ੴ

ਸਿੱਖਬਾਣੀ · SikhBani

Ang 623

Sri Guru Granth Sahib · Raag Sorath · 4 shabads, 62 lines
Translations
Shabad Guru Arjan Dev Ji Raag Sorath continued from Ang 622

ਤਿਨਿ; ਸਗਲੀ ਲਾਜ ਰਾਖੀ ॥੩॥

tin; sagalee laaj raakhee |3|

Sant Singh Khalsaand through it, my honor was totally preserved. ||3||
Manmohan Singhwhich has wholly preserved my honour.
Manmohan Singh (Punjabi)ਜਿਸ ਨੇ ਮੁਕੰਮਲ ਤੌਰ ਤੇ ਮੇਰੀ ਇੱਜ਼ਤ ਆਬਰੂ ਰੱਖ ਲਈ ਹੈ।
Fareedkot Teekaਤਿਸ ਉਪਦੇਸ਼ ਨੇ ਹਮਾਰੀ ਸਭ ਲਜਿਆ ਰਖ ਲਈ ਹੈ॥੩॥
Prof. Sahib Singhਸ਼ਬਦ ਨੇ ਉਸ ਦੀ ਸਾਰੀ ਇੱਜ਼ਤ ਰੱਖ ਲਈ (ਉਸ ਨੂੰ ਵਿਕਾਰਾਂ ਦੇ ਢਹੇ ਚੜ੍ਹਨ ਤੋਂ ਬਚਾ ਲਿਆ) ॥੩॥

ਪਦ ਅਰਥ ਤਿਨਿ = ਉਸ (ਸ਼ਬਦ) ਨੇ। ਲਾਜ = ਇੱਜ਼ਤ ॥੩॥

SikhNet (Spanish)Sólo hablo lo que me haces hablar, oh Señor; eres mi Maestro, el Tesoro de Virtud.(3)

ਬੋਲਾਇਆ ਬੋਲੀ ਤੇਰਾ ॥

bolaaeaa bolee teraa |

Sant Singh KhalsaI speak as You cause me to speak;
Manmohan SinghI utter what Thou makest me utter Thou,
Manmohan Singh (Punjabi)ਮੈਂ ਉਹੋ ਕੁਛ ਬੋਲਦਾ ਹਾਂ, ਜਿਹੜਾ ਤੂੰ ਮੇਰੇ ਪਾਸੋਂ ਬੁਲਾਉਂਦਾ ਹੈਂ।
Fareedkot Teekaਅਬ ਤੋ ਮੈਂ ਤੇਰਾ ਬੁਲਾਇਆ ਹੂਆ ਬੋਲਤਾ ਹੂੰ॥
Prof. Sahib Singhਹੇ ਪ੍ਰਭੂ! ਜਦੋਂ ਤੂੰ ਪ੍ਰੇਰਨਾ ਦੇਂਦਾ ਹੈਂ ਤਦੋਂ ਹੀ ਮੈਂ ਤੇਰੀ ਸਿਫ਼ਤ-ਸਾਲਾਹ ਕਰ ਸਕਦਾ ਹਾਂ।

ਪਦ ਅਰਥ ਬੋਲੀ = ਬੋਲੀਂ, ਮੈਂ ਬੋਲਦਾ ਹਾਂ, ਮੈਂ ਤੇਰੀ ਸਿਫ਼ਤ-ਸਾਲਾਹ ਕਰਦਾ ਹਾਂ।

SikhNet (Spanish)Nanak meditó

ਤੂ ਸਾਹਿਬੁ ਗੁਣੀ ਗਹੇਰਾ ॥

too saahib gunee gaheraa |

Sant Singh KhalsaO Lord and Master, You are the ocean of excellence.
Manmohan SinghO Lord art an ocean of excellences.
Manmohan Singh (Punjabi)ਤੂੰ ਹੇ ਪ੍ਰਭੂ! ਗੁਣਾਂ ਦਾ ਸਮੁੰਦਰ ਹੈ।
Fareedkot Teekaਤੂੰ ਗੁਣੋਂ ਕਾ ਸਮੁੰਦਰ ਮੇਰਾ ਸੁਆਮੀ ਹੈਂ॥
Prof. Sahib Singhਤੂੰ ਸਾਡਾ ਮਾਲਕ ਹੈਂ, ਤੂੰ ਗੁਣਾਂ ਦਾ ਖ਼ਜ਼ਾਨਾ ਹੈਂ, ਤੂੰ ਡੂੰਘੇ ਜਿਗਰੇ ਵਾਲਾ ਹੈਂ।

ਪਦ ਅਰਥ ਗੁਣੀ = ਗੁਣਾਂ ਦਾ ਮਾਲਕ। ਗਹੇਰਾ = ਡੂੰਘਾ।

SikhNet (Spanish)en el Nombre del Señor,

ਜਪਿ ਨਾਨਕ ਨਾਮੁ; ਸਚੁ ਸਾਖੀ ॥

jap naanak naam; sach saakhee |

Sant Singh KhalsaNanak chants the Naam, the Name of the Lord, according to the Teachings of Truth.
Manmohan SinghNanak, utters the Name and hears the True Guru's instruction.
Manmohan Singh (Punjabi)ਨਾਨਕ ਨਾਮ ਦਾ ਉਚਾਰਨ ਕਰਦਾ ਹੈ ਅਤੇ ਸੱਚੇ ਗੁਰਾਂ ਦੀ ਸਿੱਖਿਆ ਨੂੰ ਸੁਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਤੇਰੇ ਨਾਮ ਕੋ ਜਪਤਾ ਹੂੰ, ਜਿਸ ਤੇਰੀ ਸਚੀ ਸਿਖਿਆ ਹੈ ਵਾ ਤੇਰੀ ਸਚੀ ਗਵਾਹੀ ਹੈ॥
Prof. Sahib Singhਹੇ ਨਾਨਕ! ਸਦਾ-ਥਿਰ ਪ੍ਰਭੂ ਦਾ ਨਾਮ ਜਪਿਆ ਕਰ, ਇਹੀ ਸਦਾ ਹਾਮੀ ਭਰਨ ਵਾਲਾ ਹੈ।

ਪਦ ਅਰਥ ਸਚੁ ਸਾਖੀ = ਸਦਾ ਨਾਲ ਨਿਭਣ ਵਾਲਾ ਮਦਦਗਾਰ। ਸਾਖੀ = ਸਾਖ ਭਰਨ ਵਾਲਾ।

SikhNet (Spanish)se convirtió en Testigo de Su Verdad

ਅਪੁਨੇ ਦਾਸ ਕੀ; ਪੈਜ ਰਾਖੀ ॥੪॥੬॥੫੬॥

apune daas kee; paij raakhee |4|6|56|

Sant Singh KhalsaGod preserves the honor of His slaves. ||4||6||56||
Manmohan SinghThe Lord has saved the honour of His slaves.
Manmohan Singh (Punjabi)ਪ੍ਰਭੂ ਆਪਣੇ ਦਾਸ ਦੀ ਲਾਜ ਰੱਖਦਾ ਹੈ।
Fareedkot Teekaਹੇ ਸਾਖੀ ਗੋਪਾਲ! ਅਪਨੇ ਦਾਸ ਬ੍ਰਹਮਣ ਕੀ ਪ੍ਰਤਗਿਆ ਤੈਨੇ ਰਾਖੀ ਹੈ॥੪॥੬॥੫੬॥☬ਤਿਸ ਕੀ ਸਾਖੀ ਇਸ ਪ੍ਰਕਾਰ ਹੈ- ਏਕ ਖੁਰਦਨਾਂ ਪੁਰ ਜੋ ਜਗਨ ਨਾਥ ਜੀ ਸੇ ਪਾਂਚ ਕੋਸ ਉਰੇ ਹੈ, ਤਿਸ ਗ੍ਰਾਮ ਸੇ ਦੋ ਬ੍ਰਾਹਮਨ ਏਕ ਬ੍ਰਿਧ ਜਾਤੀ ਔ ਏਕ ਨ੍ਯੂਨ ਜਾਤੀ ਵਾਲਾ ਤੀਰਥ ਯਾਤ੍ਰਾ ਕੋ ਦੋਊ ਗਏ ਥੇ। ਬਿੰਦ੍ਰਾਬਨ ਮੇਂ ਜਾਇ ਬ੍ਰਿਧ ਬੀਮਾਰ ਹੂਆ ਤੌ ਦੂਸਰੇ ਨੇ ਅਤੀ ਸੇਵਾ ਕਰੀ। ਤੌ ਜਬ ਰਾਜੀ ਹੂਆ, ਤਬ ਅਪਨੀ ਬੇਟੀ ਕਾ ਸਾਕ ਦੇਣਾ ਕਹਾ, ਪੁਨਾ ਗ੍ਰਾਮ ਮੇਂ ਆਇਆ ਸੰਬੰਧੀਓਂ ਕਾ ਭਰਮਾਇਆ ਹੂਆ ਮੁਕਰ ਪੜਾ। ਤਬ ਝਗੜਾ ਹੂਆ ਤੌ ਅਦਾਲਤ ਨੇ ਉਗਾਹੀ ਮਾਂਗੀ। ਤਬ ਤਿਸਨੇ ਕਹਾ ਕਿ ਮੇਰਾ ਗੋਪਾਲ ਸਾਖੀ ਹੈ। ਤਬ ਅਦਾਲਤ ਨੇ ਕਹਾ ਵਹੁ ਆਇਕੇ ਸਾਖੀ ਦੇ ਤੌ ਤੇਰਾ ਸਾਕ ਪੱਕਾ ਹੈ। ਵਹੁ ਬ੍ਰਹਮਣ ਗਿਆ ਧਰਨਾ ਲਾਇਕੇ ਸਾਥ ਲੈ ਆਯਾ। ਗੋਪਾਲ ਨੇ ਸਾਖੀ ਦੇ ਕੇ ਦਾਸ ਕੀ ਸਹਾਇਤਾ ਕਰੀ। ਭਗਤਮਾਲ ਮੇਂ ਸਾਖੀ ਪ੍ਰਸਿਧ ਹੈ।☬ਸ੍ਰੀ ਅੰਮ੍ਰਿਤਸਰ ਜੀ ਕੀ ਵਾ ਸਤਸੰਗ ਕੀ ਮਹਿਮਾ ਉਚਾਰਤੇ ਹੈਂ:
Prof. Sahib Singhਪ੍ਰਭੂ ਆਪਣੇ ਸੇਵਕ ਦੀ (ਸਦਾ) ਇੱਜ਼ਤ ਰੱਖਦਾ ਆਇਆ ਹੈ ॥੪॥੬॥੫੬॥

ਪਦ ਅਰਥ ਪੈਜ = ਇੱਜ਼ਤ ॥੪॥੬॥੫੬॥

SikhNet (Spanish)y el Señor salvó su Honor. (4‑6‑56)

Open this shabad (19 lines, Angs 622-623) →

Shabad Guru Arjan Dev Ji Raag Sorath

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਵਿਚਿ. ਕਰਤਾ ਪੁਰਖੁ ਖਲੋਆ ॥

vich. karataa purakh khaloaa |

Sant Singh KhalsaThe Creator Lord Himself stood between us,
Manmohan SinghThe Creator Lord stood in the midst,
Manmohan Singh (Punjabi)ਸਿਰਜਣਹਾਰ ਸੁਆਮੀ ਆਪ ਆ ਖੜਾ ਹੋਇਆ,
Fareedkot Teekaਇਸ ਤੀਰਥ ਕੇ ਕਾਰਜ ਕਰਨੇ ਕੇ ਬੀਚ ਤੋ ਕਰਤਾ ਪੁਰਖ ਖਲੋਇਆ ਹੈ॥
Prof. Sahib Singhਸਰਬ-ਵਿਆਪਕ ਕਰਤਾਰ ਆਪ ਉਸ ਦੀ ਸਹੈਤਾ ਕਰਦਾ ਹੈ,

ਪਦ ਅਰਥ ਕਰਤਾ = ਕਰਤਾਰ। ਪੁਰਖੁ = ਸਰਬ-ਵਿਆਪਕ। ਵਿਚਿ ਖਲੋਆ = ਆਪ ਸਹੈਤਾ ਕਰਦਾ ਹੈ।

SikhNet (Spanish)El Señor Creador se volvió mi Soporte y ningún mal me acogió.

