ਰਾਜੁ ਜੋਗੁ ਤਖਤੁ; ਦੀਅਨੁ ਗੁਰ ਰਾਮਦਾਸ ॥
raaj jog takhat; deean gur raamadaas |
Sant Singh KhalsaGuru Raam Daas was blessed with the Throne of Raja Yoga.
Manmohan SinghGuru Amar Dass has blessed Guru Ram Dass with the temporal and spiritual throne.
Manmohan Singh (Punjabi)ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਸੰਸਾਰੀ ਅਤੇ ਰੂਹਾਨੀ ਰਾਜ-ਸਿੰਘਾਸਣ ਬਖਸ਼ਿਆ ਹੈ।
Fareedkot Teekaਹੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ! ਇਹ ਜੋ ਰਾਜ ਜੋਗ ਕਾ ਤਖਤ ਸਤਿਗੁਰੋਂ ਨੇ ਆਪ ਕੋ ਦੀਆ ਹੈ॥
Prof. Sahib Singhਉਸ (ਅਕਾਲ ਪੁਰਖ) ਨੇ ਗੁਰੂ ਰਾਮਦਾਸ (ਜੀ) ਨੂੰ ਰਾਜ ਤੇ ਜੋਗ (ਵਾਲਾ) ਤਖ਼ਤ ਦਿੱਤਾ ਹੈ।ਪਦ ਅਰਥ ਦੀਅਨੁ = ਦੀਆ ਉਨਿ, ਉਸ (ਹਰੀ) ਨੇ ਦਿੱਤਾ। ਗੁਰ ਰਾਮਦਾਸ = ਗੁਰੂ ਰਾਮਦਾਸ ਜੀ ਨੂੰ।
SikhNet (Spanish)Guru Ram Das fue bendecido con el Trono de Raya Yoga. Primero Guru Nanak iluminó el mundo y lo llenó de Éxtasis, como la luna llena;
ਪ੍ਰਥਮੇ ਨਾਨਕ ਚੰਦੁ, ਜਗਤ ਭਯੋ ਆਨੰਦੁ; ਤਾਰਨਿ ਮਨੁਖੵ ਜਨ, ਕੀਅਉ ਪ੍ਰਗਾਸ ॥
prathame naanak chand, jagat bhayo aanand; taaran manukhay jan, keeo pragaas |
Sant Singh KhalsaFirst, Guru Nanak illuminated the world, like the full moon, and filled it with bliss. To carry humanity across, He bestowed His Radiance.
Manmohan SinghAs first Nanak Dev became manifest like the moon. To emancipate the human beings, he illumined the world, which was then filled with bliss.
Manmohan Singh (Punjabi)ਪਹਿਲ ਪ੍ਰਿਥਮੇ ਨਾਨਕ ਦੇਵ ਜੀ ਚੰਦਰਮੇ ਦੀ ਮਾਨੰਦ ਪ੍ਰਗਟ ਹੋਏ। ਮਨੁਸ਼ ਜਾਤੀ ਨੂੰ ਤਾਰਣ ਲਈ ਉਨ੍ਹਾਂ ਨੇ ਸੰਸਾਰ ਨੂੰ ਰੋਸ਼ਨ ਕੀਤਾ, ਜੋ ਤਦ ਖੁਸ਼ੀ ਨਾਲ ਪਰੀਪੂਰਨ ਹੋ ਗਿਆ।
Fareedkot Teekaਪ੍ਰਥਮੇ ਸ੍ਰੀ ਗੁਰੂ ਨਾਨਕ ਦੇਵ ਜੀ ਚੰਦ੍ਰਮਾਂ ਕੇ ਸਮਾਨ ਉਦੇ ਭਏ, ਜਿਨ ਕੇ ਅਵਤਾਰ ਧਾਰਨੇ ਸੇ ਸਰਬ ਜਗਤ ਮੇਂ ਅਨੰਦ ਭਯਾ ਹੈ। ਤਿਨੋਂ ਨੇ ਇਸ ਗੁਰਿਆਈ ਕੇ ਤਖਤ ਪਰ ਇਸਥਿਤ ਹੋ ਕਰ ਕੇ ਆਪਨੇ ਦਾਸੋਂ ਕੋ ਸੰਸਾਰ ਸਿੰਧ ਸੇ ਤਾਰਨੇ ਹੇਤ ਗਿਆਨ ਰੂਪ ਪ੍ਰਕਾਸ਼ ਕੀਆ ਹੈ॥
