸ਼ਿੰਗਾਰ ਸੱਚੇ ਹਨ।
Fareedkot Teekaਇਸ ਪਰਕਾਰ ਜੋ ਅਪਨੇ ਹਰੀ ਪਤੀ ਕੋ ਦੇਖ ਕਰ (ਵਿਗਾਸੀ) ਪ੍ਰਸੰਨ ਭਈ ਹੈ ਤੌ ਤਿਸ (ਧਨ) ਇਸਤ੍ਰੀ ਕਾ ਗੁਣੋਂ ਰੂਪੀ ਸ਼ੀਂਗਾਰ ਭੀ ਸਚਾ ਹੈ॥
Prof. Sahib Singh(ਜੀਵ-ਇਸਤ੍ਰੀ ਆਪਣੇ ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਲਈ ਕਈ ਤਰ੍ਹਾਂ ਦੇ ਧਾਰਮਿਕ ਉੱਦਮ-ਰੂਪ ਸਿੰਗਾਰ ਕਰਦੀ ਹੈ, ਪਰ) ਜੀਵ-ਇਸਤ੍ਰੀ ਦਾ ਸਿੰਗਾਰ ਤਦੋਂ ਹੀ ਅਟੱਲ ਸਮਝੋ (ਤਦੋਂ ਹੀ ਸਫਲ ਜਾਣੋ) ਜਦੋਂ ਉਹ ਆਪਣੇ ਪਤੀ-ਪ੍ਰਭੂ ਨੂੰ ਵੇਖ ਕੇ ਹੁਲਾਰੇ ਵਿਚ ਆਉਂਦੀ ਹੈ,

ਪਦ ਅਰਥ ਵਿਗਾਸੀ = ਖਿੜ ਪਈ। ਤਉ = ਤਦੋਂ। ਸਾਚੁ = ਸਦਾ ਕਾਇਮ ਰਹਿਣ ਵਾਲਾ, ਅਟੱਲ।

SikhNet (Spanish)Si la novia está en flor, viendo a su Amor, a su Dios, entonces la Verdad embellece su ser, ella se apoya sólo en el Nombre,

ਅਕੁਲ ਨਿਰੰਜਨ ਸਿਉ ਸਚਿ ਸਾਚੀ; ਗੁਰਮਤਿ ਨਾਮੁ ਅਧਾਰੋ ॥੪॥

akul niranjan siau sach saachee; guramat naam adhaaro |4|

Sant Singh KhalsaWith the Immaculate Celestial Lord, she becomes the truest of the true. Following the Guru's Teachings, she leans on the Support of the Naam. ||4||
Manmohan SinghImbued with the Unlineal and Immaculate Lord, she becomes the true of the true and by the Guru's instruction leans only on the Name.
Manmohan Singh (Punjabi)ਵੰਸ਼-ਰਹਿਤ ਅਤੇ ਪਵਿੱਤ੍ਰ ਪ੍ਰਭੂ ਦੇ ਨਾਲ ਰੰਗੀ ਹੋਈ, ਉਹ ਸਚਿਆਰਾ ਦੀ ਪਰਮ ਸਚਿਆਰ ਹੋ ਜਾਂਦੀ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ, ਕੇਵਲ ਨਾਮ ਦਾ ਹੀ ਆਸਰਾ ਲੈਂਦੀ ਹੈ।
Fareedkot Teekaਤਬ ਅਕਲ ਨਿਰੰਜਨ ਕੇ ਸਾਥ ਮਿਲ ਕਰ ਕੇ ਵਹੁ ਇਸਤ੍ਰੀ (ਸਚਿ) ਨਿਸਚੇ ਕਰ ਸਚੀ ਭਈ ਹੈ, ਜਬ ਗੁਰੋਂ ਕੀ ਮਤਿ ਸਿਖਿਆ ਦ੍ਵਾਰੇ ਤਿਸ ਕੇ ਨਾਮ ਕਾ ਅਧਾਰ ਕੀਆ ਹੈ॥੪॥
Prof. Sahib Singhਜਦੋਂ ਸੱਚੇ ਦੇ ਸਿਮਰਨ ਦੀ ਰਾਹੀਂ ਕੁਲ-ਰਹਿਤ ਮਾਇਆ-ਰਹਿਤ ਪ੍ਰਭੂ ਨਾਲ ਇਕ-ਰੂਪ ਹੋ ਜਾਂਦੀ ਹੈ, ਜਦੋਂ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਪ੍ਰਭੂ ਦਾ ਨਾਮ ਉਸ ਦੇ ਜੀਵਨ ਦਾ ਸਹਾਰਾ ਬਣ ਜਾਂਦਾ ਹੈ ॥੪॥

ਪਦ ਅਰਥ ਅਕੁਲ = ਜਿਸ ਦੀ ਕੋਈ ਖ਼ਾਸ ਕੁਲ ਨਹੀਂ। ਸਚਿ = ਸੱਚੇ ਹਰੀ ਵਿਚ (ਜੁੜ ਕੇ) ॥੪॥

SikhNet (Spanish)a través de la Palabra del Guru, Ella logra la Verdad Eterna, al ser bendecida por el Dios Inmaculado y sin Casta. (4)

