ਸੋਰਠਿ ਮਹਲਾ ੫ ॥
soratth mahalaa 5 |
Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.
ਪਾਰਬ੍ਰਹਮਿ ਨਿਬਾਹੀ ਪੂਰੀ ॥
paarabraham nibaahee pooree |
Sant Singh KhalsaThe Supreme Lord God has stood by me and fulfilled me,
Manmohan SinghThe Supreme Lord has stood by me to the last,
Manmohan Singh (Punjabi)ਸ਼੍ਰੋਮਣੀ ਸਾਹਿਬ ਨੇ ਅਖੀਰ ਤਾਂਈਂ ਮੇਰਾ ਪੱਖ ਪੂਰਿਆ ਹੈ,
Fareedkot Teekaਵਾਹਗੁਰੂ ਨੇ ਪੂਰੀ ਪ੍ਰਤੱਗਿਆ ਦਾਸੋਂ ਕੇ ਸਾਥ ਨਿਬਾਹੀ ਹੈ॥
Prof. Sahib Singh(ਹੇ ਭਾਈ! ਸਦਾ ਤੋਂ ਹੀ) ਪਰਮਾਤਮਾ ਨੇ ਆਪਣੇ ਸੇਵਕ ਨਾਲ ਪ੍ਰੀਤਿ ਤੋੜ ਤਕ ਨਿਬਾਹੀ ਹੈ।ਪਦ ਅਰਥ ਪਾਰਬ੍ਰਹਮਿ = ਪਾਰਬ੍ਰਹਮ ਨੇ।
SikhNet (Spanish)El Señor Trascendente me ha liberado
ਕਾਈ ਬਾਤ. ਨ ਰਹੀਆ ਊਰੀ ॥
kaaee baat. na raheea aooree |
Sant Singh Khalsaand nothing is left unfinished.
Manmohan Singhand nothing is now left un-accomplished.
Manmohan Singh (Punjabi)ਅਤੇ ਹੁਣ ਮੇਰਾ ਕੋਈ ਕੰਮ ਭੀ ਅਧੂਰਾ ਨਹੀਂ ਰਿਹਾ।
Fareedkot Teekaਇਸੀ ਸੇ ਕੋਈ ਬਾਤ ਸੇ ਦਾਸੋਂ ਕੀ (ਊਰੀ) ਘਟਤੀ ਨਹੀਂ ਰਹੀ, ਭਾਵ ਸੇ ਸੰਤ ਪੂਰਣ ਕਾਮ ਹੈਂ॥
Prof. Sahib Singhਸੇਵਕ ਨੂੰ ਕਿਸੇ ਗੱਲੇ ਕੋਈ ਕਮੀ ਨਹੀਂ ਰਹਿੰਦੀ।ਪਦ ਅਰਥ ਊਰੀ = ਊਣੀ, ਘੱਟ।
SikhNet (Spanish)y ahora no estoy privado de nada.
ਗੁਰਿ ਚਰਨ ਲਾਇ. ਨਿਸਤਾਰੇ ॥
gur charan laae. nisataare |
Sant Singh KhalsaAttached to the Guru's feet, I am saved;
Manmohan SinghAttaching myself to the Guru's feet, I am saved,
Manmohan Singh (Punjabi)ਗੁਰੂ ਦੇ ਚਰਣਾਂ ਨਾਲ ਆਪਣੇ ਆਪ ਨੂੰ ਜੋੜ ਕੇ ਮੈਂ ਬਚ ਗਿਆ ਹਾਂ,
Fareedkot Teekaਗੁਰੋਂ ਕੀ ਚਰਣੀ ਲਾਇਕੇ ਦਾਸ ਤਾਰੇ ਹੈਂ॥
Prof. Sahib Singhਸੇਵਕ ਸਦਾ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਸੰਭਾਲ ਰੱਖਦਾ ਹੈ।ਪਦ ਅਰਥ ਗੁਰਿ = ਗੁਰੂ ਨੇ। ਨਿਸਤਾਰੇ = (ਸੰਸਾਰ ਸਾਗਰ ਤੋਂ) ਪਾਰ ਲੰਘਾ ਦਿੱਤੇ।
SikhNet (Spanish)Postrándome ante los Pies del Guru,
ਹਰਿ ਹਰਿ ਨਾਮੁ ਸਮੑਾਰੇ ॥੧॥
har har naam samaare |1|
Sant Singh KhalsaI contemplate and cherish the Name of the Lord, Har, Har. ||1||
Manmohan Singhand I now cherish the Lord God's Name.
