ੴ

ਸਿੱਖਬਾਣੀ · SikhBani

ਸਾਚੀ ਸੁਰਤਿ ਨਾਮਿ ਨਹੀ ਤ੍ਰਿਪਤੇ ਹਉਮੈ ਕਰਤ ਗਵਾਇਆ ॥

saachee surat naam nahee tripate haumai karat gavaaeaa
Guru Nanak Dev Ji ਗੁਰੂ ਨਾਨਕ ਦੇਵ ਜੀ · Raag Malaar · Ang 1254, 1255 · 19 lines
Translations

ਮਲਾਰ ਮਹਲਾ ੧ ॥

malaar mahalaa 1 | Ang 1254

Sant Singh KhalsaMalaar, First Mehl:
Manmohan SinghMalar 1st Guru.
Manmohan Singh (Punjabi)ਮਲਾਰ ਪਹਿਲੀ ਪਾਤਿਸ਼ਾਹੀ।
SikhNet (Spanish)Malhar, Mejl Guru Nanak, Primer Canal Divino.

ਸਾਚੀ ਸੁਰਤਿ ਨਾਮਿ ਨਹੀ ਤ੍ਰਿਪਤੇ; ਹਉਮੈ ਕਰਤ ਗਵਾਇਆ ॥

saachee surat naam nahee tripate; haumai karat gavaaeaa | Ang 1254

Sant Singh KhalsaThey pretend to understand the Truth, but they are not satisfied by the Naam; they waste their lives in egotism.
Manmohan SinghThey who posses not true under-standing and are sated not with the Name, lose their life, taking pride,
Manmohan Singh (Punjabi)ਜਿਨ੍ਹਾਂ ਦੇ ਪੱਲੇ ਸੱਚੀ ਸਮਝ ਨਹੀਂ ਤੇ ਨਾਮ ਨਾਲ ਸੰਤੁਸ਼ਟ ਨਹੀਂ ਹੋਈ, ਉਹ ਹੰਕਾਰ ਕਰਦੇ ਹੋਏ ਆਪਣਾ ਜੀਵਨ ਗੁਆ ਲੈਂਦੇ ਹਨ।
Fareedkot Teekaਨਾਮ ਕੇ ਜਾਪ ਸੇ ਸਚ ਸਰੂਪ ਕੀ ਗਿਆਤ ਕਰ ਜੋ ਮਨਮੁਖ ਤ੍ਰਿਪਤੇ ਨਹੀਂ ਹੈ, ਭਾਵ ਨਾਮ ਜਾਪ ਅਰ ਸਚੀ ਸਮਝ ਤੇ ਬਿਨਾ ਹੋਣੇ ਕਰ ਤ੍ਰਿਸ਼ਨਾਤਰ ਹੈਂ, ਤਿਨੋਂ ਨੇ ਹਉਮੈਂ ਕਰਤਿਆਂ ਜਨਮ ਗਵਾਇਆ ਹੈ॥
Prof. Sahib Singhਜਿਨ੍ਹਾਂ ਦੀ ਸੁਰਤ ਅਡੋਲ ਹੋ ਕੇ ਪ੍ਰਭੂ ਦੇ ਨਾਮ ਵਿਚ ਨਹੀਂ ਜੁੜੀ, ਉਹ ਮਾਇਆ ਦੀ ਤ੍ਰਿਸ਼ਨਾ ਵਲੋਂ ਪਰਤ ਨਹੀਂ ਸਕੇ, 'ਮੈਂ ਵੱਡਾ ਬਣ ਜਾਵਾਂ, ਮੈਂ ਵੱਡਾ ਬਣ ਜਾਵਾਂ'-ਇਹ ਆਖ ਆਖ ਕੇ ਉਹਨਾਂ ਆਪਣਾ ਜੀਵਨ ਗਵਾ ਲਿਆ।

ਪਦ ਅਰਥ ਸਾਚੀ = ਸਦਾ ਕਾਇਮ ਰਹਿਣ ਵਾਲੀ, ਟਿੱਕਵੀਂ, ਅਡੋਲ। ਨਾਮਿ = ਨਾਮ ਵਿਚ। ਤ੍ਰਿਪਤੇ = ਮਾਇਆ ਦੀ ਤ੍ਰਿਸ਼ਨਾ ਵਲੋਂ ਪਰਤੇ। ਹਉਮੈ = ਹਉ ਹਉ, ਮੈਂ ਮੈਂ (ਮੈਂ ਵੱਡਾ ਬਣਾਂ ਮੈਂ ਵੱਡਾ ਬਣਾਂ; ਇਹ ਖ਼ਿਆਲ)।

SikhNet (Spanish)Cuando la mente de uno está impura, no es confortada por el Nombre, y el ego nos hace desperdiciar la vida impunemente.

ਪਰ ਧਨ ਪਰ ਨਾਰੀ ਰਤੁ ਨਿੰਦਾ; ਬਿਖੁ ਖਾਈ ਦੁਖੁ ਪਾਇਆ ॥

par dhan par naaree rat nindaa; bikh khaaee dukh paaeaa | Ang 1255

Sant Singh KhalsaCaught in slander and attachment to the wealth and women of others, they eat poison and suffer in pain.
Manmohan SinghAttached to another's woman and other's wealth and slander, they eat poison and suffer pain.
Manmohan Singh (Punjabi)ਪਰਾਈ ਇਸਤਰੀ ਅਤੇ ਹੋਰਨਾ ਦੀ ਦੌਲਤ ਅਤੇ ਬਦਖੋਈ ਨਾਲ ਜੁੜ ਉਹ ਜ਼ਹਿਰ ਖਾਂਦੇ ਅਤੇ ਤਕਲੀਫ ਉਠਾਉਂਦੇ ਹਨ।
Fareedkot Teekaਪਰਾਏ ਧਨ ਔਰ ਪਰ ਇਸਤ੍ਰੀ ਪਰ ਨਿੰਦਾ ਮੇਂ ਪ੍ਰੀਤੀ ਕਰ ਕੇ ਵਿਸ਼ੇ ਰੂਪੀ (ਬਿਖੁ) ਜ਼ਹਰ ਖਾਈ ਹੈ, ਤਿਸੀ ਤੇ ਤਿਨੋਂ ਨੇ ਦੁਖ ਪਾਯਾ ਹੈ॥
Prof. Sahib Singhਉਹਨਾਂ ਦਾ ਮਨ ਪਰਾਏ ਧਨ ਪਰਾਈ ਇਸਤ੍ਰੀ ਤੇ ਪਰਾਈ ਨਿੰਦਿਆ ਵਿਚ ਮਸਤ ਰਿਹਾ ਹੈ, ਉਹ (ਸਦਾ ਪਰ ਧਨ ਪਰ ਨਾਰੀ ਪਰ ਨਿੰਦਾ ਦੀ) ਜ਼ਹਰ ਖਾਂਦੇ ਰਹੇ (ਆਤਮਕ ਖ਼ੁਰਾਕ ਬਣਾਈ ਰੱਖੀ), ਤੇ ਦੁੱਖ ਹੀ ਸਹੇੜਦੇ ਰਹੇ।

