ੴ

ਸਿੱਖਬਾਣੀ · SikhBani

ਪਰ ਦਾਰਾ ਪਰ ਧਨੁ ਪਰ ਲੋਭਾ ਹਉਮੈ ਬਿਖੈ ਬਿਕਾਰ ॥

par daaraa par dhan par lobhaa haumai bikhai bikaar
Guru Nanak Dev Ji ਗੁਰੂ ਨਾਨਕ ਦੇਵ ਜੀ · Raag Malaar · Ang 1255, 1256 · 11 lines
Translations

ਮਹਲਾ ੧ ਮਲਾਰ ॥

mahalaa 1 malaar | Ang 1255

Sant Singh KhalsaFirst Mehl, Malaar:
Manmohan Singh1st Guru Malar.
Manmohan Singh (Punjabi)ਪਹਿਲੀ ਪਾਤਿਸ਼ਾਹੀ ਮਲਾਰ।
SikhNet (Spanish)Malhar, Mejl Guru Nanak, Primer Canal Divino.

ਪਰ ਦਾਰਾ. ਪਰ ਧਨੁ, ਪਰ ਲੋਭਾ; ਹਉਮੈ ਬਿਖੈ ਬਿਕਾਰ ॥

par daaraa. par dhan, par lobhaa; haumai bikhai bikaar | Ang 1255

Sant Singh KhalsaOthers' wives, others' wealth, greed, egotism, corruption and poison;
Manmohan SinghAttraction to another's woman or wealth, excessive avarice, the poisonous sin of self-conceit,
Manmohan Singh (Punjabi)ਤੂੰ ਹੋਰਨਾਂ ਦੀ ਇਸਤਰੀ, ਹੋਰਨਾਂ ਦੀ ਦੌਲਤ, ਪਰਮ ਲਾਲਚ, ਸਵੈ-ਹੰਗਤਾ ਦੇ ਜ਼ਹਿਰੀਲੇ ਪਾਪ,
Fareedkot Teekaਹੇ ਭਾਈ! ਪਰ ਧਨ ਔ ਪਰ ਇਸਤ੍ਰੀ, ਪਰਾਏ ਪਦਾਰਥੋਂ ਕੇ ਲੋਭ ਔ ਹਉਮੈਂ ਆਦੀ ਵਿਖੇ ਵਿਕਾਰੋਂ ਕੋ ਤਿਆਗ॥
Prof. Sahib Singh(ਜੇਹੜਾ ਮਨੁੱਖ ਗੁਰੂ ਦਾ ਸ਼ਬਦ ਹਿਰਦੇ ਵਿਚ ਵਸਾਂਦਾ ਹੈ ਤੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਹਾਸਲ ਕਰਦਾ ਹੈ, ਉਹ) ਪਰਾਈ ਇਸਤ੍ਰੀ (ਦਾ ਸੰਗ), ਪਰਾਇਆ ਧਨ, ਬਹੁਤ ਲਾਲਚ, ਹਉਮੈ, ਵਿਸ਼ਿਆਂ (ਵਾਲੀ ਰੁਚੀ), ਮੰਦੇ ਕਰਮ,

ਪਦ ਅਰਥ ਦਾਰਾ = ਇਸਤ੍ਰੀ। ਧਨੁ = ਪਦਾਰਥ, ਮਾਲ। ਬਿਖੈ = ਵਿਸ਼ੇ। ਬਿਕਾਰ = ਮੰਦੇ ਕੰਮ।

SikhNet (Spanish)Uno desea a la pareja de otro y sus riquezas, y vive en la aflicción y en la maldad de su propio ego.