Prof. Sahib Singhਪਹਿਲਾਂ ਗੁਰੂ ਨਾਨਕ ਦੇਵ ਜੀ ਚੰਦ੍ਰਮਾ (-ਰੂਪ ਪ੍ਰਗਟ ਹੋਏ), ਮਨੁੱਖਾਂ ਨੂੰ ਤਾਰਨ ਲਈ (ਆਪ ਨੇ) ਚਾਨਣਾ ਕੀਤਾ ਤੇ (ਸਾਰੇ) ਸੰਸਾਰ ਨੂੰ ਖ਼ੁਸ਼ੀ ਹੋਈ।ਪਦ ਅਰਥ ਪ੍ਰਥਮੇ = ਪਹਿਲਾਂ। ਚੰਦੁ = ਚੰਦ੍ਰਮਾ। ਆਨੰਦੁ = ਖ਼ੁਸ਼ੀ। ਤਾਰਨਿ = ਤਾਰਨ ਲਈ। ਪ੍ਰਗਾਸ = ਚਾਨਣਾ।
SikhNet (Spanish)para llevar a los humanos a través de la existencia nos dio Su Destello. Bendijo a Guru Angad con el Tesoro de Sabiduría Espiritual
ਗੁਰ ਅੰਗਦ. ਦੀਅਉ ਨਿਧਾਨੁ, ਅਕਥ ਕਥਾ ਗਿਆਨੁ; ਪੰਚ ਭੂਤ ਬਸਿ ਕੀਨੇ, ਜਮਤ. ਨ ਤ੍ਰਾਸ ॥
gur angad. deeo nidhaan, akath kathaa giaan; panch bhoot bas keene, jamat. na traas |
Sant Singh KhalsaHe blessed Guru Angad with the treasure of spiritual wisdom, and the Unspoken Speech; He overcame the five demons and the fear of the Messenger of Death.
Manmohan SinghWith the treasure of the Divine discourse and gnosis of the Ineffable Lord, Nanak blessed Guru Angad, who overcame his five demos and was rid of the fear of the Death's courier.
Manmohan Singh (Punjabi)ਅਕਨੀਯ ਪ੍ਰਭੂ ਦੇ ਧਰਮ-ਚਰਚੇ ਅਤੇ ਬ੍ਰਹਮ-ਬੋਧ ਦੇ ਖਜਾਨੇ ਦੀ, ਨਾਨਕ ਨੇ ਗੁਰੂ ਅੰਗਦ ਨੂੰ ਦਾਤ ਦਿੱਤੀ, ਜਿਸ ਨੇ ਆਪਣੇ ਪੰਜੇ ਭੂਤਨਿਆਂ ਨੂੰ ਕਾਬੂ ਕਰ ਲਿਆ ਅਤੇ ਮੌਤ ਦੇ ਦੂਤਾਂ ਦੇ ਡਰ ਤੋਂ ਖਲਾਸੀ ਪਾ ਲਈ।
Fareedkot Teekaਤਿਸੀ ਮਹਾਰਾਜ ਪਹਿਲੀ ਪਾਤਸ਼ਾਹੀ ਜੀ ਨੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਕੋ ਨਿਧੀਓਂ ਕਾ ਘਰ ਨਾਮ ਵਾ ਗੁਰਿਆਈ ਕਾ ਤਖਤ ਦੇ ਕਰ ਤਿਸ (ਅਕਥ) ਵਾਹਿਗੁਰੂ ਕੀ ਕਥਾ ਗਿਆਨ ਦੀਆ ਹੈ। ਤਿਸੀ ਤੇ ਇਸ ਤਖਤ ਪਰ ਬੈਠ ਕਰ ਕੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਪੰਚ ਕਾਮ, ਕ੍ਰੋਧ ਆਦੀ ਭੂਤੋਂ ਕੋ ਵਸ ਕਰ ਲੀਆ ਹੈ ਜਿਸ ਤੇ ਪੁਨਾ ਕੋਈ ਭੈ (ਜਮਤ ਨ) ਉਤਪਤ ਹੀ ਨਹੀਂ ਹੋਤਾ ਹੈ॥
