ੴ

ਸਿੱਖਬਾਣੀ · SikhBani

ਅਕਲ ਕਲਾ ਨਹ ਪਾਈਐ ਪ੍ਰਭੁ ਅਲਖ ਅਲੇਖੰ ॥

akal kalaa neh paaeeai prabh alakh alekhan
Guru Arjan Dev Ji ਗੁਰੂ ਅਰਜਨ ਦੇਵ ਜੀ · Raag Maaroo · Ang 1098, 1099 · 9 lines
Translations

ਪਉੜੀ ॥

paurree | Ang 1098

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਅਕਲ ਕਲਾ. ਨਹ ਪਾਈਐ; ਪ੍ਰਭੁ ਅਲਖ ਅਲੇਖੰ ॥

akal kalaa. neh paaeeai; prabh alakh alekhan | Ang 1098

Sant Singh KhalsaGod is not found by intellectual devices; He is unknowable and unseen.
Manmohan SinghThe Unseeable and Incalculable Lord is obtain not by devices of wisdom.
Manmohan Singh (Punjabi)ਅਦ੍ਰਿਸ਼ਟ ਅਤੇ ਅਣਗਿਣਤ ਸੁਆਮੀ ਸਿਆਣਪ ਦੀਆਂ ਕਲਾਕਾਰੀਆਂ ਦੁਆਰਾ ਪ੍ਰਾਪਤ ਨਹੀਂ ਹੁੰਦਾ।
Fareedkot Teekaਸਰਬ ਕਲਾਂ ਕਲਪਨਾ ਤੇ ਅਕਲ ਪਰਮੇਸਰ ਅਲਖ ਔ ਅਲੇਖ ਗੁਰੋਂ ਬਿਨਾਂ ਨਹੀਂ ਪਾਇਆ ਜਾਤਾ ਹੈ॥
Prof. Sahib Singhਜਿਸ ਪ੍ਰਭੂ ਦਾ ਕੋਈ ਚਿਹਨ-ਚੱਕ੍ਰ ਨਹੀਂ, ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਜੋ ਵਧਦਾ ਘਟਦਾ ਨਹੀਂ ਹੈ ਉਸ ਦਾ ਭੇਤ (ਕਲਾ) ਨਹੀਂ ਪਾਇਆ ਜਾ ਸਕਦਾ।

ਪਦ ਅਰਥ ਕਲਾ = (digit) ਹਿੱਸਾ, ਟੋਟਾ (ਜਿਵੇਂ ਚੰਦ੍ਰਮਾ ਦੀਆਂ ਕਲਾ ਵਧਦੀਆਂ ਘਟਦੀਆਂ ਹਨ)। ਅਕਲ = ਜਿਸ ਦੀਆਂ ਕਲਾਂ ਨਾਹ ਹੋਣ, ਜਿਸ ਦੇ ਟੋਟੇ ਨਾਹ ਹੋ ਸਕਣ, ਜੋ ਚੰਦ੍ਰਮਾ ਵਾਂਗ ਘਟਦਾ ਵਧਦਾ ਨਹੀਂ, ਅਖੰਡ ਸ਼ਕਤੀ ਵਾਲਾ। ਲਖ = (लक्ष) ਨਿਸ਼ਾਨ, ਚਿਹਨ। ਅਲੇਖ = ਜੋ ਬਿਆਨ ਨਾਹ ਕੀਤਾ ਜਾ ਸਕੇ।

SikhNet (Spanish)Dios no es encontrado a través del intelecto. Él es Incognoscible e Invisible.