ਪਦ ਅਰਥ ਰਤੁ = ਰੱਤਾ ਹੋਇਆ, ਮਸਤ। ਬਿਖੁ = ਜ਼ਹਰ।

SikhNet (Spanish)Apegado a su pareja o al dinero, calumniando a otros, uno se traga el veneno y sufre gran dolor,

ਸਬਦੁ ਚੀਨਿ. ਭੈ ਕਪਟ, ਨ ਛੂਟੇ; ਮਨਿ ਮੁਖਿ ਮਾਇਆ ਮਾਇਆ ॥

sabad cheen. bhai kapatt, na chhootte; man mukh maaeaa maaeaa | Ang 1255

Sant Singh KhalsaThey think about the Shabad, but they are not released from their fear and fraud; the minds and mouths are filled with Maya, Maya.
Manmohan SinghWithout contemplating the Name, they are not delivered of fear and fraud and in their mind and mouth is all-mammon.
Manmohan Singh (Punjabi)ਨਾਮ ਦਾ ਸਿਮਰਨ ਕਰਨ ਦੇ ਬਗੈਰ ਉਹਨਾਂ ਦੀ ਡਰ ਅਤੇ ਛਲ ਫਰੇਬ ਤੋਂ ਖਲਾਸੀ ਨਹੀਂ ਹੁੰਦੀ ਅਤੇ ਉਨ੍ਹਾਂ ਦੇ ਚਿੱਤ ਅਤੇ ਮੂੰਹ ਵਿੱਚ ਨਿਰੀ ਪੁਰੀ ਮਾਇਆ ਹੀ ਹੈ।
Fareedkot Teekaਗੁਰੋਂ ਕੇ ਸਬਦ ਕੌ (ਚੀਨਿ) ਜਾਨ ਕਰ ਭੈ ਅਰ ਕਪਟ ਆਦਿਕ ਨਹੀਂ ਛੂਟੇ ਹੈਂ, ਕਿਉਂਕਿ ਸੋ ਮਨਮੁਖ ਮਨ ਬਾਣੀ ਕਰ ਮਾਇਆ ਮਾਇਆ ਹੀ ਕਰਤੇ ਰਹਿਤੇ ਹੈਂ॥
Prof. Sahib Singhਸਿਫ਼ਤ-ਸਾਲਾਹ ਦੀ ਬਾਣੀ ਨੂੰ ਵਿਚਾਰ ਕੇ ਉਹਨਾਂ ਦੇ ਦੁਨੀਆ ਵਾਲੇ ਡਰ ਤੇ ਛਲ ਨਾਹ ਮੁੱਕੇ, ਉਹਨਾਂ ਦੇ ਮਨ ਵਿਚ ਭੀ ਮਾਇਆ (ਦੀ ਲਗਨ) ਹੀ ਰਹੀ, ਉਹਨਾਂ ਦੇ ਮੂੰਹ ਵਿਚ ਭੀ ਮਾਇਆ (ਦੀ ਦੰਦ-ਕਥਾ) ਹੀ ਰਹੀ।

ਪਦ ਅਰਥ ਚੀਨਿ = ਪਛਾਣ ਕੇ, ਸਮਝ ਕੇ। ਮਨਿ = ਮਨ ਵਿਚ। ਮੁਖਿ = ਮੂੰਹ ਵਿਚ।

SikhNet (Spanish)pues no puede ser liberado de sus miedos y enojos. Al no meditar en la Palabra, la mente y los labios se acercan sólo a Maya, la ilusión.

ਅਜਗਰਿ ਭਾਰਿ ਲਦੇ ਅਤਿ ਭਾਰੀ; ਮਰਿ ਜਨਮੇ ਜਨਮੁ ਗਵਾਇਆ ॥੧॥

ajagar bhaar lade at bhaaree; mar janame janam gavaaeaa |1| Ang 1255

Sant Singh KhalsaLoading the heavy and crushing load, they die, only to be reborn, and waste their lives again. ||1||
Manmohan SinghLoading a huge and very heavy load of sins, they waste their life and dying are born again.
Manmohan Singh (Punjabi)ਪਾਪਾਂ ਦਾ ਵਡਾ ਤੇ ਬਹੁਤਾ ਵਜਨਦਾਰ ਬੋਝ ਭਾਰ ਕਰਕੇ ਉਹ ਆਪਣਾ ਜੀਵਨ ਤਬਾਹ ਕਰ ਲੈਂਦੇ ਹਨ ਤੇ ਮਰ ਕੇ ਮੁੜ ਜੰਮਦੇ ਹਨ।
Fareedkot Teekaਸੋ ਮਨਮੁਖ ਅਜਗਰ ਵਤ ਭਾਰੇ ਪਾਪੋਂ ਕੇ ਲਦੇ ਹੂਏ ਅਤੀ ਭਾਰੀ ਪੀੜਾ ਕੋ ਪਾਵਤੇ ਹੈਂ, ਜਨਮਤੇ ਮਰਤੇ ਹੂਏ ਤਿਨੋਂ ਨੇ ਇਹੁ ਜਨਮ ਵਿਅਰਥ ਹੀ ਗਵਾਈ ਲੀਆ ਹੈ॥੧॥
Prof. Sahib Singhਉਹ ਸਦਾ (ਮਾਇਆ ਦੇ ਮੋਹ ਦੇ) ਬੇਅੰਤ ਵੱਡੇ ਭਾਰ ਹੇਠ ਲੱਦੇ ਰਹੇ, ਜਨਮ ਮਰਨ ਦੇ ਗੇੜ ਵਿਚ ਪੈ ਕੇ ਉਹਨਾਂ ਜੀਵਨ ਅਜਾਈਂ ਗਵਾ ਲਿਆ ॥੧॥

ਪਦ ਅਰਥ ਅਜਗਰਿ = ਅਜਗਰ ਵਿਚ। ਭਾਰਿ = ਭਾਰ ਹੇਠ। ਅਜਗਰਿ ਭਾਰਿ = ਬਹੁਤ ਵੱਡੇ ਭਾਰ ਹੇਠ ॥੧॥

SikhNet (Spanish)Cargados con el terrible peso, mueres sólo para renacer una y otra vez. (1)

ਮਨਿ ਭਾਵੈ; ਸਬਦੁ ਸੁਹਾਇਆ ॥

man bhaavai; sabad suhaaeaa | Ang 1255

Sant Singh KhalsaThe Word of the Shabad is so very beautiful; it is pleasing to my mind.
Manmohan SinghThe beauteous Name is pleasing to my mind.
Manmohan Singh (Punjabi)ਸੋਹਣਾ ਸੁਨੱਖਾ ਨਾਮ ਮੇਰੇ ਚਿੱਤ ਨੂੰ ਚੰਗਾ ਲਗਦਾ ਹੈ।
Fareedkot Teekaਜਿਸ ਕੇ ਮਨ ਮੇਂ ਗੁਰੋਂ ਕਾ ਸਬਦ ਭਾਵਤਾ ਹੈ, ਤਿਸੀ ਕਾ ਜਨਮ ਸੁਹਾਇਆ ਹੈ ਅਰਥਾਤ ਸਫਲ ਹੂਆ ਹੈ॥
Prof. Sahib Singhਜਿਨ੍ਹਾਂ ਦੇ ਮਨ ਵਿਚ (ਪ੍ਰਭੂ ਦੀ ਸਿਫ਼ਤ-ਸਾਲਾਹ ਦੀ) ਬਾਣੀ ਪਿਆਰੀ ਲੱਗਦੀ ਹੈ ਉਹਨਾਂ ਦਾ ਜੀਵਨ ਸੋਹਣਾ ਬਣ ਜਾਂਦਾ ਹੈ।

ਪਦ ਅਰਥ ਮਨਿ = ਮਨ ਵਿਚ। ਭਾਵੈ = ਚੰਗਾ ਲੱਗਦਾ ਹੈ। ਸੁਹਾਇਆ = ਸੋਹਣਾ ਹੋ ਗਿਆ।

SikhNet (Spanish)La Palabra del Precioso Shabd es tan complaciente que la vida de uno es bendecida.

