ਖਿਨ ਮਹਿ; ਨੀਚ ਕੀਟ ਕਉ ਰਾਜ ॥
khin meh; neech keett kau raaj |
Sant Singh KhalsaIn an instant, the lowly worm is transformed into a king.
Manmohan SinghIn an instant He can make a groveling worm a king.
Manmohan Singh (Punjabi)ਇਕ ਮੁਹਤ ਵਿੱਚ ਉਹ ਇਕ ਨੀਵੇਂ ਕੀੜੇ ਨੂੰ ਰਾਜਾ ਬਣਾ ਸਕਦਾ ਹੈ।
Fareedkot Teekaਵਾਹਿਗਰੂ ਕੀਟ ਵਤ ਨੀਚ ਕੌ ਏਕ ਖਿਨ ਬੀਚ ਰਾਜੁ ਦੇਤਾ ਹੈ॥
Prof. Sahib Singhਖਿਣ ਵਿਚ ਪ੍ਰਭੂ ਕੀੜੇ (ਵਰਗੇ) ਨੀਵੇਂ (ਮਨੁੱਖ) ਨੂੰ ਰਾਜ ਦੇ ਦੇਂਦਾ ਹੈ,ਪਦ ਅਰਥ ਕੀਟ = ਕੀੜਾ।
SikhNet (Spanish)Dios puede en un instante elevar hasta Su Trono a cualquier criatura de las que se arrastran por el mundo.
ਪਾਰਬ੍ਰਹਮ; ਗਰੀਬ ਨਿਵਾਜ ॥
paarabraham; gareeb nivaaj |
Sant Singh KhalsaThe Supreme Lord God is the Protector of the humble.
Manmohan SinghThe Transcendent Lord is the Patroniser of the humble.
Manmohan Singh (Punjabi)ਪਰਮ-ਪ੍ਰਭੂ ਮਸਕੀਨਾਂ ਨੂੰ ਮਾਣ ਬਖਸ਼ਣ ਵਾਲਾ ਹੈ।
Fareedkot Teekaਵਹੁ ਪਾਰਬ੍ਰਹਮ ਗਰੀਬ ਨਿਵਾਜ ਹੈ॥
Prof. Sahib Singhਪ੍ਰਭੂ ਗ਼ਰੀਬਾਂ ਤੇ ਮੇਹਰ ਕਰਨ ਵਾਲਾ ਹੈ।ਪਦ ਅਰਥ ਨਿਵਾਜ = ਮੇਹਰ ਕਰਨ ਵਾਲਾ।
SikhNet (Spanish)En verdad que el Señor trasciende todo lo creado y es el Protector de los desvalidos.
ਜਾ ਕਾ; ਦ੍ਰਿਸਟਿ ਕਛੂ. ਨ ਆਵੈ ॥
jaa kaa; drisatt kachhoo. na aavai |
Sant Singh KhalsaEven one who has never been seen at all,
Manmohan SinghHim, who is totally obscure,
Manmohan Singh (Punjabi)ਜੋ ਮੁਲੋਂ ਹੀ ਕਿਸੇ ਦੀ ਨਿਗ੍ਹਾ ਨਹੀਂ ਚੜ੍ਹਦਾ,
Fareedkot Teekaਔਰ ਜਿਸ ਕਾ ਪ੍ਰਤਾਪ ਵਾ ਈਸ੍ਵਰਜ ਕੁਛ ਦ੍ਰਿਸਟ ਨਹੀਂ ਆਵਤਾ ਹੈਂ॥
Prof. Sahib Singhਜਿਸ ਮਨੁੱਖ ਦਾ ਕੋਈ ਗੁਣ ਨਹੀਂ ਦਿੱਸ ਆਉਂਦਾ,ਪਦ ਅਰਥ ਜਾ ਕਾ ਕਛੂ = ਜਿਸ ਦਾ ਕੋਈ ਗੁਣ। ਦ੍ਰਿਸਟਿ ਨ ਆਵੈ = ਨਹੀਂ ਦਿੱਸਦਾ।
SikhNet (Spanish)Él puede elevar a la prominencia a cualquier hombre,
ਤਿਸੁ ਤਤਕਾਲ; ਦਹ ਦਿਸ ਪ੍ਰਗਟਾਵੈ ॥
tis tatakaal; deh dis pragattaavai |
Sant Singh Khalsabecomes instantly famous in the ten directions.
Manmohan Singhthe Lord can at once render himfamous in the ten directions.