ਵਾਲੁ; ਨ ਵਿੰਗਾ ਹੋਆ ॥

vaal; na vingaa hoaa |

Sant Singh Khalsaand not a hair upon my head was touched.
Manmohan Singhand not even a hair of mine got wry.
Manmohan Singh (Punjabi)ਅਤੇ ਮੇਰਾ ਇਕ ਰੋਮ ਭੀ ਟੇਢਾ ਨਾਂ ਹੋਇਆ।
Fareedkot Teekaਤਿਸ ਕਰ ਹਮਾਰਾ ਕਬੀ ਰੋਮ ਭੀ ਵਿੰਗਾ ਨਹੀਂ ਹੂਆ ਹੈ, ਭਾਵ ਸੇ ਹਮਾਰੇ ਸਭ ਬਿਘਨ ਸ਼ਨਾਨ ਸੇ ਦੂਰ ਹੂਏ ਹੈਂ॥
Prof. Sahib Singh(ਉਸ ਦੀ ਆਤਮਕ ਰਾਸਿ-ਪੂੰਜੀ ਦਾ) ਰਤਾ ਭਰ ਭੀ ਨੁਕਸਾਨ ਨਹੀਂ ਹੁੰਦਾ।

ਪਦ ਅਰਥ ਵਾਲੁ ਨ ਵਿੰਗਾ ਹੋਆ = ਰਤਾ ਭੀ ਨੁਕਸਾਨ ਨਹੀਂ ਹੁੰਦਾ।

SikhNet (Spanish)El Guru me ha dado la Ablución;

ਮਜਨੁ; ਗੁਰ ਆਂਦਾ ਰਾਸੇ ॥

majan; gur aandaa raase |

Sant Singh KhalsaThe Guru made my cleansing bath successful;
Manmohan SinghMy ablution the Guru has rendered fruitful.
Manmohan Singh (Punjabi)ਮੇਰਾ ਇਸ਼ਨਾਨ ਗੁਰਾਂ ਨੇ ਸਫਲ ਕਰ ਦਿੱਤਾ ਹੈ।
Fareedkot Teekaਗੁਰੋਂ ਨੇ ਸ਼ਨਾਨ ਹਮਾਰਾ ਰਾਸ ਆਣਿਆ ਹੈ॥
Prof. Sahib Singh(ਹੇ ਭਾਈ! ਸਾਧ ਸੰਗਤਿ ਵਿਚ ਜਿਸ ਮਨੁੱਖ ਦਾ) ਆਤਮਕ ਇਸ਼ਨਾਨ ਗੁਰੂ ਨੇ ਸਫਲ ਕਰ ਦਿੱਤਾ,

ਪਦ ਅਰਥ ਮਜਨੁ = ਇਸ਼ਨਾਨ, ਰਾਮ ਦੇ ਦਾਸਾਂ ਦੇ ਸਰੋਵਰ ਵਿਚ ਇਸ਼ਨਾਨ, ਨਾਮ-ਜਲ ਨਾਲ ਆਤਮਕ ਇਸ਼ਨਾਨ। ਗੁਰਿ = ਗੁਰੂ ਨੇ। ਆਂਦਾ ਰਾਸੇ = ਰਾਸਿ ਆਂਦਾ, ਸਫਲ ਕਰ ਦਿੱਤਾ।

SikhNet (Spanish)meditando en el Señor

ਜਪਿ ਹਰਿ ਹਰਿ; ਕਿਲਵਿਖ ਨਾਸੇ ॥੧॥

jap har har; kilavikh naase |1|

Sant Singh Khalsameditating on the Lord, Har, Har, my sins were erased. ||1||
Manmohan SinghMeditating on the Lord Master, my sins have vanished.
Manmohan Singh (Punjabi)ਸੁਆਮੀ ਮਾਲਕ ਦਾ ਸਿਮਰਨ ਕਰਨ ਦੁਆਰਾ ਮੇਰੇ ਪਾਪ ਖਤਮ ਹੋ ਗਏ ਹਨ।
Fareedkot Teekaਹਰਿ ਹਰਿ ਜਾਪ ਕਰ ਕੇ ਹਮਾਰੇ ਪਾਪ ਨਾਸ ਹੂਏ ਹੈਂ॥੧॥
Prof. Sahib Singhਉਹ ਮਨੁੱਖ ਸਦਾ ਪਰਮਾਤਮਾ ਦਾ ਨਾਮ ਜਪ ਜਪ ਕੇ (ਆਪਣੇ ਸਾਰੇ) ਪਾਪ ਨਾਸ ਕਰ ਲੈਂਦਾ ਹੈ ॥੧॥

ਪਦ ਅਰਥ ਜਪਿ = ਜਪ ਕੇ। ਕਿਲਵਿਖ = ਪਾਪ ॥੧॥

SikhNet (Spanish)mis faltas han sido lavadas. (1)

ਸੰਤਹੁ; ਰਾਮਦਾਸ ਸਰੋਵਰੁ ਨੀਕਾ ॥

santahu; raamadaas sarovar neekaa |

Sant Singh KhalsaO Saints, the purifying pool of Ram Das is sublime.
Manmohan SinghO saints, sublime is the tank of Ram Dass.
Manmohan Singh (Punjabi)ਹੇ ਸਾਧੂਓ! ਸ੍ਰੇਸ਼ਟ ਹੈ ਰਾਮ ਦਾਸ ਜੀ ਦਾ ਤਾਲਾਬ।
Fareedkot Teekaਹੇ ਸੰਤੋਂ! ਰਾਮਦਾਸ ਜੀ ਕਾ ਜੋ ਸਰੋਵਰ ਸ੍ਰੀ ਅੰਮ੍ਰਿਤਸਰ ਜੀ ਹੈ, ਸੋ ਬਹੁਤ ਸੁੰਦਰ ਹੈ॥
Prof. Sahib Singhਹੇ ਸੰਤ ਜਨੋ! ਸਾਧ ਸੰਗਤਿ (ਇਕ) ਸੁੰਦਰ (ਅਸਥਾਨ) ਹੈ।

ਪਦ ਅਰਥ ਰਾਮ ਦਾਸ ਸਰੋਵਰੁ = ਰਾਮ ਦੇ ਦਾਸਾਂ ਦਾ ਸਰੋਵਰ, ਸਾਧ ਸੰਗਤਿ। ਨੀਕਾ = ਚੰਗਾ, ਸੋਹਣਾ।

SikhNet (Spanish)Oh Santos, el Lago de Ram Das es lo más Bello y quien sea que se bañe en Él,

ਜੋ ਨਾਵੈ. ਸੋ ਕੁਲੁ ਤਰਾਵੈ; ਉਧਾਰੁ ਹੋਆ ਹੈ ਜੀ ਕਾ ॥੧॥ ਰਹਾਉ ॥

jo naavai. so kul taraavai; udhaar hoaa hai jee kaa |1| rahaau |

Sant Singh KhalsaWhoever bathes in it, his family and ancestry are saved, and his soul is saved as well. ||1||Pause||
Manmohan SinghWho-so-ever bathes therein his lineage is saved, and his own soul is blessed too. Pause.
Manmohan Singh (Punjabi)ਜੋ ਕੋਈ ਉਸ ਵਿੱਚ ਇਸ਼ਨਾਨ ਕਰਦਾ ਹੈ, ਉਸ ਦੀ ਵੰਸ਼ ਤਰ ਜਾਂਦੀ ਹੈ ਅਤੇ ਉਹ ਆਪਣੀ ਆਤਮਾ ਦਾ ਭੀ ਪਾਰ ਉਤਾਰਾ ਕਰ ਲੈਂਦਾ ਹੈ। ਠਹਿਰਾਉ।
Fareedkot Teekaਜੋ ਇਸ਼ਨਾਨ ਕਰਤਾ ਹੈ, ਸੋ ਕੁਲੋਂ ਕੋ ਤਾਰਤਾ ਹੈ ਔਰ ਅਸ਼ਨਾਨ ਕਰ ਤਿਸ ਜੀਵ ਕਾ ਕਲਿਆਣ ਹੂਆ ਹੈ॥੧॥ ਰਹਾਉ ॥
Prof. Sahib Singhਜੇਹੜਾ ਮਨੁੱਖ (ਸਾਧ ਸੰਗਤਿ ਵਿਚ) ਆਤਮਕ ਇਸ਼ਨਾਨ ਕਰਦਾ ਹੈ (ਮਨ ਨੂੰ ਨਾਮ-ਜਲ ਨਾਲ ਪਵਿਤ੍ਰ ਕਰਦਾ ਹੈ), ਉਸ ਦੀ ਜਿੰਦ ਦਾ (ਵਿਕਾਰਾਂ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ, ਉਹ ਆਪਣੀ ਸਾਰੀ ਕੁਲ ਨੂੰ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧॥ ਰਹਾਉ ॥

ਪਦ ਅਰਥ ਨਾਵੈ = ਨ੍ਹਾਵੇ, ਇਸ਼ਨਾਨ ਕਰਦਾ ਹੈ। ਉਧਾਰੁ = ਪਾਰ-ਉਤਾਰਾ। ਜੀ ਕਾ = ਜਿੰਦ ਦਾ ॥੧॥ ਰਹਾਉ ॥

SikhNet (Spanish)logra que su ascendencia sea bendecida. (1‑Pausa)