ਭ੍ਰਮਿ ਭ੍ਰਮਿ ਜੋਨਿ ਭੇਖ ਬਹੁ ਕੀਨੑੇ; ਗੁਰਿ ਰਾਖੇ. ਸਚੁ ਪਾਇਆ ॥੧॥ ਰਹਾਉ ॥

bhram bhram jon bhekh bahu keenae; gur raakhe. sach paaeaa |1| rahaau | Ang 1255

Sant Singh KhalsaThe mortal wanders lost in reincarnation, wearing various robes and clothes; when he is saved and protected by the Guru, then he finds the Truth. ||1||Pause||
Manmohan SinghMan rambles and roams in existences, wearing various grabs, but when the Guru saves him, the attains to the True Lord. Pause.
Manmohan Singh (Punjabi)ਇਨਸਾਨ ਅਨੇਕਾਂ ਪੁਸ਼ਾਕਾਂ ਪਹਿਨ, ਜੂਨੀਆਂ ਅੰਦਰ ਭਟਕਦਾ ਅਤੇ ਭਰਮਦਾ ਹੈ, ਪਰੰਤੂ ਜਦ ਗੁਰੂ ਜੀ ਉਸ ਦੀ ਰੱਖਿਆ ਕਰਦੇ ਹਨ, ਉਹ ਸੱਚੇ ਸਾਈਂ ਨੂੰ ਪਾ ਲੈਂਦਾ ਹੈ। ਠਹਿਰਾਉ।
Fareedkot Teekaਭ੍ਰਮ ਕਰ ਕੇ ਭ੍ਰਮਿਓਂ ਹੋਇਓਂ ਨੇ ਜੋਨੀਓਂ ਰੂਪ ਬਹੁਤੇ ਭੇਖ ਧਾਰਨ ਕੀਏ ਹੈਂ ਔਰ ਜੋ ਜਨ ਗੁਰੋਂ ਨੇ ਭ੍ਰਮ ਤੇ ਰਾਖੇ ਹੈਂ ਤਿਨੋਂ ਨੇ ਹੀ (ਸਚੁ) ਸੁਖ ਕੋ ਪਾਇਆ ਹੈ॥੧॥ ਰਹਾਉ ॥
Prof. Sahib Singh(ਪਰ ਸਿਫ਼ਤ-ਸਾਲਾਹ ਵਾਲੀ ਬਾਣੀ ਤੋਂ ਖੁੰਝ ਕੇ) ਅਨੇਕਾਂ ਜੂਨਾਂ ਵਿਚ ਭਟਕ ਭਟਕ ਕੇ ਅਨੇਕਾਂ ਜੂਨਾਂ ਦੇ ਭੇਖ ਧਾਰਦੇ ਰਹੇ (ਭਾਵ, ਜਨਮ ਲੈਂਦੇ ਰਹੇ)। ਜਿਨ੍ਹਾਂ ਦੀ ਰਖਿਆ ਗੁਰੂ ਨੇ ਕੀਤੀ, ਉਹਨਾਂ ਨੂੰ ਸਦਾ ਕਾਇਮ ਰਹਿਣ ਵਾਲਾ ਰੱਬ ਮਿਲ ਪਿਆ ॥੧॥ ਰਹਾਉ ॥

ਪਦ ਅਰਥ ਭ੍ਰਮਿ ਭ੍ਰਮਿ = ਭਟਕ ਭਟਕ ਕੇ। ਗੁਰਿ = ਗੁਰੂ ਨੇ ॥੧॥ ਰਹਾਉ ॥

SikhNet (Spanish)Uno vaga de vientre en vientre, usando miles de atuendos, pero mira, cuando el Guru nos salva, uno llega a la Verdad. (1-Pausa)

ਤੀਰਥਿ. ਤੇਜੁ ਨਿਵਾਰਿ, ਨ ਨੑਾਤੇ; ਹਰਿ ਕਾ ਨਾਮੁ. ਨ ਭਾਇਆ ॥

teerath. tej nivaar, na naate; har kaa naam. na bhaaeaa | Ang 1255

Sant Singh KhalsaHe does not try to wash away his angry passions by bathing at sacred shrines. He does not love the Name of the Lord.
Manmohan SinghAbandoning his wrath, mortal bathes not at the holies and he loves not the God's Name.
Manmohan Singh (Punjabi)ਆਪਣੇ ਗੁੱਸੇ ਨੂੰ ਤਿਆਗ, ਪ੍ਰਾਣੀ ਧਰਮ ਅਸਥਾਨਾਂ ਤੇ ਨਹੀਂ ਨ੍ਹਾਉਂਦਾ ਅਤੇ ਰੱਬ ਦੇ ਨਾਮ ਨੂੰ ਨਹੀਂ ਪਿਆਰਦਾ।
Fareedkot Teeka(ਤੇਜੁ) ਤਮੋਂ ਗੁਣ ਕੋ ਨਿਵਾਰ ਕਰ ਕੇ ਸੋ ਜਨ ਤੀਰਥੋਂ ਮੇਂ ਨ੍ਹਾਏ ਨਹੀਂ ਹੈਂ ਔ ਤਿਨ ਕੇ ਮਨ ਮੇਂ ਹਰੀ ਕਾ ਨਾਮ ਭਾਯਾ ਨਹੀਂ ਹੈ॥
Prof. Sahib Singhਕ੍ਰੋਧ ਦੂਰ ਕਰ ਕੇ ਉਹਨਾਂ ਆਤਮ-ਤੀਰਥ ਉਤੇ ਇਸ਼ਨਾਨ ਨਾਹ ਕੀਤਾ, ਉਹਨਾਂ ਨੂੰ ਪਰਮਾਤਮਾ ਦਾ ਨਾਮ ਪਿਆਰਾ ਨਾਹ ਲੱਗਾ,

ਪਦ ਅਰਥ ਤੀਰਥਿ = ਤੀਰਥ ਉੱਤੇ। ਤੇਜੁ = ਕ੍ਰੋਧ। ਨਿਵਾਰਿ = ਦੂਰ ਕਰ ਕੇ। ਭਾਇਆ = ਚੰਗਾ ਲੱਗਾ।

SikhNet (Spanish)Uno no se baña en los lugares de peregrinaje para enfriar la pasiones, ni para amar el Nombre del Señor,