Manmohan Singh (Punjabi)ਅਤੇ ਹੁਣ ਮੈਂ ਹਮੇਸ਼ਾਂ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹਾਂ।
Fareedkot Teekaਦਾਸੋਂ ਨੇ ਹਰ ਵਕਤ ਹਰੀ ਕੇ ਨਾਮ ਹੀ ਸੰਭਾਰੇ ਹੈਂ॥੧॥
Prof. Sahib Singhਗੁਰੂ ਨੇ (ਸੇਵਕਾਂ ਨੂੰ ਸਦਾ ਹੀ) ਚਰਨੀਂ ਲਾ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਇਆ ਹੈ ॥੧॥ਪਦ ਅਰਥ ਸਮ੍ਹ੍ਹਾਰੇ = ਸੰਭਾਲਦਾ ਹੈ, ਹਿਰਦੇ ਵਿਚ ਵਸਾਈ ਰੱਖਦਾ ਹੈ ॥੧॥
SikhNet (Spanish)he sido emancipado y alabo siempre los Pies del Señor. (1)
ਅਪਨੇ ਦਾਸ ਕਾ ਸਦਾ ਰਖਵਾਲਾ ॥
apane daas kaa sadaa rakhavaalaa |
Sant Singh KhalsaHe is forever the Savior of His slaves.
Manmohan SinghThe Lord is ever the saviour of His slave.
Manmohan Singh (Punjabi)ਸੁਆਮੀ ਸਦੀਵ ਹੀ ਆਪਣੇ ਸੇਵਕ ਦੀ ਰੱਖਿਆ ਕਰਨ ਵਾਲਾ ਹੈ।
Fareedkot Teekaਅਪਨੇ ਦਾਸ ਕਾ ਵਾਹਿਗੁਰੂ ਸਦਾ ਰਾਖਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਆਪਣੇ ਸੇਵਕ ਦਾ ਸਦਾ ਰਾਖਾ ਬਣਿਆ ਰਹਿੰਦਾ ਹੈ।
SikhNet (Spanish)El Señor es siempre el Único Refugio de Sus Devotos;
ਕਰਿ ਕਿਰਪਾ ਅਪੁਨੇ ਕਰਿ ਰਾਖੇ; ਮਾਤ ਪਿਤਾ ਜਿਉ ਪਾਲਾ ॥੧॥ ਰਹਾਉ ॥
kar kirapaa apune kar raakhe; maat pitaa jiau paalaa |1| rahaau |
Sant Singh KhalsaBestowing His Mercy, He made me His own and preserved me; like a mother or father, He cherishes me. ||1||Pause||
Manmohan SinghShowering His benediction He has make me His own and saved me. Like mother and father, He cherishes me. Pause.
Manmohan Singh (Punjabi)ਆਪਣੀ ਰਹਿਮਤ ਧਾਰ ਕੇ ਉਸ ਨੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ ਤੇ ਮੇਰੀ ਰੱਖਿਆ ਕੀਤੀ ਹੈ। ਮਾਂ ਤੇ ਪਿਉ ਦੀ ਨਿਆਈ ਸਾਈਂ ਮੈਨੂੰ ਪਾਲਦਾ ਹੈ। ਠਹਿਰਾਉ।
Fareedkot Teekaਭਗਵੰਤ ਨੇ ਹਾਥ ਦੇ ਕੇ ਅਪਨੇ ਦਾਸ ਕ੍ਰਿਪਾ ਕਰ ਕੇ ਜਨਮ ਮਰਨ ਸੇ ਰਾਖੇ ਹੈਂ ਔ ਮਾਤਾ ਪਿਤਾ ਕੀ ਨਿਆਈਂ ਪਾਲਨਾ ਕਰੀ ਹੈ॥੧॥ ਰਹਾਉ ॥