ਜੈ ਜੈ ਕਾਰੁ; ਜਗੁ ਗਾਵੈ ॥

jai jai kaar; jag gaavai |

Sant Singh KhalsaThe world sings cheers of victory,
Manmohan SinghHe who sings His praise,
Manmohan Singh (Punjabi)ਜੋ ਉਸ ਦੀ ਉਸਤਤੀ ਗਾਇਨ ਕਰਦਾ ਹੈ।
Fareedkot Teekaਔ ਤੀਰਥ ਕਾ ਸਭ ਜਗਤ ਆਗੇ ਭੀ ਜੈ ਜੈ ਕਾਰ ਗਾਵੈਗਾ॥
Prof. Sahib Singhਹੇ ਭਾਈ! ਸਾਰਾ ਜਗਤ ਉਸ ਦੀ ਸੋਭਾ ਦਾ ਗੀਤ ਗਾਂਦਾ ਹੈ,

ਪਦ ਅਰਥ ਜੈ ਜੈ ਕਾਰੁ = ਸੋਭਾ। ਜਗੁ = ਜਗਤ।

SikhNet (Spanish)Es aclamado en el mundo entero;

ਮਨ ਚਿੰਦਿਅੜੇ; ਫਲ ਪਾਵੈ ॥

man chindiarre; fal paavai |

Sant Singh Khalsaand the fruits of his mind's desires are obtained.
Manmohan Singhobtains his heart desired boons.
Manmohan Singh (Punjabi)ਉਹ ਆਪਣੀਆਂ ਚਿੱਤ-ਚਾਹੁੰਦੀਆਂ ਮੁਰਾਦਾਂ ਪਾ ਲੈਂਦਾ ਹੈ।
Fareedkot Teekaਵਹੁ ਜਗਤ ਮਨ ਬਾਂਛਤ ਫਲੋਂ ਕੋ ਪਾਵੈਗਾ॥
Prof. Sahib Singhਉਹ ਮਨੁੱਖ ਮਨ-ਚਿਤਵੇ ਫਲ ਹਾਸਲ ਕਰ ਲੈਂਦਾ ਹੈ।

ਪਦ ਅਰਥ ਮਨਿ = ਮਨ ਵਿਚ। ਚਿੰਦਿਅੜੇ = ਚਿਤਵੇ ਹੋਏ।

SikhNet (Spanish)los deseos de su mente son cumplidos.

ਸਹੀ ਸਲਾਮਤਿ. ਨਾਇ ਆਏ ॥

sahee salaamat. naae aae |

Sant Singh KhalsaWhoever comes and bathes here,
Manmohan SinghOne is rendered safe and sound, who comes here and takes a bath,
Manmohan Singh (Punjabi)ਉਹ ਰਾਜ਼ੀ ਬਾਜ਼ੀ ਹੋ ਜਾਂਦਾ ਹੈ ਜੋ ਏਥੇ ਆ ਕੇ ਇਸ਼ਨਾਨ ਕਰਦਾ ਹੈ,
Fareedkot Teekaਨਿਸਚੇ ਕਰ ਨਾਇ ਕੇ ਘਰ ਮੇਂ ਆਇ (ਸਲਾਮਤਿ) ਇਸਥਿਤ ਹੂਏ ਹੈਂ; ਵਾ ਸਹੀ (ਸਲਾਮਤਿ) ਸੁਖ ਸਾਂਤਿ ਸਹਿਤ ਨਾਇ ਕਰ ਆਏ ਹਾਂ॥
Prof. Sahib Singh(ਉਹ ਮਨੁੱਖ ਇਸ ਸਤਸੰਗ-ਸਰੋਵਰ ਵਿਚ ਆਤਮਕ) ਇਸ਼ਨਾਨ ਕਰ ਕੇ ਆਪਣੀ ਆਤਮਕ ਜੀਵਨ ਦੀ ਰਾਸਿ-ਪੂੰਜੀ ਨੂੰ ਪੂਰਨ ਤੌਰ ਤੇ ਬਚਾ ਲੈਂਦਾ ਹੈ,

ਪਦ ਅਰਥ ਸਹੀ ਸਲਾਮਤਿ = ਆਤਮਕ ਜੀਵਨ ਨੂੰ ਪੂਰਨ ਤੌਰ ਤੇ ਬਚਾ ਕੇ। ਨਾਇ = ਨ੍ਹਾਇ, ਇਸ਼ਨਾਨ ਕਰ ਕੇ।

SikhNet (Spanish)Bañándose, su mente está en Paz,

ਅਪਣਾ ਪ੍ਰਭੂ ਧਿਆਏ ॥੨॥

apanaa prabhoo dhiaae |2|

Sant Singh KhalsaAnd meditates on his God, is safe and sound. ||2||
Manmohan Singhand meditates on his Lord.
Manmohan Singh (Punjabi)ਅਤੇ ਆਪਣੇ ਸੁਆਮੀ ਨੂੰ ਸਿਮਰਦਾ ਹੈ।
Fareedkot Teekaਅਪਨੇ ਸ੍ਵਾਮੀ ਕਾ ਆਇ ਧਿਆਨ ਕੀਆ ਹੈ॥੨॥
Prof. Sahib Singh(ਜੇਹੜਾ ਮਨੁੱਖ ਰਾਮ ਦੇ ਦਾਸਾਂ ਦੇ ਸਰੋਵਰ ਵਿਚ ਟਿਕ ਕੇ) ਆਪਣੇ ਪਰਮਾਤਮਾ ਦਾ ਆਰਾਧਨ ਕਰਦਾ ਹੈ ॥੨॥
SikhNet (Spanish)pues él medita en su Señor, el Dios. (2)

ਸੰਤ ਸਰੋਵਰ ਨਾਵੈ ॥

sant sarovar naavai |

Sant Singh KhalsaOne who bathes in the healing pool of the Saints,
Manmohan SinghWho bathes in the saints tank,
Manmohan Singh (Punjabi)ਜੋ ਸਾਧੂਆਂ ਤੇ ਤਾਲਾਬ ਵਿੱਚ ਨ੍ਹਾਉਂਦਾ ਹੈ,
Fareedkot Teekaਸੰਤ ਜੋ ਸ੍ਰੀ ਗੁਰੂ ਰਾਮਦਾਸ ਜੀ ਹੈਂ, ਤਿਨ ਕੇ ਸਰੋਵਰ ਸ੍ਰੀ ਅੰਮ੍ਰਿਤਸਰ ਜੀ ਮੇਂ ਜੋ ਆਗੇ ਕੋ ਭੀ ਨਾਵੈਗਾ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਸੰਤਾਂ ਦੇ ਸਰੋਵਰ ਵਿਚ (ਸਾਧ ਸੰਗਤਿ ਵਿਚ) ਆਤਮਕ ਇਸ਼ਨਾਨ ਕਰਦਾ ਹੈ,

ਪਦ ਅਰਥ ਸੰਤ ਸਰੋਵਰਿ = ਸੰਤਾਂ ਦੇ ਸਰੋਵਰ ਵਿਚ, ਸਾਧ ਸੰਗਤਿ ਵਿਚ। ਨਾਵੈ = ਨ੍ਹਾਵੈ।

SikhNet (Spanish)Aquél que baña su ser en el lago de los Santos,

ਸੋ ਜਨੁ; ਪਰਮ ਗਤਿ ਪਾਵੈ ॥

so jan; param gat paavai |

Sant Singh Khalsathat humble being obtains the supreme status.
Manmohan Singhthat man obtains the highest status.
Manmohan Singh (Punjabi)ਉਹ ਇਨਸਾਨ ਪਰਮ ਮਰਤਬੇ ਨੂੰ ਪਾ ਲੈਂਦਾ ਹੈ।
Fareedkot Teekaਸੋ ਪੁਰਸ਼ ਪਰਮ-ਗਤੀ ਕੋ ਪਾਵੈਗਾ॥
Prof. Sahib Singhਉਹ ਮਨੁੱਖ ਸਭ ਤੋਂ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ।

ਪਦ ਅਰਥ ਪਰਮ ਗਤਿ = ਸਭ ਤੋਂ ਉਚੀ ਆਤਮਕ ਅਵਸਥਾ।

SikhNet (Spanish)recibe el Éxtasis Supremo.

ਮਰੈ ਨ ਆਵੈ ਜਾਈ ॥

marai na aavai jaaee |

Sant Singh KhalsaHe does not die, or come and go in reincarnation;
Manmohan SinghHe dies not, nor comes, nor goes.
Manmohan Singh (Punjabi)ਉਹ ਮਰਦਾ ਨਹੀਂ, ਨਾਂ ਹੀ ਆਉਂਦਾ ਹੈ, ਨਾਂ ਹੀ ਜਾਂਦਾ ਹੈ।
Fareedkot Teekaਜੋ ਸੁਧਾ ਸਰ ਮੇਂ ਇਸ਼ਨਾਨ ਕਰ ਕੇ ਹਰਿ ਨਾਮ ਕੇ ਧਿਆਵਨੇ ਵਾਰਾ ਹੋਵੈਗਾ ਨਾ ਵਹੁ ਜਨਮ ਕੇ ਪੁਨਾ ਆਵੇਗਾ ਨਾ ਵਹੁ ਮਰ ਕੇ ਜਾਏਗਾ॥
Prof. Sahib Singhਉਹ ਮਨੁੱਖ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ,

ਪਦ ਅਰਥ ਨ ਆਵੈ ਜਾਈ = ਨ ਆਵੈ ਨ ਜਾਈ, ਜੰਮਦਾ ਮਰਦਾ ਨਹੀਂ।

SikhNet (Spanish)Él no muere, ni se va, ni viene otra vez,

ਹਰਿ ਹਰਿ ਨਾਮੁ ਧਿਆਈ ॥੩॥

har har naam dhiaaee |3|

Sant Singh Khalsahe meditates on the Name of the Lord, Har, Har. ||3||
Manmohan SinghHe deliberates over the Lord Master's Name.
Manmohan Singh (Punjabi)ਉਹ ਪ੍ਰਭੂ ਪਰਮੇਸ਼ਰ ਦੇ ਨਾਮ ਦਾ ਆਰਾਧਨ ਕਰਦਾ ਹੈ।
Fareedkot Teekaਤਾਤਪਰਯ ਇਹ ਜੋ ਪਰਮੇਸ਼੍ਵਰ ਕੋ ਜਪੇਗਾ ਸੋ ਜਨਮ ਮਰਣੋਂ ਅਨਰਥੋਂ ਸੇ ਛੁਟ ਜਾਵੇਗਾ॥੩॥
Prof. Sahib Singhਜੇਹੜਾ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ॥੩॥
SikhNet (Spanish)pues él habita sólo en el Nombre del Señor. (3)

ਇਹੁ ਬ੍ਰਹਮ ਬਿਚਾਰੁ. ਸੁ ਜਾਨੈ ॥

eihu braham bichaar. su jaanai |

Sant Singh KhalsaHe alone knows this about God,
Manmohan SinghHe alone knows the Divine reality,
Manmohan Singh (Punjabi)ਕੇਵਲ ਉਹੀ, ਈਸ਼ਵਰੀ ਗਿਆਨ ਨੂੰ ਜਾਣਦਾ ਹੈ,
Fareedkot Teekaਇਸ ਬੇਦ ਕੇ ਸਿਧਾਂਤ ਕੋ ਸੋ ਜਾਨੈਗਾ॥
Prof. Sahib Singhਹੇ ਭਾਈ! ਪਰਮਾਤਮਾ ਨਾਲ ਮਿਲਾਪ ਦੀ ਇਸ ਵਿਚਾਰ ਨੂੰ ਉਹ ਮਨੁੱਖ ਸਮਝਦਾ ਹੈ,

ਪਦ ਅਰਥ ਬ੍ਰਹਮ ਬਿਚਾਰੁ = ਪਰਮਾਤਮਾ ਨਾਲ ਸਾਂਝ ਦੀ ਸੋਚ। ਸੁ = ਉਹ ਮਨੁੱਖ।

SikhNet (Spanish)Sólo conoce la Sabiduría del Señor aquél al que el Señor

ਜਿਸੁ ਦਇਆਲੁ ਹੋਇ ਭਗਵਾਨੈ ॥

jis deaal hoe bhagavaanai |

Sant Singh Khalsawhom God blesses with His kindness.
Manmohan Singhwhom the Lord blesseth with His mercy.
Manmohan Singh (Punjabi)ਜਿਸ ਉਤੇ ਪ੍ਰਭੂ ਮਿਹਰਬਾਨ ਹੁੰਦਾ ਹੈ।
Fareedkot Teekaਜਿਸ ਪਰ ਭਗਵੰਤ ਦਿਆਲ ਹੋਵੈਗਾ॥
Prof. Sahib Singhਜਿਸ ਉੱਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ।
SikhNet (Spanish)bendice con Su Misericordia.