ਰਤਨ ਪਦਾਰਥੁ. ਪਰਹਰਿ ਤਿਆਗਿਆ; ਜਤ ਕੋ ਤਤ ਹੀ ਆਇਆ ॥

ratan padaarath. parahar tiaagiaa; jat ko tat hee aaeaa | Ang 1255

Sant Singh KhalsaHe abandons and discards the priceless jewel, and he goes back from where he came.
Manmohan SinghHe abandons and forsakes the invaluable wealth of the God's Name and goes to where he had come from.
Manmohan Singh (Punjabi)ਉਹ ਰੱਬ ਦੇ ਨਾਮ ਦੀ ਅਮੋਲਕ ਦੌਲਤ ਨੂੰ ਤਿਆਗ ਤੇ ਛੱਡ ਦਿੰਦਾ ਹੈ ਅਤੇ ਜਿਥੋ ਉਹ ਆਇਆ ਸੀ ਉਕੇ ਨੂੰ ਚਲਿਆ ਜਾਂਦਾ ਹੈ।
Fareedkot Teekaਦੁਖੋਂ ਕੇ ਪਰਹਾਰ ਕਰਨੇਹਾਰਾ ਜੋ ਨਾਮ ਵ ਗਿਆਨ ਰਤਨ ਪਦਾਰਥ ਥਾ ਤਿਸ ਕੋ ਮਨਮੁਖੋਂ ਨੇ ਤਿਆਗਨ ਕਰ ਦੀਆ ਹੈ। ਜਹਾਂ ਤੇ ਆਇਆ ਥਾ ਤਹਾਂ ਹੀ ਗਿਆ, ਭਾਵ ਚੁਰਾਸੀ ਤੇ ਮਾਨੁਖ ਜਨਮ ਮੇਂ ਆਯਾ ਥਾ ਪੁਨਾ ਮੰਦ ਜੂਨੋਂ ਮੇਂ ਚਲਾ ਗਿਆ॥
Prof. Sahib Singh(ਤ੍ਰਿਸ਼ਨਾ-ਅਧੀਨ ਰਹਿ ਕੇ) ਉਹਨਾਂ ਪ੍ਰਭੂ ਦਾ ਅਮੋਲਕ ਨਾਮ ਸਦਾ ਲਈ ਤਿਆਗ ਦਿੱਤਾ, ਜਿਸ ਚੌਰਾਸੀ ਵਿਚੋਂ ਨਿਕਲ ਕੇ ਮਨੁੱਖਾ ਜਨਮ ਵਿਚ ਆਏ ਸਨ, ਉਸੇ ਚੌਰਾਸੀ ਵਿਚ ਮੁੜ ਚਲੇ ਗਏ,

ਪਦ ਅਰਥ ਪਰਹਰਿ = ਦੂਰ ਕਰ ਕੇ। ਜਤ = ਜਿਸ ਪਾਸੇ ਵਲੋਂ। ਤਤ = ਉਸੇ ਪਾਸੇ।

SikhNet (Spanish)así uno pierde la Joya, saliendo por la misma puerta por la que entró.

ਬਿਸਟਾ ਕੀਟ ਭਏ. ਉਤ ਹੀ ਤੇ; ਉਤ ਹੀ ਮਾਹਿ ਸਮਾਇਆ ॥

bisattaa keett bhe. ut hee te; ut hee maeh samaaeaa | Ang 1255

Sant Singh KhalsaAnd so he becomes a maggot in manure, and in that, he is absorbed.
Manmohan SinghOwing to that, he becomes the worm of ordure and in that very ordure he merges.
Manmohan Singh (Punjabi)ਉਸ ਦੇ ਕਾਰਨ, ਉਹ ਗੰਦਗੀ ਦਾ ਕੀੜਾ ਬਣਦਾ ਹੈ ਅਤੇ ਉਸ ਗੰਦਗੀ ਵਿੱਚ ਹੀ ਉਹ ਗਰਕ ਹੋ ਜਾਂਦਾ ਹੈ।
Fareedkot Teeka(ਉਤ) ਉਸੀ ਮਨਮੁਖਤਾ ਕਰਨੇ ਸੇ ਵਿਸਟਾ ਕੇ ਕੀੜੇ ਭਏ ਹੈਂ, ਪੁਨਹ ਉਸੀ ਗਰਭ ਵਾ ਵਿਸ਼ਟਾ ਮੇਂ ਤਿਨ ਮਨਮੁਖੋਂ ਕਾ ਮਨ ਸਮਾਇਆ ਹੈ॥
Prof. Sahib Singhਜਿਵੇਂ ਵਿਸ਼ਟੇ ਦੇ ਕੀੜੇ ਵਿਸ਼ਟੇ ਵਿਚੋਂ ਜੰਮਦੇ ਹਨ, ਤੇ ਵਿਸ਼ਟੇ ਵਿਚ ਹੀ ਮੁੜ ਮਰ ਜਾਂਦੇ ਹਨ।

ਪਦ ਅਰਥ ਉਤ ਹੀ ਤੇ = ਉਸੇ ਕਾਰਨ ਤੋਂ, ਉਸੇ ਕਾਰਨ। ਕੀਟ = ਕੀੜੇ।

SikhNet (Spanish)Así uno se convierte en gusano de lodo y se inmerge de nuevo en el fango.

ਅਧਿਕ ਸੁਆਦ ਰੋਗ ਅਧਿਕਾਈ; ਬਿਨੁ ਗੁਰ ਸਹਜੁ. ਨ ਪਾਇਆ ॥੨॥

adhik suaad rog adhikaaee; bin gur sehaj. na paaeaa |2| Ang 1255

Sant Singh KhalsaThe more he tastes, the more he is diseased; without the Guru, there is no peace and poise. ||2||
Manmohan SinghThe more man enjoys the more he is displeased. Without the Guru, peace is obtained not.
Manmohan Singh (Punjabi)ਜਿੰਨਾ ਜਿਆਦਾ ਬੰਦਾ ਅਨੰਦ ਲੁਟਦਾ ਹੈ, ਉਨਾ ਜਿਆਦਾ ਉਹ ਬੀਮਾਰ ਹੁੰਦਾ ਹੈ। ਗੁਰਾਂ ਦੇ ਬਗੈਰ, ਆਰਾਮ ਪਰਾਪਤ ਨਹੀਂ ਹੁੰਦਾ।
Fareedkot Teekaਬਹੁਤ ਰਸੋਂ ਕੇ ਸ੍ਵਾਦ ਲੈਣੇ ਕਰ ਕੇ ਤਿਨੋਂ ਕੋ ਰੋਗ ਭੀ ਅਧਿਕ ਹੋਤੇ ਹੈਂ, ਕਿਉਂਕਿ ਗੁਰੋਂ ਤੇ ਬਿਨਾਂ ਤਿਨੋਂ ਨੇ ਸ੍ਵੈ ਸਰੂਪ ਕਾ (ਸਹਜੁ) ਗਿਆਨ ਪਾਇਆ ਨਹੀਂ ਹੈ॥੨॥
Prof. Sahib Singh(ਵਿਸ਼ੇ ਵਿਕਾਰਾਂ ਦੇ) ਜਿਤਨੇ ਹੀ ਵਧੀਕ ਸੁਆਦ ਉਹ ਮਾਣਦੇ ਗਏ, ਉਤਨੇ ਹੀ ਵਧੀਕ ਰੋਗ ਉਹਨਾਂ ਨੂੰ ਵਿਆਪਦੇ ਗਏ। ਗੁਰੂ ਦੀ ਸਰਨ ਨਾਹ ਆਉਣ ਕਰ ਕੇ ਉਹਨਾਂ ਨੂੰ ਸ਼ਾਂਤ ਅਵਸਥਾ ਹਾਸਲ ਨਾਹ ਹੋਈ ॥੨॥