ਮੁਕਤਿ ਭਈ. ਬੰਧਨ, ਗੁਰਿ ਖੋਲੑੇ; ਸਬਦਿ ਸੁਰਤਿ ਪਤਿ ਪਾਈ ॥

mukat bhee. bandhan, gur kholae; sabad surat pat paaee |

Sant Singh KhalsaShe is liberated; the Guru has untied her bonds. Focusing her awareness on the Shabad, she attains honor.
Manmohan SinghShe is emancipated, her bonds are loosed by the Guru and contemplating the Name, she attains honour.
Manmohan Singh (Punjabi)ਉਹ ਮੁਕਤ ਹੋ ਜਾਂਦੀ ਹੈ, ਉਸ ਦੀਆਂ ਬੇੜੀਆਂ ਗੁਰੂ ਜੀ ਕਟ ਦਿੰਦੇ ਹਨ ਅਤੇ ਨਾਮ ਨੂੰ ਚੇਤੇ ਕਰ ਉਹ ਇਜ਼ਤ ਆਬਰੂ ਪਾਉਂਦੀ ਹੈ।
Fareedkot Teekaਸੋਈ ਮੁਕਤ ਭਈ ਹੈ ਔ ਤਿਸੀ ਕੇ ਬੰਧਨ ਸਤਿਗੁਰੋਂ ਨੇ ਖੋਲੇ ਹੈਂ, ਜਿਸ ਨੇ ਗੁਰੋਂ ਕੋ ਸਬਦ ਮੇਂ (ਸੁਰਤਿ) ਸ੍ਰੇਸ਼ਟ ਪ੍ਰੀਤੀ ਕਰ ਕੇ (ਪਤਿ) ਇਜ਼ਤ ਪਾਈ ਹੈ॥
Prof. Sahib Singhਜੋ ਜੀਵ-ਇਸਤ੍ਰੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਗਈ, ਜਿਸ ਦੇ ਮਾਇਆ ਦੇ ਬੰਧਨ ਗੁਰੂ ਨੇ ਖੋਹਲ ਦਿੱਤੇ, ਉਹ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਸੁਰਤ ਜੋੜ ਕੇ (ਪ੍ਰਭੂ ਦੀ ਹਜ਼ੂਰੀ ਵਿਚ) ਇੱਜ਼ਤ ਹਾਸਲ ਕਰਦੀ ਹੈ;

ਪਦ ਅਰਥ ਗੁਰਿ = ਗੁਰੂ ਨੇ। ਸਬਦਿ = ਸ਼ਬਦ ਵਿਚ। ਪਤਿ = ਇੱਜ਼ਤ।

SikhNet (Spanish)Sí, ella es liberada, sus amarras son desatadas por el Guru, y descansando su conciencia en la Palabra,

ਨਾਨਕ. ਰਾਮ ਨਾਮੁ ਰਿਦ ਅੰਤਰਿ; ਗੁਰਮੁਖਿ ਮੇਲਿ ਮਿਲਾਈ ॥੫॥੪॥

naanak. raam naam rid antar; guramukh mel milaaee |5|4|

Sant Singh KhalsaO Nanak, the Lord's Name is deep within her heart; as Gurmukh, she is united in His Union. ||5||4||
Manmohan SinghThe Lord's Name abides on her mind, O Nanak and the sublime Guru unites her in the Lord's union.
Manmohan Singh (Punjabi)ਹੇ ਨਾਨਕ! ਪ੍ਰਭੂ ਦਾ ਨਾਮ ਉਸ ਦੇ ਮਨ ਅੰਦਰ ਵਸਦਾ ਹੈ ਅਤੇ ਮੁਖੀ ਗੁਰਦੇਵ ਸਜੀ ਉਸ ਨੂੰ ਪ੍ਰਭੂ ਦੇ ਮਿਲਾਪ ਵਿੱਚ ਮਿਲਾ ਦਿੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਗੁਰਮੁਖ ਇਸਤ੍ਰੀ ਸਤਿਗੁਰੋਂ ਨੇ ਰਾਮ ਨਾਮ ਰਿਦੇ ਅੰਤਰ ਦੇ ਕਰ ਗਿਆਨ ਮੇਂ ਮੇਲ ਕਰ ਵਾਹਿਗੁਰੂ ਮੇਂ ਮਿਲਾਈ ਹੈ॥੫॥੪॥
Prof. Sahib Singhਹੇ ਨਾਨਕ! ਪ੍ਰਭੂ ਦਾ ਨਾਮ ਸਦਾ ਉਸ ਦੇ ਹਿਰਦੇ ਵਿਚ ਵੱਸਦਾ ਹੈ, ਗੁਰੂ ਦੀ ਸਰਨ ਪੈ ਕੇ ਉਹ ਪ੍ਰਭੂ-ਪਤੀ ਦੇ ਮਿਲਾਪ ਵਿਚ ਮਿਲ ਜਾਂਦੀ ਹੈ (ਅਭੇਦ ਹੋ ਜਾਂਦੀ ਹੈ) ॥੫॥੪॥

ਪਦ ਅਰਥ ਰਿਦ = ਹਿਰਦਾ। ਮੇਲਿ = ਮੇਲ ਵਿਚ, ਸੰਗਤ ਵਿਚ ॥੫॥੪॥

SikhNet (Spanish)ella es bendecida, llevando y recitando el Nombre del Señor en su corazón, así el Sublime Guru la une a Dios y a Él. (5-4)
Answers quote the Granth verbatim with Ang citations. AI commentary is not Gurbani and not a religious ruling.