ਬਾਬਾ ਨਾਨਕ. ਪ੍ਰਭ ਸਰਣਾਈ ॥

baabaa naanak. prabh saranaaee |

Sant Singh KhalsaBaba Nanak seeks the Sanctuary of God;
Manmohan SinghHe, who seeks the protection of Baba Nanak,
Manmohan Singh (Punjabi)ਜੋ ਬਾਬੇ ਨਾਨਕ ਅਤੇ ਪ੍ਰਮੇਸ਼ਰ ਦੀ ਪਨਾਹ ਲੈਂਦਾ ਹੈ,
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਭਾਈ! ਮੈਨੇ ਤੋ ਪ੍ਰਭ ਕੀ ਸ਼ਰਣ ਲਈ ਹੈ॥
Prof. Sahib Singhਹੇ ਨਾਨਕ! (ਆਖ-) ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੀ ਸ਼ਰਨ ਪਿਆ ਰਹਿੰਦਾ ਹੈ,

ਪਦ ਅਰਥ ਬਾਬਾ = ਹੇ ਭਾਈ! ਨਾਨਕ!

SikhNet (Spanish)Nanak busca el Refugio del Señor, el Dios;

ਸਭ ਚਿੰਤਾ ਗਣਤ ਮਿਟਾਈ ॥੪॥੭॥੫੭॥

sabh chintaa ganat mittaaee |4|7|57|

Sant Singh Khalsaall his worries and anxieties are dispelled. ||4||7||57||
Manmohan Singhand the Lord, his cares and anxieties are all dispelled.
Manmohan Singh (Punjabi)ਉਸ ਦੇ ਸਾਰੇ ਗਮ ਅਤੇ ਫਿਕਰ ਮੁੱਕ ਜਾਂਦੇ ਹਨ।
Fareedkot Teekaਜਿਸ ਸ਼ਰਣ ਨੇ ਸਭ ਹਮਾਰੀ ਚਿੰਤਾ ਅਰ ਕਰਮੋਂ ਕੀ ਗਿਣਤੀ ਮਿਟਾਇ ਦਈ ਹੈ॥੪॥੭॥੫੭॥
Prof. Sahib Singhਉਹ ਆਪਣਾ ਹਰੇਕ ਕਿਸਮ ਦਾ ਚਿੰਤਾ-ਫ਼ਿਕਰ ਦੂਰ ਕਰ ਲੈਂਦਾ ਹੈ ॥੪॥੭॥੫੭॥

ਪਦ ਅਰਥ ਗਣਤ = ਗਿਣਤੀ, ਫ਼ਿਕਰ ॥੪॥੭॥੫੭॥

SikhNet (Spanish)todas sus aflicciones y sus preocupaciones son cubiertas. (4‑7‑57)

Open this shabad →

Shabad Guru Arjan Dev Ji Raag Sorath

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਪਾਰਬ੍ਰਹਮਿ ਨਿਬਾਹੀ ਪੂਰੀ ॥

paarabraham nibaahee pooree |

Sant Singh KhalsaThe Supreme Lord God has stood by me and fulfilled me,
Manmohan SinghThe Supreme Lord has stood by me to the last,
Manmohan Singh (Punjabi)ਸ਼੍ਰੋਮਣੀ ਸਾਹਿਬ ਨੇ ਅਖੀਰ ਤਾਂਈਂ ਮੇਰਾ ਪੱਖ ਪੂਰਿਆ ਹੈ,
Fareedkot Teekaਵਾਹਗੁਰੂ ਨੇ ਪੂਰੀ ਪ੍ਰਤੱਗਿਆ ਦਾਸੋਂ ਕੇ ਸਾਥ ਨਿਬਾਹੀ ਹੈ॥
Prof. Sahib Singh(ਹੇ ਭਾਈ! ਸਦਾ ਤੋਂ ਹੀ) ਪਰਮਾਤਮਾ ਨੇ ਆਪਣੇ ਸੇਵਕ ਨਾਲ ਪ੍ਰੀਤਿ ਤੋੜ ਤਕ ਨਿਬਾਹੀ ਹੈ।

ਪਦ ਅਰਥ ਪਾਰਬ੍ਰਹਮਿ = ਪਾਰਬ੍ਰਹਮ ਨੇ।

SikhNet (Spanish)El Señor Trascendente me ha liberado

ਕਾਈ ਬਾਤ. ਨ ਰਹੀਆ ਊਰੀ ॥

kaaee baat. na raheea aooree |

Sant Singh Khalsaand nothing is left unfinished.
Manmohan Singhand nothing is now left un-accomplished.
Manmohan Singh (Punjabi)ਅਤੇ ਹੁਣ ਮੇਰਾ ਕੋਈ ਕੰਮ ਭੀ ਅਧੂਰਾ ਨਹੀਂ ਰਿਹਾ।
Fareedkot Teekaਇਸੀ ਸੇ ਕੋਈ ਬਾਤ ਸੇ ਦਾਸੋਂ ਕੀ (ਊਰੀ) ਘਟਤੀ ਨਹੀਂ ਰਹੀ, ਭਾਵ ਸੇ ਸੰਤ ਪੂਰਣ ਕਾਮ ਹੈਂ॥
Prof. Sahib Singhਸੇਵਕ ਨੂੰ ਕਿਸੇ ਗੱਲੇ ਕੋਈ ਕਮੀ ਨਹੀਂ ਰਹਿੰਦੀ।

ਪਦ ਅਰਥ ਊਰੀ = ਊਣੀ, ਘੱਟ।

SikhNet (Spanish)y ahora no estoy privado de nada.

ਗੁਰਿ ਚਰਨ ਲਾਇ. ਨਿਸਤਾਰੇ ॥

gur charan laae. nisataare |

Sant Singh KhalsaAttached to the Guru's feet, I am saved;
Manmohan SinghAttaching myself to the Guru's feet, I am saved,
Manmohan Singh (Punjabi)ਗੁਰੂ ਦੇ ਚਰਣਾਂ ਨਾਲ ਆਪਣੇ ਆਪ ਨੂੰ ਜੋੜ ਕੇ ਮੈਂ ਬਚ ਗਿਆ ਹਾਂ,
Fareedkot Teekaਗੁਰੋਂ ਕੀ ਚਰਣੀ ਲਾਇਕੇ ਦਾਸ ਤਾਰੇ ਹੈਂ॥
Prof. Sahib Singhਸੇਵਕ ਸਦਾ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਸੰਭਾਲ ਰੱਖਦਾ ਹੈ।

ਪਦ ਅਰਥ ਗੁਰਿ = ਗੁਰੂ ਨੇ। ਨਿਸਤਾਰੇ = (ਸੰਸਾਰ ਸਾਗਰ ਤੋਂ) ਪਾਰ ਲੰਘਾ ਦਿੱਤੇ।

SikhNet (Spanish)Postrándome ante los Pies del Guru,

ਹਰਿ ਹਰਿ ਨਾਮੁ ਸਮੑਾਰੇ ॥੧॥

har har naam samaare |1|

Sant Singh KhalsaI contemplate and cherish the Name of the Lord, Har, Har. ||1||
Manmohan Singhand I now cherish the Lord God's Name.
Manmohan Singh (Punjabi)ਅਤੇ ਹੁਣ ਮੈਂ ਹਮੇਸ਼ਾਂ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹਾਂ।
Fareedkot Teekaਦਾਸੋਂ ਨੇ ਹਰ ਵਕਤ ਹਰੀ ਕੇ ਨਾਮ ਹੀ ਸੰਭਾਰੇ ਹੈਂ॥੧॥
Prof. Sahib Singhਗੁਰੂ ਨੇ (ਸੇਵਕਾਂ ਨੂੰ ਸਦਾ ਹੀ) ਚਰਨੀਂ ਲਾ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਇਆ ਹੈ ॥੧॥

ਪਦ ਅਰਥ ਸਮ੍ਹ੍ਹਾਰੇ = ਸੰਭਾਲਦਾ ਹੈ, ਹਿਰਦੇ ਵਿਚ ਵਸਾਈ ਰੱਖਦਾ ਹੈ ॥੧॥

SikhNet (Spanish)he sido emancipado y alabo siempre los Pies del Señor. (1)

ਅਪਨੇ ਦਾਸ ਕਾ ਸਦਾ ਰਖਵਾਲਾ ॥

apane daas kaa sadaa rakhavaalaa |

Sant Singh KhalsaHe is forever the Savior of His slaves.
Manmohan SinghThe Lord is ever the saviour of His slave.
Manmohan Singh (Punjabi)ਸੁਆਮੀ ਸਦੀਵ ਹੀ ਆਪਣੇ ਸੇਵਕ ਦੀ ਰੱਖਿਆ ਕਰਨ ਵਾਲਾ ਹੈ।
Fareedkot Teekaਅਪਨੇ ਦਾਸ ਕਾ ਵਾਹਿਗੁਰੂ ਸਦਾ ਰਾਖਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਆਪਣੇ ਸੇਵਕ ਦਾ ਸਦਾ ਰਾਖਾ ਬਣਿਆ ਰਹਿੰਦਾ ਹੈ।
SikhNet (Spanish)El Señor es siempre el Único Refugio de Sus Devotos;