ਪਦ ਅਰਥ ਅਧਿਕਾਈ = ਬਹੁਤ। ਸਹਜੁ = ਅਡੋਲ ਅਵਸਥਾ ॥੨॥

SikhNet (Spanish)Mientras más disfruta de los placeres, más dolor tiene, y sin el Guru uno no encuentra la Paz. (2)

ਸੇਵਾ ਸੁਰਤਿ. ਰਹਸਿ ਗੁਣ ਗਾਵਾ; ਗੁਰਮੁਖਿ ਗਿਆਨੁ ਬੀਚਾਰਾ ॥

sevaa surat. rehas gun gaavaa; guramukh giaan beechaaraa | Ang 1255

Sant Singh KhalsaFocusing my awareness on selfless service, I joyfully sing His Praises. As Gurmukh, I contemplate spiritual wisdom.
Manmohan SinghIf I serve God in my mind and sing His praise with joy, then by the Guru's grace, I obtain His comprehension and meditation.
Manmohan Singh (Punjabi)ਜੇਕਰ ਮੈਂ ਆਪਣੇ ਮਨ ਅੰਦਰ ਵਾਹਿਗੁਰੂ ਦੀ ਟਹਿਲ ਕਮਾਵਾਂ ਅਤੇ ਖੁਸ਼ੀ ਨਾਲ ਉਸ ਦਾ ਜੱਸ ਗਾਇਨ ਕਰਾਂ, ਤਾਂ ਗੁਰਾਂ ਦੀ ਦਇਆ ਦੁਆਰਾ ਮੈਂ ਉਸ ਦੀ ਗਿਆਤ ਤੇ ਬੰਦਗੀ ਨੂੰ ਪਾ ਲੈਂਦਾ ਹਾਂ।
Fareedkot Teekaਜਿਨੋਂ ਨੇ (ਸੁਰਤਿ) ਸ੍ਰੇਸ਼ਟ ਪ੍ਰੀਤੀ ਕਰ ਸਤਿਗੁਰੋਂ ਕੀ ਸੇਵਾ ਕਰੀ ਹੈ ਔਰ (ਰਹਸਿ) ਪ੍ਰੇਮ ਕਰ ਹਰੀ ਕੇ ਗੁਣੋਂ ਕੋ ਗਾਇਆ ਹੈ, ਤਿਨ ਗੁਰਮੁਖੋਂ ਨੇ ਵੀਚਾਰ ਕਰ ਗਿਆਨ ਕੌ ਪਾਇਆ ਹੈ॥
Prof. Sahib Singh(ਮਿਹਰ ਕਰ) ਮੇਰੀ ਸੁਰਤ ਤੇਰੀ ਸੇਵਾ (-ਭਗਤੀ) ਵਿਚ ਟਿਕੀ ਰਹੇ, ਪੂਰਨ ਆਨੰਦ ਵਿਚ ਟਿੱਕ ਕੇ ਮੈਂ ਤੇਰੇ ਗੁਣ ਗਾਂਦਾ ਰਹਾਂ; ਗੁਰੂ ਦੀ ਸਰਨ ਪੈ ਕੇ ਮੈਂ ਸਦਾ ਇਹ ਵਿਚਾਰ ਕਰਦਾ ਰਹਾਂ ਕਿ ਤੇਰੇ ਨਾਲ ਮੇਰੀ ਡੂੰਘੀ ਸਾਂਝ ਬਣੀ ਰਹੇ।

ਪਦ ਅਰਥ ਰਹਸਿ = ਰਹਸ ਵਿਚ, ਪੂਰਨ ਖਿੜਾਉ ਵਿਚ। ਗਾਵਾ = ਗਾਵਾਂ, ਮੈਂ ਗਾਵਾਂ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਗਿਆਨੁ = ਪਰਮਾਤਮਾ ਨਾਲ ਡੂੰਘੀ ਸਾਂਝ। ਬੀਚਾਰਾ = ਮੈਂ ਵਿਚਾਰ ਕਰਾਂ।

SikhNet (Spanish)Si me conservo en el Servicio de Dios en mi mente conciente, si recito Su Alabanza con toda Dicha y medito en la Sabiduría de Dios a través de la Palabra del Guru,

ਖੋਜੀ ਉਪਜੈ. ਬਾਦੀ ਬਿਨਸੈ; ਹਉ ਬਲਿ ਬਲਿ. ਗੁਰ ਕਰਤਾਰਾ ॥

khojee upajai. baadee binasai; hau bal bal. gur karataaraa | Ang 1255

Sant Singh KhalsaThe seeker comes forth, and the debater dies down; I am a sacrifice, a sacrifice to the Guru, the Creator Lord.
Manmohan SinghThe seeker of God flowers and the debater*** perishes. I am a sacrifice, a sacrifice unto my great Creator-Lord.
Manmohan Singh (Punjabi)ਰੱਬ ਦਾ ਢੁੰਡਾਉ ਪ੍ਰਫੁਲਤ ਹੁੰਦਾ ਹੈ ਅਤੇ ਝਗੜਾਲੂ ਬਰਬਾਦ ਹੋ ਜਾਂਦਾ ਹੈ। ਆਪਣੇ ਵਿਸ਼ਾਲ ਸਿਰਜਣਹਾਰ-ਸੁਆਮੀ ਤੋਂ ਮੈਂ ਘੋਲੀ ਘੋਲੀ ਜਾਂਦਾ ਹਾਂ।
Fareedkot Teekaਜੋ ਗੁਰ ਉਪਦੇਸ਼ ਕੇ (ਖੋਜੀ) ਵੀਚਾਰ ਕਰਨੇਹਾਰੇ ਹੈਂ, ਸੋ ਦੁਖੋਂ ਸੇ (ਉਪਜੈ) ਉਬਰੇ ਹੈਂ ਔਰ ਜੋ ਗੁਰੋਂ ਸਾਥ (ਬਾਦੀ) ਵੈਰ ਵਿਰੋਧ ਕਰਨੇ ਵਾਲੇ ਹੈਂ, ਸੋ ਦੁਖੋਂ ਮੇਂ ਬਿਨਸੇ ਹੈਂ। ਤਾਂ ਤੇ ਐਸੇ ਸਤਿਗੁਰ ਜੋ ਕਰਤਾਰ ਰੂਪ ਹੈਂ ਤਿਨੋਂ ਪਰ ਮੈਂ ਮਨ ਬਾਣੀ ਕਰ ਬਲਿਹਾਰਨੇ ਜਾਤਾ ਹੂੰ॥
Prof. Sahib Singhਹੇ ਮੇਰੇ ਗੁਰੂ! ਹੇ ਮੇਰੇ ਕਰਤਾਰ! ਮੈਂ ਤੈਥੋਂ ਕੁਰਬਾਨ ਜਾਂਦਾ ਹਾਂ। (ਤੇਰੇ ਨਾਲ ਡੂੰਘੀ ਜਾਣ ਪਛਾਣ ਦੇ ਜਤਨ) ਖੋਜਣ ਵਾਲਾ ਮਨੁੱਖ ਆਤਮਕ ਜੀਵਨ ਵਿਚ ਜਨਮ ਲੈ ਲੈਂਦਾ ਹੈ, ਪਰ (ਨਿੱਤ ਮਾਇਆ ਦੇ) ਝਗੜੇ ਕਰਨ ਵਾਲਾ ਜੀਵ ਆਤਮਕ ਮੌਤੇ ਮਰ ਜਾਂਦਾ ਹੈ।

