ੴ

ਸਿੱਖਬਾਣੀ · SikhBani

ਸੋ ਨਿਵਾਹੂ ਗਡਿ ਜੋ ਚਲਾਊ ਨ ਥੀਐ ॥

so nivaahoo gadd jo chalaaoo na theeai
Guru Arjan Dev Ji ਗੁਰੂ ਅਰਜਨ ਦੇਵ ਜੀ · Raag Maaroo · Ang 1099 · 3 lines
Translations

ਡਖਣੇ ਮਃ ੫ ॥

ddakhane mahalaa 5 |

Sant Singh KhalsaDakhanay, Fifth Mehl:
Manmohan SinghDakhnas 5th Guru.
Manmohan Singh (Punjabi)ਡਖਣੇ ਪੰਜਵੀਂ ਪਾਤਿਸ਼ਾਹੀ।
SikhNet (Spanish)Dakhne, Mejl Guru Aryan, Quinto Canal Divino.

ਸੋ ਨਿਵਾਹੂ ਗਡਿ; ਜੋ ਚਲਾਊ. ਨ ਥੀਐ ॥

so nivaahoo gadd; jo chalaaoo. na theeai |

Sant Singh KhalsaFocus on that which will not pass away.
Manmohan SinghWithin thy mind, establish thou that partisan, who is not perishable.
Manmohan Singh (Punjabi)ਆਪਣੇ ਮਨ ਅੰਦਰ ਤੂੰ ਉਸ ਪੱਖੀ ਨੂੰ ਇਸਥਿਤ ਕਰ ਜੋ ਚਲਾਇਮਾਨ ਨਹੀਂ ਹੈ।
Fareedkot Teekaਸੋ ਨਿਰਬਾਹ ਕਰਣੇ ਵਾਲੇ ਮੇਂ ਮਨ ਕੋ ਗਡਿ ਅਰਥਾਤ ਲਗਾਉ ਜੋ ਚਲਾਇਮਾਨ ਨਾ ਹੋਵੇ, ਭਾਵ ਜੋ ਸਦਾ ਅਸਥਿਰ ਰਹਿਣੇ ਵਾਲਾ ਹੈ॥
Prof. Sahib Singhਜੋ (ਮਾਲਕ-ਪ੍ਰਭੂ) ਸਾਥ ਛੱਡ ਜਾਣ ਵਾਲਾ ਨਹੀਂ ਹੈ ਉਸ ਤੋੜ ਨਿਬਾਹੁਣ ਵਾਲੇ ਨੂੰ (ਹਿਰਦੇ ਵਿਚ) ਪੱਕਾ ਕਰ ਕੇ ਰੱਖ।

ਪਦ ਅਰਥ ਨਿਵਾਹੂ = ਤੋੜ ਨਿਬਾਹੁਣ ਵਾਲਾ, ਪੂਰਾ ਸਾਥ ਨਿਬਾਹੁਣ ਵਾਲਾ। ਗਡਿ = (ਹਿਰਦੇ ਵਿਚ) ਪੱਕਾ ਕਰ ਕੇ ਰੱਖ। ਚਲਾਊ = ਚਲਾ ਜਾਣ ਵਾਲਾ, ਸਾਥ ਛੱਡ ਜਾਣ ਵਾਲਾ। ਥੀਐ = ਹੋਵੇ।

SikhNet (Spanish)Enamórate de Lo que perdurará, sí, abandona proyecciones

ਕਾਰ ਕੂੜਾਵੀ ਛਡਿ; ਸੰਮਲੁ ਸਚੁ ਧਣੀ ॥੧॥

kaar koorraavee chhadd; samal sach dhanee |1|

Sant Singh KhalsaAbandon your false actions, and meditate on the True Master. ||1||
Manmohan SinghAbandon thou thine false affairs and meditate on the True Master.
Manmohan Singh (Punjabi)ਤੂੰ ਆਪਣੇ ਝੂਠੇ ਕਾਰਾਂ ਵਿਹਾਰਾਂ ਨੂੰ ਤਿਆਗ ਦੇ ਅਤੇ ਸੱਚੇ ਮਾਲਕ ਦਾ ਆਰਾਧਨ ਕਰ।
Fareedkot Teekaਹੋਰ ਜੋ ਕਾਰ ਝੂਠੀ ਹੈ ਤਿਸ ਕੋ ਤੂੰ ਛਾਡ ਦੇਹੁ, ਸਚਾ ਜੋ ਸੁਆਮੀ ਹੈ ਤਿਸ ਕੋ ਸਮਾਲ॥੧॥
Prof. Sahib Singhਸਦਾ-ਥਿਰ ਰਹਿਣ ਵਾਲੇ ਮਾਲਕ ਨੂੰ (ਮਨ ਵਿਚ) ਸੰਭਾਲ ਕੇ ਰੱਖ, (ਜੇਹੜੀ ਕਾਰ ਉਸ ਦੀ ਯਾਦ ਨੂੰ ਭੁਲਾਵੇ, ਉਸ) ਕੂੜੀ ਕਾਰ ਨੂੰ ਛੱਡ ਦੇਹ (ਮਾਇਆ ਸੰਬੰਧੀ ਕਾਰ ਵਿਚ ਚਿੱਤ ਨੂੰ ਨਾਹ ਗੱਡ) ॥੧॥

ਪਦ ਅਰਥ ਸੰਮਲੁ = ਸੰਭਾਲ ਕੇ (ਮਨ ਵਿਚ) ਰੱਖ। ਧਣੀ = ਮਾਲਕ ॥੧॥

SikhNet (Spanish)falsas y ponte a alabar a tu Esposo Eterno. (1)
Answers quote the Granth verbatim with Ang citations. AI commentary is not Gurbani and not a religious ruling.