ਕਰਿ ਕਿਰਪਾ ਅਪੁਨੇ ਕਰਿ ਰਾਖੇ; ਮਾਤ ਪਿਤਾ ਜਿਉ ਪਾਲਾ ॥੧॥ ਰਹਾਉ ॥

kar kirapaa apune kar raakhe; maat pitaa jiau paalaa |1| rahaau |

Sant Singh KhalsaBestowing His Mercy, He made me His own and preserved me; like a mother or father, He cherishes me. ||1||Pause||
Manmohan SinghShowering His benediction He has make me His own and saved me. Like mother and father, He cherishes me. Pause.
Manmohan Singh (Punjabi)ਆਪਣੀ ਰਹਿਮਤ ਧਾਰ ਕੇ ਉਸ ਨੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ ਤੇ ਮੇਰੀ ਰੱਖਿਆ ਕੀਤੀ ਹੈ। ਮਾਂ ਤੇ ਪਿਉ ਦੀ ਨਿਆਈ ਸਾਈਂ ਮੈਨੂੰ ਪਾਲਦਾ ਹੈ। ਠਹਿਰਾਉ।
Fareedkot Teekaਭਗਵੰਤ ਨੇ ਹਾਥ ਦੇ ਕੇ ਅਪਨੇ ਦਾਸ ਕ੍ਰਿਪਾ ਕਰ ਕੇ ਜਨਮ ਮਰਨ ਸੇ ਰਾਖੇ ਹੈਂ ਔ ਮਾਤਾ ਪਿਤਾ ਕੀ ਨਿਆਈਂ ਪਾਲਨਾ ਕਰੀ ਹੈ॥੧॥ ਰਹਾਉ ॥
Prof. Sahib Singhਜਿਵੇਂ ਮਾਪੇ (ਬੱਚਿਆਂ ਨੂੰ) ਪਾਲਦੇ ਹਨ, ਤਿਵੇਂ ਪ੍ਰਭੂ ਕਿਰਪਾ ਕਰ ਕੇ ਆਪਣੇ ਸੇਵਕਾਂ ਨੂੰ ਆਪਣੇ ਬਣਾਈ ਰੱਖਦਾ ਹੈ ॥੧॥ ਰਹਾਉ ॥

ਪਦ ਅਰਥ ਕਰਿ = ਬਣਾ ਕੇ। ਜਿਉ = ਜਿਉਂ, ਵਾਂਗ ॥੧॥ ਰਹਾਉ ॥

SikhNet (Spanish)en Su Misericordia los hace Suyos y da sustento a sus niños como el padre y la madre lo hacen. (1-Pausa)

ਵਡਭਾਗੀ; ਸਤਿਗੁਰੁ ਪਾਇਆ ॥

vaddabhaagee; satigur paaeaa |

Sant Singh KhalsaBy great good fortune, I found the True Guru,
Manmohan SinghBy good fortune I have attained the True Guru,
Manmohan Singh (Punjabi)ਚੰਗੇ ਨਸੀਬਾਂ ਦੁਆਰਾ ਮੈਨੂੰ ਸੱਚੇ ਗੁਰੂ ਪ੍ਰਾਪਤ ਹੋਏ ਹਨ,
Fareedkot Teekaਵੱਡੇ ਭਾਗੋਂ ਸੇ ਦਾਸੋਂ ਨੇ ਸਤਿਗੁਰੂ ਪਾਇਆ ਹੈ॥
Prof. Sahib Singhਹੇ ਭਾਈ! ਵੱਡੇ ਭਾਗਾਂ ਵਾਲੇ ਮਨੁੱਖਾਂ ਨੇ (ਉਹ) ਗੁਰੂ ਲੱਭ ਲਿਆ,

ਪਦ ਅਰਥ ਵਡਭਾਗੀ = ਵੱਡੇ ਭਾਗਾਂ ਵਾਲਿਆਂ ਨੇ।

SikhNet (Spanish)Por buena fortuna fui bendecido por Dios con el Verdadero Guru,

ਜਿਨਿ. ਜਮ ਕਾ ਪੰਥੁ ਮਿਟਾਇਆ ॥

jin. jam kaa panth mittaaeaa |

Sant Singh Khalsawho obliterated the path of the Messenger of Death.
Manmohan Singhwho has obliterated the Death's courier path.
Manmohan Singh (Punjabi)ਜਿਨ੍ਹਾਂ ਨੇ ਮੌਤ ਦੇ ਦੂਤ ਦੇ ਮਾਰਗ ਨੂੰ ਨਾਸ ਕਰ ਦਿੱਤਾ ਹੈ।
Fareedkot Teekaਜਿਨੋਂ ਸਤਿਗੁਰੋਂ ਨੇ ਜਮ ਕਾ ਰਸਤਾ ਹੀ ਮਿਟਾਇ ਦੀਆ ਹੈ॥
Prof. Sahib Singhਜਿਸ (ਗੁਰੂ) ਨੇ (ਉਹਨਾਂ ਵਾਸਤੇ) ਜਮ ਦੇ ਦੇਸ ਨੂੰ ਲੈ ਜਾਣ ਵਾਲਾ ਰਸਤਾ ਮਿਟਾ ਦਿੱਤਾ,

ਪਦ ਅਰਥ ਜਿਨਿ = ਜਿਸ (ਗੁਰੂ) ਨੇ। ਪੰਥੁ = ਰਸਤਾ।

SikhNet (Spanish)Quién destruyó al mensajero de la muerte

ਹਰਿ ਭਗਤਿ ਭਾਇ; ਚਿਤੁ ਲਾਗਾ ॥

har bhagat bhaae; chit laagaa |

Sant Singh KhalsaMy consciousness is focused on loving, devotional worship of the Lord.
Manmohan SinghTo God's meditation in love, my mind is attuned.
Manmohan Singh (Punjabi)ਵਾਹਿਗੁਰੂ ਦੀ ਪਿਆਰੀ ਬੰਦਗੀ ਨਾਲ ਮੇਰਾ ਮਨ ਜੁੜ ਗਿਆ ਹੈ।
Fareedkot Teekaਹਰੀ ਕੀ ਪਰੇਮਾ ਭਗਤੀ ਮੇਂ ਦਾਸੋਂ ਕਾ ਚਿਤ ਲਾਗਾ ਹੈ॥
Prof. Sahib Singh(ਕਿਉਂਕਿ ਗੁਰੂ ਦੀ ਕਿਰਪਾ ਨਾਲ) ਉਹਨਾਂ ਦਾ ਮਨ ਪਰਮਾਤਮਾ ਦੀ ਭਗਤੀ ਵਿਚ ਪ੍ਰਭੂ ਦੇ ਪ੍ਰੇਮ ਵਿਚ ਮਗਨ ਰਹਿੰਦਾ ਹੈ।

ਪਦ ਅਰਥ ਭਾਇ = ਪਿਆਰ ਵਿਚ।

SikhNet (Spanish)cuando mi mente se entonó con Amor en Su Devoción.

ਜਪਿ ਜੀਵਹਿ; ਸੇ ਵਡਭਾਗਾ ॥੨॥

jap jeeveh; se vaddabhaagaa |2|

Sant Singh KhalsaOne who lives in this meditation is very fortunate indeed. ||2||
Manmohan SinghVery fortunate art they who live contemplating on the Lord.
Manmohan Singh (Punjabi)ਉਹ ਭਾਰੇ ਕਰਮਾਂ ਵਾਲੇ ਹਨ ਜੋ ਸਾਹਿਬ ਨੂੰ ਸਿਮਰਦੇ ਜੀਉਂਦੇ ਹਨ।
Fareedkot Teekaਸੇ ਵਡਭਾਗੀ ਦਾਸ ਨਾਮ ਕੋ ਜਪ ਕੇ ਜੀਵਤੇ ਹੈਂ॥੨॥
Prof. Sahib Singhਉਹ ਵਡ-ਭਾਗੀ ਮਨੁੱਖ ਪਰਮਾਤਮਾ ਦਾ ਨਾਮ ਜਪ ਜਪ ਕੇ ਆਤਮਕ ਜੀਵਨ ਪ੍ਰਾਪਤ ਕਰ ਲੈਂਦੇ ਹਨ ॥੨॥

ਪਦ ਅਰਥ ਜੀਵਹਿ = ਜੀਊਂਦੇ ਹਨ, ਆਤਮਕ ਜੀਵਨ ਪ੍ਰਾਪਤ ਕਰਦੇ ਹਨ ॥੨॥

SikhNet (Spanish)Aquél que vive meditando en el Señor es en verdad Bendecido. (2)

ਹਰਿ ਅੰਮ੍ਰਿਤ ਬਾਣੀ ਗਾਵੈ ॥

har amrit baanee gaavai |

Sant Singh KhalsaHe sings the Ambrosial Word of the Guru's Bani,
Manmohan SinghThe Lord's slave sings the Lord's ambrosial Gurbani.
Manmohan Singh (Punjabi)ਸਾਈਂ ਦਾ ਗੋਲਾ ਸਾਈਂ ਦੀ ਅੰਮ੍ਰਿਤਮਈ ਗੁਰਬਾਣੀ ਨੂੰ ਗਾਉਂਦਾ ਹੈ।
Fareedkot Teekaਹਰੀ ਕੀ ਅੰਮ੍ਰਿਤ ਸਮ ਬਾਣੀ ਕੋ ਗਾਵਤੇ ਹੈਂ॥
Prof. Sahib Singh(ਹੇ ਭਾਈ! ਪਰਮਾਤਮਾ ਦਾ ਸੇਵਕ) ਪਰਮਾਤਮਾ ਦੀ ਆਤਮਿਕ ਜੀਵਨ ਦੇਣ ਵਾਲੀ ਬਾਣੀ ਗਾਂਦਾ ਰਹਿੰਦਾ ਹੈ,

ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ।

SikhNet (Spanish)Él canta el Néctar de la Palabra de Dios

ਸਾਧਾ ਕੀ ਧੂਰੀ, ਨਾਵੈ ॥

saadhaa kee dhooree, naavai |

Sant Singh Khalsaand bathes in the dust of the feet of the Holy.
Manmohan SinghHe bathes in the dust of saints feet.
Manmohan Singh (Punjabi)ਉਹ ਸੰਤਾਂ ਦੇ ਪੈਰਾਂ ਦੀ ਧੂੜੀ ਵਿੱਚ ਨਹਾਉਂਦਾ ਹੈ।
Fareedkot Teekaਸੰਤੋਂ ਕੇ ਚਰਨੋਂ ਕੀ ਧੂਰੀ ਮੇਂ ਦਾਸ ਨ੍ਹਾਵਤੇ ਹੈਂ॥
Prof. Sahib Singhਸੇਵਕ ਗੁਰਮੁਖਾਂ ਦੇ ਚਰਨਾਂ ਦੀ ਧੂੜ ਵਿਚ ਇਸ਼ਨਾਨ ਕਰਦਾ ਰਹਿੰਦਾ ਹੈ (ਆਪਾ-ਭਾਵ ਮਿਟਾ ਕੇ ਸੰਤ ਜਨਾਂ ਦੀ ਸ਼ਰਨ ਪਿਆ ਰਹਿੰਦਾ ਹੈ)।

ਪਦ ਅਰਥ ਨਾਵੈ = ਨ੍ਹਾਵੈ।

SikhNet (Spanish)y se baña en el Polvo que han pisado los Santos.