ਪਦ ਅਰਥ ਖੋਜੀ = ਖੋਜ ਕਰਨ ਵਾਲਾ। ਉਪਜੈ = ਜੰਮ ਪੈਂਦਾ ਹੈ, ਆਤਮਕ ਜੀਵਨ ਵਿਚ ਜੰਮ ਪੈਂਦਾ ਹੈ। ਬਾਦੀ = ਝਗੜਾਲੂ। ਬਿਨਸੈ = ਆਤਮਕ ਮੌਤੇ ਮਰਦਾ ਹੈ। ਹਉ = ਮੈਂ। ਬਲਿ = ਬਲਿਹਾਰ, ਕੁਰਬਾਨ। ਗੁਰ ਕਰਤਾਰਾ = ਹੇ ਗੁਰੂ! ਹੇ ਕਰਤਾਰ!

SikhNet (Spanish)el buscador sale adelante. El que vive en la contienda muere, mi vida es un ofrecimiento, uno ofrecimiento al Guru,

ਹਮ ਨੀਚ ਹੋੁਤੇ, ਹੀਣਮਤਿ ਝੂਠੇ; ਤੂ. ਸਬਦਿ ਸਵਾਰਣਹਾਰਾ ॥

ham neech huote, heenamat jhootthe; too. sabad savaaranahaaraa | Ang 1255

Sant Singh KhalsaI am low and wretched, with shallow and false understanding; You embellish and exalt me through the Word of Your Shabad.
Manmohan SinghI am groveling, low and of false understanding. Thou embellish me with Thy Name.
Manmohan Singh (Punjabi)ਮੈਂ ਅਧਮ, ਨੀਵਾਂ ਅਤੇ ਕੂੜੀ ਸਮਝ ਵਾਲਾ ਹਾਂ। ਆਪਣੇ ਨਾਮ ਨਾਲ ਤੂੰ ਮੈਨੂੰ ਸ਼ਸ਼ੋਭਤ ਕਰਦਾ ਹੈ।
Fareedkot Teekaਤਾਂ ਤੇ ਹੇ ਸਤਿਗੁਰੋ! ਹਮ ਨੀਚੋਂ ਤੇ (ਹੀਣ) ਨੀਚ ਮਤ ਕੇ ਝੂਠੇ ਹੈਂ ਔਰ ਤੂੰ ਹਮ ਕੋ ਅਪਨਾ (ਸਬਦੁ) ਉਪਦੇਸ ਦੇ ਕਰ ਸਵਾਰਨੇਹਾਰਾ ਹੈਂ, ਭਾਵ ਇਹ ਉਤਮ ਔ ਸਚੇ ਕਰਨੇਹਾਰਾ ਹੈਂ॥
Prof. Sahib Singhਹੇ ਪ੍ਰਭੂ! ਅਸੀਂ (ਤ੍ਰਿਸ਼ਨਾ ਵਿਚ ਫਸ ਕੇ ਬੜੇ) ਨੀਵੇਂ ਜੀਵਨ ਵਾਲੇ ਹੋ ਚੁਕੇ ਹਾਂ, ਅਸੀਂ ਮੂਰਖ ਹਾਂ, ਅਸੀਂ ਝੂਠੇ ਪਦਾਰਥਾਂ ਵਿਚ ਫਸੇ ਪਏ ਹਾਂ; ਪਰ ਤੂੰ (ਆਪਣੀ ਸਿਫ਼ਤ-ਸਾਲਾਹ ਦੀ) ਬਾਣੀ ਵਿਚ (ਜੋੜ ਕੇ) ਸਾਡਾ ਜੀਵਨ ਸਵਾਰਨ ਦੇ ਸਮਰੱਥ ਹੈਂ।

ਪਦ ਅਰਥ ਹਤੇ = ਸਾਂ, ਹੁੰਦੇ ਸਾਂ (ਨੋਟ: ਅੱਖਰ 'ਹ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਹੋਤੇ' ਹੈ, ਇਥੇ 'ਹੁਤੇ' ਪੜ੍ਹਨਾ ਹੈ)। ਹੀਣ ਮਤਿ = ਮੱਤ ਹੀਣ, ਮੂਰਖ।

SikhNet (Spanish)al Señor Creador. Oh Dios, somos bajas piltrafas humanas, con una mente falsa e ignorante, eres Tú Quien embellece nuestra vida con Tu Palabra de Shabd y cuando los seres humanos conocen su Ser Superior,

ਆਤਮ ਚੀਨਿ. ਤਹਾ ਤੂ ਤਾਰਣ; ਸਚੁ ਤਾਰੇ ਤਾਰਣਹਾਰਾ ॥੩॥

aatam cheen. tahaa too taaran; sach taare taaranahaaraa |3| Ang 1255

Sant Singh KhalsaAnd wherever there is self-realization, You are there; O True Lord Savior, You save us and carry us across. ||3||
Manmohan SinghWherever there is self-realisation, there Thou are, O True Rescuer. The Emancipator emancipates the mortals.
Manmohan Singh (Punjabi)ਜਿਥੇ ਕਿਤੇ ਸਵੈ-ਗਿਆਤ ਹੈ, ਉਥੇ ਤੂੰ ਹੈ, ਹੇ ਸੱਚੇ ਰੱਖਿਅਕ! ਪਾਰ ਉਤਾਰਾ ਕਰਨ ਵਾਲਾ ਹੀ ਪ੍ਰਾਣੀਆਂ ਦਾ ਪਾਰ ਉਤਾਰਾ ਕਰਦਾ ਹੈ।
Fareedkot Teekaਜਹਾਂ ਆਤਮ (ਚੀਨਿ) ਗਿਆਤ ਹੈ ਤਹਾਂ ਤੂੰ ਇਸਥਿਤ ਹੈਂ। ਤਾਂ ਤੇ ਹੇ ਤਾਰਣੇਹਾਰਾ! (ਤਾਰਣ) ਜਹਾਜ ਰੂਪ ਸਚਾ ਨਾਮ ਦੇ ਕਰ ਸਰਬ ਜੀਵ ਤੁਮ ਨੇ ਹੀ ਤਾਰੇ ਹੈਂ॥੩॥
Prof. Sahib Singhਜਿਥੇ ਆਪੇ ਦੀ ਵਿਚਾਰ ਹੁੰਦੀ ਹੈ, ਉਥੇ ਤੂੰ (ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ) ਬਚਾਣ ਲਈ ਆ ਬਹੁੜਦਾ ਹੈਂ। ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਤਾਰਨ ਦੇ ਸਮਰੱਥ ਹੈਂ, (ਸਾਨੂੰ) ਤਾਰ ਲੈ ॥੩॥