Manmohan Singh (Punjabi)ਸੁਆਮੀ, ਝਟਪਟ ਹੀ ਉਸ ਨੂੰ ਦਸੀਂ ਪਾਸੀਂ ਪਰਸਿਧ ਕਰ ਸਕਦਾ ਹੈ।
Fareedkot Teekaਤਿਸ ਕੋ ਤਾਤਕਾਲ ਹੀ ਦਸੋਂ ਦਿਸਾ ਮੇਂ ਪ੍ਰਗਟ ਕਰ ਦੇਤਾ ਹੈ, ਅਰਥਾਤ ਸਭ ਈਸ੍ਵਰਜ ਦੇ ਦੇਤਾ ਹੈ॥
Prof. Sahib Singhਉਸ ਨੂੰ ਪਲਕ ਵਿਚ ਦਸੀਂ ਪਾਸੀਂ ਉੱਘਾ ਕਰ ਦੇਂਦਾ ਹੈ।ਪਦ ਅਰਥ ਤਤਕਾਲ = ਤੁਰਤ।
SikhNet (Spanish)que antes viviera en oscuro anonimato.
ਜਾ ਕਉ; ਅਪੁਨੀ ਕਰੈ ਬਖਸੀਸ ॥
jaa kau; apunee karai bakhasees |
Sant Singh KhalsaAnd that one upon whom He bestows His blessings
Manmohan SinghOn whom he bestows His favours,
Manmohan Singh (Punjabi)ਜਿਸ ਉਤੇ ਉਹ ਆਪਣੀ ਮਿਹਰ ਧਾਰਦਾ ਹੈ,
Fareedkot Teekaਜਿਸ ਪਰ ਕ੍ਰਿਪਾ ਕਰ ਕੇ ਵਾਹਿਗੁਰੂ ਅਪਨੀ ਬਖਸ਼ਸ਼ ਕਰਤਾ ਹੈ॥
Prof. Sahib Singhਜਿਸ ਮਨੁੱਖ ਤੇ ਜਗਤ ਦਾ ਮਾਲਕ ਪ੍ਰਭੂ ਆਪਣੀ ਬਖ਼ਸ਼ਸ਼ ਕਰਦਾ ਹੈ;ਪਦ ਅਰਥ ਬਖਸੀਸ = ਬਖ਼ਸ਼ਸ਼, ਦਇਆ।
SikhNet (Spanish)Aquél a quien el Señor Universal acoge en Su Gracia,
ਤਾ ਕਾ ਲੇਖਾ; ਨ ਗਨੈ. ਜਗਦੀਸ ॥
taa kaa lekhaa; na ganai. jagadees |
Sant Singh Khalsathe Lord of the world does not hold him to his account.
Manmohan Singhthe World-Lord takes not the accounts of him.
Manmohan Singh (Punjabi)ਸ੍ਰਿਸ਼ਟੀ ਦਾ ਸੁਆਮੀ ਉਸ ਦਾ ਹਿਸਾਬ ਕਿਤਾਬ ਨਹੀਂ ਗਿਣਦਾ।
Fareedkot Teekaਤਿਸ ਕੇ ਕਰਮੋਂ ਕਾ ਲੇਖਾ ਜਗਦੀਸਰ ਗਿਣਤਾ ਨਹੀਂ ਹੈ॥
Prof. Sahib Singhਉਸ ਦਾ (ਕਰਮਾਂ ਦਾ) ਲੇਖਾ ਨਹੀਂ ਗਿਣਦਾ।ਪਦ ਅਰਥ ਜਗਦੀਸ = ਜਗਤ-ਈਸ, ਜਗਤ ਦਾ ਮਾਲਕ।
SikhNet (Spanish)le es saldada la cuenta de todas sus acciones.
ਜੀਉ ਪਿੰਡੁ; ਸਭ ਤਿਸ ਕੀ ਰਾਸਿ ॥
jeeo pindd; sabh tis kee raas |
Sant Singh KhalsaSoul and body are all His property.
Manmohan SinghSoul and body are all His capital.
Manmohan Singh (Punjabi)ਜਿੰਦੜੀ ਅਤੇ ਦੇਹਿ ਸਭ ਉਸੇ ਦੀ ਪੂੰਜੀ ਹਨ।
Fareedkot Teekaਇਹ (ਜੀਉ) ਚੇਤਨ ਸਤਾ (ਪਿੰਡੁ) ਸਰੀਰ ਆਦਿ ਸਭ ਤਿਸ ਕੀ ਦਈ ਹੋਈ ਰਾਸ ਹੈ॥
Prof. Sahib Singhਇਹ ਜਿੰਦ ਤੇ ਸਰੀਰ ਸਭ ਉਸ ਪ੍ਰਭੂ ਦੀ ਦਿੱਤੀ ਹੋਈ ਪੂੰਜੀ ਹੈ,ਪਦ ਅਰਥ ਰਾਸਿ = ਪੂੰਜੀ। ਤਿਸ ਕੀ = ਉਸ ਪ੍ਰਭੂ ਦੀ।
SikhNet (Spanish)Esta vida y este cuerpo le pertenecen a Él, Sólo a Él y a nadie más que a Él;
ਘਟਿ ਘਟਿ; ਪੂਰਨ ਬ੍ਰਹਮ ਪ੍ਰਗਾਸ ॥
ghatt ghatt; pooran braham pragaas |
Sant Singh KhalsaEach and every heart is illuminated by the Perfect Lord God.