ਦੁਸਟ ਭਾਉ ਤਜਿ ਨਿੰਦ ਪਰਾਈ; ਕਾਮੁ ਕ੍ਰੋਧੁ ਚੰਡਾਰ ॥੧॥

dusatt bhaau taj nind paraaee; kaam krodh chanddaar |1| Ang 1255

Sant Singh Khalsaevil passions, slander of others, sexual desire and anger - give up all these. ||1||
Manmohan Singhevil inclinations, other's slander and the pariahs of lust and wrath; should all be give up.
Manmohan Singh (Punjabi)ਮੰਦੀਆਂ ਰੁਚੀਆਂ ਹੋਰਨਾਂ ਦੀ ਬਦਖੋਈ ਅਤੇ ਵਿਸ਼ੇ ਭੋਗ ਤੇ ਗੁੱਸੇ ਦੇ ਚੰਡਾਲਾਂ ਨੂੰ ਤਿਆਗ ਦੇ।
Fareedkot Teekaਪੁਨਹ ਦੁਸ਼ਟ ਸੁਭਾਵ ਔ ਪਰ ਨਿੰਦਾ ਕੌ ਤਜ ਕਰ ਕੇ ਕਾਮ, ਕ੍ਰੋਧ ਆਦੀ ਮਹਾਂ ਚੰਡਾਲੋਂ ਕੋ ਤਿਆਗ॥੧॥
Prof. Sahib Singhਭੈੜੀ ਨੀਅਤ, ਪਰਾਈ ਨਿੰਦਿਆ, ਕਾਮ ਅਤੇ ਚੰਡਾਲ ਕ੍ਰੋਧ-ਇਹ ਸਭ ਕੁਝ ਤਿਆਗ ਦੇਂਦਾ ਹੈ ॥੧॥

ਪਦ ਅਰਥ ਦੁਸਟ ਭਾਉ = ਮੰਦੀ ਨੀਅਤ। ਤਜਿ = ਤਜੈ, ਤਿਆਗਦਾ ਹੈ। ਚੰਡਾਰ = ਚੰਡਾਲ ॥੧॥

SikhNet (Spanish)Deja ya tu ego negativo y tu actitud calumniadora, oh ser humano, deja también la bajeza de tu lujuria y tus furias y enojos. (1)

ਮਹਲ ਮਹਿ ਬੈਠੇ; ਅਗਮ ਅਪਾਰ ॥

mehal meh baitthe; agam apaar | Ang 1255

Sant Singh KhalsaThe Inaccessible, Infinite Lord is sitting in His Mansion.
Manmohan SinghIn the mansion is reclining the Inaccessible and Infinite Lord.
Manmohan Singh (Punjabi)ਮੰਦਰ ਅੰਦਰ ਪਹੁੰਚ ਤੋਂ ਪਰੇ ਅਤੇ ਬੇਅੰਤ ਪ੍ਰਭੂ ਬਿਰਾਜਮਾਨ ਹੋ ਰਿਹਾ ਹੈ।
Fareedkot Teekaਹੇ ਭਾਈ! ਇਸ ਸਰੀਰ ਰੂਪੀ ਮਹਲ ਮੇਂ ਬੈਠੇ ਹੀ ਅਗਮ ਅਪਾਰ ਕੋ ਪਾਵੇਗਾ॥
Prof. Sahib Singhਅਪਹੁੰਚ ਤੇ ਬੇਅੰਤ ਪ੍ਰਭੂ ਜੀ ਹਰੇਕ ਸਰੀਰ ਵਿਚ ਬੈਠੇ ਹੋਏ ਹਨ (ਮੌਜੂਦ ਹਨ),

ਪਦ ਅਰਥ ਮਹਲ = ਸਰੀਰ। ਅਗਮ = ਅਪਹੁੰਚ। ਅਪਾਰ = ਬੇਅੰਤ।

SikhNet (Spanish)En tu propia mansión habita el Mismo Dios Infinito e Insondable.