ਪਦ ਅਰਥ ਆਤਮ = ਆਤਮਾ, ਆਪਣਾ ਆਪ ॥੩॥

SikhNet (Spanish)ahí está Tu Presencia, oh Emancipador Verdadero, para liberarnos. (3)

ਬੈਸਿ ਸੁਥਾਨਿ. ਕਹਾਂ ਗੁਣ ਤੇਰੇ; ਕਿਆ ਕਿਆ ਕਥਉ ਅਪਾਰਾ ॥

bais suthaan. kahaan gun tere; kiaa kiaa kthau apaaraa | Ang 1255

Sant Singh KhalsaWhere should I sit to chant Your Praises; which of Your Infinite Praises should I chant?
Manmohan SinghSeated on a good place I utter Thy praise, O Lord which of Thine infinite praises should I utter?
Manmohan Singh (Punjabi)ਚੰਗੀ ਥਾਂ ਤੇ ਬੈਠ ਕੇ ਮੈਂ ਤੇਰੀ ਕੀਰਤੀ ਉਚਾਰਨ ਕਰਦਾ ਹਾਂ, ਹੇ ਸਾਈਂ! ਤੇਰੀਆਂ ਬੇਅੰਤ ਕੀਰਤੀਆਂ ਮੈਂ ਕਿਹੜੀਆਂ ਕਿਹੜੀਆਂ ਉਚਾਰਨ ਕਰਾਂ?
Fareedkot Teekaਸਤਿਸੰਗ ਰੂਪੀ ਸ੍ਰੇਸ਼ਟ ਅਸਥਾਨ ਮੇਂ ਬੈਠ ਕਰ ਕੇ ਤੇਰੇ ਗੁਣੋਂ ਕੋ ਮੈਂ ਕਹੂੰ, ਪਰੰਤੂ ਤਿਨ ਅਪਾਰ ਗੁਣੋਂ ਕੋ ਕਿਆ ਕਿਆ ਕਥਨ ਕਰੂੰ, ਭਾਵ ਇਹ ਤੇਰੇ ਗੁਣ ਕਥਨ ਨਹੀਂ ਕਰੇ ਜਾਤੇ ਹੈਂ॥
Prof. Sahib Singh(ਹੇ ਪ੍ਰਭੂ! ਮਿਹਰ ਕਰ) ਸਤਸੰਗ ਵਿਚ ਟਿੱਕ ਕੇ ਮੈਂ ਤੇਰੇ ਗੁਣ ਗਾਂਦਾ ਰਹਾਂ। ਪਰ ਤੂੰ ਬੇਅੰਤ ਹੈਂ, ਤੇਰੇ ਸਾਰੇ ਗੁਣ ਮੈਂ ਬਿਆਨ ਨਹੀਂ ਕਰ ਸਕਦਾ।

ਪਦ ਅਰਥ ਬੈਸਿ = ਬੈਠ ਕੇ, ਟਿੱਕ ਕੇ। ਸੁ ਥਾਨਿ = ਸ੍ਰੇਸ਼ਟ ਥਾਂ ਵਿਚ, ਸਤਸੰਗ ਵਿਚ। ਕਹਾਂ = ਮੈਂ ਆਖਾਂ। ਕਿਆ ਕਿਆ = ਕੇਹੜੇ ਕੇਹੜੇ? ਕਥਉ = ਮੈਂ ਕਹਿ ਸਕਦਾ ਹਾਂ।

SikhNet (Spanish)¿Qué tipo de lugar Te puede complacer para que me siente a recitar Tu Alabanza?

ਅਲਖੁ. ਨ ਲਖੀਐ, ਅਗਮੁ ਅਜੋਨੀ; ਤੂੰ ਨਾਥਾਂ ਨਾਥਣਹਾਰਾ ॥

alakh. na lakheeai, agam ajonee; toon naathaan naathanahaaraa | Ang 1255

Sant Singh KhalsaThe Unknown cannot be known; O Inaccessible, Unborn Lord God, You are the Lord and Master of masters.
Manmohan SinghThou, O Unfathomable, Unborn and Unknowable Lord can be known not, Thou are the Subduer of the great masters.
Manmohan Singh (Punjabi)ਤੂੰ ਹੇ ਅਥਾਹ, ਅਜਨਮੇ ਅਤੇ ਅਗਾਧ ਸੁਆਮੀ! ਜਾਣਿਆ ਨਹੀਂ ਜਾ ਸਕਦਾ। ਤੂੰ ਵਡਿਆ ਮਾਲਕਾਂ ਨੂੰ ਕਾਬੂ ਕਰਨ ਵਾਲਾ ਹੈ।
Fareedkot Teekaਹੇ ਮਨ ਬਾਣੀ ਸੇ ਅਗੰਮ ਅਜੋਨੀ ਅਲਖ ਸਰੂਪ! ਤੁਝ ਕੋ ਲਖ ਨਹੀਂ ਸਕੀਤਾ ਹੈ, ਪੁਨਹ ਤੂੰ ਸਰਬ ਕੇ ਨਥਣੇਹਾਰਾ ਅਰਥਾਤ ਅਪਨੇ ਅਧੀਨ ਕਰਨੇਹਾਰਾ ਸਰਬ ਕਾ ਨਾਥ ਹੈਂ॥
Prof. Sahib Singhਤੂੰ ਅਲੱਖ ਹੈਂ, ਤੂੰ ਬਿਆਨ ਤੋਂ ਪਰੇ ਹੈਂ, ਤੂੰ ਅਪਹੁੰਚ ਹੈਂ, ਤੂੰ ਜੂਨਾਂ ਤੋਂ ਰਹਿਤ ਹੈਂ। ਤੂੰ (ਵੱਡੇ ਵੱਡੇ) ਨਾਥ ਅਖਵਾਣ ਵਾਲਿਆਂ ਨੂੰ ਭੀ ਆਪਣੇ ਵੱਸ ਵਿਚ ਰੱਖਣ ਵਾਲਾ ਹੈਂ।

ਪਦ ਅਰਥ ਨਾਥਣਹਾਰਾ = ਨੱਥ ਕੇ ਰੱਖਣ ਵਾਲਾ, ਆਪਣੇ ਵੱਸ ਵਿਚ ਰੱਖਣ ਵਾਲਾ।

SikhNet (Spanish)y ¿cuál de Tus Méritos Infinitos podría yo recitar? Pues eres Insondable, Incognoscible, no Encarnado