Prof. Sahib Singh(ਫਿਰ ਗੁਰੂ ਨਾਨਕ ਦੇਵ ਨੇ) ਗੁਰੂ ਅੰਗਦ ਦੇਵ ਜੀ ਨੂੰ ਹਰੀ ਦੀ ਅਕੱਥ ਕਥਾ ਦਾ ਗਿਆਨ-ਰੂਪ ਖ਼ਜ਼ਾਨਾ ਬਖ਼ਸ਼ਿਆ, (ਜਿਸ ਕਰਕੇ ਗੁਰੂ ਅੰਗਦ ਦੇਵ ਨੇ) ਕਾਮਾਦਿਕ ਪੰਜੇ ਵੈਰੀ ਵੱਸ ਵਿਚ ਕਰ ਲਏ, ਤੇ (ਉਸ ਨੂੰ ਉਹਨਾਂ ਦਾ) ਡਰ ਨਾਹ ਰਿਹਾ।ਪਦ ਅਰਥ ਦੀਅਉ = ਦਿੱਤਾ। ਨਿਧਾਨੁ = ਖ਼ਜ਼ਾਨਾ। ਅਕਥ = ਅਕਹ। ਪੰਚ ਭੂਤ = (ਕਾਮਾਦਿਕ) ਪੰਜੇ ਵੈਰੀ। ਜਮਤ ਨ = ਪੈਦਾ ਨਹੀਂ ਹੁੰਦਾ। ਤ੍ਰਾਸ = ਡਰ। ਕੀਨੇ = ਕਰ ਲਏ।
SikhNet (Spanish)y con la inefable forma de hablar, conquistó a los cinco malignos y también el miedo al mensajero de la muerte.
ਗੁਰ ਅਮਰੁ ਗੁਰੂ ਸ੍ਰੀ ਸਤਿ, ਕਲਿਜੁਗਿ ਰਾਖੀ ਪਤਿ; ਅਘਨ ਦੇਖਤ ਗਤੁ, ਚਰਨ ਕਵਲ ਜਾਸ ॥
gur amar guroo sree sat, kalijug raakhee pat; aghan dekhat gat, charan kaval jaas |
Sant Singh KhalsaThe Great and True Guru, Guru Amar Daas, has preserved honor in this Dark Age of Kali Yuga. Seeing His Lotus Feet, sin and evil are destroyed.
Manmohan SinghThe great and venerable True Guru, Amar Dass saved the honour of the Darkage and such is he, seeing whose lotus feet, men's sins are destroyed.
Manmohan Singh (Punjabi)ਵਿਸ਼ਾਲ ਅਤੇ ਪੂਜਯ ਸੱਚੇ ਗੁਰੂ ਅਮਰਦਾਸ ਜੀ ਨੇ ਕਾਲੇ ਯੁਗ ਦੀ ਇਜ਼ਤ ਰੱਖ ਲਈ ਅਤੇ ਐਸੇ ਹਨ ਉਹ ਜਿਨ੍ਹਾਂ ਦੇ ਕਮਲ ਪੈਰਾਂ ਨੂੰ ਵੇਖ ਕੇ, ਜੀਵਾਂ ਦੇ ਪਾਪ ਨਸ਼ਟ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਪੁਨਾ ਸ੍ਰੀ ਸਤਿਗੁਰ ਅਮਰਦਾਸ ਸਾਹਿਬ ਜੀ ਕੀ ਕਲਿਯੁਗ ਮੇਂ ਪਤਿ ਰਾਖੀ ਹੈ, ਭਾਵ ਸੇਵਾ ਸਫਲ ਕਰੀ ਅਰਥਾਤ ਇਸ ਤਖਤ ਪਰ ਬਿਰਾਜੇ ਹੈਂ। ਸੋ ਮਹਾਰਾਜ ਕੈਸੇ ਹੈਂ? ਜਿਸ ਸ੍ਰੀ ਅਮਰਦਾਸ ਜੀ ਕੇ ਚਰਨ ਕਮਲੋਂ ਕੇ ਦੇਖਨੇ ਸੇ ਸਰਬ (ਅਘਨ) ਪਾਪੋਂ ਕੇ ਸਮੂਹ (ਗਤੁ) ਨਸ਼ਟ ਹੋਇ ਜਾਤੇ ਹੈਂ॥
Prof. Sahib Singh(ਫਿਰ ਗੁਰੂ ਅੰਗਦ ਦੇਵ ਦੀ ਛੁਹ ਨਾਲ) ਸ੍ਰੀ ਸਤਿਗੁਰੂ ਗੁਰੂ ਅਮਰਦਾਸ (ਪ੍ਰਗਟ ਹੋਇਆ), (ਉਸ ਨੇ) ਕਲਿਜੁਗ ਦੀ ਪਤਿ ਰੱਖੀ, ਆਪ ਦੇ ਚਰਨ ਕਮਲਾਂ ਦਾ ਦਰਸ਼ਨ ਕਰ ਕੇ (ਕਲਿਜੁਗ ਦੇ) ਪਾਪ ਭੱਜ ਗਏ।ਪਦ ਅਰਥ ਪਤਿ = ਇੱਜ਼ਤ। ਅਘਨ = ਪਾਪ। ਗਤੁ = ਦੂਰ ਹੋ ਗਏ। ਜਾਸ = ਜਿਸ (ਗੁਰੂ ਅਮਰਦਾਸ ਜੀ) ਦੇ।
SikhNet (Spanish)El Grandioso y Verdadero Guru, Guru Amar Das, ha conservado el Honor en esta Era de oscuridad de Kali.