ਭੀਤਰਿ ਅੰਮ੍ਰਿਤੁ ਸੋਈ ਜਨੁ ਪਾਵੈ; ਜਿਸੁ ਗੁਰ ਕਾ ਸਬਦੁ ਰਤਨੁ ਆਚਾਰ ॥੧॥ ਰਹਾਉ ॥

bheetar amrit soee jan paavai; jis gur kaa sabad ratan aachaar |1| rahaau | Ang 1255

Sant Singh KhalsaThat humble being, whose conduct is in harmony with the jewel of the Guru's Shabad, obtains the Ambrosial Nectar. ||1||Pause||
Manmohan SinghThat man alone obtains the Name-Nectar in his mind, whose conduct is according to the jewel of the Guru's instruction. Pause.
Manmohan Singh (Punjabi)ਕੇਵਲ ਉਹ ਪ੍ਰਾਣੀ ਹੀ ਆਪਣੇ ਮਨ ਅੰਦਰ ਨਾਮ ਦੇ ਆਬਿਇਸਾਤ ਨੂੰ ਪਾਉਂਦਾ ਹੈ, ਜਿਸ ਦਾ ਚਾਲਚਲਨ ਗੁਰਾਂ ਦੇ ਉਪਦੇਸ਼ ਦੇ ਹੀਰੇ ਦੇ ਅਨੁਕੂਲ ਹੈ। ਠਹਿਰਾਉ।
Fareedkot Teekaਪਰੰਤੂ ਇਸ ਸਰੀਰ ਕੇ ਭੀਤਰ ਅੰਮ੍ਰਿਤ ਰੂਪ ਪਰਮੇਸਰ ਕੋ ਸੋਈ ਜਨ ਪਾਵਤਾ ਹੈ ਜਿਸ ਨੇ ਗੁਰੋਂ ਕੇ ਸਬਦ ਰੂਪੀ ਰਤਨ ਕੋ ਧਾਰਨੇ ਕਾ ਹੀ (ਆਚਾਰ) ਕਰਤਬ ਕੀਆ ਹੈ॥੧॥ ਰਹਾਉ ॥
Prof. Sahib Singhਪਰ ਉਹੀ ਮਨੁੱਖ ਪ੍ਰਭੂ ਜੀ ਦਾ ਨਾਮ-ਅੰਮ੍ਰਿਤ ਹਾਸਲ ਕਰਦਾ ਹੈ ਜਿਸ ਦੀ ਨਿੱਤ ਦੀ ਕ੍ਰਿਆ ਗੁਰੂ ਦਾ ਸ੍ਰੇਸ਼ਟ ਸ਼ਬਦ (ਆਪਣੇ ਅੰਦਰ ਵਸਾਣਾ) ਹੋ ਜਾਏ ॥੧॥ ਰਹਾਉ ॥

ਪਦ ਅਰਥ ਭੀਤਰਿ = (ਹਿਰਦੇ ਦੇ) ਅੰਦਰ। ਸਬਦੁ ਰਤਨੁ = ਰਤਨੁ ਸਬਦੁ, ਸ੍ਰੇਸ਼ਟ ਸ਼ਬਦ। ਆਚਾਰ = ਨਿੱਤ ਦੀ ਕ੍ਰਿਆ, ਨਿੱਤ ਦਾ ਆਹਰ ॥੧॥ ਰਹਾਉ ॥

SikhNet (Spanish)Pero sólo obtiene el Néctar interior quien ha cultivado la Joya del Nombre del Señor. (1-Pausa)