ਖਟੁ ਦਰਸਨ ਭ੍ਰਮਤੇ ਫਿਰਹਿ; ਨਹ ਮਿਲੀਐ ਭੇਖੰ ॥

khatt darasan bhramate fireh; neh mileeai bhekhan | Ang 1099

Sant Singh KhalsaThe followers of the six orders wander and roam around wearing religious robes, but they do not meet God.
Manmohan SinghRoaming and rambling in six Shashtras, and wearing religious garbs, God is met not.
Manmohan Singh (Punjabi)ਛਿਆਂ ਸ਼ਾਸਤ੍ਰਾਂ ਅੰਦਰ ਭਟਕਣ ਤੇ ਰਟਨ ਕਰਨ ਅਤੇ ਮਜ਼ਰਬੀ ਬਾਦੇ ਪਹਿਰਨ ਦੁਆਰਾ ਵਾਹਿਗੁਰੂ ਮਿਲਦਾਂ ਨਹੀਂ।
Fareedkot Teekaਖਟ ਦਰਸਨ ਭੀ ਭ੍ਰਮਤੇ ਫਿਰਤੇ ਹੈਂ, ਕਿਉਂਕਿ ਭੇਖਾਂ ਕਰ ਕੇ ਨਹੀਂ ਮਿਲੀਤਾ॥
Prof. Sahib Singhਛੇ ਭੇਖਾਂ ਦੇ ਸਾਧੂ (ਵਿਅਰਥ) ਭਟਕਦੇ ਫਿਰਦੇ ਹਨ, ਪ੍ਰਭੂ ਭੇਖਾਂ ਦੀ ਰਾਹੀਂ ਨਹੀਂ ਮਿਲਦਾ।

ਪਦ ਅਰਥ ਖਟੁ ਦਰਸਨ = ਛੇ ਭੇਖਾਂ ਦੇ ਸਾਧੂ (ਜੋਗੀ, ਜੰਗਮ, ਸਰੇਵੜੇ, ਸੰਨਿਆਸੀ, ਬੈਰਾਗੀ, ਬੋਧੀ)।

SikhNet (Spanish)Los seguidores de las seis órdenes vagan en Su búsqueda con sus atuendos religiosos,

ਵਰਤ ਕਰਹਿ ਚੰਦ੍ਰਾਇਣਾ; ਸੇ ਕਿਤੈ. ਨ ਲੇਖੰ ॥

varat kareh chandraaeinaa; se kitai. na lekhan | Ang 1099

Sant Singh KhalsaThey keep the lunar fasts, but they are of no account.
Manmohan SinghThey, who keep fast apropos the moon, They are of no account.
Manmohan Singh (Punjabi)ਜੋ ਚੰਦ ਸੰਬੰਧੀ ਵਰਤ ਰਖਦੇ ਹਨ, ਉਹ ਕਿਸੇ ਹਿਸਾਬ ਕਿਤਾਬ ਵਿੱਚ ਨਹੀਂ।
Fareedkot Teekaਚੰਦ੍ਰਾਇਣਾਦਿ ਵਰਤ ਕਰਤੇ ਹੈਂ ਸੇ ਵਰਤ ਭੀ ਕਿਤੇ ਲੇਖੇ ਮੇਂ ਨਹੀਂ ਪੜਤੇ, ਭਾਵ ਵਰਤੋਂ ਸੇ ਭੀ ਨਹੀਂ ਮਿਲਤਾ ਹੈ॥
Prof. Sahib Singh(ਕਈ ਬੰਦੇ) ਚੰਦ੍ਰਾਇਣ ਵਰਤ ਰੱਖਦੇ ਹਨ, ਪਰ ਉਹਨਾਂ ਦਾ ਕੋਈ ਲਾਭ ਨਹੀਂ (ਉਹ ਕਿਸੇ ਗਿਣਤੀ ਵਿਚ ਨਹੀਂ)।

ਪਦ ਅਰਥ ਚੰਦ੍ਰਾਇਣ ਵਰਤ = ਚੰਦ੍ਰਮਾ ਨਾਲ ਸੰਬੰਧ ਰੱਖਣ ਵਾਲੇ ਵਰਤ।

SikhNet (Spanish)pero tampoco Lo logran ver. Hacen ayunos en los días de luna, pero tampoco son tomados en cuenta por Dios.

ਬੇਦ ਪੜਹਿ ਸੰਪੂਰਨਾ; ਤਤੁ ਸਾਰ. ਨ ਪੇਖੰ ॥

bed parreh sanpooranaa; tat saar. na pekhan | Ang 1099

Sant Singh KhalsaThose who read the Vedas in their entirety, still do not see the sublime essence of reality.
Manmohan SinghThey, who read the Vedas in full; see not the sublime quintessence.
Manmohan Singh (Punjabi)ਜੋ ਵੇਦਾਂ ਨੂੰ ਪੂਰਨ ਤੌਰ ਤੇ ਵਾਚਦੇ ਹਨ; ਉਹ ਸ੍ਰੇਸ਼ਟ ਅਸਲੀਅਤ ਨੂੰ ਨਹੀਂ ਵੇਖਦੇ।
Fareedkot Teekaਸੰਪੂਰਨ ਬੇਦ ਭੀ ਪੜਹਿ, ਤਿਨੋਂ ਕਾ (ਸਾਰ) ਸਰੂਪ ਜੋ ਭਗਵਤ ਭਜਨ ਹੈ (ਤਤੁ) ਸੋ ਤਿਸੀ ਕੋ ਨਹੀਂ ਦੇਖਤੇ॥
Prof. Sahib Singhਜੋ ਸਾਰੇ ਦੇ ਸਾਰੇ ਵੇਦ ਪੜ੍ਹਦੇ ਹਨ, ਉਹ ਭੀ ਅਸਲੀਅਤ ਨਹੀਂ ਵੇਖ ਸਕਦੇ।