ਸਭ ਬਿਧਿ. ਮਾਨੵਿਉ ਮਨੁ, ਤਬ ਹੀ ਭਯਉ ਪ੍ਰਸੰਨੁ; ਰਾਜੁ ਜੋਗੁ ਤਖਤੁ, ਦੀਅਨੁ ਗੁਰ ਰਾਮਦਾਸ ॥੪॥
sabh bidh. maanayiau man, tab hee bhyau prasan; raaj jog takhat, deean gur raamadaas |4|
Sant Singh KhalsaWhen His mind was totally satisfied in every way, when He was totally pleased, He bestowed upon Guru Raam Daas the Throne of Raja Yoga. ||4||
Manmohan SinghWhen his mind was satisfied in every way, then was he pleased and he bestowed on Guru Ram Dass, the secular and spiritual throne.
Manmohan Singh (Punjabi)ਜਦ ਉਨ੍ਹਾਂ ਦੇ ਚਿੱਤ ਦੀ ਹਰ ਤਰ੍ਹਾਂ ਨਾਲ ਤਸੱਲੀ ਹੋ ਗਈ ਤਾਂ ਉਹ ਖੁਸ਼ ਹੋ ਗਏ ਅਤੇ ਉਨ੍ਹਾਂ ਨੇ ਦੁਨਿਆਵੀ ਅਤੇ ਰੂਹਾਨੀ ਰਾਜ-ਸਿੰਘਾਸਣ ਗੁਰੂ ਰਾਮਦਾਸ ਨੂੰ ਬਖਸ਼ ਦਿੱਤਾ।
Fareedkot Teekaਤਿਸ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਾ ਮਨ ਜਬ ਆਪ ਪਰ ਸਰਬ ਪ੍ਰਕਾਰ ਸੇ ਮਾਨਿਆ ਹੈ, ਤਬ ਹੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ! ਤਿਨੋਂ ਨੇ ਇਹ ਰਾਜ ਜੋਗ ਕਾ ਤਖਤ ਆਪ ਕੋ ਦੀਆ ਹੈ॥੪॥☬ਰਡ ਔਰ ਛੰਦ ਉਚਾਰਨ ਕਰਤੇ ਹੈਂ:
Prof. Sahib Singh(ਜਦੋਂ ਗੁਰੂ ਅਮਰਦਾਸ ਜੀ ਦਾ) ਮਨ ਪੂਰਨ ਤੌਰ ਤੇ ਪਤੀਜ ਗਿਆ, ਤਦੋਂ (ਉਹ ਗੁਰੂ ਰਾਮਦਾਸ ਜੀ ਉਤੇ) ਤ੍ਰੁੱਠੇ ਤੇ (ਉਹਨਾਂ) ਗੁਰੂ ਰਾਮਦਾਸ ਨੂੰ ਰਾਜ ਜੋਗ ਵਾਲਾ ਤਖ਼ਤ ਬਖ਼ਸ਼ਿਆ ॥੪॥ਪਦ ਅਰਥ ਸਭ ਬਿਧਿ = ਸਭ ਤਰ੍ਹਾਂ, ਪੂਰਨ ਤੌਰ ਤੇ। ਮਾਨ੍ਯ੍ਯਿਉ = ਪਤੀਜ ਗਿਆ ॥੪॥
SikhNet (Spanish)Viendo el Loto de Sus Pies el error y la maldad son destruidos. Cuando Su Mente fue satisfecha en todas sus formas, cuando estuvo totalmente complacido, Él confirió en Guru Ram Das el Trono de Raya Yoga. (4)