ਦੁਖ ਸੁਖ ਦੋਊ. ਸਮ ਕਰਿ ਜਾਨੈ; ਬੁਰਾ ਭਲਾ ਸੰਸਾਰ ॥

dukh sukh doaoo. sam kar jaanai; buraa bhalaa sansaar | Ang 1256

Sant Singh KhalsaHe sees pleasure and pain as both the same, along with good and bad in the world.
Manmohan SinghHe considers both pain and pleasure and bad and good of the world as the same.
Manmohan Singh (Punjabi)ਉਹ ਦੋਨੋ ਪੀੜ ਤੇ ਖੁਸ਼ੀ ਅਤੇ ਜਗਤ ਦੇ ਮੰਦੇ ਅਤੇ ਚੰਗੇ ਨੂੰ ਇਕ ਸਮਾਨ ਖਿਆਲ ਕਰਦਾ ਹੈ।
Fareedkot Teekaਪੁਨਾ ਵਹੁ ਦੁਖ ਸੁਖ ਦੋਨੋਂ ਕੋ ਸਮ ਕਰ ਕੇ ਜਾਨਤੇ ਹੈਂ ਔਰ ਸੰਸਾਰ ਮੇਂ ਬੁਰਾ ਕਰਮ ਤਿਆਗ ਕਰ ਭਲਾ ਕਰਮ ਹੀ ਕਰਤੇ ਹੈਂ, ਵਾ ਸੰਸਾਰੀ ਜੀਵੋਂ ਕੇ ਭਲਾ ਬੁਰਾ ਕਹਨੇ ਸੇ ਖੋਭ ਨਹੀਂ ਮਾਨਤਾ ਹੈ॥
Prof. Sahib Singhਉਹ ਮਨੁੱਖ ਦੁੱਖਾਂ ਨੂੰ ਇਕੋ ਜਿਹਾ ਜਾਣਦਾ ਹੈ, ਜਗਤ ਵਲੋਂ ਮਿਲਦੇ ਚੰਗੇ ਮੰਦੇ ਸਲੂਕ ਨੂੰ ਭੀ ਬਰਾਬਰ ਜਾਣ ਕੇ ਹੀ ਸਹਾਰਦਾ ਹੈ (ਇਹ ਸਭ ਕੁਝ ਹਰਿ-ਨਾਮ ਦੀ ਬਰਕਤਿ ਹੈ)।

ਪਦ ਅਰਥ ਸਮ = ਬਰਾਬਰ, ਇਕੋ ਜਿਹੇ। ਬੁਰਾ ਭਲਾ ਸੰਸਾਰ = ਸੰਸਾਰ ਦਾ ਚੰਗਾ ਮੰਦਾ ਸਲੂਕ।

SikhNet (Spanish)Quien mira el dolor y el placer en el mundo, lo bueno y lo malo de forma neutral, y quien mediante el intelecto

ਸੁਧਿ ਬੁਧਿ ਸੁਰਤਿ. ਨਾਮਿ ਹਰਿ ਪਾਈਐ; ਸਤਸੰਗਤਿ ਗੁਰ ਪਿਆਰ ॥੨॥

sudh budh surat. naam har paaeeai; satasangat gur piaar |2| Ang 1256

Sant Singh KhalsaWisdom, understanding and awareness are found in the Name of the Lord. In the Sat Sangat, the True Congregation, embrace love for the Guru. ||2||
Manmohan SinghEmbracing love for the Guru's guild of the saints, wisdom, knowledge, understanding and the Lord's Name are obtained.
Manmohan Singh (Punjabi)ਗੁਰਾਂ ਦੀ ਸਾਧ-ਸੰਗਤ ਨਾਲ ਪ੍ਰੀਤ ਕਰਨ ਦੁਆਰਾ, ਸਿਆਣਪ, ਗਿਆਤ, ਸਮਝ ਅਤੇ ਪ੍ਰਭੂ ਦਾ ਨਾਮ ਪਰਾਪਤ ਹੋ ਜਾਂਦੇ ਹਨ।
Fareedkot Teekaਸਤਿਗੁਰੋਂ ਕੀ ਸਤਿਸੰਗਤ ਮੇਂ ਪ੍ਰੇਮ ਕਰ ਕੇ ਸੁਧ ਬੁਧੀ ਕੇ ਹੋਣੇ ਸੇ ਹਰਿ ਨਾਮ ਕੋ ਜਪ ਕਰ ਨਾਮੀ ਕੀ (ਸੁਰਤਿ) ਗਿਆਤ ਪਾਈਤੀ ਹੈ॥੨॥
Prof. Sahib Singhਪਰ ਇਹ ਸੂਝ ਬੂਝ ਪ੍ਰਭੂ ਦੇ ਨਾਮ ਵਿਚ ਸੁਰਤ ਜੋੜਿਆਂ ਹੀ ਪ੍ਰਾਪਤ ਹੁੰਦੀ ਹੈ, ਸਾਧ ਸੰਗਤ ਵਿਚ ਰਹਿ ਕੇ ਗੁਰੂ-ਚਰਨਾਂ ਨਾਲ ਪਿਆਰ ਕੀਤਿਆਂ ਹੀ ਮਿਲਦੀ ਹੈ ॥੨॥