Prof. Sahib Singhਜਿਵੇਂ ਮਾਪੇ (ਬੱਚਿਆਂ ਨੂੰ) ਪਾਲਦੇ ਹਨ, ਤਿਵੇਂ ਪ੍ਰਭੂ ਕਿਰਪਾ ਕਰ ਕੇ ਆਪਣੇ ਸੇਵਕਾਂ ਨੂੰ ਆਪਣੇ ਬਣਾਈ ਰੱਖਦਾ ਹੈ ॥੧॥ ਰਹਾਉ ॥ਪਦ ਅਰਥ ਕਰਿ = ਬਣਾ ਕੇ। ਜਿਉ = ਜਿਉਂ, ਵਾਂਗ ॥੧॥ ਰਹਾਉ ॥
SikhNet (Spanish)en Su Misericordia los hace Suyos y da sustento a sus niños como el padre y la madre lo hacen. (1-Pausa)
ਵਡਭਾਗੀ; ਸਤਿਗੁਰੁ ਪਾਇਆ ॥
vaddabhaagee; satigur paaeaa |
Sant Singh KhalsaBy great good fortune, I found the True Guru,
Manmohan SinghBy good fortune I have attained the True Guru,
Manmohan Singh (Punjabi)ਚੰਗੇ ਨਸੀਬਾਂ ਦੁਆਰਾ ਮੈਨੂੰ ਸੱਚੇ ਗੁਰੂ ਪ੍ਰਾਪਤ ਹੋਏ ਹਨ,
Fareedkot Teekaਵੱਡੇ ਭਾਗੋਂ ਸੇ ਦਾਸੋਂ ਨੇ ਸਤਿਗੁਰੂ ਪਾਇਆ ਹੈ॥
Prof. Sahib Singhਹੇ ਭਾਈ! ਵੱਡੇ ਭਾਗਾਂ ਵਾਲੇ ਮਨੁੱਖਾਂ ਨੇ (ਉਹ) ਗੁਰੂ ਲੱਭ ਲਿਆ,ਪਦ ਅਰਥ ਵਡਭਾਗੀ = ਵੱਡੇ ਭਾਗਾਂ ਵਾਲਿਆਂ ਨੇ।
SikhNet (Spanish)Por buena fortuna fui bendecido por Dios con el Verdadero Guru,
ਜਿਨਿ. ਜਮ ਕਾ ਪੰਥੁ ਮਿਟਾਇਆ ॥
jin. jam kaa panth mittaaeaa |
Sant Singh Khalsawho obliterated the path of the Messenger of Death.
Manmohan Singhwho has obliterated the Death's courier path.
Manmohan Singh (Punjabi)ਜਿਨ੍ਹਾਂ ਨੇ ਮੌਤ ਦੇ ਦੂਤ ਦੇ ਮਾਰਗ ਨੂੰ ਨਾਸ ਕਰ ਦਿੱਤਾ ਹੈ।
Fareedkot Teekaਜਿਨੋਂ ਸਤਿਗੁਰੋਂ ਨੇ ਜਮ ਕਾ ਰਸਤਾ ਹੀ ਮਿਟਾਇ ਦੀਆ ਹੈ॥
Prof. Sahib Singhਜਿਸ (ਗੁਰੂ) ਨੇ (ਉਹਨਾਂ ਵਾਸਤੇ) ਜਮ ਦੇ ਦੇਸ ਨੂੰ ਲੈ ਜਾਣ ਵਾਲਾ ਰਸਤਾ ਮਿਟਾ ਦਿੱਤਾ,ਪਦ ਅਰਥ ਜਿਨਿ = ਜਿਸ (ਗੁਰੂ) ਨੇ। ਪੰਥੁ = ਰਸਤਾ।
SikhNet (Spanish)Quién destruyó al mensajero de la muerte
ਹਰਿ ਭਗਤਿ ਭਾਇ; ਚਿਤੁ ਲਾਗਾ ॥
har bhagat bhaae; chit laagaa |
Sant Singh KhalsaMy consciousness is focused on loving, devotional worship of the Lord.
Manmohan SinghTo God's meditation in love, my mind is attuned.