ਪਦ ਅਰਥ ਸਾਰ = ਅਸਲੀਅਤ। ਨ ਪੇਖੰ = ਨਹੀਂ ਵੇਖਦੇ।

SikhNet (Spanish)Quienes leen los Vedas en su totalidad, pero no logran conocer Su Esencia,

ਤਿਲਕੁ ਕਢਹਿ. ਇਸਨਾਨੁ ਕਰਿ; ਅੰਤਰਿ ਕਾਲੇਖੰ ॥

tilak kadteh. isanaan kar; antar kaalekhan | Ang 1099

Sant Singh KhalsaThey apply ceremonial marks to their foreheads, and take cleansing baths, but they are blackened within.
Manmohan SinghTaking bath, they who draw sacrificial marks, on their forehead; Within them is the blackness of sins.
Manmohan Singh (Punjabi)ਜੋ ਨ੍ਹਾ ਧੋ ਕੇ ਆਪਣੇ ਮੱਥੇ ਉਤੇ ਟਿੱਕੇ ਲਾਉਂਦੇ ਹਨ; ਉਨ੍ਹਾਂ ਦੇ ਅੰਦਰ ਪਾਪਾਂ ਦੀ ਕਾਲਖ ਹੈ।
Fareedkot Teekaਇਸਨਾਨ ਕਰ ਕੇ ਤਿਲਕ ਤੋ ਬਹੁਤ ਨਿਕਾਲਤੇ ਹੈਂ, ਪਰੰਤੂ ਪਾਪੋਂ ਕੀ ਕਾਲਖ ਹੈ॥
Prof. Sahib Singhਕਈ ਇਸ਼ਨਾਨ ਕਰ ਕੇ (ਮੱਥੇ ਉੱਤੇ) ਤਿਲਕ ਲਾਂਦੇ ਹਨ, ਪਰ ਉਹਨਾਂ ਨੇ ਮਨ ਵਿਚ (ਵਿਕਾਰਾਂ ਦੀ) ਕਾਲਖ ਹੁੰਦੀ ਹੈ (ਉਹਨਾਂ ਨੂੰ ਭੀ ਰੱਬ ਨਹੀਂ ਮਿਲਦਾ)।
SikhNet (Spanish)se bañan y se untan azafrán en su frente, pero mira, en su interior encuentras aún negros deseos.

ਭੇਖੀ. ਪ੍ਰਭੂ, ਨ ਲਭਈ; ਵਿਣੁ ਸਚੀ ਸਿਖੰ ॥

bhekhee. prabhoo, na labhee; vin sachee sikhan | Ang 1099

Sant Singh KhalsaThey wear religious robes, but without the True Teachings, God is not found.
Manmohan SinghHe, who wears religious garb, finds not the Lord without true instructions.
Manmohan Singh (Punjabi)ਜੋ ਧਾਰਮਕ ਲਿਬਾਸ ਪਹਿਨਦਾ ਹੈ, ਸੱਚੀ ਸਿੱਖਮਤ ਦੇ ਬਾਝੌਂ ਉਸ ਨੂੰ ਸੁਆਮੀ ਨਹੀਂ ਲੱਗਦਾ।
Fareedkot Teekaਗੁਰੋਂ ਕੀ ਸਚੀ ਸਿਖ੍ਯਾ ਤੇ ਬਿਨਾਂ ਭੇਖੋਂ ਕੇ ਧਾਰਨੇ ਕਰ ਪ੍ਰਭੂ ਪ੍ਰਾਪਤ ਨਹੀਂ ਹੋਤਾ ਹੈ॥
Prof. Sahib Singhਪਰਮਾਤਮਾ ਭੇਖਾਂ ਦੀ ਰਾਹੀਂ ਨਹੀਂ ਲੱਭਦਾ, (ਗੁਰੂ ਦੇ) ਸੱਚੇ ਉਪਦੇਸ਼ ਤੋਂ ਬਿਨਾ ਨਹੀਂ ਮਿਲਦਾ।
SikhNet (Spanish)Sí, nadie llega hasta Dios vistiéndose de mendigo;