ਪਦ ਅਰਥ ਸੁਧਿ = ਸੂਝ। ਬੁਧਿ = ਅਕਲ, ਬੂਝ। ਪਾਈਐ = ਪ੍ਰਾਪਤ ਕਰੀਦੀ ਹੈ ॥੨॥

SikhNet (Spanish)y la intuición vive en la Conciencia del Nombre del Señor, se asocia con los Santos y se funde en el Amor de Su Guru. (2)

ਅਹਿਨਿਸਿ ਲਾਹਾ. ਹਰਿ ਨਾਮੁ ਪਰਾਪਤਿ; ਗੁਰੁ ਦਾਤਾ ਦੇਵਣਹਾਰੁ ॥

ahinis laahaa. har naam paraapat; gur daataa devanahaar | Ang 1256

Sant Singh KhalsaDay and night, profit is obtained through the Lord's Name. The Guru, the Giver, has given this gift.
Manmohan SinghDay and night profit is obtained from the Lord's Name, given by the beneficent Guru.
Manmohan Singh (Punjabi)ਦਰਿਆ-ਦਿਲ ਗੁਰਾਂ ਦੇ ਦਿਤੇ ਹੋਏ ਪ੍ਰਭੂ ਦੇ ਨਾਮ ਤੋਂ ਦਿਨ ਅਤੇ ਰੈਣ ਮੁਨਾਫਾ ਹਾਸਲ ਹੁੰਦਾ ਹੈ।
Fareedkot Teekaਦਿਨੇ ਰਾਤ ਹਰਿ ਨਾਮ ਕਾ ਲਾਭ ਤਿਨੋਂ ਕੋ ਪ੍ਰਾਪਤ ਭਇਆ ਹੈ, ਜਿਨੋਂ ਕੋ ਸਤਿਗੁਰ ਦਾਤਾ ਦੇਣੇਹਾਰਾ ਹੂਆ ਹੈ, ਭਾਵ ਕ੍ਰਿਪਾਲ ਭਯਾ ਹੈ॥
Prof. Sahib Singhਗੁਰੂ ਨਾਮ ਦੀ ਦਾਤ ਦੇਣ ਵਾਲਾ ਹੈ ਦੇਣ ਦੇ ਸਮਰੱਥ ਹੈ (ਜਿਸ ਮਨੁੱਖ ਉਤੇ ਕਰਤਾਰ ਦੀ ਨਜ਼ਰ ਹੁੰਦੀ ਹੈ, ਉਸ ਮਨੁੱਖ ਨੂੰ ਗੁਰੂ ਪਾਸੋਂ) ਦਿਨ ਰਾਤ ਪ੍ਰਭੂ-ਨਾਮ ਦਾ ਲਾਭ ਮਿਲਿਆ ਰਹਿੰਦਾ ਹੈ।

ਪਦ ਅਰਥ ਅਹਿ = ਦਿਨ। ਨਿਸਿ = ਰਾਤ। ਲਾਹਾ = ਲਾਭ।

SikhNet (Spanish)Él cosecha las ganancias del Nombre del Señor noche y día, pues el Guru, el Gran Dador,

