ਸੋਰਠਿ ਮਹਲਾ ੫ ॥
soratth mahalaa 5 |
Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.
ਵਿਚਿ. ਕਰਤਾ ਪੁਰਖੁ ਖਲੋਆ ॥
vich. karataa purakh khaloaa |
Sant Singh KhalsaThe Creator Lord Himself stood between us,
Manmohan SinghThe Creator Lord stood in the midst,
Manmohan Singh (Punjabi)ਸਿਰਜਣਹਾਰ ਸੁਆਮੀ ਆਪ ਆ ਖੜਾ ਹੋਇਆ,
Fareedkot Teekaਇਸ ਤੀਰਥ ਕੇ ਕਾਰਜ ਕਰਨੇ ਕੇ ਬੀਚ ਤੋ ਕਰਤਾ ਪੁਰਖ ਖਲੋਇਆ ਹੈ॥
Prof. Sahib Singhਸਰਬ-ਵਿਆਪਕ ਕਰਤਾਰ ਆਪ ਉਸ ਦੀ ਸਹੈਤਾ ਕਰਦਾ ਹੈ,ਪਦ ਅਰਥ ਕਰਤਾ = ਕਰਤਾਰ। ਪੁਰਖੁ = ਸਰਬ-ਵਿਆਪਕ। ਵਿਚਿ ਖਲੋਆ = ਆਪ ਸਹੈਤਾ ਕਰਦਾ ਹੈ।
SikhNet (Spanish)El Señor Creador se volvió mi Soporte y ningún mal me acogió.
ਵਾਲੁ; ਨ ਵਿੰਗਾ ਹੋਆ ॥
vaal; na vingaa hoaa |
Sant Singh Khalsaand not a hair upon my head was touched.
Manmohan Singhand not even a hair of mine got wry.
Manmohan Singh (Punjabi)ਅਤੇ ਮੇਰਾ ਇਕ ਰੋਮ ਭੀ ਟੇਢਾ ਨਾਂ ਹੋਇਆ।
Fareedkot Teekaਤਿਸ ਕਰ ਹਮਾਰਾ ਕਬੀ ਰੋਮ ਭੀ ਵਿੰਗਾ ਨਹੀਂ ਹੂਆ ਹੈ, ਭਾਵ ਸੇ ਹਮਾਰੇ ਸਭ ਬਿਘਨ ਸ਼ਨਾਨ ਸੇ ਦੂਰ ਹੂਏ ਹੈਂ॥
Prof. Sahib Singh(ਉਸ ਦੀ ਆਤਮਕ ਰਾਸਿ-ਪੂੰਜੀ ਦਾ) ਰਤਾ ਭਰ ਭੀ ਨੁਕਸਾਨ ਨਹੀਂ ਹੁੰਦਾ।ਪਦ ਅਰਥ ਵਾਲੁ ਨ ਵਿੰਗਾ ਹੋਆ = ਰਤਾ ਭੀ ਨੁਕਸਾਨ ਨਹੀਂ ਹੁੰਦਾ।
SikhNet (Spanish)El Guru me ha dado la Ablución;
ਮਜਨੁ; ਗੁਰ ਆਂਦਾ ਰਾਸੇ ॥
majan; gur aandaa raase |
Sant Singh KhalsaThe Guru made my cleansing bath successful;
Manmohan SinghMy ablution the Guru has rendered fruitful.
Manmohan Singh (Punjabi)ਮੇਰਾ ਇਸ਼ਨਾਨ ਗੁਰਾਂ ਨੇ ਸਫਲ ਕਰ ਦਿੱਤਾ ਹੈ।
Fareedkot Teekaਗੁਰੋਂ ਨੇ ਸ਼ਨਾਨ ਹਮਾਰਾ ਰਾਸ ਆਣਿਆ ਹੈ॥
Prof. Sahib Singh(ਹੇ ਭਾਈ! ਸਾਧ ਸੰਗਤਿ ਵਿਚ ਜਿਸ ਮਨੁੱਖ ਦਾ) ਆਤਮਕ ਇਸ਼ਨਾਨ ਗੁਰੂ ਨੇ ਸਫਲ ਕਰ ਦਿੱਤਾ,ਪਦ ਅਰਥ ਮਜਨੁ = ਇਸ਼ਨਾਨ, ਰਾਮ ਦੇ ਦਾਸਾਂ ਦੇ ਸਰੋਵਰ ਵਿਚ ਇਸ਼ਨਾਨ, ਨਾਮ-ਜਲ ਨਾਲ ਆਤਮਕ ਇਸ਼ਨਾਨ। ਗੁਰਿ = ਗੁਰੂ ਨੇ। ਆਂਦਾ ਰਾਸੇ = ਰਾਸਿ ਆਂਦਾ, ਸਫਲ ਕਰ ਦਿੱਤਾ।
SikhNet (Spanish)meditando en el Señor
ਜਪਿ ਹਰਿ ਹਰਿ; ਕਿਲਵਿਖ ਨਾਸੇ ॥੧॥
jap har har; kilavikh naase |1|
Sant Singh Khalsameditating on the Lord, Har, Har, my sins were erased. ||1||
Manmohan SinghMeditating on the Lord Master, my sins have vanished.