ਭੂਲਾ ਮਾਰਗਿ ਸੋ ਪਵੈ; ਜਿਸੁ ਧੁਰਿ ਮਸਤਕਿ ਲੇਖੰ ॥

bhoolaa maarag so pavai; jis dhur masatak lekhan | Ang 1099

Sant Singh KhalsaOne who had strayed, finds the Path again, if such pre-ordained destiny is written on his forehead.
Manmohan SinghThe strayed one, one whose forehead good destiny is preordained; He takes to the right path.
Manmohan Singh (Punjabi)ਭੁੱਲਿਆ ਹੋਇਆ ਜੀਵ, ਜਿਸ ਦੇ ਮੱਥੇ ਉੱਤੇ ਚੰਗੀ ਪ੍ਰਾਲਬਧ ਮੁੱਢ ਤੋਂ ਲਿਖੀ ਹੋਈ ਹੈ; ਉਹ ਠੀਕ ਰਸਤੇ ਪੈ ਜਾਂਦਾ ਹੈ।
Fareedkot Teekaਸੋ ਭੂਲਾ ਹੂਆ ਰਸਤੇ ਮੇਂ ਪੜਤਾ ਹੈ ਜਿਸ ਕੇ ਆਦੋਂ ਹੀ ਮਸਤਕ ਪਰ ਸੁਭ ਲੇਖ ਹੈ॥
Prof. Sahib Singhਜਿਸ ਮਨੁੱਖ ਦੇ ਮੱਥੇ ਉੱਤੇ ਧੁਰੋਂ (ਬਖ਼ਸ਼ਸ਼ ਦਾ ਲਿਖਿਆ) ਲੇਖ ਉੱਘੜ ਪਏ, ਉਹ (ਪਹਿਲਾਂ) ਕੁਰਾਹੇ ਪਿਆ ਹੋਇਆ (ਭੀ ਠੀਕ) ਰਸਤੇ ਤੇ ਆ ਜਾਂਦਾ ਹੈ।

ਪਦ ਅਰਥ ਮਾਰਗਿ = ਰਸਤੇ ਉਤੇ।

SikhNet (Spanish)sólo siendo instruido en la Verdad Lo experimentas. Aun los perdidos encuentran el Sendero, si tal es el Destino escrito por Dios.

ਤਿਨਿ ਜਨਮੁ ਸਵਾਰਿਆ ਆਪਣਾ; ਜਿਨਿ ਗੁਰੁ ਅਖੀ ਦੇਖੰ ॥੧੩॥

tin janam savaariaa aapanaa; jin gur akhee dekhan |13| Ang 1099

Sant Singh KhalsaOne who sees the Guru with his eyes, embellishes and exalts his human life. ||13||
Manmohan SinghHe alone embellishes him human life, who sees the Guru with his eyes.
Manmohan Singh (Punjabi)ਕੇਵਲ ਉਹ ਹੀ ਆਪਣੇ ਮਨੁਖੀ ਜੀਵਨ ਨੂੰ ਸ਼ਸ਼ੋਭਤ ਕਰਦਾ ਹੈ, ਜੋ ਆਪਣੇ ਨੰਤ੍ਰਾਂ ਨਾਲ ਗੁਰਾਂ ਨੂੰ ਵੇਖਦਾ ਹੈ।
Fareedkot Teekaਤਿਸ ਨੇ ਅਪਨਾ ਜਨਮ ਸਵਾਰ ਲੀਆ ਹੈ ਜਿਸ ਨੇ ਗੁਰੋਂ ਕੋ ਨੇਤ੍ਰੀ ਦੇਖਾ ਹੈ॥੧੩॥
Prof. Sahib Singhਜਿਸ ਮਨੁੱਖ ਨੇ ਆਪਣੀ ਅੱਖੀਂ ਗੁਰੂ ਦਾ ਦਰਸਨ ਕਰ ਲਿਆ ਹੈ, ਉਸ ਨੇ ਆਪਣਾ ਜਨਮ ਸਫਲਾ ਕਰ ਲਿਆ ਹੈ ॥੧੩॥

ਪਦ ਅਰਥ ਤਿਨਿ = ਉਸ ਨੇ ॥੧੩॥

SikhNet (Spanish)Sí, sólo el que ve al Guru como una Presencia, logra tener Satisfacción en este nacimiento Humano. (13)
Answers quote the Granth verbatim with Ang citations. AI commentary is not Gurbani and not a religious ruling.