ਗੁਰਮੁਖਿ ਸਿਖ. ਸੋਈ ਜਨੁ ਪਾਏ; ਜਿਸ ਨੋ ਨਦਰਿ ਕਰੇ ਕਰਤਾਰੁ ॥੩॥

guramukh sikh. soee jan paae; jis no nadar kare karataar |3| Ang 1256

Sant Singh KhalsaThat Sikh who becomes Gurmukh obtains it. The Creator blesses him with His Glance of Grace. ||3||
Manmohan SinghThe man, on whom the Creator-Lord looks with favour, obtains instruction from the Supreme Guru.
Manmohan Singh (Punjabi)ਉਹ ਪੁਰਸ਼ ਜਿਸ ਉਤੇ ਸਿਰਜਣਹਾਰ-ਸੁਆਮੀ ਮਿਹਰ ਦੀ ਨਜ਼ਰ ਧਾਰਦਾ ਹੈ, ਮੁਖੀ ਗੁਰਾਂ ਪਾਸੋ ਉਪਦੇਸ਼ ਪਰਾਪਤ ਕਰ ਲੈਂਦਾ ਹੈ।
Fareedkot Teekaਗੁਰੋਂ ਦੁਆਰੇ ਸਿਖਿਆ ਸੋਈ ਜਨ ਪਾਵਤਾ ਹੈ ਜਿਸ ਕੋ ਆਪ ਕਰਤਾਰ ਕਿਰਪਾ ਦ੍ਰਿਸ਼ਟੀ ਕਰਤਾ ਹੈ॥੩॥
Prof. Sahib Singhਗੁਰੂ ਦੇ ਸਨਮੁਖ ਹੋ ਕੇ ਸਿੱਖਿਆ ਭੀ ਉਹੀ ਮਨੁੱਖ ਲੈ ਸਕਦਾ ਹੈ ਜਿਸ ਉਤੇ ਕਰਤਾਰ ਮਿਹਰ ਦੀ ਨਜ਼ਰ ਕਰਦਾ ਹੈ ॥੩॥

ਪਦ ਅਰਥ ਸਿਖ = ਸਿੱਖਿਆ ॥੩॥

SikhNet (Spanish)lo bendice, sí, el que vive en la Gracia de Dios, es bendecido por el Guru con una Gran Sabiduría. (3)

ਕਾਇਆ ਮਹਲੁ ਮੰਦਰੁ ਘਰੁ ਹਰਿ ਕਾ; ਤਿਸੁ ਮਹਿ ਰਾਖੀ ਜੋਤਿ ਅਪਾਰ ॥

kaaeaa mehal mandar ghar har kaa; tis meh raakhee jot apaar | Ang 1256

Sant Singh KhalsaThe body is a mansion, a temple, the home of the Lord; He has infused His Infinite Light into it.
Manmohan SinghThis body is the mansion, temple and home of God and into it He has enshrined His Infinite Light.
Manmohan Singh (Punjabi)ਇਹ ਦੇਹ ਵਾਹਿਗੁਰੂ ਦਾ ਰਾਜਭਵਨ, ਠਾਕੁਰ ਦੁਆਰਾ ਅਤੇ ਧਾਮ ਹੈ ਅਤੇ ਇਸ ਦੇ ਅੰਦਰ ਉਸ ਨੇ ਆਪਣਾ ਅਨੰਤ ਪ੍ਰਕਾਸ਼ ਅਸਥਾਪਨ ਕੀਤਾ ਹੈ।
Fareedkot Teekaਸਰਬ ਮੰਦਰੋਂ ਮੇਂ ਇਹੁ ਕਾਇਆਂ ਘਰ ਜੋ ਹੈ, ਸੋ ਹਰੀ ਕਾ ਨਿਜ ਮਹਲ ਹੈ, ਭਾਵ ਸਰਬ ਜੋਨੀਓਂ ਮੇਂ ਮਾਨੁਖ ਦੇਹੀ ਸ੍ਰੇਸ਼ਟ ਹੈ। ਕਿਉਂਕਿ ਇਸ ਮੇਂ (ਅਪਾਰ) ਵਾਹਿਗੁਰੂ ਨੇ ਅਪਨੀ ਜੋਤ ਰਾਖੀ ਹੈ, ਭਾਵ ਇਹ ਕਿ ਅਪਨੀ ਪ੍ਰਾਪਤੀ ਕਾ ਅਸਥਾਨ ਰਚਾ ਹੈ॥
Prof. Sahib Singhਇਹ ਮਨੁੱਖਾ ਸਰੀਰ ਪਰਮਾਤਮਾ ਦਾ ਮਹਲ ਹੈ ਪਰਮਾਤਮਾ ਦਾ ਮੰਦਰ ਹੈ ਪਰਮਾਤਮਾ ਦਾ ਘਰ ਹੈ, ਬੇਅੰਤ ਪਰਮਾਤਮਾ ਨੇ ਇਸ ਵਿਚ ਆਪਣੀ ਜੋਤਿ ਟਿਕਾ ਰੱਖੀ ਹੈ।