ਅਪੁਨਾ ਨਾਮੁ; ਆਪੇ ਦੀਆ ॥

apunaa naam; aape deea |

Sant Singh KhalsaHe Himself bestows His Name.
Manmohan SinghThe Lord Himself blesses him with His Name.
Manmohan Singh (Punjabi)ਸੁਆਮੀ ਖੁਦ ਉਸ ਨੂੰ ਆਪਣੇ ਨਾਮ ਦੀ ਦਾਤ ਦਿੰਦਾ ਹੈ।
Fareedkot Teekaਜਿਸ ਪਰਮੇਸ੍ਵਰ ਨੇ ਆਪਣਾ ਨਾਮ ਦੀਆ ਹੈ॥
Prof. Sahib Singhਪਰਮਾਤਮਾ ਨੇ ਆਪ ਹੀ (ਆਪਣੇ ਸੇਵਕ ਨੂੰ) ਆਪਣਾ ਨਾਮ ਬਖ਼ਸ਼ਿਆ ਹੈ,

ਪਦ ਅਰਥ ਆਪੇ = ਆਪ ਹੀ।

SikhNet (Spanish)El Señor Mismo lo bendice con Su Nombre;

ਪ੍ਰਭ ਕਰਣਹਾਰ; ਰਖਿ ਲੀਆ ॥੩॥

prabh karanahaar; rakh leea |3|

Sant Singh KhalsaGod, the Creator, saves us. ||3||
Manmohan SinghThe Creator Lord Himself saves him.
Manmohan Singh (Punjabi)ਸੁਆਮੀ ਸਿਰਜਣਹਾਰ ਆਪ ਹੀ ਉਸ ਦੀ ਰੱਖਿਆ ਕਰਦਾ ਹੈ।
Fareedkot Teekaਤਿਸ ਸਮਰਥ ਕਰਣਹਾਰ ਵਾਹਿਗੁਰੂ ਨੇ ਦਾਸੋਂ ਕੋ ਰਾਖ ਲੀਆ ਹੈ॥॥੩॥
Prof. Sahib Singhਸਿਰਜਣਹਾਰ ਪ੍ਰਭੂ ਨੇ ਆਪ ਹੀ (ਸਦਾ ਤੋਂ ਆਪਣੇ ਸੇਵਕ ਨੂੰ ਵਿਕਾਰਾਂ ਤੋਂ) ਬਚਾਇਆ ਹੈ ॥੩॥
SikhNet (Spanish)sí, el Mismo Señor Creador salva su honor. (3)

ਹਰਿ ਦਰਸਨ; ਪ੍ਰਾਨ ਅਧਾਰਾ ॥

har darasan; praan adhaaraa |

Sant Singh KhalsaThe Blessed Vision of the Lord's Darshan is the support of the breath of life.
Manmohan SinghGod's glimpse is the support of his very life.
Manmohan Singh (Punjabi)ਵਾਹਿਗੁਰੂ ਦਾ ਦੀਦਾਰ ਉਸ ਦੀ ਜਿੰਦ-ਜਾਨ ਦਾ ਆਸਰਾ ਹੈ।
Fareedkot Teekaਹਰਿ ਕਾ ਦਰਸਨ ਤਿਨ ਦਾਸੋਂ ਕੇ ਪ੍ਰਾਣੋਂ ਕਾ ਆਸਰਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦਾ ਦਰਸ਼ਨ ਹੀ (ਸੇਵਕ ਦੀ) ਜ਼ਿੰਦਗੀ ਦਾ ਆਸਰਾ ਹੈ।

ਪਦ ਅਰਥ ਅਧਾਰਾ = ਆਸਰਾ।

SikhNet (Spanish)La Visión del Señor es lo Primordial en su vida,

ਇਹੁ ਪੂਰਨ ਬਿਮਲ ਬੀਚਾਰਾ ॥

eihu pooran bimal beechaaraa |

Sant Singh KhalsaThis is the perfect, pure wisdom.
Manmohan SinghFor him this is the perfect and pure wisdom.
Manmohan Singh (Punjabi)ਉਸ ਦੇ ਵਾਸਤੇ ਇਹ ਪੂਰੀ ਤੇ ਪਵਿੱਤਰ ਸਿਆਣਪ ਹੈ।
Fareedkot Teekaਇਹ ਨਿਰਮਲ ਪੂਰਨ ਤਿਨ ਕਾ ਬੀਚਾਰ ਹੈ॥☬ਪੁਨ: ਐਸੇ ਬੇਨਤੀ ਹੈ:
Prof. Sahib Singh(ਪ੍ਰਭੂ ਦੇ ਸੇਵਕ ਦਾ) ਇਹ ਪਵਿਤ੍ਰ ਤੇ ਪੂਰਨ ਵਿਚਾਰ ਬਣਿਆ ਰਹਿੰਦਾ ਹੈ।

ਪਦ ਅਰਥ ਬਿਮਲ = ਸੁੱਧ, ਪਵਿਤ੍ਰ।

SikhNet (Spanish)y ésta para él es la más pura y perfecta Sabiduría.

ਕਰਿ ਕਿਰਪਾ ਅੰਤਰਜਾਮੀ ॥

kar kirapaa antarajaamee |

Sant Singh KhalsaThe Inner-knower, the Searcher of hearts, has granted His Mercy;
Manmohan SinghLord, the Reader of hearts extends His mercy to him,
Manmohan Singh (Punjabi)ਦਿਲਾਂ ਦੀਆਂ ਜਾਨਣਹਾਰ ਉਸ ਉਤੇ ਆਪਣੀ ਰਹਿਮਤ ਧਾਰਦਾ ਹੈ।
Fareedkot Teekaਹੇ ਅੰਤਹਕਰਨ ਕੇ ਪ੍ਰੇਰਕ! ਮੇਰੇ ਪਰ ਕ੍ਰਿਪਾ ਕਰ॥
Prof. Sahib Singhਹੇ ਸਭ ਦੇ ਦਿਲਾਂ ਦੀ ਜਾਣਨ ਵਾਲੇ! ਹੇ ਸੁਆਮੀ! (ਮੇਰੇ ਉਤੇ) ਮੇਹਰ ਕਰ,

ਪਦ ਅਰਥ ਅੰਤਰਜਾਮੀ = ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ!

SikhNet (Spanish)El Señor, el Conocedor Interno, es Compasivo con él,

ਦਾਸ ਨਾਨਕ; ਸਰਣਿ ਸੁਆਮੀ ॥੪॥੮॥੫੮॥

daas naanak; saran suaamee |4|8|58|

Sant Singh Khalsaslave Nanak seeks the Sanctuary of his Lord and Master. ||4||8||58||
Manmohan SinghThe Lord's serf, Nanak, seeks His refuge alone.
Manmohan Singh (Punjabi)ਸਾਹਿਬ ਦਾ ਨਫਰ, ਨਾਨਕ, ਉਸ ਦੀ ਸ਼ਰਣਾਗਤਿ ਵਿੱਚ ਹੈ।
Fareedkot Teekaਹੇ ਸੁਆਮੀ! ਹਮ ਦਾਸ ਤੇਰੀ ਸਰਣ ਹੈਂ॥੪॥੮॥੫੮॥
Prof. Sahib Singhਹੇ ਦਾਸ ਨਾਨਕ! (ਤੂੰ ਭੀ ਪ੍ਰਭੂ-ਦਰ ਤੇ ਅਰਦਾਸ ਕਰ, ਤੇ, ਆਖ-) ਮੈਂ ਤੇਰੀ ਸ਼ਰਨ ਆਇਆ ਹਾਂ ॥੪॥੮॥੫੮॥
SikhNet (Spanish)y él busca el Refugio de su Único Dios. (4‑8‑58)

Open this shabad →

Shabad Guru Arjan Dev Ji Raag Sorath

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਗੁਰਿ ਪੂਰੈ. ਚਰਨੀ ਲਾਇਆ ॥

gur poorai. charanee laaeaa |

Sant Singh KhalsaThe Perfect Guru has attached me to His feet.
Manmohan SinghThe Perfect Guru has attached me to his feet.
Manmohan Singh (Punjabi)ਪੂਰਨ ਗੁਰੂ ਜੀ ਨੇ ਮੈਨੂੰ ਆਪਣੇ ਪੈਰਾਂ ਨਾਲ ਜੋੜ ਲਿਆ ਹੈ।
Fareedkot Teekaਹਮ ਕੌ ਤੋ ਗੁਰ ਪੂਰਿਓਂ ਨੇ ਅਪਨੀ ਚਰਨੀ ਲਾਇਆ ਹੈ॥
Prof. Sahib Singh(ਹੇ ਭਾਈ! ਜਿਸ ਮਨੁੱਖ ਨੂੰ) ਪੂਰੇ ਗੁਰੂ ਨੇ (ਪਰਮਾਤਮਾ ਦੇ) ਚਰਨਾਂ ਵਿਚ ਜੋੜ ਦਿੱਤਾ,

ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਨੇ।

SikhNet (Spanish)El Guru Perfecto me bendijo con el Santuario de Sus Pies,

ਹਰਿ; ਸੰਗਿ ਸਹਾਈ ਪਾਇਆ ॥

har; sang sahaaee paaeaa |

Sant Singh KhalsaI have obtained the Lord as my companion, my support, my best friend.
Manmohan SinghSo I have obtained God as my comrade and helper.
Manmohan Singh (Punjabi)ਸੋ ਮੈਂ ਵਾਹਿਗੁਰੂ ਨੂੰ ਆਪਣੇ ਸੰਗੀ ਤੇ ਸਹਾਇਕ ਵੱਜੋਂ ਪਾ ਲਿਆ ਹੈ।
Fareedkot Teekaਇਸ ਤੇ ਹਰੀ ਜੋ ਸੰਗੀ ਔ ਨਿਤ ਕਾ ਸਹਾਈ ਹੈ, ਸੋ ਹਮਨੇ ਪਾਯਾ ਹੈ॥
Prof. Sahib Singhਉਸ ਨੇ ਉਹ ਪਰਮਾਤਮਾ ਲੱਭ ਲਿਆ ਜੋ ਹਰ ਵੇਲੇ ਅੰਗ-ਸੰਗ ਵੱਸਦਾ ਹੈ, ਤੇ, (ਜਿੰਦ ਦਾ) ਮਦਦਗਾਰ ਹੈ।

ਪਦ ਅਰਥ ਸੰਗਿ = (ਆਪਣੇ) ਨਾਲ। ਸਹਾਈ = ਮਦਦਗਾਰ, ਸਾਥੀ।

SikhNet (Spanish)y me uní con el Señor Benévolo.