Manmohan Singh (Punjabi)ਸੁਆਮੀ ਮਾਲਕ ਦਾ ਸਿਮਰਨ ਕਰਨ ਦੁਆਰਾ ਮੇਰੇ ਪਾਪ ਖਤਮ ਹੋ ਗਏ ਹਨ।
Fareedkot Teekaਹਰਿ ਹਰਿ ਜਾਪ ਕਰ ਕੇ ਹਮਾਰੇ ਪਾਪ ਨਾਸ ਹੂਏ ਹੈਂ॥੧॥
Prof. Sahib Singhਉਹ ਮਨੁੱਖ ਸਦਾ ਪਰਮਾਤਮਾ ਦਾ ਨਾਮ ਜਪ ਜਪ ਕੇ (ਆਪਣੇ ਸਾਰੇ) ਪਾਪ ਨਾਸ ਕਰ ਲੈਂਦਾ ਹੈ ॥੧॥ਪਦ ਅਰਥ ਜਪਿ = ਜਪ ਕੇ। ਕਿਲਵਿਖ = ਪਾਪ ॥੧॥
SikhNet (Spanish)mis faltas han sido lavadas. (1)
ਸੰਤਹੁ; ਰਾਮਦਾਸ ਸਰੋਵਰੁ ਨੀਕਾ ॥
santahu; raamadaas sarovar neekaa |
Sant Singh KhalsaO Saints, the purifying pool of Ram Das is sublime.
Manmohan SinghO saints, sublime is the tank of Ram Dass.
Manmohan Singh (Punjabi)ਹੇ ਸਾਧੂਓ! ਸ੍ਰੇਸ਼ਟ ਹੈ ਰਾਮ ਦਾਸ ਜੀ ਦਾ ਤਾਲਾਬ।
Fareedkot Teekaਹੇ ਸੰਤੋਂ! ਰਾਮਦਾਸ ਜੀ ਕਾ ਜੋ ਸਰੋਵਰ ਸ੍ਰੀ ਅੰਮ੍ਰਿਤਸਰ ਜੀ ਹੈ, ਸੋ ਬਹੁਤ ਸੁੰਦਰ ਹੈ॥
Prof. Sahib Singhਹੇ ਸੰਤ ਜਨੋ! ਸਾਧ ਸੰਗਤਿ (ਇਕ) ਸੁੰਦਰ (ਅਸਥਾਨ) ਹੈ।ਪਦ ਅਰਥ ਰਾਮ ਦਾਸ ਸਰੋਵਰੁ = ਰਾਮ ਦੇ ਦਾਸਾਂ ਦਾ ਸਰੋਵਰ, ਸਾਧ ਸੰਗਤਿ। ਨੀਕਾ = ਚੰਗਾ, ਸੋਹਣਾ।
SikhNet (Spanish)Oh Santos, el Lago de Ram Das es lo más Bello y quien sea que se bañe en Él,
ਜੋ ਨਾਵੈ. ਸੋ ਕੁਲੁ ਤਰਾਵੈ; ਉਧਾਰੁ ਹੋਆ ਹੈ ਜੀ ਕਾ ॥੧॥ ਰਹਾਉ ॥
jo naavai. so kul taraavai; udhaar hoaa hai jee kaa |1| rahaau |
Sant Singh KhalsaWhoever bathes in it, his family and ancestry are saved, and his soul is saved as well. ||1||Pause||
Manmohan SinghWho-so-ever bathes therein his lineage is saved, and his own soul is blessed too. Pause.