Manmohan Singh (Punjabi)ਵਾਹਿਗੁਰੂ ਦੀ ਪਿਆਰੀ ਬੰਦਗੀ ਨਾਲ ਮੇਰਾ ਮਨ ਜੁੜ ਗਿਆ ਹੈ।
Fareedkot Teekaਹਰੀ ਕੀ ਪਰੇਮਾ ਭਗਤੀ ਮੇਂ ਦਾਸੋਂ ਕਾ ਚਿਤ ਲਾਗਾ ਹੈ॥
Prof. Sahib Singh(ਕਿਉਂਕਿ ਗੁਰੂ ਦੀ ਕਿਰਪਾ ਨਾਲ) ਉਹਨਾਂ ਦਾ ਮਨ ਪਰਮਾਤਮਾ ਦੀ ਭਗਤੀ ਵਿਚ ਪ੍ਰਭੂ ਦੇ ਪ੍ਰੇਮ ਵਿਚ ਮਗਨ ਰਹਿੰਦਾ ਹੈ।ਪਦ ਅਰਥ ਭਾਇ = ਪਿਆਰ ਵਿਚ।
SikhNet (Spanish)cuando mi mente se entonó con Amor en Su Devoción.
ਜਪਿ ਜੀਵਹਿ; ਸੇ ਵਡਭਾਗਾ ॥੨॥
jap jeeveh; se vaddabhaagaa |2|
Sant Singh KhalsaOne who lives in this meditation is very fortunate indeed. ||2||
Manmohan SinghVery fortunate art they who live contemplating on the Lord.
Manmohan Singh (Punjabi)ਉਹ ਭਾਰੇ ਕਰਮਾਂ ਵਾਲੇ ਹਨ ਜੋ ਸਾਹਿਬ ਨੂੰ ਸਿਮਰਦੇ ਜੀਉਂਦੇ ਹਨ।
Fareedkot Teekaਸੇ ਵਡਭਾਗੀ ਦਾਸ ਨਾਮ ਕੋ ਜਪ ਕੇ ਜੀਵਤੇ ਹੈਂ॥੨॥
Prof. Sahib Singhਉਹ ਵਡ-ਭਾਗੀ ਮਨੁੱਖ ਪਰਮਾਤਮਾ ਦਾ ਨਾਮ ਜਪ ਜਪ ਕੇ ਆਤਮਕ ਜੀਵਨ ਪ੍ਰਾਪਤ ਕਰ ਲੈਂਦੇ ਹਨ ॥੨॥ਪਦ ਅਰਥ ਜੀਵਹਿ = ਜੀਊਂਦੇ ਹਨ, ਆਤਮਕ ਜੀਵਨ ਪ੍ਰਾਪਤ ਕਰਦੇ ਹਨ ॥੨॥
SikhNet (Spanish)Aquél que vive meditando en el Señor es en verdad Bendecido. (2)
ਹਰਿ ਅੰਮ੍ਰਿਤ ਬਾਣੀ ਗਾਵੈ ॥
har amrit baanee gaavai |
Sant Singh KhalsaHe sings the Ambrosial Word of the Guru's Bani,
Manmohan SinghThe Lord's slave sings the Lord's ambrosial Gurbani.
Manmohan Singh (Punjabi)ਸਾਈਂ ਦਾ ਗੋਲਾ ਸਾਈਂ ਦੀ ਅੰਮ੍ਰਿਤਮਈ ਗੁਰਬਾਣੀ ਨੂੰ ਗਾਉਂਦਾ ਹੈ।
Fareedkot Teekaਹਰੀ ਕੀ ਅੰਮ੍ਰਿਤ ਸਮ ਬਾਣੀ ਕੋ ਗਾਵਤੇ ਹੈਂ॥
Prof. Sahib Singh(ਹੇ ਭਾਈ! ਪਰਮਾਤਮਾ ਦਾ ਸੇਵਕ) ਪਰਮਾਤਮਾ ਦੀ ਆਤਮਿਕ ਜੀਵਨ ਦੇਣ ਵਾਲੀ ਬਾਣੀ ਗਾਂਦਾ ਰਹਿੰਦਾ ਹੈ,ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ।
SikhNet (Spanish)Él canta el Néctar de la Palabra de Dios
ਸਾਧਾ ਕੀ ਧੂਰੀ, ਨਾਵੈ ॥
saadhaa kee dhooree, naavai |
Sant Singh Khalsaand bathes in the dust of the feet of the Holy.
Manmohan SinghHe bathes in the dust of saints feet.