ਜਹ ਜਾਈਐ. ਤਹਾ ਸੁਹੇਲੇ ॥

jeh jaaeeai. tahaa suhele |

Sant Singh KhalsaWherever I go, I am happy there.
Manmohan SinghWhere-so-ever I go, I am happy there.
Manmohan Singh (Punjabi)ਜਿਥੇ ਕਿਤੇ ਭੀ ਮੈਂ ਜਾਂਦਾ ਹਾਂ, ਉਥੇ ਹੀ ਮੈਂ ਖੁਸ਼ ਹਾਂ।
Fareedkot Teekaਹਮ ਜਹਾਂ ਜਾਤੇ ਹੈਂ ਤਹਾਂ ਹੀ ਸੁਖੀ ਹੈਂ
Prof. Sahib Singh(ਜੇ ਪ੍ਰਭੂ-ਚਰਨਾਂ ਵਿਚ ਜੁੜੇ ਰਹੀਏ, ਤਾਂ) ਜਿੱਥੇ ਭੀ ਜਾਈਏ, ਉਥੇ ਹੀ ਸੁਖੀ ਰਹਿ ਸਕੀਦਾ ਹੈ,

ਪਦ ਅਰਥ ਜਹ = ਜਿੱਥੇ। ਸੁਹੇਲੇ = ਸੁਖੀ।

SikhNet (Spanish)Ahora donde sea que voy, vivo en Éxtasis, pues el Bello Señor,

ਕਰਿ ਕਿਰਪਾ; ਪ੍ਰਭਿ ਮੇਲੇ ॥੧॥

kar kirapaa; prabh mele |1|

Sant Singh KhalsaBy His Kind Mercy, God united me with Himself. ||1||
Manmohan SinghIn His mercy, the Lord has united me with Himself.
Manmohan Singh (Punjabi)ਆਪਣੀ ਮਿਹਰ ਧਾਰ ਕੇ ਸਾਈਂ ਨੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ।
Fareedkot Teekaਪ੍ਰਭੂ ਨੇ ਕ੍ਰਿਪਾ ਕਰ ਕੇ ਹਮ ਮੇਲ ਲਏ ਹੈਂ॥੧॥
Prof. Sahib Singh(ਪਰ ਜਿਨ੍ਹਾਂ ਨੂੰ ਚਰਨਾਂ ਵਿਚ ਮਿਲਾਇਆ ਹੈ) ਪ੍ਰਭੂ ਨੇ (ਆਪ ਹੀ) ਕਿਰਪਾ ਕਰ ਕੇ ਮਿਲਾਇਆ ਹੈ ॥੧॥

ਪਦ ਅਰਥ ਪ੍ਰਭਿ = ਪ੍ਰਭੂ ਨੇ ॥੧॥

SikhNet (Spanish)en Su Misericordia, me ha unido a Su Ser. (1)

ਹਰਿ ਗੁਣ ਗਾਵਹੁ; ਸਦਾ ਸੁਭਾਈ ॥

har gun gaavahu; sadaa subhaaee |

Sant Singh KhalsaSo sing forever the Glorious Praises of the Lord with loving devotion.
Manmohan SinghWith superb faith sing thou ever the Lord's praise.
Manmohan Singh (Punjabi)ਸ੍ਰੇਸ਼ਟ ਭਾਵਨਾ ਨਾਲ ਤੂੰ ਸਦੀਵ ਹੀ ਸਾਈਂ ਦੀ ਮਾਹਿਮਾ ਗਾਇਨ ਕਰ।
Fareedkot Teekaਸਦਾ ਜੋ ਸੋਭਨੀਕ ਹਰੀ ਕੇ ਗੁਨ ਹੈਂ ਤਿਨ ਕੋ ਤੁਮ ਗਾਵੋ॥
Prof. Sahib Singhਹੇ ਭਾਈ! ਸਦਾ ਪਿਆਰ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਿਹਾ ਕਰੋ।

ਪਦ ਅਰਥ ਸੁਭਾਈ = ਸੁਭਾਇ, ਪਿਆਰ ਨਾਲ।

SikhNet (Spanish)Canten, Hermanos, la Alabanza del Señor con Devoción;

ਮਨ ਚਿੰਦੇ ਸਗਲੇ ਫਲ ਪਾਵਹੁ; ਜੀਅ ਕੈ ਸੰਗਿ ਸਹਾਈ ॥੧॥ ਰਹਾਉ ॥

man chinde sagale fal paavahu; jeea kai sang sahaaee |1| rahaau |

Sant Singh KhalsaYou shall obtain all the fruits of your mind's desires, and the Lord shall become the companion and the support of your soul. ||1||Pause||
Manmohan SinghThou shalt attain all thy heart desired boons and the Lord shall become the Comrade and Helper of thy soul. Pause.
Manmohan Singh (Punjabi)ਤੂੰ ਆਪਣੀਆਂ ਚਿੱਤ-ਚਾਹੁੰਦੀਆਂ ਸਮੂਹ ਮੁਰਾਦਾਂ ਪਾ ਲਵੇਂਗਾ ਅਤੇ ਪ੍ਰਭੂ ਤੇਰੀ ਆਤਮਾ ਦਾ ਸਾਥੀ ਤੇ ਸਹਾਇਕ ਥੀ ਵੰਞੇਗਾ। ਠਹਿਰਾਉ।
Fareedkot Teekaਤਿਸ ਤੇ ਮਨ ਇੱਛਤ ਸਭ ਫਲੋਂ ਕੋ ਪਾਵੋਗੇ। ਪੁਨਃ ਗੁਨੋਂ ਕਾ ਗਾਵਨਾ ਜੀ ਕੇ ਸਾਥ ਸਹਾਈ ਹੋਤਾ ਹੈ॥੧॥ ਰਹਾਉ ॥
Prof. Sahib Singh(ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਮਨ-ਮੰਗੇ ਫਲ (ਪ੍ਰਭੂ ਦੇ ਦਰ ਤੋਂ) ਪ੍ਰਾਪਤ ਕਰਦੇ ਰਹੋਗੇ, ਪਰਮਾਤਮਾ ਜਿੰਦ ਦੇ ਨਾਲ (ਵੱਸਦਾ) ਸਾਥੀ (ਪ੍ਰਤੀਤ ਹੁੰਦਾ ਰਹੇਗਾ) ॥੧॥ ਰਹਾਉ ॥

ਪਦ ਅਰਥ ਮਨਚਿੰਦੇ = ਮਨ-ਇੱਛਤ, ਮਨ-ਮੰਗੇ। ਸਗਲੇ = ਸਾਰੇ। ਜੀਅ ਕੈ ਸੰਗਿ = ਜਿੰਦ ਦੇ ਨਾਲ ॥੧॥ ਰਹਾਉ ॥

SikhNet (Spanish)canten para que tengan el fruto de los deseos de su corazón y el Señor se vuelva el Refugio de su Alma. (1‑Pausa)

ਨਾਰਾਇਣ; ਪ੍ਰਾਣ ਅਧਾਰਾ ॥

naaraaein; praan adhaaraa |

Sant Singh KhalsaThe Lord is the support of the breath of life.
Manmohan SinghThe Pervading God is the prop of my very life.
Manmohan Singh (Punjabi)ਵਿਆਪਕ ਵਾਹਿਗੁਰੂ ਮੇਰੀ ਜਿੰਦ ਜਾਨ ਦਾ ਆਸਰਾ ਹੈ।
Fareedkot Teekaਹਮਾਰੇ ਪ੍ਰਾਣੋਂ ਕਾ ਆਸਰਾ ਨਰਾਇਣ ਹੂਆ ਹੈ॥
Prof. Sahib Singhਹੇ ਭਾਈ! (ਸੰਤ ਜਨਾਂ ਦੀ ਕਿਰਪਾ ਨਾਲ) ਪਰਮਾਤਮਾ ਜਿੰਦ ਦਾ ਆਸਰਾ (ਪ੍ਰਤੀਤ ਹੁੰਦਾ ਰਹਿੰਦਾ ਹੈ)

ਪਦ ਅਰਥ ਅਧਾਰਾ = ਆਸਰਾ।

SikhNet (Spanish)El Señor es lo primordial de mi respiración vital

ਹਮ; ਸੰਤ ਜਨਾਂ ਰੇਨਾਰਾ ॥

ham; sant janaan renaaraa |

Sant Singh KhalsaI am the dust of the feet of the Holy people.
Manmohan SinghI am the dust of the feet of the pious persons.
Manmohan Singh (Punjabi)ਮੈਂ ਪਵਿੱਤਰ ਪੁਰਸ਼ਾਂ ਦੇ ਪੈਰਾਂ ਦੀ ਧੂੜ ਹਾਂ।
Fareedkot Teekaਕਿਉਂਕਿ ਹਮ ਸੰਤ ਜਨੋਂ ਕੇ ਚਰਨੋਂ ਕੀ ਧੂਰ ਹੂਏ ਹੈਂ॥
Prof. Sahib Singhਮੈਂ ਤਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹਿੰਦਾ ਹਾਂ।

ਪਦ ਅਰਥ ਹਮ = ਅਸੀ, ਮੈਂ। ਰੇਨਾਰਾ = ਰੇਣ, ਚਰਨ-ਧੂੜ।

SikhNet (Spanish)y me he vuelto humilde como el Polvo que pisan los Pies de los Santos.

ਪਤਿਤ. ਪੁਨੀਤ ਕਰਿ ਲੀਨੇ ॥

patit. puneet kar leene |

Sant Singh KhalsaI am a sinner, but the Lord made me pure.
Manmohan SinghMe, the sinner, the Lord has rendered pure.
Manmohan Singh (Punjabi)ਮੈਂ ਪਾਪੀ ਨੂੰ, ਪ੍ਰਭੂ ਨੇ ਪਵਿੱਤ੍ਰ ਬਣਾ ਲਿਆ ਹੈ।
Fareedkot Teekaਇਸ ਸੇ ਹਮ ਪਾਪੀ ਪਵਿਤ੍ਰ ਕਰ ਲੀਏ ਹੈਂ॥
Prof. Sahib Singhਸੰਤ ਜਨ ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ (ਭੀ) ਪਵਿਤ੍ਰ ਜੀਵਨ ਵਾਲਾ ਬਣਾ ਲੈਂਦੇ ਹਨ,

ਪਦ ਅਰਥ ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪੁਨੀਤ = ਪਵਿਤ੍ਰ।

SikhNet (Spanish)El Señor nos ha purificado;

ਕਰਿ ਕਿਰਪਾ; ਹਰਿ ਜਸੁ ਦੀਨੇ ॥੨॥

kar kirapaa; har jas deene |2|

Sant Singh KhalsaBy His Kind Mercy, the Lord blessed me with His Praises. ||2||
Manmohan SinghThe Lord has mercifully blessed me with His praise.
Manmohan Singh (Punjabi)ਮਿਹਰ ਧਾਰ ਕੇ ਸੁਆਮੀ ਨੇ ਮੈਨੂੰ ਆਪਣੀ ਸਿਫ਼ਤ-ਸਨਾ ਦੀ ਦਾਤ ਬਖਸ਼ੀ ਹੈ।
Fareedkot Teekaਗੁਰਾਂ ਨੇ ਕ੍ਰਿਪਾ ਕਰ ਕੇ ਹਮਾਰੇ ਮਨ ਮੇਂ ਹਰੀ ਕਾ ਜਸ ਅਰ ਤਿਸ ਕੇ ਚਰਨ ਬਸਾਇ ਦੀਨੇ ਹੈਂ॥੨॥
Prof. Sahib Singh(ਜਦੋਂ ਉਹ) ਕਿਰਪਾ ਕਰ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਦਾਤਿ ਦੇਂਦੇ ਹਨ ॥੨॥