Manmohan Singh (Punjabi)ਜੋ ਕੋਈ ਉਸ ਵਿੱਚ ਇਸ਼ਨਾਨ ਕਰਦਾ ਹੈ, ਉਸ ਦੀ ਵੰਸ਼ ਤਰ ਜਾਂਦੀ ਹੈ ਅਤੇ ਉਹ ਆਪਣੀ ਆਤਮਾ ਦਾ ਭੀ ਪਾਰ ਉਤਾਰਾ ਕਰ ਲੈਂਦਾ ਹੈ। ਠਹਿਰਾਉ।
Fareedkot Teekaਜੋ ਇਸ਼ਨਾਨ ਕਰਤਾ ਹੈ, ਸੋ ਕੁਲੋਂ ਕੋ ਤਾਰਤਾ ਹੈ ਔਰ ਅਸ਼ਨਾਨ ਕਰ ਤਿਸ ਜੀਵ ਕਾ ਕਲਿਆਣ ਹੂਆ ਹੈ॥੧॥ ਰਹਾਉ ॥
Prof. Sahib Singhਜੇਹੜਾ ਮਨੁੱਖ (ਸਾਧ ਸੰਗਤਿ ਵਿਚ) ਆਤਮਕ ਇਸ਼ਨਾਨ ਕਰਦਾ ਹੈ (ਮਨ ਨੂੰ ਨਾਮ-ਜਲ ਨਾਲ ਪਵਿਤ੍ਰ ਕਰਦਾ ਹੈ), ਉਸ ਦੀ ਜਿੰਦ ਦਾ (ਵਿਕਾਰਾਂ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ, ਉਹ ਆਪਣੀ ਸਾਰੀ ਕੁਲ ਨੂੰ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧॥ ਰਹਾਉ ॥ਪਦ ਅਰਥ ਨਾਵੈ = ਨ੍ਹਾਵੇ, ਇਸ਼ਨਾਨ ਕਰਦਾ ਹੈ। ਉਧਾਰੁ = ਪਾਰ-ਉਤਾਰਾ। ਜੀ ਕਾ = ਜਿੰਦ ਦਾ ॥੧॥ ਰਹਾਉ ॥
SikhNet (Spanish)logra que su ascendencia sea bendecida. (1‑Pausa)
ਜੈ ਜੈ ਕਾਰੁ; ਜਗੁ ਗਾਵੈ ॥
jai jai kaar; jag gaavai |
Sant Singh KhalsaThe world sings cheers of victory,
Manmohan SinghHe who sings His praise,
Manmohan Singh (Punjabi)ਜੋ ਉਸ ਦੀ ਉਸਤਤੀ ਗਾਇਨ ਕਰਦਾ ਹੈ।
Fareedkot Teekaਔ ਤੀਰਥ ਕਾ ਸਭ ਜਗਤ ਆਗੇ ਭੀ ਜੈ ਜੈ ਕਾਰ ਗਾਵੈਗਾ॥
Prof. Sahib Singhਹੇ ਭਾਈ! ਸਾਰਾ ਜਗਤ ਉਸ ਦੀ ਸੋਭਾ ਦਾ ਗੀਤ ਗਾਂਦਾ ਹੈ,ਪਦ ਅਰਥ ਜੈ ਜੈ ਕਾਰੁ = ਸੋਭਾ। ਜਗੁ = ਜਗਤ।
SikhNet (Spanish)Es aclamado en el mundo entero;
ਮਨ ਚਿੰਦਿਅੜੇ; ਫਲ ਪਾਵੈ ॥
man chindiarre; fal paavai |
Sant Singh Khalsaand the fruits of his mind's desires are obtained.
Manmohan Singhobtains his heart desired boons.
Manmohan Singh (Punjabi)ਉਹ ਆਪਣੀਆਂ ਚਿੱਤ-ਚਾਹੁੰਦੀਆਂ ਮੁਰਾਦਾਂ ਪਾ ਲੈਂਦਾ ਹੈ।
Fareedkot Teekaਵਹੁ ਜਗਤ ਮਨ ਬਾਂਛਤ ਫਲੋਂ ਕੋ ਪਾਵੈਗਾ॥
Prof. Sahib Singhਉਹ ਮਨੁੱਖ ਮਨ-ਚਿਤਵੇ ਫਲ ਹਾਸਲ ਕਰ ਲੈਂਦਾ ਹੈ।ਪਦ ਅਰਥ ਮਨਿ = ਮਨ ਵਿਚ। ਚਿੰਦਿਅੜੇ = ਚਿਤਵੇ ਹੋਏ।
SikhNet (Spanish)los deseos de su mente son cumplidos.