ਕਿਸੁ ਪਹਿ ਦੇਖਿ, ਕਹਉ ਤੂ ਕੈਸਾ; ਸਭਿ ਜਾਚਕ. ਤੂ ਦਾਤਾਰਾ ॥

kis peh dekh, khau too kaisaa; sabh jaachak. too daataaraa | Ang 1255

Sant Singh KhalsaHow can I compare You to anyone else I see? All are beggars - You are the Great Giver.
Manmohan SinghSeeing Thee, to whom should I say what Thou are like? All are Thine mumpers and Thou alone are the Giver, O Lord.
Manmohan Singh (Punjabi)ਤੈਨੂੰ ਵੇਖ ਕੇ ਮੈਂ ਕਿਸ ਨੂੰ ਦੱਸਾਂ ਕਿ ਤੂੰ ਕਿਹੋ ਜਿਹਾ ਹੈ? ਸਾਰੇ ਹੀ ਤੇਰੇ ਮੰਗਤੇ ਹਨ ਅਤੇ ਕੇਵਲ ਤੂੰ ਹੀ ਦੇਣ ਵਾਲਾ ਹੈ।
Fareedkot Teekaਤੇਰੇ ਸ੍ਵਰੂਪ ਕੋ ਦੇਖ ਕਰ ਕਿਸ ਕੇ ਪਾਸ ਕਹੋਂ: ਤੂੰ ਕੈਸਾ ਹੈਂ? ਸਰਬ ਜੀਵ ਤੇਰੇ ਜਾਚਕ ਹੈਂ ਔਰ ਤੂੰ ਸਰਬ ਕਾ ਦਾਤਾਰ ਹੈਂ॥
Prof. Sahib Singh(ਹੇ ਪ੍ਰਭੂ! ਤੇਰੀ ਰਚਨਾ ਨੂੰ) ਵੇਖ ਕੇ ਮੈਂ ਕਿਸੇ ਅੱਗੇ ਇਹ ਆਖਣ ਜੋਗਾ ਨਹੀਂ ਹਾਂ ਕਿ ਤੂੰ ਕਿਹੋ ਜਿਹਾ ਹੈਂ (ਭਾਵ, ਸਾਰੇ ਸੰਸਾਰ ਵਿਚ ਤੇਰੇ ਵਰਗਾ ਕੋਈ ਨਹੀਂ ਹੈ)। ਸਾਰੇ ਜੀਵ (ਤੇਰੇ ਦਰ ਦੇ) ਮੰਗਤੇ ਹਨ, ਤੂੰ ਸਭ ਨੂੰ ਦਾਤਾਂ ਦੇਣ ਵਾਲਾ ਹੈਂ।

ਪਦ ਅਰਥ ਕਿਸੁ ਪਹਿ ਕਹਉ = ਕਿਸ ਦੇ ਪਾਸ ਮੈਂ ਆਖਾਂ? ਦੇਖਿ = ਵੇਖ ਕੇ। ਸਭਿ = ਸਾਰੇ। ਜਾਚਕੁ = ਮੰਗਤੇ।

SikhNet (Spanish)y el Maestro de los maestros divinos ¿Con quien Te podría comparar, cuando todos Te buscan y eres Tú el Único Dador?

ਭਗਤਿਹੀਣੁ ਨਾਨਕੁ. ਦਰਿ ਦੇਖਹੁ; ਇਕੁ ਨਾਮੁ ਮਿਲੈ ਉਰਿ ਧਾਰਾ ॥੪॥੩॥

bhagatiheen naanak. dar dekhahu; ik naam milai ur dhaaraa |4|3| Ang 1255

Sant Singh KhalsaLacking devotion, Nanak looks to Your Door; please bless him with Your One Name, that he may enshrine it in his heart. ||4||3||
Manmohan SinghLacking devotion, Nanak is looking towards Thy door, O Lord, Bless Thou him with Thine One Name, that he may enshrine it in his mind.
Manmohan Singh (Punjabi)ਅਨੁਰਾਗ-ਰਹਿਤ ਨਾਨਕ ਤੇਰੇ ਬੂਹੇ ਵਲ ਤੱਕ ਰਿਹਾ ਹੈ, ਹੇ ਪ੍ਰਭੂ! ਤੂੰ ਉਸ ਨੂੰ ਆਪਣਾ ਇਕ ਨਾਮ ਪਰਦਾਨ ਕਰ, ਤਾਂ ਜੋ ਉਹ ਇਸ ਨੂੰ ਆਪਣੇ ਹਿਰਦੇ ਅੰਦਰ ਟਿਕਾਈ ਰੱਖੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਭਗਤ ਹੀਣ ਤੇਰੇ ਦਰ ਕੌ ਦੇਖ ਰਹਾ ਹੂੰ। ਏਕ ਨਾਮ ਮੁਝ ਕੋ ਮਿਲੈ ਜਿਸ ਨਾਮ ਕਾ ਪ੍ਰੇਮ ਮੈਨੇ ਰਿਦੇ ਬੀਚ ਧਾਰਿਆ ਹੂਆ ਹੈ॥੪॥੩॥
Prof. Sahib Singh(ਹੇ ਪ੍ਰਭੂ!) ਤੇਰੀ ਭਗਤੀ ਤੋਂ ਖੁੰਝਿਆ ਹੋਇਆ (ਤੇਰਾ ਦਾਸ) ਨਾਨਕ (ਤੇਰੇ) ਦਰ ਤੇ (ਆ ਡਿੱਗਾ ਹੈ, ਇਸ ਉਤੇ) ਮਿਹਰ ਦੀ ਨਿਗਾਹ ਕਰ। (ਹੇ ਪ੍ਰਭੂ!) ਮੈਨੂੰ ਤੇਰਾ ਨਾਮ ਮਿਲ ਜਾਏ, ਮੈਂ (ਇਸ ਨਾਮ ਨੂੰ ਆਪਣੇ) ਸੀਨੇ ਵਿਚ ਪ੍ਰੋ ਰੱਖਾਂ ॥੪॥੩॥

ਪਦ ਅਰਥ ਹੀਣੁ = ਸੱਖਣਾ, ਖ਼ਾਲੀ। ਦਰਿ = ਦਰ ਤੇ। ਦੇਖਹੁ = ਧਿਆਨ ਕਰੋ, ਮਿਹਰ ਦੀ ਨਿਗਾਹ ਕਰੋ। ਉਰਿ = ਹਿਰਦੇ ਵਿਚ। ਧਾਰਾ = ਧਾਰਾਂ, ਮੈਂ ਟਿਕਾ ਰੱਖਾਂ ॥੪॥੩॥

SikhNet (Spanish)Oh, Nanak está privado de Tu Devoción, pero está postrado a Tu Puerta añorando ser bendecido con Tu Nombre. (4-3)
Answers quote the Granth verbatim with Ang citations. AI commentary is not Gurbani and not a religious ruling.