ਪਦ ਅਰਥ ਜਸੁ = ਸਿਫ਼ਤ-ਸਾਲਾਹ ॥੨॥

SikhNet (Spanish)por Su Misericordia nos ha bendecido con Su Alabanza. (2)

ਪਾਰਬ੍ਰਹਮੁ ਕਰੇ ਪ੍ਰਤਿਪਾਲਾ ॥

paarabraham kare pratipaalaa |

Sant Singh KhalsaThe Supreme Lord God cherishes and nurtures me.
Manmohan SinghThe Supreme Lord ever sustains me.
Manmohan Singh (Punjabi)ਸ਼੍ਰੋਮਣੀ ਸਾਹਿਬ ਸਦਾ ਹੀ ਮੇਰੀ ਪਾਲਣਾ-ਪੋਸਣਾ ਕਰਦਾ ਹੈ।
Fareedkot Teekaਜੋ ਪਾਰਬ੍ਰਹਮ ਹੈ, ਸੋਈ ਹਮਾਰੀ ਪ੍ਰਤਿਪਾਲਾ ਕਰੇ ਹੈ॥
Prof. Sahib Singhਹੇ ਭਾਈ! ਪਰਮਾਤਮਾ ਆਪ (ਸਿਫ਼ਤ-ਸਾਲਾਹ ਕਰਨ ਵਾਲਿਆਂ ਦੀ) ਰਾਖੀ ਕਰਦਾ ਹੈ,
SikhNet (Spanish)El Señor Trascendente nos da el sustento siempre,

ਸਦ ਜੀਅ ਸੰਗਿ; ਰਖਵਾਲਾ ॥

sad jeea sang; rakhavaalaa |

Sant Singh KhalsaHe is always with me, the Protector of my soul.
Manmohan SinghHe is ever with me as the Protector of my soul.
Manmohan Singh (Punjabi)ਉਹ ਹਮੇਸ਼ਾਂ ਹੀ, ਮੇਰੀ ਆਤਮਾ ਦੇ ਰਾਖੇ ਵੱਜੋਂ ਮੇਰੇ ਨਾਲ ਰਹਿੰਦਾ ਹੈ।
Fareedkot Teekaਸਦਾ ਜੀਅ ਕਾ ਸੰਗੀ ਰਖਵਾਲਾ ਹੈ॥
Prof. Sahib Singhਸਦਾ ਉਹਨਾਂ ਦੀ ਜਿੰਦ ਦੇ ਨਾਲ ਰਾਖਾ ਬਣਿਆ ਰਹਿੰਦਾ ਹੈ।

ਪਦ ਅਰਥ ਸਦ = ਸਦਾ।

SikhNet (Spanish)y es para siempre el Protector de nuestra Alma.

ਹਰਿ ਦਿਨੁ ਰੈਨਿ ਕੀਰਤਨੁ ਗਾਈਐ ॥

har din rain keeratan gaaeeai |

Sant Singh KhalsaSinging the Kirtan of the Lord's Praises day and night,
Manmohan SinghHymning the God's praise day and night,
Manmohan Singh (Punjabi)ਦਿਹੁੰ ਤੇ ਰਾਤ ਵਾਹਿਗੁਰੂ ਦੀ ਸਿਫ਼ਤ ਗਾਇਨ ਕਰਨ ਦੁਆਰਾ,
Fareedkot Teekaਤਾਂ ਤੇ ਹਰੀ ਕਾ ਕੀਰਤਨ ਦਿਨ ਰਾਤ ਗਾਇਨ ਕਰੀਏ॥
Prof. Sahib Singh(ਤਾਂ ਤੇ) ਦਿਨ ਰਾਤ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਰਹਿਣਾ ਚਾਹੀਦਾ ਹੈ,

ਪਦ ਅਰਥ ਰੈਨਿ = ਰਾਤ।

SikhNet (Spanish)Cantemos siempre la Alabanza de nuestro Señor,

ਬਹੁੜਿ. ਨ ਜੋਨੀ ਪਾਈਐ ॥੩॥

bahurr. na jonee paaeeai |3|

Sant Singh KhalsaI shall not be consigned to reincarnation again. ||3||
Manmohan Singhthe mortal is not cast into the womb again.
Manmohan Singh (Punjabi)ਪ੍ਰਾਣੀ ਮੁੜ ਕੇ ਗਰਭ ਵਿੱਚ ਨਹੀਂ ਪਾਇਆ ਜਾਂਦਾ।
Fareedkot Teekaਤਿਸ ਕਰ ਜੀਵ ਫੇਰ ਜੋਨੀਓਂ ਮੇਂ ਨਹੀਂ ਪਾਈਏਗਾ॥੩॥
Prof. Sahib Singh(ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਪਈਦਾ ॥੩॥

ਪਦ ਅਰਥ ਬਹੁੜਿ = ਮੁੜ ॥੩॥

SikhNet (Spanish)el Dios, para que no seamos colocados en un vientre otra vez. (3)

ਜਿਸੁ ਦੇਵੈ. ਪੁਰਖੁ ਬਿਧਾਤਾ ॥

jis devai. purakh bidhaataa |

Sant Singh KhalsaOne who is blessed by the Primal Lord, the Architect of Destiny,
Manmohan SinghHe, whom the Lord of our destiny blesseth,
Manmohan Singh (Punjabi)ਜਿਸ ਨੂੰ ਸਿਰਜਣਹਾਰ ਸੁਆਮੀ ਦਿੰਦਾ ਹੈ,
Fareedkot Teekaਜਿਸ ਕੋ (ਪੁਰਖੁ) ਪਰਮੇਸਰ ਕਰਮ ਫਲ ਪ੍ਰਦਾਤਾ ਦੇਵੇ ਹੈ॥
Prof. Sahib Singh(ਪਰ) ਜਿਸ ਮਨੁੱਖ ਨੂੰ ਸਿਰਜਣਹਾਰ ਸਰਬ-ਵਿਆਪਕ ਪ੍ਰਭੂ ਆਪ (ਇਹ ਦਾਤਿ) ਦੇਂਦਾ ਹੈ,

ਪਦ ਅਰਥ ਬਿਧਾਤਾ = ਕਰਤਾਰ, ਰਚਨਹਾਰ।

SikhNet (Spanish)Aquél a quien el Señor de nuestros Destinos

ਹਰਿ ਰਸੁ. ਤਿਨ ਹੀ ਜਾਤਾ ॥

har ras. tin hee jaataa |

Sant Singh Khalsarealizes the subtle essence of the Lord.
Manmohan Singhhe alone realisheth the essence of Lord.
Manmohan Singh (Punjabi)ਕੇਵਲ ਓਹੀ ਪ੍ਰਭੂ ਦੇ ਅੰਮ੍ਰਿਤ ਰਸ ਨੂੰ ਅਨੁਭਵ ਕਰਦਾ ਹੈ।
Fareedkot Teekaਹਰੀ ਕਾ (ਰਸੁ) ਅਨੰਦ ਤਿਸੀ ਨੇ ਜਾਨਾ ਹੈ॥
Prof. Sahib Singhਉਸ ਨੇ ਹੀ ਪਰਮਾਤਮਾ ਦੇ ਨਾਮ ਦਾ ਸੁਆਦ ਸਮਝਿਆ ਹੈ (ਕਦਰ ਜਾਣੀ ਹੈ)।

ਪਦ ਅਰਥ ਰਸੁ = ਸੁਆਦ। ਤਿਨ ਹੀ = ਤਿਨਿ ਹੀ, ਉਸ ਮਨੁੱਖ ਨੇ ਹੀ {ਲਫ਼ਜ਼ 'ਤਿਨਿ' ਦੀ 'ਿ' ਕ੍ਰਿਆ ਵਿਸ਼ਸ਼ੇਣ 'ਹੀ' ਦੇ ਕਾਰਨ ਉੱਡ ਗਈ ਹੈ}।

SikhNet (Spanish)bendice, sólo él conoce la Esencia de Dios.

ਜਮਕੰਕਰੁ ਨੇੜਿ. ਨ ਆਇਆ ॥

jamakankar nerr. na aaeaa |

Sant Singh KhalsaThe Messenger of Death does not come near him.
Manmohan SinghDeath's courier comes not near him.
Manmohan Singh (Punjabi)ਮੌਤ ਦਾ ਦੂਤ ਉਸ ਦੇ ਨਜ਼ਦੀਕ ਨਹੀਂ ਆਉਂਦਾ।
Fareedkot Teekaਤਿਸ ਕੇ ਜਮਦੂਤ ਨੇੜੇ ਨਹੀਂ ਆਇਆ ਹੈ॥
Prof. Sahib Singhਜਮ-ਦੂਤ ਭੀ ਉਸ ਦੇ ਨੇੜੇ ਨਹੀਂ ਢੁਕਦਾ।

ਪਦ ਅਰਥ ਜਮ ਕੰਕਰੁ = {ਕਿੰਕਰੁ = किंकर} ਜਮ ਦਾ ਸੇਵਕ, ਜਮ-ਦੂਤ।

SikhNet (Spanish)A él no se le acercan los mensajeros de la muerte y,

ਸੁਖੁ ਨਾਨਕ. ਸਰਣੀ ਪਾਇਆ ॥੪॥੯॥੫੯॥

sukh naanak. saranee paaeaa |4|9|59|

Sant Singh KhalsaIn the Lord's Sanctuary, Nanak has found peace. ||4||9||59||
Manmohan SinghIn the Lord's refuge. Nanak has attained peace.
Manmohan Singh (Punjabi)ਸਾਹਿਬ ਦੀ ਸ਼ਰਣਾਗਤ ਅੰਦਰ ਨਾਨਕ ਨੂੰ ਅਨੰਦ ਪ੍ਰਾਪਤ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਨੇ ਸਰਣ ਆਕਰ ਸੁਖ ਸਰੂਪ ਕੋ ਪਾਯਾ ਹੈ॥੪॥੯॥੫੯॥☬ਸ੍ਰੀ ਅੰਮ੍ਰਿਤਸਰ ਜੀ ਕੇ ਸਨਾਨ ਕੀ ਮਹਿਮਾਂ ਕਹਤੇ ਹੈਂ:
Prof. Sahib Singhਪਰਮਾਤਮਾ ਦੀ ਸ਼ਰਨ ਪਿਆ ਰਹਿ ਕੇ ਉਹ ਆਤਮਕ ਆਨੰਦ ਮਾਣਦਾ ਰਹਿੰਦਾ ਹੈ ॥੪॥੯॥੫੯॥
SikhNet (Spanish)dice Nanak, en el Refugio del Señor él ha encontrado la Paz. (4‑9‑59)

Open this shabad →

Ang 623 of 1430