ਸਹੀ ਸਲਾਮਤਿ. ਨਾਇ ਆਏ ॥
sahee salaamat. naae aae |
Sant Singh KhalsaWhoever comes and bathes here,
Manmohan SinghOne is rendered safe and sound, who comes here and takes a bath,
Manmohan Singh (Punjabi)ਉਹ ਰਾਜ਼ੀ ਬਾਜ਼ੀ ਹੋ ਜਾਂਦਾ ਹੈ ਜੋ ਏਥੇ ਆ ਕੇ ਇਸ਼ਨਾਨ ਕਰਦਾ ਹੈ,
Fareedkot Teekaਨਿਸਚੇ ਕਰ ਨਾਇ ਕੇ ਘਰ ਮੇਂ ਆਇ (ਸਲਾਮਤਿ) ਇਸਥਿਤ ਹੂਏ ਹੈਂ; ਵਾ ਸਹੀ (ਸਲਾਮਤਿ) ਸੁਖ ਸਾਂਤਿ ਸਹਿਤ ਨਾਇ ਕਰ ਆਏ ਹਾਂ॥
Prof. Sahib Singh(ਉਹ ਮਨੁੱਖ ਇਸ ਸਤਸੰਗ-ਸਰੋਵਰ ਵਿਚ ਆਤਮਕ) ਇਸ਼ਨਾਨ ਕਰ ਕੇ ਆਪਣੀ ਆਤਮਕ ਜੀਵਨ ਦੀ ਰਾਸਿ-ਪੂੰਜੀ ਨੂੰ ਪੂਰਨ ਤੌਰ ਤੇ ਬਚਾ ਲੈਂਦਾ ਹੈ,ਪਦ ਅਰਥ ਸਹੀ ਸਲਾਮਤਿ = ਆਤਮਕ ਜੀਵਨ ਨੂੰ ਪੂਰਨ ਤੌਰ ਤੇ ਬਚਾ ਕੇ। ਨਾਇ = ਨ੍ਹਾਇ, ਇਸ਼ਨਾਨ ਕਰ ਕੇ।
SikhNet (Spanish)Bañándose, su mente está en Paz,
ਅਪਣਾ ਪ੍ਰਭੂ ਧਿਆਏ ॥੨॥
apanaa prabhoo dhiaae |2|
Sant Singh KhalsaAnd meditates on his God, is safe and sound. ||2||
Manmohan Singhand meditates on his Lord.
Manmohan Singh (Punjabi)ਅਤੇ ਆਪਣੇ ਸੁਆਮੀ ਨੂੰ ਸਿਮਰਦਾ ਹੈ।
Fareedkot Teekaਅਪਨੇ ਸ੍ਵਾਮੀ ਕਾ ਆਇ ਧਿਆਨ ਕੀਆ ਹੈ॥੨॥
Prof. Sahib Singh(ਜੇਹੜਾ ਮਨੁੱਖ ਰਾਮ ਦੇ ਦਾਸਾਂ ਦੇ ਸਰੋਵਰ ਵਿਚ ਟਿਕ ਕੇ) ਆਪਣੇ ਪਰਮਾਤਮਾ ਦਾ ਆਰਾਧਨ ਕਰਦਾ ਹੈ ॥੨॥
SikhNet (Spanish)pues él medita en su Señor, el Dios. (2)
ਸੰਤ ਸਰੋਵਰ ਨਾਵੈ ॥
sant sarovar naavai |
Sant Singh KhalsaOne who bathes in the healing pool of the Saints,
Manmohan SinghWho bathes in the saints tank,
Manmohan Singh (Punjabi)ਜੋ ਸਾਧੂਆਂ ਤੇ ਤਾਲਾਬ ਵਿੱਚ ਨ੍ਹਾਉਂਦਾ ਹੈ,
Fareedkot Teekaਸੰਤ ਜੋ ਸ੍ਰੀ ਗੁਰੂ ਰਾਮਦਾਸ ਜੀ ਹੈਂ, ਤਿਨ ਕੇ ਸਰੋਵਰ ਸ੍ਰੀ ਅੰਮ੍ਰਿਤਸਰ ਜੀ ਮੇਂ ਜੋ ਆਗੇ ਕੋ ਭੀ ਨਾਵੈਗਾ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਸੰਤਾਂ ਦੇ ਸਰੋਵਰ ਵਿਚ (ਸਾਧ ਸੰਗਤਿ ਵਿਚ) ਆਤਮਕ ਇਸ਼ਨਾਨ ਕਰਦਾ ਹੈ,ਪਦ ਅਰਥ ਸੰਤ ਸਰੋਵਰਿ = ਸੰਤਾਂ ਦੇ ਸਰੋਵਰ ਵਿਚ, ਸਾਧ ਸੰਗਤਿ ਵਿਚ। ਨਾਵੈ = ਨ੍ਹਾਵੈ।
SikhNet (Spanish)Aquél que baña su ser en el lago de los Santos,
ਸੋ ਜਨੁ; ਪਰਮ ਗਤਿ ਪਾਵੈ ॥
so jan; param gat paavai |
Sant Singh Khalsathat humble being obtains the supreme status.