Manmohan Singh (Punjabi)ਉਹ ਸੰਤਾਂ ਦੇ ਪੈਰਾਂ ਦੀ ਧੂੜੀ ਵਿੱਚ ਨਹਾਉਂਦਾ ਹੈ।
Fareedkot Teekaਸੰਤੋਂ ਕੇ ਚਰਨੋਂ ਕੀ ਧੂਰੀ ਮੇਂ ਦਾਸ ਨ੍ਹਾਵਤੇ ਹੈਂ॥
Prof. Sahib Singhਸੇਵਕ ਗੁਰਮੁਖਾਂ ਦੇ ਚਰਨਾਂ ਦੀ ਧੂੜ ਵਿਚ ਇਸ਼ਨਾਨ ਕਰਦਾ ਰਹਿੰਦਾ ਹੈ (ਆਪਾ-ਭਾਵ ਮਿਟਾ ਕੇ ਸੰਤ ਜਨਾਂ ਦੀ ਸ਼ਰਨ ਪਿਆ ਰਹਿੰਦਾ ਹੈ)।ਪਦ ਅਰਥ ਨਾਵੈ = ਨ੍ਹਾਵੈ।
SikhNet (Spanish)y se baña en el Polvo que han pisado los Santos.
ਅਪੁਨਾ ਨਾਮੁ; ਆਪੇ ਦੀਆ ॥
apunaa naam; aape deea |
Sant Singh KhalsaHe Himself bestows His Name.
Manmohan SinghThe Lord Himself blesses him with His Name.
Manmohan Singh (Punjabi)ਸੁਆਮੀ ਖੁਦ ਉਸ ਨੂੰ ਆਪਣੇ ਨਾਮ ਦੀ ਦਾਤ ਦਿੰਦਾ ਹੈ।
Fareedkot Teekaਜਿਸ ਪਰਮੇਸ੍ਵਰ ਨੇ ਆਪਣਾ ਨਾਮ ਦੀਆ ਹੈ॥
Prof. Sahib Singhਪਰਮਾਤਮਾ ਨੇ ਆਪ ਹੀ (ਆਪਣੇ ਸੇਵਕ ਨੂੰ) ਆਪਣਾ ਨਾਮ ਬਖ਼ਸ਼ਿਆ ਹੈ,ਪਦ ਅਰਥ ਆਪੇ = ਆਪ ਹੀ।
SikhNet (Spanish)El Señor Mismo lo bendice con Su Nombre;
ਪ੍ਰਭ ਕਰਣਹਾਰ; ਰਖਿ ਲੀਆ ॥੩॥
prabh karanahaar; rakh leea |3|
Sant Singh KhalsaGod, the Creator, saves us. ||3||
Manmohan SinghThe Creator Lord Himself saves him.
Manmohan Singh (Punjabi)ਸੁਆਮੀ ਸਿਰਜਣਹਾਰ ਆਪ ਹੀ ਉਸ ਦੀ ਰੱਖਿਆ ਕਰਦਾ ਹੈ।
Fareedkot Teekaਤਿਸ ਸਮਰਥ ਕਰਣਹਾਰ ਵਾਹਿਗੁਰੂ ਨੇ ਦਾਸੋਂ ਕੋ ਰਾਖ ਲੀਆ ਹੈ॥॥੩॥
Prof. Sahib Singhਸਿਰਜਣਹਾਰ ਪ੍ਰਭੂ ਨੇ ਆਪ ਹੀ (ਸਦਾ ਤੋਂ ਆਪਣੇ ਸੇਵਕ ਨੂੰ ਵਿਕਾਰਾਂ ਤੋਂ) ਬਚਾਇਆ ਹੈ ॥੩॥
SikhNet (Spanish)sí, el Mismo Señor Creador salva su honor. (3)
ਹਰਿ ਦਰਸਨ; ਪ੍ਰਾਨ ਅਧਾਰਾ ॥
har darasan; praan adhaaraa |
Sant Singh KhalsaThe Blessed Vision of the Lord's Darshan is the support of the breath of life.
Manmohan SinghGod's glimpse is the support of his very life.
Manmohan Singh (Punjabi)ਵਾਹਿਗੁਰੂ ਦਾ ਦੀਦਾਰ ਉਸ ਦੀ ਜਿੰਦ-ਜਾਨ ਦਾ ਆਸਰਾ ਹੈ।
Fareedkot Teekaਹਰਿ ਕਾ ਦਰਸਨ ਤਿਨ ਦਾਸੋਂ ਕੇ ਪ੍ਰਾਣੋਂ ਕਾ ਆਸਰਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦਾ ਦਰਸ਼ਨ ਹੀ (ਸੇਵਕ ਦੀ) ਜ਼ਿੰਦਗੀ ਦਾ ਆਸਰਾ ਹੈ।ਪਦ ਅਰਥ ਅਧਾਰਾ = ਆਸਰਾ।
SikhNet (Spanish)La Visión del Señor es lo Primordial en su vida,
ਇਹੁ ਪੂਰਨ ਬਿਮਲ ਬੀਚਾਰਾ ॥
eihu pooran bimal beechaaraa |
Sant Singh KhalsaThis is the perfect, pure wisdom.