Manmohan SinghEvery heart, the Perfect Lord illumines.
Manmohan Singh (Punjabi)ਹਰ ਦਿਲ ਨੂੰ ਮੁਕੰਮਲ ਮਾਲਕ ਰੋਸ਼ਨ ਕਰਦਾ ਹੈ।
Fareedkot Teekaਤਿਸ ਬ੍ਰਹਮ ਸਰੂਪ ਕਾ ਪ੍ਰਕਾਸ ਘਟੋਂ ਘਟੋਂ ਮੇਂ ਪੂਰਨ ਹੋ ਰਹਾ ਹੈ॥
Prof. Sahib Singhਹਰੇਕ ਸਰੀਰ ਵਿਚ ਵਿਆਪਕ ਪ੍ਰਭੂ ਦਾ ਹੀ ਜਲਵਾ ਹੈ।ਪਦ ਅਰਥ ਘਟਿ ਘਟਿ = ਹਰੇਕ ਘਟ ਵਿਚ, ਹਰੇਕ ਸਰੀਰ ਵਿਚ। ਪੂਰਨ = ਵਿਆਪਕ। ਪ੍ਰਗਾਸ = ਜਲਵਾ।
SikhNet (Spanish)Él es el Uno Perfecto, el Iluminador de cada corazón.
ਅਪਨੀ ਬਣਤ; ਆਪਿ ਬਨਾਈ ॥
apanee banat; aap banaaee |
Sant Singh KhalsaHe Himself fashioned His own handiwork.
Manmohan SinghHis own handi-work, He has Himself made.
Manmohan Singh (Punjabi)ਆਪਣੀ ਨਿੱਜ ਦੀ ਬਣਤਰ, ਉਸ ਨੇ ਖੁਦ ਹੀ ਬਣਾਈ ਹੈ।
Fareedkot Teekaਅਪਨੀ ਬਨਾਵਟ, ਭਾਵ ਰਚਨਾ ਤਿਸ ਨੇ ਆਪ ਹੀ ਬਨਾਈ ਹੈ॥
Prof. Sahib Singhਇਹ (ਜਗਤ-) ਰਚਨਾ ਉਸ ਨੇ ਆਪ ਰਚੀ ਹੈ।ਪਦ ਅਰਥ ਬਣਤ = ਬਨਾਵਟ, ਆਕਾਰ, ਜਗਤ-ਰੂਪ ਘਾੜਤ।
SikhNet (Spanish)El Señor Mismo ha generado la creación entera,
ਨਾਨਕ ਜੀਵੈ; ਦੇਖਿ ਬਡਾਈ ॥੪॥
naanak jeevai; dekh baddaaee |4|
Sant Singh KhalsaNanak lives by beholding His greatness. ||4||
Manmohan SinghNanak lives by beholding His greatness.
Manmohan Singh (Punjabi)ਨਾਨਕ ਉਸ ਦੀ ਮਹਾਨਤਾ ਨੂੰ ਵੇਖ ਕੇ ਜੀਊਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤਿਸ ਕੀ ਵਡਿਆਈ ਕੌ ਦੇਖ ਕਰ ਜੀਵਤੇ ਹੈਂ॥੪॥
Prof. Sahib Singhਹੇ ਨਾਨਕ! ਆਪਣੀ (ਇਸ) ਬਜ਼ੁਰਗੀ ਨੂੰ ਆਪ ਵੇਖ ਕੇ ਖ਼ੁਸ਼ ਹੋ ਰਿਹਾ ਹੈ ॥੪॥ਪਦ ਅਰਥ ਜੀਵੈ = ਜੀਊਂ ਰਿਹਾ ਹੈ, ਪ੍ਰਸੰਨ ਹੋ ਰਿਹਾ ਹੈ ॥੪॥
SikhNet (Spanish)oh, dice Nanak, por ello dedico mis días a conocer la Gloria revelada en Su Gran Obra. (4)