Manmohan Singhthat man obtains the highest status.
Manmohan Singh (Punjabi)ਉਹ ਇਨਸਾਨ ਪਰਮ ਮਰਤਬੇ ਨੂੰ ਪਾ ਲੈਂਦਾ ਹੈ।
Fareedkot Teekaਸੋ ਪੁਰਸ਼ ਪਰਮ-ਗਤੀ ਕੋ ਪਾਵੈਗਾ॥
Prof. Sahib Singhਉਹ ਮਨੁੱਖ ਸਭ ਤੋਂ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ।ਪਦ ਅਰਥ ਪਰਮ ਗਤਿ = ਸਭ ਤੋਂ ਉਚੀ ਆਤਮਕ ਅਵਸਥਾ।
SikhNet (Spanish)recibe el Éxtasis Supremo.
ਮਰੈ ਨ ਆਵੈ ਜਾਈ ॥
marai na aavai jaaee |
Sant Singh KhalsaHe does not die, or come and go in reincarnation;
Manmohan SinghHe dies not, nor comes, nor goes.
Manmohan Singh (Punjabi)ਉਹ ਮਰਦਾ ਨਹੀਂ, ਨਾਂ ਹੀ ਆਉਂਦਾ ਹੈ, ਨਾਂ ਹੀ ਜਾਂਦਾ ਹੈ।
Fareedkot Teekaਜੋ ਸੁਧਾ ਸਰ ਮੇਂ ਇਸ਼ਨਾਨ ਕਰ ਕੇ ਹਰਿ ਨਾਮ ਕੇ ਧਿਆਵਨੇ ਵਾਰਾ ਹੋਵੈਗਾ ਨਾ ਵਹੁ ਜਨਮ ਕੇ ਪੁਨਾ ਆਵੇਗਾ ਨਾ ਵਹੁ ਮਰ ਕੇ ਜਾਏਗਾ॥
Prof. Sahib Singhਉਹ ਮਨੁੱਖ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ,ਪਦ ਅਰਥ ਨ ਆਵੈ ਜਾਈ = ਨ ਆਵੈ ਨ ਜਾਈ, ਜੰਮਦਾ ਮਰਦਾ ਨਹੀਂ।
SikhNet (Spanish)Él no muere, ni se va, ni viene otra vez,
ਹਰਿ ਹਰਿ ਨਾਮੁ ਧਿਆਈ ॥੩॥
har har naam dhiaaee |3|
Sant Singh Khalsahe meditates on the Name of the Lord, Har, Har. ||3||
Manmohan SinghHe deliberates over the Lord Master's Name.
Manmohan Singh (Punjabi)ਉਹ ਪ੍ਰਭੂ ਪਰਮੇਸ਼ਰ ਦੇ ਨਾਮ ਦਾ ਆਰਾਧਨ ਕਰਦਾ ਹੈ।
Fareedkot Teekaਤਾਤਪਰਯ ਇਹ ਜੋ ਪਰਮੇਸ਼੍ਵਰ ਕੋ ਜਪੇਗਾ ਸੋ ਜਨਮ ਮਰਣੋਂ ਅਨਰਥੋਂ ਸੇ ਛੁਟ ਜਾਵੇਗਾ॥੩॥
Prof. Sahib Singhਜੇਹੜਾ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ॥੩॥
SikhNet (Spanish)pues él habita sólo en el Nombre del Señor. (3)
ਇਹੁ ਬ੍ਰਹਮ ਬਿਚਾਰੁ. ਸੁ ਜਾਨੈ ॥
eihu braham bichaar. su jaanai |
Sant Singh KhalsaHe alone knows this about God,
Manmohan SinghHe alone knows the Divine reality,
Manmohan Singh (Punjabi)ਕੇਵਲ ਉਹੀ, ਈਸ਼ਵਰੀ ਗਿਆਨ ਨੂੰ ਜਾਣਦਾ ਹੈ,
Fareedkot Teekaਇਸ ਬੇਦ ਕੇ ਸਿਧਾਂਤ ਕੋ ਸੋ ਜਾਨੈਗਾ॥
Prof. Sahib Singhਹੇ ਭਾਈ! ਪਰਮਾਤਮਾ ਨਾਲ ਮਿਲਾਪ ਦੀ ਇਸ ਵਿਚਾਰ ਨੂੰ ਉਹ ਮਨੁੱਖ ਸਮਝਦਾ ਹੈ,ਪਦ ਅਰਥ ਬ੍ਰਹਮ ਬਿਚਾਰੁ = ਪਰਮਾਤਮਾ ਨਾਲ ਸਾਂਝ ਦੀ ਸੋਚ। ਸੁ = ਉਹ ਮਨੁੱਖ।
SikhNet (Spanish)Sólo conoce la Sabiduría del Señor aquél al que el Señor
ਜਿਸੁ ਦਇਆਲੁ ਹੋਇ ਭਗਵਾਨੈ ॥
jis deaal hoe bhagavaanai |
Sant Singh Khalsawhom God blesses with His kindness.