Manmohan SinghFor him this is the perfect and pure wisdom.
Manmohan Singh (Punjabi)ਉਸ ਦੇ ਵਾਸਤੇ ਇਹ ਪੂਰੀ ਤੇ ਪਵਿੱਤਰ ਸਿਆਣਪ ਹੈ।
Fareedkot Teekaਇਹ ਨਿਰਮਲ ਪੂਰਨ ਤਿਨ ਕਾ ਬੀਚਾਰ ਹੈ॥☬ਪੁਨ: ਐਸੇ ਬੇਨਤੀ ਹੈ:
Prof. Sahib Singh(ਪ੍ਰਭੂ ਦੇ ਸੇਵਕ ਦਾ) ਇਹ ਪਵਿਤ੍ਰ ਤੇ ਪੂਰਨ ਵਿਚਾਰ ਬਣਿਆ ਰਹਿੰਦਾ ਹੈ।ਪਦ ਅਰਥ ਬਿਮਲ = ਸੁੱਧ, ਪਵਿਤ੍ਰ।
SikhNet (Spanish)y ésta para él es la más pura y perfecta Sabiduría.
ਕਰਿ ਕਿਰਪਾ ਅੰਤਰਜਾਮੀ ॥
kar kirapaa antarajaamee |
Sant Singh KhalsaThe Inner-knower, the Searcher of hearts, has granted His Mercy;
Manmohan SinghLord, the Reader of hearts extends His mercy to him,
Manmohan Singh (Punjabi)ਦਿਲਾਂ ਦੀਆਂ ਜਾਨਣਹਾਰ ਉਸ ਉਤੇ ਆਪਣੀ ਰਹਿਮਤ ਧਾਰਦਾ ਹੈ।
Fareedkot Teekaਹੇ ਅੰਤਹਕਰਨ ਕੇ ਪ੍ਰੇਰਕ! ਮੇਰੇ ਪਰ ਕ੍ਰਿਪਾ ਕਰ॥
Prof. Sahib Singhਹੇ ਸਭ ਦੇ ਦਿਲਾਂ ਦੀ ਜਾਣਨ ਵਾਲੇ! ਹੇ ਸੁਆਮੀ! (ਮੇਰੇ ਉਤੇ) ਮੇਹਰ ਕਰ,ਪਦ ਅਰਥ ਅੰਤਰਜਾਮੀ = ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ!
SikhNet (Spanish)El Señor, el Conocedor Interno, es Compasivo con él,
ਦਾਸ ਨਾਨਕ; ਸਰਣਿ ਸੁਆਮੀ ॥੪॥੮॥੫੮॥
daas naanak; saran suaamee |4|8|58|
Sant Singh Khalsaslave Nanak seeks the Sanctuary of his Lord and Master. ||4||8||58||
Manmohan SinghThe Lord's serf, Nanak, seeks His refuge alone.
Manmohan Singh (Punjabi)ਸਾਹਿਬ ਦਾ ਨਫਰ, ਨਾਨਕ, ਉਸ ਦੀ ਸ਼ਰਣਾਗਤਿ ਵਿੱਚ ਹੈ।
Fareedkot Teekaਹੇ ਸੁਆਮੀ! ਹਮ ਦਾਸ ਤੇਰੀ ਸਰਣ ਹੈਂ॥੪॥੮॥੫੮॥
Prof. Sahib Singhਹੇ ਦਾਸ ਨਾਨਕ! (ਤੂੰ ਭੀ ਪ੍ਰਭੂ-ਦਰ ਤੇ ਅਰਦਾਸ ਕਰ, ਤੇ, ਆਖ-) ਮੈਂ ਤੇਰੀ ਸ਼ਰਨ ਆਇਆ ਹਾਂ ॥੪॥੮॥੫੮॥
SikhNet (Spanish)y él busca el Refugio de su Único Dios. (4‑8‑58)