ਪਦ ਅਰਥ ਕਾਇਆ = ਸਰੀਰ।

SikhNet (Spanish)El cuerpo es el Templo de Dios, en el interior está encerrada la Luz Infinita.

ਨਾਨਕ. ਗੁਰਮੁਖਿ ਮਹਲਿ ਬੁਲਾਈਐ; ਹਰਿ ਮੇਲੇ ਮੇਲਣਹਾਰ ॥੪॥੫॥

naanak. guramukh mehal bulaaeeai; har mele melanahaar |4|5| Ang 1256

Sant Singh KhalsaO Nanak, the Gurmukh is invited to the Mansion of the Lord's Presence; the Lord unites him in His Union. ||4||5||
Manmohan SinghNanak, the Guru-ward is invited to God's palace and God, the Uniter, unites him with Himself.
Manmohan Singh (Punjabi)ਨਾਨਕ ਗੁਰੂ-ਅਨੁਸਾਰੀ ਨੂੰ ਵਾਹਿਗੁਰੂ ਦੇ ਮੰਦਰ ਵਿੱਚ ਬੁਲਾ ਲਿਆ ਜਾਂਦਾ ਹੈ ਅਤੇ ਮਿਲਾਉਣ ਵਾਲਾ ਵਾਹਿਗੁਰੂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਵਹੁ ਗੁਰਮੁਖ ਹਰੀ ਕੇ (ਮਹਲਿ) ਸਰੂਪ ਮੇਂ ਬੁਲਾਈਤੇ ਹੈਂ, ਜੋ ਮੇਲਣਹਾਰ ਹਰੀ ਨੇ ਸਤਿਸੰਗ ਮੇਂ ਮੇਲੇ ਹੈਂ॥੪॥੫॥☬ਏਕ ਪੰਡਤ ਕੋ ਉਪਦੇਸ ਕਰਤੇ ਹੈਂ:
Prof. Sahib Singh(ਜੀਵ ਆਪਣੇ ਹਿਰਦੇ-ਮਹਲ ਵਿਚ ਵੱਸਦੇ ਪ੍ਰਭੂ ਨੂੰ ਛੱਡ ਕੇ ਬਾਹਰ ਭਟਕਦਾ ਫਿਰਦਾ ਹੈ) ਹੇ ਨਾਨਕ! (ਬਾਹਰ ਭਟਕਦਾ ਜੀਵ) ਗੁਰੂ ਦੀ ਰਾਹੀਂ ਹੀ ਹਿਰਦੇ-ਮਹਲ ਵਿਚ ਮੋੜ ਕੇ ਲਿਆਂਦਾ ਜਾ ਸਕਦਾ ਹੈ, ਤੇ ਤਦੋਂ ਮੇਲਣ ਦੇ ਸਮਰੱਥ ਪ੍ਰਭੂ ਉਸ ਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੪॥੫॥

ਪਦ ਅਰਥ ਮਹਲਿ = ਮਹਲ ਵਿਚ ॥੪॥੫॥

SikhNet (Spanish)Dice Nanak, a través del Guru uno es transportado a la Mansión de Dios y Dios lo viene a encontrar. (4-5)
Answers quote the Granth verbatim with Ang citations. AI commentary is not Gurbani and not a religious ruling.