Manmohan Singhwhom the Lord blesseth with His mercy.
Manmohan Singh (Punjabi)ਜਿਸ ਉਤੇ ਪ੍ਰਭੂ ਮਿਹਰਬਾਨ ਹੁੰਦਾ ਹੈ।
Fareedkot Teekaਜਿਸ ਪਰ ਭਗਵੰਤ ਦਿਆਲ ਹੋਵੈਗਾ॥
Prof. Sahib Singhਜਿਸ ਉੱਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ।
SikhNet (Spanish)bendice con Su Misericordia.
ਬਾਬਾ ਨਾਨਕ. ਪ੍ਰਭ ਸਰਣਾਈ ॥
baabaa naanak. prabh saranaaee |
Sant Singh KhalsaBaba Nanak seeks the Sanctuary of God;
Manmohan SinghHe, who seeks the protection of Baba Nanak,
Manmohan Singh (Punjabi)ਜੋ ਬਾਬੇ ਨਾਨਕ ਅਤੇ ਪ੍ਰਮੇਸ਼ਰ ਦੀ ਪਨਾਹ ਲੈਂਦਾ ਹੈ,
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਭਾਈ! ਮੈਨੇ ਤੋ ਪ੍ਰਭ ਕੀ ਸ਼ਰਣ ਲਈ ਹੈ॥
Prof. Sahib Singhਹੇ ਨਾਨਕ! (ਆਖ-) ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੀ ਸ਼ਰਨ ਪਿਆ ਰਹਿੰਦਾ ਹੈ,ਪਦ ਅਰਥ ਬਾਬਾ = ਹੇ ਭਾਈ! ਨਾਨਕ!
SikhNet (Spanish)Nanak busca el Refugio del Señor, el Dios;
ਸਭ ਚਿੰਤਾ ਗਣਤ ਮਿਟਾਈ ॥੪॥੭॥੫੭॥
sabh chintaa ganat mittaaee |4|7|57|
Sant Singh Khalsaall his worries and anxieties are dispelled. ||4||7||57||
Manmohan Singhand the Lord, his cares and anxieties are all dispelled.
Manmohan Singh (Punjabi)ਉਸ ਦੇ ਸਾਰੇ ਗਮ ਅਤੇ ਫਿਕਰ ਮੁੱਕ ਜਾਂਦੇ ਹਨ।
Fareedkot Teekaਜਿਸ ਸ਼ਰਣ ਨੇ ਸਭ ਹਮਾਰੀ ਚਿੰਤਾ ਅਰ ਕਰਮੋਂ ਕੀ ਗਿਣਤੀ ਮਿਟਾਇ ਦਈ ਹੈ॥੪॥੭॥੫੭॥
Prof. Sahib Singhਉਹ ਆਪਣਾ ਹਰੇਕ ਕਿਸਮ ਦਾ ਚਿੰਤਾ-ਫ਼ਿਕਰ ਦੂਰ ਕਰ ਲੈਂਦਾ ਹੈ ॥੪॥੭॥੫੭॥ਪਦ ਅਰਥ ਗਣਤ = ਗਿਣਤੀ, ਫ਼ਿਕਰ ॥੪॥੭॥੫੭॥
SikhNet (Spanish)todas sus aflicciones y sus preocupaciones son cubiertas. (4‑7‑57)